ਪੰਨਾ:Sevadar.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਾਂ ਜੀ ਆਪਣੀ ਕੁਰਸੀ ਤੇ ਬੈਠੇ ਸੋਚਦੇ ਰਹਿ ਗਏ, ਇਹ ਮੁੰਡੇ ਭੀ ਕਿਸ ਮਿਟੀ ਦੇ ਘੜੇ ਹੋਏ ਹਨ, ਨਾ ਇਨ੍ਹਾਂ ਨੂੰ ਖੌਫ ਹੈ ਨਾ ਡਰ । 'ਫੇਰ , ਵੇਖੋ ਇਨਾਂ ਮੋਹਨ ਲਾਲ ਦੇ ਬਰਖਿਲਾਫ ਇਕ ਲਫਜ਼ ਨਹੀਂ ਮੰਹ

ਤੇ ਲਿਆਂਦਾ । ਉਹ ਕਿੰਨਾ ਕੁਝ ਏਨਾਂ ਦੇ ਉਲਟ ਕਹਿ ਗਿਆ ਹੈ। ਖਾਂ ਜੀ ਫੇਰ ਮਿਸਲਾਂ ਫੋਲਣ ਲਗ ਪਏ ਪਰ ਉਨ੍ਹਾਂ ਦਾ ਦਿਲ ਟਿਕਾਣੇ ਨਹੀਂ ਸੀ।







੧੪.


ਸ਼ਕੁੰਤਲਾ ਨਾਲ ਚੰਚਲ ਕੁਮਾਰੀ ਦੇ ਵਿਆਹ ਬਾਬਤ ਗੱਲਾਂ ਹੋਇਆਂ ਬਥੇਰੇ ਦਿਨ ਹੋ ਗਏ ਸਨ। ਉਸੇ ਦਿਨ ਤੋਂ ਮਿ: ਦਾਸ ਸ਼ਕੁੰਤਲਾ ਨਾਲ ਏਨੇ ਵਿਟਰ ਗਏ, ਕਿ ਉਸ ਨਾਲ ਬੋਲਣਾ ਤਕ ਵੀ ਛਡ ਦਿਤਾ। ਵਿਚਾਰੀ ਸ਼ਕੁੰਤਲਾ ਮਨ ਹੀ ਮਨ ਵਿਚ ਬੜੀ ਦੁਖੀ ਹੋਈ । ਉਸ ਕਈ ਵਾਰੀ ਮਿ: ਦਾਸ ਤੋਂ ਮਾਫੀ ਵੀ ਮੰਗੀ ਪਰ ਦਾਸ ਦੇ ਮਨ ਉਤੋਂ ਸ਼ਕੁੰਤਲਾ ਦੇ ਲਫਜ਼ ਇਉਂ ਹੀ ਤਿਲਕ ਜਾਂਦੇ ਸਨ ਜਿਵੇਂ ਥੱਧੇ ਘੜੇ ਤੋਂ ਪਾਣੀ। ਹੁਣ ਦਾਸ ਦਾ ਸ਼ਕੁੰਤਲਾ ਨਾਲ ਸੰਬੰਧ ਐਵੇਂ ਨਾਂ ਮਾਤਰ ਹੀ ਸੀ। ਉਸ ਦਾ ਖਾਣ ਪੀਣ, ਉਠਣ ਬੈਠਣ ਸਭ ਬਾਹਰ ਹੀ ਹੋਣ ਲਗ

-੬੯-