ਪੰਨਾ:Sevadar.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲ ਦੀ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ । ਦੀਨਾ ਨਾਥ ਲਾਇਕ ਨੌਜਵਾਨ ਹੈ, ਬੀ. ਏ. ਵਿਚ ਫਸਟ ਰਿਹਾ ਹੈ, ਸੁੰਦਰ ਹੈ ਤੇ ਜਿਥੋਂ ਤਕ ਮੈਂ ਉਸ ਨੂੰ ਜਾਣਦੀ ਹਾਂ, ਉਸ ਵਿਚ ਕੋਈ ਵੀ ਭੈੜ ਨਹੀਂ । ਇਸ ਤਰਾਂ ਦੀ ਹਾਲਤ ਵਿਚ ਉਸ ਨਾਲ ਵਿਆਹ ਕਰ ਦੇਣਾ ਕੋਈ ਖਰਾਬੀ ਨਹੀਂ । ਇਹ ਸਭ ਸੋਚ ਸਮਝਕੇ ਇਨ੍ਹਾਂ ਦੋਹਾਂ ਨੂੰ ਮਿਲਦੇ ਵੇਖ ਕੇ ਵੀ ਮੈਂ ਕਿਸੇ ਕਿਸਮ ਦੀ ਰੁਕਾਵਟ ਨਾ ਪਾਈ । ਮੈਨੂੰ ਤਾਂ ਸਭ ਤੋਂ ਵੱਡਾ ਅਫਸੋਸ ਇਹ ਹੋ ਰਿਹਾ ਹੈ ਕਿ ਤੁਸੀਂ ਇਸ ਸਮਾਜ ਸੁਧਾਰਕ ਦਲ ਦੇ ਆਗੂ ਹੋ ਕੇ ਵੀ ਸੁਧਾਰ ਦੇ ਕੰਮ ਵਿਚ ਅਗੇ ਨਹੀਂ ਵਧਦੇ ਤੇ ਆਪਣੇ ਹਿਰਦੇ ਦੀ ਕਮਜ਼ੋਰੀ ਕਰ ਕੇ ਪਿਛੇ ਹੀ ਹਟਦੇ ਜਾਂਦੇ ਹੋ।

ਮਿ: ਦਾਸ ਨੇ ਕਿਹਾ-'ਇਹ ਸਭ ਗੱਲਾਂ ਮੈਂ ਚੰਗੀ ਤਰਾਂ ਸਮਝਦਾ ਹਾਂ । ਸਭ ਤੋਂ ਪਹਿਲਾਂ ਚੰਚਲਾ ਦੀ ਸਲਾਹ ਲੈਣੀ ਜ਼ਰੂਰੀ ਹੈ ।'

ਇਸ ਦੇ ਬਾਦ ਮਿਸਿਜ਼ ਵਾਦਨ ਤੇ ਮਿ: ਦਾਸ ਦੋਵੇਂ ਮਿ ਦਾਸ ਦੀ ਕੋਠੀ ਪੁਜੇ । ਚੰਚਲਾ ਉਸ ਵੇਲੇ ਆਪਣੇ ਪੜ੍ਹਨ ਵਾਲੇ ਕਮਰੇ ਵਿਚ ਬੈਠੀ ਹੋਈ ਸੀ । ਮਿ: ਦਾਸ ਮਿਸਿਜ਼ ਵਾਦਨ ਨੂੰ ਨਾਲ ਲੈ ਕੇ ਡਰਾਇੰਗ ਰੂਮ ਵਿਚ ਜਾ ਬੈਠੇ ਤੇ ਉਥੇ ਹੀ ਉਨ੍ਹਾਂ ਨੇ ਚੰਚਲਾ ਨੂੰ ਵੀ ਸੱਦ ਭੇਜਿਆ ।

ਚੰਚਲਾ ਦੇ ਆਉਣ ਉੱਤੇ ਮਿਸਿਜ਼ ਵਾਦਨ ਨੇ ਹੀ ਪੁਛਿਆ‘ਚੰਗਾ, ਮਿਸ ਚੰਚਲਾ ! ਤੇਰੀ ਤੇ ਦੀਨਾ ਨਾਥ ਨਾਲ ਬਹੁਤ ਦਿਨਾਂ ਦੀ ਜਾਣ ਪਛਾਣ ਹੈ। ਤੂੰ ਉਸ ਨੂੰ ਕਿਸ ਤਰਾਂ ਦਾ ਸਮਝਦੀ ਹੈਂ ?'

ਚੰਚਲਾ ਦਾ ਚਿਹਰਾ ਕੁਝ ਲਾਲ ਹੋ ਗਿਆ । ਉਸ ਨੇ , ਪਤਲੀ ਜਹੀ ਅਵਾਜ਼ ਵਿਚ ਕਿਹਾ-“ਓਨੇ ਅਜ ਤਕ ਮੇਰੇ ਨਾਲ ਕੋਈ ਬਰਾ ਵਰਤਾਵ ਨਹੀਂ ਕੀਤਾ । ਤੁਸੀਂ ਇਹ ਪ੍ਰਸ਼ਨ ਕਿਉਂ ਕਰ ਰਹੇ ਹੋ ?'

ਮਿਸਿਜ਼ ਵਾਦਨ ਨੇ ਕਿਹਾ- ਪੁਛਣ ਦੀ ਕੋਈ ਵਜਾਹ ਹੈ । ਕੀ ਤੂੰ ਉਸ ਨੂੰ ਚੰਗੀ ਤਰਾਂ ਜਾਣਦੀ ਹੈਂ ? ਤੈਨੂੰ ਪਤਾ ਹੈ ਕਿ ਉਸ ਕੀ ਕੁਝ ਪੜਿਆ ਹੈ ਤੇ ਉਸ ਦੀ ਆਰਥਕ ਹਾਲਤ ਕਿਸ ਤਰਾਂ ਦੀ ਹੈ ?'

-੭੬-