ਪੰਨਾ:Sevadar.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਲਟਾ ਲੋਕਾਂ ਦੀਆਂ ਸ਼ਕਾਇਤਾਂ ਮੇਰੇ ਕੋਲ ਕਰ ਆਏ । ਮੈਂ ਐਵੇਂ ਉਨਾਂ ਨੂੰ ਤੰਗ ਕਰਦਾ ਫਿਰਿਆ । ਦਸੋ, ਮੈਨੂੰ ਇਸ ਵਾਰੀ ਕਿਸਤਰਾਂ ਸ਼ਰਮਿੰਦਾ ਹੋਣਾ ਪਿਆ ਹੈ । ਉਨਾਂ ਲੋਕਾਂ ਦੀ ਖੁਲ ਦਿਲੀ ਵੇਖੋ ਕਿ ਅਜ ਤਕ ਨਾ ਤਾਂ ਉਨਾਂ ਨੇ ਉਸ ਦੇ ਗੁੰਮ ਹੋ ਜਾਣ ਦੀ ਹੀ ਦਰਖਾਸਤ ਦਿਤੀ ਤੇ ਨਾ ਤੁਹਾਡੀ ਕਰਤੂਤ ਦਾ ਪਤਾ ਲਰਣ ਤੇ ਹੀ ਅਜੇ ਤਕ ਰਿਪੋਟ ਕੀਤੀ ਹੈ । ਖੈਰ, ਉਨਾਂ ਦੀਆਂ ਉਹ ਜਾਨਣ, ਮੈਨੂੰ ਕੀ । ਮੈਂ ਨਹੀਂ ਤੁਹਾਨੂੰ ਛਡ ਸਕਦਾ । ਸੇਵਾ ਸਿੰਘ ਤੇ ਡੀ. ਸੀ. ਸਾਹਿਬ ਦੀ ਏਨੀ ਜਾਣ ਪਛਾਣ ਹੈ। ਜੇ ਕਿਤੇ ਡੀ. . ਨੂੰ ਪਤਾ ਲਗ ਗਿਆ ਤਾਂ ਸਾਡਾ ਟਿਕਾਣਾ ਕਿਥੇ ?'

ਮੋਹਨ ਲਾਲ ਨੇ ਤਰਲੇ ਨਾਲ ਕਿਹਾ-ਸੇਵਾ ਸਿੰਘ ਕੁਝ ਨਹੀਂ ਕਰੇਗਾ । ਤੁਸੀਂ ਮਿਹਰਬਾਨੀ ਕਰੋ । ਅਹਿ ਵੇਖੋ ਮੇਰੀ ਪਗ ਤੁਹਾਡੇ ਪੈਰਾਂ ਤੇ ਜੇ । ਤੇ ਉਸ ਨੇ ਸਿਰ ਤੋਂ ਪਗ ਲਾਹ ਲਈ ।

ਖਾਂ ਸਾਹਿਬ ਨੇ ਪੱਗ ਮੁੜ ਉਸ ਦੇ ਸਿਰ ਤੇ ਧਰਦਿਆਂ ਕਿਹਾ ਚੁੱਲ੍ਹੇ ਵਿਚ ਪਈ : ਇਹ ਮਿਹਰਬਾਨੀ । ਏਥੇ ਨੌਕਰੀ ਦਾ ਖਤਰਾ ਹੈ। ਲਾਲਾ ਜੀ !

ਐਨ ਉਸ ਵੇਲੇ ਸੇਵਾ ਸਿੰਘ ਤੇ ਮਦਨ ਲਾਲ ਆਉਂਦੇ ਦਿਸੇ ॥ ਇਨ੍ਹਾਂ ਨੂੰ ਵੇਖ ਕੇ ਮੋਹਨ ਲਾਲ ਦਾ ਸਾਹ ਵਿਚ ਸਾਹ ਆਇਆ ਤੇ ਉਹ ਬੜੀ ਮਿੰਨਤ ਨਾਲ ਖਾਂ ਨੂੰ ਕਹਿਣ ਲੱਗਾ-ਕਹੋ ਤਾਂ ਮੈਂ ਇਨ੍ਹਾਂ ਨੂੰ ਏਥੇ ਹੀ ਮਨਾ ਲਵਾਂ । ਇਹ ਤੁਹਾਡੇ ਸਾਹਮਣੇ ਇਕਰਾਰ ਕਰ ਲੈਣਗੇ ਕਿ ਇਸ ਗੱਲ ਦਾ ਜ਼ਿਕਰ ਕਿਧਰੇ ਨਹੀਂ ਹੋਵੇਗਾ ਤੇ ਨਾ ਹੀ ਉਹ ਦਾਵਾ ਕਰਨਗੇ।'

ਖਾਂ ਜੀ ਵੀ ਕੁਝ ਘਾਬਰ ਗਏ ਤੇ ਬਲੇ-ਹੱਛਾ, ਪਰ ਫੈਦਾ ? ਪੁਲਿਸ ਦੇ ਹਥਾਂ ਵਿਚ ਏਨੇ ਅਖਤਿਆਰ ਹਨ ਕਿ ਬਿਨਾਂ ਫਰਿਆਦੀ ਦੇ ਵੀ ਅਸੀਂ ਮੁਜਰਮ ਨੂੰ ਸਜਾ ਦਿਵਾ ਸਕਦੇ ਹਾਂ । ਖੈਰ, ਸਦੋ, ਵੇਖਿਆ ਜਾਏਗਾ ।

-੯੨-