ਸਮੱਗਰੀ 'ਤੇ ਜਾਓ

ਬਿਜੈ ਸਿੰਘ/੧੩. ਕਾਂਡ

ਵਿਕੀਸਰੋਤ ਤੋਂ

ਵਾਹ ਨਹੀਂ ਚੱਲਣੀ। ਉਹ ਚੀਜ਼ ਤਾਂ ਸਰੀਰਾਂ ਵਿਚੋਂ ਸਹੀ ਸਲਾਮਤ ਨਿਕਲ ਗਈ ਹੈ, ਜਿਸ ਪਿਛੇ ਤੈਥੋਂ ਅੱਜ ਜੱਲਾਦਾਂ ਦਾ ਕੰਮ ਲਿਆ ਗਿਆ। ਉਹ ਪਦਾਰਥ ਉਡ ਗਿਆ ਜਿਸ ਪਿਛੇ ਤੂੰ ਬੇਗੁਨਾਹਾਂ ਨੂੰ ਝੋਪਿਆ, ਉਹ ਸੂਖਮ ਅਜਰ ਅਮਰ ‘ਅਗਨੀ ਅਰ ਜਲ ਦੇ ਅਸਰ ਤੋਂ ਅਕਤ ਰਹਿਣੇ ਵਾਲੀ' ਆਤਮਾਂ ਸੱਚੇ ਪਿਤਾ ਦੇ ਚਰਨਾਂ ਵਿਚ ਪਹੁੰਚ ਚੁੱਕੀ ਹੈ। ਅੰਤ ਅੱਗ ਹਾਰ ਗਈ, ਮੱਧਮ ਪੈ ਗਈ, ਕੀਤੇ ਪਰ ਮਾਨੋ ਪਛੁਤਾਈ, ਪੀਲੀ ਭੂਕ ਹੋ ਗਈ। ਛੇਕੜ ਐਸੀ ਸਿਰ ਸੁਆਹ ਪਈਓਸ ਕਿ ਹੱਡੀਆਂ ਦੇ ਢੇਰ ਪਰ ਸੁਆਹ ਦਾ ਢੇਰ ਹੋ ਕੇ ਬਹਿ ਗਈ ਅਰ ਹਨ੍ਹੇਰੀ ਦੇ ਬੁੱਲਿਆਂ ਨਾਲ ਆਪਣੇ ਸਿਰ ਉਡ ਉਡਕੇ ਆਪ ਪੈਣ ਲੱਗੀ।

੧੩. ਕਾਂਡ।

ਲਖਪਤ ਦਾ ਬਲ ਉਡ ਜਾਣ ਮਗਰੋਂ ਜਦ ਦੀਵਾਨ ਕੌੜਾ ਮਲ ਨੇ ਸਿੰਘਾਂ ਦੀ ਤੇ ਮੀਰ ਮੰਨੂੰ ਦੀ ਸੁਲਾਹ ਕਰਾ ਦਿਤੀ ਸੀ ਤੇ ਇਲਾਕਾ ਪੱਟੀ ਜਾਗੀਰ ਵਿਚ ਦੇ ਦਿੱਤਾ ਸੀ ਤਾਂ ਖਾਲਸਾ ਜੀ ਤ੍ਰੈ ਸਾਲ ਕੁਛ ਸੁਖੀ ਰਹੇ


(ਸਫਾ ੮੪ ਦੀ ਬਾਕੀ) ਜਾਹਿ ਧਰਮ ਸੁ ਗੁਰੁ ਰਾਖੈ ਸੋ ਕਿਉਂ ਚੀਤ ਡੁਲਾਵਹੀਂ। ਇਕ ਬਿਲਾਂ ਤਰੇ ਅਪਾਰ ਤੀਖਨ, ਇਕ ਗਰੇ ਤੰਤੀ ਪਾਵਹੀਂ ਉੱਪਰ ਜਾ ਕੈ ਜਾ ਤਯਾਗੇਂ ਤਰੇ ਸੀਸ ਤੁਰਾਵਹੀ ॥ ੧੫੫ ॥ ਤਬ ਸਿੰਘਨ ਸਭ ਂ ਹੀ ਮਰਵਾਯੋ । ਕੋਈਅਕ ਸੂਲੀ ਕਰ ਹਨ ਦਏ ॥ ਕਈ ਚਰਖੜੀ ਬੀਚ ਸੁਭਏ । ਜਪਤ ਅਕਾਲ ਬਿਨਸ ਸਭ ਗਏ ॥੧੬੦ ਇਸੇ ਤਰ੍ਹਾਂ ਅਮੀਰ ਦਾਸ ਲਿਖਦਾ ਹੈ :- ਸਿੱਖ ਥੋੜੇ ਔਰ ਤੁਰਕ ਬਹੁਤੇ ॥ ਤੁਰਕ ਮਾਰਨ ਮਰਨ ਸਿੱਖਾਂ ਕੌ ਪਕੜ ਲੇ ਜਾਵਨਿ ॥ ਛੱਟਾਂ ਮੈਂ ਜੀਵਨ ॥ ਚਰਖੀਆਂ ਚੜਾਵਾਂ, ਸੂਲੀਆਂ ਅਤੇ ਫਾਹੇ ਦੇਵਹਿ ਅੰਗ ਜੁਦਾ ਕਰਹਿ ॥ ਸੰਗਤਾਂ ਕੋ ਮਾਰਹਿ, ਐੱਸ ਲੈ ਜਾਵਹਿ ॥ ਬਹੁਤ ਸਿੱਖਾਂ ਦੇ ਨੇਤਰ ਕਢਾਇ ਡਾਰੋ ॥ ਮਾਝੇ ਮੈਂ ਤੁਰਕਾਂ ਦੀ ਫੌਜ ਘਰ ਘਰ ਸਿਖਾਂ ਕੋ. ਢੂੰਡਤੀ ਫਿਰੈਂ । ਹਲਕਾਰੇ ਬਨ ਮੈਂ ਸਿਖਾਂ ਕੋ ਢੂੰਡਤੇ ਫਿਰੈਂ । ਜੋ ਸਿਖ ਹਾਥ ਆਵੈ ॥ ਤਿਸ ਕੋ ਮਾਰ ਡਾਰੈ ਪਚਾਸ ਰੁਪਏ ਸਿਖ ਕੇ ਸੀਸ ਕਾਂ ਇਨਾਮ ਮਿਲੈ ॥ ਰਾਮਦਾਸ ਪੂਰੇ ਕੇ ਘਰਾਂ ਤੇ ਤੁਰਕਾਂ ਨੇ ਆਗ ਲਗਾਇ ਦੀਨੀ ॥ (ਸ੍ਰੀ ਗੁਰਬੰਸ, ਚੰਦਰਦੇ) ਤੇ ਵਧੇ ਸਨ। ੧੮੦੮ ਵਿਚ ਅਹਿਮਦ ਸ਼ਾਹ ਪੰਜਾਬ ਤੇ ਫੇਰ ਚੜ ਆਯਾ। ਤਦੋਂ ਤੀਹ ਹਜ਼ਾਰ ਖਾਲਸਾ ਮੰਨੂੰ ਦੀ ਮਦਦ ਤੇ ਆਯਾ ਤੇ ਦੁਰਾਨੀ ਨਾਲ ਕਈ ਮਹੀਨੇ ਲੜਦਾ ਰਿਹਾ ਸੀ। ਜੰਗ ਵਿਚ ਦੀਵਾਨ ਕੌੜਾਮਲ ਜੀ ਸ਼ਹੀਦ ਹੋ ਗਏ ਤੇ ਦੁਰਾਨੀ ਮੀਰ ਮੰਨੂੰ ਨੂੰ ਆਪਣਾ ਨਾਇਬਲਾਹੌਰ ਦਾ ਸੂਬਾ-ਥਾਪ ਕੇ ੧੮੦੯ ਵਿਚ ਕੰਧਾਰ ਟੁਰ ਗਿਆ। ਹੁਣ ਸਿੰਘਾਂ ਨਾਲ ਕੀਤੇ ਕਰਾਰ ਸਾਰੇ ਭੰਨ ਕੇ ਅਚਾਨਕ ਮੀਰ ਮੰਨੂੰ ਸਿੱਖਾਂ ਦੇ ਮਗਰ ਗਿਆ ਸੀ। ਬਾਬੇ ਬੰਦੇ ਤੋਂ ਬਾਦ ਲੜਨ ਵਾਲੇ ਸਿੰਘਾਂ ਦਾ ਵਤੀਰਾ ਇਹ ਸੀ ਕਿ ਓਹ ਵ੍ਯਾਹ ਨਹੀਂ ਸਨ ਕਰਦੇ, ਇਨ੍ਹਾਂ ਨੂੰ ਤਦੋਂ ਭੁਜੰਗੀ ਕਹਿੰਦੇ ਸਨ। ਸੋ ਭੁਜੰਗੀ ਤਾਂ ਝਟ ਪਟ ਬਨਾਂ ਝੱਲਾਂ ਨੂੰ ਟੁਰ ਗਏ ਪਰ ਜਿਨ੍ਹਾਂ ਨੇ ਯਾਹ ਕਰ ਲਏ ਸੇ ਤੇ ਹੋਰ ਟੱਬਰਦਾਰ ਸਿੰਘ ਬਹੁਤ ਫੜੇ ਗਏ ਤੇ ਲਾਹੌਰ ਨਖਾਸ ਵਿਚ ਲਿਜਾਕੇ ਭਾਂਤਿ ਭਾਂਤਿ ਦੇ ਤ੍ਰੀਕਿਆਂ ਨਾਲ ਮਾਰੇ ਗਏ, ਜਿਨ੍ਹਾਂ ਦੇ ਟਾਵੇਂ ਹਾਲ ਉਪਰ ਦਿੰਦੇ ਆ ਰਹੇ ਹਾਂ; ਪਰ ਮੀਰ ਮੰਨੂੰ ਨੂੰ ਖਾਲਸੇ ਦੇ ਦੋਖੀ ਧਰੋਹੀਆਂ ਨੇ ਹੁਣ ਭੈੜੀ ਪੱਟੀ ਸਿੰਘਾਂ ਦੇ ਟੱਬਰਾਂ ਨੂੰ ਫੜਨ ਤੇ ਦੁੱਖ ਦੇਣ ਦੀ ਪੜ੍ਹਾਈ, ਸੋ ਹੁਣ ਪਰਵਾਰਾਂ ਤੇ ਕਸ਼ਟ ਟੁੱਟ ਪਏ ਤੇ ਸਿੰਘਾਂ ਦੀਆਂ ਇਸਤ੍ਰੀਆਂ ਬੀ ਉਸ ਵੇਲੇ ਦੇ ਜ਼ੁਲਮਾਂ ਤੋਂ ਨਾ ਬਚੀਆਂ। ਇਕ ਟੋਲਾ ਸਿੰਘਣੀਆਂ ਦਾ ਤੁਰਕਾਂ ਦੇ ਢਹੇ ਚੜ੍ਹ ਗਿਆ ਸੀ, ਜੋ ਮੀਰ ਮੰਨੂੰ ਦੇ ਹੁਕਮ ਅਨੁਸਾਰ ਉਸ ਥਾਂ ਤੇ ਮਸੀਤ ਦੇ ਲਾਗੇ ਕੈਦ ਕੀਤਾ ਗਿਆ ਸੀ ਕਿ ਜਿਥੇ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ ਸੇ। ਹੋਰ ਭੀ ਕਈ ਤ੍ਰੀਮਤਾਂ ਥਾਂ ਥਾਂ ਤੋਂ ਫੜੀਆਂ ਇਥੇ ਲਿਆ ਕੇ ਕੈਦ ਕੀਤੀਆਂ ਗਈਆਂ ਅਰ ਇਸ ਟੋਲੇ ਵਿਚ ਸਾਡੀ ਸ਼ੀਲਾ ਤੇ ਭੁਜੰਗੀ; ਜੋ ਹਾਕਮ ਨੇ ਪੀਰ ਤੋਂ ਡਰਦੇ ਲਾਹੌਰ ਘੱਲੇ ਸਨ, ਦਾਖ਼ਲ ਕੀਤੇ ਗਏ। ਇਹ ਤ੍ਰੀਮਤਾਂ ਪਿੱਲੀਆਂ ਭੂਕ ਵਹਿਮਣਾਂ, ਭਰਮਣਾਂ, ਡਰ ਦੀਆਂ ਪੁਤਲੀਆਂ, ਮਨਮਤਣਾਂ ਅਤੇ ਗੁਰੂ ਤੋਂ ਬੇਖਬਰੀਆਂ


"ਗੋਕਲ ਚੰਦ ਨਾਰੰਗ ਸਿਖੋਂ ਕੇ ਪ੍ਰੀਵਰਤਨ' ਸਫਾ ੭੧ ਤੇ ਬਾਬੇ ਬੰਦੇ ਦੇ ਬਾਦ ਦੇ ਸਮੇਂ ਸਿਖਾਂ ਦੇ ਕਸ਼ਟਾਂ ਨੂੰ ਵਰਣਨ ਕਰਦੇ ਹੋਏ ਲਿਖਦੇ ਹਨ:- ਉਨਕੀ ਇਸਤਰੀਆਂ ਔਫ ਉਨ ਕੇ ਬਾਲਕ ਪਕੜ ਲੀਏ ਜਾਤੇ ਥੇ ਔਰ ਉਨੇਂ ਕਫ ਦੋ ਕਰ ਮਾਰਾ ਜਾਤਾ ਥਾਂ। ਨਹੀਂ ਸਨ। ਇਹਨਾਂ ਦੇ ਹਿਰਦੇ ਵਿਚ ਧਰਮ ਦਾ ਪੂਰਾ ਅਸਰ ਸੀ। ਇਹ ਇਕ ਪਰਮੇਸ਼ੁਰ ਤੋਂ ਬਿਨਾਂ ਕਿਸੇ ਪਰ ਨਿਸ਼ਚਾ ਨਹੀਂ ਰਖਦੀਆਂ ਸਨ। ਸਿਵਾ ਪਰਮੇਸ਼ੁਰ ਨਾਲ ਪਿਆਰ ਕਰਨ ਦੇ ਕਿਸੇ ਫੋਕਟ ਕਰਮ ਵਿਚ ਨਹੀਂ ਲੱਗਦੀਆਂ ਸਨ। ਇਨ੍ਹਾਂ ਲਈ ਇਹ ਧਰਮ ਸੱਚੀ ਖ਼ੁਸ਼ੀ ਦਾ ਕਾਰਨ ਸੀ। ਇਹ ਸੰਸਾਰਕ ਸੁੱਖਾਂ ਦੀ ਖ਼ਾਤਰ ਧਰਮ ਤੋਂ ਮੂੰਹ ਮੋੜਨ ਦਾ ਸੁਪਨੇ ਵਿਚ ਵੀ ਧਿਆਨ ਨਹੀਂ ਕਰਦੀਆਂ ਸਨ। ਇਹ ਉਹ ਮਾਂਵਾਂ ਨਹੀਂ ਸਨ ਜੋ ਪੁੱਤ ਲੈਣ ਪਿੱਛੇ ਮੜ੍ਹੀਆਂ, ਮਸਾਣਾਂ, ਜਾਦੂਆਂ ਦੇ ਮਗਰ ਫਿਰਨ। ਇਹ ਓਹ ਮਾਂਵਾਂ ਸਨ ਜੋ ਪੁੜਾਂ ' ਦੋ ਕਮਰਕੱਸੇ ਕਰਾਕੇ ਜੰਗਾਂ ਵਿਚ ਭੇਜਿਆ ਕਰਦੀਆਂ ਸਨ। ਇਹ ਉਹ ਵਹੁਟੀਆਂ ਨਹੀਂ ਸਨ ਜੋ ਫੈਸ਼ਨਾਂ ਦੇ ਮਗਰ ਲੱਗ ਕੇ ਆਪਣੇ ਆਪ ਨੂੰ ਸ਼ਿੰਗਾਰਾਂ ਵਿਚ ਸੁੱਟ ਕੇ ਖਿਡਾਉਣਿਆਂ ਵਰਗੀ ਫਬਨ ਨੂੰ ਆਪਣਾ ਜੀਵਨ ਬਣਾ ਲੈਣ, ਸਗੋਂ ਇਹ ਉਹ ਵਹੁਟੀਆਂ ਸਨ ਜੋ ਭਾਂਜ ਖਾਕੇ ਨੱਸੇ ਹੋਏ ਜੀਉਂਦੇ ਪਤੀ ਨੂੰ ਦੇਖਣ ਨਾਲੋਂ ਬਹਾਦਰੀ ਵਿਚ ਸ਼ਹੀਦ ਹੋਏ ਹੋਏ ਨੂੰ ਦੇਖ ਕੇ ਖ਼ੁਸ਼ ਹੁੰਦੀਆਂ ਸਨ ਤੇ ਜੰਗ ਵਿਚ ਤੁਰਨ ਲੱਗਿਆਂ ਨੂੰ ਕਿਹਾ ਕਰਦੀਆਂ ਸਨ:-

ਬੀਰਾ*! ਹੁਣ ਮੇਂ ਜਾਇਕੈ ਲੋਹਾ ਕਰੋ ਨਿਸ਼ੰਕ
ਨਾ ਮੁਹਿ ਚੜ੍ਹੇ ਰੰਡੇਪੜਾ ਨਾ ਤਹਿ ਲੱਗੇ ਕਲੰਕ।

ਇਹ ਉਹ ਭੈਣਾਂ ਸਨ ਜੋ ਵੀਰਾਂ ਨੂੰ ਰਣਭੂਮੀ ਵਿਚ ਤੌਰ ਕੇ ਅਸੀਸ ਦਿੰਦੀਆਂ ਸਨ:

ਵੀਰ! ਚਲੇ ਹੋ ਰਣ ਵਿਖੇ, ਸਨਮੁਖ ਜੰਗ ਜੁਡ਼ੋ
ਸਿਰ ਦੇਵੇਂ ਜਾਂ ਸਿਰ ਲਵੋ, ਪਿਠ ਦੇ ਨਾਹਿ ਮੁੜ

ਇਹ ਉਹ ਧੀਆਂ ਸਨ ਜੋ ਪਿਤਾ ਦੀ ਸ਼ਹੀਦੀ ਦੀ ਖਬਰ ਸੁਣ ਕੇ ਕਿਹਾ ਕਰਦੀਆਂ ਸਨ:-

‘ਅਮਰ ਭਏ ਹੁਣ ਪਿਤਾ ਜੀ ਜਨਮ ਨ ਮਰਨ ਕਦੀ


  • ਹੋ ਬਹਾਦਰ ਪਤੀ!

ਲੋਹਾ ਕਰਨਾ--ਉਹ ਬਹਾਦਰੀ ਕਿ ਆਪ ਮਰ ਜਾਵੇ ਜਾਂ ਮਾਰ ਲਏ । ਮੈਂ ਨ ਮਹਿੱਟਰ* ਬਣਾਂ ਹੁਣ, ਬਾਪੂ! ਜੁਗ ਜੁਗ ਜੀ।

ਹੁਣ ਕਰਨੀ ਕਰਤਾਰ ਦੀ ਐਸੀ ਆ ਹੋਈ, ਵਿਚਾਰੀਆਂ ਸਿੰਘਣੀਆਂ ਆਪ ਫਸ ਗਈਆਂ, ਨਿਸਚੇ ਤੇ ਪਰਤਾਵੇ ਦਾ ਵੇਲਾ ਆ ਗਿਆ। ਜੋ ਕਿਹਾ ਕਰਦੀਆਂ ਸਨ ਆਪ ਕਰਕੇ ਦਿਖਲਾਉਣਾ ਪਿਆ।

ਪਹਿਲੇ ਤਾਂ ਪਤੀਆਂ ਦੇ ਵਿਛੋੜਿਆਂ ਦਾ ਦੁਖ, ਉੱਤੋਂ ਡਾਢਿਆਂ ਦੀ ਕੈਦ ਭੁਗਤਣੀ ਪਈ! ਕਈ ਦਿਨ ਕਿਸੇ ਨੇ ਵਾਤ ਨਾ ਪੁਛੀ। ਅੱਠੀ-ਪਹਿਰੀ ਛੋਲਿਆਂ ਦੀ ਰੋਟੀ ਤੇ ਛੰਨਾਂ ਪਾਣੀ ਦਾ ਮਿਲੇ, ਨਾ ਆਉਣਾ ਨਾ ਧੋਣਾ ਨਾ ਹੱਸਣਾ ਨਾਂ ਖੇਡਣਾ ਨਾ ਕੋਈ ਸਫਾਈ ਨਾ ਸੁਖ; ਨਰਕ ਦੇ ਵਾਸੀਆਂ ਵਾਂਗ ਮੈਲੀ ਦਸ਼ਾ ਹੋ ਗਈ। ਅੰਞਾਣੇ ਬਾਲ ਭੁਖ ਦੇ ਹੋਏ ਵਿਲੂੰ ਵਿਲੂੰ ਪਏ ਕਰਨ; ਪਰ ਵਾਹ ਸਿੰਘਣੀਆਂ ਦੇ ਆਪੋ ਵਿਚ ਦੋ ਪਿਆਰ! ਜਿਨ੍ਹਾਂ ਦੇ ਕੁਛੜ ਬਾਲ ਨਹੀਂ ਸਨ: ਓਹ ਚੱਪਾ ਚੱਪਾ ਰੋਟੀ ਘੱਟ ਖਾਂਦੀਆਂ ਅਰ ਉਹ ਟੁਕੜੇ ਬਾਲਾਂ ਵਾਲੀਆਂ ਨੂੰ ਜਾਂ ਬਾਲਾਂ ਨੂੰ ਖੁਆਲਦੀਆਂ ਤੇ ਉਸ ਕਸ਼ਟ ਨੂੰ ਆਪੋ ਵਿਚ ਵੰਡ ਕੇ ਭੋਗਦੀਆਂ। ਬਾਣੀ ਦਾ ਪਾਠ ਕਰਦੀਆਂ ਗੁਰੂ ਪਰਮੇਸ਼ੁਰ ਨੂੰ ਧਿਆਂਉਂਦੀਆਂ, ਇਕੁਰ ਦੁੱਖ ਦੇ ਦਿਨ ਕੱਟਦੀਆਂ। ਹੁਣ ਮੀਰ ਮੰਨੂੰ ਨੇ ਹੁਕਮ ਦਿੱਤਾ ਕਿ ‘ਸਭਨਾ ਨੂੰ ਤੁਰਕ ਬਣਾਓ, ਜਿਹੜੀ ਨਾ ਮੰਨੇ ਉਸ ਨੂੰ


  • ਯਤੀਮ, ਮਾਪਿਆਂ ਤੋਂ ਰਹਿਤ

ਸਿੰਘਣੀਆਂ ਦੇ ਕਸ਼ਟਾਂ ਦੋ ਇਹ ਹਾਲ ਪੰਥ ਪ੍ਰਕਾਸ਼ ਗਿ: ਗਿਆਨ ਸਿੰਘ ਕ੍ਰਿਤ ਦੇ ਛਾਪਾ ਟੌਪ ਦੇ ਪੰਨਾ ੭੦੯ ਵਿਚ ਹਨ। ਭਾਈ ਗੰਡਾ ਸਿੰਘ ਕ੍ਰਿਤ ਗੁਰਦੁਆਰਾ ਸ਼ਹੀਦ ਗੰਜ (ਅੰਗਰੇਜ਼ੀ) ਦੇ ਸਵਾ ੩੦-੩੧ ਪਰ ਬੀ ਸੰਖੇਪ ਹਾਲ ਸਿੰਘਣੀਆਂ ਦੇ ਇਸ ਸਾਕੇ ਦਾ ਦਿਤਾ ਹੈ। ਇਸ ਸਾਕੇ ਤੋਂ ਪਹਿਲਾਂ ਅਬਦੁਲ ਸਮੱਦ ਖਾਂ ਦੇ ਸਮੇਂ ਬੀ ਸਿੰਘਾਂ ਦੀਆਂ ਸਿੰਘਣੀਆਂ ਤੇ ਬੱਚਿਆਂ ਤੇ ਕਹਿਰ ਵਰਤੇ ਸੇ। ਗੋਕਲ ਚੰਦ ਨਾਰੰਗ ਆਪਣੇ 'ਸਿਖੋਂ ਕੋ ਪ੍ਰੀਵਰਤਨ' ਸਫਾ ੧੮੯ ਪਰ ਲਿਖਦੇ ਹਨ '(ਸਿਖ) ਸਯੋਂ ਤਕ ਕਾ ਬੰਦੀ ਕੀਆ ਜਾਨਾ, ਉਨ੍ਹਾਂ ਕਸ਼ਟ ਦੀਆ ਜਾਨਾ, ਤਥਾ ਮਾਰ ਕੀ ਉਨ ਦਿਨੋਂ ਕੋਈ ਅਸਾਮਾਨ੍ਯ ਘਟਨਾ ਨਾ ਥੀ । ਡਾਲਾ ਜਾਨਾ ਪੰਥ ਪ੍ਰਕਾਸ਼ ਵਿਚ ਗਿ: ਗਿਆਨ ਸਿੰਘ ਜੀ ਇਸ ਸਾਕੇ ਦੇ ਮਗਰੋਂ ਸੰ: ੧੮੮੬ ਦੇ ਲਗ ਪਗ ਪੱਟੀ ਵਿਚ ਸਿੰਘਣੀਆਂ ਨੂੰ ਬਹੁਤ ਸਾਰੇ ਕਸ਼ਟ ਦਿਤੇ ਜਾਣ ਦਾ ਇਕ ਹੋਰ ਸਾਕਾ ਵਰਤਿਆ ਬੀ ਲਿਖਦੇ ਹਨ । ਦੇਖੋ ਸਫਾ ੭੬੪ ਟੈਪ ਛਾਪਾ ਸਵਾ ਮਣ* ਦਾਣੇ ਦੇ ਕੇ ਚੱਕੀ ਤੇ ਲਾਓ, ਜੋ ਨਾ ਪੀਹੇ ਤਦ ਕੋਟੜੇ ਮਾਰੋ ਇਹ ਹੁਕਮ ਸਾਰੇ ਸੁਣਾਇਆ ਗਿਆ। ਹੁਣ ਵਿਚਾਰੀਆਂ ਦੇ ਅੱਗੇ ਚੁੱਕੀਆਂ ਲਾਈਆਂ ਗਈਆਂ ਤੇ ਦਾਣੇ ਧਰੇ ਗਏ। ਕਰਤਾਰ ਦਾ ਭਾਣਾ ਸਿਰ ਮੱਥੇ ਤੇ ਮੰਨਕੇ ਅਰਦਾਸਾ ਸੋਧਕੇ ਸਿਰ ਪਈ ਤੇ ਕੱਟਣ ਨੂੰ ਤਿਆਰ ਹੋ ਗਈਆਂ। ਜਿਨ੍ਹਾਂ ਦੇ ਨਿਆਣੇ ਨਾ ਸੇ ਤੇ ਪਿੰਡਾਂ ਦੀਆਂ ਸਨ ਉਹ ਤਾਂ ਦਿਨ ਚੜ੍ਹਦੇ ਤੱਕ ਔਖੀਆਂ ਹੋ ਹਵਾ ਕੇ ਪੀਹਣ ਪੀਹ ਬੈਠੀਆਂ, ਪਰ ਹਾਇ! ਸ਼ਹਿਰਾਂ ਤੋਂ ਅਮੀਰ ਘਰਾਂ ਦੀਆਂ ਸਿੰਘਣੀਆਂ ਲਈ ਇਹ ਬੜਾ ਔਖਾ ਸੀ। ਇਹ ਵਿਚਾਰੀਆਂ ਚੱਕੀ ਪੀਂਹਦੀਆਂ ਹਨ, ਬਾਣੀ ਪੜ੍ਹਦੀਆਂ ਹਨ,ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਸੋਚਦੀਆਂ ਹਨ, ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਦੇ ਅਸਹਿ ਖੋਦਾਂ ਦੇ ਨਕਸ਼ੇ ਅੱਖਾਂ ਅੱਗੇ ਲਿਆ ਕੇ ਆਪਣੇ ਦੁਖਾਂ ਨੂੰ ਸੁਖ ਸਮਝਕੇ ਸਿਰ ਪਈ ਨੂੰ, ਬਿਤਾਉਂਦੀਆਂ ਹਨ, ਪਰ ਹਾਇ ਡਾਢੇ ਦੀ ਵਗਾਰ! ਹੱਥਾਂ ਨੂੰ ਛਾਲੇ ਬਾਹਾਂ ਵਿਚ ਪਿੰਨ ਪੈ ਰਹੇ ਹਨ, ਮਣ ਮਣ ਦੀ ਬਾਂਹ ਹੋ ਰਹੀ ਹੈ, ਮਾਨੋ ਸਾਰੇ ਸਰੀਰ ਦਾ ਲਹੂ ਇਨ੍ਹਾਂ ਵਿਚ ਆਵੜਿਆ ਹੈ। ਲੱਕ ਥੱਕਕੇ ਸਰੀਰ ਦਾ ਭਾਰ ਚੁੱਕਣੋਂ ਨਾਂਹ ਕਰ ਰਿਹਾਹੈ। ਸੁਹਲ ਸ਼ੀਲ ਕੌਰ ਵਲ ਦੇਖੋ, ਰਾਜ ਘਰ ਦੀ ਪੁਲੀ ਗੋਲੀਆਂ ਜਿਸ ਦੇ ਅੱਗੇ ਹੱਥ ਬੰਨ੍ਹ ਖੜੋਂਦੀਆਂ ਸਨ, ਧਰਮ ਪਿੱਛੇ ਕਿਸ ਅਪਦਾ ਦੇ ਮੂੰਹ ਆ ਗਈ ਹੈ! ਗੋਰੀਆਂ ਗੋਰੀਆਂ ਬਾਹਾਂ ਲਾਲ ਹੋ ਗਈਆਂ ਹਨ, ਚਿਹਰਾ ਮੁਰਝਾ ਗਿਆ। ਜਦੋਂ ਪਿਆਰਾ ਲਾਲ ਮਾਂ ਦੇ ਹੱਥ ਫੜ ਕੇ ਵਾਸਤੇ ਪਾਉਂਦਾ ਹੈ, ‘ਅੰਮਾਂ ਜੀ! ਤੁਸੀਂ ਸਾਹ ਕੱਢ ਲਵੋ ਪਲ ਭਰ, ਮੈਂ ਚੱਕੀ ਫੇਰਦਾ ਹਾਂ।' ਮਾਂ, ਮਮਤਾ ਦੀ ਮਾਰੀ ਮਾਂ, ਐਡਾ ਕਰੜਾ ਕੰਮ ਪੁਤ੍ਰ ਨੂੰ ਕਿੱਕਰ ਦੇਵੇ? ਸਰੀਰ ਬੀ ਥੱਕ ਕੇ ਚੂਰ ਹੋ ਗਿਆ ਹੈ, ਪੁੱਤ੍ਰ ਭੀ ਖਹਿੜਾ ਨਹੀਂ ਛੱਡਦਾ, ਹਾਰ ਕੇ ਹੱਥ ਚੁੱਕ ਲੈਂਦੀ ਹੈ। ਗੁਲਾਬ ਵਰਗਾ ਬਾਲਕ ਮਾਂ ਦੇ ਦੁਖੜੇ ਵੰਡਾਉਂਦਾ ਹੈ, ਪਰ ਹਫ ਹਫਜਾਂਦਾ ਹੈ। ਇਸ ਬਿਪਤਾ ਵਿਚ ਇਨ੍ਹਾਂ ਗੁਰੂ ਦੀਆਂ ਪਿਆਰੀਆਂ ਸਿੰਘਣੀਆਂ ਦਾ ਹਾਲ ਦੇਖੋ ਸੁਣੇ ਦਾ ਬੜਾ ਫਰਕ ਹੈ। ਜੋ ਤ੍ਰੀਮਤ ਤਕੜੀ ਹੈ ਅਰ ਆਪਣੀ ਬਿਪਤਾ ਪੂਰੀ ਕਰ ਚੁੱਕੀ ਹੈ, “ਸਵਾ ਮਣ ਕੱਚੇ ਜੋ ੨੦ ਹੋਰ ਪੱਕੋ ਦੇ ਲਗਪਗ ਹੁੰਦੇ ਸਨ। ਉਹ ਭਾਵੇਂ ਕਿੱਡੀ ਥੱਕ ਗਈ ਹੋਵੇ ਕਿਸੇ ਨਿਰਬਲ ਨੂੰ ਦੁਖੀ ਦੇਖਕੇ ਉਸਦਾ ਹੱਥ ਵਟਾ ਰਹੀ ਹੈ, ਕਿਤੇ ਦੋ ਦੋ ਲੱਗ ਰਹੀਆਂ ਹਨ। ਇਕ ਧੰਮੋ ਨਾਮੇ ਤਕੜੀ ਸਿੰਘਣੀ ਨੇ ਸ਼ੀਲਾ ਨੂੰ ਡਿੱਠਾ ਤੇ ਰੋ ਕੇ ਬੋਲੀ, ‘ਪਿਆਰੀ! ਤੂੰ ਤਾਂ ਸੁੰਦਰੀ ਵਰਗੀ ਜਾਪਦੀ ਹੈਂ, ਹਾਇ! ਉਸ ਧਰਮ ਦੀ ਮੂਰਤੀ ਨੇ ਬੀ ਬੜੇ ਖੇਦ ਪਾਏ ਸਨ ਪਰ ਅੰਤ ਤਕ ਕਦੇ ਨਹੀਂ ਸੀ ਡੋਲੀ। ਉਸ ਨੇ ਕੁਛ ਚਿਰ ਹੋਇਆ ਕਿ ਸਰੀਰ ਤਿਆਗਿਆ ਹੈ। ਸ਼ੀਲ ਕੌਰ ਦਾ ਨਾਲੇ ਇਸਨੇ ਹੱਥ ਵਟਾਇਆ, ਨਾਲੇ ਸੁੰਦਰੀ ਦੀ ਕਥਾ ਸੁਣਾਈ। ਇਸ ਪ੍ਰਕਾਰ ਸਿੰਘਣੀਆਂ ਨੇ ਆਪਣੀ ਮੁਸ਼ੱਕਤ ਤੋਂ ਵਿਹਲੀਆਂ ਹੋ ਕਰਤਾਰ ਅੱਗੇ ਅਰਦਾਸੇ ਸੋਧੇ:-

'ਹੇ ਅਕਾਲ ਪੁਰਖ ਸੁਆਮੀ! ਸਾਨੂੰ ਸਿਦਕ ਬਖਸ਼ਿਓ, ਭਾਵੇਂ ਅਸੀਂ ਸਰੀਰਾਂ ਕਰਕੇ ਅਬਲਾ ਹਾਂ ਪਰ ਮਨ ਸਾਡੇ ਤੁਸਾਂ ਬਲਵਾਨ ਕੀਤੇ ਹਨ ਤੇ ਪਵਿੱਤ੍ਰ ਸਤ ਧਰਮ ਬਖਸ਼ਿਆ ਹੈ। ਤੂੰ ਬਿਰਦ ਦੀ ਲਾਜ ਰੱਖੀਂ। ਅਸੀਂ ਤਸੀਹੇ ਭੋਗੀਏ, ਪਰ ਧਰਮ ਨਾ ਹਾਰੀਏ, ਟੁਕ ਟੁਕ ਵੱਢੀਆਂ ਜਾਈਏ ਪਰ ਮਨੀ ਸਿੰਘ ਵਾਂਗ ਸਿਦਕੋਂ ਮੂੰਹ ਨਾ ਮੋੜੀਏ। ਤੂੰ ਸੱਚ ਅਰ ਪ੍ਰੇਮ ਹੈਂ ਤੇਰੇ ਬਲ ਨਾਲ ਤੇਰੇ ਨਾਮ ਤੋਂ ਸਦਕੇ ਹੋ ਜਾਈਏ। ਜਿੰਦ ਵਾਰੀਏ, ਪਰ ਆਪਣੇ ਇਸ਼ਟ ਤੋਂ ਮੂੰਹ ਨਾ ਮੋੜੀਏ। ਸਭ ਕੁਝ ਜਾਏ ਹੇ ਕਰਤਾਰ! ਸ਼ੀਲ ਧਰਮ ਨਾਂ ਜਾਏ। ਤਲਵਾਰਾਂ ਦੇ ਜੌਹਰ ਚੱਖੀਏ; ਪਰ ਕੱਚ ਤੇ ਝੂਠ ਨਾ ਵਿਹਾਝੀਏ। ਐਸੀਆਂ ਬੇਨਤੀਆਂ ਕਰ ਕਰ ਕਸ਼ਟਾਂ ਨੂੰ ਬਿਤਾਉਂਦੀਆਂ । ਕਦੀ ਤੁਰਕ ਆ ਕੇ ਕੁਝ ਭਰਮਾਉਣ ਦਾ ਜਤਨ ਕਰਦੇ ਜਾਂ ਦਾਬੇ ਧੌਂਸੇ ਦੇਂਦੇ; ਤਦ ਸ਼ੇਰ ਵਾਂਗ ਭਬਕ ਕੇ ਸਿੰਘਣੀਆਂ ਉੱਤਰ ਦਿੰਦੀਆਂ। ਇਸ ਤਰ੍ਹਾਂ ਇਕ ਦਿਨ ਪਰਤਾਵੇ ਲਈ ਇਕ ਡੰਗ ਰੋਟੀ ਬੀ ਬੰਦ ਕਰ ਦਿਤੀ ਗਈ। ਮੁਸ਼ੱਕਤਾਂ ਕਰਨੀਆਂ ਤੇ ਕੈਦਾਂ ਭੋਗਣੀਆਂ, ਉਦੋਂ ਰੋਟੀ ਨਾ ਲੱਝਣੀ!

ਜਿਨ੍ਹਾਂ ਨੇ ਚਾਰ ਚਾਰ ਵੇਲੇ ਰੱਜ ਖਾਧੀਆਂ ਹੋਣ ਅਰ ਹਾਜ਼ਮਿਆਂ ਦੇ ਚੂਰਨ ਤੇ ਸੋਡਾ ਵਾਟਰਾਂ ਨਾਲ ਮਠਿਆਈਆਂ ਨੂੰ ਪਚਾਇਆ ਹੋਵੇ, ਉਨ੍ਹਾਂ


  • ਇਹ ਪੁਸਤਕ ਵੱਖਰੀ ਛਪੀ ਹੋਈ ਹੈ, ਜੋ ਖਾਲਸਾ ਸਮਾਚਾਰ ਅੰਮ੍ਰਿਤਸਰ ਦੇ ਦਫਤਰੋਂ ਨੂੰ ਮਿਲਦੀ ਹੈ ਦਾ ਹਾਲ ਕੀ ਮਲੂਮ? ਜਿਨ੍ਹਾਂ ਨੇ ਵਰਤ ਰੱਖ ਰੱਖ ਕੇ ਨੂੰ ਇਨ੍ਹਾਂ ਪੀੜਾਂ ਬੀ ਫਲੋਹਾਰਾਂ ਤੇ ਪੇੜਿਆਂ ਦੀਆਂ ਟੋਕਰੀਆਂ ਤੇ ਸ਼ਰਬਤਾਂ ਦੇ ਘੋੜਿਆਂ ਨੂੰ ਹੱਥ ਫੇਰੇ ਹੋਣ ਓਹ ਮੁਸ਼ੱਕਤਾਂ ਤੇ ਭੁੱਖ ਨੂੰ ਕੀ ਜਾਨਣ? ਹਾਂ ਨੇ ਭੁੱਖ ਦੇ ਦੁੱਖ ਡਿੱਠੇ ਹਨ ਉਹ ਰੋ ਰੋ ਕੇ ਇਹ ਕਹਿੰਦੇ ਹਨ ਮੌਤੋਂ ਭੁੱਖ ਬੁਰੀ।

ਇਕ ਦਿਨ ਸਿੰਘਣੀਆਂ ਨੂੰ ਚਾਬਕ ਬੀ ਮਰਵਾਏ ਗਏ। ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਸਿਖਿਆ ਪਾ ਕੇ ਸੱਚ ਉਤੇ ਦ੍ਰਿੜ੍ਹ ਹੋਈਆਂ ਨੇ ਸਰੀਰਕ ਕਸ਼ਟਾਂ ਨੂੰ ਝੱਲਿਆ। ਉਨ੍ਹਾਂ ਨੇ ਧਰਮ ਨੂੰ ਆਪਣੇ ਦੁਖੀ ਸਰੀਰ ਦੇ ਅੰਦਰਲੇ ਕਸ਼ਟਾਤਰ ਮਨ ਤੋਂ ਬੀ ਅੰਦਰਲੇ ਆਪੇ ਦੇ ਡੱਬੇ ਵਿਚ ਸੰਭਾਲ ਰਖਿਆ ਹੋਇਆ ਸੀ, ਕੌਣ ਓਥੋਂ ਉਸ ਲਾਲ ਨੂੰ ਹਿਲਾਉਂਦਾ?

ਇਨ੍ਹਾਂ ਜਲਾਦਣੀਆਂ ਵਿਚੋਂ ਇਕ ਸ਼ੀਲ ਕੌਰ ਦੇ ਪੇਕੇ ਦੀ ਸੀ। ਉਸ ਨੂੰ ਸ਼ੀਲ ਕੌਰ ਦੇ ਪਿਤਾ ਦਾ ਹਾਲ ਮਲੂਮ ਸੀ ਕਿ ਤਾਰਾ ਸਿੰਘ ਵਾਂਈਂਏ ਦੇ ਨਾਲ ਉਹ ਕਿਸ ਬਹਾਦਰੀ ਨਾਲ ਸ਼ਹੀਦ ਹੋਇਆ ਸੀ* ਅਸੀਂ ਕੇਵਲ ਇਕੋ ਧੀ ਬਾਕੀ ਛੱਡ ਗਿਆ ਸੀ; ਜਿਸ ਨੂੰ ਉਸ ਦੇ ਚਾਚੇ ਨੇ ਇਕ ਮੁਕੱਦਮਾ ਜਿੱਤਣ ਦੀ ਖ਼ਾਤਰ ਚੂਹੜ ਮਲ ਦੇ ਪੁੱਤਰ ਨਾਲ ਵਿਆਹ ਦਿੱਤਾ ਸੀ। ਅੱਜ ਉਸ ਨੂੰ ਸਿੰਘਣੀਆਂ ਵਿਚ ਖੇਦ ਪਾਉਂਦੀ ਦੇਖ ਕੇ ਨਾ ਰਹਿ ਸਕੀ ਅਰ ਬੋਲ ਉਠੀ :

'ਪਿਤਾ ਪਰ ਪੂਤ ਜਾਤ ਪੁਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ। ਬੱਚੀਏ! ਤੂੰ ਕਿਥੋਂ ਚੂਹੜ ਮੱਲ ਵਰਗੇ ਦੇ ਘਰ ਰਹਿਣ ਜੋਗੀ ਮੈਂ ਤੂੰ ਤਾਂ ਪਤੀ ਨੂੰ ਵੀ ਸਿੱਖ ਬਣਾਕੇ ਸ਼ਹੀਦ ਕਰਵਾਇਆ ਹੋਣਾ ਹੈ। ਤੇਰੀ ਮਾਂ ਵੀ ਖੇਦ ਸਹਿਕੇ ਚੜ੍ਹੀ ਸੀ, ਤੂੰ ਬੀ ਮਾਪਿਆਂ ਵਾਂਙ ਆ ਫਸੀ । ਸਿੰਘ ਦੀ ਉਲਾਦ ਭਾਵੇਂ ਕਿਤੇ ਚਲੀ ਜਾਏ, ਜ਼ਰੂਰ ਆਪਣੇ ਜੌਹਰ ਦੱਸੋ ਪਰ ਦੱਸੋ।

ਭਾਵੇਂ ਇਹ ਕਰੜਾਈ ਕਰਨ ਵਾਸਤੇ ਆਈ ਸੀ ਪਰ ਇਨਸਾਨੀ ਦਿਲ ਆਖ਼ਰ ਦਿਲ ਹੈ, ਇਹ ਤ੍ਰੀਮਤ ਸ਼ੀਲਾ ਤੇ ਤਰਸ ਖਾ ਕੇ ਚੂਹੜ ਮੱਲ ਦੇ ਘਰ ਪਹੁੰਚੀ ਅਰ ਸ਼ੀਲਾ ਦੀ ਸੱਸ ਨੂੰ ਸਾਰਾ ਹਾਲ ਕਹਿ ਆਈ। ਉਹ


ਆਪ ੧੭੮੨੮੩ ਦੇ ਲਗ ਪਗ ਸ਼ਹੀਦ ਹੋਏ ਸੇ। ਦੁਖਿਆਰਨ ਅੱਗੇ ਹੀ ਗ਼ਮਾਂ ਵਿਚ ਡੁੱਬੀ ਰਹਿੰਦੀ ਸੀ, ਹੋਰ ਬੀ ਵਹਿਣਾਂ ਵਿਚ ਗ਼ਰਕ ਹੋ ਗਈ। ਪਰ ਤੀਮੀ ਅਕਲ ਵਾਲੀ ਸੀ, ਇਸ ਜਰਵਾਣੀ ਨੂੰ ਰੁਪਏ ਦੇ ਕੇ ਬੋਲੀ ਕਿ ਕਿਵੇਂ ਮੇਰੀ ਨੂੰਹ ਤੇ ਪੋਤਰੇ ਨੂੰ ਕੱਢ ਕੇ ਮੇਰੇ ਪਾਸ ਪੁਚਾ ਦੇਹ। ਇਸ ਚਲਾਕ ਤੀਵੀਂ ਨੇ ਲਾਲਚ ਵਿਚ ਆ ਕੇ ਉਨ੍ਹਾਂ ਦੋਹਾਂ ਨੂੰ ਕੱਢਣੇ ਦੇ ਜਤਨ ਕੀਤੇ, ਪਰ ਪੇਸ਼ ਕੋਈ ਨ ਗਈ।

ਮੀਰ ਮੰਨੂੰ ਸਿੰਘਣੀਆਂ ਦੇ ਹੱਠ ਤੋਂ ਬਹੁਤ ਅਸਚਰਜ ਹੋ ਕੇ ਇਕ ਦਿਨ ਆਪ ਉਥੇ ਪਹੁੰਚਾ ਅਰ ਉਹਨਾਂ ਨੂੰ ਧਰਮ ਛੱਡਣ ਲਈ ਪ੍ਰੇਰਨਾ ਕਰਵਾਈ। ਪਰ ਉਹਨਾਂ ਨੇ ਨਾਂਹ ਵਿਚ ਉੱਤਰ ਦਿੱਤੇ।

ਸਿੰਘਣੀਆਂ ਕੋ ਕਰੋਂ, ਮੰਨੂੰ : ਤੁਮ ਦੀਨ ਕਬੂਲੋਂ
ਮਨਵਾਂਛਤ ਸੁਖ ਭੂਗੋ ਬੈਠੀਆਂ ਪਲਣੇ ਝੂਲ

ਸੁਣ ਸਿੰਘਣੀਆਂ ਕਹਯੋ, ਦੀਨ ਹਮ ਸਾਚਾ ਲੀਓ! ਹੇਤ ਤਾਰਨੇ ਤ ਅਕਾਲ ਨੇ ਹਮ ਕੋ ਦੀਓ । ਔਰ ਮਜ਼੍ਹਬ ਹੈਂ ਜਿਤਕ ਸਭੀ ਬੰਯੋ ਨੇ ਕੀਏ। ਰਚ ਬਨਾਵਟੀ ਕੂਰ ਪ੍ਰਭੁ ਤੇ ਬੇਮੁਖ ਥੀਏ ! ਗੁਰਮਤ ਸਚਾ ਲਾਲ ਛੋਡ਼ ਕਰ ਕ੍ਯੋਂ ਗਹਿ ਥਾਰਾ? ਬੇਈਮਾਨ ਬਨ ਜੀਐਂ ਕਹੋ ਕਬ ਲੌ ਸੰਸਾਰਾ? ਰੋਗ, ਸੋਗ, ਭੁਖ, ਦੁਖ, ਕਾਲ ਕਰਮਨ ਕਾ ਲੇਖੋ। ਭੋਗਨ ਪੜ ਹੈ ਸਰਬ ਮਜ਼ਹਬ ਮੈਂ ਇਕ ਸਮ ਦੇਖੇ ॥੧੬॥ (ਪੰਥ ਪ੍ਰਕਾਸ਼ ਭਾ: ਗਿਆਨ ਸਿੰਘ, ਨਿਵਾਸ ੮੨)

ਇਹ ਉੱਤਰ ਸੁਣਕੇ ਮੀਰ ਮੰਨੂੰ ਅੱਗ ਭਬਕਾ ਹੋ ਗਿਆ ਅਰ ਕਹਿਰਵਾਨ ਹੋ ਕੇ ਬੋਲਿਆ: ‘ਇਨ੍ਹਾਂ ਕਾਫਰਾਂ ਦੀ ਜਿੰਦ ਤੇ ਦੀਨ ਜਦ ਦੇਖੇ ਕਰੜੇ ਹੀ ਦੇਖੋ।

ਗੱਲ ਕੀਹ ਹੁਣ ਕਹਿਰਵਾਨ ਮੰਨੂੰ ਦੇ ਕ੍ਰੋਧ ਨਾਲ ਭੜਕੇ ਹਿਰਦੇ ਨੇ ਹੁਕਮ ਦਿੱਤਾ। ਪੰਜ ਸੱਤ ਸਵਾਰ ਨਿਕਲ, ਸਿਪਾਹੀ ਘੇਰਾ ਪਾ ਖਲੋਤੇ। ਮਾਵਾਂ ਦੇ ਕੁੱਛੜਾਂ ਤੋਂ ਨਿਆਣੇ ਪੁਤ੍ਰ ਖੋਹ ਕੇ ਉਛਾਲ ਕੇ ਖਿਦੂ ਵਾਂਗ ਅਸਮਾਨ ਤੇ ਸਿੱਟਦੇ ਹਨ, ਡਿੱਗਦੇ ਹੇਠ ਨੇਜ਼ੇ ਧਰਕੇ ਉਨ੍ਹਾਂ ਨੂੰ ਪਰੋਂਦੇ ਹਨ ਜੋ ਅਤਿ ਚਿਚਲਾ ਚਿਚਲਾ ਤੇ ਲੁੱਛ ਲੁੱਛ ਕੇ ਜਿੰਦ ਤੋੜਦੇ ਹਨ। ਸਿੰਘਣੀਆਂ ਕੇ ਬੱਚੇ ਲੈ ਕੇ। ਉਨ ਕੇ ਸਨਮੁਖ ਉਨ੍ਹੇਂ ਦਿਖੈ ਕੇ ਉਪਰ ਕੋ ਉਛਾਲ ਕੱਟ ਸੁੱਣ ਹੈਂ; ਕਰ ਪੁਟ ਹੈਂ। ਬਰਛਿਆਂ ਮਾਹਿ ਅਨੇਕ ਇਸ ਕਹੇ। ਅਤੇ ਜ਼ੁਲਮ ਜੜ੍ਹਾਂ ਨਿਜ ਪਰੋਏ । ਸ਼ੀਰਖੋਰ ਤੜਫਾ (ਪੰਥ ਪ੍ਰਕਾਸ਼ ਪੰਨਾ ੭੧੦) ਮਾਵਾਂ ! ਹਾਇ ਪੁੱਤਾਂ ਦੀਆਂ ਪਿਆਰੀਆਂ ਮਾਵਾਂ, ਆਪਣੇ ਬੱਚਿਆਂ ਦੀ ਡਰਾਉਣੀ ਮੌਤ ਵੱਲ ਮੁਸ਼ਕਾਂ ਕੱਸੀਆਂ ਬੈਠੀਆਂ ਕਿਸ ਬੇ-ਬਸੀ ਨਾਲ ਦੇਖ ਰਹੀਆਂ ਹਨ । ਐਡੇ ਕਰੜੇ ਦੁੱਖ ਨੂੰ ਦੇਖ ਕੇ ਪਾਣੀ ਵੀ ਅੱਖਾਂ ਵਿਚ ਪੱਥਰ ਹੋ ਜਾਂਦਾ ਹੈ, ਪਰ ਬਹਾਦਰ ਸਿੰਘਣੀਆਂ ਦੇਖਦੀਆਂ ਹਨ ਤੇ ਆਖਦੀਆਂ ਹਨ : “ਵਾਹਿਗੁਰੂ ! ਤੇਰੀ ਗੋਦ ਸਦਾ ਹਰੀ, ਸਦਾ ਹਰੀ ਗੋਦ ਵਿਚ ਲੈ ਲਓ ਆਪਣੇ ਬਾਲ। ਜਦ ਸ਼ੀਲ ਕੌਰ ਦੇ ਦੁਲਾਰੇ ਦੀ ਵਾਰੀ ਆਈ, ਤਦ ਮੀਰ ਮੰਨੂੰ ਉਸਦੀ ਸੁੰਦਰ ਸ਼ਕਲ ਵੇਖਕੇ ਐਦਾਂ ਚਕ੍ਰਿਤ ਹੋ ਕੇ ਠਿਠਰਿਆ ਕਿ ਜਿਵੇਂ ਅੱਗ ਦਾ ਭਬਾਕਾ ਠੰਢੇ ਜਲ ਦੇ ਪੈਣ ਤੇ ਠਰ ਜਾਂਦਾ ਹੈ। ਉਹ ਜਰਵਾਣੀ ਬੀ ਵੱਢੀ ਖਾਕੇ,ਜਿਸਦਾ ਹਾਲ ਪਿੱਛੇ ਕਿਹਾ ਹੈ, ਉਨ੍ਹਾਂ ਦੇ ਬਚਾਓ ਵਿਚ ਤਿਆਰ ਹੋਈ ਹੋਈ ਕਈ ਹੀਲੇ ਕਰਦੀ ਰਹੀ ਸੀ ਅਰ ਹੁਣ ਤੀਕ ਬਚਾਈ ਰੱਖਿਆ ਸਾ ਸੂ: ਪਰ ਸ਼ੋਂਕ ! ਜ਼ਾਲਮ ਦੀ ਤਿੱਖੀ ਨਜ਼ਰ ਤੋਂ ਸੁਹਜ ਵਿਚ ਚਮਕਦੇ. ਧਰਮੀਆਂ ਨੂੰ ਛਲਦੇ ਪਤਲੇ ਪਰਦੇ ਨਾਲ ਕੱਜ ਨਾ ਸਕੀ। ਦੇਖੀਏ ਮੰਨੂੰ ਇਨ੍ਹਾਂ ਨਾਲ ਕੀ ਕਰਦਾ ਹੈ? ਕੀ ਇਸਦੇ ਅੰਦਰ ਸਿਖਾਂ ਨਾਲ ਸਖਤੀ ਕਰਦੇ ਕਰਦੇ ਸਖਤੀ ਪਦਾਰਥ ਭਰ ਗਏ ਹਨ, ਅਰ ਸਾਰੇ ਅੰਗਰ ਵਿਚ ਬਦਲ ਗਏ ਹਨ ? ਦਯਾ, ਤਰਸ, ਹਮਦਰਦੀ, ਜੀਵ ਰੱਖਿਆ ਕੋਈ ਉਸ ਅਪਾਹਜ ਹਿਰਦੇ ਵਿਚ ਬਾਕੀ ਨਹੀਂ, ਜੋ ਸਾਡੀ ਦੁਯਾਰਨ ਸ਼ੀਲ ਲਈ ਸਿਫਾਰਸ਼ ਕਰੇ ? ਪਰ ਸਿਆਣੇ ਆਖਦੇ ਹਨ ਕਿ ਬਾਜ਼ੇ ਵੇਲੇ ਬੁਰੇ ਕਾਰਨਾਂ ਤੋਂ ਭੀ ਭਲੇ ਕਾਰਜ ਨਿਕਲ ਪੈਂਦੇ ਹਨ, ਜੋ ਕਰਨੇ ਵਾਲੇ ਦੀ ਨਿਯਤ ਵਿਚ ਨਹੀਂ ਹੁੰਦੇ। ਸ਼ੀਲਾ ਦੀ ਸੁੰਦਰਤਾ ਦੇਖ ਕੇ ਪਾਤਰ ਹਿਰਦੇ ਵਿਚ ਭੈੜੀ ਵਾਸ਼ਨਾ ਉਪਜੀ ਅਰ ਸਿੰਘਣੀ ਨੂੰ ਬੇਗਮ ਬਨਾਉਣੇ ਦਾ ਸ਼ੌਕ ਪੈਦਾ ਹੋਇਆ; ਝੱਟ ਹੁਕਮ ਦੇ ਦਿੱਤਾ ਕਿ ਇਸ ਨੂੰ ਬੱਚੇ *ਦੁੱਧ ਪੀਂਦੇ ਬੱਚੇ । -੯੩ Page 99 www.sikhbookclub.com ਸਮੇਤ ਮਹਿਲਾਂ ਵਿਚ ਭੇਜ ਦਿਓ।

ਵਜ਼ੀਰ-ਹਜ਼ੂਰ! ਇਤਨੀ ਸਖ਼ਤੀ ਇਨ੍ਹਾਂ ਨਾਲ ਕੀਤੀ, ਪੁੱਤ ਮਾਰੇ, ਕਿਸੇ ਨੇ ਦੀਨ ਕਬੂਲ ਨਹੀਂ ਕੀਤਾ, ਇਹ ਕਿੱਕਰ ਕਬੂਲ ਕਰੇਗੀ ?

ਮੰਨੂੰ-ਤੈਨੂੰ ਕੀ ਖ਼ਬਰ, ਇਹ ਤ੍ਰੀਮਤਾਂ ਤੂੰ ਜਾਣਦਾ ਹੈ ਕਿ ਆਪਣਾ ਦੀਨ ਛੱਡਣੋਂ ਬਚ ਰਹਿਣਗੀਆਂ । ਮੈਂ ਤਾਂ ਨਿਰਾ ਇਹ ਚਾਹੁੰਦਾ ਸਾਂ ਕਿ ਇਹ ਆਪਣੇ ਮੂੰਹੋਂ ਆਪ ਹੀ ਕਹਿ ਦੇਣ। ਥੋੜੇ ਦਿਨ ਹੋਰ ਸੂਲਾਂ ਚੋਭਾਂਗਾ, ਜੇ ਫੇਰ ਵੀ ਹਨ ਰਿਹਾ, ਤਦ ਬਦੋਬਦੀ ਢਾਹ ਕੇ ਜੂਠੇ ਪਾਣੀ ਮੂੰਹ ਵਿਚ ਪਾਕੇ ਮੋਮਨਾਂ ਨਾਲ ਵਿਆਹ ਦਿਆਂਗਾ, ਪਰ ਇਸ ਚਾਂਦ ਬੀਬੀ ਨਾਲ ਅੱ ਹੀ ਇਹ ਸਲੂਕ ਹੋਵੇਗਾ। ਇਸ ਨੂੰ ਮਹਿਲੀਂ ਦਾਖਲ ਕੀਤਾ ਜਾਏਗਾ।

ਅੱਛਾ ਹੁਣ ਚਲੋ ਇਨ੍ਹਾਂ ਤ੍ਰੀਮਤਾਂ ਦੇ ਬੱਚਿਆਂ ਦੇ ਟੋਟੇ ਇਨ੍ਹਾਂ ਦੀ ਝੋਲੀ ਪਾਓ ਅਰ ਰਾਤ ਭਰ ਭੁੱਖਿਆਂ ਰੱਖੋ, ਫੇਰ ਮੇਰੇ ਪਾਸ ਖਬਰ ਕਰੋ।

੧੪. ਕਾਂਡ।

ਸ਼ੀਲ ਕੌਰ ਤੇ ਭੁਜੰਗੀ ਮੁਸ਼ਕਾਂ ਕੱਸੀਆਂ ਹੋਈਆਂ ਵਿਚ ਮਹਿਲੀਂ ਪਹੁੰਚੇ। ਪਾਤਸ਼ਾਹੀ ਸਜਾਉਂਟਾਂ ਵਾਲੇ ਮਕਾਨ ਵਿਚ ਉਤਾਰਾ ਮਿਲਿਆ। ਮੁਸ਼ਕਾਂ ਖੋਹਲੀਆਂ ਗਈਆਂ, ਗੋਲੀਆਂ ਬਾਂਦੀਆਂ ਹਾਜ਼ਰ ਹੋ ਗਈਆਂ, ਸੁਖ ਭੋਗਣ ਦੇ ਸਾਰੇ ਸਾਮਾਨ ਮੌਜੂਦ ਹੋ ਗਏ। ਰੇਸ਼ਮੀ ਪੁਸ਼ਾਕਾਂ ਹਾਜ਼ਰ ਹੋਈਆਂ ਗਹਿਣਿਆਂ ਦੇ ਡੱਬੇ ਅੱਗੇ ਧਰੇ ਗਏ। ਕਈ ਸਿਆਣੀਆਂ ਤਰੀਮਤਾਂ ਸਮਝਾਉਣ ਵਾਸਤੇ ਹਾਜ਼ਰ ਹੋਈਆਂ ਕਿ ਹੁਣ ਹਠ ਛੱਡ ਕੇ ਪੰਜਾਬ ਦੀ ਮਹਾਰਾਣੀ ਬਣੋਂ, ਅਟਕ ਤੋਂ ਲੈ ਕੇ ਸਤਲੁਜ ਤੋੜੀ ਤੁਹਾਡਾ ਸਿੱਕਾ ਚੱਲੇ ਅਰ ਤੁਹਾਡੇ ਨਾਉਂ ਤੋਂ ਦੇਸ਼ ਥਰ ਥਰ ਕੰਬੇ । ਸ਼ੀਲ ਕੌਰ ਇਉਂ ਸਿਰ ਨਿਹੜਾਏ ਦਿਲ ਵਿਚ ਕੰਡਿਆਂ ਦੀਆਂ ਚੋਭਾਂ ਵਰਗੇ ਸੱਲ ਭੋਗਦੀ ਬੈਠੀ ਹੈ ਜਿੱਕਰ ਬੇਰੀਆਂ ਦੇ ਵਿਚਕਾਰ ਚੰਬੋਲੀ ਹੁੰਦੀ ਹੈ। ਜਿਸਦੇ ਅੰਦਰ ਬੇਰੀਆਂ ਦੇ ਕੰਡੇ ਡਿੱਗ ਡਿੱਗ ਕੇ ਕੱਠੇ ਹੋ ਜਾਂਦੇ ਅਰ ਚੀਰ ਪਾ ਦੇਂਦੇ ਹਨ


ਹਿਸਟੋਰੀਅਨ ਭਾਈ ਕਰਮ ਸਿੰਘ ਜੀ ਨੇ ਅਪਣੀ ਖੋਜ ਦ ਬਾਦ ਸੰਮਤ ੧੯੮੫ ਬਿ: ਵਿਚ ਇਸ ਸਾਕੇ ਬਾਬਤ ਇਹ ਕੁਛ ਛਾਪਿਆ ਸੀ :-- ਬਾਕੀ ਟੂਕ ਦੇਖੋ ਸਫਾ ੯੫ ਦੇ ਹੇਠ