ਪੰਨਾ:Shah Behram te husan bano.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩)


ਕਰ ਕਰ ਦਸੇ ਸੋਹਣੀਆਂ ਚਾਲਾਂ ਆਵੇ ਖਾ ਖਾ ਮੋੜਾ। ਸ਼ਾਹ ਬਹਿਰਾਮ ਡਿਠਾ ਉਹ ਘੋੜਾ ਕਰਕੇ ਖੂਬ ਨਜਾਰਾ। ਬਹੁਤ ਅਜਾਇਬ ਸ਼ਕਲ ਘੋੜੇ ਦੀ ਲਗੇ ਸੁ ਬਹੁਤ ਪਿਆਰਾ। ਕਹਿੰਦਾ ਯਾਰੋ ਦਸੋ ਇਹ ਕੀ ਰਬ ਸਬਬ ਬਣਾਇਆ। ਐਸ਼ਾ ਸੋਹਣ ਸੁੰਦਰ ਘੋੜਾ ਕਦਮਾ ਨਜਰੀ ਆਯਾ। ਰਲਕੇ ਅਰਜ ਅਮੀਰਾ ਕੀਤੀ ਆਲਮ ਇਹ ਅਸਾਨੂੰ। ਅਗਲਿਆਂ ਬਾਦਸ਼ਾਹਾਂ ਦਾ ਘੋੜਾ ਭੇਜਿਆ ਰਬ ਤੁਸਾਨੂੰ। ਹੁਣ ਦੁਨੀਆਂ ਤੇ ਬਾਦਸ਼ਾਹੀ ਦੀ ਆਈ ਤੇਰੀ ਵਾਰੀ ਤਾਂ ਇਹ ਘੋੜਾ ਮਿਲਿਆ ਤੈਨੂੰ ਕਰ ਇਸ ਤੇ ਅਸਵਾਰੀ। ਦੁਨੀਆਂ ਦੇ ਵਿਚ ਤੈਨੂੰ ਰਬ ਨੇ ਚੰਗਾ ਅਜ ਬਣਾਇਆ। ਤਾਂ ਇਹ ਘੋੜਾ ਤੇਰੀ ਖਾਤਰ ਧੂਰੋਂ ਹਜੂਰੋਂ ਆਇਆ। ਸ਼ਾਹ ਬਹਿਰਾਮ ਕਹਿਆ ਲਸ਼ਕਰ ਨੂੰ ਸਭ ਰਲ ਘੇਰਾ ਪਾਓ। ਜਾਣਨਾ ਦਿਓ ਏਸ ਘੋੜੇ ਨੂੰ ਪਕੜ ਹਜੂਰ ਲਿਆਓ ' ਜਾ ਏਹ ਹੁਕਮ ਕੀਤਾ ਸ਼ਹਿਜ਼ਾਦੇ ਲਸ਼ਕਰ ਉਸ ਵਲ ਧਾਣਾ। ਓਵੇਂ ਪਕੜ ਲਿਆ। ਉਹ ਘੋੜਾ ਦੇਖੋ ਰਬ ਦਾ ਵਾਣਾ। ਦੇਖ ਸ਼ਾਹਜ਼ਾਦੇ ਰਾਜੀ ਹੋ ਕੇ ਹਥੀਂ ਉਸ ਨੂੰ ਫੜਿਆ। ਓਸੇ ਵੇਲੇ ਮਾਰ ਪਲਾਕੀ ਉਤੇ ਉਸ ਦੇ ਚੜਿਆ। ਘੋੜਾ ਨਾਲ ਖੁਸ਼ੀ ਦੇ ਹਿਣਕੇ ਬਦਲ ਵਾਂਗੂ ਗੱਜੇ। ਨਚੇ ਟਪੇ ਕਰ ਚਲਾਕੀ ਬਹੁਤ ਅਜਾਇਬ ਭਜੇ। ਜਿਚਰ ਤੋੜੀ ਸੀ ਲਸ਼ਕਰ ਨੇੜੇ ਉਚਰੇ ਤੋੜੀ ਉਹ ਘੋੜਾ। ਲਸ਼ਕਰ ਵਿਚੋਂ ਨਿਕਲ ਅਗੇਰੇ ਦੌੜੇ ਥੋੜਾ। ਪਰ ਜਾਂ ਬਸਕਰ ਬੀ ਗਿਆ ਦੁਰਾਡਾ ਤਾਂ ਉਸ ਫੁਰਸਤ ਪਾਈ ਇਸ ਸਵਾਰੀ ਮਾਰ ਉਡਾਰੀ ਚੜ੍ਹਿਆ ਵਿਚ ਹਵਾਈ।

ਅੱਖੀ ਵੇਖਦਿਆਂ ਉਹ ਘੋੜਾ ਪਲ ਵਿਚ ਗਾਇਬ ਹੋਇਆ। ਵੇਖ ਤਅੱਜਬ ਲਸ਼ਕਰ ਸਾਰਾਹ ਹੈਰਾਨ ਖਲੋਇਆ। ਆਖਣ ਯਾਰੋ ਇਹਕ ਆਫਤ ਬਣ ਕੇ ਆਯਾ ਘੋੜਾ। ਉਡ ਗਿਆ ਉਹ ਲੈ ਸ਼ਹਿਜ਼ਾਦਾ ਸਾਥੀਂ ਘਤ ਵਿਛੋੜਾ। ਏਹ ਗਲ ਸੁਣ ਕੇ ਜਾਇ ਪਿਆ ਸੀ ਮਹਿਲੀਂ ਸ਼ੋਰ ਕਰਾਰਾ। ਰੋਵਨ ਲਗਾ ਸ਼ਹਿਰ ਤਮਾਮੀ ਰੋਵੇ ਆਲਮ ਸਾਰਾ। ਰੋਵਨ ਲਸ਼ਕਰ ਤੇ ਕੁਲ ਫੌਜਾਂ ਹੈ ਸਾਡਾ ਸਾਈਂ। ਛਡ ਗਿਆ ਬਾਦਸ਼ਹੀ ਖਾ ਰਹੀਆਂ ਜਾਈਂ । ਕਿਥੇ ਛੱਡ ਗਿਆ ਰਬ ਸਾਈਆ ਉਹ ਮੁਲਕਦਾ ਵਾਲੀ। ਛਡ ਗਿਆ ਹੈ ਮੈਹਲ ਮੁਨਾਰੇ ਤਖਤ ਰਹਿਆ ਹੈ ਖਾਲੀ। ਛਿਪ