ਪੰਨਾ:Sohni Mahiwal - Qadir Yar.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ

(੧੫)

ਕਾਦਰ

ਕੁੱਸਿਯੋਂ ਇਸ਼ਕ ਲਿਯਾਸੀ ਘੇਰ॥ ਹੁਣ ਕੇਹੜੇ ਨਾਲ ਸਬੱਬ ਦੇ ਜਾ ਮਿਲੀਏ ਇਕਵੇਰ॥ ਘਰ ਘੁਮਯਾਂਰਾਂ ਕਾਦਰਾ ਰੋਂਦਾ ਨਾਹੀਂ ਫੇਰ॥ ਉਮਰ ਗੁਜ਼ਾਰੀ ਰੋਂਦਿਆਂ ਕਿਤਨੀ ਲੰਘ ਗਈ॥ ਇਕ ਦਿਨ ਇਸ਼ਕ ਸਿਖਾਲਿਆ ਦਿਲ ਵਿਚ ਬਾਤ ਪਈ॥ ਪਕੜ ਤਰੀਕਾ ਫ਼ਕਰ ਦਾ ਹੱਥ ਵਿਚ ਟਿੰਡ ਲਈ। ਹੁਣ ਵੇਖਣ ਕਾਰਣ ਕਾਦਰਾ ਮੰਗਣ ਚੜ੍ਹਿਆਈ॥ ਓਹ ਹੈਸੀ ਲਾਖੀ ਆਦਮੀ ਬਲਖ਼ ਬਖ਼ੁਰੇ ਦਾ॥ ਜ਼ਾਲਮ ਇਸ਼ਕ ਉਜਾੜਿਆ ਜੋ ਅਸਬਾਬ ਉਦਾ। ਓਹਸੀ ਵਿਚ ਗੁਜਰਾਤ ਦੇ ਚੜ੍ਹਿਆ ਕਰਨ ਗਦਾ॥ ਘਰ ਘੁਮਿਆਰਾਂ ਕਾਦਰਾ ਆਖੇ ਫੇਰ ਸਦਾ॥ ਕੁਝ ਹਾਜ਼ਰ ਹੈ ਤਾਂ ਭੇਜੀਓ ਜਾਇ ਕਰੀ ਸੁ ਪੁਕਾਰ॥ ਸੱਸ ਬੁਲਾਯਾ ਸੋਹਨੀਏਂ ਖੜਾ ਮੁਸਾਫ਼ਰ ਬਾਹਰ॥ ਉਠ ਬੱਚਾ ਘੱਤ ਖ਼ੈਰ ਤੂੰ ਸਦਕੇ ਨਾਮ ਗ਼ੁਫ਼ਾਰ॥ ਹੁਣ ਵੇਖ ਤਮਾਸ਼ਾ ਕਾਦਰਾ ਮਿਲਨ ਲਗੇ ਨੀ ਯਾਰ॥ ਸੋਹਣੀ ਖ਼ੈਰ ਫ਼ਕੀਰ ਨੂੰ ਪਾਵਨ ਪਹੁੰਚੀ ਵੱਤ॥ ਹੋਇ ਖਲੀ ਵਿਚ ਸਰਦਲਾਂ ਰੋਟੀ ਲੈਕੇ ਹਥ॥ ਸੂਰਤ ਮੇਹੀਂਵਾਲ ਦੀ ਡਿੱਠੀ ਨਜ਼ਰ ਪਰੱਤ॥ ਤੜਫ਼ ਓਥੇ ਹੀ ਕਾਦਰਾ ਜਾਇ ਡਿਗਾ ਮੁਠਵੱਟ॥ ਵਾਂਗ ਕਬੂਤ੍ਰ ਤੜਫਿਆ ਵਿੱਚ ਬਿਹੋਸ਼ ਮਕਾਨ॥ ਸੋਹਣੀ ਹੈਬਤ ਖਾਇਕੇ ਪਾਸ ਖਲੋਤੀ ਆਨ॥ ਯਾਰ ਪੁਰਾਣਾ ਆਪਣਾ ਵੇਖ ਹੋਈ ਹੈਰਾਨ॥ ਬੈਠ ਸਰ੍ਹਾਨੇ ਕਾਦਰਾ ਲਗੀ ਫੇਰ ਬੁਲਾਨ॥ ਜਾਂ ਉਸ ਅੱਖੀਂ ਪਰਤੀਆਂ ਸੋਹਣੀ ਕਰੇ ਜਵਾਬ। ਪੱਟ ਉਤੇ ਸਿਰ ਰਖਕੇ ਤਲੀਆਂ ਝਸ ਸ਼ਤਾਬ॥ ਕਯੋਂ ਜਾਨ ਗਵਾਏਂ ਆਪਣੀ ਸਾਨੂੰ ਦੇ ਅਜ਼ਾਬ॥ ਹੁਣ ਜੇ ਕੋਈ ਦੇਖੇ