ਸਮੱਗਰੀ 'ਤੇ ਜਾਓ

ਬਾਤਾਂ ਦੇਸ ਪੰਜਾਬ ਦੀਆਂ/ਮੈਂ ਜਿਊਂਦਾ ਮੈਂ ਜਾਗਦਾ

ਵਿਕੀਸਰੋਤ ਤੋਂ
49576ਬਾਤਾਂ ਦੇਸ ਪੰਜਾਬ ਦੀਆਂ — ਮੈਂ ਜਿਊਂਦਾ ਮੈਂ ਜਾਗਦਾਸੁਖਦੇਵ ਮਾਦਪੁਰੀ

ਮੈਂ ਜਿਉਂਦਾ ਮੈਂ ਜਾਗਦਾ

ਇੱਕ ਸੀ ਬਟੇਰਾ ਤੇ ਇੱਕ ਸੀ ਬਟੇਰੀ। ਬਟੇਰਾ ਹਰ ਰੋਜ਼ ਜੱਟ ਦੇ ਖੇਤ ਚੁਗਣ ਜਾਇਆ ਕਰੇ। ਬਟੇਰੀ ਉਹਨੂੰ ਬਹੁਤੇਰਾ ਰੋਕਦੀ ਕਿ ਉਹ ਜੱਟ ਦੋ ਖੇਤ ਨਾ ਜਾਵੇ ਪਰ ਬਟੋਰਾ ਨਾ ਟਲਿਆ। ਆਖਰ ਇੱਕ ਦਿਨ ਜੱਟ ਨੇ ਉਹਨੂੰ ਜਾਲ ਪਾਕੇ ਫੜ ਲਿਆ ਜਦੋਂ ਜੱਟ ਬਟੇਰੇ ਨੂੰ ਲੈ ਕੇ ਤੁਰਨ ਲੱਗਿਆ ਤਾਂ ਬਟੇਰੀ ਬੋਲੀ:

ਮੈਂ ਤੈਨੂੰ ਬਰਜ ਰਹੀ
ਬਰਜਾ ਰਹੀ
ਤੂੰ ਜੱਟ ਦੇ ਖੇਤ ਨਾ ਜਾਈਂ
ਵੇ ਬਟੋਰਿਆ

ਬਟੋਰੋ ਨੇ ਫੜਿਆਂ ਫੜਾਇਆਂ ਉੱਤਰ ਦਿੱਤਾ:

ਮੈਂ ਜਿਉਂਦਾ ਮੈਂ ਜਾਗਦਾ
ਤੂੰ ਮੁੜ ਬੱਚੜਿਆਂ ਕੋਲ ਜਾਈਂ
ਨੀ ਬਟੇਰੀਏ

ਬਟੇਰੀ ਆਪਣੇ ਬੱਚਿਆਂ ਕੋਲ ਚਲੀ ਗਈ ਤੇ ਜੱਟ ਬਟੇਰੋ ਨੂੰ ਨਾਲ ਲੈ ਕੇ ਆਪਣੇ ਘਰ ਆ ਗਿਆ। ਜਦ ਉਹ ਬਟੇਰੋ ਨੂੰ ਵੱਢ ਚੁੱਕਿਆ ਤਾਂ ਬਟੇਰੀ ਆ ਕੇ ਬੋਲੀ:

ਮੈਂ ਤੈਨੂੰ ਬਰਜ ਰਹੀ
ਬਰਜਾ ਰਹੀ
ਤੂੰ ਜੱਟ ਦੇ ਖੇਤ ਨਾ ਜਾਈਂ
ਵੇ ਬਟੇਰਿਆ

ਵੱਢ੍ਹੋ ਪਏ ਬਟੋਰੇ ਨੇ ਉੱਤਰ ਮੋੜਿਆ:

ਮੈਂ ਜਿਉਂਦਾ ਮੈਂ ਜਾਗਦਾ
ਤੂੰ ਮੁੜ ਬੱਚੜਿਆਂ ਕੋਲ ਜਾਈਂ
ਨੀ ਬਟੇਰੀਏ

ਜੱਟ ਨੇ ਵੱਢੇ ਹੋਏ ਬਟੇਰੇ ਨੂੰ ਪਤੀਲੇ ਵਿੱਚ ਪਾ ਕੇ ਰਿਝਣ ਲਈ ਚੁਲ੍ਹੇ ਉੱਤੇ ਰੱਖ ਦਿੱਤਾ। ਬਟੇਰੀ ਨੇ ਫੇਰ ਆਵਾਜ਼ ਮਾਰੀ:

ਮੈਂ ਤੈਨੂੰ ਬਰਜ ਰਹੀ
ਬਰਜਾ ਰਹੀ

ਤੂੰ ਜੱਟ ਦੇ ਖੇਤ ਨਾ ਜਾਈਂ
ਵੇ ਬਟੇਰਿਆ।

ਪਤੀਲੇ ਵਿੱਚੋਂ ਬਟੇਰੇ ਦੀ ਆਵਾਜ਼ ਆਈ :

ਮੈਂ ਜਿਊਂਦਾ ਮੈਂ ਜਾਗਦਾ
ਤੂੰ ਮੁੜ ਬੁੱਚੜਿਆਂ ਕੋਲ ਜਾਈ
ਨੀ ਬਟੋਰੀਏ

ਬਟੇਰੇ ਦਾ ਮਾਸ ਰਿੰਨ੍ਹ ਕੋ ਜੱਟ ਖਾਣ ਲੱਗਿਆਂ ਤਾਂ ਬਟੇਰੀ ਨੇ ਮੁੜ ਆਵਾਜ਼ ਦਿੱਤੀ :

ਮੈਂ ਤੈਨੂੰ ਬਰਜ ਰਹੀ
ਬਰਜਾ ਰਹੀ
ਤੂੰ ਜੱਟ ਦੇ ਖੇਤ ਨਾ ਜਾਈਂ
ਵੇ ਬਟੇਰਿਆ

ਬਟੇਰੋ ਨੇ ਮੁੜ ਆਵਾਜ਼ ਮੋੜੀ:

ਮੈਂ ਜਿਉਂਦਾ ਮੈਂ ਜਾਗਦਾ
ਤੂੰ ਮੁੜ ਬੁੱਚੜਿਆਂ ਕੋਲ ਜਾਈਂ
ਨੀ ਬਟੇਰੀਏ

ਜੱਟ ਰੋਟੀ ਟੁੱਕਰ ਖਾਣ ਮਗਰੋਂ ਜੰਗਲ ਪਾਣੀ ਹੋਣ ਗਿਆ। ਉਹ ਅਜੇ ਬੈਠਿਆ ਹੀ ਸੀ ਕਿ ਬਟੇਰਾ ਵਰਰ ਕਰਦਾ ਉੱਡ ਗਿਆ ਅਤੇ ਆਪਣੀ ਬਟੇਰੀ ਨਾਲ ਉਡਕੇ ਆਪਣੇ ਬੱਚਿਆਂ ਕੋਲ ਚਲਿਆ ਗਿਆ।

ਫੇਰ ਮੜ ਕੇ ਬਟੇਰਾ ਜੱਟ ਦੇ ਖੋਤ ਨੀ ਆਇਆ।