ਬਿਜੈ ਸਿੰਘ/੯. ਕਾਂਡ
ਭਗਤਾਂ ਦੀ ਬੀ ਬੜੀ ਉੱਤਮ ਗਤੀ ਹੁੰਦੀ ਹੈ, ਫੇਰ ਕੀ ਅੱਗੇ ਦਾ ਡਰ ਹੈ? ਹੁਣ ਬਈ ਧਾਈ ਕਰੀਏ, ਰਾਤ ਬਹੁਤ ਬੀਤ ਗਈ ਤਾਂ ਕਲੇਸ਼ ਹੋਵੇਗਾ ਤੇ ਦਿਨ ਚੜ੍ਹਦੇ ਸਾਰ ਹੀ ਮੈਨੂੰ ਆਸ ਹੈ ਕਿ ਇਹ ਤਿੰਨੇ ਸਿੱਖ ਤਾਰਿਆਂ ਵਾਂਗੂੰ ਲੋਪ ਹੋ ਜਾਣਗੇ।
ਇਸ ਤਰ੍ਹਾਂ ਦੇ ਮਨੋਵਾਦ ਕਰਦਿਆਂ ਆਪ ਜੀ ਦਾ ਮਨ ਕਦੇ ਹੌਂਸਲੇ ਵਿਚ ਤੇ ਕਦੇ ਸੋਚਾਂ ਵਿਚ ਹੀ ਰਿਹਾ, ਐਸੇ ਮਨੁੱਖਾਂ ਨੂੰ ਡਰ, ਭੈਦਾਇਕ ਸਮਿਆਂ ਦੇ ਵਿਚ ਦੀ ਲੈ ਨਿਕਲਦਾ ਹੈ। ਕ੍ਰੋੜ, ਹੌਂਸਲਾ ਕਰਦੇ ਪਰ ਆਪ ਜੀ ਕਦੇ ਉਸ ਡਰਾਉਣੇ ਬਨ ਨੂੰ ਨਾ ਝਾਗ ਸਕਦੇ, ਪਰ ਦੂਰ ਤੋਂ ਆਦਮੀਆਂ ਦੇ ਗੱਲ ਕਰਨ ਦੀ ਆਵਾਜ਼ ਕੰਨੀ ਪਈ ਅਰ ਘੋੜਿਆਂ ਦੀਆਂ ਟਾਪਾਂ ਸੁਣ ਕੇ ਆਪ ਡਰੇ ਕਿ ਮਤਾਂ ਕੋਈ ਸਿੱਖ ਆਉਂਦੇ ਹੋਣ, ਇਸ ਡਰ ਹੇਠਾਂ ਆਪ ਬੇਵਸੇ ਹੋ ਨੱਠ ਤੁਰੇ।
੯. ਕਾਂਡ।
ਧਰਤੀ ਦੇ ਟੋਇਆਂ ਤੇ ਨਿਵਾਣਾਂ ਵਿਚ ਰਹਿਣ ਵਾਲਾ ਨੀਵੀਂ ਜਾਤ ਰੱਖਣ ਵਾਲਾ ਜਲ ਸਮੁੰਦਰ ਵਿਚ ਬੈਠਾ ਭਾਵੇਂ ਕਿੱਡੇ ਜੋਸ਼, ਉੱਦਮ ਤੇ ਬਹਾਦਰੀ ਨਾਲ ਸੂਰਜ-ਵੰਨੇ ਘੂਰਦਾ ਹੈ, ਪਰ ਉਸ ਦਾ ਕੁਝ ਨਹੀਂ ਵਿਗਾੜ ਸਕਦਾ। ਸਗੋਂ ਸੂਰਜ ਉਸ ਨੂੰ ਸਮੁੰਦਰ ਤੋਂ ਵਿਛੋੜ ਦਿੰਦਾ ਹੈ। ਇਸ ਗੁੱਸੇ ਵਿਚ ਕਦੀ ਅਣਦਿੱਸਦੇ ਰੂਪ ਵਿਚ ਸੂਰਜ ਦੀਆਂ ਕਿਰਨਾਂ ਦਾ ਤੇਜ ਘਟਾਉਣਾ ਚਾਹੁੰਦਾ ਹੈ ਕਦੇ ਦਿੱਸਦੇ ਰੂਪ ਧਾਰ ਕੇ (ਬੱਦਲ ਬਣ ਕੇ) ਸੂਰਜ ਦੀ ਧੁੱਪ ਦਾ ਮੂੰਹ ਮੋੜ ਦਿੰਦਾ ਹੈ ਤੇ ਕਦੇ ਸੂਰਜ ਨਾਲ ਮੁੱਠਭੇੜ ਕਰਨ ਲਈ ਉੱਚਾ ਚੜ੍ਹਦਾ ਮੀਂਹ ਬਰਫ ਗੜੇ ਬਣ ਕੇ ਡਿੱਗ ਪੈਂਦਾ ਹੈ। ਵਿਚਾਰਾ ਵਤਨ ਦੇ ਵਿਛੋੜੇ ਵਿਚ ਸਿਰ ਧੁਨਦਾ ਫਿਰਦਾ ਹੈ। ਸੂਰਜ ਦੀ ਚਲਾਈ ਹੋਈ ਤਿੱਖੀ ਪੌਣ ਉਸ ਨੂੰ ਅੱਗੇ ਲਾਈ ਫਿਰਦੀ ਹੈ। ਜਦ ਕਦੇ ਉਹ ਬੱਦਲ ਬਣ ਪਹਾੜਾਂ ਤੇ ਜਾ ਚੜ੍ਹਦਾ ਹੈ ਤਾਂ ਉਹਨਾਂ ਦੀਆਂ ਡਰਾਉਣੀਆਂ ਸ਼ਕਲਾਂ, ਭੈਦਾਇਕ ਚੋਟੀਆਂ, ਸਹਿਮ ਦੇਣ ਵਾਲੀਆਂ ਘਾਟੀਆਂ ਤੇ ਤ੍ਰਹਕਾ
--੬੧-
-੬੨-
ਤੁਰਕ ਸਵਾਰ ਥੱਕ ਰਹੇ ਸਨ, ਅਰ ਛੇਤੀ ਪਹੁੰਚਣਾ ਚਾਹੁੰਦੇ ਸਨ; ਸਿਪਾਹੀ ਕੁਝ ਬਹੁਤ ਪ੍ਰਸੰਨ ਨਹੀਂ ਸਨ ਹੋਏ ਅਰ ਜੀ ਵਿਚ ਕਚੀਚੀਆਂ ਵੱਟ ਰਹੇ ਸਨ ਕਿਉਂਕਿ ਇਕ ਸਾਥੀ ਮਰਵਾ ਆਏ ਤੇ ਫੜ ਕੇ ਸਭ ਇਕੋ ਮਰਦ ਲਿਆਏ, ਨਾਲ ਇਕ ਬੱਚਾ ਤੇ ਇਕ ਤੀਵੀਂ। ਹੁਸ਼ਿਆਰ ਬੇਗ ਨੇ ਸੋਚ ਸੋਚ ਕੇ ਛੇਤੀ ਪਹੁੰਚਣ ਦੀ ਇਹ ਵਿਉਂਤ ਕੱਢੀ ਕਿ ਸੂੰਹੀਏਂ ਨੂੰ ਪਾਲਕੀ ਵਿਚੋਂ ਉਤਾਰ ਕੇ ਬੀਬੀ ਤੇ ਬੱਚੇ ਨੂੰ ਬਿਠਾ ਦਿੱਤਾ ਜਾਵੇ ਤੇ ਕਹਾਰ ਪੀਨਸ ਚੱਕੀ ਜਾਣ ਤੇ ਇਕ ਇਕ ਕਹਾਰ ਨੂੰ ਅੱਧ ਅੱਧ ਮੀਲ ਤੋ ਸਾਹ ਕੱਢਣ ਵਾਸਤੇ ਛੱਡਿਆ ਜਾਵੇ ਤੇ ਸੂਹੀਏਂ ਨੂੰ ਉਸ ਦੀ ਥਾਂ ਲਾਇਆ ਜਾਵੇ। ਇਸ ਹੁਕਮ ਦੇ ਹੁੰਦੇ ਹੀ ਪਹਾੜਾਂ ਦੀਆਂ ਚੋਟੀਆਂ ਪੁਰ ਪਈ ਬਰਫ ਵਾਂਗੂੰ ਸੂੰਹੀਏਂ ਜੀ ਨੂੰ ਹੇਠਾਂ ਆਉਣਾ ਪਿਆ ਅਰ ਉਸ ਘਾਹ ਵਾਂਗੂੰ ਜੋ ਘੋੜੇ ਉਤੇ ਲੱਦਿਆ ਹੋਇਆ ਹੋ ਕੇ ਬੀ ਉਸੇ ਦਾ ਚਾਰਾ ਬਣਦਾ ਹੈ, ਪੰਡਤ ਜੀ ਨੂੰ ਪਾਲਕੀ ਦੀ ਸਵਾਰੀ ਕਰਨ ਤੋਂ ਸਵਾਰੀ ਬਣਨਾ* ਪਿਆ। ਪਰ ਫੇਰ ਹੁਸ਼ਿਆਰ ਬੇਗ ਨੂੰ ਮਾਲਕ ਦਾ ਡਰ ਉਪਜ ਪਿਆ ਕਿ ਮਤਾਂ ਨਵਾਬ ਸਾਹਿਬ ਸੂੰਹੀਏਂ ਦੀ ਬੇਪਤੀ ਪਰ ਗੁੱਸੇ ਹੋ ਪੈਣ ਫੇਰ ਕੀ ਕਰਾਂਗੇ? ਫੇਰ ਉਸ ਨੂੰ ਪਾਲਕੀ ਵਿਚ ਬਿਠਾਕੇ ਆਪਣੀ ਜਾਨ ਤੇ ਚਿਰਕ ਦਾ ਦੁੱਖ ਸਹਿ ਕੇ ਬੁਰੇ ਹਾਲ ਤੇ ਮੰਦੀ ਚਾਲ ਪੈਂਡਾ ਮੁਕਾਇਆ ਤੇ ਸਿੰਘ ਜੀ ਨੂੰ ਕੈਦਖਾਨੇ ਪੁਚਾਇਆ ਜਿਥੇ ਇਕ ਕੋਠੀ ਵਿਚ ਆਪ ਬੰਦ ਕੀਤੇ ਗਏ।
ਐਸੇ ਐਸੇ ਮਹਾਤਮਾਂ ਦੇ ਨਾਲ ਐਸੇ ਉਪੱਦਰ ਹੁੰਦੇ ਦੇਖ ਕੇ ਮਾਨੋਂ ਰਾਤ ਦਾ ਕਲੇਜਾ ਬੀ ਪਾਟ ਗਿਆ। ਰਾਤ ਦੇ ਉਹਲੇ ਵਿਚ ਹੋਏ ਪਾਪਾਂ ਨੂੰ ਦੇਖਣ ਲਈ ਸੂਰਜ ਦੇਉਤਾ ਨਿਕਲ ਆਯਾ ਪਰ ਸ਼ਰਮ ਦੀ ਮਾਰੀ ਰਾਤ
*ਸਵਾਰੀ ਕਰਨਾ -ਘੋੜੇ ਆਦਿ ਉਤੇ ਚੜ੍ਹਨਾ। ਸਵਾਰੀ ਬਣਨਾ ਘੋੜੇ ਵਾਂਗ ਸਵਾਰ ਦੇ ਹੇਠ ਆਉਣਾ।
-੬੩-
ਹਜ਼ੂਰ! ਆਪ ਨੇ ਦੇਖਿਆ ਇਸ਼ਕ ਕਾਫਰ ਹੈ, ਇਸ਼ਕ ਦਾ ਮੁਤਾਅ ਦੌਲਤ) ਹੁਸਨ (ਸੁੰਦਰਤਾ) ਹੈ ਸੋ ਕਾਫਰ ਨੇ ਕਾਫਰਾਂ ਨੂੰ ਦੇ ਛੱਡੀ ਹੈ। ਕੈਸੇ ਸੁੰਦਰ ਤਿੰਨੇ ਚਿਹਰੇ ਮਾਨੋਂ ਸੂਰਜ ਦੇ ਤਿੰਨ ਟੁਕੜੇ ਹੋ ਗਏ ਹਨ, ਜਾਂ ਕੋਈ ਟੁੱਟਦੇ ਤਾਰੇ ਰੂਪ ਧਾਰ ਕੇ ਆ ਖਲੋਤੇ ਹਨ। ਕੈਸੇ ਸੁਮਨ ਬੁਕਮਨ (ਚੁਪਚਾਪ) ਦੰਦ ਖੰਦ ਦੀਆਂ ਪੁਤਲੀਆਂ ਵਾਂਗ ਖੜੇ ਹਨ, ਕੋਈ ਜਾਣੇ ਕਿਸੇ ਕਾਰੀਗਰ ਨੇ ਪਾਰੇ ਦੇ ਖਿਡੌਣੇ ਬਣਾਏ ਹਨ, ਜਾਂ ਸਾਨਿਆ ਕੁਦਰਤ (ਪਰਮੇਸ਼ਰ ਨੇ ਬਿਜਲੀ ਨੂੰ ਮੁਜੱਸਮ ਦੇਹਧਾਰੀ ਕਰ ਦਿੱਤਾ ਹੈ। ਬਹਿਸ਼ਤ (ਸੁਰਗ ਵਿਚ ਜ਼ਰੂਰ ਐਸੇ ਹੀ (ਸੁੰਦਰ) ਰਹਿੰਦੇ ਹੋਣਗੇ?ਹਾਇ ਅਫਸੋਸ!ਕਿਆ ਐਸੀ ਸੁੰਦਰਤਾ ਦੇ ਪੁਤਲੇ ਕਾਫਰ ਰਹਿਣਗੇ? ਅਰ ਮਰਕੇ ਦੋਜ਼ਖ (ਨਰਕ) ਦੀ ਅੱਗ ਭਰਨਗੇ? ਕਾਸ਼! ਏਹ ਮੌਨ ਹੁੰਦੇ ਅਰ ਬਹਿਸ਼ਤ ਵਿਚ ਪਹੁੰਚਕੇ ਉਥੋਂ ਦੀ ਰੌਣਕ ਵਧਾਉਦੇ। ਜਨਾਬ, ਇਹਨਾਂ ਸੁਹਣਿਆਂ ਨੂੰ ਦੀਨ ਵਿਚ ਲਿਆਵੋ, ਇਨ੍ਹਾਂ ਨੂੰ ਬਹਿਸ਼ਤ ਦੀ ਜ਼ੀਨਤ (ਸਜਾਵਟ) ਬਣਾਓ, ਆਪ ਦੇ ਸਾਰੇ ਗੁਨਾਹ ਮਾਫ ਹੋ ਜਾਣਗੇ। ਕਿਆ ਇਨ੍ਹਾਂ ਦੇ ਬਹਿਸ਼ਤ ਵਿਚ ਗਿਆਂ ਰੌਸ਼ਨੀ ਦੀ ਲੋੜ ਰਹਿ ਜਾਏਗੀ? ਹਾਂ, ਜੁਨਾਬ ਮੇਰੀ ਰਾਇ ਇਹ ਹੈ ਕਿ ਇਨ੍ਹਾਂ ਦੀ ਜਾਨ ਬਖਸ਼ੀ ਕੀਤੀ ਜਾਵੇ, ਮਾਰਿਆ ਨਾ ਜਾਵੇ, ਦੀਨ ਵਿਚ ਲੈ ਆਂਦਾ ਜਾਵੇ। ਮਰਦ ਸਿਆਣਾ ਦਿੱਸਦਾ ਹੈ, ਜਾਨ ਬਚਣ ਦੀ ਕਦਰ ਕਰੇਗਾ ਤੇ ਦੀਨ ਕਬੂਲ ਕਰੇਗਾ। ਇਹ ਦੀਨੀ ਜੋਸ਼ ਭੜਕਾ ਦੇਣ ਵਾਲੇ ਸ਼ਬਦ ਐਸ ਤਰਾਂ ਦੇ ਪਏ ਕੁਰ ਕੋਈ ਦੋ ਪਦਾਰਥ ਰਗੜਿਆਂ ਗਰਮੀ ਉਤਪਤ ਹੁੰਦੀ ਹੈ ਤਿਵੇਂ ਮੁੱਲਾਂ ਦੇ ਬਚਨਾ ਦੇ ਸਰੋਤਿਆਂ ਦੇ ਦਿਲਾਂ ਦੀ ਰਗੜ ਨੇ ਗਰਮਾ ਗਰਮ ਜੋਸ਼ ਭਰਿਆ ਅਰ ਸਭ ਬੋਲ ਪਏ ਕਿਹਾਂ,ਇਨ੍ਹਾਂ ਨੂੰ ਜ਼ਰੂਰ ਦੀਨ ਵਿਚ ਲਿਆਓ।
ਮੁੱਲਾਂ-ਹਾਂ ਜੀ, ਨੇਕੀ ਤੇ ਫਿਰ ਪੁੱਛ ਪੁੱਛ, ਜਿੰਨੀਆਂ ਪਲਾਂ ਇਨਾਂ ਦੀਆਂ ਕੁਫ਼ਰ ਵਿਚ ਬੀਤ ਰਹੀਆਂ ਹਨ, ਸਭ ਬਿਅਰਥ ਅਰ ਸਾਡੇ ਸਿਰ ਦੋਸ਼ ਹੈ 1 ਜਲਦੀ ਦੀਨ ਦਾ ਜਾਮਾ ਪਹਿਨਾਓ ! ਆਹਾ! ਕੈਸਾ ਭਾਗਾਂ ਵਾਲੇ ਜੀਵ ਹਨ ? ਜੀਵ ਨਹੀਂ, ਹੁਸਨ ਨੇ ਰੂਪ ਧਾਰਿਆ ਹੋਇਆ ਹੈ, ਭੋਲਾ ਹੋਇਆ ਜੋ ਹੁਸਨ ਇਸ ਤਰ੍ਹਾਂ ਕਾਬੂ ਆ ਗਿਆ। ਹੁਣ ਤਾਂ ਸਾਰੀ ਕੌਮ ਨੂੰ ਲਾਭ ਪਹੁੰਚ ਜਾਏਗਾ। ਕਿਉਕਿ ਭਾਈ ਮੰਮਨੋਂ! ਜਦ ਹੁਸਨ ਹੀ ਮੁਸਲਮਾਨ ਹੋਗਿਆ ਫਿਰ ਪਿਛੇ ਕੀ ਰਿਹਾ?ਅੱਗੇ ਬਹਾਦਰੀ ਵੀ ਤਾਂ ਅਸੀਂ ਮੋਮਨ ਬਣਾ ਹੀ ਲੋਈ ਹੈ। ਕਾਫਰਾਂ ਦੇ ਘਰ ਬਹਾਦਰੀ ਹੁੰਦੀ ਸੀ ਸੋ ਅਸਾਂ ਦੀਨੀ। ਜੋਸ਼ ਦੀ ਹਿਕਮਤ ਨਾਲ ਆਪਣੇ ਦੀਨ ਵਿਚ ਲੈ ਆਂਦੀ ਹੈ। ਕਿਆ ਅੱਛਾ ਹੋਵੇ ਜੇ ਦੁਨੀਆਂ ਦੇ ਸਭ ਉੱਤਮ ਪਦਾਰਥ ਮੋਮਨਾਂ ਦੇ ਹੀ ਪਾਸ ਆ ਜਾਣ !
ਇਸ ਤੁਰਕ ਹਾਕਮ ਦਾ ਇਕ ਮੂੰਹ ਚੜਿਆ ਮੁਸਾਹਿਬ ਬੜਾ ਮਖੌਲੀਆਂ ਸੀ ਅਤੇ ਜੋ ਅਜੋਗੇ ਕੁਝ ਕਹਿ ਬੈਠੇ ਤਾਂ ਹਾਕਮ ਨੂੰ ਬੁਰਾ ਨਹੀਂ ਲੱਗਦਾ ਸੀ ਤੇ ਸਾਰੇ ਅਹਿਲਕਾਰਾਂ ਨੂੰ ਸਹਿਣਾ ਪੈਂਦਾ ਸੀ, ਮੁੱਲਾਂ ਦੀ ਗੱਲ ਸੁਣ ਕੇ ਝੱਟ ਬੋਲ ਉਠਿਆ :
ਠੀਕ ਹੈ ਹਜ਼ਰਤ! ਠੀਕ, ਪਰ ਮੂੰਹ ਮਾੜਾ ਕਰ ਕੇ) ਹੁਣ ਉਹ ‘ਬਹਾਦਰੀ' ਕੜਾਹ ਪ੍ਰਸ਼ਾਦ ਤੇ ਮੋਹਿਤ ਹੋ ਗਈ ਹੈ | ਸੋ ਤੁਸੀਂ ਉਸ ਦੀਆਂ ਟੰਗਾਂ ਬਾਹਾਂ ਬੰਨੇ ਜੋ ਲੰਗੜੀ ਲੂਲੀ ਹੋ ਕੇ ਤੁਹਾਡੇ ਘਰ ਹੀ ਪਈ ਰਹੇ, ਬਾਹਰ ਨਾ ਜਾ ਸਕੇ, ਨਹੀਂ ਤਾਂ ਅੰਮ੍ਰਿਤੁ ਪੀ ਕੇ ਤੁਹਾਡੇ ਹੀ ਆਹੂ ਲਾਹੁਣ ਲੱਗ ਜਾਵੇਗੀ।
ਮੁੱਲਾਂ-ਠੀਕ ਹੈ, ਹੁਣ ਅੱਜ ਸਿੱਖ ਕਾਬੂ ਆ ਗਏ ਹਨ ਇਥੋਂ ਹੀ ਕੰਮ ਸ਼ੁਰੂ ਕਰਦੇ ਹਾਂ ! ਦੇਖੋ ਐਸੇ ਕੰਮ ਅੱਲਾ ਨੇ ਰਾਸ ਕੀਤੇ ਹਨ, ਮੀਆਂ ਆਰਫ ਖਾਂ ਦੇ ਘਰ ਔਲਾਦ ਨਹੀਂ ਹੈ, ਇਹ ਗੁਲਾਬ ਦਾ ਬੂਟਾ (ਬਾਲ) ਮੋਮਨ ਬਣਾ ਕੇ ਉਨਾਂ ਨੂੰ ਬਖਸ਼ ਦਿਓ, ਜੋ ਘਰ ਵਿਚ ਚਰਾਗ਼, ਰੋਸ਼ਨ ਹੋ ਜਾਏ ਅਰ ਚਾਰ ਸੁੱਕੀਆਂ ਗੰਦੀਆਂ ਹਰੀਆਂ ਭਰੀਆਂ ਹੋ ਜਾਣ। ਆਪਦੇ ਕਬਜ਼ਲ ਵਸੂਲੀ* ਦੇ ਮੁਨੀਮ ਦੀ ਜਗ੍ਹਾ ਖਾਲੀ ਹੈ, ਇਹ ਸਿੱਖ ਬਸ਼ਰੇ (ਚਿਹਰੇ) ਤੋਂ ਪੜ੍ਹਿਆ ਹੋਇਆ ਜਾਪਦਾ ਹੈ, ਇਸਨੂੰ ਉਥੇ ਨੌਕਰ ਕਰਕੇ ਮੀਆਂ ਦੀਨ ਦੀ ਲੜਕੀ ਨਾਲ ਨਿਕਾਹ (ਵਿਆਹ) ਕਰ ਦਿਓ ਮੇਰਾ ਘਰ ਬੀਵੀ ਦੀ ਮੌਤ ਨੇ ਵੈਰਾਨ ਕਰ ਦਿੱਤਾ ਹੈ, ਸੋ ਇਹ ਬੀਵੀ ਉਸ ਉੱਜੜੇ ਘਰ ਨੂੰ ਵਸਾਕੇ ਤੁਹਾਡੀ ਨਾਮਵਰੀ ਕਰੇਗੀ ਕਿ ਐਸੇ ਦੀਨਦਾਰ ਨਵਾਬ ਸਾਹਿਬ ਹਨ ਜੋ ਮੁਲਾਣੇ ਕਾਜ਼ੀਆਂ ਪਰ ਐਸੀਆਂ ਸੁਹਣੀਆਂ ਬਖਸ਼ਿਸ਼ਾਂ ਕਰਦੇ ਹਨ।
ਨਵਾਬ ਸਾਹਿਬ ਮੁਸਕ੍ਰਾਏ। ਮਖੌਲੀਏ ਨੇ ਤਾੜ ਲਿਆ ਕਿ ਬੀਬੀ ਨੂੰ ਨਵਾਬ ਸਾਹਿਬ ਬੱਚਿਆ ਚਾਹੁੰਦੇ ਹਨ ਤੇ ਮੁੱਲਾਂ ਹੋਰੀਂ ਕੁਝ ਆਪਣਾ ਹੱਕ ਜਮਾ ਰਹੇ ਹਨ, ਨਵਾਬ ਸਾਹਿਬ ਨੂੰ ਸੈਨਤ ਕਰਕੇ ਬੋਲ ਉਠੇ :
“ਪੰਡਤ ਪਾਂਧੇ ਕਾਜ਼ੀ ਮੁੱਲਾਂ ਚੌਹਾਂ ਤੋਂ ਖ਼ਬਰਦਾਰ!"
ਇਸ ਵੇਲੇ ਇਕ ਆਦਮੀ ਆਯਾ ਜਿਸ ਨੇ ਦੱਸਿਆ ਕਿ ਅਮਕੇ ਗਿਰਾਂ ਦੇ ਸਿਰਕਰਦੇ ਦੇ ਚਾਰ ਪੰਜ ਆਦਮੀ ਜੋ ਇਨ੍ਹਾਂ ਨੂੰ ਫੜਨ ਪਹਿਲਾਂ ਜੰਗਲ ਵਿਚ ਗਏ ਸਨ, ਇਹ ਉਨ੍ਹਾਂ ਨੂੰ ਘਾਇਲ ਕਰਕੇ ਸੁੱਟ ਆਏ ਹਨ, ਤਦ ਸਾਰੇ ਦਰਬਾਰੀਆਂ ਦੇ ਚਿਹਰੇ ਲਾਲ ਹੋ ਗਏ, ਅਰ ਕ੍ਰੋਧ ਨਾਲ ਕੰਬ ਉਠੇ। ਕਿਸੇ ਨੂੰ ਤ੍ਰੀਮਤ ਤੇ ਬੱਚੇ ਦੀ ਬਹਾਦਰੀ ਪੁਰ ਸ਼ਲਾਘਾ ਕਰਨ ਦਾ ਉੱਤਮ ਖਿਆਲ ਨਾ ਪੈਦਾ ਹੋਯਾ, ਕ੍ਰੋਧ ਹੀ ਛਾ ਗਿਆ। ਹਾਕਮ ਸਾਹਿਬ ਨੂੰ ਬੀ ਗੁੱਸਾਂ ਆਯਾ ਪਰ ਸ਼ੀਲ ਕੌਰ ਦਾ ਸੁੰਦਰ ਰੂਪ ਦੇਖਕੇ ਆਪ ਨੇ ਹੁਕਮ ਦਿੱਤਾ: ਲੈ ਜਾਓ ਮਰਦੂਦਾਂ ਨੂੰ ਕੈਦ ਵਿਚ ਦੂਸਰਾ ਹੁਕਮਿ ਦੁਪਹਿਰ ਨੂੰ ਦਿਆਂਗੇ। ਦਰਬਾਰ ਬਰਖਾਸਤ ਹੋਯਾ, ਹੋਰ ਸਾਰੇ ਆਪਣੇ ਆਪਣੇ ਟਿਕਾਣੇ ਨੂੰ ਚਲੇ ਗਏ, ਹਾਕਮ ਸਾਹਿਬ ਤੋ ਮਸ਼ਖਰਾ ਮਹਿਲ ਨੂੰ ਚਲੇ ਗਏ। ਸ਼ਰਾਬ ਪੀਣ ਤੋਂ ਪਹਿਲਾਂ ਮਸਖ਼ਰੇ ਨੇ ਹਾਕਮ ਨੂੰ ਪੱਕਿਆਂ ਕਰ ਦਿੱਤਾ ਕਿ ਇਨ੍ਹਾਂ ਨੂੰ ਮੁਸਲਮਾਨ ਬਣਾ ਲਓ ਅਰ
- ਤਨਖਾਹ ਦਾ ਕਾਗਜ਼ ਹੋਰ ਜ਼ੁਲਮ ਨਾ ਕਰੋ ਤੇ ਤ੍ਰੀਮਤ ਨੂੰ ਮਹਿਲੀਂ ਦਾਖ਼ਲ ਕਰ ਲਵੋ, ਐਸੀ ਬੇਗਮ ਮਿਲ ਸਕਣੀ ਅਸੰਭਵ ਹੈ। ਉਧਰ ਆਪ ਮਸਖ਼ਰਾ ਸਾਹਿਬ ਜਿਹਲਖਾਨੇ ਪਹੁੰਚੇ ਅਰ ਸਿੰਘ ਜੀ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਪਰ ਉੱਥੇ ਕੁਝ ਪੇਸ਼ ਨਾ ਗਈ। ਫਿਰ ਸੰਝ ਵੇਲੇ ਸਿੰਘ ਜੀ ਨੂੰ ਮਹਿਲਾਂ ਵਿਚ ਬੁਲਾ ਕੇ ਸਮਝਾਇਆ, ਧਮਕਾਇਆ, ਲਲਚਾਇਆ ਤੋ ਡਰਾਇਆ ਗਿਆ; ਪਰ "ਪੱਥਰ ਮੂਲ ਨ ਭਿੱਜਈ ਸੈ ਵਰਿਹਾਂ ਜਲ ਅੰਦਰਿ ਵਸੈ"। ਹੁਣ ਵਹੁਟੀ ਪੁੱਤ੍ਰ, ਇਕ ਕੋਠੜੀ ਵਿਚ ਤੇ ਸਿੰਘ ਜੀ ਇਕ ਕੋਠੜੀ ਵਿਚ ਅੱਡੋ ਅੱਡ ਬੰਦ ਕੀਤੇ ਗਏ।
੧੦. ਕਾਂਡ।
ਦਿਨ ਹੁਨਾਲੇ ਦੀ ਬਰਫ਼ ਵਾਂਙ ਢਲ ਗਿਆ ਸੀ ਕਿ ਨਵਾਬ ਸਾਹਿਬ ਮੁੱਲਾਂ, ਮਸਖ਼ਰਾ ਤੇ ਹੋਰ ਮੁਸਾਹਿਬ ਇਕ ਖੁਲ੍ਹੇ ਮੈਦਾਨ ਵਿਚ ਪਹੁੰਚੇ ਅਰ ਸਫ ਬੰਨ੍ਹ ਕੇ ਬੈਠ ਗਏ। ਭੁਜੰਗੀ ਤੇ ਸਿੰਘਣੀ ਮੁਸ਼ਕਾਂ ਕੱਸੇ ਹੋਏ ਇਕ ਪਾਸੇ ਨੰਗੀ ਤਲਵਾਰ ਦੇ ਪਹਿਰੇ ਹੇਠ ਕੀਤੇ ਗਏ, ਦੁਹਾਂ ਦੇ ਪੈਰ ਕਿੱਲਿਆਂ ਨਾਲ ਕੱਸੇ ਗਏ! ਸਾਹਮਣੇ ਪਾਸੇ ਇਕ ਟਿਕਟਿਕੀ ਲਗਾਈ ਗਈ ਅਰ ਸਿੰਘ ਜੀ ਦੇ ਹੱਥ ਪੈਰ ਤੇ ਲੱਤਾਂ ਉਸ ਨਾਲ ਜਕੜੇ ਗਏ। ਮੁੱਲਾਂ ਜੀ ਨੇ ਪੁੱਛਿਆ: 'ਐ ਸ਼ੇਰ! ਸ਼ੇਰ ਬਣ, ਕਿਉਂ ਆਪਣੀ ਜਿੰਦ ਨੂੰ ਦੁੱਖਾਂ ਦੇ ਹਵਾਲੇ ਕਰਦਾ ਹੈਂ ਅਜੇ ਬੀ ਸਮਝ ਤੇ ਛੱਡਿਆ ਜਾਵੇ!!
ਸਿੰਘ—ਹੇ ਰਾਜ ਮਦ ਵਾਲਿਓ! ਜੋ ਜੀ ਚਾਹੇ ਕਰੋ ਪ੍ਰਵਾਹ ਨਹੀਂ, ਕੌਣ ਚਮੜੇ ਨੂੰ ਪਿਆਰ ਕਰਕੇ ਜਿੰਦ ਨੂੰ ਪਤਿਤ ਕਰੇ! ਕੌਣ ਸੋਨੇ ਦੇ ਬਦਲੇ ਕੌਡੀ ਲੈਂਦਾ ਹੈ? ਇਹ ਸਰੀਰ ਸਦਾ ਨਹੀਂ,ਅੰਤ ਮਰੇਗਾ, ਮਰਨੇ ਦਿਓ।
ਸਿੰਘ ਦਾ ਬਚਨ ਸੁਣਦੇ ਹੀ ਇਕ ਕਾਲੇ ਬੰਬ ਰੰਗ ਵਾਲਾ, ਰਾਤ ਦਾ ਬੀ ਬਾਬਾ, ਜਿਸ ਦੀ ਸੂਰਤ ਨੂੰ ਵੇਖਕੇ ਭੈ ਆਵੇ, ਨਿਕਲਿਆ ਅਰ ਪੂਰੇ ਬਲ ਨਾਲ ਸੂਤ ਕੇ ਸਿੰਘ ਜੀ ਦੀ ਪਿੱਠ ਪੁਰ ਕੋਟੜੇ ਮਾਰਨ ਲੱਗਾ। ਕੋਟੜਾ ਕੀ ਵੱਜਦਾ ਹੈ? ਛਵੀ ਵਾਂਗ ਖੁੱਲ ਨਾਲ ਉਡਾ ਲਿਜਾਂਦਾ ਹੈ, ਧੋਬੀ ਪਟੜੇ ਪਰ ਕੁਝ ਤਰਸ ਕਰਦਾ ਹੈਪਰ ਹੈਂਸਿਆਰੇ ਜੱਲਾਦ ਨੇ ਸਿੰਘਜੀ