ਪੰਨਾ:Sohni Mahiwal - Qadir Yar.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੧੬)

ਕਾਦਰਾ ਕਰਸੀ ਮਾਰ ਖ਼ਰਾਬ॥ ਤੂੰ ਨਾ ਕਰ ਸੱਜਨ ਕਾਹਲੀਆਂ ਨਾ ਬਾਝ ਲਗਾਮੋਂ ਵੱਗ॥ ਦਾਰੂ ਵਾਲੀ ਕੋਠੜੀ ਕ੍ਯੋਂ ਲੈ ਵੜਨਾਏਂ ਅੱਗ॥ ਦੁਸ਼ਮਨ ਤੇਰੀ ਜਾਨਦਾ ਬੈਠਾ ਸਾਰਾ ਜੱਗ ਚਲ ਬੈਠ ਨਦੀ ਤੇ ਕਾਦਰਾ ਆਖੇ ਸਾਡੇ ਲੱਗ॥ ਤੂੰ ਕਰ ਫ਼ਰਿਆਦ ਖ਼ੁਦਾਇ ਥੀਂ ਮੇਰੇ ਵਸ ਨਾ ਕੁਝ॥ ਮੇਰਾ ਆਪ ਕਲੇਜਾ ਭੁਜ ਗਿਆ ਬਾਲਣ ਹੋਈ ਬੁੱਝ॥ ਦਰਦ ਤੇਰੇ ਨੂੰ ਰੋਂਦਿਆਂ ਅੱਖੀਂ ਗਈਆਂ ਸੁੱਜ॥ ਪਰ ਤੈਨੂੰ ਖ਼ਬਰ ਕੀ ਕਮਲਿਆ ਜੋ ਦਮ ਗੁਜ਼ਰੇ ਮੁੱਝ॥ ਜੋ ਕੁਝ ਸੋਹਣੀ ਆਖਿ ਆ ਲਇਆ ਸਿਰੇ ਤੇ ਮੰਨ॥ ਉਠ ਗਿਆ ਵੱਲ ਝਨਾਉਂਦੀ ਕਮਰ ਸਬਰ ਦੀ ਬੰਨ੍ਹ॥ ਪੱਤਨ ਘਾਟ ਮਲਾਂਹਦੀ ਜਿੱਥੇ ਆਹੀ ਛੰਨ॥ ਜਾ ਉਥਾਹੀਂ ਕਾਦਰਾ ਲੱਗਾ ਮੁਗ਼ਲ ਵਸੰਨ॥ ਹੁਣ ਦੇਖੋ ਇਸ਼ਕ ਮਜਾਜ਼ ਦਾ ਲੱਗਾ ਹੋਣ ਬਿਪਾਰ॥ ਸੋਹਣੀ ਹੱਥੀਂ ਤੋਰਿਆ ਆਪ ਨਦੀ ਵਲ ਯਾਰ॥ ਖਾਣਾ ਪੀਣਾ ਭੁਲ ਗਿਆ ਲੱਗੀ ਸਾਂਗ ਦੁਸਾਰ॥ ਭੋਰਾ ਝੋਰਾ ਕਾਦਰਾ ਮੁਢੋਂ ਲੱਗਾ ਖ਼ਾਰ॥ ਹੁਣ ਸੋਹਣੀ ਬਾਝੋਂ ਪਿਆਰਿਆਂ ਹੋਈ ਜਾਨ ਤਰੁੱਟ॥ ਨਿਤ ਨ੍ਹਾਵਣ ਨਾਲ ਸਹੇਲੀਆਂ ਪਤਣ ਜਾਂਦੀ ਉਠ॥ ਓਹ ਦਰੀਯਾ ਝਨਾਂਦੇ ਬੈਠ ਜਿਸ ਮਕਾਨ॥ ਨੌਕਰ ਦੇਖ ਮਲਾਹ ਭੀ ਵਾਕਫ਼ ਹੋਏ ਆਨ॥ ਰਾਤੀ ਉਸਨੂੰ ਬੇੜੀਆਂ ਸਊਂਪ ਸਭੇ ਟੁਰਜਾਨ॥ ਰੋਟੀ ਘੱਲਨ ਕਾਦਰਾ ਜੋ ਕੁਝ ਘਰੀਂ ਪਕਾਨ॥ ਪਰ ਲੋਕ ਸ਼ਿਕਾਰੀ ਸ਼ਹਿਰ ਦੇ ਦੂਜੀ ਜ਼ਾਤ ਮਲਾਹ॥ ਮੱਛੀ ਫੜ ਦਰਯਾਇ ਥੀਂ ਕੱਢਨ ਲੋਕ ਮੁਬਾਹ॥ ਇਕ ਹਿੱਸਾ ਵੰਡ ਫ਼ਕੀਰ ਨੂੰ ਦਿੰਦੇ ਨਾਮ ਅਲਾਹ॥