ਬਿਜੈ ਸਿੰਘ/੧੨. ਕਾਂਡ

ਵਿਕੀਸਰੋਤ ਤੋਂ

ਅਰ, ਐਸੇ ਜ਼ੋਰ ਦੀ ਵੱਜਦੀ ਭਾਸੀ ਕਿ ਧਬੁੱਕ ਖਾ ਕੇ ਡਿੱਗੇ, ਕਪੜਿਆਂ ਨੂੰ ਅੱਗ ਲੱਗ ਗਈ ਜਾਪੀ, ਅਸਹਿ ਪੀੜਾ ਨੇ ਵਿਆਕੁਲ ਕਰ ਦਿੱਤਾ। ਫੇਰ ਕੀ ਦੇਖਦੇ ਹਨ ਕਿ ਅਜ਼ਰਾਈਲ ਨੇ ਫੜ ਕੇ ਅੱਗ ਦੇ ਨਰਕ ਵਿਚ ਪਾ ਦਿੱਤਾ ਹੈ ਅਰ ਉੱਥੋਂ ਚੁੜ ਰਿਹਾ ਹਾਂ, ਪਰ ਜਿੰਦ ਨਹੀਂ ਮਰਦੀ!

੧੨. ਕਾਂਡ।

ਪਿਛਲੇ ਕਾਂਡ ਦੀ ਵਾਰਤਾ ਕੀਹ ਸੀ? ਇਹ ਸ਼ੀਲਾ ਦੇ ਦ੍ਰਿੜ ਵਿਸ਼ਵਾਸ ਤੇ ਕਰਤਾਰ ਦੀ ਭਗਤ-ਵੱਛਲਤਾ ਸੀ। ਸ਼ੀਲਾ ਨੇ ਤਾਂ ਸਿੰਘਾਂ ਵਾਲਾ ਹੱਠ ਧਾਰ ਲਿਆ ਸੀ ਕਿ ਕਰਤਾਰ ਦੇ ਧਿਆਨ ਵਿਚ ਮਗਨ ਬੈਠੇ ਰਹਿਣਾ ਹੈ, ਹਿੱਲਣਾ ਤੱਕ ਨਹੀਂ ਅਰ ਇਥੇ ਹੀ ਇਸੇ ਰੰਗ ਵਿਚ ਪ੍ਰਾਣਾਂ ਦਾ ਤਿਆਗ ਕਰ ਦੇਣਾ ਹੈ, ਅਕਾਲ ਪੁਰਖ ਨੂੰ ਸਦੀਵ ਤੋਂ ਭਗਤਾਂ ਦੀ ਲਾਜ ਹੈ ਅਰ ਜੁਗ ਜੁਗ ਸਦਾ ਭਗਤਾਂ ਦੀ ਰੱਖਦਾ ਆਇਆ ਹੈ:-

ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ ਰਾਮਰਾਜੇ॥ ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥

ਯੋਗੀ ਲੋਕ ਭੀ ਦੱਸਦੇ ਹਨ ਕਿ ਏਕਾਗਰ ਚਿਤ ਪ੍ਰਾਣੀ ਸ਼ਕਤੀ ਵਾਲਾ ਹੋ ਜਾਂਦਾ ਹੈ ਤੇ ਉਸ ਦੀ ਜੁੜੀ ਹੋਈ ਧਿਆਨ ਸ਼ਕਤੀ ਬੜੇ ਕਰਤੱਬ ਕਰ ਲੈਂਦੀ ਹੈ। ਸੋਂ ਸ਼ੀਲ ਕੌਰ ਦੇ ਵਾਹਿਗੁਰੂ ਵਿਚ ਲਿਵਲੀਨ ਧਿਆਨ ਪਰ ਮਹਾਰਾਜ ਦੀ ਕ੍ਰਿਪਾ ਨੇ ਉਸ ਦੀ ਰਖ੍ਯਾ ਕੀਤੀ। ਉਹ ਤਾਂ ਮਰਨਾ ਮੰਡਕੇ ਬੈਠੀ ਹੀ ਸੀ ਅਰ ਕਿਸੇ ਸਹਾਇਤਾ ਦੀ ਆਸ ਵਿਚ ਨਹੀਂ ਸੀ, ਸਾਂਈਂ ਵਿਚ ਜੁੜੀ ਸੀ ਕਿ ਮਰਨ ਲੱਗਿਆਂ ਜੁੜੀ ਹੀ ਮਰ ਜਾਵਾਂ ਜੋ ਮਾਲਕ ਤੋਂ ਅੰਤਰ ਆਤਮੇ ਵਿਚ ਨਾ ਪਵੇ, ਪਰ ਉਸ ਭਗਤਾਂ ਦੇ ਪਿਆਰੇ ਨੇ ਮੀਂਹ; ਹਨੇਰੀ, ਗੜੇ, ਬਿਜਲੀ ਭੁਚਾਲ ਸਾਰੀਆਂ ਡਰਾਉਣੀਆਂ ਤਾਕਤਾਂ ਛੇੜ ਦਿੱਤੀਆਂ। ਮੁਸਲਮਾਨ ਕਲਾਮਾਂ ਦੇ ਬੜੇ ਬੜੇ ਅਸਰ ਆਪ ਮੰਨਦੇ ਹਨ। ਉਹਨਾਂ ਦੀਆਂ ਪੁਸਤਕਾਂ ਵਿਚ ਬੜੇ ਬੜੇ ਅਚਰਜ ਸਮਾਚਾਰ ਹਨ। ਉਥੇ ਜਾਬਰਾਂ ਦੇ ਜ਼ੁਲਮ ਤੇ ਰੱਬ


ਕਿਉਂਕਿ ਉਨਕਾ ਕੀੜਾ ਨਾ ਮਰੇਗਾ ਅਰ ਉਨਕੀ ਆਗ ਨਾ ਬੁਝੇਗੀ। (ਸਕਾਰ ਬਾ: ੬੬ ਆ ੨੪) ਦੇ ਬਾਹੁੜੀ ਕਰਨ ਦੇ ਕਈ ਸਮਾਚਾਰ ਬੀ ਆਉਂਦੇ ਹਨ। ਉਸ ਦਿਨ ਸ਼ਾਮ ਨੂੰ ਜਮਾਂਦਾਰ ਸਾਹਿਬ ਤੇ ਸਿਪਾਹੀਆਂ ਵਿਚ ਐਸੇ ਹੀ ਜ਼ਿਕਰ ਚਲਦੇ ਰਹੇ ਸਨ। ਉਤੋਂ ਸ਼ਰਾਬ ਮਿਲ ਗਈ ਤੇ ਸਾਰੇ ਸਿਪਾਹੀਆਂ ਪੀਤੀ ਸੀ ਅਰ ਬਹੁਤੀ ਵਾਲੇ ਬਹੁਤ ਬਾਉਲੇ ਹੋ ਰਹੇ ਸਨ। ਹਨੇਰੀ ਰਾਤ ਬੱਦਲ ਮੀਂਹ ਬਿਜਲੀ, ਝੱਖੜ ਤੇ ਤੂਫ਼ਾਨ ਨੇ ਭੈਦਾਇਕ ਸਮਾਂ ਬੰਨ੍ਹ ਦਿੱਤਾ, ਇਸ ਸਾਰੀ ਦਸ਼ਾ ਨੂੰ ਭੁਚਾਲ ਦੇ ਆਉਣ ਨੇ ਚੌਗੁਣਾਂ ਡਰਾਉਣਾ ਕਰ ਦਿੱਤਾ। ਜਦ ਮੁਫ਼ਤੀ ਅਰ ਜਮਾਂਦਾਰ ਨੱਸੇ ਹਨ ਤਦ ਬ੍ਰਿਛ ਦੇ ਹੇਠ ਨੂੰ ਦੌੜੇ ਬਿਜਲੀ ਕੜਕ ਰਹੀ ਸੀ, ਬਿਜਲੀ ਬ੍ਰਿਛਾਂ ਪੁਰ ਅਕਸਰ ਕਰਕੇ ਪੈਂਦੀ ਹੈ, ਸੋ ਸਮਾਂ ਸੰਜੋਗ ਐਸਾ ਲੱਗਾ ਕਿ ਬਿਜਲੀ ਪਈ, ਜਮਾਂਦਾਰ ਮੁਫ਼ਤੀ ਤੇ ਦੋ ਸਿਪਾਹੀ ਮਾਰੇ ਗਏ। ਜੋ ਅੰਦਰੀਂ ਵੜੇ ਹੋਏ ਸਨ ਮਾਰੇ ਡਰ ਦੇ ਹਿੱਲੇ ਹੀ ਨਾ, ਉਹਨਾਂ ਨੂੰ ਕੀ ਪਤਾ ਕਿ ਬਾਹਰ ਜੋ ਜਲ, ਪੌਣ, ਬਿਜਲੀ ਦਾ ਦੰਗਲ ਮਚ ਰਿਹਾ ਹੈ,ਉਸ ਵਿਚ ਸਾਡੇ ਜਮਾਂਦਾਰ ਸਾਹਿਬ ਭੀ ਹਿੱਸਾ ਲੈ ਰਹੇ ਹਨ।

ਇਕ ਪਾਸੇ ਤਾਂ ਸ਼ੀਲ ਕੌਰ ਦੀ ਪਵਿਤ੍ਰਤਾ ਤੇ ਲਿਵਲੀਨਤਾ ਉਤੋਂ ਰੱਬ ਜੀ ਦਾ ਪਿਆਰ ਕੌਤਕ ਕਰ ਰਿਹਾ ਸੀ, ਦੂਜੇ ਪਾਸੇ ਨਿਤਾਣੇ ਨਸ਼ਈ ਦਿਲ ਭੈਭੀਤ ਹੋਕੇ ਡਰ ਰਹੇ ਸਨ, ਤੀਜੇ ਬਿਜਲੀ ਨੇ ਸੱਚਮੁਚ ਹੀ ਜਾਨਾਂ, ਖੈ ਕੀਤੀਆਂ। ਜਦੋਂ ਸਵੇਰੇ ਕੋਠੜੀਆਂ ਵਿਚੋਂ ਬਾਕੀ ਦੇ ਸਿਪਾਹੀ ਤੇ ਕੈਦੀ ਨਿਕਲੇ ਤਾਂ ਚਾਰ ਆਦਮੀ ਤਾਂ ਬਿਜਲੀ ਨਾਲ ਮਰੇ ਦੋਖੇ ਤੇ ਇਕ ਦੋ ਭੈ ਮਾਰੇ ਨਿਰਬਲ ਜਿਹੇ ਪਏ ਨਜ਼ਰ ਆਏ । ਉਨ੍ਹਾਂ ਦੋਹਾਂ ਸਿਪਾਹੀਆਂ ਨੇ ਜੋ ਬਾਹਰ ਨਹੀਂ ਨਿਕਲੇ ਸੇ ਉਨ੍ਹਾਂ ਨੇ ਰਾਤ ਦਾ ਹਾਲ ਕਹਿ ਸੁਣਾਇਆ ਸਿਪਾਹੀਆਂ ਦਾ ਟੋਲਾ ਸੁਣ ਕੇ ਹੱਕਾ ਬੱਕਾ ਰਹਿ ਗਿਆ।ਇਕ ਹਵਾਲਦਾਰ ਨੂੰ ਜਮਾਂਦਾਰ ਦੀ ਥਾਂ ਮੰਨ ਕੇ ਕੰਮ ਆਰੰਭਿਆ। ਮੁਰਦਿਆਂ ਨੂੰ ਦਫ਼ਨ ਕੀਤਾ ਅਰ ਅਗਲੇ ਭਲਕ ਅੱਗੇ ਕੂਚ ਕੀਤੀ। ਸ਼ੀਲ ਕੌਰ ਵਲੋਂ ਉਹਨਾਂ ਨੂੰ ਸਹਿਮ ਬੈਠ ਗਿਆ। ਨਾ ਤਾਂ ਡਰਦੇ ਕੁਝ ਕਹਿ ਸਕਣ ਅਰ ਨਾ ' ਹੀ ਦਿਲ ਵਿਚ ਬੜੇ ਰੰਜ ਕਰਕੇ ਉਨ੍ਹਾਂ ਪੁਰ ਦਇਆ ਹੀ ਕਰ ਸਕਣ। ਇਸ ਤਰ੍ਹਾਂ ਕੁਝ ਡਰ, ਕੁਝ ਵੈਰ ਨਾਲ ਭਰੇ ਪੀਤੇ ਲਾਹੌਰ ਤੱਕ ਗਏ। ਪਹਿਲੋਂ ਤਾਂ ਸਲਾਹ ਸ਼ਾਨੇ ਕਿ ਸਾਰਾ ਹਾਲ ਕਹਾਂਗੇ, ਪਰ ਸੋਚਿਆ ਕਿ ਸਾਰੇ ਲੋਕੀਂ ਕਾਇਰ ਤੇ ਡਰਾਕੁਲ ਕਹਿਣਗੇ, ਇਸ ਲਈ ਕੇਵਲ ਬਿਜਲੀ ਪੈਣ ਦਾ ਪ੍ਰਸੰਗ ਹੀ ਕਿਹਾ ਗਿਆ ਅਰ ਹੋਰ ਕੋਈ ਗੱਲ ਨਾ ਕਹੀ।

ਸ਼ੀਲ ਕੌਰ ਨੇ ਉਸ ਰਾਤ ਦਾ ਸਾਰਾ ਪ੍ਰਸੰਗ ਸਿਪਾਹੀਆਂ ਨੂੰ ਆਪੋ ਵਿਚ ਗੱਲਾਂ ਕਰਦਿਆਂ ਸੁਣਕੇ ਸਮਝ ਲਿਆ ਸੀ। ਉਹ ਆਪਣੇ ਦਿਲ ਵਿਚ ਕਰਤਾਰ ਦਾ ਹਜ਼ਾਰ ਹਜ਼ਾਰ ਸ਼ੁਕਰ ਕਰਦੀ ਸੀ ਕਿ ਮੈਂ ਜਿਹੀ ਨਿਮਾਣੀ ਦਾ ਸਤ ਤੇ ਜਿੰਦ ਦੁਏ ਬਚਾ ਲਏ। ਇਹ ਕੇਵਲ ਦੀਨ ਦਿਆਲ ਦੀ ਮਿਹਰ ਹੈ; ਹੋਰ ਮੇਰਾ ਕੁਛ ਨਹੀਂ।

ਉਧਰ ਮੀਰਮੰਨੂੰ ਦੇ ਜ਼ੁਲਮ ਪੰਜਾਬ ਵਿਚ ਹੁਣ ਹਾੜ ਦੀ ਦੁਪਹਿਰ ਦੇ ਸੂਰਜ ਵਾਂਗੂੰ ਸਿਖ਼ਰ ਤੇ ਪਹੁੰਚ ਪਏ ਸਨ, ਕੋਈ ਐਸਾ ਸ਼ਹਿਰ ਪਿੰਡ ਨਹੀਂ ਸੀ ਕਿ ਜਿਥੇ ਸਿੰਘਾਂ ਨੂੰ ਟਿਕਾਣਾ ਮਿਲਦਾ। ਸਾਰੇ ਬਨਾਂ ਪਹਾੜਾਂ ਵਿਚ ਜਾ ਵੜੇ ਸਨ। ਜੋ ਹੱਥ ਆਏ ਬੁਰੀ ਤਰ੍ਹਾਂ ਮਾਰੇ ਗਏ, ਹੁਣ ਜਿਥੋਂ ਕਿਥੋਂ ਦੇ ਫੜੇ ਹੋਏ ਕੁਛ ਸਿਖ ਲਾਹੌਰ ਪੁਚਾਏ ਗਏ ਕਿ ਸ਼ਰਹ ਦੇ ਹੁਕਮ ਅਨੁਸਾਰ ਮਾਰੇ ਜਾਣ।

ਕਿਸੇ ਕੌਮ ਵਿਚੋਂ ਜਦ ਧਰਮ ਦੀ ਅੰਸ਼ ਉਡ ਜਾਵੇ ਤਦ ਓਹ ਲੋਕ ਧਰਮ ਨੂੰ ਇਕ ਪੜਦਾ ਬਣਾ ਲੈਂਦੇ ਹਨ, ਜਿਸਦੇ ਉਹਲੇ ਅਨੇਕ ਤਰ੍ਹਾਂ ਦੇ ਅਧਰਮ ਕਮਾਉਂਦੇ ਹਨ। ਧਰਮੀ ਲੋਕਾਂ ਦਾ ਬਾਹਰ ਤਾਂ ਸਾਧਾਰਣ ਹੁੰਦਾ ਹੈ ਪਰ ਅਧਰਮੀਆਂ ਦਾ ਬਾਹਰ ਬਹੁਤ ਚਿਲਕਦਾ ਤੇ ਧਰਮ ਦੀ ਦਮਕ ਮਾਰਦਾ ਹੈ। ਮੁਗਲ ਪਾਤਸ਼ਾਹ ਦੇ ਅੰਤਲੇ ਸਮੇਂ ਪੰਜਾਬ ਵਿਚ ਅਕਸਰ ਜ਼ਾਲਮ ਹਾਕਮ ਐਸੇ ਸਨ ਜੋ ਧਰਮ ਨੂੰ ਕੇਵਲ ਅਧਰਮ ਦੇ ਨਿਰ ਬਾਹ ਵਾਸਤੇ ਮੁਲੰਮੇ ਵਾਂਗ ਵਰਤਦੇ ਸਨ, ਉਪਰਲੇ ਕੰਮ ਤਾਂ ਦੀਨਦਾਰਾਂ ਦੇ ਤੇ ਅੰਦਰੋਂ ਛੁਰੀ ਫੇਰਨ ਵਾਲਿਆਂ ਦੇ ਨਮੂਨਿਆਂ ਦੇ ਹੁੰਦੇ ਸਨ। ਕੁਸ਼ਾਮਤੀ ਤੇ ਪੇਟਪਾਲੂ ਜੋ ਬਾਹਰੋਂ ਦੀਨਦਾਰ ਤੇ ਅੰਦਰੋਂ ਕੇਵਲ ਆਪਣੇ ਦੀਨ ਦੇ ਉਨ੍ਹਾਂ ਹੁਕਮਾਂ ਦੇ ਮੰਨਣਵਾਲੇ, ਜਿਨ੍ਹਾਂ ਕਰਕੇ ਆਪਣੀਆਂ ਗਰਜਾਂ ਪੂਰੀਆਂ ਹੋਣ, ਚਾਹੋ ਜ਼ੁਲਮ ਤੇ ਤੱਦੀ ਫੈਲੇ ਮੀਰ ਮੰਨੂੰ ਨਾਲ ਰਲਕੇ ਇਕ ਮੈਦਾਨ ਵਿਚ ਨਮਾਜ਼ ਪੜ੍ਹਨੇ ਲਈ ਖੜੇ ਹੋਏ। ਨਮਾਜ਼ਾਂ ਪੜ੍ਹਕੇ ਚਾਹੀਦਾ ਸੀ ਕਿ ਜਿੱਕਰ ਪਰਮੇਸ਼ਰ ਤੋਂ ਆਪਣੇ ਲਈ ਦਯਾ ਮੰਗੀ ਸੀ ਹੋਰਨਾਂ ਪੁਰ ਦਯਾ ਕਰਦੇ ਪਰ ਕਿੱਥੋਂ? ਨਮਾਜ਼ ਜੀਭ ਉਤੇ ਸੀ, ਜ਼ੁਲਮ ਦਿਲ ਵਿਚ ਸੀ, ਰੱਬ ਤੱਕ ਕਿਥੋਂ ਪਹੁੰਚ ਹੁੰਦੀ। ਭਾਵੇਂ ਦਿਖਾਵੇ-ਮਾਤ੍ਰ ਲਈ ਤਾਂ ਰੱਬ ਨਾਲ ਹੀ ਗੱਲਾਂ ਕਰਕੇ ਹਟੇ ਸਨ ਅਰ ਓਸ ਦੇ ਪਵਿੱਤ੍ਰ ਹੁਕਮ ਅਨੁਸਾਰ ਪੁੰਨ ਕਰਨ ਲੱਗੇ ਜਾਪਦੇ ਸਨ ਅਰ ਖ਼ੁਸ਼ ਹੁੰਦੇ ਸਨ ਕਿ ਕਾਫਰਾਂ ਨੂੰ ਦੁੱਖ ਦੇਣ ਲੱਗੇ ਹਾਂ, ਪਰ ਅਸਲੀ ਦੀਨ ਦੀ ਗਤਿ ਨਿਆਰੀ ਹੈ।

ਇਕ ਖੁੱਲ੍ਹੇ ਮੈਦਾਨ ਵਿਚ ਵੀਹ ਕੁ ਸੂਰੇ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ, ਪਿੰਜਰੇ ਪਏ ਸ਼ੇਰਾਂ ਵਾਂਗ ਹੱਥ ਪੈਰ ਬੱਧੇ ਕਤਾਰ ਵਿਚ ਖੜੇ ਕੀਤੇ ਗਏ। ਇਕ ਲੰਮੀ ਚਿੱਟੀ ਦਾੜ੍ਹੀ ਵਾਲੇ ਦੀਨਦਾਰ ਸਾਹਿਬ ਜੋ ਆਪਣੇ ਖਿਆਲ ਵਿਚ ਸ਼ਾਇਦ ਤਰਸ ਵਾਲੇ ਹੀ ਹੋਣਗੇ, ਬੜੀ ਸੁਰੀਲੀ ਸੁਰ ਵਿਚ ਉਪਦੇਸ਼ ਦੇ ਕੇ ਉਨ੍ਹਾਂ ਨੂੰ ਮੁਸਲਮਾਨ ਹੋਣ ਲਈ ਪ੍ਰੇਰਨ ਲੱਗੇ। ਪਰ ਸਮੁੰਦਰ ਵਿਚ ਖੜੇ ਚਟਾਨ ਵਾਂਗੂੰ ਇਨ੍ਹਾਂ ਦੀਆਂ ਮਿੱਠੇ ਬਚਨਾਂ ਰੂਪੀ ਲਹਿਰਾਂ ਅਰ ਧਮਕੀਆਂ ਰੂਪ ਤੂਫਾਨਾਂ ਨਾਲ ਸਿੱਖਾਂ ਪਰ ਕੁਝ ਅਸਰ ਨਾ ਹੋਯਾ। ਜਿੱਰ ਹੀਰਾ ਚਿੱਕੜ ਮਿੱਟੀ ਮੈਲ ਵਿਚ ਕਿਤੇ ਸਿੱਟਿਆ ਜਾਵੇ ਹੀਰਾ ਹੀ ਰਹਿੰਦਾ ਹੈ, ਤਿਵੇਂ ਸੱਚੇ ਸਿੰਘ ਭਾਵੇਂ ਕਿਸੇ ਸੰਗਤ, ਸੁਹਬਤ, ਦਬਾਉ ਵਿਚ ਚਲੇ ਜਾਣ ਸਦਾ ਸਿੰਘ ਹਨ। ਜਾਂ ਧਰਮ ਛੱਡਣ ਤੇ ਉਪਦੇਸ਼ਾਂ ਦੀ ਕੋਈ ਪੇਸ਼ ਨਾ ਗਈ ਤਦ ਮੰਨੂੰ ਨੇ ਅੱਖ ਨਾਲ ਇਕ ਮੁਸਾਹਿਬ ਨੂੰ ਕੁਛ ਸੈਨਤ ਕੀਤੀ, ਉਸੇ ਵੇਲੇ ਤਿੰਨ ਚਾਰ ਆਦਮੀ ਅੰਕੁਰ ਆ ਖਲੋਤੇ, ਜਿਵੇਂ ਰਾਤ ਨੇ ਰੂਪ ਧਾਰਿਆ ਹੁੰਦਾ ਹੈ, ਜਾਂ ਮਾਨੋਂ ਸੂਰਜ ਦੇ ਚੱਪਣ ਹਨ। ਕਾਲੀ ਹਨੇਰੀ ਨਾਲ ਜਿਵੇਂ ਕਦੇ ਕਦੇ ਚਿੱਟੇ ਚਿੱਟੇ ਬੱਦਲ ਆ ਜਾਂਦੇ ਹਨ, ਤਿਵੇਂ ਚਿੱਟੀ ਚਿੱਟੀ ਨੂੰ ਦੇ ਬੋਰੇ ਤੇ ਤੇਲ ਦੇ ਚਾਟੇ ਆਂਦੇ ਗਏ ਪਰ ਉਨ੍ਹਾਂ ਜੱਲਾਦਾਂ ਨੇ ਸਿੰਘਾਂ ਦੇ ਬਦਨ ਉਤੇ ਰੂੰ ਐਉਂ ਬੰਨ੍ਹ ਦਿੱਤੀ ਜਿਕੁਰ ਪੂਰਬੀਏ ਹੋਲੀਆਂ ਵਿਚ ਹਨੂੰਮਾਨ ਬਨਾਯਾ ਕਰਦੇ ਹਨ। ਹੁਣ ਸਿੰਘਾਂ ਦੇ ਪੈਰਾਂ ਤੇ ਹੱਥਾਂ ਨੂੰ ਸੰਗਲ ਪਾਕੇ ਦੂਰ ਦੂਰ ਕਿੱਲਿਆਂ ਨਾਲ ਐਸਾ ਕੱਜ ਦਿੱਤਾ ਕਿ ਹਿੱਲਣ ਜੋਗੇ ਨਾ ਰਹਿਣ, ਫੇਰ ਉਨ੍ਹਾਂ ਨੂੰ ਤੇਲ ਨਾਲ ਤਰ ਕੀਤਾ, ਜਿੱਕਰ ਲਾੜੇ ਨੂੰ ਘੋੜੀ ਚੜ੍ਹਨ ਤੋਂ ਪਹਿਲਾਂ ਤੇਲ ਚੜ੍ਹਾਉਂਦੇ ਹਨ। ਚਿੱਟੀ ਨੂੰ ਤੇਲ ਨਾਲ ਪੀਲੀ ਹੋਈ ਹੋਈ ਕ੍ਰਿਸ਼ਨ ਜੀ ਦੇ ਪੀਲੇ ਬਸਤ੍ਰਾਂ ਵਾਂਗ ਗੁਰੂ ਕੇ ਦੁਲਾਰਿਆਂ ਨੂੰ ਸੱਚੇ ਲਾੜੇ ਦੇ ਰੂਪ ਵਿਚ ਲੈ ਆਈ। ਧਰਤੀ ਰੂਪੀ ਘੋੜੀ ਤੇ ਸਵਾਰੀ ਕਰਨੀ ਮਿਲੀ, ਸਿਹਰਿਆਂ ਦੀ ਥਾਂ ਸੰਗਲ ਬੱਧੇ ਗਏ। ਕੈਸੀ ਅਦਭੁਤ ਜੰਞ ਬਣੀ ਹੈ? ਗੀਤ ਐਸ ਵੇਲੇ ਕੌਣ ਗਾਵੇ? ਘੋੜੀਆਂ ਕੌਣ ਪੜ੍ਹੇ?ਖਾਲਸਾ ਜੀ ਆਪ ਹੀ ਸ਼ਬਦ ਗਾਉਣ ਲੱਗ ਪਏ:-

'ਤੇਰਾ ਕੀਆ ਮੀਠਾ ਲਾਗੈ॥ ਹਰਿਨਾਮੁ ਪਦਾਰਥੁ ਨਾਨਕ ਮਾਂਗੈ॥

ਇਹ ਦੇਖ ਕੇ ਤਮਾਸ਼ਾ ਦੇਖਣ ਵਾਲੇ ਹੱਕੇ ਬੱਕੇ ਰਹਿ ਗਏ, ਓਹ ਸੋਚਦੇ ਸਨ ਕਿ ਏਹ ਲੋਕ ਇਸ ਗ੍ਯਾਨਕ ਮੌਤ ਦਾ ਸਾਮ੍ਹਣਾ ਕਰਨੋਂ ਡਰਕੇ ਸ਼ਰਨ ਮੰਗਣਗੇ, ਪਰ ਨਹੀਂ ਜਾਣਦੇ ਸਨ ਕਿ ਏਹ ਗੁਰੂ ਗੋਬਿੰਦ ਸਿੰਘ ਜੀ ਦੇ ਸੂਰੇ ਹਨ, ਭੈ ਕੌਣ ਖਾਏ? ਤੇ ਕੌਣ ਸ਼ਰਨ ਮੰਗੇ।

ਖਾਲਸਾ ਜੀ! ਕਿਆ ਆਪ ਦੇ ਹਿਰਦੇ ਵਿਚ ਆਪਣੇ ਵੱਡਿਆਂ ਦੀ ਇਸ ਨਿਝੱਰ ਬਹਾਦਰੀ ਅਰ ਨਿਸਚੇ ਵੱਲ ਵੇਖ ਕੇ ਕੁਝ ਪ੍ਰੇਮ ਨਹੀਂ ਪੈਦਾ ਹੁੰਦਾ? ਕਿਆ ਬੇਪਰਵਾਹੀ ਰੂਪੀ ਜਿੱਲ੍ਹਣ ਨਾਲ ਦੱਬੇ ਹੋਏ ਹੰਝੂਆਂ ਦੇ ਖੂਹ ਦਾ ਕੜ ਪਾਟਕੇ ਅੱਖਾਂ ਥੀਂ ਪ੍ਰਵਾਹ ਨਹੀਂ ਚਲਦਾ? ਦੇਖੋ ਏਹ ਬਹਾਦਰ ਜੋ ਕਿ ਧੀਰਜ ਤੇ ਨਿਸ਼ਚੇ ਵਿਚ ਗੁੱਤੇ ਹੋਏ, ਪਤਿਤਾ ਇਸਤ੍ਰੀ ਵਾਂਗੂੰ ਸੱਚ ਨਾਲ ਸਤੀ ਹੋਣ ਲਈ ਤਿਆਰ ਸਨ, ਕੈਸੇ ਪੱਕੇ ਸਿੰਘ ਹਨ,ਘਰ ਬਾਰ ਦੌਲਤ ਸਭ ਨੂੰ ਛੱਡਕੇ ਮੌਤਾਂ ਕਬੂਲ ਰਹੇ ਹਨ । ਇਨ੍ਹਾਂ ਦਾ ਇਸ ਬਹਾਦਰੀ ਨਾਲ ਜਿੰਦ ਦੇਣਾ ਬਾਕੀ ਦੇ ਸਾਰੇ ਪੰਥ ਲਈ ਹੌਸਲੇ ਦਾ ਕਾਰਨ ਹੁੰਦਾ ਸੀ ਅਰ ਸਾਰੇ ਜੀਉਂਦੇ ਭਰਾਵਾਂ ਦੇ ਹੌਸਲੇ ਨੂੰ ਹੋਰ ਪੱਕਿਆਂ ਕਰਕੇ ਧਰਮਤ ਸਿਰ ਦੇਣ ਲਈ ਵਧੀਕ ਤਿਆਰ ਕਰਦਾ ਸੀ। ਇਨ੍ਹਾਂ ਕਦੀ ਪਿੱਠ ਨਾ ਦੇਣ ਵਾਲੇ ਹੱਠੀਆਂ ਦੇ ਜੋੜ ਨੇ ਭਾਰਤ ਵਰਸ਼ ਨੂੰ ਮੁਗਲਾਂ ਦੇ ਅੰਤਲੇ ਜ਼ੁਲਮ ਰਾਜ ਤੋਂ ਛੁਡਾਇਆ। ਧੰਨਸਨ ਏਹ ਸਿੰਘ ਬਹਾਦਰ! ਸਤਾਏ ਜਾਂਦੇ, ਪਰ ਹੋਰ ਕਰੜੇ ਹੁੰਦੇ ਸਨ। ਵੱਢੀਦੇ ਸਨ,ਅਰ ਹੋਰ ਵਧਦੇ ਸਨ। ਮੁਕਾਏ ਜਾਂਦੇ ਸਨ ਅਰ ਅਮੁੱਕ ਹੁੰਦੇ ਸਨ। ਮੌਤ ਇਨ੍ਹਾਂ ਪੁਰ ਅੰਮ੍ਰਿਤ ਦਾ ਅਸਰ ਕਰਦੀ ਸੀ। ਤਲਵਾਰ ਦੀ ਆਬਦਾਰ ਧਾਰ ਪੁਰ ਖੇਡਣਾ ਇਨ੍ਹਾਂ ਲਈ ਆਬੇਹਯਾਤ ਦਾ ਪੀਣਾ ਹੁੰਦਾ ਸੀ। ਜਿਉਂ ਜਿਉਂ ਅਕਾਏ ਤੇ ਦੁਖਾਏ ਜਾਂਦੇ ਸਨ ਉਹ ਨਰ ਸ਼ੇਰ ਵਾਂਙ ਤਿਉਂ ਤਿਉਂ ਭੂਏ ਹੁੰਦੇ ਸਨ। ਆਤਮ ਵਿਦ੍ਯਾ ਦੇ ਕਥਨ ਮੂਜਬ ਮੌਤ ਇਨ੍ਹਾਂ ਲਈ ਨਵਾਂ ਜਨਮ ਹੁੰਦੀ ਸੀ।

ਹੁਣ ਦੇਖੋ ਸਿੰਘਾਂ ਨਾਲ ਕੀ ਭਾਣਾ ਵਰਤਦਾ ਹੈ। ਅੱਗ ਆਂਦੀ ਗਈ ਤੇ ਪਹਿਲਾਂ ਜੋ ਕੁਛ ਦੁਆਲੇ ਦੁਆਲੇ ਲੱਕੜਾਂ, ਪੱਛੀਆਂ, ਕੱਖ, ਪਲਾਹ ਰੱਖੇ ਗਏ ਸੇ ਓਨ੍ਹਾਂ ਵਿਚ ਅੱਗ ਦੂਰ ਦੂਰ ਧਰੀ ਗਈ। ਚੁਫੇਰਿਓ ਡਾਢਾ ਕਰੜਾ ਧੂਆਂ ਉਠਿਆ, ਜਿਸ ਨਾਲ ਘਬਰਾ ਕੇ ਇਨ੍ਹਾਂ ਦੇ ਸ਼ਰਨ ਮੰਨ ਲੈਣ ਦੀ ਆਸ ਸੀ। ਧੂੰਆਂ, ਪਹਿਲੇ ਚੜ੍ਹੇ ਤਾਂ ਸਿਰ ਚਕਰਾਉਂਦਾ ਤੇ ਬਿਹਬਲਤਾ ਤੇ ਬੇਸੁਧੀ ਪੈਦਾ ਕਰਦਾ ਹੈ! ਸਿੰਘਾਂ ਦੇ ਮੂੰਹੋਂ ਇਸ ਸ਼ੁਰੂ ਘਬਰਾ ਵੇਲੇ ਪਹਿਲੋਂ ਵਾਹਿਗੁਰੂ ਦੀ ਧੁਨਿ ਨਿਕਲੀ। ਸ਼ੋਂਕ! ਉਸ ਭੇਤ ਨੂੰ ਕੌਣ ਸਮਝੇ ਜੋ ਗੁਰੂ ਨੇ ਇਨ੍ਹਾਂ ਦੇ ਹਿਰਦੇ ਵਿਚ ਪਾ ਦਿਤਾ ਹੈ? ਇਸ ਚੜ੍ਹਦੇ ਘਬਰਾ ਨੇ ਬੀ ਸਿੰਘਾਂ ਦੇ ਸਿਦਕ ਨੂੰ ਡੋਲਣ ਨਹੀਂ ਦਿਤਾ। ਥੋੜੀ ਦੇਰ ਤਕ ਹੋਸ਼ ਰਹੀ, 'ਵਾਹਿਗੁਰੂ' ਦੀ ਧੁਨਿ ਭਰੀ ਹੋਈ ਅਵਾਜ਼ ਨਾਲ ਨਿਕਲਦੀ ਰਹੀ; ਫੇਰ ਚੁਪ ਹੋ ਗਈ, ਸਹਿਜੇ ਸਹਿਜੇ ਅੱਗ ਬਲ ਉਠੀ ਤੇ ਸਹਿਜੇ ਸਾਰੇ ਫੈਲ ਗਈ।

ਲੈ ਅਗਨੀ ਦੇਉਤਾ! ਜੋ ਜੀ ਕਰੇ ਸੋ ਕਾਰ ਕਰ ਲੈ, ਜਿੰਨੇ ਹੱਲੇ ਕਰਨੇ ਹਈ ਕਰ ਤੇ ਕੁੱਦ ਕੁੱਦਕੇ ਪਵਿਤ੍ਰ ਸਰੀਰਾਂ ਨੂੰ ਭੁੱਖ, ਝਈਆਂ ਲੈ ਲੈ ਕੇ ਕੌਮ ਤੇ ਧਰਮ ਦੇ ਹਿਤੈਸ਼ੀਆਂ ਦੀ ਦੇਹ ਨੂੰ ਧੋ, ਪਰ ਹੁਣ ਤੇਰੀ ਕੁਝ


  • ਅੱਗ ਦੇ ਧੂੰਏ ਵਿਚ ਇਕ ਜ਼ਹਿਰ ਹੁੰਦੀ ਹੈ ਜੋ ਬੇਹੋਸ਼ ਕਰ ਦਿੰਦੀ ਤੇ ਬੇਹੋਸ਼ੀ ਵਿਚ ਹੀ ਮਾਰ ਦੇਂਦੀ ਹੈ।

ਇਹ ਸਮਾਚਾਰ ਇਕ ਪੁਰਾਤਨ ਸਿਖ ਕਹਿੰਦਾ ਹੁੰਦਾ ਸੀ, ਜਿਸ ਨੂੰ ਮਰੇ ਚਾਰ ਬਰਸ (੧੯੦੦ ਵਿਚ) ਹੋ ਗਏ ਹਨ। ਇਹ ਤਰਨਤਾਰਨ ਵਿਚ ਰਹਿੰਦਾ ਸੀ। ਖਾਨ ਬਹਾਦਰ ਦੇ ਸਮੇਂ ਦਾ ਇਕ ਪਹਿਲਾ ਵਾਕਿਆ ਭੰਗੂ ਜੀ ਨੇ ਬੀ ਲਿਖਿਆ ਹੈ, ਜਿਸ ਵਿਚ ਕਿਸੇ ਗਾਰ ਵਿਚ ਰਹਿੰਦੇ ਸਿਖਾ ਂ ਨੂੰ ਗਾਰ ਦੇ ਮੂੰਹ ਅੱਗੇ ਬਾਲਣ ਭਰਕੇ ਅੱਗ ਲਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ । (ਦੇਖੋ ਸਵਾ ੨੬ ੧੬੨) ਸਿੰਘਾ ਨੂੰ ਡਰਾਉਣ ਤੇ ਮਾਰਨ ਦੇ ਕਈ ਢੰਗ ਤਦੋਂ ਵਰਤੇ ਜਾਂਦੇ ਸਨ, ਜੈਸੇ ਕਿ ਗੁਰ ਬਿਲਾਸ ਭਾਈ ਮਨੀ ਸਿੰਘ (ਅਧ ੨੧) ਵਿਚ ਐਉਂ ਦੱਸਿਆ ਹੈ :-- ਲੂਸ਼ਣ ਚਰਖਨ ਸਾਥ ਬੰਧੇ ਸਿੰਘ ਐਸ ਉਪਾਇ ਸੋ ਤਹਿ ਡਰਾਏ ॥ ਐਸੇ ਉਪਾਇ ਸੁ ਪਾਪ ਕੇ ਨਿਤ ਕਰੇ ਤੁਰਕ ਸੁ ਜਾਵਹੀਂ ॥ (ਬਾਕੀ ਦੋਖੋ ਪੰਨਾ ੮੫ ਦੇ ਹੇਠ) ਵਾਹ ਨਹੀਂ ਚੱਲਣੀ। ਉਹ ਚੀਜ਼ ਤਾਂ ਸਰੀਰਾਂ ਵਿਚੋਂ ਸਹੀ ਸਲਾਮਤ ਨਿਕਲ ਗਈ ਹੈ, ਜਿਸ ਪਿਛੇ ਤੈਥੋਂ ਅੱਜ ਜੱਲਾਦਾਂ ਦਾ ਕੰਮ ਲਿਆ ਗਿਆ। ਉਹ ਪਦਾਰਥ ਉਡ ਗਿਆ ਜਿਸ ਪਿਛੇ ਤੂੰ ਬੇਗੁਨਾਹਾਂ ਨੂੰ ਝੋਪਿਆ, ਉਹ ਸੂਖਮ ਅਜਰ ਅਮਰ ‘ਅਗਨੀ ਅਰ ਜਲ ਦੇ ਅਸਰ ਤੋਂ ਅਕਤ ਰਹਿਣੇ ਵਾਲੀ' ਆਤਮਾਂ ਸੱਚੇ ਪਿਤਾ ਦੇ ਚਰਨਾਂ ਵਿਚ ਪਹੁੰਚ ਚੁੱਕੀ ਹੈ। ਅੰਤ ਅੱਗ ਹਾਰ ਗਈ, ਮੱਧਮ ਪੈ ਗਈ, ਕੀਤੇ ਪਰ ਮਾਨੋ ਪਛੁਤਾਈ, ਪੀਲੀ ਭੂਕ ਹੋ ਗਈ। ਛੇਕੜ ਐਸੀ ਸਿਰ ਸੁਆਹ ਪਈਓਸ ਕਿ ਹੱਡੀਆਂ ਦੇ ਢੇਰ ਪਰ ਸੁਆਹ ਦਾ ਢੇਰ ਹੋ ਕੇ ਬਹਿ ਗਈ ਅਰ ਹਨ੍ਹੇਰੀ ਦੇ ਬੁੱਲਿਆਂ ਨਾਲ ਆਪਣੇ ਸਿਰ ਉਡ ਉਡਕੇ ਆਪ ਪੈਣ ਲੱਗੀ।

੧੩. ਕਾਂਡ।

ਲਖਪਤ ਦਾ ਬਲ ਉਡ ਜਾਣ ਮਗਰੋਂ ਜਦ ਦੀਵਾਨ ਕੌੜਾ ਮਲ ਨੇ ਸਿੰਘਾਂ ਦੀ ਤੇ ਮੀਰ ਮੰਨੂੰ ਦੀ ਸੁਲਾਹ ਕਰਾ ਦਿਤੀ ਸੀ ਤੇ ਇਲਾਕਾ ਪੱਟੀ ਜਾਗੀਰ ਵਿਚ ਦੇ ਦਿੱਤਾ ਸੀ ਤਾਂ ਖਾਲਸਾ ਜੀ ਤ੍ਰੈ ਸਾਲ ਕੁਛ ਸੁਖੀ ਰਹੇ


(ਸਫਾ ੮੪ ਦੀ ਬਾਕੀ) ਜਾਹਿ ਧਰਮ ਸੁ ਗੁਰੁ ਰਾਖੈ ਸੋ ਕਿਉਂ ਚੀਤ ਡੁਲਾਵਹੀਂ। ਇਕ ਬਿਲਾਂ ਤਰੇ ਅਪਾਰ ਤੀਖਨ, ਇਕ ਗਰੇ ਤੰਤੀ ਪਾਵਹੀਂ ਉੱਪਰ ਜਾ ਕੈ ਜਾ ਤਯਾਗੇਂ ਤਰੇ ਸੀਸ ਤੁਰਾਵਹੀ ॥ ੧੫੫ ॥ ਤਬ ਸਿੰਘਨ ਸਭ ਂ ਹੀ ਮਰਵਾਯੋ । ਕੋਈਅਕ ਸੂਲੀ ਕਰ ਹਨ ਦਏ ॥ ਕਈ ਚਰਖੜੀ ਬੀਚ ਸੁਭਏ । ਜਪਤ ਅਕਾਲ ਬਿਨਸ ਸਭ ਗਏ ॥੧੬੦ ਇਸੇ ਤਰ੍ਹਾਂ ਅਮੀਰ ਦਾਸ ਲਿਖਦਾ ਹੈ :- ਸਿੱਖ ਥੋੜੇ ਔਰ ਤੁਰਕ ਬਹੁਤੇ ॥ ਤੁਰਕ ਮਾਰਨ ਮਰਨ ਸਿੱਖਾਂ ਕੌ ਪਕੜ ਲੇ ਜਾਵਨਿ ॥ ਛੱਟਾਂ ਮੈਂ ਜੀਵਨ ॥ ਚਰਖੀਆਂ ਚੜਾਵਾਂ, ਸੂਲੀਆਂ ਅਤੇ ਫਾਹੇ ਦੇਵਹਿ ਅੰਗ ਜੁਦਾ ਕਰਹਿ ॥ ਸੰਗਤਾਂ ਕੋ ਮਾਰਹਿ, ਐੱਸ ਲੈ ਜਾਵਹਿ ॥ ਬਹੁਤ ਸਿੱਖਾਂ ਦੇ ਨੇਤਰ ਕਢਾਇ ਡਾਰੋ ॥ ਮਾਝੇ ਮੈਂ ਤੁਰਕਾਂ ਦੀ ਫੌਜ ਘਰ ਘਰ ਸਿਖਾਂ ਕੋ. ਢੂੰਡਤੀ ਫਿਰੈਂ । ਹਲਕਾਰੇ ਬਨ ਮੈਂ ਸਿਖਾਂ ਕੋ ਢੂੰਡਤੇ ਫਿਰੈਂ । ਜੋ ਸਿਖ ਹਾਥ ਆਵੈ ॥ ਤਿਸ ਕੋ ਮਾਰ ਡਾਰੈ ਪਚਾਸ ਰੁਪਏ ਸਿਖ ਕੇ ਸੀਸ ਕਾਂ ਇਨਾਮ ਮਿਲੈ ॥ ਰਾਮਦਾਸ ਪੂਰੇ ਕੇ ਘਰਾਂ ਤੇ ਤੁਰਕਾਂ ਨੇ ਆਗ ਲਗਾਇ ਦੀਨੀ ॥ (ਸ੍ਰੀ ਗੁਰਬੰਸ, ਚੰਦਰਦੇ)