ਪੰਨਾ:Sevadar.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਸਿਜ਼ ਵਾਦਨ ਨੇ ਫਿਰ ਕਿਹਾ- ਹੁਣ ਵੀ ਕੁਝ ਨਹੀਂ ਵਿਗੜਿਆ ਤਸੀਂ ਦਲ ਦਾ ਕੰਮ ਛਡ ਦਿਉ । ਜਦ ਤੁਹਾਡੀ ਆਤਮਾ ਵਿਚ ਹੀ ਬਲ ਨਹੀਂ ਤਦ ਅਗੇ ਕੀ ਵਦੋਗੇ ?

ਮਿ: ਦਾਸ ਬੋਲੇ-ਇਹ ਕਥਾ ` ਬੰਦ ਰਖੋ । (ਚੰਚਲਾ ਨੂੰ) ਚਲ ਘਰ ।

ਮਿ: ਦਾਸ ਚੰਚਲਾ ਨੂੰ ਆਪਣੇ ਨਾਲ ਘਰ ਲੈ ਆਏ । ਸ਼ਕੁੰਤਲਾ ਰੋਂਦੀ ਰੋਂਦੀ ਫਾਵੀ ਹੋ ਚੁਕੀ ਸੀ । ਅਜ ਬਹੁਤ ਦਿਨਾਂ ਬਾਦ ਮਿ: ਦਾਸ ਚੰਚਲਾ ਸਮੇਤ ਅੰਦਰ ਗਏ।

ਉਨਾਂ ਨੂੰ ਵੇਖਦਿਆਂ ਹੀ ਸ਼ਕੁੰਤਲਾ ਦਾ ਦੁਖ ਹੋਰ ਵੀ ਉਮਡ ਆਇਆ । ਬੋਲੀ-ਹੁਣ ਕਿਹੜਾ ਮੁੰਹ ਲੈ ਕੇ ਮੈਂ ਆਪਣੀਆਂ ਸ਼ਰੀਕਣਾਂ ਦੇ ਸਾਹਮਣੇ ਜਾਵਾਂਗੀ ? ਮੇਰੀ ਕੁੜੀ ਈਸਾਈਆਂ ਨਾਲ ਵਿਆਹ ਕਰਾਏ ॥ ਨਾਥ  ! ਏਸੇ ਲਈ ਮਨ੍ਹਾਂ ਕਰਦੀ ਸਾਂ ਕਿ ਇਸ ਤਤੀ ਨੂੰ ਏਨੀ ਖੁਲ ਨਾ ਦਿਉ । ਏਸੇ ਲਈ ਕਹਿੰਦੀ ਸੀ ਕਿ ਹੁਣ ਮਰਦਾਂ ਵਿਚ ਨਾ ਜਾਣ ਦਿਆ ਕਰੋ ਤੇ ਇਸ ਦਾ ਵਿਆਹ ਕਰ ਦਿਉ ਪਰ ਮੇਰੀ ਕੌਣ ਸੁਣਦਾ ਸੀ। ਹਾਏ ! ਹੁਣ ਮੈਂ ਕਿਹੜੇ ਖੂਹ ਡੁਬਾਂ ।

ਸ਼ਕੁੰਤਲਾ ਦੀ ਇਹ ਹਾਲਤ ਵੇਖਕੇ ਮਿ: ਦਾਸ ਨੂੰ ਦੁਖ ਹੋਇਆ ਪਰ ਹੋਂਸਲਾ ਕਰ ਕੇ ਬੋਲਿਆ-ਫੇਰ ਓਹੋ ਮੂਰਖਤਾ । ਹੋਰ ਧਰਮ ਵੀ ਤਾਂ ਈਸ਼ਵਰ ਦੀ ਸੰਤਾਨ ਨੇ। ਸਿਰਫ ਉਸ ਨੂੰ ਪਾਉਣ ਦੇ ਵਖ ਵਖ ਰਸਤੇ ਹਨ । ਮੈਂ ਇਸ ਲਈ ਨਹੀਂ ਆਇਆ ਕਿ ਊਤ ਪਟਾਂਗ ਗੱਲਾਂ ਸੁਣਾਂ, ਬਲਕਿ ਇਸ ਨੂੰ ਜੋ ਕੁਝ ਕਹਿਣਾ ਹੋਵੇ ਕਹਿ ਲਓ ਫਿਰ ਇਹ ਤੁਰ ਜਾਏਗੀ।'

ਇੰਨਾ ਸੁਣਦਿਆਂ ਹੀ ਸ਼ਕੁੰਤਲਾ ਹਟਕੋਰਾ ਲੈਂਦੀ ਹੋਈ ਬੋਲੀ‘ਜਾਏ, ਜਿਧਰ ਮਰਜ਼ੀ ਸੂ ਜਾਏ । ਚੰਚਲਾ ! ਤੂੰ ਇਹ ਚੰਗਾ ਨਹੀਂ ਕੀਤਾ । ਤੂੰ ਮੇਰਾ ਦਿਲ ਸਾੜ ਸੁਟਿਆ ਹੈ । ਜਾ.....'

-੯੭-