(੪)
ਗਿਆ ਉਹ ਸੂਰਜ ਕਿਥੇ ਫਿਰੀ ਜਹਾਨ ਸਿਆਹੀ। ਡਿਗ ਪਿਆ ਥੰਮ੍ਹ ਜਿਮੀਂ ਦਾ ਉਲਟ ਗਈ ਬਾਦਸਾਹੀ। ਨਿਕੇ ਵਡੇ ਲੋਕ ਸ਼ਹਿਰ ਦੇ ਔਰਤ ਮਰਦ ਤਮਾਮੀ। ਰੋਵਨ ਕਰਕੇ ਯਾਦ ਪਿਆਰਾ ਹੁਸਨ ਮੁਲਕ ਦਾ ਨਾਮੀ ਕਿਤਵਲ ਗੁੰਮ ਗਿਆ ਹੈ ਸਾਥੀ ਰੋਸ਼ਨ ਚੰਦ ਨੂਰਾਨੀ। ਸੋਗ ਪਿਆ ਵਿਚ ਸ਼ਹਿਰ ਫਰਾਸ ਦੇ ਪਿਆ ਅੰਧੇਰ ਜਹਾਨੀ ਸ਼ਾਹ ਬਹਿਰਾਮ ਦੇ ਹਰਮ ਪਮਾਮੀ ਰੋਂ ਦੇ ਕਰ ਕਰਜਾਰੀ। ਕੇਹੀ ਵਰਤ ਗਈ ਸਿਰ ਸਾਡੇ ਏਹ ਕੋਈ ਕਹਿਰ ਕਹਾਰੀ। ਗਿਆ ਕਿਥੇ ਉਹ ਸੁੰਦਰ ਲਾੜਾ ਸਿਰ ਸਾਡੇ ਦਾ ਸਾਈਂ ਕਿਥੇ ਗਿਆ ਉਹ ਵਾਲੀ ਸਾਡਾ ਕਰ ਗਿਆ ਖਾਲੀ ਜਾਈਂ। ਗਿਆ ਕਿਥੇ ਉਹ ਬਾਗਾਂ ਉਹ ਵਾਲਾ ਵਾਲੀ ਏਸ ਵਤਨ ਦਾ ਕਿਥੇ ਪ੍ਰਦੇਸ ਮੁਸਾਫਰ ਖਾਵੰਦ ਏਸ ਵਤਨ ਦਾ ਇਮਾਮ ਬਖਸ਼ ਏਹ ਬਾਤ ਹਿਜਰ ਦੀ ਇਤਨੀ ਛਡ ਇਥਾਈਂ। ਅਗੇ ਕਿਸੇ ਸ਼ਾਹ ਬਹਿਰਾਮ ਦਾ ਸਾਰਾ ਆਖ ਸੁਨਾਈਂ।
ਸ਼ਾਹ ਬਹਿਰਾਮ ਦਾ ਹਾਲ
ਜਾਂ ਉਹ ਘੋੜਾ ਸ਼ਾਹਜਾਦੇ ਨੂੰ ਚਾਲੈ ਗਿਆ ਉਡਾਕੇ। ਬੈਠ ਰਹਿਆ ਸ਼ਾਹਜ਼ਾਦਾ ਉਸਦੀ ਗਰਦਨ ਨੂੰ ਹਥ ਪਾ ਕੇ। ਕਈ ਹਜਾਰ ਕੋਹਾਂ ਦਾ ਪੈਂਡਾ ਪਲ ਵਿੱਚ ਘੋੜਾ ਜਾਂਦਾ। ਪੰਜਵਾਂ ਤਬਕ ਜਿਮੀਂ ਦਾ ਕਹਿਦੇ ਹੈਗਾ ਮੁਲਕ ਦੇਵਾ ਦਾ। ਉਥੇ ਉਥੇ ਉਤਰ ਪਿਆ ਅਸ਼ਮਾਨੋਂ ਤੁਰਤ ਜਿਮੀਂ ਤੇ ਆਯਾ। ਕੰਥੇ ਉਤੋਂ ਉਸ ਸ਼ਾਹਜਾਦੇ ਲਾਹ ਅਡੋਲ ਬਹਾਯਾ। ਆਪ ਗਿਆ ਹੋ ਗਾਇਬ ਘੋੜਾ ਸ਼ਾਹਜਾਦੇ ਨੂੰ ਲਾਹਕੇ। ਹਰ ਤਰਫ ਸ਼ਾਹਜਾਦਾ ਲਗਾ ਵੇਖਣ ਨਜਰ ਉਠਕੇ। ਕਿਆ ਦੇਖੇ ਜੋ ਮੈਹਾਂ ਬੈਠਾ ਅੰਦਰ ਇਸਕ ਬਗੀਚੇ। ਅਰ ਰੇਸ਼ਮ ਦੇ ਵਿਛੇ ਹੋਏ ਨੇ ਉਸ ਵਿਚ ਫਰਸ਼ ਗਲੀਚੇ ਦੁਨੀਆਂ ਦੇ ਵਿਚ ਬਾਗ ਅਜੇਹਾ ਹੋਰ ਨਾਂ ਉਸਨੇ ਡਿਠਾ। ਵਗਨ ਨਹਿਰਾਂ ਮਾਰਨ ਲਹਿਰਾਂ ਪਾਣੀ ਠੰਡਾ ਮਿਠਾ ਲਾਲ ਸਰਾਬਾਂ ਭਰੀਆਂ ਹੋਈਆਂ ਕਈ ਹਜਾਰ ਸੁਰਾਹੀਆਂ ਕਈ ਸੁਨੈਹਰੀ ਕਈ ਰੁਪੈਹਰੀ ਉਥੇ ਭਰੀਆਂ ਆਹੀਆਂ ਸੋਹਣੇ ਕੌਲ ਰੂਪੇ ਦੇ ਪਯਾਲੇ ਕਈ ਬਲੌਰੀ ਆਹੇ ਭਰ ਭਰ ਪੀਣ ਲਗਾ ਸ਼ਹਿਜ਼ਾਦਾ ਦਿਲ ਜਿਸਦੀ ਵਲ ਚਾਹੇ। ਜਾ ਸ਼ਹਿਜਾਦਾ ਪੀਕੇ ਪਯਾਲਾ ਹੋਯਾ ਮਸਤ ਸ਼ਰਾਬੀ। ਦੇਵ ਸਫੈਦ ਹੋਯਾ ਆ ਹਾਜਰ ਓਥੇ ਨਾਲ ਸ਼ਤਾਬੀ। ਕਦ ਪਹਾੜ ਜਿਡਾ