ਪੰਨਾ:Sevadar.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੇਂ ਇਨਾਂ ਨੂੰ ਆਪਣੇ ਨਾਲ ਲੈ ਕੇ ਏਥੇ ਆਈ ਹਾਂ ਕਿ ਤੁਹਾਡੀ ਸਲਾ ਕਰਾ ਦਿਆਂ, ਕਿਉਂਕਿ ਅਜ ਸ਼ਾਮ ਦੀ ਗਡੀ ਇਹ ਆਪਣੇ ਘਰ ਜਾਣ ਨੂੰ ਤਿਆਰ ਨੇ। ਮਿਸ ਚੰਚਲਾ ਨੂੰ ਵੀ ਨਾਲ ਲੈ ਜਾਣਗੇ ਤੇ ਤੁਹਾਨੂੰ ਵੀ ਹੁਣ ਰੋਕਣਾ ਨਹੀਂ ਚਾਹੀਦਾ|'

ਮਿ: ਦਾਸ ਨੇ ਕਿਹਾ- ਮੈਂ ਕਿਉਂ ਰੋਕਾਂਗਾ ? ਹੁਣ ਮੈਨੂੰ ਰੋਕਣ ਦਾ ਕੀ ਅਧਿਕਾਰ ? ਪਰ ਇਨਾਂ ਚੰਗਾ ਨਹੀਂ ਕੀਤਾ।'

ਮਿਸਿਜ਼ ਵਾਦਨ ਨੇ ਕਿਹਾ-'ਪਿਆਰ ਕਾਨੂੰਨ ਨਹੀਂ ਜਾਣਦਾ, ਧਰਮ ਨਹੀਂ ਮੰਨਦਾ, ਨਿਯਮ ਨਹੀਂ ਸਮਝਦਾ ਤੇ ਨਾ ਫਰਜ਼ਾਂ ਦਾ ਧਿਆਨ ਰੱਖਦਾ ਹੈ । ਮੈਂ ਇਸ ਗੱਲ ਲਈ ਮਿ: ਦੀਨਾ ਨਾਥ ਦੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੀ ਮਿਸ ਚੰਚਲਾ ਨੂੰ ਠੀਕ ਰੀਤੀ ਨਾਲ ਵਿਆਹਿਆ ਹੈ।'

ਮਿ: ਦਾਸ ਕੀ ਜਵਾਬ ਦਿੰਦਾ ? ਉਹ ਚੁੱਪ ਹੋ ਰਿਹਾ । ਉਹ ਮਨ ਹੀ ਮਨ ਵਿਚ ਸੋਚਣ ਲੱਗਾ ਕਿ ਇਸਦਾ ਕਹਿਣਾ ਤਾਂ ਠੀਕ ਹੈ । ਚੰਚਲਾ ਜਿਸ ਤਰਾਂ ਉਸ ਨੂੰ ਪਿਆਰ ਕਰਨ ਲਗੀ ਸੀ ਉਹ ਚਾਹੁੰਦਾ ਤਾਂ ਉਸ ਦਾ ਜੀਵਨ ਤਬਾਹ ਕਰ ਦੇਂਦਾ ।

ਮਿਸਿਜ਼ ਵਾਦਨ ਨੇ ਦੀਨਾ ਨਾਥ ਨੂੰ ਇਸ਼ਾਰਾ ਕੀਤਾ ਤੇ ਉਹ ਆਪਣੀ ਥਾਂ ਤੋਂ ਉਠ ਕੇ ਦਾਸ ਦੀ ਕੁਰਸੀ ਦੇ ਅਗੇ ਜ਼ਮੀਨ ਉਤੇ ਗੋਡਿਆਂ ਦੇ ਭਾਰ ਬਹਿ ਗਿਆ ਤੇ ਆਪਣੇ ਅਪਰਾਧ ਦੀ ਮਾਫੀ ਮੰਗਣ ਲਗਾ। ਉਹ ਬੋਲਿਆ-'ਮੈਂ ਜ਼ਰੂਰ ਤੁਹਾਨੂੰ ਧੋਖਾ ਦਿਤਾ ਹੈ। ਜ਼ਰੂਰ ਹੀ ਤੁਹਾਡੀ ਆਤਮਾ ਦੇ ਵਿਰਧ ਕੀਤਾ ਹੈ ਪਰ ਇਸ ਦੇ ਸਿਵਾ ਉਪਾ ਕੀ? ਜੇਕਰ ਇਹ ਉਪਾ ਨਾ ਕਰਦੇ ਤਾਂ ਸਾਡਾ ਜੀਵਨ ਨਸ਼ਟ ਹੋ ਜਾਣਾ ਸੀ। ਅਸੀਂ ਦੋਵੇਂ ਹਮੇਸ਼ਾ ਲਈ ਦੁਖੀ ਰਹਿੰਦੇ। ਹੁਣ ਦਇਆ ਕਰ ਕੇ ਮੈਨੂੰ ਮਾਫ ਕਰੋ ਤੇ ਅਸੀਸ ਦਿਓ ।

ਮਿ: ਦਾਸ ਸੋਚ ਰਿਹਾ ਸੀ, ਮੇਰੇ ਅੰਦਰਲੇ ਤੇ ਬਾਹਰਲੇ ਜੀਵਨ ਵਿਚ ਕਿੰਨਾ ਫਰਕ ਹੈ। ਬਾਹਰੋਂ, ਮੈਂ ਕੇਹੜਾ ਕੰਮ ਕਰ ਰਿਹਾ ਸੀ ਤੇ

-੯੯-