ਪੰਨਾ:Sohni Mahiwal - Qadir Yar.pdf/5

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੫ )

ਦੀ ਰੱਖੇ ਓਹ ਤਸਵੀਰ॥ ਨਾਮ ਸੋਹਣੀ ਸੀ ਕਾਦਰਾ ਦੇਹੀ ਮੁਸ਼ਕ ਅੰਬੀਰ॥ ਨਾਜ਼ਕ ਜੁਸਾ ਮਖ਼ਮਲੋਂ ਵਾਂਗ ਗੁਲਾਬੀਰੰਗ ਕੱਦੋਂ ਲੰਮੀ ਸਰੂ ਥੋਂ ਗਰਦਨ ਮਿਸਲ ਕੁਲੰਗ॥ ਕੇਲੇ ਵਾਂਗੂੰ ਪਿੰਨੀਆਂ ਅਤਲਸ ਪਹਿਨੇ ਅੰਗ॥ ਆਸ਼ਕ ਮਰ ਮਰ ਜਾਵਂਦੇ ਜੇਸ਼ੇ ਸ਼ਮਾਂ ਪਤੰਗ॥ ਲਾਇਕ ਸੋਹਣੀ ਸਿਫਤ ਦੇ ਅੰਦਰ ਹੁਸਨ ਕਮਾਲ॥ ਚੰਦ ਮੱਥੇ ਵਿੱਚ ਡਲ੍ਹਕਦਾ ਜੋਸ਼ ਹੁਸਨ ਦੇ ਨਾਲ ਸਿਰ ਪਰ ਨਾਜ਼ੁਕ ਮੀਡੀਆਂਅਤਰ ਝੜਿਦੇ ਬਾਲ॥ ਉਹ ਨੈਨ ਦੁਸ਼ਾਂਗੇ ਕਾਦਰਾ ਇਸ਼ਕ ਮਰੇਂਦਾ ਜਾਲ॥ ਦੰਦ ਪਰੋਤੇ ਮੋਤੀਆਂ ਕੋਇਲ ਵਾਂਗ ਜ਼ੁਬਾਨ॥ ਠੋਡੀਕਦਰ ਬਦਾਮ ਦੀ ਵਾਂਗੁੰ ਮੀਮ ਦਹਾਨ॥ ਬਾਜ਼ੂ ਘੜੇ ਖਰਾਦੀਆਂ ਖ਼ਾਸ ਖਰਾਦ ਉਤਾਰ॥ ਉਂਗਲੀਆਂ ਵਿੱਚ ਨਾਜ਼ਕੀ ਫਲੀਆਂ ਦੇ ਮਿਕਦਾਰ॥ ਸੀਨਾ ਸਖ਼ਤ ਬਿਲੋਰ ਦਾ ਲਾਯਾ ਉਸਤਾਕਰ॥ ਪਿਸਤਾਂ ਸੇਉ ਬਹਿਸਤ ਦੇ ਜਯੋਂ ਰਸਦਾਰ ਅਨਾਰ॥ ਸ਼ਿਕਮ ਸੁਰਾਹੀ ਇਸ਼ਕਦੀ ਸੀਨਾ ਸਖ਼ਤ ਕਹਾਇ॥ ਨੇਣੀ ਦੇਖਣ ਵਾਲਿਆਂ ਹੋਸ਼ਨ ਰਹੇ ਬਜਾਇ॥ ਪੀਵਨ ਵਾਲੇ ਮਰ ਗਏ ਜਾਨ ਜਹਾਨ ਗਵਾਏ॥ ਨਾਜ਼ਕ ਬਦਨ ਸਿੰਗਾਰ ਦਾ ਸਿਫ਼ਤ ਨ ਕੀਤੀ ਜਾਇ॥ ਸੋਹਣੀ ਉੱਤੇ ਰੱਬ ਨੇ ਦਿੱਤਾ ਐਡਾ ਹੁਸਨ॥ ਬੁਰਕੇ ਵਿੱਚੋਂ ਦਿਸਦੀ ਜਯੋਂ ਬਦਲ ਵਿਚ ਚੰਨ॥ ਸਿਫ਼ਤ ਭਰੀ ਹੈ ਕਾਦਰਾ ਸੂਰਤ ਵਿਚ ਬਦਨ॥ ਕੰਨੀ ਬੁਕ ਬੁਕ ਵਾਲਿਆਂ ਤੇਜ਼ ਸੁਨਹਿਰੀ ਰੰਗ॥ ਨੱਕ ਬਲਾਕ ਸਹਾਂਵਦੀ ਫਿਰੇ ਲਬਾਂ ਪਰ ਹਿੱਲ॥ ਹਥੀਂ ਕੰਗਨ ਸੇਬਦੇ ਪੈਣ ਜਿਨਾਂ ਵਿਚ ਵੱਲ॥ ਹੋਨ ਦੀਵਾਨੇ ਕਾਦਰਾ ਦਾਨੇ ਦੇਖ ਸ਼ਕਲ॥ ਜ਼ੁਬਾਨ ਸਿਫਤ ਨਾਂ ਕਰ ਸਕੇ ਕੀ ਕੁਝ ਆਖਾਂ