ਪੰਨਾ:Shah Behram te husan bano.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)

ਫੇਰ ਹੁਸਨਬਾਨੋ ਨੇ ਕਹਿਆ ਸੁਣਿਆ ਕਿਤਨੀ ਵਾਰੀ ਆਦਮੀਆਂ ਵਿਚ ਰਵਾ ਨਾ ਕੋਈ ਜਾਤ ਅਸਾਡੀ ਵਿਚ ਕਹਿੰਦੇ ਜਦਲਗ ਕੋਈ ਮਤਲਬ ਹੁੰਦਾ ਤਦ ਲਗ ਦੋਸਤ ਰਹਿੰਦੇ, ਆਦਮੀਆਂ ਦੋ ਨਾਲ ਜੇ ਕੋਈ ਸਾਰੀ ਉਮਰ ਗੁਜਾਰੇ ਇਸ਼ਕ ਗਲੇ ਸੌ ਵਰ੍ਹਿਆਂ ਦੀ ਕੀਤੀ ਤੁਰਤ ਵਿਸਾਰੇ ਕਹਿੰਦਾ ਐ ਦਿਲਬਰ ਤੂੰ ਮੈਨੂੰ ਬੇਵਕਾ ਬਨਾਯਾ ਕੇਹੜੀ ਗਲੋਂ ਬਿਨ ਅਸਨਾਈਓ ਤੁਬ ਮੈਨੂੰ ਅਜਮਾਯਾ ਅਗ ਮੇਰੀ ਕਦੇ ਹੋਈ ਸੀ ਨਾਲ ਤੇਰੇ ਅਸਣਾਈ, ਕੀਕਰ ਤੁਧ ਮਰੇ ਵਿਚ ਡਿਠੀ ਹੈ ਇਹ ਬੇਵਫਾਈ ਕਹਿੰਦੇ ਐ ਬਹਿਰਾਮ ਸਾਹਜਾਦੇ ਮੈਂ ਤਰੇ ਤੇ ਵਾਰੀ ਮੇਰਾ ਵੀ ਦਿਲ ਮੁਠਾ ਤੇਰੀ ਸੁਹਣੀ ਸੂਰਤ ਪਿਆਰੀ। ਜੇਹੀ ਇਸ਼ਕ ਤੇਰੇ ਨਾਲ ਕੀਤੀ ਸ਼ੌ ਤਨ ਮੇਰੇ ਲਗੀ ਇਕ ਜੇਹੀ ਦੋਹਾਂ ਉਤੇ ਵਾ ਬਿਹਰੋਂ ਦੀ ਵਗੀਂ ਤੂੰ ਮੇਰੀ ਮੈਂ ਤੇਰੀ ਯਾ ਰਬ ਸਾਨੂੰ ਆਣ ਮਿਲਾਇਆ ਏਸੇ ਕਾਰਨ ਮੈਂ ਆਦਮੀਆਂ ਨੂੰ ਬੇਵਫਾ ਬਣਾਇਆ, ਚੇਤਾ ਮਤ ਤੂੰ ਯਾਰੀ ਲਾ ਕੇ ਫਿਰ ਮੂੜ ਛਡ ਤੇੜ, ਓਵੇਂ ਸ਼ੌਕ ਪੁਰਾਣਾ ਕਰਕੇ ਫਿਰ ਮੂੰਹ ਸਾਥੀ ਮੋੜ, ਹੁਣ ਤੂੰ ਹੇ ਖਾਂ ਦਿਲੋਂ ਜਬਾਨੋਂ ਨਾਲ ਈਮਾਨ ਇਕਰਾਰੀ, ਅਵਲ ਆਖਰ ਇਕੋ ਜੇਹੀ ਤੋੜ ਨਿਬਾਹੀਂ ਯਾਰੀ, ਕਹਿੰਦਾ ਇਸ਼ਰਤੇ ਰਾਜਾ ਮੇਰੇ ਲੂੰ ਲੂੰ ਦੇ ਵਿਚਧਾਨ। ਹਰ ਜਗ੍ਹਾ ਵਿਚ ਜਾਨ ਮੇਰੀ ਦੇ ਬੈਠਾ ਮਲ ਟਿਕਾਣਾ। ਕਸਮ ਖੁਦਾ ਦੀ ਪ੍ਰੀਤ ਤੁਸਾਡੀ ਜੇ ਮੈਂ ਦਿਲੋਂ ਭੁਲਾਵਾਂ ਬੁਰਾ ਹੋਵੇ ਦਰਗਾਹ ਵਿਚ ਮੇਰਾ ਰਬ ਤੋਂ ਬਦਲਾ ਪਾਵਾਂ। ਸਦਾ ਰਹਾਂਗਾ ਹੁਕਮ ਤੇਰੇ ਵਿਚ ਜੋ ਮੈਨੂੰ ਫੁਰਮਾਵੇ। ਪਰ ਆਪਣੇ ਦਿਲ ਦੀ ਦਸ ਹਕੀਕਤ ਕੀ ਕੁਝ ਕਰੇਂ ਕਮਾਵੇਂ। ਕਹਿੰਦੀ ਇਸ਼ਕ ਤੇਰੇ ਵਿਚ ਸ਼ਾਹਾਂ ਹੋਈ ਮੈਂ ਦੀਵਾਨੀ। ਦੰਮਾਂ ਬਾਝ ਗੁਲਾਮ ਤੇਰੀ ਮੈਂ ਹੋਈ ਦੋਹੀਂ ਜਹਾਨੀ। ਕਸਮ ਖੁਦਾ ਦੀ ਤੂੰ ਹੈਂ ਮੇਰਾ ਯਾਰ ਪਿਆਰਾ ਸਗੀ ਦੇਹ ਲਿਬਾਸ ਮੈਨੂੰ ਹੁਣ ਕੋਈ ਮੈਂ ਹਾਂ ਬੈਠੀ ਨੰਗੀ। ਅਸਲੀ ਰਖਤ ਹੁਸਨ ਬਾਨੋ ਦਾ ਸ਼ਾਹ ਬਹਿਰਾਮ ਸੰਭਾਲੇ ਹੋਰ ਲਿਬਾਸ ਜਰੀ ਦੇ ਉਸ ਨੂੰ ਪਾਵਦੇ ਦੁਆਲੇ ਨਾਲ ਸੁਸ਼ੀ ਦੇ ਰਲ ਮਿਲ ਬੈਠੇ ਦੋਵੇਂ ਇਕ ਵਲ ਹੋਕੇ। ਹੁਸਨ ਬਾਨੋ ਨੇ ਸ਼ਾਹਜ਼ਾਦੇ ਨੂੰ ਆਖ ਸੁਣਾਯਾ ਰੋ ਕੇ ਡਾਢਾ ਖੋਫ ਆਯਾ ਇਕ ਮੈਨੂੰ ਸੁਣ ਤੂੰ ਯਾਰ ਪਿਆਰੇ।