ਸਮੱਗਰੀ 'ਤੇ ਜਾਓ

ਬਿਜੈ ਸਿੰਘ/੧੦. ਕਾਂਡ

ਵਿਕੀਸਰੋਤ ਤੋਂ

ਹੋਰ ਜ਼ੁਲਮ ਨਾ ਕਰੋ ਤੇ ਤ੍ਰੀਮਤ ਨੂੰ ਮਹਿਲੀਂ ਦਾਖ਼ਲ ਕਰ ਲਵੋ, ਐਸੀ ਬੇਗਮ ਮਿਲ ਸਕਣੀ ਅਸੰਭਵ ਹੈ। ਉਧਰ ਆਪ ਮਸਖ਼ਰਾ ਸਾਹਿਬ ਜਿਹਲਖਾਨੇ ਪਹੁੰਚੇ ਅਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਉੱਥੇ ਕੁਝ ਪੇਸ਼ ਨਾ ਗਈ। ਫਿਰ ਸੰਝ ਵੇਲੇ ਸਿੰਘ ਜੀ ਨੂੰ ਮਹਿਲਾਂ ਵਿਚ ਬੁਲਾ ਕੇ ਸਮਝਾਇਆ, ਧਮਕਾਇਆ, ਲਲਚਾਇਆ ਤੋ ਡਰਾਇਆ ਗਿਆ; ਪਰ "ਪੱਥਰ ਮੂਲ ਨ ਭਿੱਜਈ ਸੈ ਵਰਿਹਾਂ ਜਲ ਅੰਦਰਿ ਵਸੈ"। ਹੁਣ ਵਹੁਟੀ ਪੁੱਤ੍ਰ, ਇਕ ਕੋਠੜੀ ਵਿਚ ਤੇ ਸਿੰਘ ਜੀ ਇਕ ਕੋਠੜੀ ਵਿਚ ਅੱਡੋ ਅੱਡ ਬੰਦ ਕੀਤੇ ਗਏ।

੧੦. ਕਾਂਡ।

ਦਿਨ ਹੁਨਾਲੇ ਦੀ ਬਰਫ਼ ਵਾਂਙ ਢਲ ਗਿਆ ਸੀ ਕਿ ਨਵਾਬ ਸਾਹਿਬ ਮੁੱਲਾਂ, ਮਸਖ਼ਰਾ ਤੇ ਹੋਰ ਮੁਸਾਹਿਬ ਇਕ ਖੁਲ੍ਹੇ ਮੈਦਾਨ ਵਿਚ ਪਹੁੰਚੇ ਅਰ ਸਫ ਬੰਨ੍ਹ ਕੇ ਬੈਠ ਗਏ। ਭੁਜੰਗੀ ਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇਕ ਪਾਸੇ ਨੰਗੀ ਤਲਵਾਰ ਦੇ ਪਹਿਰੇ ਹੇਠ ਕੀਤੇ ਗਏ, ਦੁਹਾਂ ਦੇ ਪੈਰ ਕਿੱਲਿਆਂ ਨਾਲ ਕੱਸੇ ਗਏ! ਸਾਹਮਣੇ ਪਾਸੇ ਇਕ ਟਿਕਟਿਕੀ ਲਗਾਈ ਗਈ ਅਰ ਸਿੰਘ ਜੀ ਦੇ ਹੱਥ ਪੈਰ ਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾਂ ਜੀ ਨੇ ਪੁੱਛਿਆ: 'ਐ ਸ਼ੇਰ! ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈਂ ਅਜੇ ਬੀ ਸਮਝ ਤੇ ਛੱਡਿਆ ਜਾਵੇ!!

ਸਿੰਘ—ਹੇ ਰਾਜ ਮਦ ਵਾਲਿਓ! ਜੋ ਜੀ ਚਾਹੇ ਕਰੋ ਪ੍ਰਵਾਹ ਨਹੀਂ, ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਿਤ ਕਰੇ! ਕੌਣ ਸੋਨੇ ਦੇ ਬਦਲੇ ਕੌਡੀ ਲੈਂਦਾ ਹੈ? ਇਹ ਸਰੀਰ ਸਦਾ ਨਹੀਂ,ਅੰਤ ਮਰੇਗਾ, ਮਰਨੇ ਦਿਓ।

ਸਿੰਘ ਦਾ ਬਚਨ ਸੁਣਦੇ ਹੀ ਇਕ ਕਾਲੇ ਬੰਬ ਰੰਗ ਵਾਲਾ, ਰਾਤ ਦਾ ਬੀ ਬਾਬਾ, ਜਿਸ ਦੀ ਸੂਰਤ ਨੂੰ ਵੇਖਕੇ ਭੈ ਆਵੇ, ਨਿਕਲਿਆ ਅਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ। ਕੋਟੜਾ ਕੀ ਵੱਜਦਾ ਹੈ? ਛਵੀ ਵਾਂਗ ਖੁੱਲ ਨਾਲ ਉਡਾ ਲਿਜਾਂਦਾ ਹੈ, ਧੋਬੀ ਪਟੜੇ ਪਰ ਕੁਝ ਤਰਸ ਕਰਦਾ ਹੈਪਰ ਹੈਂਸਿਆਰੇ ਜੱਲਾਦ ਨੇ ਸਿੰਘਜੀ ਦੀ ਪਿੱਠ ਪਰ ਮਾਂ ਦਾ ਸਾਰਾ ਪੀਤਾ ਹੋਇਆ ਦੁਧ ਕੱਢ ਲਿਆਂਦਾ। ਪਿੱਠ ਪਹਿਲੇ ਲਾਲ ਹੋਈ, ਫੇਰ ਉਪਟੀ, ਫੇਰ ਛਾਲੇ ਉਭਰੇ ਤੇ ਕਿਤੇ ਕਿਤੇ ਚਰਬੀ ਨਿਕਲ ਪਈ। ਲਾਡਾਂ ਤੇ ਸੁਖਾਂ ਪਲੋ ਬਹਾਦਰ ਨੇ, ਜਿਸ ਨੇ ਕਦੇ ਓਇ ਨਹੀਂ ਸਹਾਰੀ ਸੀ; ਇਸ ਬਹਾਦਰੀ ਨਾਲ ਸਹਾਰਿਆ ਕਿ ਇਕ ਸਹਾਰਨ ਦੇ ਯਤਨ ਅਰ ਦੂਜੀ ਅਸਹਿ ਪੀੜਾ ਨੇ ਬੇਹੋਸ਼ ਕਰ ਦਿਤਾ ਸਿੰਘਣੀ ਇਸ ਕਸ਼ਟ ਨੂੰ ਦੇਖਕੇ ਪਿੰਜਰੇ ਪਏ ਸ਼ੇਰ ਵਾਂਗ ਤੜਪ ਰਹੀ ਸੀ ਹਰ ਕੋਟੜੇ ਦੇ ਵੱਜਿਆਂ ਕਲੇਜਾ ਉਭਰਕੇ ਮੂੰਹ ਨੂੰ ਆ ਜਾਂਦਾ ਹੈ, ਪਰ ਕੋਈ ਪੇਸ਼ ਨਹੀਂ ਚਲਦੀ। ਚਾਹੁੰਦੀ ਹੈ ਕਿ ਅੱਖਾਂ ਮੀਟ ਲਏ ਅਰ ਕੰਨਾਂ ਵਿਚ ਉਂਗਲਾਂ ਦੇ ਲਏ, ਪਰ ਹਾਏ ਕਿਸਮਤ! ਹੱਥ ਭੀ ਬੱਧੇ ਹੋਏ ਹਨ, ਕੰਨ ਕੌਣ ਹੁੰਦੇ? ਅੱਖਾਂ ਮੀਟਦੀ ਹੈ, ਪਰ ਕੋਟੜੇ ਦੇ ਕੜਾਕੇ ਨਾਲ ਉਬਾਲ ਜਿਹਾ ਸਿਰ ਨੂੰ ਚੜ੍ਹਦਾ ਹੈ ਕਿ ਅੱਖਾਂ ਤਕ ਕੇ ਬੰਦ ਨਹੀਂ ਰਹਿੰਦੀਆਂ। ਸੰਗਮਰਮਰ ਪਰ ਕਣੀਆਂ ਪੈਣ ਵਾਂਗੂੰ ਗਲ੍ਹਾਂ ਪਰ ਹੰਝੂ ਵਗ ਰਹੇ ਹਨ; ਮਾਨੋ ਸਾਰੇ ਸਰੀਰ ਦਾ ਲਹੂ ਦੇਹ ਤੋਂ ਦੁਖੀ ਹੋ ਕੇ ਅੱਖਾਂ ਦੇ ਰਸਤੇ ਵਹਿ ਚਲਿਆ ਹੈ। ਆਹ ਕੇਹੀ ਔਖੀ ਬਿਪਤਾ ਵਿਚ ਗ੍ਰਸੀ ਗਈ ਹੈ।

ਭੁਜੰਗੀ ਵਲ ਦੇਖੋ, ਹਿਲਦੇ ਜਲ ਵਿਚ ਚੰਦ ਦੀ ਮੂਰਤੀ ਵਾਂਗ ਬਰ ਥਰ ਕੰਬ ਰਿਹਾ ਹੈ, ਅੱਖਾਂ ਵਿਚੋਂ ਹੰਝੂਆਂ ਦਾ ਹੜ੍ਹ ਜਾਰੀ ਹੈ, ਅਰ ‘ਹੇ ਗੁਰੂ! ਪਿਤਾ ਦੀ ਰੱਖਿਆ ਕਰ' ਦਾ ਦਰਦਨਾਕ ਸ਼ਬਦ ਐਸਾ ਕਲੇਜਾ ਪਾੜ ਕੇ ਨਿਕਲਦਾ ਹੈ, ਕਿ ਵਿਚਾਰੇ ਦੀ ਪਿੱਘੀ ਬੱਝ ਗਈ ਹੈ, ਸੰਘ ਬੈਠ ਗਿਆ ਹੈ, ਪਿਆਰਾ ਚਿਹਰਾ ਘਟਾਂ ਹੇਠ ਆਏ ਚੰਦ ਵਾਂਗੂੰ ਮੱਧਮ ਪੈ ਗਿਆ ਹੈ, ਪਰ ਰਾਜਮਦ ਵਾਲੇ ਜਰਵਾਣਿਆਂ ਦੇ ਹਿਰਦੇ ਵਿਚ ਰਤਾ ਤਰਸ ਨਹੀਂ ਪੈਂਦਾ, ਬੇਹੋਸ਼ ਹੁੰਦੇ ਹੀ ਕੋਰੜੇ ਬੰਦ ਕੀਤੇ ਗਏ, ਮੁੰਹ ਵਿਚ ਪਾਣੀ ਚੋਇਆ ਗਿਆ। ਪਰ ਬੇਸੁਧੀ ਜੇਹੀ ਸੀ ਤੇਹੀ ਰਹੀ। ਇਸ ਤਰ੍ਹਾਂ, ਹੀ ਚੁਕਕੇ ਲੈਗਏ ਤੇ ਤਿੰਨੇ ਅਡੋ ਅੱਡ ਕੋਠੜੀਆਂ ਵਿਚ ਬੰਦ ਕੀਤੇ ਗਏ। ਜਦ ਰਾਤ ਥੋੜ੍ਹੀ ਜਿਹੀ ਬੀਤੀ ਤਾਂ ਸਿੰਘ ਜੀ ਘੱਟੇ ਵਿਚ ਪੁਠੇ ਦਾਉ ਬੇਹੋਸ਼ ਪਏ ਕੁਝ ਕੁਝ ਹੋਸ਼ ਵਿਚ ਆਏ; ਅੱਖਾਂ ਪੱਟ ਕੇ ਦੇਖਦੇ ਹਨ ਤਾਂ ਕੁਝ ਦਿੱਸਦਾ ਨਹੀਂ, ਸਰੀਰ ਆਕੜ ਗਿਆ ਹੈ, ਕਿਸੇ ਪਾਸੇ ਮੁੜਦਾ ਨਹੀਂ ਕੰਡ ਚੀਸਾਂ ਮਾਰਦੀ ਹੈ, ਡਾਢੀ ਘਬਰਾਹਟ ਹੁੰਦੀ ਹੈ। ਪਾਸ ਕੋਈ ਅੜ੍ਹਾ ਨਹੀਂ, ਤਰਸ ਵਾਲਾ ਕੋਈ ਨੇੜੇ ਨਹੀਂ। ਹਾਂ ਮਾਂ ਦੇ ਰਾਮ ਤੋ ਲਾਲ! ਤੈਨੂੰ ਮਾਂ ਹਟਕ ਰਹੀ ਸੀ ਬੱਚਾ! ਸਮਝ ਕੇ ਕਦਮ ਰੱਖ, ਪਰ ਤੂੰ ਆਖਦਾ ਸੈਂ ਕਿ ਨਹੀਂ ਪ੍ਰੇਮ ਦਾ ਰਸਤਾ ਹੀ ਐਸਾ ਹੈ, ਹੁਣ ਦੇਖ ਪ੍ਰੇਮ ਨੇ ਕੀ ਰੰਗ ਜਮਾਇਆ ਹੈ, ਖੱਲ ਤੱਕ ਉਧੇੜ ਦਿੱਤੀ ਹੈ। ਦੱਸ ਐਸ ਵੇਲੇ ਤੇਰਾ ਕੌਣ ਹੈ? ਠੀਕ ਹੈ, ਅਸੀਂ ਤਾਂ ਸਿੰਘ ਜੀ ਦੇ ਕਲੇਸ਼ਾਂ ਨੂੰ ਵੇਖਕੇ ਬਿਲਬਲਾ ਉਠੇ ਹਾਂ ਪਰ ਉਹਨਾਂ ਦੇ ਅੱਯਾਸੀ ਮਨ ਵਿਚ 'ਗੁਰੂ ਦੀ ਮੂਰਤਿ ਬਿਰਾਜਮਾਨ ਹੈ, ਜੋ ਇਸ ਕਸ਼ਟ ਨੂੰ ਸਹਾਰਾ ਦੇ ਰਹੀ ਹੈ, ਅਰ ਦੁੱਖਾਂ ਤੇ ਪੀੜਾਂ ਵਲੋਂ ਹਟਾ ਕੇ ਮਨ ਨੂੰ ਆਪਣੀ ਵੱਲ ਖਿੱਚ ਰਹੀ ਹੈ ਪੀੜਾ ਭਰੋਸੇ ਨੂੰ ਢਿੱਲਿਆਂ ਨਹੀਂ ਕਰ ਰਹੀ, ਸਗੋਂ ਸੁਰਤ ਕੱਠੀ ਹੋ ਹੋ ਵਧੇਰੇ ਅੰਦਰ ਵਾਰ ਨੂੰ ਹੋ ਕੇ ਜੁੜਦੀ ਹੈ।

ਹੁਣ ਕੁਝ ਕੁਝ ਅਵਾਜ਼ ਕੰਨੀਂ ਪੈਣ ਲੱਗ ਗਈ, ਬੂਹੇ ਦੇ ਖੜਕਣ ਦੀ ਆਵਾਜ਼ ਆਈ। ਪਲੋਪਲੀ ਵਿਚ ਬੂਹੇ ਖੁਲ੍ਹੇ ਅਰ ਇਕ ਲੰਮਾਂ ਜਵਾਨ ਸਿੱਧੇ ਦਾੜ੍ਹੇ ਵਾਲਾ; ਫਰਿਸ਼ਤਿਆਂ ਵਰਗੇ ਚਿਹਰੇ ਵਾਲਾ ਅੰਦਰ ਆਇਆ। ਪੰਜ ਸੱਤ ਸੇਵਕ ਉਸ ਦੇ ਨਾਲ ਸਨ। ਮਸ਼ਾਲ ਬਲ ਰਹੀ ਸੀ। ਇਨ੍ਹਾਂ ਕੈਦੀਆਂ ਦਾ ਦਰੋਗਾ ਤੇ ਹੋਰ ਮੁਲਾਜ਼ਮ ਸਹਿਮੇ ਤੇ ਕੰਬਦੇ ਹੋਏ ਮਗਰ ਮਗਰ ਸਨ। ਸਿੰਘ ਜੀ ਦੀ ਦਸ਼ਾ ਵੇਖਕੇ ਉਹ ਭਲ਼ਾ ਪੁਰਖ ਅੱਖਾਂ ਵਿਚ ਜਲਭਰ ਲਿਆਇਆ ਅਰ ਦਰੋਗੇ ਵਲ ਤਕਕੇ ਬੋਲਿਆ:-

'ਕਾਫ਼ਰ ਮਲਊਨ;ਗਾਰਤ ਕਰੇ ਖ਼ੁਦਾ ਤੈਨੂੰ ਅਰ ਤੇਰੇ ਮਾਲਕ ਨੂੰ ! ਬੇਕਸਾਂ ਪੁਰ ਇਹ ਵਹਿਸ਼ੀਆਨਾ ਜ਼ੁਲਮ ! ਖ਼ੁਦਾ ਦੇ ਅੱਗੇ ਦਿਓਗੇ ਜਾਂ ਕੇ ਕੀ ਜਵਾਬ ? ਮੂੰਹ ਕਾਲਾ ਹੋਊ ਤੇਰਾ ਅਰ ਜਲੇਂਗਾ ਦੋਜ਼ਖ਼ ਦੀ ਅੱਗ ਵਿਚ। ਆਪਣੇ ਸੇਵਕ ਨੂੰ ਬੋਲਿਆ :-‘ਚਾਰਪਾਈ ਉਤੇ ਲਿਆਓ। ਝੱਟ ਮੰਜੀ ਹਾਜ਼ਰ ਹੋਈ, ਆਪ ਨੇ ਸਿੰਘ ਜੀ ਦੇ ਚਰਨ ਚੁੰਮੇ, ਅਰ ਫਰਨ ਫਰਨ ਰੋਂਦਿਆਂ ਬੜੇ ਸਹਾਰੇ ਨਾਲ ਸਿੰਘ ਜੀ ਨੂੰ ਚੁਕ ਕੇ ਚਾਰਪਾਈ ਪੁ ਪੁਠਾ ਲਿਟਾਇਆ ਤੇ ਚੁਕਵਾ ਕੇ ਲੈ ਤੁਰੇ। ਦਰੋਗਾ ਕੁਝ ਉਜ਼ਰ ਕਰਨੇ ਲੱਗਾ ਕਿ ਹਾਕਮ ਦਾ ਹੁਕਮ ਨਹੀਂ ਮਿਲਿਆ, ਮੈਂ ਮਾਰਿਆ ਜਾਵਾਂਗਾ, ਤੁਸੀਂ ‘ਮੁਸਲਮਾਨ ਹੋ ਕੇ' ਇਹ ਕੀ ਕਰ ਰਹੇ ਹੋ?

ਭਲਾ ਪੁਰਖ (ਲਾਲ ਅੱਖਾਂ ਕਰਕੇ)-‘ਚਲ ਦੂਰ ਹੋ ਨਾਮਾਕੂਲ ਮੁਸਲਮਾਨ ਹੋ ਕੇ ? ਕਿਆ ਮੁਸਲਮਾਨ ਨਾਮ ਜ਼ਾਲਮ ਦਾ ਹੈ? ਹੈਂ, ਮੁਸਲਮਾਨ ਨਾਮ ਖ਼ੁਦਾ ਤੇ ਈਮਾਨ ਰੱਖਣ ਵਾਲੇ ਬੰਦੇ ਦਾ ਹੈ, ਜੋ ਬਨੀ ਨੌਅ ਇਨਸਾਨ ਨੂੰ ਖ਼ੁਦਾ ਦੇ ਜਾਣ ਕੇ ਪ੍ਯਾਰ ਕਰੋ। ਮੁਸਲਮਾਨ ਦਾ ਫ਼ਰਜ਼ ਇਨਸਾਫ਼ ਹੈ, ਰਹਿਮ ਹੈ, ਜ਼ੁਲਮ ਨਹੀਂ। ਇਉਂ ਕਹਿੰਦੇ ਇਹ ਮੁਸਲਮਾਨ ਫਕੀਰ ਜੀ ਸਿੰਘ ਜੀ ਨੂੰ ਲੈ ਕੇ ਪੱਤਰਾ ਹੋ ਗਏ! ਸ਼ੌਕ! ਇਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਿੰਘ ਜੀ ਦੀ ਵਹੁਟੀ ਤੇ ਪੁੱਤਰ ਨਾਲ ਦੀਆਂ ਹੀ ਕੋਠੜੀਆਂ ਵਿਚ ਤੜਫ ਰਹੇ ਸਨ।

ਇਸ ਭਲੇ ਪੁਰਖ ਦਾ ਡੇਰਾ ਸ਼ਹਿਰੋਂ ਬਾਹਰ ਕੁਛ ਵਾਟ ਤੇ ਸੀ,ਇਕ ਬਨ ਵਿਚ ਕੁਟੀਆ ਪਾ ਕੇ ਰਹਿੰਦੇ ਸਨ। ਜ਼ਾਤ ਦੇ ਇਹ ਸੱਯਦ ਸਨ ਤੇ ਅੱਲਾ ਵਾਲੇ ਫ਼ਕੀਰ ਸਨ। ਆਪ ਭਾਈ ਮਨੀ ਸਿੰਘ ਜੀ ਦੇ ਪਾਸ ਬਹੁਤ ਮੁੱਦਤ ਰਹੇ ਸਨ ਅਰ ਉਨ੍ਹਾਂ ਦੀ ਕਿਰਪਾ ਕਰਕੇ ਹੀ ਇਹ ਫ਼ਕੀਰੀ ਪ੍ਰਾਪਤ ਹੋਏ ਸੇ। ਅਜੇ ਛੋਟੀ ਅਵਸਥਾ ਹੀ ਸੀ ਕਿ ਸਿੰਘ ਜੀ ਸ਼ਹੀਦ ਹੋ ਗਏ। ਵੈਰਾਗੀ ਹੋ ਕੇ ਆਪ ਨੇ ਇਥੇ ਬਨ ਵਿਚ ਡੇਰਾ ਕੀਤਾ ਤੇ ਤਪੱਸਿਆ ਕਰਦੇ ਰਹੇ। ਇਨ੍ਹਾਂ ਦੀ ਕਰਾਮਾਤ ਦੀ ਐਡੀ ਧੁੰਮ ਸੀ ਕਿ ਸਾਰੇ ਇਲਾਕੇ ਦੇ ਲੋਕ ਡਰਦੇ ਸਨ। ਕੀ ਹਾਕਮ ਕੀ ਪਿਆਦਾ ਕੋਈ ਚੂੰ ਨਹੀਂ ਸੀ ਕਰ ਸਕਦਾ। ਅੱਜ ਰਾਤ ਜਾਂ ਆਪ ਨੂੰ ਸਿੰਘ ਜੀ ਦੀ ਕਸ਼ਟਣੀ ਦੀ ਖਬਰ ਪਹੁੰਚੀ ਤਦ ਦੌੜੇ ਆਏ ਔਰ ਕਿਸੇ ਦੀ ਪਰਵਾਹ ਨਾ ਕਰਕੇ ਉਨ੍ਹਾਂ ਨੂੰ ਮੱਲੋਮੱਲੀ ਕਢਵਾ ਲੈ ਗਏ। ਉਸ ਵੇਲੇ ਜਦ ਤੁਰਕ ਹਾਕਮ ਬੇਨਿਆਈਆਂ ਕਰ ਰਹੇ ਸਨ। ਸਾਬਰ ਸ਼ਾਹ ਵਰਗੇ ਸੱਯਦ ਮੌਜੂਦ ਸਨ ਜੋ ਪੁੱਜਕੇ ਨੇਕੀ ਕਰਦੇ ਸਨ। ਸੱਯਦ ਸਾਹਿਬ ਜਦੋਂ ਬਿਜੈ ਸਿੰਘ ਨੂੰ ਲੈ ਕੇ ਘਰ ਅੱਪੜੇ ਤਾਂ ਸਿੰਘ ਜੀ ਦੀ ਸੂਰਤ ਦੇਖ ਕੇ ਭਾਈ ਮਨੀ ਸਿੰਘ ਜੀ ਯਾਦ ਆ ਗਏ, ਅਰ ਕਲੇਜੇ ਐਸੀ ਧੂਹ ਪਈ ਕਿ ਢੇਰ ਚਿਰ ਤੱਕ ਰੋਏ। ਅਪਣੇ ਮੁਰਸ਼ਿਦ ਦੇ ਤਾਂ ਅੰਤਲੇ ਦਰਸ਼ਨ ਨਸੀਬ ਨਹੀਂ ਸਨ ਹੋਏ, ਪਰ ਇਨ੍ਹਾਂ ਨੂੰ ਉਨ੍ਹਾਂ ਦਾ ਰੂਪ ਜਾਣ ਕੇ ਖ਼ਿਦਮਤ ਕਰਨ ਲੱਗੇ। ਅਰ ਐਸੀ ਸੇਵਾ ਕੀਤੀ ਕਿ ਕੁਝ ਚਿਰ ਪਾ ਕੇ ਸਿੰਘ ਜੀ ਨੌ-ਬਰ-ਨੌ ਹੋ ਗਏ ।

ਉਧਰ ਦਾ ਹਾਲ ਸੁਣੋ-ਹਾਕਮ ਨੂੰ ਜਦ ਖ਼ਬਰ ਹੋਈ ਸਾਬਰ ਸ਼ਾਹ ਜੀ ਸਿੰਘ ਜੀ ਨੂੰ ਕੱਢ ਲਿਗਏ ਹਨ, ਤਦ ਸੱਪ ਵਾਂਙੂ ਵੱਲ ਖਾ ਕੇ ਰਹਿ ਗਿਆ। ਬਤੇਰਾ ਚਾਹਿਆ ਕਿ ਕੁਝ ਕਰਾਂ, ਪਰ ਮੁਸਲਮਾਨ ਫਕੀਰ ਦਾ ਡਰ ਇੱਛਾ ਬੈਠਾ ਹੋਇਆ ਸੀ ਕਿ ਕੋਈ ਅੱਖਾਂ ਸਾਹਮਣੇ ਨਹੀਂ ਸੀ ਕਰ ਸਕਦਾ। ਹੋਰ ਤਾਂ ਕੁਝ ਪੇਸ਼ ਨਾ ਗਈ, ਪਰ ਸ਼ੀਲ ਕੌਰ ਤੇ ਵਰਿਆਮ ਸਿੰਘ ਨੂੰ ਮਹਿਲੀਂ ਲੈ ਗਿਆ ਅਰ ਉਨ੍ਹਾਂ ਨੂੰ ਡਰਾਵੇ ਦੇਣੇ ਸ਼ੁਰੂ ਕੀਤੇ ਕਿ ਕਿਵੇਂ ਏਹ ਆਪਣਾ ਧਰਮ ਛੱਡ ਦੇਣ, ਪਰ ਕਿਸੇ ਨੇ ਇਕ ਨਾ ਮੰਨੀ। ਇਕ ਦਿਨ ਸ਼ੀਲ ਕੌਰ ਨੂੰ ਚੱਕੀ ਪੀਹਣ ਲਾ ਦਿੱਤਾ ਅਰ ਮੁੰਡੇ ਨੂੰ ਬੀ . ਹਲਕੇ ਹਲਕੇ ਕੋਟੜੇ ਮਰਵਾਏ। ਉੱਧਰ ਸਾਬਰ : ਸ਼ਾਹ ਜੀ ਨੂੰ ਸਿੰਘ ਹੁਰਾਂ ਤੋਂ ਪੁੱਤਰ ਤੇ ਵਹੁਟੀ ਦੇ ਕੈਦ ਹੋਣ ਦਾ ਪਤਾ ਲੱਗ ਗਿਆ ਸੀ। ਸਿੰਘ ਜੀ ਤਾਂ ਉਨ੍ਹਾਂ ਦੀ ਸੇਵਾ ਨਾਲ ਰਾਜ਼ੀ ਹੋ ਰਹੇ ਸਨ ਤੇ ਫ਼ਕੀਰ ਜੀ ਸ਼ੀਲ ਕੌਰ ਦੇ ਛੁਡਾਉਣ ਦਾ ਉਪਾਉ ਬੀ ਸੋਚਦੇ ਸਨ, ਪਰ ਲੱਝਦਾ ਨਹੀਂ ਸੀ। ਕਿਉਂਕਿ ਭਾਵੇਂ ਫ਼ਕੀਰ ਜੀ ਦਾ ਡਰ ਸਭ ਮੰਨਦੇ ਸਨ, ਪਰ ਖਾਸ ਮਹੱਲ ਵਿਚ ਜਾ ਕੇ ਬਹੁਤ ਵੱਜ ਵਜਾ ਕੇ ਹੱਥ ਪਾਉਣੋਂ ਫ਼ਕੀਰ ਹੁਰੀਂ ਵੀ ਰੁਕ ਰਹੇ ਸਨ : ਕਈ ਦਿਨ ਫ਼ਕੀਰ ਨੇ ਸੋਚਾਂ ਦੇ ਘੋੜੇ ਦੁੜਾਏ; ਛੇਕੜ ਇਹ ਸੋਚ ਕੇ ਕਿ ਮਹਿਲ ਵਿਚ ਚੱਲ ਹੀ ਵੜੀਏ ' ਤੇ ਅਚਾਨਕ ਜਾ ਕੇ ਉਨ੍ਹਾਂ ਨੂੰ ਵੀ ਛੁਡਾ ਲਿਆਈਏ, ਜੋ ਹੋਊ ਸੋ ਦੇਖੀ ਜਾਊ, ਸਿੰਘ ਜੀ ਅਤੇ ਮੁਰੀਦਾਂ ਨੂੰ ਨਾਲ ਲੈ ਕੇ ਆ ਗਏ। ਦਲਾਨ ਵਿਚ ਵੜੇ ਸਨ ਤਦ ਉਪਰੋਂ ਆਪਣੀ ਕੋਠੜੀ ਵਿਚੋਂ ਸਿੰਘਣੀ ਤੇ ਭੁਜੰਗੀ ਨੇ ਬਿਜੈ ਸਿੰਘ ਦੇ ਦਰਸ਼ਨ ਕੀਤੇ, ਉਨ੍ਹਾਂ ਨੂੰ ਤੰਦਰੁਸਤ ਵੇਖ ਕੇ ਜੀ ਪ੍ਰਸੰਨ ਹੋ ਗਿਆ, ਸਭ ਦੁਖੜੇ ਭੁੱਲ ਗਏ। ਸ਼ੁਕਰ ਹੈ ਕਰਤਾਰ ਦਾ ਕਿ ਸਿੰਘ ਜੀ ਸਹੀ ਸਲਾਮਤ ਨਜ਼ਰ ਆਏ ਪਰ ਅਫ਼ਸੋਸ ! ਮੇਲ ਹੋਣ ਦੀ ਥਾਂ ਲੰਮਾ ਵਿਛੋੜਾ ਪੈ ਗਿਆ। ਫ਼ਕੀਰ ਜੀ ਅਜੇ ਪੌੜੀਆਂ ਵਿਚ ਹੀ ਸਨ ਕਿ ਹਾਕਮ ਨੇ ਉਤੋਂ ਪਤਾ ਪਾ ਕੇ ਉਨ੍ਹਾਂ ਨੂੰ ਝੱਟ ਦੂਸਰੇ ਰਸਤਿਉਂ ਬਾਹਰ ਕੱਢ ਦਿੱਤਾ ਤੇ ਹੁਕਮ ਦਿੱਤਾ ਕਿ ਸਵਾਰਾਂ ਦਾ ਦਸਤਾ ਨਾਲ ਕਰਕੇ ਲਾਹੌਰ ਤੌਰ ਦਿਓ। ਆਪ ਹੇਠਾਂ Page 78

www.sikhbookclub.com