ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)


ਬਦਤਖਤ ਬੇਦੀ ਨਾ। ਬਾਦਸ਼ਾਹੀ ਦੇ ਲਾਇਕ ਨਾਹੀਂ ਤੂੰ ਬਦਜਾਤ ਕਮੀਨਾ ਹਥੋਂ ਦੌਲਤ ਮੁਲਕ ਅਸਾਡਾ ਸਾਰਾ ਤੂੰ ਖੋਹ ਲੀਤਾ । ਖਾ ਖਾ ਹੋਇਓਂ ਨਿਮਕ ਹਰਾਮੀ ਸ਼ਕਰ ਬੁਆ ਨਾ ਕੀਤਾ ਜੇ ਸਾਹਜ਼ਾਦ ਨੂੰ ਫਿਰ ਕਿਸਮਤ ਆਈ ਇਹ ਯਤੀਮੀ। ਓੜਕ ਫੇਰ ਯੀਨਾਂ ਉਤੋਂ ਕਰਦਾ ਰਬ ਹਲੀਮੀ ਨਿਕਿਆਂ ਥੀ ਚ ਵਡੇ ਕਰਦਾ ਜਦ ਉਹ ਕਰਮ ਕਮਾਵੀਆ ਜਦ ਚਿੜੀਆਂ ਥੀਂ ਰਬ ਡਾਢਾ ਖੂਨੀ ਬਾਜ ਕਹਾਵੇ। ਇਸ ਲੜਕੇ ਸ਼ਾਹਜਾਦੇ ਤਾਈਂ ਜਾਂ ਰਬ ਦਾ ਵਡਿਆਵੇ। ਉਸ ਭਾਵੇ ਤਾਂ ਮਛਰ ਪਾਸੋਂ ਹਾਥੀ ਚਾ ਮਰਵਾਵੇ ਹੈ ਉਮੈਦ ਜੋ ਉਤੇ ਇਸਦੇ ਹੋਈ ਜਲ ਇਲਾਹੀ। ਦੇਵੇਗਾ ਰਬ ਇਸਦਾ ਇਸ ਨੂੰ ਤਾਜਤਖਤ ਬਾਦਸ਼ਾਹੀ। ਫਿਰ ਵਜੀਰ ਤਾਂਈਂ ਜਾ ਪਹੁੰਚੀ ਇਹ ਗਲ ਉਸਦੇ ਕੰਨੀਂ । ਨਾਲ ਗਜਬਦੇ ਭਿਖਿਆ ਮੂਜੀ ਜਿਉਂ ਆਰਨ ਵਿਚ ਖੰਨੀਂ। ਏਹ ਸਲਾਹ ਹੁਣ ਕੀਤੀ ਮੂਜੀ ਬਾਹਿ ਗੁਸੇ ਵਿਚ ਯਾਰਾਂ।ਏਹ ਲੜਕਾ ਹੈ ਦੁਸ਼ਮਨ ਮੇਰਾ ਮੈਂ ਇਸ ਦੀ ਥਾਂ ਮਾਰਾਂ। ਜੰਮਦੇ ਹੀ ਇਸ ਨਾ ਬਚੇ ਦਾ ਮੈਂ ਕਿਵੇਂ ਸਿਰ ਕਟਾਂ। ਇਹ ਕੰਡਿਆਂ ਵਾਲਾ ਬੂਟਾ ਮੁਢੋਂ ਜੰਮਦਾ ਹੀ ਪੁਟ ਸੂਟਾਂ। ਏਹ ਗਲ ਸੁਣ ਕੇ ਕੁਲ ਅਮੀਰਾਂ ਦਿਤੀ ਬਹੁਤ ਦੁਹਾਈ ਕਰਨਾ ਖੂਨ ਕਿਸੇ ਦਾ ਨਾਹਕ ਨਾਹੀਂ ਏਹ ਭਲਿਆਈ। ਜੇ ਤੂੰ ਮਾਰੇਂ ਇਹ ਸ਼ਾਹਜ਼ਾਦਾ ਬਹੁਤ ਯਤੀਮ ਵਿਚਾਰ। ਪਵੇ ਜਮੀਨ ਅਸਮਾਨਾਂ ਤੋੜੀ ਤੇਰਾ ਮੋਰ ਕਰਾਰਾ । ਇੰਸਦੇ ਖੂਨੋਂ ਮਿਰ ਤੇਰੇ ਤੇ ਗਜਬ ਪਵੇ ਸੁਲਤਨੀ। ਜਾਲਮ ਖੂਨੀ ਨਾਮ ਹੋਵੇਗਾ ਤੇਰਾ ਦੋਹੀਂ ਜਹਾਨੀਂ । ਜਾਂ ਨੀਯਤ ਜਾਲਮ ਦੀ ਉਤਾਂਹ ਸਾਰਿਆਂ ਵਲ ਮਿਲਰਦੀ ਫਿਰ ਮੁੜ ਏਹ ਸਲਾਹ ਉਹ ਮੂਜੀ ਮੋਹਕਮ ਦਿਲ ਵਿਚ ਬਧੀ । ਕਢ ਘਰਾਂ ਥੀਂ ਬਾਹਰ ਕੀਤਾ ਤਾਂ ਉਸ ਬਈਮਾਨ ਮਾਂ ਪੁਤਰ ਨੂੰ ਕੈਦ ਕਰਾਇਆ ਚਾ ਵਿਚ ਬੰਦੀ ਖਾਨੇ। ਬੰਦੀ ਖਾਨਾ ਹੇਠ ਜਿਮੀ ਦੇ ਡੂੰਘਾ ਖੂਹ ਅੰਧਰਾ ਦੋਜਕ ਣਾਲ ਉਸ ਵਿਚ ਲਭ ਬਹੁਤ ਅਜਾਬਾ ਭਲੇਰਾ। ਚੰਦ ਸੂਰਜ ਦੀ ਉਸ ਵਿਚ ਕਿਧਰੋਂ ਹਰਗਿਜ ਲੋ ਨਾ ਲਗੇ ਕਿਸੇ ਤਰਫ ਥੀਂ ਦੁਨੀਆਂ ਵਾਲੀ ਸਰਦ ਹਵਾਨਾ ਲਗੇ ਹੂਰ ਬਹਿਸ਼ਤਾਂ ਦੀ ਸ਼ਾਹਜ਼ਾਦੀ ਕੁਛੜ ਬਾਲ ਅਯਾਣਾ। ਦੋਜਕਦ ਵਿਚ ਪਿਆ ਬਹਿਸ਼ਤੀ ਦੇਖ ਰਬ ਦਾ ਭਾਣਾ। ਕੈਦ ਹੋਏ ਵਿਚ ਬੰਦੀਖਾਨੇ ਬਾਝ ਗੁਨਾਹ ਤਕਸੀਰੇ i