ਬਾਤਾਂ ਦੇਸ ਪੰਜਾਬ ਦੀਆਂ/ਈਰਖਾ ਦਾ ਫਲ

ਵਿਕੀਸਰੋਤ ਤੋਂ

ਈਰਖਾ ਦਾ ਫਲ


ਇੱਕ ਸੀ ਬਾਹਮਣ। ਓਹਦੀ ਤੀਵੀਂ ਉਸ ਨੂੰ ਕਹਿੰਦੀ, “ਤੂੰ ਕੋਈ ਕੰਮਕਾਰ ਕਰਿਆ ਕਰ।
ਉਹ ਫੇਰ ਇੱਕ ਰਾਜੇ ਦੀ ਕਚਹਿਰੀ ਗਿਆ। ਰਾਜਾ ਕਹਿੰਦਾ, “ਤੂੰ ਕਿਸ ਕੰਮ ਆਇਐਂ?”
ਉਹ ਕਹਿੰਦਾ, “ਮੈਂ ਨੌਕਰੀ ਕਰਨੀ ਚਾਹੁੰਦਾ।
ਰਾਜੇ ਨੇ ਉਹਨੂੰ ਆਪਣੇ ਮੰਜੇ ਦਾ ਪਹਿਰਦੇਰ ਰੱਖ ਲਿਆ। ਤਨਖਾਹ 25 ਰੁਪਏ ਮਹੀਨਾ ਬੰਨ੍ਹ ਦਿੱਤੀ।
ਇੱਕ ਦਿਨ ਰਾਤ ਸਮੇਂ ਰੋਹੀ ਵਿੱਚ ਕੂਕਾਂ ਪੈ ਰਹੀਆਂ ਸੀ। ਰਾਜੇ ਨੇ ਸਾਰੇ ਨੌਕਰਾਂ ਨੂੰ ਕਿਹਾ, “ਤੁਸੀਂ ਇਹਨਾਂ ਕੂਕਾਂ ਦਾ ਪਤਾ ਲੈ ਕੇ ਆਓ।
ਉਹ ਕਹਿੰਦੇ, “ਜੀਹਨੂੰ ਤੂੰ 25 ਰੁਪਏ ਦਿਨੈ ਉਸ ਨੂੰ ਘੱਲ ਅਸੀਂ ਤਾਂ ਪੰਦਰਾਂ-ਪੰਦਰਾਂ ਰੁਪਏ ਈ ਲੈਨੇ ਆਂ।”
‘ਜਾ ਭੇਲੜੀਆ ਇਸ ਦਾ ਪਤਾ ਲੈ ਕੇ ਆ। ਰਾਜੇ ਨੇ ਬਾਹਮਣ ਨੂੰ ਆਖਿਆ। ਉਹ ਤੁਰ ਪਿਆ। ਗਹਾਂ ਰੋਹੀ ਵਿੱਚ ਪਿੱਪਲ ਉੱਤੇ ਮੁਰਦਾ ਲਟਕਦਾ ਸੀ । ਥੱਲੇ ਦਿਓਣੀ ਸੀ ਉਸ ਦਾ ਮੁਰਦੇ ਕੋਲ ਹੱਥ ਨਹੀਂ ਸੀ ਜਾਂਦਾ। ਉਹ ਕੂਕਾਂ ਮਾਰਦੀ ਸੀ ਖਾਣ ਵਾਸਤੇ। ਬਾਹਮਣ ਜਾ ਕੇ ਕਹਿੰਦਾ, “ਭਾਗਮਾਨੇ ਤੂੰ ਰੋਂਦੀ ਕਿਉਂ ਐਂ?'
ਉਹ ਕਹਿੰਦੀ, “ਇਹ ਮੇਰਾ ਪਤੀ ਐ, ਮੈਂ ਇਸ ਦਾ ਮੂੰਹ ਦੇਖਣਾ ਚਾਹੁੰਦੀ ਆਂ।”
ਬਾਹਮਣ ਕਹਿੰਦਾ, “ਤੂੰ ਮੇਰੇ ਉੱਤੇ ਚੜ੍ਹ ਜਾ।
ਉਹ ਉਹਦੇ ਉੱਤੇ ਚੜ੍ਹ ਗਈ। ਜਦ ਬਾਹਮਣ ਨੂੰ ਖਾਣ ਲੱਗੀ ਤਾਂ ਉਸ ਨੇ ਉਸ ਨੂੰ ਥੱਲੇ ਵਗਾਹ ਮਾਰਿਆ ਤੇ ਕਿਰਪਾਨ ਨਾਲ ਘੱਗਰੀ ਦਾ ਪੱਲੂ ਵੱਢ ਲਿਆ। ਦਿਓਣੀ ਬੋਲੀ, “ਚੰਗਾ ਜਮਾਈਆ ਤੇਰਾ ਬਦਲਾ ਲਊ ।" ਫੇਰ ਉਹ ਰਾਜੇ ਕੋਲ ਮੁੜ ਆਇਆ। ਰਾਜੇ ਨੂੰ ਇਸ ਨੇ ਸਾਰੀ ਗੱਲ ਦੱਸੀ। ਉਸ ਨੇ ਉਸ ਦਿਓਣੀ ਦਾ ਪੱਲਾ ਵੀ ਵਖਾਇਆ। ਰਾਜੇ ਨੇ ਉਹ ਕੱਪੜਾ ਰਾਣੀਆਂ ਨੂੰ ਦੇ ਦਿੱਤਾ। ਰਾਣੀਆਂ ਨੇ ਪਟਰਾਣੀ ਨੂੰ ਦੇ ਦਿੱਤਾ। ਪਟਰਾਣੀ ਨੇ ਉਸ ਦੀ ਇੱਕ ਜਾਕਟ ਸਮਾਂ ਲਈ। ਜਾਕਟ ਪਾ ਕੇ ਪਟਰਾਣੀ ਰਾਣੀਆਂ ਤੋਂ ਪੁੱਛਣ ਲੱਗੀ, “ਇਹ ਮੇਰੇ ਸੋਹਣੀ ਵੀ ਲੱਗਦੀ ਐ।
ਉਹ ਕਹਿੰਦੀਆਂ, “ਨਹੀਂ, ਜੇ ਤੇਰੇ ਸਾਰਾ ਸੂਟ ਈ ਏਸ ਕਪੜੇ ਦਾ ਪਾਇਆ ਹੋਵੇ ਤਾਂ ਚੰਗੀ ਲੱਗੇ।
ਆਉਂਦੇ ਰਾਜੇ ਨੂੰ ਉਹ ਖਣਪੱਟੀ ਲੈ ਕੇ ਪੈ ਗਈ। ਰਾਜਾ ਕਹਿੰਦਾ, “,ਰੁਠਿਆ ਮਨਾਈਏ ਨਾ, ਪਾਟਿਆ ਸੀਵੀਏਂ ਨਾ, ਰਾਣੀ ਇਹ ਕੀ ਗੱਲ ਬਣੀ।
ਉਹ ਕਹਿੰਦੀ, “ਜੇ ਤੂੰ ਏਸ ਕਪੜੇ ਨਾਲ ਦਾ ਕਪੜਾ ਲਿਆ ਕੇ ਦੇਵੇਂ ਤਾਂ ਜਿਉਂਨੀ ਆਂ।
ਰਾਜੇ ਨੇ ਬਾਹਮਣ ਨੂੰ ਕਪੜਾ ਲੈਣ ਲਈ ਘੱਲ ਦਿੱਤਾ। ਉਹ ਤੁਰ ਪਿਆ। ਤੁਰੇ ਜਾਂਦੇ ਨੂੰ ਇੱਕ ਥਾਂ ਰਾਤ ਪੈ ਗਈ। ਜਿੱਥੇ ਰਾਤ ਪਈ ਉੱਥੇ ਇੱਕ ਸ਼ਾਹੂਕਾਰ ਦਾ ਲੜਕਾ ਮਰ ਗਿਆ ਸੀ। ਉਹ ਲਈ ਆਉਂਦੇ ਸੀ। ਉਹਨਾਂ ਚਿਖਾ ਚਿਣਕੇ ਉੱਤੇ ਪਾ ਦਿੱਤਾ। ਹਿੰਦੂ ਧਰਮ ਅਨੁਸਾਰ ਦਿਨ ਛਿਪੇ ਮਗਰੋਂ ਦਾਗ ਨਹੀਂ ਲਾਇਆ ਜਾਂਦਾ। ਜਦ ਪਹਿਰ ਰਾਤ ਗਈ ਤਾਂ ਉੱਥੇ ਇੱਕ ਦਿਓ ਆਇਆ। ਜਦ ਉਹਨੇ ਮੁਰਦਾ ਪਿਆ ਦੇਖਿਆ ਉਹਨੂੰ ਬੜੀ ਖ਼ਸ਼ੀ ਹੋਈ। ਉਹਨੇ ਉਹਨੂੰ ਵਿੱਚੋਂ ਕੱਢ ਲਿਆ ਤੇ ਮੁੜ ਜਿਉਂਦਾ ਕਰ ਲਿਆ। ਜਿਉਂਦਾ ਕਰਕੇ ਉਹ ਉਹਦੇ ਨਾਲ ਸਾਰ ਪਾਸਾ ਖੇਡਣ ਲੱਗ ਪਿਆ। ਜਦ ਤੜਕਾ ਹੋਇਆ ਦਿਓ ਜਾਣ ਲੱਗਿਆ। ਮੁੰਡਾ ਉਸ ਫੇਰ ਮਾਰ ਦਿੱਤਾ ਜਦ ਉਹ ਮਾਰ ਕੇ ਖਾਣ ਲੱਗਾ ਤਾਂ ਬਾਹਮਣ ਨੇ ਭੱਜ ਕੇ ਦਿਓ ਤੇ ਤਲਵਾਰ ਦਾ ਵਾਰ ਕੀਤਾ ਤੇ ਉਹਦੀ ਧੋਤੀ ਦਾ ਪੱਲਾ ਵੱਢ ਲਿਆ। ਦਿਓ ਆਪਣੀਆਂ ਦੋ ਚੀਜ਼ਾਂ ਉਥੇ ਭੁੱਲ ਗਿਆ ਇੱਕ ਟਮ ਟਮ ਤੇ ਦੂਜੀ ਅਮੀਜਲ ਦਾ ਡੱਬਾ। ਉਹਨੇ ਟਮ ਟਮ ਬਜਾਈ। ਟਮ ਟਮ ਬਜਾ ਕੇ ਮੁੰਡੇ ਤੇ ਅਮੀਜਲ ਦਾ ਛਿੱਟਾ ਦਿੱਤਾ। ਮੁੰਡਾ ਜਿਉਂਦਾ ਹੋ ਗਿਆ। ਉਧਰੋਂ ਸੂਰਜ ਦੀਆਂ ਕਿਰਨਾਂ ਨੇ ਧਰਤੀ ਨੂੰ ਗਰਮਾਇਆ। ਓਧਰ ਮੁੰਡਾ ਤੇ ਬਾਹਮਣ ਜਾ ਰਹੇ ਸੀ ਤੇ ਦੂਜੇ ਪਾਸੇ ਮੁੰਡੇ ਦੇ ਘਰ ਵਾਲੇ ਉਸ ਨੂੰ ਫੂਕਣ ਲਈ ਆ ਰਹੇ ਸੀ। ਮੁੰਡੇ ਨੂੰ ਉਹ ਬੁਲਾਉਣ ਲੱਗੇ। ਮੁੰਡਾ ਬੋਲੇ ਨਾ। ਉਹ ਤੂੰ ਬੋਲਦਾ ਕਿਉਂ ਨੀਂ।
ਉਹ ਕਹਿੰਦਾ, “ਜਿਹੜਾ ਮੇਰੇ ਮਗਰ ਆਉਂਦੈ ਉਹੀ ਮੇਰੀ ਮਾਂ ਤੇ ਉਹੀ ਮੇਰਾ ਪਿਓ ਏ। ਇਹਦੀ ਆਗਿਆ ਲੈ ਲਵੇ ਤਾਂ ਥੋਡੇ ਨਾਲ ਬੋਲੂੰਗਾ
ਮੁੰਡੇ ਨੇ ਸਾਰੀ ਗੱਲ ਦੱਸੀ। ਉਹਦਾ ਬਾਪ ਬਾਹਮਣ ਨੂੰ ਕਹਿੰਦਾ, “ਦੱਸੋ ਮੈਂ ਤੁਹਾਨੂੰ ਕੀ ਇਨਾਮ ਦੇਮਾਂ।” ਫੋਰ ਸ਼ਾਹੂਕਾਰ ਨੂੰ ਕਹਿੰਦਾ, “ਏਸ ਨੂੰ ਆਪਣੀ ਲੜਕੀ ਦਾ ਡੋਲਾ ਦੇ ਦੇ। ਉਸ ਨੇ ਆਪਣੀ ਲੜਕੀ ਦਾ ਡੋਲਾ ਦੇ ਦਿੱਤਾ।
ਕਈ ਦਿਨਾਂ ਮਗਰੋਂ ਬਾਹਮਣ ਕਹਿੰਦਾ, “ਮੇਰਾ ਕੰਮ ਨੀ ਹੋਇਆ ਮੈਂ ਜਾਣੈ।”
ਬਾਹਮਣ ਤੁਰ ਪਿਆ। ਤੁਰਦੇ ਤੁਰਦੇ ਰੋਹੀ ਵਿੱਚ ਉਹਨੂੰ ਇੱਕ ਕੱਚ ਦਾ ਮਕਾਨ ਦਖਾਈ ਦਿੱਤਾ। ਉਹਨੇ ਉਸ ਦੇ ਆਲੇ-ਦੁਆਲੇ ਫਿਰ ਕੇ ਦੋਖਿਆ। ਉਹਨੂੰ ਇਕ ਤੇੜ ਨਜ਼ਰ ਆਈ। ਉਹਨੇ ਤਲਵਾਰ ਨਾਲ ਟਾਕੀ ਖੋਹਲ ਲਈ। ਅੰਦਰ ਚਲਿਆ ਗਿਆ। ਅੰਦਰ ਜਾ ਕੇ ਕੀ ਦੇਖਦੈ ਤਾਂ ਇੱਕ ਲੜਕੀ ਬੈਠੀ ਐ।ਉਹ ਪਹਿਲਾਂ ਹੱਸ ਪੀ ਤੇ ਫੇਰ ਰੋ ਪੀ। ਬਾਹਮਣ ਪੁਛਦੈ, “ਤੂੰ ਪਹਿਲਾਂ ਹੱਸੀ, ਫੇਰ ਰੋਈ। ਕਾਰਨ ਕੀ?
ਕਹਿੰਦੀ, “ਹੱਸੀ ਤਾਂ ਮੈਂ ਏਕਣ ਆਂ ਬਈ ਮੈਂ ਅੱਜ ਤਾਈਂ ਆਦਮੀ ਨੀ ਦੇਖਿਆ ਰੋਈ ਮੈਂ ਤਾਂ ਆਂ ਕਿ ਮੇਰਾ ਪਿਓ ਦਿਓ ਐ।ਉਹਨੇ ਆ ਕੇ ਤੈਨੂੰ ਖਾ ਲੈਣੈ।
ਉਹ ਕਹਿੰਦਾ, “ਹੁਣ ਤਾਂ ਮੈਂ ਤੇਰੇ ਰੱਖਣ ਦਾ। ਉਹ ਕੁੜੀ ਇਲਮਦਾਰ ਸੀ। ਕੁੜੀ ਨੇ ਉਸ ਨੂੰ ਮੱਖੀ ਬਣਾ ਕੇ ਕੌਲੇ ਨਾਲ ਲਾ ਲਿਆ।
ਦਿਓ ਆਥਣ ਨੂੰ ਆਦਮ ਬੋ ਆਦਮ ਬੋ ਕਰਦਾ ਆਇਆ। ਕਹਿੰਦਾ, “ਪੁੱਤਰੀ ਏਥੇ ਆਦਮੀ ਦਾ ਮੁਸ਼ਕ ਮਾਰਦੈ।”
ਉਹ ਕਹਿੰਦੀ, “ਤੂੰ ਕਿਤੇ ਬਾਰਾਂ-ਬਾਰਾਂ ਕੋਹਾਂ ਵਿੱਚ ਆਦਮੀ ਨੀ ਛੱਡਿਆ, ਏਥੇ ਕਿੱਥੇ।”
ਦਿਓ ਦਿਨ ਚੜ੍ਹੇ ਬਾਹਰ ਚਲਿਆ ਗਿਆ। ਬਾਹਮਣ ਨੂੰ ਕੁੜੀ ਨੇ ਮੁੱਖੀ ਤੋਂ ਆਦਮੀ ਬਣਾ ਲਿਆ। ਬਾਹਮਣ ਨੇ ਕੁੜੀ ਨੂੰ ਕਿਹਾ, “ਤੂੰ ਆਪਣੇ ਬਾਪ ਤੋਂ ਪੁੱਛੀ ਕਿਤੇ ਮੈਂ ਮੰਗੀ, ਕਿਤੇ ਮੈਂ ਵਿਆਹੀ, ਜੇ ਤੈਨੂੰ ਕੋਈ ਮਾਰ ਦਵੇ ਤਾਂ ਮੈਂ ਏਥੇ ਜੋਗੀਓ ਰਹਿਗੀ।
ਦਿਓ ਆਥਣ ਨੂੰ ਆਇਆ। ਆ ਕੇ ਕਹਿੰਦਾ, “ਐਥੇ ਆਦਮੀ ਦਾ ਮੁਸ਼ਕ ਮਾਰਦੈ।
ਉਹ ਕਹਿੰਦੀ, “ਤੈਂ ਕਿਤੇ ਏਥੇ ਕੋਈ ਛਡਿਐ।”
ਫੇਰ ਕੁੜੀ ਉਹਨੂੰ ਪੁੱਛਦੀ ਐ, “ਕਿਤੇ ਮੈਂ ਮੰਗੀ, ਕਿਤੇ ਮੈਂ ਵਿਆਹੀ, ਜੇ ਬਾਹਰ ਤੈਨੂੰ ਕੋਈ ਮਾਰ ਦਵੇ ਤਾਂ ਮੈਂ ਏਥੇ ਜੋਗੀ ਹੀ ਰਹਿਗੀ।
ਉਹ ਕਹਿੰਦਾ, “ਮੈਂ ਨੀ ਮਰਦਾ।
"ਬੜੇ ਬੜੇ ਮਰਗੇ ਤੂੰ ਕੀਹਦੇ ਪਾਣੀਹਾਰ ਐਂ।"
ਉਹ ਕਹਿੰਦਾ, “ਸਮੁੰਦਰ ਦੇ ਗੱਭੇ ਚਨਣ ਰੁੱਖ ਐ। ਉਹਦੇ ਉਪਰ ਤੋਤੇ ਦਾ ਪਿੰਜਰੈ ਉਹਦੇ ਵਿੱਚ ਮੇਰੀ ਜਾਨ ਐ। ਮੈਂ ਤੈਨੂੰ ਮੰਗ ਤਾਂ ਆਇਆ ਤੀ ਪਰ ਉਹ ਮੈਨੂੰ ਲੱਭਦਾ ਨੀ।””
ਦੂਏ ਦਿਨ ਫਿਰ ਦਿਓ ਬਾਹਰ ਚਲਿਆ ਗਿਆ। ਬਾਹਮਣ ਫੇਰ ਆਦਮੀ ਬਣ ਗਿਆ। ਉਹ ਪੁਛਦੈ, “ਤੂੰ ਪੁੱਛਿਆ ਸੀ?
ਕਹਿੰਦੀ, “ਮੈਂ ਪੁੱਛਿਆ ਸੀ ਉਹਨੇ ਮੈਨੂੰ ਦੱਸਿਐ ਬਈ ਸਮੁੰਦਰ ਦੇ ਗੱਭੇ ਚਨਣ ਰੁੱਖ ਤੇ ਤੋਤੇ ਦਾ ਪਿੰਜਰਾ ਲਟਕਦੈ, ਉਸ ਵਿੱਚ ਮੇਰੀ ਜਾਨ ਐ। ਮੈਂ ਤੈਨੂੰ ਮੰਗ ਤਾਂ ਆਇਆਂ ਉਹ ਮੈਨੂੰ ਲੱਭਦਾ ਨੀ। ਦਿਓ ਨੇ ਦੱਸਿਐ ਇੱਕ ਤਾਂ ਮੇਰੀ ਉਥੇ ਰਹਿਗੀ ਟਮ ਟਮ, ਇੱਕ ਅਮੀਜਲ ਦਾ ਡੱਬਾ, ਉਹ ਕਹਿੰਦਾ ਬਈ ਮੈਂ ਉਹਨੂੰ ਟੋਲਦਾ ਫਿਰਦਾਂ, ਉਹ ਮੈਨੂੰ ਲੱਭਦਾ ਨੀ।
ਬਾਹਮਣ ਨੇ ਸੋਚਿਆ ਇਹ ਤਾਂ ਮਹੀਂ ਆਂ। ਫੇਰ ਉਹ ਕੁੜੀ ਨੂੰ ਕਹਿੰਦਾ, “ਜੀਹਦੀ ਥੋਨੂੰ ਕਸਮ ਐ। ਉਹਦੀ ਕਸਮ ਖਵਾ ਕੇ ਤਾਂ ਮੈਨੂੰ ਮੂਹਰੇ ਕਰੀਂ।”
ਆਥਣ ਨੂੰ ਦਿਓ ਆਇਆ। ਉਹ ਉਸ ਨੂੰ ਕਹਿੰਦੀ ਐ, “ਜੇ ਮੇਰਾ ਮੰਗੇਤਰ ਆ ਜਾਵੇ ਤਾਂ ਤੂੰ ਉਸ ਨੂੰ ਮਾਰੇਂਗਾ ਤਾਂ ਨੀ।
ਉਹ ਕਹਿੰਦਾ, “ਨਹੀਂ। ਉਹ ਕਹਿੰਦੀ “ਖਾ ਕਸਮ। “ਕਸਮ ਐ ਮੈਨੂੰ ਨਵੀ ਰਸੂਲ ਦੀ।
ਉਸ ਨੇ ਝਟ ਬਾਹਮਣ ਨੂੰ ਮੂਹਰੇ ਖੜਾ ਕਰ ਦਿੱਤਾ। ਦਿਓ ਕਹਿੰਦਾ, “ਲਿਆ ਮੇਰੀਆਂ ਨਿਸ਼ਾਨੀਆਂ
ਬਾਹਮਣ ਨੇ ਟਮ ਟਮ ਸੁੱਟ ਦਿੱਤੀ, ਅਮੀਜਲ ਦਾ ਡੱਬਾ ਸੁੱਟ ਦਿੱਤਾ ਤੇ ਧੋਤੀ ਦਾ ਪੱਲੂ ਵੀ ਦੇ ਦਿੱਤਾ। ਦਿਓ ਬੋਲਿਆ, “ਠੀਕ ਐ।”
ਦਿਓ ਨੇ ਲੜਕੀ ਦਾ ਡੋਲਾ ਬਾਹਮਣ ਨੂੰ ਦੇ ਦਿੱਤਾ। ਅਗਲੇ ਦਿਨ ਬਾਹਮਣ ਦਿਓ ਨੂੰ ਬੋਲਿਆ, “ਪਿਤਾ ਮੈਂ ਹੁਣ ਜਾਣੈ। ਫੇਰ ਤੇਰੀ ਲੜਕੀ ਨੂੰ ਲੈ ਕੇ ਜਾਊਂਗਾ।”|
ਬਾਹਮਣ ਫੇਰ ਅਗਾਂਹ ਤੁਰ ਪਿਆ। ਰਾਹ ਵਿੱਚ ਉਹਨੂੰ ਫੇਰ ਇੱਕ ਕੰਚ ਦਾ ਮਕਾਨ ਆਇਆ। ਉਹਨੇ ਤਲਵਾਰ ਦੀ ਨੋਕ ਨਾਲ ਮਕਾਨ ਦੀ ਬਾਰੀ ਖੋਹਲੀ ਤੇ ਅੰਦਰ ਜਾ ਵੜਿਆ। ਅੰਦਰ ਗਿਆ ਤੇ ਕੀ ਵੇਖਦੈ ਅੰਦਰ ਦਿਓਣੀ ਦੀ ਲੜਕੀ ਬੈਠੀ ਐ। ਉਹ ਪਹਿਲਾਂ ਹੱਸ ਪਈ ਤੋ ਮਗਰੋ ਰੋ ਪਈ। ਉਹ ਕਹਿੰਦਾ, “ਤੂੰ ਰੋਈ ਕਿਉਂ ਤੇ ਹੱਥੀ ਕਿਉਂ? ਉਹ ਕਹਿੰਦੀ, “ਹੱਸੀ ਤਾਂ ਮੈਂ ਤਾਂ ਆਂ ਮੈਂ ਕਦੇ ਆਦਮੀ ਨੂੰ ਵੇਖਿਆ ਹੋਈ ਤਾਂ ਆਂ ਮੇਰੀ ਮਾਂ ਦਿਓਣੀ ਐ ਉਹ ਤੈਨੂੰ ਖਾ ਲਊਗੀ।"
ਫੇਰ ਉਹ ਕਹਿੰਦਾ, “ਹੁਣ ਤਾਂ ਤੇਰੇ ਈ ਰੱਖਣ ਦਾਂ।” ਉਹ ਵੀ ਇਮਾਨਦਾਰ ਸੀ। ਉਹਨੇ ਮੱਖੀ ਬਣਾ ਕੇ ਕੌਲੇ ਨਾਲ ਲਾ ਲਿਆ। ਆਥਣ ਨੂੰ ਉਹ ਦਿਓਣੀ ਆਈ। ਕਹਿੰਦੀ, "ਏਥੇ ਆਦਮੀ ਦਾ ਮੁਸ਼ਕ ਮਾਰਦੈ।"
"ਏਥੇ ਆਦਮੀ ਕਿਥੇ ! ਤੂੰ ਤਾਂ ਬਾਰਾਂ-ਬਾਰਾਂ ਕੋਹ ਵਿੱਚ ਆਦਮੀ ਨੀ ਛੱਡਿਆ।"
ਸਵੇਰੇ ਦਿਓਣੀ ਬਾਹਰ ਨੂੰ ਚਲੀ ਗਈ। ਬਾਹਮਣ ਦਾ ਉਸ ਨੇ ਮੁੜ ਆਦਮੀ ਬਣਾ ਲਿਆ। ਉਹ ਕਹਿੰਦਾ, “ਤੂੰ ਆਪਣੀ ਮਾਂ ਨੂੰ ਮੈਂ ਪੁਛੀ ਕਿਤੇ ਮੈਂ ਮੰਗੀ, ਕਿਤੋ ਮੈਂ ਵਿਆਹੀ, ਜੇ ਤੈਨੂੰ ਕੋਈ ਬਾਹਰ ਮਾਰ ਦੇਵੇ ਮੈਂ ਤਾਂ ਏਥੇ ਜੋਗੀਓ ਰਹਿਗੀ।"
ਉਹਨੇ ਫਿਰ ਆਥਣ ਨੂੰ ਉਹਨੂੰ ਮੱਖੀ ਬਣਾ ਕੇ ਕੌਲੇ ਨਾਲ ਲਾ ਲਿਆ। ਦਿਓਣੀ ਆਥਣ ਨੂੰ ਆਈ। ਦਿਓਣੀ ਦੀ ਲੜਕੀ ਪੁੱਛਦੀ ਐ, ਕਿਤੇ ਮੈਂ ਮੰਗੀ, ਕਿਤੇ ਮੈਂ ਵਿਆਹੀ ਜੇ ਤੈਨੂੰ ਕੋਈ ਬਾਹਰ ਮਾਰ ਦਏ ਮੈਂ ਕਿਤੇ ਜੋਗੀ ਨਾ ਰਹਿਗੀ ।
ਦਿਓਣੀ ਕਹਿੰਦੀ, “ਤੈਨੂੰ ਮੰਗ ਤਾਂ ਆਈਂ ਆਂ, ਉਹ ਮੈਨੂੰ ਲੱਭਦਾ ਨੀ?”
ਉਹ ਦੁਏ ਦਿਨ ਚਲੀ ਗਈ। ਉਸ ਨੇ ਫੇਰ ਬਾਹਮਣ ਨੂੰ ਆਦਮੀ ਬਣਾ ਲਿਆ। ਦਿਓਣੀ ਦੀ ਲੜਕੀ ਕਹਿੰਦੀ, “ਦਿਓਣੀ ਕਹਿੰਦੀ ਬਈ ਮੈਂ ਮੰਗ ਤਾਂ ਆਈ ਆਂ, ਉਹ ਮੈਨੂੰ ਲੱਭਦਾ ਨੀ।
ਬਾਹਮਣ ਕਹਿੰਦਾ, “ਉਹ ਤਾਂ ਮਹੀਂ ਆਂ, ਤੂੰ ਉਸ ਨੂੰ ਕਸਮ ਖਲਾਈਂ ਤਾਂ ਮੈਂਨੂੰ ਮੂਹਰੇ ਕਰੀਂ।”
ਦਿਓਣੀ ਆਥਣ ਵੇਲੇ ਆਈ। ਦਿਓਣੀ ਦੀ ਕੁੜੀ ਕਹਿੰਦੀ, “ਜੇ ਉਹ ਤੇਰੇ ਕੋਲ ਆ ਜਾਵੇ ਉਸ ਨੂੰ ਮਾਰੇਂਗੀ ਤਾਂ ਨਾ।”
ਉਹ ਕਹਿੰਦੀ, “ਨਹੀਂ।”
“ਖਾ ਕਸਮ |"
“ਮੈਨੂੰ ਕਸਮ ਨਵੀ ਰਸੂਲ ਦੀ।
ਉਸ ਨੇ ਬਾਹਮਣ ਮੁਹਰੇ ਕਰ ਦਿੱਤਾ।
“ਲਿਆ ਮੇਰੀ ਨਿਸ਼ਾਨੀ।
ਬਾਹਮਣ ਨੇ ਘੱਗਰੀ ਦਾ ਪੱਲਾ ਮੂਹਰੇ ਸੁੱਟ ਦਿੱਤਾ।
ਫਿਰ ਦਿਓਣੀ ਨੇ ਅੱਗ ਵਾਲੀ। ਤੇ ਆਪਣੀ ਲੜਕੀ ਦੇ ਫੇਰੇ ਦੇ ਦਿੱਤੇ।
ਇੱਕ ਦਿਨ ਲੰਘ ਗਿਆ। ਬਾਹਮਣ ਦਿਓਣੀ ਨੂੰ ਬੋਲਿਆ, “ਮੈਂ ਜਾਣੈ।” ਉਹ ਕਹਿੰਦੀ, “ਜਾਹ।
ਦਿਓਣੀ ਦੀ ਕੁੜੀ ਬਾਹਮਣ ਨੂੰ ਕਹਿੰਦੀ, “ਤੂੰ ਐਸ ਤੋਂ ਇੱਕ ਗਜ਼ ਮੰਗਲੀਂ ’ਤੇ ਇੱਕ ਸੀਸ ਦੁੱਪਟਾ।"
ਦਿਓਣੀ ਬਾਹਮਣ ਨੂੰ ਕਹਿੰਦੀ, “ਮੰਗ ਜਿਹੜਾ ਕੁਝ ਮੰਗਣੈ।”
ਉਹ ਕਹਿੰਦਾ, “ਤੇਰਾ ਦਿੱਤਾ ਸਭ ਕੁਝ ਐ।”
ਦਿਓਣੀ ਕਹਿੰਦੀ, “ਦੂਜਾ ਬਚਨ ਐ, ਮੰਗ ਲੈ ਜਿਹੜਾ ਕੁਝ ਮੰਗਣੈ।”
ਬਾਹਮਣ ਕਹਿੰਦਾ, “ਮੈਨੂੰ ਇਕ ਸੀਸ ਦੁੱਪਟਾ ਦੇ ਦੇ ਤੇ ਇੱਕ ਗਜ਼।"
ਦਿਓਣੀ ਨੇ ਫੇਰ ਉਹਨੂੰ ਦੋਨੋਂ ਦੇ ਦਿੱਤੇ। ਦਿਓਣੀ ਦੀ ਲੜਕੀ ਤੇ ਬਾਹਮਣ ਦੋਨੋਂ ਤੁਰ ਪਏ ਤੇ ਦਿਓ ਦੇ ਘਰ ਆ ਗਏ।
ਦੂਜੇ ਦਿਨ ਬਾਹਮਣ ਦਿਓ ਨੂੰ ਕਹਿੰਦਾ, “ਮੈਂ ਜਾਣੈ।
ਦਿਓ ਦੀ ਲੜਕੀ ਨੇ ਬਾਹਮਣ ਨੂੰ ਆਖਿਆ, “ਤੂੰ ਦਿਓ ਤੋਂ ਇੱਕ ਟੋਕਰਾ ਲੈ ਲਈਂ।"
ਦਿਓ ਕਹਿੰਦਾ, “ਮੰਗ ਜਿਹੜਾ ਕੁਝ ਮੰਗਣੈ।"
ਉਹ ਕਹਿੰਦਾ, “ਤੇਰਾ ਦਿੱਤਾ ਸਭ ਕੁਝ ਐ।” ਦਿਓ ਕਹਿੰਦਾ, “ਦੁਆ ਬਚਨ ਐ, ਮੰਗ ਲੈ ਜਿਹੜਾ ਕੁਝ ਮੰਗਣੈ।"
ਬਾਹਮਣ ਕਹਿੰਦਾ, “ਮੈਨੂੰ ਟੋਕਰਾ ਦੇ ਦੇ।
ਦਿਓ ਨੇ ਟੋਕਰਾ ਦੇ ਦਿੱਤਾ।
ਉਹ ਓਥੋਂ ਟੋਕਰਾ ਲੈ ਕੇ ਤੁਰ ਪਏ ਤੇ ਸ਼ਾਹੂਕਾਰ ਦੇ ਘਰ ਆ ਗਏ। ਸ਼ਾਹੂਕਾਰ ਦੀ ਬੇਟੀ ਕਹਿੰਦੀ, “ਸ਼ਾਹੂਕਾਰ ਕੋਲ ਇਕ ਕੰਡਿਆਲੈ, ਉਹ ਇਸ ਤੋਂ ਲੈ ਲਈਂ।"
ਬਾਹਮਣ ਕਹਿੰਦਾ, “ਮੈਂ ਹੁਣ ਜਾਣੈ।”
ਸ਼ਾਹੂਕਾਰ ਕਹਿੰਦਾ, “ਜਾਹ।
ਫੇਰ ਸ਼ਾਹਕਾਰ ਬੋਲਿਆ, “ਮੰਗ ਜਿਹੜਾ ਕੁਝ ਮੰਗਣੈ।"
ਬਾਹਮਣ ਕਹਿੰਦਾ, “ਤੇਰਾ ਦਿੱਤਾ ਸਭ ਕੁਝ ਐ।”
“ਦੂਜਾ ਬਚਨ ਐ, ਮੰਗ ਲੈ।"
ਬਾਹਮਣ ਕਹਿੰਦਾ, “ਮੈਨੂੰ ਇਕ ਕੰਡਿਆਲਾ ਦੇ ਦੇ।”
ਉਹਨੇ ਕੰਡਿਆਲਾ ਦੇ ਦਿੱਤਾ।
ਫਿਰ ਸਾਰੇ ਜਣੇ ਬਾਹਮਣ ਦੇ ਘਰ ਆ ਗਏ।ਜਦ ਦੋ ਮਹੀਨੇ ਰਹਿੰਦਿਆਂ ਨੂੰ ਹੋਏ ਫੇਰ ਬਾਹਮਣ ਨੇ ਕਿਹਾ, “ਮੈਂ ਤਾਂ ਕਪੜਾ ਦੇਣੈ ਰਾਜੇ ਨੂੰ।"
ਬਾਹਮਣ ਸੋਚ ਵਿੱਚ ਸੁੱਕਣ ਲੱਗ ਪਿਆ। ਇੱਕ ਦਿਨ ਦਿਓਣੀ ਦੀ ਲੜਕੀ ਉਹਨੂੰ ਨਲਾਉਣ ਲੱਗੀ ਬੋਲੀ, “ਤੂੰ ਸੁੱਕਦਾ ਕਿਉਂ ਜਾਨੈ?"
ਕਹਿੰਦਾ, “ਮੈਂ ਰਾਜੇ ਨੂੰ ਕਪੜਾ ਦੇਣੈ।"
ਦਿਓਣੀ ਦੀ ਕੁੜੀ ਕਹਿੰਦੀ, “ਕੋਈ ਨੀ ਜਿੱਦਣ ਰਾਜੇ ਨੂੰ ਕਪੜਾ ਦੇਣਾ ਹੋਇਆ ਉਹਨੂੰ ਏਥੇ ਸੱਦ ਲਿਆਈਂ।”
ਦਿਓਣੀ ਦੀ ਕੁੜੀ ਨੇ ਫੇਰ ਥੀਂ ਲਿੱਪਿਆ ਤੇ ਗਜ਼ ਨੂੰ ਧੂਫ ਦੇ ਲੀ। ਉਹ ਗਜ਼ ਨਾਲ ਕੱਪੜਾ ਮਿਲਣ ਲੱਗ ਪਈ। ਕਪੜੇ ਦੇ ਢੇਰਾਂ ਦੇ ਢੇਰ ਲਾ ਦਿੱਤੇ। ਕਹਿੰਦੀ, “ਜਾ ਸੱਦ ਲਿਆ ਹੁਣ ਰਾਜੇ ਨੂੰ।”
ਬਾਹਮਣ ਰਾਜੇ ਦੀ ਕਚਹਿਰੀ ਚਲਿਆ ਗਿਆ। ਰਾਜਾ ਬਾਹਮਣ ਨੂੰ ਕਹਿੰਦਾ, “ਲਿਆਂਦਾ ਕਪੜਾ??
“ਹਾਂ ਲਿਆਂਦਾ ਹੈ ਜੀ ਮੇਰੇ ਨਾਲ ਚੱਲੋ।"
ਰਾਜਾ ਬਾਹਮਣ ਦੇ ਘਰ ਲਿਆ ਗਿਆ। ਉਹਨੇ ਦਸ ਵੀਹ ਥਾਨ ਚੁੱਕੇ ਕਹਿੰਦਾ,"ਬੱਸ" ।
ਰਾਜੇ ਨੇ ਫੇਰ ਬਾਹਮਣ ਦੀ ਤਨਖਾਹ 100 ਰੁਪਏ ਮਹੀਨਾ ਕਰ ਦਿੱਤੀ।
ਜਿਹੜੇ ਬਜ਼ੀਰ ਅਰ ਨਾਈ ਤੇ ਉਹ ਜਲਣ ਲੱਗ ਪਏ ਕਹਿੰਦੇ, “ਇਹ ਤਾਂ ਵਧਦਾ ਈ ਜਾਂਦੈ, ਇਹਨੂੰ ਕਿਵੇਂ ਨਾ ਕਿਵੇਂ ਮਾਰੋ।"
ਬਜ਼ੀਰ ਅਰ ਨਾਈ ਰਾਜੇ ਨੂੰ ਕਹਿੰਦੇ, “ਆਪਣੇ ਘੋੜੇ ਹੁਣ ਬੁੱਢੇ ਹੋ ਗੋ ਨੇ ਬਾਹਮਣ ਤੋਂ ਨਵੇਂ ਮੰਗਾ ਲਵੋ।'
ਰਾਜੇ ਨੇ ਬਾਹਮਣ ਨੂੰ ਸੱਦਿਆ। ਉਹ ਕਹਿੰਦਾ, “ਮੈਨੂੰ, ਇੱਕ ਸਾਲ ਦੀ ਮੋਹਲਤ ਦੇ ਦੇਵੋ।"
ਰਾਜੇ ਨੇ ਮੋਹਲਤ ਦੇ ਦਿੱਤੀ।
ਬਾਹਮਣ ਕਹਿੰਦਾ, “ਪੈਸੇ ਵੀ ਦੇ ਦੋ।'
ਰਾਜਾ ਕਹਿੰਦਾ, “ਖਜਾਨੇ ਚੋਂ ਲੈ ਲੈ।”
ਬਾਹਮਣ ਸਾਰੀ ਦਿਹਾੜੀ ਘਮਾਰ ਦੀ ਗਧੀ ਲੈ ਕੇ ਢੋਂਦਾ ਰਿਹਾ। ਬਾਹਮਣ ਦੋ ਵਕਤ ਨ੍ਹਾ ਲਿਆ ਕਰੋ, ਚੰਗਾ ਪਹਿਨਿਆ ਕਰੇ ਤੇ ਚੰਗਾ ਖਾਇਆ ਕਰੋ। ਦੋ ਕੁ ਮਹੀਨੇ ਮੋਹਲਤ ਦੇ ਰਹਿ ਗਏ। ਬਾਹਮਣ ਨੂੰ ਸੋਚ ਹੋ ਗਈ ਕਿ ਮੈਂ ਰਾਜੇ ਨੂੰ ਘੋੜੇ ਦੇਣੇ ਨੇ। ਇੱਕ ਦਿਨ ਸ਼ਾਹੂਕਾਰ ਦੀ ਲੜਕੀ ਉਹਨੂੰ ਨਲਾਉਣ ਲੱਗੀ ਕਹਿੰਦੀ, “ਐਨਾ ਮਾੜਾ ਕਿਉਂ ਹੋ ਗਿਆ?"
ਬਾਹਮਣ ਕਹਿੰਦਾ, “ਮੈਂ ਰਾਜੇ ਨੂੰ ਪੰਜ ਸੌ ਘੋੜਾ ਦੇਣੈ।”
ਉਹ ਕਹਿੰਦੀ, “ਤੂੰ ਫਿਕਰ ਨਾ ਕਰ ਜਿੱਦਣ ਤੂੰ ਘੋੜੇ ਦੇਣੇ ਹੋਏ ਰਾਜੇ ਨੂੰ ਏਥੇ ਸੱਦ ਲਿਆਈਂ।
ਜਿਸ ਦਿਨ ਰਾਜੇ ਨੂੰ ਘੋੜੇ ਦੇਣੇ ਸੀ ਉਸ ਦਿਨ ਰਾਜੇ ਨੂੰ ਆਪਣੇ ਘਰ ਸੱਦ ਲਿਆ। ਸ਼ਾਹੂਕਾਰ ਦੀ ਕੁੜੀ ਨੇ ਕੰਡਿਆਲੇ ਨੂੰ ਧੂਫ ਦੇ ਕੇ, ਕੀਲਾ ਗੱਡ ਦਿੱਤਾ। ਕੀਲੇ ਨਾਲ ਉਹ ਕੰਡਿਆਲਾ ਛੁਹਾਵੇ ਤੇ ਕੀਲੇ ਤੋਂ ਘੋੜਾ ਬਣ ਕੇ ਖੜ ਜਾਵੇ। ਰਾਜਾ ਇੱਕ ਲੈ ਜਾਵੇ। ਆਉਂਦੇ ਨੂੰ ਛੇ ਸੱਤ ਹੋਰ ਬਣਾ ਦੇਵੇ। ਇਸ ਤਰ੍ਹਾਂ ਪੰਜ ਸੌ ਘੋੜੇ ਬਣਾ ਦਿੱਤੇ।
ਰਾਜੇ ਨੇ ਬਾਹਮਣ ਦੀ ਤਨਖਾਹ ਤਿੰਨ ਸੌ ਕਰਤੀ। ਜ਼ੀਰ ਤੇ ਨਾਈ ਹੋਰ ਸਗੋ ਕਹਿੰਦੇ, ਇਹਨੂੰ ਮਾਰ ਦੇ। ਉਹ ਕਹਿੰਦੇ, “ਰਾਜਿਆਂ ਦੇ ਅਣਮਿਧ ਮੋਤੀ ਹੁੰਦੇ ਨੇ, ਇਹ ਮੰਗਾਓ।"
ਬਜ਼ੀਰ ਅਰ ਨਾਈ ਕਹਿੰਦੇ, “ਇਹਨੂੰ ਇਹ ਥਿਆਉਣੇ ਨੀ ਸਮੁੰਦਰ ਵਿੱਚ ਮਰਜੂ ਗਾ।"
ਨਾਈ ਹੋਰਾਂ ਰਾਜੇ ਨੂੰ ਕਿਹਾ। ਰਾਜੇ ਨੇ ਉਸ ਬਾਹਮਣ ਨੂੰ ਕਿਹਾ, ਬਾਹਮਣ ਕਹਿੰਦਾ, “ਮੈਨੂੰ ਇਕ ਸਾਲ ਦੀ ਮੋਹਲਤ ਦੋ ਦੋ ਤੇ ਪੈਸੇ ਵੀ ਦੇ ਦੋ। ਫੋਰ ਲੱਗ ਪਿਆ ਗਧੀ ਨਾਲ ਢੋਣ। ਸਾਰੀ ਦਿਹਾੜੀ ਢੋਈ ਗਿਆ। ਫੇਰ ਉਂਦਾ, ਧਉਂਦਾ, ਚੰਗਾ ਖਾਂਦਾ, ਚੰਗਾ ਪਹਿਨਦਾ, ਸੈਲ ਕਰਦਾ। ਸਾਲ ਹੋਣ ਵਿੱਚ ਦੋ ਮਹੀਨੇ ਰਹਿ ਗਏ। ਦਿਓ ਦੀ ਲੜਕੀ ਉਹਨੂੰ ਨਲਾਉਣ ਲੱਗੀ ਕਹਿੰਦੀ, “ਤੂੰ ਐਨਾ ਮਾੜਾ ਕਿਉਂ ਹੋ ਗਿਆ?"
ਉਹ ਕਹਿੰਦਾ, “ਮੈਂ ਰਾਜੇ ਨੂੰ ਅਣਮਿਧ ਮੋਤੀ ਦੇਣੇ ਨੇ। ਕਹਿੰਦੀ, “ਤੂੰ ਫਿਕਰ ਨਾ ਕਰ।
ਜਿੱਦਣ ਦੇਣੇ ਹੋਏ ਰਾਜੇ ਨੂੰ ਘਰ ਸੱਦ ਨੀਂ।"
ਫਿਰ ਉਸ ਨੇ ਥਾਉਂ ਲਿੱਪਿਆ, ਟੋਕਰੇ ਨੂੰ ਧੂਫ ਦਿੱਤੀ-ਫੇਰ ਟੋਕਰੇ ਨੂੰ ਧਰਤੀ ਤੇ ਮਾਰਿਆ-ਥਲੇ ਅਣਮਿਧ ਮੋਤੀਆਂ ਦੇ ਢੇਰ ਲੱਗ ਗਏ। ਬਾਹਮਣ ਰਾਜੇ ਨੂੰ ਸੱਦ ਲਿਆਇਆ। ਰਾਜੇ ਨੇ ਥੋੜੇ ਜਿਹੇ ਢੋਏ ਤੇ ਕਹਿੰਦਾ,ਬੱਸ।”
ਰਾਜੇ ਨੇ ਬਾਹਮਣ ਦੀ ਤਨਖਾਹ ਪੰਜ ਸੌ ਰੁਪਏ ਮਹੀਨਾ ਕਰ ਦਿੱਤੀ। ਬਜ਼ੀਰ ਅਰ ਨਾਈ ਕਹਿੰਦੇ, “ਇਹ ਨੀ ਮਰਦਾ।"
ਬਜ਼ੀਰ ਅਰ ਨਾਈ ਰਾਜੇ ਨੂੰ ਕਹਿੰਦੇ, “ਇਹ ਤੋਂ ਆਪਣੇ ਮਾਂ-ਪਿਓ ਦੀ ਖ਼ਬਰ ਸਾਰ ਮੰਗਾਓ।"
ਰਾਜੇ ਨੇ ਬਾਹਮਣ ਨੂੰ ਕਿਹਾ।
ਜਿਹੜੀਆਂ ਕੁੜੀਆਂ ਬਾਹਮਣ ਵਿਆਹ ਕੇ ਲਿਆਇਆ ਸੀ ਉਹਨਾਂ ਨੂੰ ਜਾ ਕੇ ਕਹਿੰਦਾ, “ਹੁਣ ਤਾਂ ਥੋਡਾ ਤੇ ਮੇਰਾ ਮੇਲ ਥੋੜ੍ਹੇ ਹੀ ਦਿਨਾਂ ਦਾ ਐ। ਰਾਜੇ ਨੇ ਮੈਨੂੰ ਆਪਣੇ ਮਰੇ ਹੋਏ ਮਾਂ-ਪਿਓ ਦੀ ਖ਼ਬਰ ਸਾਰ ਲਿਆਉਣ ਲਈ ਕਿਹੈ।"
ਦਿਓਣੀ ਦੀ ਕੁੜੀ ਕਹਿੰਦੀ, “ਆਹ ਲੈ ਜਾ ਸ਼ੀਸ਼ ਦੁਪੱਟਾ-ਤੂੰ ਏਸ ਨੂੰ ਐਂ ਕਹੀਂ, “ਚੱਲ ਸ਼ੀਸ਼ ਦੁਪੱਟੇ ਆਪਣੇ ਮਕਾਨ।”
ਰਾਜੇ ਨੇ ਚਿਖਾ ਚਿਣਾ ਦਿੱਤੀ। ਬਾਹਮਣ ਨੂੰ ਕਹਿੰਦਾ, “ਲਿਆ ਮੇਰੇ ਮਾਂ-ਪਿਓ ਦੀ ਖ਼ਬਰ।" ਉਹਨਾਂ ਨੇ ਜਦ ਚਿਖਾ ਨੂੰ ਅੱਗ ਲਾਈ-ਧੂਆਂ ਨਿਕਲਿਆ ਬਾਹਮਣ ਕਹਿੰਦਾ, "ਚਲ ਸ਼ੀਸ਼ ਦੁੱਪਟੇ ਆਪਣੇ ਮਕਾਨ।”
ਚਿਖਾ ਜਲ ਕੇ ਸੁਆਹ ਹੋ ਗਈ। ਵਜ਼ੀਰ ਤੇ ਨਾਈ ਕਹਿੰਦੇ, “ਹੁਣ ਵਢ ਤਾ ਬਾਹਮਣ ਦਾ ਫਾਹਾ।"
ਪੁਰਾ ਇਕ ਸਾਲ ਬਾਹਮਣ ਲੁਕਿਆ ਰਿਹਾ। ਇੱਕ ਸਾਲ ਮਗਰੋਂ ਬਾਹਮਣ ਰਾਜੇ ਕੋਲ ਗਿਆ। ਰਾਜੇ ਕੋਲ ਜਾ ਕੇ ਉਹ ਸਿਰ ਮਾਰੀ ਜਾਵੇ। ਰਾਜੇ ਨੂੰ ਕਹਿੰਦਾ, “ਤੇਰੇ ਮਾਂ ਪਿਓ ਦਾ ਕੋਈ ਹਾਲ ਨੀ।"
ਰਾਜਾ ਕਹਿੰਦਾ, “ਕਿਉਂ?"
ਬਾਹਮਣ ਕਹਿੰਦਾ, “ਉਹਨਾਂ ਦੇ ਗਿੱਠ-ਗਿੱਠ ਨੌਂਹ ਨੇ, ਚਾਰ-ਚਾਰ ਹੱਥ ਵਾਲ ਵਧੇ ਹੋਏ ਨੇ, ਕਹਿੰਦੇ, ਜੇ ਸਾਡਾ ਪੁੱਤ ਲਾਇਕ ਹੋਉ, ਤਾਂ ਇੱਕ ਬਜ਼ੀਰ, ਇੱਕ ਨਾਈ, ਇੱਕ ਨੈਣ, ਇੱਕ ਬਜ਼ੀਰਨੀ ਇਹਨਾਂ ਚੌਹਾਂ ਨੂੰ ਸਾਡੇ ਕੋਲ ਭੇਜ ਦਊ।”
ਰਾਜੇ ਨੇ ਬਜ਼ਾਰ, ਨਾਈ, ਬਸ਼ੀਰਨੀ ਤੇ ਨੈਣ ਨੂੰ ਜਾਣ ਦਾ ਹੁਕਮ ਸੁਣਾਇਆ।
ਫੇਰ ਰਾਜੇ ਨੇ ਚਿਖਾ ਚਿਣਾ ਦਿੱਤੀ। ਚਾਰੇ ਉੱਤੇ ਪਾ ਦਿੱਤੇ ਫੇਰ ਅੱਗ ਲਾ ਦਿੱਤੀ। ਚਾਰੇ ਜਲ ਕੇ ਰਾਖ ਬਣ ਗਏ।
ਬਾਹਮਣ ਹੁਣ ਮੌਜਾਂ ਨਾਲ ਰਹਿਣ ਲੱਗ ਪਿਆ।