ਪੰਨਾ:Sevadar.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਲਕ ਚੰਗੇ ਕੰਮਾਂ ਲਈ ਨਹੀਂ ਦੇਂਦੇ ਸਗੋਂ ਮੰਹਾਂ ਦੇ ਮਲਾਹਜੇ ਤੋਰਦੇ ਹਨ।

ਸੇਵਾ ਸਿੰਘ ਤੇ ਉਨਾਂ ਦੇ ਦਲ ਵਾਲਿਆਂ ਨੂੰ ਇਸ ਕੰਮ ਵਿਚ ਬਹੁਤ ਮੁਸ਼ਕਲਾਂ ਸਨ। ਕੰਨਿਆ ਵਿਦਿਆਲਾ ਚਲਾਉਣ ਦਾ ਵਿਚਾਰ ਜਿਸ ਵੇਲੇ ਸੇਵਕ ਜਥੇ ਵਿਚ ਪੇਸ਼ ਹੋਇਆ ਸੀ ਉਸੇ ਵੇਲੇ ਇਸ ਉਤੇ ਬਹੁਤ ਬਹਿਸ ਹੋਈ ਸੀ ਪਰ ਅਖੀਰ ਵਿਚ ਸਿਰਫ ਇਕ ਧੜਾ ਜ਼ੋਰਾਵਰ ਹੋਣ ਕਰ ਕੇ ਇਹ ਗੱਲ ਪਾਸ ਹੋ ਗਈ ਸੀ।

ਹੁਣ ਇਸ ਦੇ ਲਈ ਰੁਪਈਆਂ ਦੀ ਲੋੜ ਆ ਪਈ ਪਰ ਇਸ ਕੰਮ ਲਈ ਜਿਥੇ ਜਿਥੇ ਸੇਵਕ ਜਥੇ ਦੇ ਮਨੁਖ ਗਏ, ਉਥੇ ਉਥੇ ਹੀ ਇਨ੍ਹਾਂ ਨੂੰ ਨਿਰਾਸ਼ ਹੋਣਾ ਪਿਆ । ਕੋਈ ਵੀ ਆਪਣੀ ਕੁੜੀ ਨੂੰ ਭੇਜਣ ਲਈ ਤਿਆਰ ਨਹੀਂ ਸੀ ਤੇ ਨਾ ਕੋਈ ਇਸ ਕੰਮ ਵਿਚ ਸਹਾਇਤਾ ਹੀ ਦੇਣਾ ਚਾਹੁੰਦਾ ਸੀ ।

ਅਖੀਰ ਵਿਚ ਇਸ ਕੰਮ ਲਈ ਫੇਰ ਡਿਪਟੀ ਕਮਿਸ਼ਨਰ ਤੋਂ ਮਹਾਇਤਾ ਲੈਣ ਦੀ ਲੋੜ ਆ ਪਈ । ਉਸ ਨੇ ਇਸ ਕੰਮ ਵਿਚ ਸੇਵਾ ਸਿੰਘ ਨੂੰ ਖੂਬ ਸਹਾਇਤਾ ਦਿਤੀ ਇਕ ਦਿਨ ਸੇਵਕ ਜਥੇ ਦੇ ਉਦਮ ਨਾਲ ਏਕ ਸਭਾ ਹੋਈ, ਜਿਸ ਦੇ ਸਭਾ-ਪਤੀ ਡੀ. ਸੀ. ਸਾਹਿਬ ਹੀ ਬਣਾਏ ਗਏ । ਨਾ ਦੇ ਅਸਰ ਨਾਲ ਓਸੇ ਦਿਨ ਕਈ ਹਜ਼ਾਰ ਰੁਪਈਆਂ ਦਾ ਚੰਦਾ ਕੱਠਾ ਹੋਇਆ ਤੇ ਗਰੀਬਾਂ ਲਈ ਇਕ ਅਨਾਥ ਵਿਦਿਆਲਾ ਤੇ ਇਕ ਕੰਨਿਆ ਵਿਦਿਆਲੇ ਦੀ ਨੀਂਹ ਰੱਖੀ ਗਈ।

ਇਸ ਵਾਰ ਵੀ ਸੇਵਾ ਸਿੰਘ ਨੇ ਆਪਣੇ ਉਦਮ ਨਾਲ ਇਸ ਕੰਮ ਨੂੰ ਸਿਰੇ ਚਾੜਿਆ । ਉਸ ਨੇ ਘਰ ਘਰ ਜਾ ਕੇ, ਗਰੀਬਾਂ ਦੇ ਬੱਚੇ ਉਨ੍ਹਾਂ ਪਿਓ ਨੂੰ ਸਮਝਾ ਬੁਝਾ ਕੇ ਲੈ ਆਏ ਤੇ ਉਨਾਂ ਦੀ ਵਿਦਿਆ ਦਾ ਪ੍ਰਬੰਧ ਕੀਤਾ। ਉਨਾਂ ਦੇ ਸੋਹਣੇ ਪ੍ਰਬੰਧ ਨਾਲ ਲਾਇਲਪੁਰ ਵਿਚ ਸਭ ਦੇ ਬਚ ਵਿਦਿਆਲੇ ਵਿਚ ਪੜ੍ਹਨ ਲਈ ਆਉਣ ਲਗ ਪਏ ਤੇ 'ਹੋਲੀ ਹੋਲੀ ਪੜ੍ਹਨ ਵਾਲਿਆਂ ਦੀ ਗਿਣਤੀ ਕਾਫੀ ਵਧ ਗਈ।

-੫੭-