ਬਾਤਾਂ ਦੇਸ ਪੰਜਾਬ ਦੀਆਂ/ਭਲਾ ਤੇ ਬੁਰਾ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਭਲਾ ਤੇ ਬੁਰਾ


ਇੱਕ ਸੀ ਭਲਾ ਤੇ ਇੱਕ ਸੀ ਬੁਰਾ ਭਲਾ ਕਹਿੰਦਾ ਬੁਰੇ ਨੂੰ, “ਮੈਨੂੰ ਪਾਣੀ ਲਾ ਦੇ।”
ਬੁਰਾ ਕਹਿੰਦਾ, “ਇੱਕ ਅੱਖ ਕਾਣੀ ਕਰ ਲੈਣ ਦੇ, ਫੇਰ ਪਾਣੀ ਪਲਾਊਂਗਾ।”
ਭਲਾ ਕਹਿੰਦਾ, “ਕਰ ਲੈ
।ਬੁਰੇ ਨੇ ਡੱਕੇ ਨਾਲ ਭਲੇ ਦੀ ਇੱਕ ਅੱਖ ਕਾਣੀ ਕਰ ਦਿੱਤੀ ਤੇ ਫੇਰ ਕਹਿੰਦਾ, “ਤਾਂ ਪਾਣੀ ਪਲਾਊਂ ਜੇ ਦੂਜੀ ਵੀ ਕਰ ਲੈਣ ਦੇਵੇਂ।"
ਭਲਾ ਕਹਿੰਦਾ, “ਚੰਗਾ।
ਬੁਰੇ ਨੇ ਉਹਦੀ ਦੂਜੀ ਵੀ ਕਾਣੀ ਕਰ ਦਿੱਤੀ ਤੇ ਉਹਨੂੰ ਖੂਹ ਦੀ ਮੌਣ ਤੇ ਲਜਾ ਕੇ ਖੁਹ ਵਿੱਚ ਧੱਕਾ ਦੇ ਦਿੱਤਾ। ਬੁਰਾ ਆਪ ਉਥੋਂ ਨੱਠ ਆਇਆ। ਖੂਹ ਵਿੱਚ ਇੱਕ ਪਿੱਪਲ ਉੱਗਿਆ ਹੋਇਆ ਸੀ ਜਿਹੜਾ ਭਲਾ ਸੀ ਉਹ ਪਿੱਪਲ ਦੀਆਂ ਜੜਾਂ ਨੂੰ ਫੜ ਕੇ ਬੈਠ ਗਿਆ। ਰਾਤ ਨੂੰ ਖੂਹ ਤੇ ਇੱਕ ਦਿਓ ਤੇ ਇੱਕ ਬਘਿਆੜ ਆਏ। ਦਿਓ ਨੂੰ ਬਘਿਆੜ ਕਹਿੰਦਾ, “ਮਾਮਾ ਤੂੰ ਬੋਲਦੈ।
ਦਿਓ ਕਹਿੰਦਾ, “ਜਿੱਥੇ ਮੈਂ ਰਹਿਨਾਂ ਓਥੇ ਸੱਤ ਪਾਤਸ਼ਾਹੀ ਦਾ ਖਜ਼ਾਨੇਂ।”
ਭਲਾ ਇਹ ਸਭ ਕੁਝ ਸੁਣ ਰਿਹਾ ਸੀ।
ਦਿਓ ਬਘਿਆੜ ਨੂੰ ਕਹਿੰਦਾ, “ਤੂੰ ਵੀ ਬੜਾ ਬੋਲਦੈ।
ਬਘਿਆੜ ਕਹਿੰਦਾ, “ਮੇਰੇ ਕੋਲ ਸਕੰਜ ਬੱਕਰੀ ਐ ਮੈਂ ਉਹਦਾ ਦੁੱਧ ਪੀਨਾਂ.....”
ਏਦਾਂ ਭਲਾ ਚੁੱਪ ਕਰਕੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦਾ ਰਿਹਾ। ਉਹ ਦੂਜੇ ਦਿਨ ਖੂਹ ’ਚੋਂ ਬਾਹਰ ਨਿਕਲਿਆ ਤੇ ਬਣ ਵਿੱਚ ਜਾ ਕੇ ਬੱਕਰੀ ਨੂੰ ਆਵਾਜਾਂ ਮਾਰਨ ਲੱਗਾ ਚੋ-ਚੋ ਕਰ ਕੇ ਬੱਕਰੀ ਕੋਲ ਸੱਦੀ ਤੇ ਫੜ ਲਈ। ਫੇਰ ਉਹਨੇ ਬੱਕਰੀ ਦੇ ਦੁੱਧ ਦੀਆਂ ਧਾਰਾਂ ਆਪਣੀਆਂ ਅੱਖਾਂ ਤੇ ਮਾਰੀਆਂ ਤੋਂ ਉਹ ਸਜ਼ਾਖਾ ਹੋ ਗਿਆ। ਫੇਰ ਉਹ ਰਾਜੇ ਕੋਲ ਚਲਿਆ ਗਿਆ-ਓਸ ਰਾਜੇ ਦੇ ਕੋਹੜ ਫਟਿਆ ਹੋਇਆ ਸੀ। ਰਾਜੇ ਨੂੰ ਉਹ ਰੋਜ ਸਕੰਜ ਬੱਕਰੀ ਦਾ ਦੁੱਧ ਪਲਾਇਆ ਕਰੇ ਤੇ ਓਸੇ ਦੁੱਧ ਨਾਲ ਨਲਾਇਆ ਕਰੇ। ਰਾਜਾ ਰਾਜ਼ੀ ਹੋ ਗਿਆ। ਰਾਜੇ ਨੇ ਆਪਣੇ ਦਰਬਾਰੀਆਂ ਨੂੰ ਪੁੱਛਿਆ, “ਇਹਨੂੰ ਕੀ ਇਨਾਮ ਦਈਏ।
ਕਹਿੰਦੇ, “ਇਹਨੂੰ ਆਪਣੀ ਕੁੜੀ ਦਾ ਡੋਲਾ ਦੇ ਦੇ।
ਰਾਜੇ ਨੇ ਆਪਣੀ ਕੁੜੀ ਦਾ ਡੋਲਾ ਭਲੇ ਨੂੰ ਦੇ ਦਿੱਤਾ ਤੇ ਅੱਡ ਮਹਿਲ ਪਾ ਦਿੱਤੇ। ਓਹ ਉਥੇ ਰਹਿਣ ਲੱਗ ਪਏ।
ਭਲੇ ਨੇ ਬਣ ਵਿੱਚ ਜਾ ਕੇ ਦਿਓ ਦਾ ਸੱਤਾਂ ਪਾਤਸ਼ਾਹੀਆਂ ਦਾ ਖਜ਼ਾਨਾ ਵੀ ਲੱਭ ਕੇ ਆਪਣੇ ਘਰ ਢੋਹ ਲਿਆ। ਫੇਰ ਇੱਕ ਦਿਨ ਫਿਰਦਾ-ਤੁਰਦਾ ਬੁਰਾ ਓਥੇ ਆ ਗਿਆ। ਬੁਰਾ ਕਹਿੰਦਾ, “ਮੈਂ ਤਾਂ ਇਹਨੂੰ ਖੂਹ ਵਿੱਚ ਸੁੱਟ ਕੇ ਆਇਆ ਸੀ ਇਹ ਤਾਂ ਏਥੇ ਰਹਿੰਦੇ।
ਬੁਰਾ ਉਹਨਾਂ ਦੇ ਮਹਿਲ ਵਿੱਚ ਆ ਗਿਆ। ਭਲਾ ਰਾਣੀ ਨੂੰ ਕਹਿੰਦਾ, “ਇਹਨੂੰ ਚੰਗੀ ਰੋਟੀ ਖਲਾਈਂ।”
ਭਲੇ ਨੇ ਬੁਰੇ ਨੂੰ ਖੂਹ ਵਾਲੇ ਦਿਓ ਤੇ ਬਘਿਆੜ ਬਾਰੇ ਵੀ ਦੱਸਿਆ। ਰਾਣੀ ਨੇ ਖੀਰ ਰਿੰਨੀ ਤੇ ਫੁਲਕੇ ਪਕਾਏ। ਜਦ ਉਹਨੂੰ ਰੋਟੀ ਖਲਾਣ ਲੱਗੇ ਬੁਰਾ ਨਾਲੇ ਰੋਟੀ ਖਾਵੇ ਨਾਲੇ ਸਿਰ ਮਾਰੇ। ਰਾਜੇ ਦੀ ਲੜਕੀ ਕਹਿੰਦੀ, “ਰਸੋਈ ਚ ਫਰਕ ਐ।
"ਬੁਰਾ ਕਹਿੰਦਾ, “ਨਹੀਂ ਫੇਰ ਕਹਿੰਦਾ, “ਭਲਾ ਤਾਂ ਚੂਹੜੈ।
ਓਥੋਂ ਫੇਰ ਬੁਰਾ ਓਸੇ ਖਹ ਵਿੱਚ ਜਾ ਲੁਕਿਆ।ਓਥੇ ਰਾਤ ਨੂੰ ਦਿਓ ਆਇਆ ਨਾਲੇ ਬਘਿਆੜ ਆਇਆ। ਬਘਿਆੜ ਕਹਿੰਦਾ, “ਮਾਮਾ ਹੁਣ ਤਾਂ ਤੂੰ ਵੀ ਨੀ ਬੋਲਦਾ ਸੁਣਿਆਂ।
ਦਿਓ ਕਹਿੰਦਾ, “ਕਿਸੇ ਨੇ ਮੇਰਾ ਸੱਤ ਪਾਤਸ਼ਾਹੀ ਦਾ ਖ਼ਜ਼ਾਨਾ ਕੱਢ ਲਿਐ, ਭਾਣਜੇ ਨਾਲੇ ਹੁਣ ਤੂੰ ਵੀ ਨੀ ਕਦੀ ਬੋਲਦਾ ਸੁਣਿਆਂ।
ਬਘਿਆੜ ਬੋਲਿਆ,“ਮੇਰੀ ਕੋਈ ਸਕੰਜ ਬੱਕਰੀ ਲੈ ਗਿਐ।
ਉਹ ਕਹਿੰਦੇ, “ਏਥੇ ਓਦਣ ਕੋਈ ਸੁਣਦਾ ਸੀ। ਉਹਨੂੰ ਆਪਾਂ ਟੋਲੋ।”
ਉਹ ਦੋਨੋਂ ਓਸ ਨੂੰ ਲੱਭਣ ਲੱਗੇ। ਦੋਨਾਂ ਨੂੰ ਬੁਰਾ ਥਿਆ ਗਿਆ। ਦੋਨਾਂ ਨੇ ਉਹਨੂੰ ਅੱਧਾ-ਅੱਧਾ ਕਰਕੇ ਖਾ ਲਿਆ।