ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/15

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

੧੩

ਲਈ ਮੈਨੂੰ ਉਸ ਪਾਸੋਂ ਉਸ ਵੇਲੇ ਤੂੰ ਰੋ ਕੇ। ਜੇ ਉਹ ਆਸ਼ਕ ਤੇਰੇ ਤੇ ਤੇਰਾ ਹੁਕਮ ਨਾ ਮੋੜੇ। ਤੇਰੀ ਮੇਰੀ ਪਰੀਤ ਪਿਆਰੀ ਹਰਗਿਜ ਦਿਲੋਂ ਨਾ ਤੋੜ। ਆਪਸ ਦੇ ਵਿਚ ਰਲ ਮਿਲ ਦੋਹਾਂ ਜਾਂ ਇਹ ਮਤਾ ਪਕਾਇਆ। ਦੇਵ ਸਫੈਦ ਸਫਰ ਥੀਂ ਮੁੜਕੇ ਸੁਣਿਆ ਉਹ ਨਾ ਆਇਆ ਲੈ ਸੁਗਾਤਾਂ ਤੇ ਸੌ ਤੋਹਫੇ ਜੇ ਚੰਗਾ ਮਨ ਵਾਯਾ। ਸਭ ਕੁਝ ਖਾਤਰ ਸ਼ਾਹਜਾਦੇ ਦੀ ਲੈ ਕੇਹ ਕਾਫੋਂ ਆਯਾ ਲੈ ਤੋਹਫੇ ਮਿਲਨ ਨੂੰ ਆਯਾ ਕਰਕੇ ਵਡਾ ਚਾਲਾ ਅਗੇ ਕਿਆ ਦੇਖੇ ਸ਼ਾਹਜਾਦਾ ਪਿਆ ਹੋਯਾ ਬੁਰੇ ਹਾਲਾ। ਨਾ ਕੁਛ ਖਾਂਦਾ ਨਾ ਕੁਛ ਪੀਂਦਾ ਰੋਂਦਾ ਉਭੇ ਸਾਹ ਮਿਨਤਾਂ ਕਰ ਕਰ ਦੇਵ ਬੁਲਾਵੇ ਹਰਗਿਜ ਬੋਲ ਨਾਹੀਂ। ਹਾਲਤ ਵੇਖ ਸ਼ਾਹਜਾਦੇ ਵਾਲੀ ਦਿਓ ਗਜਬ ਵਿਚ ਆਯਾ। ਦਿਓ ਪਰੀਆਂ ਥੀਂ ਪੁਛਣ ਲਗਾ ਇਸ ਨੂੰ ਕਿਸ ਦੁਖਾਯਾ।

ਸ਼ਾਹਜਾਦੇ ਦਾ ਸ਼ੁਕਰ ਕਰਨਾ ਤੇ ਦੇਵ ਸਫੈਦ ਕੋਲੋਂ ਆਪਣੀ ਖਾਹਸ਼ ਪੂਰੀ ਕਰਨੀ

ਕਸਮਾ ਖਾਧੀਆਂ ਦੋਵਾਂ ਪਰੀਆਂ ਕਿਆ ਤਫੀਕ ਅਸਾਡੀ। ਬਾਦਸ਼ਾਹੀ ਕਰੋ ਬੇਅਦਬੀ ਕੌਣ ਕੇਈ ਅਪਰਾਧੀ। ਦਿਓ ਪਰੀਆਂ ਦੀ ਹੋਈ ਖਲਾਸੀ ਛੁਟੇ ਇਸ ਤਕਸੀਰੋਂ। ਡਿਠਾ ਹਾਲ ਸ਼ਾਹਜਾਦੇ ਸੰਦਾ ਗਿਆ ਅਰਾਮ ਸਰੀਰੋਂ। ਮਿੰਨਤ ਆਜਜੀਆਂ ਕਰ ਪੁਛਦਾ ਹੈ ਓਹ ਮਿਤਰ ਯਾਰਾਂ। ਇਹ ਕੀ ਹੋਯਾ ਜਾਨ ਤੇਰੀ ਨੂੰ ਦਸ ਕੀ ਕਰਾਂ ਮੈਂ ਚਾਰਾ। ਕੀ ਤਸੀਹਾ ਪਹੁੰਚਾ ਤੈਨੂੰ ਮੈਨੂੰ ਦਸ ਸ਼ਿਤਾਬੀ। ਕੇਹਾ ਦਰਦ ਲਗਾ ਤਨ ਤੇਰੇ ਇਹ ਕੇਹੀ ਅਰਾਬੀ। ਦੇਵ ਪਰੀ ਇਨਸ਼ਾਨ ਜੇ ਕੋਈ ਭਾਵੇਂ ਕਿਥੇ ਹੋਵੇ। ਕਿਆ ਤਾਕਤ ਵਿਚ ਖਿਦਮਤ ਤੇਰੀ ਨਾ ਹਥ ਬੰਨ੍ਹ ਖਲੋਵੇ। ਜਾਂ ਡਿਠਾ ਸ਼ਾਹਜ਼ਾਦੇ ਤੇ ਫਿਰ ਬਹੁਤ ਵਡੀ ਸੇਹਰਬਾਨੀ ਕਹਿੰਦਾ ਕਹਾਂ ਹਕੀਕਤ ਤਾਂ ਜੇ ਕਸਮ ਕਰੇਂ ਸੁਲੇਮਾਨੀ। ਕਸਮ ਕਰੇਂ ਸੁਲੇਮਾਨ ਨਬੀ ਦੀ। ਜੇ ਤੂੰ ਮੇਰੇ ਅਗੇ ਓਹ ਮੁਰਾਦ ਮੇਰੀ ਮੈਂ ਜਾਣਾ ਤਾਂ ਮੈਨੂੰ ਹਥ ਲਗੇ। ਦੇਵ ਕਹਿਆ ਤਾਂ ਸੁਣ ਸ਼ਾਹਜ਼ਾਦੇ ਜੋ ਬਾਦਸ਼ਾਹੀ ਮੇਰੀ। ਦੌਲਤ ਮੁਲਕ ਖਜਾਨੇ ਫੌਜਾਂ ਸਭ ਕੁਛ ਤਾਬਿਆ ਤੇਰੀ। ਕਸਮ ਮੈਨੂੰ ਸੁਲੇਮਾਨ ਨਬੀ ਦੀ ਨਾ ਇਸ ਕੋਲੋਂ ਹਾਰਾਂ। ਜਾਨ ਚਾਹੇ ਤੇ ਉਹ ਭੀ ਹਾਜਰ ਸਿਰ ਤੇਰੇ ਤੋਂ ਵਾਰਾਂ। ਇਹ ਗਲ ਸੁਣ ਕੇ ਸ਼ਾਹਜ਼ਾਦੇ ਦੇ ਨਾਲ ਖੁਸ਼ੀ ਅੱਖ ਪਰਤੀ। ਦਸਣ ਲਗਾ ਹਾਲ ਹਕੀਕਤ