ਪੰਨਾ:Sevadar.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩.


ਮਦਨ ਲਾਲ ਤੇ ਸੇਵਾ ਸਿੰਘ ਠਾਣੇ ਪੁਜੇ ਤਾਂ ਠਾਣੇਦਾਰ ਗੁਲਾਮ ਮੁਹੰਮਦ ਕੁਝ ਕਾਗਜ਼ ਪੜ੍ਹ ਫੋਲ ਰਿਹਾ ਸੀ ਜਿਸ ਤੋਂ ਇਉਂ ਜਾਪਦਾ ਸੀ ਜਿਵੇਂ ਕਿਸੇ ਮੁਕਦਮੇ ਦੀ ਡੂੰਘਾਈ ਮਿਣ ਰਿਹਾ ਹੋਵੇ । ਉਨਾਂ ਦੀ ਕਰਸੀ ਦੇ ਨਾਲ ਹੀ ਇਕ ਵਡਾ ਸਾਰਾ ਹੂਕਾ ਪਿਆ ਸੀ ਜੋ ਆਪਣੀ ਗੁੜਗੁੜਾਹਟ ਨਾਲ ਉਸ ਕਮਰੇ ਦੀ ਚੁਪ-ਚਾਂ ਨੂੰ ਘੜੀ ਘੜੀ ਭੰਗ ਕਰ ਦਿੰਦਾ ਸੀ ।

ਇਨ੍ਹਾਂ ਨੌਜਵਾਨਾਂ ਨੂੰ ਅੰਦਰ ਆਉਂਦਾ ਵੇਖ ਉਸ ਨੇ ਮਿਸਲਾਂ ਇਕ ਪਾਸੇ ਰਖ ਦਿਤੀਆਂ ਤੇ ਮਦਨ ਲਾਲ ਵਲ ਤੱਕ ਕੇ ਬੋਲਿਆ‘ਤੁਸਾਂ ਬੜੀ ਅੱਤ ਚੁੱਕੀ ਹੋਈ ਹੈ । ਤੁਸੀਂ ਅਮੀਰਾਂ ਦੇ ਮੁੰਡੇ ਹੋ ਕੇ ਇਸ ਤਰਾਂ ਦੇ ਕੰਮ ਕਰਦੇ ਹੋ, ਬੜੇ ਅਫਸੋਸ ਦੀ ਗੱਲ ਹੈ ।'

ਮਦਨ ਲਾਲ ਨੇ ਕਿਹਾ--“ਕੀ ਹੋਇਆ ਖਾਂ ਜੀ ? ਐਵੇਂ ਤਾਂ ਨਾ ਦਬੱਲੀ ਜਾਓ ਸਾਨੂੰ , ਦਸੋ ਤਾਂ ਸਹੀ ਪਈ ਗੱਲ ਕੀ ਏ ਵਿਚੋਂ ?'

ਠਾਣੇਦਾਰ ਨੇ ਕਿਹਾ--ਤੁਸੀਂ ਇਕ ਭਲੇ ਮਾਣਸ ਦੀ ਇਜ਼ਤ ਨੂੰ ਹੱਥ ਪਾਉਂਦੇ ਹੋ, ਫੇਰ ਕਹਿੰਦੇ ਹੋ ਕਿ ਅਸੀਂ ਕੁਝ ਨਹੀਂ ਕੀਤਾ ? ਅਜੇ ਹੋਰ ਕੀ ਕਰਨਾ ਜੇ ? ਤੁਸੀਂ ਆਪਣੇ ਆਪ ਨੂੰ ਸੰਬਾਲੋ ਨਹੀਂ ਤਾਂ ਤੁਹਾਨੂੰ ਪਛਤਾਣਾ ਪਏਗਾ।

ਮਦਨ ਲਾਲ ਨੇ ਕਿਹਾ-'ਪਰ ਕੁਝ ਦਸੋ ਵੀ ਨਾ । ਕੀ ਸਿਰਫ

-੬੫-