ਬਾਤਾਂ ਦੇਸ ਪੰਜਾਬ ਦੀਆਂ/ਰੁਲੀਆ ਤੇ ਗਿੱਦੜ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਰੁਲੀਆ ਤੇ ਗਿੱਦੜ

ਇੱਕ ਸੀ ਰੁਲੀਆ, ਇੱਕ ਸੀ ਰਣੀਆਂ ਤੇ ਇੱਕ ਸੀ ਪ੍ਰੇਮੀ। ਰਣੀਆਂ ਹਲ ਵਾਹੁਣ ਚਲਿਆ ਜਾਇਆ ਕਰੋ, ਰੁਲੀਆ ਜਾਇਆ ਕਰੇ ਗੁੱਡਣ। ਪੇਮੀ ਦੋਨਾਂ ਦੀ ਰੋਟੀ ਲੈ ਕੇ ਜਾਇਆ ਕਰੇ। ਇੱਕ ਗਿੱਦੜ ਰਾਹ ਵਿੱਚ ਆ ਕੇ ਬੈਠ ਜਾਇਆ ਕਰੇ। ਪ੍ਰੇਮੀ ਨੂੰ ਗਿੱਦੜ ਆਖਿਆ ਕਰੇ, "ਕਰ ਬੁਰਕੀ ਬੁਰਕੀ।' ਉਹਨੇ ਡਰਦੀ ਨੇ ਕਰ ਦਿਆ ਕਰਨੀ। ਗਿੱਦੜ ਫੇਰ ਆਖੇ, "ਭਰ ਲੱਸੀ ਦਾ ਛੰਨਾ। ਉਹ ਭਰ ਦਿਆ ਕਰੇ। ਲੱਸੀ ਪੀ ਕੇ ਗਿੱਦੜ ਨੇ ਆਖਣਾ, "ਖਿੱਚ ਭੂਰੇ ਜ਼ੋਰ ਦੀ ਪੁਛ ਟੁਕੜਾ ਥਹਿ ਆਵੇ।

ਰੋਜ ਗਿੱਦੜ ਇਸ ਤਰ੍ਹਾਂ ਕਰੇ।ਉਹ ਰੋਜ਼ ਗਿੱਦੜ ਨੂੰ ਰੋਟੀ ਖੁਆ ਕੇ ਘਰ ਆਇਆ ਕਰੇ।

ਰੁਲੀਆਂ ਤੇ ਰਣੀਆਂ ਇੱਕ ਦਿਨ ਪ੍ਰੇਮੀ ਨੂੰ ਬਹੁਤ ਗੁੱਸੇ ਹੋਏ। ਪੇਮੀ ਨੇ ਗਿੱਦੜ ਵਾਲੀ ਸਾਰੀ ਗੱਲ ਦੱਸੀ।

ਅਗਲੇ ਦਿਨ ਰਲੀਆ ਤੀਵੀਂ ਦੇ ਕਪੜੇ ਪਾ ਕੇ ਰੋਟੀ ਲੈ ਕੇ ਆਇਆ। ਗਿੱਦੜ ਨੇ ਉਹਦਾ ਰਾਹ ਰੋਕ ਲਿਆ ਤੇ ਉਸੇ ਤਰ੍ਹਾਂ ਕੀਤਾ, ਜਿਵੇਂ ਪ੍ਰੇਮੀ ਨਾਲ ਕਰਦਾ ਸੀ। ਗਿੱਦੜ ਨੇ ਪੂਛ ਖਿਚਣ ਲਈ ਕਿਹਾ। ਰੁਲੀਆ ਗਿੱਦੜ ਦੀ ਪੂਛ ਫੜ ਕੇ ਉਹਨੂੰ ਪੁਰਾਣੀਆਂ ਨਾਲ ਕੁੱਟਣ ਲੱਗ ਪਿਆ। ਗਿੱਦੜ ਦੇ ਕੁੱਟ-ਕੁੱਟ ਕੇ ਪੂੜੇ ਸੁਜਾ ਦਿੱਤੇ।

ਗਿੱਦੜ ਫੇਰ ਸ਼ੋਰ ਅਰ ਬਾਂਦਰ ਕੋਲ ਚਲਿਆ ਗਿਆ। ਜਾ ਕੇ ਕਹਿੰਦਾ, "ਮਾਮਾ ਮਾਮਾ ਮੈਨੂੰ ਤਾਂ ਅੱਜ ਰਣੀਏ ਦੇ ਭਾਈ ਨੇ ਕੁੱਟਿਆ।

ਉਹ ਕਹਿੰਦੇ, "ਚਲ ਆਪਾਂ ਦੇਖੀਏ। ਉਹਨੂੰ ਮਾਰ ਕੇ ਖਾਨੇ ਆਂ।"

ਉਹ ਤਿੰਨੇ ਉਹਦੇ ਕੋਲ ਚਲੇ ਗਏ। ਰੁਲੀਏ ਨੂੰ ਜਾ ਕੇ ਕਹਿੰਦੇ, "ਹਲ ਥੰਮ ਦੇ ਅਸੀਂ ਤਾਂ ਤੈਨੂੰ ਖਾਣ ਆਏ ਆਂ।

ਉਹ ਕਹਿੰਦਾ, "ਯਾਰੋ ਮੈਨੂੰ ਤਿੰਨ ਰੈਹਲਾਂ ਕੱਢ ਲੈਣ ਦੋ, ਇਹ ਕਢ ਕੇ ਬੇਸ਼ਕ ਖਾ ਲਿਓ।"

ਉਹਨੇ ਦੋ ਰੈਹਲਾਂ ਲਿਆਂਦੀਆਂ। ਐਨੇ ਨੂੰ ਰੁਲੀਏ ਦੇ ਭਰਾ ਰਣੀਏ ਨੇ ਸ਼ੇਰ ਤੇ ਬਾਂਦਰ ਨੂੰ ਆਪਣੇ ਖੇਤ ਵਿੱਚ ਖੜੋਤੇ ਨੂੰ ਦੂਰੋਂ ਵੇਖ ਲਿਆ। ਉਹਨੇ ਇੱਕ ਝੋਟਾ ਲਿਆ ਉਹਦੇ ਉੱਤੇ ਇਕ ਮੰਜਾ ਰੱਖਿਆ, ਮੰਜੇ ਦੇ ਚੋਹਾਂ ਪਾਵਿਆਂ ਨਾਲ ਕੁੱਤੇ ਬੰਨ੍ਹੇ ਤੇ ਉਪਰ ਡਲੇ ਰਖ ਕੇ ਖੇਤਾਂ ਵੱਲ ਨੂੰ ਤੁਰ ਪਿਆ। ਰੁਲੀਆ ਤੀਜੀ ਰੈਹਲ ਕੱਢ ਰਿਹਾ ਸੀ ਕਿ ਸ਼ੋਰ ਦੀ ਨਿਗਾਹ ਰਣੀਏ ਤੇ ਪੈ ਗਈ ਜਿਹੜਾ ਝੂਟੇ ਸਮੇਤ ਉਹਨਾਂ ਵੱਲ ਆ ਰਿਹਾ ਸੀ। ਸ਼ੇਰ ਰਲੀਏ ਨੂੰ ਕਹਿੰਦਾ, "ਔਹ ਕੀ ਆਉਂਦੈ? ਉਹ ਕਹਿੰਦਾ, "ਉਹ ਆਉਂਦੈ ਰਾਜੇ ਦਾ ਢੱਗਾ ਢੋਲ।"

ਸ਼ੇਰ ਕਹਿੰਦਾ, "ਇਹ ਕੀ ਕਰਦਾ ਹੁੰਦੈ।"

ਰੁਲੀਆ ਕਹਿੰਦਾ, "ਇਹ ਬਾਹਰਲੇ ਜਾਨਵਰਾਂ ਨੂੰ ਖਾ ਜਾਂਦੈ।"

ਸ਼ੇਰ ਡਰ ਗਿਆ, ਕਹਿੰਦਾ, "ਸਾਡਾ ਇਲਾਜ ਕੀ?"

"ਔਹ ਡੇਰੇ ਨਾਲ ਖੂਹ ਏ, ਉਹਦੇ ਵਿੱਚ ਛਾਲਾਂ ਮਾਰੋ।" ਰੁਲੀਏ ਨੇ ਖੂਹ ਵੱਲ ਇਸ਼ਾਰਾ ਕਰ ਕੇ ਆਖਿਆ।

ਉਹ ਲੱਗੇ ਛਾਲਾਂ ਮਾਰਨ-ਬਾਂਦਰ ਤੇ ਸ਼ੇਰ ਦੋਨਾਂ ਨੇ ਛਾਲਾਂ ਮਾਰ ਦਿੱਤੀਆਂ। ਗਿੱਦੜ ਨੇ ਨਾ ਮਾਰੀ। ਉਹ ਪਿੱਛੇ ਰਹਿ ਗਿਆ। ਰੁਲੀਏ ਕੱਲ ਸੀ ਪਰਾਣੀ। ਉਹਨੇ ਗਿੱਦੜ ਦੀ ਪੂਛ ਨੂੰ ਮਰੋੜਾ ਦੇ ਕੇ, ਪਰਾਣੀ ਨਾਲ ਉਹਦੇ ਪੁੜੇ ਸੇਕ ਦਿੱਤੇ। ਮਗਰੋਂ ਉਸ ਨੂੰ ਵੀ ਖੂਹ ਵਿੱਚ ਸੁੱਟ ਦਿੱਤਾ।