ਬਿਜੈ ਸਿੰਘ/੧੫. ਕਾਂਡ

ਵਿਕੀਸਰੋਤ ਤੋਂ

੧੫.ਕਾਂਡ।

ਮੀਰ ਮੰਨੂੰ ਦੀ ਬੇਗਮ ਮੁਰਾਦ ਬੇਗਮ ਜਿਸਨੂੰ ਕਈ ਇਤਿਹਾਸਕਾਰਾਂ ਨੇ 'ਮੁਗਲਾਣੀ ਬੇਗਮ' ਕਰਕੇ ਬੀ ਲਿਖਿਆ ਹੈ, ਬੜੀ ਚਲਾਕ ਅਰ ਸੁੰਦਰ ਇਸ ਸੀ। ਇਸ ਨੇ ਪਤੀ ਨੂੰ ਬੀ ਵੱਸ ਕਰ ਰਖਿਆ ਸੀ ਅਰ ਆਪਣੀ ਚਤੁਰਾਈ ਕਰ ਕੇ ਪਟਰਾਣੀ ਬਣ ਰਹੀ ਸੀ। ਉੱਪਰ ਲਿਖੀ ਰਾਤ ਮੰਨੂੰ ਨੇ ਉਸ ਦੇ ਚੁਬਾਰੇ ਸ਼ਰਾਬ ਬਹੁਤ ਪੀਤੀ ਸੀ ਅਤੇ ਨਸ਼ੇ ਦੇ ਸਰੂਰ ਵਿਚ ਬੇਗਮ ਨੇ ਉਸ ਨੂੰ ਐਉਂ ਉਂਗਲਾਂ ਤੇ ਨਚਾਇਆ ਕਿ ਸ਼ੀਲ ਕੌਰ ਨੂੰ ਸਿਖ ਕੈਦਣਾਂ ਵਿਚੋਂ ਕੱਢ ਲਿਆਉਣ ਦਾ ਅਰ ਉਸ ਨੂੰ ਬੇਗਮ ਬਨਾਉਣ ਦਾ ਸਾਰਾ ਕੱਚਾ ਚਿੱਠਾਂ ਕਹਿ ਬੈਠਾ। ਬੇਗਮ ਇਹ ਸੁਣ ਕੇ ਮੜ ਉੱਠੀ ਤੇ ਕਈ ਵਲਾਂ ਛਲਾਂ ਨਾਲ ਉਸ ਨੂੰ ਪਤੀ ਉਤੇ ਹੋਰ ਪਿਲਾਈ ਗਈ, ਜਦ ਪਤੀ ਬੇਸੁਧ ਹੋ ਗਿਆ ਤੇ ਰਾਤ ਵੀ ਅੱਧੀ ਬੀਤ ਗਈ ਤਾਂ ਬਾਹਰਲੇ ਛੱਜੇ ਪੁਰ ਆ ਬੈਠੀ ਤੇ ਮਨ ਨਾਲ ਗੋਂਦ ਗੁੰਦਣ ਲੱਗੀ ਕਿ ਇਸ ਨਵੀਂ ਸਿਰ ਤੇ ਪੈਣ ਵਾਲੀ ਬਲਾ ਤੋਂ ਕੀ ਬਦਾਂ? ਬਹੁਤ ਵਿਚਾਰ ਕਰਕੇ ਚੁੱਪ ਕੀਤੀ ਦਬੇ ਪੈਰ ਕਬੂਤਰ ਫੜਨ ਵਾਲੀ ਬਿੱਲੀ ਵਾਂਗੂੰ ਮਹੱਲ ਦੇ ਉਸ ਹਿੱਸੇ ਵਿਚ ਗਈ, ਜਿਥੇ ਸ਼ੀਲਾ ਸੀ। ਬੂਹੇ ਤਾਂ ਬੰਦ ਸਨ, ਪਰ ਝੀਤਾਂ ਵਿਚੋਂ ਕੀ ਦੇਖਦੀ ਹੈ ਕਿ ਦੀਵਾ ਬਲ ਰਿਹਾ ਹੈ ਅਰ ਸ਼ੀਲਾ ਪ੍ਰਾਰਥਨਾ ਕਰ ਰਹੀ ਹੈ। ਕਿਸੇ ਵੇਲੇ ਕੋਈ ਮਤਲਬ ਬੀ ਸਮਝ ਆ ਜਾਵੇ ! ਇਹ ਦੇਖ ਕੇ ਉਸ ਦਾ ਕਲੇਜਾ ਠੰਢਾ ਹੋ ਗਿਆ ਅਰ ਮਨ ਨੇ ਤਸੱਲੀ ਦਿਤੀ ਕਿ ਇਹ ਤਾਂ ਗ਼ਰੀਬ ਗਊ ਹੈ ਅਰ ਆਪਣੇ ਅੱਗੇ ਆਈ ਵਡਿਆਈ ਨੂੰ ਬਿਪਤਾ ਸਮਝ ਕੇ ਬੋਚਣੇ ਲਈ ਵਾਸਤੇ ਪਾ ਰਹੀ ਹੈ, ਇਸ ਨੂੰ ਨਜਿੱਠ ਲੈਣਾ ਸੌਖੀ ਗਲ ਹੈ। ਇਹ ਸੋਚ ਕੇ ਨਿਸਚਿੰਤ ਹੋ ਗਈ ਤੇ ਜਾ ਕੇ ਸੌਂ ਰਹੀ।

ਉਧਰ ਸੂਰਜ ਨੇ ਸ਼ੁਕਰ ਵਰਗੀ ਆਪਣੀ ਇਕੋ ਅੱਖ ਖੋਲੀ, ਅਰ ਪਲਬੇਟੇ ਮਾਰਦੇ ਉੱਘਲਾਉਂਦੇ ਲੋਕਾਂ ਵੱਲ ਤਿੱਖੀ ਨਜ਼ਰ ਪਾਈ, ਉਧਰ ਰਾਦ ਬੇਗਮ ਨੇ ਦੋਵੇਂ ਅੱਖਾਂ, ਜੋ ਸੂਰਜ ਨਾਲੋਂ ਬੀ ਤਿੱਖੀਆਂ ਸਨ, ਖੋਲ੍ਹੀਆਂ ਅਰ ਟੋਟ 'ਤੇ ਨੀਂਦ ਦੀ ਲੁੱਟ ਵਿਚ ਅਕੜਾਉਂਦੇ ਪਤੀ ਵੱਲ ਘੂਰ ਕੇ ਡਿੱਠਾ, ਪਲੰਘ ਤੋਂ ਉੱਠੀ, ਅਰ ਪਤੀ ਨੂੰ ਪੱਖਾ ਕਰ ਕੇ ਸੁਆ ਦਿਤਾ, ਆਪ ਨਹਾ ਧੋ ਸੋਲਾਂ ਸ਼ਿੰਗਾਰ ਕਰ ਕੇ ਪਤੀ ਨੂੰ ਫੇਰ ਜਗਾਇਆ ਅਰ ਤਿਆਰ ਕਰਕੇ ਕੁਛ ਖੁਆ ਪਿਆ ਕੇ ਦੋ ਗੋਲੀਆਂ ਪਹਿਰੇਦਾਰ ਨਾਲ ਕਰਕੇ ਰਾਜ ਦਰਬਾਰ ਦੇ ਜ਼ਰੂਰੀ ਕੰਮਾਂ ਦੇ ਪੰਜ ਡਿਉਢੀਓਂ ਬਾਹਰ ਕੀਤਾ। ਅੱਗੋਂ ਦੋ ਬੇਗਮ ਦੇ ਭੇਤੀ ਅੜਦਲੀ ਨਾਲ ਹੋ ਤੁਰੇ। ਹਾਕਮ ਸਾਹਿਬ ਤਾਂ ਦਰਬਾਰ ਵਿਚ ਜਾ ਬੈਠੇ ਅਰ ਪੰਜਾਬ ਵਰਗੇ ਮੁਸ਼ਕਲਾਂ ਨਾਲ ਭਰੇ ਦੇਸ ਦੇ ਇੰਤਜ਼ਾਮ ਵਿਚ ਰੁੱਝ ਗਏ। ਉਧਰ ਬੇਗਮ ਸਾਡੀ ਸ਼ੀਲ ਕੌਰ ਪਾਸ ਪਹੁੰਚੀ ਤੇ ਉਸ ਨੂੰ ਬਾਤੀਂ ਛੇਤੀ ਪਰਚਾ ਲਿਆ।

ਬੇਗਮ-ਮੇਰੀ ਪਿਛਲੇ ਜਨਮ ਦੀ ਭੈਣ ਕਿੰਨੇ ਚਿਰਾਂ ਦੇ ਵਿਛੜੇ ਮਿਲੇ ਹਾਂ। ਅਸੀਂ ਪਿਛੋਂ ਇਕੋ ਹੀ ਹਾਂ। ਘਬਰਾ ਕੇ ਨਾ ਨਾ ਤੱਕੋ, ਮੈਂ ਸਚ ਕਹਿੰਦੀ ਹਾਂ। ਅਸੀਂ ਪਿਛੋਂ ਭੈਣਾਂ ਹਾਂ। ਮੈਂ ਖ਼ਬਰੇ ਕੀ ਖੋਟੇ ਕਰਮ ਕਰ ਬੈਠੀ ਜੋ ਤੁਰਕਾਂ ਦੇ ਘਰ ਜੰਮ ਪਈ, ਸੋ ਹੁਣ ਨਿਰਬਾਹ ਕਰਨਾ ਹੀ ਹੋਇਆ ਨਾ? ਕੱਲ ਸੰਝ ਨੂੰ ਜਦ ਮੈਂ ਸੁਣਿਆ ਸੀ ਕਿ ਤੂੰ ਏਥੇ ਫਾਬੀ ਆਈ ਹੈਂ, ਮੇਰੇ ਪੈਰਾਂ ਹੇਠੋਂ ਮਿਟੀ ਨਿਕਲ ਗਈ। ਆਖਾਂ ਹਾਇ ਹਾਇ! ਕੀ ਬਣੇਗਾ! ਸਿਖਾਂ ਦੀਆਂ ਧੀਆਂ ਤਾਂ ਕਦੇ ਧਰਮ ਨਹੀਂ ਹਾਰਦੀਆਂ; ਕਿਤੇ ਵਿਚਾਰੀ ਨੂੰ ਜਿੰਦ ਨਾ ਦੇਣੀ ਪਵੇ। ਇਨ੍ਹਾਂ ਵਿਚਾਰਾਂ ਵਿਚ ਹੀ ਡੁਬਦੀ ਚਲੀ ਗਈ। ਫੇਰ ਮੈਂ ਲੁਕ ਕੇ ਤੈਨੂੰ ਵੇਖਣ ਆਈ। ਵੇਖਦਿਆਂ ਸਾਰ ਭੈਣੇ! ਮੇਰੀਆਂ ਆਂਦਰਾਂ ਫੁੱਟ ਪਈਆਂ। ਕੋਈ ਅੰਦਰਲਾ ਮੋਹ ਜਾਗ ਪਿਆ, ਨਿਰੀ ਭੈਣ ਹੋ ਲੱਗੀਓਂ। ਮੈਂ ਓਸੇ ਵੇਲੇ ਜੀ ਵਿਚ ਠਾਣ ਲਈ ਭਈ ਮੇਰੀ ਜਿੰਦ ਜਾਏ, ਪਰ ਜਾਏ, ਐਪਰ ਇਸ ਪਰਮਾਤਮਾ ਦਾ ਸਤਿ ਧਰਮ ਜ਼ਰੂਰ ਬਚਾ ਦੇਣਾ ਹੈ। ਸੋ ਮੈਂ ਬਹਾਨੇ ਪਾ ਪਾ ਕੇ ਮਾਲਕ ਨੂੰ ਬਹੁਤੀ ਸ਼ਰਾਬ ਪਿਲਾ ਕੇ ਐਸਾ ਬੇਹੋਸ਼ ਕੀਤਾ ਕਿ ਤੁਹਾਨੂੰ ਉਹ ਭੁਲ ਹੀ ਗਿਆ।

ਸ਼ੀਲਾ (ਬੜੀ ਨਿੰਮ੍ਰਤਾ ਨਾਲ)—ਤੁਹਾਨੂੰ ਕਰਤਾਰ ਭਾਗ ਲਾਵੇਂ ਅਰ ਪ੍ਰਤਾਪ ਵਧਾਵੇ ਤੁਹਾਡਾ ਹੁਕਮ ਚੱਲੇ*, ਤੁਸੀਂ ਜੋ ਕੁਛ ਆਖਿਆਂ ਹੈ ਮੈਂ ਅਨਾਥਣੀ ਤੇ ਵੱਡੀ ਦਇਆ ਕੀਤੀ ਹੈ।

ਬੇਗਮ-ਬੀਬੀ ਕਾਹਦੀ ਦਇਆ? ਪਰ ਦੇਖੋ ਨਾ, ਕੀ ਕਰੀਏ? ਸਮਾਂ ਬੜਾ ਕਰੜਾ ਆ ਗਿਆ ਹੈ।ਅੱਜ ਕੱਲ ਸਿੱਧੇ ਮਾਰੇ ਜਾਂਦੇ ਹਨ ਛੱਲ ਨਾਲ ਹੀ ਸੁਖ ਪਾਈਦਾ ਹੈ। ਤੁਸੀਂ ਤਾਂ ਖੁਦਾ ਦੇ ਪਿਆਰੇ ਲੱਗਦੇ ਹੋ, ਤੁਹਾਨੂੰ ਇਨ੍ਹਾਂ ਗੱਲਾਂ ਨਾਲ ਕੀ? ਪਰ ਅਸੀਂ ਦੁਨੀਆਂਦਾਰ ਲੋਕ ਤਾਂ ਐਉਂ ਹੀ ਜੀਉਂਦੇ ਹਾਂ-ਰੋਟੀ ਖਾਈਏ ਸ਼ੱਕਰ ਸਿਉਂ, ਦੁਨੀਆਂ ਖਾਈਏ ਮਕਰ ਸਿਉਂ। ਤੁਸੀਂ ਤਾਂ ਪਵਿੱਤ੍ਰ ਦੇਵੀ ਹੋ, ਮੇਰਾ ਜੀ ਕਰਦਾ ਹੈ ਕਿ ਤੁਹਾਡੇ ਚਰਨ ਚੁੰਮ ਲਵਾਂ।

ਸ਼ੀਲਾ-ਸ੍ਰੀ ਵਾਹਿਗੁਰੂ! ਬੇਗਮ ਜੀ! ਤੁਸੀਂ ਤਾਂ ਹੋ ਦੇਸ਼ ਦੇ ਰਾਜੇ ਅਸੀਂ ਭਾਵੇਂ ਹਾਂ ਤਾਂ ਸ਼ੇਰ ਸੁਭਾਉ ਵਾਲੇ ਪਰ ਇਸ ਵੇਲੇ ਹਾਂ ਤੁਹਾਡੇ ਕੈਦੀ, ਪਰ ਵੱਸ ਪਏ ਹੋਏ। ਉਦੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੇ ਧਰਮ ਦੀ ਰਾਖੀ ਕਰੋਗੇ, ਇਹ ਮੇਰੇ ਤੇ ਹਿਸਾਨ ਚਾੜ੍ਹ ਰਹੇ ਹੋ। ਮੈਨੂੰ ਕੋਈ ਸੇਵਾ ਦੱਸੋ?

ਬੇਗਮ-ਸੇਵਾ ਕੀ ਤੁਸੀਂ ਮੈਨੂੰ ਭੈਣ ਬਣਾ ਲਵੋ ਨਾ।

ਸ਼ੀਲਾ-ਭੈਣਾਂ ਬਣਨਾ ਤਾਂ ਦੁਵੱਲੀ ਖੁੱਲ੍ਹ ਵਿਚ ਵਸਦਿਆਂ ਹੋ ਸਕਦਾ ਹੈ ਨਾਲੇ ਹੈਸੀਅਤ ਇਕੋ ਜੇਹੀ ਹੋਵੇ। ਹੁਣ ਤੁਸੀਂ ਬੇਗਮ ਤੇ ਮੈਂ ਕੈਦਣ!

ਬੇਗਮ-ਨਾ ਭੈਣ! ਇਹ ਗੱਲਾਂ ਛੱਡ ਦਿਓ। ਤੁਸਾਂ ਦਾ ਅਸਲਾ ਸ਼ਰੀਫ ਹੈ, ਤੁਸੀਂ ਸੱਚੇ ਤੇ ਉੱਚੇ ਲਹੂ ਵਾਲੇ ਦਿੱਸ ਰਹੇ ਹੋ, ਕੈਦ ਤੁਹਾਡੀ ਮੁੱਕ ਚੁੱਕੀ ਹੈ। ਹੁਣ ਤੁਸੀਂ ਖੁਲ੍ਹ ਦੇ ਘਰ ਹੋ। ਹੁਣ ਮੈਨੂੰ ਭੈਣ ਬਣਾ ਲਓ। ਤੁਸੀਂ ਗੁਣਾਂ ਦੀ ਖਾਣ ਹੋ। ਤੁਹਾਡੇ ਆਸਰੇ ਕੁਝ ਮੈਂ ਵੀ ਸਿੱਖ ਮੱਤ ਪਾ ਲਵਾਂਗੀ।

ਸ਼ੀਲਾ-ਮੈਂ ਕੌਣ ਵਿਚਾਰੀ ਹਾਂ?

ਬੇਗਮ-ਹਠ ਛੱਡੋ, ਇਕ ਵੇਰੀ ਭੈਣ ਆਖੇਂ; ਨਹੀਂ ਤਾਂ ਤੁਹਾਡੇ

—————

  • ਇਹ ਵਾਕ ਥੋੜੇ ਚਿਰ ਪਿਛੋਂ ਫਲੀਭੂਤ ਹੋ ਗਿਆ ਕਿ ਇਹ ਹਕੂਮਤ ਇਸ ਦੇ ਹੱਥ ਆਈ। ਸਿਰ ਦੀ ਸਹੁੰ ਮੈਨੂੰ ਪਾਣੀ ਪੀਣਾ ਹਰਾਮ ਜੇ।

ਸ਼ੀਲਾ-ਸ੍ਰੀ ਵਾਹਿਗੁਰੂ! ਮੈਥੋਂ ਇਹ ਨਾ ਅਖਵਾਓ, ਉਂਞ ਜੋ ਸੇਵਾ ਚਾਹੋ, ਜੇ ਉਹ ਖਰੀ ਹੋਵੇ ਤਾਂ ਮੈਂ ਨਾਬਰ ਨਹੀਂ।

ਬੇਗਮ-ਆਓ ਫੇਰ ਜੇ ਨਹੀਂ ਕਹਿੰਦੇ, ਤਾਂ ਮੈਂ ਮੈਂ (ਹੱਥ ਕਟਾਰ ਦੇ ਦਸਤੇ ਤੇ ਜਾ ਪੁੱਜਾ)।

ਸ਼ੀਲਾ-ਵਾਹਿਗੁਰੂ ਜੀ! ਹੈਂ ਇਹ ਕੀ? (ਹੱਥ ਫੜ ਕੇ) ਭੈਣ ਕਹਿਣ ਵਿਚ ਮੈਨੂੰ ਕੋਈ ਉਜ਼ਰ ਨਹੀਂ, ਤੁਸੀਂ ਸਮਰੱਥ ਤੇ ਸੁਤੰਤਰ ਹੋ, ਨਿਬਾਹ ਸਕਦੇ ਹੋ, ਮੈਂ ਬੰਦੀ ਵਿਚ ਹਾਂ ਮੇਰਾ ਨਿਭਣਾ ਭੈਣ ਬਣ ਕੇ ਬਹੁਤ ਕਠਨ ਹੈ। ਮਿਤ੍ਰਾ ਬਰੱਬਰ ਦਿਆਂ ਵਿਚ ਤੇ ਖੁਲ੍ਹ ਵਿਚ ਪੁਗਦੀ ਹੈ। ਮੈਂ ਤੁਹਾਡੀ ਸੁਭਿਛਕ ਹਾਂ, ਪਰ ਭੈਣ ਮੂੰਹੋਂ ਨਾ ਕਢਵਾਓ।

ਬੇਗਮ- (ਕਟਾਰ ਕੱਢਕੇ)-ਐਹ ਲਓ, ਜੇ ਨਹੀਂ ਮੰਨਦੇ ਤਾਂ ਮੈਂ। ਸ਼ੀਲਾ (ਹੱਥ ਫੜ ਕੇ)—ਨਾ ਭੈਣ ! ਇਹ ਕੰਮ ਨਾ ਕਰ, ਮੈਨੂੰ ਜੋ ਕਹੋ ਹਾਜ਼ਰ ਹਾਂ। ‘ਭੈਣ’' ਪਦ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਬੇਗਮ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਕਰ ਰੋ ਪਈ। ਪਿਆਰੀ ਭੈਣ! ਮੇਰੇ ਦਿਲ ਦਾ ਦੁਖ ਵੰਡਣ ਵਾਲੀ ਦਰਦਣ ਮੇਰੇ ਪਾਸ ਕੋਈ ਨਹੀਂ! ਮੇਰੇ ਉਦਾਲੇ ਨੌਕਰਾਣੀਆਂ ਤੇ ਮਤਲਬ ਨੂੰ ਪ੍ਯਾਰ ਕਰਨ ਵਾਲੀਆਂ ਬਤੇਰੀਆਂ ਹਨ, ਪਰ ਅੱਜ ਖੁਦਾ ਨੇ ਤੂੰ ਮੇਲੀ ਹੈਂ ਸ਼ੁਕਰ ਹੈ ਉਸ ਦੀ ਦਰਗਾਹ ਦਾ ਜਿਨ੍ਹ ਮੇਰੇ ਹਾਲ ਤੇ ਰਹਿਮ ਕੀਤਾ ਹੈ।

ਸ਼ੀਲਾ-ਸ਼ੁਕਰ ਦੀ ਥਾਂ ਤਾਂ ਮੈਨੂੰ ਹੈ ਜਿਸ ਦਾ ਐਸ ਵੇਲੇ ਅਕਾਲ ਪੁਰਖ ਤੋਂ ਛੁੱਟ ਕੋਈ ਦਰਦੀ ਨਹੀਂ, ਸੋ ਉਸ ਮਿਹਰਾਂ ਵਾਲੇ ਸਾਂਈਂ ਨੇ ਐਸੀ ਔਕੜ ਦੇ ਵੇਲੇ ਤੁਹਾਨੂੰ ਮੇਰਾ ਸੱਜਣ ਬਣਾਇਆ ਹੈ ਕਿ ਜਿਸ ਵੇਲੇ ਕੋਈ ਕਿਸੇ ਦਾ ਨਹੀਂ ਬਣਦਾ। ਇਸ ਭਾਰੀ ਪ੍ਰਣ ਨੂੰ ਜੋ ਅੱਜ ਮੈਂ ਧਾਰ ਲਿਆ ਹੈ ਕਰਤਾਰ ਸਿਰੇ ਚੜ੍ਹਾਵੇ, ਮੇਰੇ ਵਿਚ ਸਮਰੱਥਾ ਨਹੀਂ, ਪਰ ਗੁਰੂ ਮੇਰੀ ਟੇਕ ਰੱਖੇ। ਹਾਂ, ਇਕ ਧਰਮ ਤੁਸੀਂ ਬੀ ਮੇਰੇ ਨਾਲ ਪਾਲਣ ਦਾ ਕੌਲ ਕਰੋ!

ਬੇਗਮ-ਦੱਸੋ ਭੈਣ ਜੀ! ਮੈਂ ਤੁਸਾਂ ਦੇ ਸੁਖ ਵਿਚ ਸੁਖ ਮਨਾਵਾਂਗੀ। ਸ਼ੀਲਾ-ਇਸ ਕੈਦ ਵਿਚ, ਜਿਸ ਵਿਚ ਮੈਂ ਹਾਂ, ਮੇਰੇ ਸਤਿ ਧਰਮ ਜਾ ਕੇ ਬੀ ਜੇ ਧਰਮ ਬਚੇ ਦੀ ਰਾਖੀ ਤੁਸੀਂ ਕਰਨੀ ਹੋਵੇਗੀ। ਮੇਰੀ ਜਿੰਦ ਤਾਂ ਤੂੰ ਮੇਰੀ ਭੈਣਾਂ ਵਾਂਙੂ ਸਹਾਇਤਾ ਕਰੇਗੀ।

ਬੇਗਮ-ਅੱਲਾ ਮੇਰਾ ਜ਼ਾਮਨ। ਤੈਨੂੰ ਤੇ ਤੇਰੇ ਧਰਮ ਨੂੰ, ਜਦ ਤਾਂਈਂ ਮੇਰੇ ਦਮ ਵਿਚ ਦਮ ਹੈ ਤੱਤੀ ਵਾ ਨਾ ਲੱਗਣ ਦਿਆਂਗੀ।

ਸ਼ੀਲਾ (ਅੱਖਾਂ ਮੀਟ ਕੇ)-ਸ਼ੁਕਰ ਹੈ ਮੇਰੇ ਸਿਰਜਣਹਾਰ ਅਕਾਲ ਪੁਰਖ! ਤੂੰ ਧੰਨ ਹੈਂ, ਤੂੰ ਧੰਨ ਹੈਂ, ਤੂੰ ਬੰਦੀ ਛੋੜ, ਰਹਿਮ ਕਰ, ਮੇਰੇ ਸਾਂਈਆਂ ਜੀ ਨੂੰ ਬੀ ਹੱਥ ਦੇ ਕੇ ਰੱਖ ਤੇ ਮੈਨੂੰ ਮਿਲਾ।

ਬੇਗਮ-ਭੈਣ! ਤੇਰਾ ਪਤੀ ਕਿੱਥੇ ਹੈ ਤੇ ਕੀਕੂੰ ਵਿਛੁੜਿਆ ਸੀ? ਸ਼ੀਲਾ-ਝਨਾਂ ਦੇ ਕੰਢੇ ਇਕ ਨਗਰ ਦੇ ਹਾਕਮ ਨੇ ਮਾਰ ਮਾਰ ਕੇ ਮਰਨਾਉ ਕਰਕੇ ਕੈਦ ਪਾ ਦਿਤੇ ਸਨ, ਪਤਾ ਨਹੀਂ ਫੇਰ ਕੀ ਹੋਇਆ? ਹਾਂ! ਆਉਂਦੀ ਵੇਰ ਜੀਉਂਦੇ ਦਿੱਸ ਪਏ ਸਨ, ਪਰ ਗੱਲ ਬਾਤ ਨਹੀਂ ਹੋ ਸਕੀ (ਨੈਣ ਭਰ ਆਏ)।

ਬੇਗਮ- (ਅੱਖਾਂ ਪੂੰਝ ਕੋ)-ਭੈਣ! ਰੋ ਨਾ, ਤੇਰਾ ਪਤੀ ਮੈਂ ਸਦਵਾ ਦਿਆਂਗੀ ਅਰ ਉਸ ਦਾ ਵਾਲ ਵਿੰਗਾ ਨਹੀਂ ਹੋਵੇਗਾ, ਹੁਣ ਸਮਝ ਕਿ ਸਭ ਬਿਪਤਾ ਦੂਰ ਹੋ ਗਈ।

ਸ਼ੀਲਾ-ਤੁਸੀਂ ਕਿੰਨਾ ਪਿਆਰ ਕਰਦੇ ਹੋ, ਪਰ ਇਕ ਰਾਤ ਤਾਂ ਤੁਹਾਡੀ ਕਿਰਪਾ ਨਾਲ ਬੀਤੀ, ਇਸ ਮਕਾਨ ਵਿਚ ਰਹਿ ਕੇ ਕਦ ਤਕ ਬੱਕਰੇ ਦੀ ਮਾਂ ਸੁਖਣਾ ਸੁਖ ਕੇ ਲੰਘਾਵੇਗੀ?

ਬੇਗਮ-ਪਿਆਰੀ ਭੈਣ! ਜਦ ਤਕ ਮੇਰੇ ਦਮ ਵਿਚ ਦਮ ਹੈ ਕਿਸੇ ਦੀ ਮਜਾਲ ਹੈ ਕਿ ਤੁਹਾਡੀ ਵਾ ਵੱਲ ਬੀ ਤੱਕ ਸਕੇ।

ਸ਼ੀਲਾ-ਕਰਤਾਰ ਤੈਨੂੰ ਭਾਗ ਲਾਵੇ ਤੇ ਆਪਣਾ ਭਉ ਬਖਸ਼ੇ। ਬੇਗਮ-ਭੈਣ ਜੀ!ਮੇਰੇ ਕਹੋ ਤੁਰੀ ਚੱਲਣਾ ਫੇਰ ਕੋਈ ਤੌਖਲਾ ਨਹੀਂ।

ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਬੇਗਮ ਵਿਦਾ ਹੋਈ। ਬੇਗਮ ਦੇ ਹੁਕਮ ਮੂਜਬ ਦੇ ਇਕ ਖਤ੍ਰਾਣੀਆਂ ਟਹਿਲਣਾਂ ਸੇਵਾ ਲਈ ਆ ਗਈਆਂ । ਮਾਂ ਪੁੱਤ ਨੇ ਇਸ਼ਨਾਨ ਕੀਤਾ, ਪ੍ਰਸ਼ਾਦ ਛਕਿਆ, ਕਪੜੇ ਵਟਾਏ। ਮੈਲੇ ਬਸਤਰ ਟਹਿਲਣਾਂ ਧੌਣ ਦੇ ਬਹਾਨੇ ਬੇਗਮ ਪਾਸ ਲੈ ਗਈਆਂ। ਮਾਂ ਪੁੱਤ ਨੇ ਸਾਰਾ ਦਿਨ ਸ਼ੁਕਰ ਕਰਕੇ ਬਿਤਾਇਆ। ਸੰਝ ਹੁੰਦੇ ਹੀ ਬੇਗਮ ਦੇ ਹੁਕਮ ਅਨੁਸਾਰ ਸ਼ੀਲ ਕੌਰ ਉਸ ਦਾਲਾਨ ਤੋਂ ਟਹਿਲਣਾਂ ਸਣੇ ਕਿਸੇ ਦੁਰਾਡੇ ਚੁਬਾਰੇ ਵਿਚ ਬਦਲੀ ਗਈ।

ਸੰਝ ਹੋ ਗਈ, ਹਨੇਰਾ ਛਾ ਗਿਆ ਹਾਕਮ ਸਾਹਿਬ ਨੇ ਚੋਰ ਕੋਠੜੀ ਵਿਚ ਵੜ ਕੇ ਥੋੜੀ ਜਿਹੀ ਪੀਤੀ ਜਿਸ ਵੇਲੇ ਸਰੂਰ ਆਯਾ ਅਰ ਮਗ਼ਜ਼ ਨੇ ਗਰਮ ਹੋ ਕੇ ਆਤਸ਼ਬਾਜ਼ੀ ਦੇ ਚੱਕਰ ਵਾਂਗ ਚੱਕਰ ਖਾਧਾ, ਬਾਕੀ ਰਹੀ ਅਕਲ ਤੇ ਅਧ-ਮੋਈ ਦਇਆ ਉਸ ਗੇੜੇ ਵਿਚ ਗੇੜੇ ਖਾਣ ਲੱਗੀ, ਥਿੜਕਦੇ ਪੈਰੀਂ ਆਪ ਉਸ ਕਮਰੇ ਵੱਲ ਤੁਰੇ ਜਿੱਥੇ ਸ਼ੀਲਾ ਕੈਦ ਕਰਵਾਈ ਹੋਈ ਸੀ। ਜਾਂ ਅੰਦਰ ਵੜੇ ਤਦ ਕੀ ਦੇਖਦੇ ਹਨ ਕਿ ਉਨ੍ਹਾਂ ਹੀ ਮੈਲੇ ਬਸਤਰਾਂ ਵਿਚ ਉਹ ਘੁੰਡ ਕੱਢੀ ਬੈਠੀ ਹੈ। ਆਪ ਨੂੰ ਬੜਾ ਗੁੱਸਾ ਆਇਆ, ਗੋਲੀਆਂ ਨੂੰ ਮਾਰਿਆ ਕੁੱਟਿਆ, ਗਾਲ੍ਹਾਂ ਕੱਢੀਆਂ, ਕਮਰਿਓਂ ਕੱਢ ਦਿੱਤਾ। ਫੇਰ ਆਪ ਉਸ ਨੂੰ ਥਿੜਕਦੇ ਥਥਲਾਉਂਦੇ ਬੁਲਾਉਣ ਲੱਗੇ। ਘੁੰਡ ਵਿਚ ਲੁਕੀ ਤੇ ਸ਼ਰਮ ਵਿਖੇ ਡੁਬੀ ਤੇ ਕੰਬਦੀ ਨੇ ਇਕ ਨਾ ਮੰਨੀ। ਹਾਕਮ ਸਾਹਿਬ ਨੇ ਤਲਵਾਰ ਧੂ ਲਈ । ਹੁਣ ਉਹ ਹੱਥ ਜੋੜ ਕੇ ਪੈਰਾਂ ਤੇ ਡਿੱਗ ਪਈ, ਨਵਾਬ ਸਾਹਿਬ ਜਿੱਤੇ ਹੋਏ ਕੁਕੜ ਵਾਂਗ ਟੱਰਾ ਉਠੇ : ਦੇਖਾ ਹਮ ਨੇ ਅਪਨਾ ਹੁਕਮ ਪੂਰਾ ਕੀਆ-ਸਿਖ ਕੀ ਬੀਵੀ ਕੋ ਮਨਾ ਲੀਆ (ਥਿੜਕ ਕੇ ਝੋਕਾ ਖਾ ਕੇ) ਅਬ ਬੇਗਮ ਬਨਾਏਂਗੇ ਪੰਜਾਬ, ਕੀ ਮਲਕਾ ਕਹਾਏਂਗੀ । ਤੇ ਇਸ ਤਰ੍ਹਾਂ ਦੇ ਬਕਵਾਸ ਤੇ ਝੋਕਿਆਂ ਤੇ ਨਸ਼ੀਲੀਆਂ ਊਂਘਾਂ ਵਿਚ ਸੀ ਨਵਾਬ ਕਿ ਬੀਬੀ ਨੂੰ ਕਪੜੇ ਬਦਲਣੇ ਪਏ, ਅਰ ਸ਼ਿੰਗਾਰ ਲਾਉਣੇ ਪਏ, ਪਰ ਪਹਿਲੋਂ ਕਿਸੇ ਲੁਕਵੇਂ ਹੱਥ ਨੇ ਸ਼ਮਾਂ (ਦੀਵੇ) ਨੂੰ ਵੱਡਾ ਕਰ ਦਿੱਤਾ ਸੀ। ਹੁਣ ਰਾਤ ਇਸ ਤਰ੍ਹਾਂ · ਬੀਤ ਗਈ ਜਿ਼ਕਰ ਕੋਈ ਕਾਲੇ ਰੰਗ ਦੀ ਬਿਜਲੀ ਦੁਪਹਿਰ ਵੇਲੇ ਧੁੱਪ ਰੂਪੀ ਬੱਦਲਾਂ ਵਿਚੋਂ ਦੌੜਕੇ ਐਉਂ ਗੁੰਮ ਹੋ ਜਾਵੇ ਜਿੱਕਰ ਯੋਗੀ ਪੁਰਖ 'ਹਿਰਦੇ ਵਿਚੋਂ ਸੰਗ ਦੇਖ ਕਰਕੇ ਮੰਦ ਵਾਸ਼ਨਾ ਇਕ ਝਲਕਾ ਦੇ ਕੇ ਕੁਸੰਗ ਦੂਰ ਹੋਏ ਤੇ-ਗੁੰਮ ਹੋ ਜਾਂਦੀਆਂ ਹਨ; ਮਾਨੋਂ ਕਮੀਲੇ ਦੀ ਅੱਗ ਭਬਾਕਾ ਦੇ ਕੇ ਸੁਆਹ ਹੋ ਗਈ, ਪਰ ਸੜਿਆ ਕੁਝ ਬੀ ਨਾਂ।

ਜਾਂ ਦਿਨ ਹੋਇਆ ਬੇਗਮ ਵੈਸਾਖ ਦੇ ਨਵੇਂ ਚੜ੍ਹਦੇ ਸੂਰਜ ਵਾਂਗ ਚਮਕਦੀ ਸ਼ੀਲ ਕੌਰ ਦੇ ਕਮਰੇ ਵਿਚ ਗਈ, ਜੋ ਇਸ ਵੇਲੇ ਜਪੁਜੀ ਸਾਹਿਬ ਦੇ ਭੋਗ ਪਾਕੇ ਅਰਦਾਸਾ ਸੋਧ ਰਹੀ ਸੀ। ਦੋਵੇਂ ਸਹੇਲੀਆਂ ਪ੍ਰੇਮ ਨਾਲ ਮਿਲੀਆਂ, ਬੇਗਮ ਨੇ ਵਧਾਈ ਦਿੱਤੀ ਕਿ ਆਪ ਦੀ ਇਹ ਰਾਤ ਮੈਂ ਪੂਰੇ ਬਚਾਉ ਵਿਚ ਲੰਘਾ ਦਿੱਤੀ ਹੈ ਤੇ ਅੱਗੋਂ ਨੂੰ ਹੁਣ ਐਸਾ ਬਾਨਣੂ ਬੱਝ ਗਿਆ ਹੈ ਕਿ ਆਪ ਦਾਸ਼ੀਲ ਧਰਮ ਸਦਾ ਲਈ ਬਚ ਗਿਆ, ਆਪ ਜਲ ਵਿਚ ਕੌਲ ਫੁੱਲ ਦੀ ਤਰ੍ਹਾਂ ਰਹੋਗੇ, ਕੋਈ ਤੁਹਾਡੀ ਵਾ ਵੱਲ ਮੈਲੀ ਅੱਖ ਨਹੀਂ ਕਰ ਸਕੇਗਾ।

ਸ਼ੀਲਾ-ਭੈਣ ਜੀ! ਮੈਂ ਆਪ ਦੀਆਂ ਦੇਣੀਆਂ ਕਿੱਥੋਂ ਦੇ ਸਕਦੀ ਹਾਂ? ਆਪ ਤਾਂ ਕੋਈ ਮੈਨੂੰ ਮਾਂ ਮਿਲ ਪਏ ਹੋ। ਸ਼ੁਕਰ ਹੈ ਕਲਗੀਧਰ ਜੀ ਦਾ, ਜਿਨ੍ਹਾਂ ਤੁਹਾਡੇ ਹਿਰਦੇ ਵਿਚ ਮਿਹਰ ਪਾਈ, ਪਰ ਭੈਣ ਜੀ! ਮੈਨੂੰ ਦੱਸੋ ਤਾਂ ਸਹੀ ਕਿ ਤੁਸਾਂ ਕੀਕੂੰ ਮੇਰੀ ਰਾਖੀ ਕੀਤੀ?

ਬੇਗਮ—ਇਹ ਗੱਲ ਦੱਸਣ ਦੀ ਨਹੀਂ।

ਸ਼ੀਲਾ-ਮੈਂ ਹਠ ਨਹੀਂ ਕਰਦੀ, ਪਰ ਜੇ ਹਰਜ ਨਹੀਂ ਤਾਂ ਚਾ ਦੱਸੋ।

ਬੇਗਮ—ਭੈਣ! ਤੇਰਾ ਮੇਰਾ ਹੁਣ ਇਕ ਭੇਤ ਹੈ,ਤੈਥੋਂ ਕੀ ਲੁਕਾਉ ਕਰਾਂ ਮੇਰੇ ਪਤੀ ਦੇ ਭਾਣੇ ਤਾਂ ਉਹ ਤੁਹਾਨੂੰ ਰਾਣੀ ਬਣਾ ਬੈਠਾ ਹੈ, ਪਰ ਮੈਂ ਉਸ ਨਾਲ ਹੱਥ ਖੇਡਿਆ ਹੈ। ਆਪ ਦੇ ਕਪੜੇ ਪਹਿਨ ਗਮਰੁੱਠ ਬਣਕੇ, ਆਪ ਵਾਂਙੂ ਗੱਲਾਂ ਕਰਕੇ ਫਿਰ ਹਨੇਰੇ ਦੀ ਮੱਦਦ ਨਾਲ ਇਹ ਧੋਖਾ ਬਨਾਇਆ ਕਿ ਹੋਵਾਂ ਮੈਂ ਤੇ ਉਹ ਸਮਝੇ ਤੁਸੀਂ ਹੋ, ਸੋ ਪਤੀ ਨਸ਼ੇ ਵਿਚ ਮੈਨੂੰ ਨਹੀਂ ਪਛਾਣ ਸਕਿਆ। ਉਮੈਦ ਹੈ ਇਸ ਨਸ਼ੇ ਤੇ ਹਨੇਰੇ ਦੀ ਤੁਫੈਲ ਕੁਛ ਚਿਰ ਤਾਂ ਨਿਭ ਜਾਏਗੀ ਫੇਰ ਹੋਰ ਤਜਵੀਜ਼ ਸੋਚ ਰਹੀ ਹਾਂ, ਹਨੇਰਾ ਸਾਰੇ ਸੰਸਾਰ ਦਾ ਪਰਦੇ ਢੱਕ ਹੈ, ਜੋ ਲੋਕਾਂ ਦੇ ਕਰਮਾਂ ਤੇ ਪਰਦੇ ਪਾ ਕੇ ਭਲੇ ਬੁਰੇ ਨੂੰ ਇਕ ਸਮਾਨ ਕਰਨੇ ਵਾਲਾ ਹੈ। ਹਾਂ ਹਨੇਰਾ ਸਹੁਨਸ਼ੀਲਤਾ ਦਾ ਘਰ, ਮਹਿੰ ਵਰਗੇ ਜਿਗਰੇ ਵਾਲਾ ਹੈ। ਕੋਈ ਉਸ ਵਿਚ ਖ਼ੂਨ ਕਰੇ, ਡਾਕੇ ਮਾਰੇ, ਚੋਰੀ ਕਰੇ, ਕੋਈ ਭਜਨ ਕਰੋ, ਸਮਾਧੀ ਲਾਵੇ, ਕਿਸੇ ਨੂੰ ਨਿੰਦਦਾ ਸਲਾਹੁੰਦਾ ਨਹੀਂ, ਕਿਸੇ ਦਾ ਪਾਜੇ ਨਹੀਂ ਉਘੇੜਦਾ। ਸੂਰਜ ਅਰ ਚੰਦ ਦੀਆਂ ਨਜ਼ਰਾਂ ਪੜਦੇ ਪਾੜ ਹਨ, ਜੋ ਨਾ ਕੇਵਲ ਆਪ ਲੋਕਾਂ ਦੇ ਐਬ ਦੇਖਦੀਆਂ ਹਨ, ਸਗੋਂ ਬੜਬੋਲੇ ਦੀ ਜੀਭ ਵੀ ਸਾਰੇ ਜਹਾਨ ਵਿਚ, ਨਸ਼ਰ ਕਰ ਦੇਂਦੀਆਂ ਹਨ ਤੇ ਤਾਰਿਆਂ ਦੀਆਂ ਚੌਰ ਅੱਖਾਂ ਹਨ ਜੋ ਕੰਨਾਂ ਵਿਚ ਫੂਕਾਂ ਮਾਰਨ ਵਾਂਗ ਲੋਕਾਂ ਦੇ ਪਾਜ ਮਲੰਕੜੇ ਉਘੇੜ ਦਿੰਦੀਆਂ ਹਨ, ਪਰ ਹਨੇਰਾ ਬ ਬੀਬਾ ਰਾਣਾ ਹੈ, ਸਭ ਦੇ ਪੜਦੇ ਢਕ ਦੇਂਦਾ ਹੈ ਹਨੇਰਾ ਤਾਂ ਦੇਖਕੇ ਅਣਡਿੱਠ ਕਰਦਾ ਹੈ, ਪਰ ਹੋਰਨਾਂ ਦੀਆਂ ਨਜ਼ਰਾਂ ਤੋਂ ਬੀ ਪੜਦੇ ਪਾਉਂਦਾ ਹੈ । ਨਾਂ ਆਪ ਕਿਸੇ ਦੇ ਐਬ ਦੇਖਦਾ ਹੈ, ਨਾ ਕਿਸੇ ਨੂੰ ਦੇਖਣ ਦਿੰਦਾ ਹੈ! ਜਿਸ ਤਰਾਂ ਕੋਈ ਭਲਾ ਪੁਰਸ਼ ਕਿਸੇ ਨੂੰ ਨੰਗਾ ਉਘਾੜਾ ਦੇਖਕੇ ਆਪਣੀਆਂ ਅੱਖਾਂ ਨੀਵੀਆਂ ਕਰ ਲੈਂਦਾ ਹੈ, ਤਿਵੇਂ ਹਨੇਰਾ ਬੀਬੇ ਪੁਰਖ ਵਾਂਗ ਅੱਖਾਂ ਮੀਟ ਕੇ ਆਪਣੇ ਕਾਲੇ ਰਥ ਦੇ ਪਹੀਏ ਰੇੜੀ ਤੁਰਿਆ ਚਲਿਆ ਜਾਂਦਾ ਹੈ ਤੇ ਕਿਸੇ ਦੇ ਪਾਪ ਪੁੰਨ ਨੂੰ ਨਹੀਂ ਵੇਖਦਾ ਹਨੇਰਾ ਬੀਬਾ ਰਾਣਾ ਹੈ, ਭੈਣ! ਏਸੇ ਹਨੇਰੇ ਨੇ ਤੇਰਾ ਧਰਮ ਬਚਾਇਆ ਮੇਰੀ ਜਾਚੇ ਤਾਂ ਹਨੇਰਾ ਆਰਫ ਕਾਲ (ਬ੍ਰਹਮ ਗਿਆਨੀ ਹੈ,ਨਹੀਂ ਨਹੀਂ ਹਨੇਰੇ ਵਿਚ ਤਾਂ ਉਹ ਗੁਣ ਹੈ ਜੋ ਖੁਦਾ ਵਿਚ ਹੈ, ਖੁਦਾ ਸਭ ਦੇ ਪਾਪ ਪੁੰਨ ਨੂੰ ਜਾਣਦਾ ਹੈ ਪਰ ਪੜਚੋਲਦਾ ਨਹੀਂ, ਦੋਖਦਾ ਹੈ ਪਰ ਭੰਡਦਾ ਨਹੀਂ? ਪਾਪੀ ਪੁੰਨੀ ਸਭ ਦੇ ਖੇਤ ਤੇ ਇਕੋ ਜਿਹਾ ਮੀਂਹ ਵਸਾਉਂਦਾ ਹੈ! ਤਿਵੇਂ ਹਨੇਰਾ ਕਿਸੇ ਦੇ ਸਿਰੇ ਨਹੀਂ ਆਉਂਦਾ। ਹਾਂ, ਹਨੇਰੇ ਵਿਚ ਇਕ ਗੁਣ ਰੱਬ ਤੋਂ ਵੀ ਵਧੀਕ ਹੈ। ਰੱਬ ਦੇਖਦਾ ਹੈ, ਐਸਾ ਦੇਖਦਾ ਹੈ ਕਿ ਹੋਣ ਤੋਂ ਪਹਿਲੇ, ਹੋਣ ਵੇਲੇ ਅਰ ਹੋ ਚੁਕੇ ਤੋਂ ਮਗਰੋਂ ਸਭ ਕੁਝ ਜਾਣਦਾ ਹੈ; ਹਾਂ ਪਰ ਸਹਾਰਾ ਰੱਖਦਾ ਹੈ, ਐਪਰ ਧੰਨ ਹਨੇਰਾ ਜੋ ਲੋਕਾਂ ਦੇ ਪਾਪਾਂ ਨੂੰ ਦੇਖਣੋਂ ਅਰ ਸਮਝਣੋਂ ਬੀ ਨਾਂਹ ਕਰਦਾ ਹੈ, ਕਹਿੰਦਾ ਹੈ ਮੈਂ ਕਿਉਂ ਕਿਸੇ ਦੇ ਪਾਪ ਪੁੰਨ ਦਾ ਦੇਖਣਹਾਰ ਤੇ ਚਾਨਣਹਾਰ ਬਣਾਂ ? ਅਪਣੇ ਕਰਮਾਂ ' ਦਾ ਫਲੋ ਸਭੁ ਕੋਈ ਭਗਦਾ ਹੈ ਮੈਂ ਕਿਉਂ ਬੁਰੇ ਭਲੇ ਸਮਾਚਾਰ ਦੇਖਾਂ ਤੇ ਆਪਣੇ ਸਹਿਣਸ਼ੀਲਤਾ ਵਾਲੇ ਮਨ ਵਿਚੋਂ ਸ਼ੱਕ ਸ਼ੁਭੇ ਪੈਦਾ ਕਰਾਂ ਤੇ ਆਪਣੇ ਦਿਲ ਨੂੰ ਹੋਰਨਾਂ ਦੇ ਪਾਪਾਂ ਨਾਂ ਦਾ ਘਰ ਬਣਾ ਲਵਾਂ । ਐਸੀ ਚੰਚਲਤਾ ਅਰ ਪਰਮੇਸ਼ਰ ਦੀ ਬੇਅਦਬੀ ਦੇ ਨਾ ਸਹੇ ਜਾਣ ਵਾਲੇ ਬਚਨ ਸੁਣ ਕੇ ਸ਼ੀਲ ਕੌਰ ਘਬਰਾਈ, ਕੰਬੀ, ਕੁਛ ਬੋਲੀ, ਠਿਠਕੀ ਪਰ ਮਨ ਨੂੰ ਮੁੱਠ ਵਿਚ ਲੈ ਕੇ ਧੀਰਜ ਧਰ ਕੇ ਬੋਲੀ:-ਭੈਣ ਜੀ ! ਤੁਸਾਂ ਭਾਵੇਂ ਕਿਵੇਂ ਕੀਤਾ, ਮੇਰਾ ਭਲਾ ਹੀ ਹੋਇਆ। ਮੈਂ ਤੁਸਾਂ ਦੀਆਂ ਦੇਣੀਆਂ ਕਿਸੇ ਜੁਗ ਨਹੀਂ ਦੇ ਸਕਦੀ; ਪਰ ਭੈਣ ਕਿਹਾ ਜੇ ਤਾਂ ਇਕ ਗੱਲ ਮੇਰੀ ਭੀ ਸੁਣ ਲਵੋ; ਖ਼ੁਦਾ ਦੀ ਸ਼ਾਨ ਵਿਚ ਕਦੇ ਹਲਕੇ ਵਾਕ ਨਹੀਂ ਕਹੀਦੇ। ਬੇਗਮ-ਸੱਚ ਕਿਹਾ ਹੁਈ,ਸਾਡੇ ਵਿਚ ਵੀ ਇਹ ਗੱਲ ਮਨ੍ਹੇ ਲਿਖੀ ਹੈ।

ਇਸ ਪ੍ਰਕਾਰ ਦੀ ਚਲਾਕੀ ਤੇ ਵਲ ਛਲ ਦੀਆਂ ਗੱਲਾਂ ਕਰ ਕੇ ਬੇਗਮ ਚਲੀ ਗਈ ਤੇ ਸ਼ੀਲਾ ਪੁਤ੍ਰ ਸਮੇਤ ਹੱਥ ਜੋੜ ਕਰਤਾ ਪੁਰਖ ਅੱਗੇ ਪਰਮ ਅਧੀਨਗੀ ਨਾਲ ਬੇਨਤੀ ਕਰਨ ਲੱਗੀ ਕਿ ਹੇ ਧਰਮ ਪੰਜ ਪਿਤਾ ! ਤੇਰੀ ਨਿੰਦਾ ਮੇਰੇ ਕੰਨਾਂ ਥਾਣੀਂ ਮੇਰੇ ਅੰਦਰ ਗਈ ਹੈ, ਸੋ ਆਪਣੀ ਪਰਮ ਕਿਰਪਾ ਨਾਲ ਮੇਰਾ ਹਿਰਦਾ ਸ਼ੁਧ ਕਰੌ, ਅਰ ਮੇਰੇ ਔਗੁਣ ਬਖਸ਼ੋ? ਮੈਂ ਬੇਵਸ ਹੀ ਨਹੀਂ ਸਗੋਂ ਮੈਂ ਪਰਵਸ ਹਾਂ, ਮੇਰੇ ਤੇ ਆਪਣੀ ਮਿਹਰ ਕਰੋ ! ਅਤੇ ਕਿਸੇ ਖੁੱਲ੍ਹ ਵਿਚ ਵਾਸਾ ਦਿਓ।

ਉਧਰ ਦਰਬਾਰ ਦਾ ਹਾਲ ਸੁਣੋ, ਮੀਰ ਮੰਨੂੰ ਜਦੋਂ ਆਪਣੀ ਕਚਹਿਰੀ ਵਿਚ ਬੈਠਾ ਸੀ, ਤਦ ਮੂੰਹੀਆਂ ਵਿਚੋਂ ਇਕ ਨੇ ਆ ਪਤਾ ਦਿਤਾ ਕਿ ਮਾਝੇ ਵਿਚ ਸਿਖਾਂ ਦਾ ਇਕ ਟੋਲਾ ਇਕ ਥਾਵੇਂ ਲੁਕਿਆ ਹੋਇਆ ਹੈ। ਉਸ ਵੇਲੇ ਕੁਝ ਸੈਨਾਂ ਅਰ ਦਰਬਾਰੀ ਤਿਆਰ ਹੋ ਗਏ, ਉਧਰ ਨੂੰ ਕੂਚ ਬੋਲ ਗਿਆ। ਬੇਗਮ ਸਾਹਿਬ ਨੂੰ ਖ਼ਬਰ ਗਈ ਕਿ ਚਾਰ ਪੰਜ ਦਿਨ ਨਵਾਬ ਸਾਹਿਬ ਦੀ ਉਡੀਕ ਨਾ ਰੱਖਣ। ਇਹ ਖ਼ਬਰ ਸੁਣ ਕੇ ਬੇਗਮ ਤੇ ਸ਼ੀਲ ਕੌਰ ਅਚਿੰਤ ਹੋ ਗਈਆਂ।

ਨਵਾਬ ਸਾਹਿਬ ਰਸਤੇ ਵਿਚ ਸੈਰ ਤੇ ਸ਼ਿਕਾਰ ਕਰਦੇ ਗਏ, ਛੇਕੜ ਉਥੇ ਪਹੁੰਚੇ ਜਿਥੇ ਆਦਮੀਆਂ ਦਾ ਸ਼ਿਕਾਰ ਕਰਨਾ ਸੀ। ਪੰਡੋਰੀ ਪਿੰਡ ਦੇ ਲਾਗੇ ਇਕ ਕਮਾਦ ਦਾ ਭਾਰੀ ਖੇਤ ਸੀ, ਸਿੰਘ ਬਾਲ ਬਿਰਧ ਜੁਆਨ

————— ਰਤਨ ਸਿੰਘ ਜੀ ਨੇ ਪੰਡੋਰੀ ਦਾ ਪਤਾ ਦਿੱਤਾ ਹੈ। ਗਿ: ਗਿਆਨ ਸਿੰਘ ਜੀ ਨੇ ਮੁੱਲਾਂ ਪੁਰ ਦੇ ਲਾਗੇ ਦਾ ਜ਼ਿਕਰ ਕੀਤਾ ਹੈ। ਇਸ ਵਿਚ ਲੁਕੇ ਹੋਏ ਸੇ। ਇਹ ਵਿਚਾਰੇ ਝੱਲਾਂ ਰੁੱਖਾਂ ਵਿਚ ਛਿਪ ਕੇ ਸਮਾਂ ਕੱਟ ਰਹੇ ਜੇ। ਖਾਣੋਂ ਪੀਣੋਂ ਵੀ ਵਿਰਵੇ ਰਹਿ ਜਾਂਦੇ ਸਨ। ਕੰਡਿਆਂ ਤੇ ਮੌਸਮ ਦੀਆਂ ਕਰੜਾਈਆਂ ਨਾਲ ਕਪੜਿਆਂ ਦੀਆਂ ਲੀਰਾਂ, ਲਾੜੇ ਦੇ ਛਤਰ ਦੀਆਂ ਕਤਾਰਾਂ ਵਾਂਙ ਸ਼ੋਭ ਰਹੀਆਂ ਸਨ, ਹੁਣ ਏਥੇ ਆ ਲੁਕੇ ਸਨ ਅਰ ਗੁਰੂ ਮਹਾਰਾਜ ਜੀ ਦੇ ਅਰਦਾਸਿਆਂ ਵੱਲ ਝੁਕ ਰਹੇ ਸਨ ਕਿ ਅਚਾਨਕ ਇਨ੍ਹਾਂ ਦੇ ਸ਼ਿਕਾਰੀ ਪਹੁੰਚ ਪਏ। ਪਿੰਡ ਵਾਲੇ ਕੱਠੇ ਹੋ ਗਏ। ਸਾਰੇ ਹਾਹਾਕਾਰ ਕਰ ਰਹੇ ਸਨ। ਕਮਾਦ ਵਿਚ ਲੁਕਿਆਂ ਦੀਆਂ ਮਾਵਾਂ ਭੈਣਾਂ ਵਿਰਲਾਪ ਕਰ ਰਹੀਆਂ ਸਨ। ਕੁਛ ਸਿੰਘਣੀਆਂ ਸਣੇ ਰਤਨ ਸਿੰਘ ਭੰਗੂ ਜੀ ਦੀ ਮਾਤਾ ਦਾਦੀ ਦੇ, ਬੈਰਾਗੀ ਮਹੰਤ ਦਾਦੂ ਰਾਮ ਦੇ ਪੋਤਰੋ ਨੇ ਭਗਵੇਂ ਕਪੜੇ ਪੁਆ ਕੇ ਘਰ ਲੁਕਾ ਰੱਖੀਆਂ ਸਨ। ਦੁਖੀਆਂ ਦੀ ਪੁਕਾਰ ਤੇ ਪਿੰਡ ਵਾਲਿਆਂ ਦੀ ਹਾਹਾਕਾਰ ਕੁਛ ਐਸੀ ਪਈ ਕਿ ਮੰਨੂੰ ਦਾ ਘੋੜਾ ਸੀਖ ਪਾ ਹੋ ਗਿਆ। ਮੰਨੂੰ ਡਿੱਗ ਪਿਆ ਅਰ ਇਕ ਪੈਰ ਰਕਾਬ ਵਿਚ ਫਸਿਆ ਰਿਹਾ ਤੇ ਘੋੜਾ ਉਠ ਭੱਜਾ। ਟਿੱਬ ਖੜੱਬੀਆਂ ਥਾਵਾਂ ਵਿਚ ਪੱਕੇ ਹੋਏ ਹਦਵਾਣੇ ਵਾਂਗ ਮੋਟਾ ਸਿਰ ਖਹਿ ਖਹਿ ਵੱਜਦਾ ਅਰ ਠਹਿਕਦਾ ਠਹਿਕਦਾ ਪਾਟਦਾ ਗਿਆ, ਇੱਥੋਂ ਤੱਕ ਕਿ ਨੱਕ ਮੂੰਹ ਤੱਕ ਫਸ ਗਏ ਅਰ ਲਹੂ ਦੀ ਲੀਕ ਸਾਰੀ ਘਸੀਟ ਵਾਲੀ ਥਾਂ ਤੇ ਲੱਗਦੀ ਸ਼ਿੰਗਰਫ ਦੀ ਲਕੀਰ ਵਾਂਗ ਮੰਨੂੰ ਦੀ ਕਰਮ ਪੱਤੀ ਦੀ ਲੰਮਾਈ ਦੀ ਖ਼ਬਰ ਸੰਸਾਰੀਆਂ ਨੂੰ ਦੇ ਗਈ।

ਜਿੰਦੜੀ ਤਾਂ ਮੀਰ ਮੰਨੂੰ ਦੀ ਇਕੁਰ ਗਈ, ਹੁਣ ਦੇਹ ਦਾ ਹਾਲ ਸੁਣੋ :-ਜਦ ਸਾਥੀ ਉਸ ਮੁਰਦਾ ਲੋਥ ਨੂੰ ਲੈਕੇ ਸ਼ਹਿਰ ਪਹੁੰਚੇ ਅਰ ਮੌਤ

—————

  • ਰਤਨ ਸਿੰਘ ਜੀ ਦਾ ਪੰਥ ਪ੍ਰਕਾਸ਼।
  • ਮਿੰਨੂੰ ਦੀ ਮੌਤ ਦੀ ਤਾਰੀਖ ਹੈ ੭ ਮੁਹੱਰਮ ੧੧੬੭ ਹਿਜਰੀ, (ਦੇਖੋ ਖਜ਼ਾਨਾ-ਏ-ਆਮਰਾ ੯੮ ਇਬਰਤ ਨਾਮਾ ਅਲੀਉੱਦੀਨ)। ਉਮਦਾ-ਤਤਵਾਰੀਖ ਨੇ ਕੱਤਕ ਸੁਦੀ ੯ ਸੰ: ੧੮੧੦ ਬਿਕਰਮੀ ਦਿੱਤਾ ਹੈ। ਇਹ ਦੁਇ ਤਾਰੀਖਾਂ ਅੰਗਰੇਜ਼ੀ ਸੰਨ ੧੭੫੩ ਨਵੰਬਰ ਤਿੰਨ ਚਾਰ ਨਾਲ ਆਂ ਢੁੱਕਦੀਆਂ ਹਨ। ਲੜੀਫ ਦਾ ਸੰਨ ੧੯੫੧ ਗਲਤ ਹੈ। ਗੋਕਲ ਚੰਦ ਸੰਨ ੧੭੫੨ ਈ: ਲਿਖਦਾ ਹੈ। ਦੀ ਸੌ ਪਾਣੀ ਤੇ ਪਏ ਤੋਲ ਵਾਂਙੂ ਫੈਲ ਗਈ, ਤਦ ਸਾਰੀਆਂ ਫੌਜਾਂ ਜੋ ਕਈ ਮਹੀਨੇ ਤੋਂ ਤਨਖਾਹ ਨੂੰ ਉਡੀਕ ਰਹੀਆਂ ਸਨ ਘੇਰਾ ਪਾ ਖਲੋਤੀਆਂ ਅਰ ਲੋਥ ਖੋਹ ਲਈ। ਮੁਰਾਦ ਬੇਗਮ ਨੂੰ ਕਹਾ ਭੇਜਿਆ ਕਿ ਤਿੰਨ ਲੱਖ ਰੁਪਯਾ ਤਨਖ਼ਾਹ ਦਾ ਸਾਡਾ ਤਾਰ ਦੇਵੇ ਤਾਂ ਲੋਥ ਮਿਲੇਗੀ। ਵਿਚਾਰੀ ਬੇਗਮ ਸਾਰੀ ਰਾਤ ਜੋੜ ਤੋੜ ਕਰਦੀ ਰਹੀ। ਜਦ ਦਿਨ ਨੂੰ ਬੇਗਮ ਨੇ ਤਿੰਨ ਲੱਖ ਰੁਪੱਯਾ ਦਿਤਾ ਤਦ ਲੋਥ ਮਿਲੀ, ਜੋ ਫਿਰ ਪਾਤਸ਼ਾਹੀ ਧੂਮ ਧਾਮ ਨਾਲ ਦੱਬੀ ਗਈ।

੧੬. ਕਾਂਡ।

ਹੁਣ ਸਾਡੇ ਬਿਜੈ ਸਿੰਘ ਦੀ ਦਸ਼ਾ ਕੀ ਹੋਈ?

ਇਹ ਤਾਂ ਅਸੀਂ ਦੱਸ ਹੀ ਆਏ ਹਾਂ ਕਿ ਸਿੰਘ ਸਾਰੇ ਬਨਾਂ ਝੱਲਾਂ ਪਰਬਤਾਂ ਵਿਖੇ ਪਿੰਡ ਫੁੱਟੇ ਗੁਜ਼ਾਰਾ ਕਰ ਰਹੇ ਸਨ, ਅਰ ਬੈਠੇ ਸਮੇਂ ਵੱਲ ਤੱਕ ਰਹੇ ਸਨ ਕਿ ਕੋਈ ਦਾਉ ਨਿਕਲੇ ਤਾਂ ਦੇਸ਼ ਨੂੰ ਸੰਭਾਲੀਏ। ਇਨ੍ਹਾਂ ਦੇ ਲੁਕ ਜਾਣ ਵਿਚ ਪੰਥ ਦੇ ਕਿਰਤੀਆਂ ਜਾਂ ਗ਼ਰੀਬਾਂ ਦੀ, ਜੋ ਦਲਾਂ ਦੇ ਵਿਚ ਨਹੀਂ ਰਿਹਾ ਕਰਦੇ ਸਨ, ਬੜੀ ਦੁਰਦਸ਼ਾ ਹੋਇਆ ਕਰਦੀ ਸੀ। ਜਦ ਉਨ੍ਹਾਂ ਪਰ ਜ਼ੁਲਮ ਕਹਿਰ ਦੇ ਹੁੰਦੇ ਤਦ ਖਾਲਸੇ ਦੇ ਦਲ ਸਮਾਂ ਤਾੜ ਕੇ ਗੁੱਸਾ ਖਾ ਕੇ ਸ਼ੇਰਾਂ ਵਾਂਙ ਬਨਾਂ ਵਿਚੋਂ ਨਿਕਲ ਪੈਂਦੇ ਸਨ । ਅਰ ਵੈਰੀਆਂ ਨਾਲ ਦੋ ਹੱਥ ਕਰ ਜਾਂਦੇ, ਆਪਣਿਆਂ ਨੂੰ ਬਚਾ ਲੈਂਦੇ ਤੇ ਦਰੋਹੀਆਂ ਨੂੰ ਪਛਾੜ ਦੇਂਦੇ। ਹੁਣ ਭੀ ਇਹੋ ਹਾਲ ਹੋਇਆ, ਘੋਰ ਅਤ੍ਯਾਚਾਰਾਂ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਖ਼ਬਰ ਜਦ ਸਿੰਘਾਂ ਵਿਚ ਫੈਲੀ ਅਰ ਬਿਜਲਾ ਸਿੰਘ ਆਦਿਕ ਨੇ ਦਰਦਨਾਕ ਹੋਣੀਆਂ ਦੇ ਸਮਾਚਾਰ ਕਹਿ ਸੁਣਾਏ ਤਦ ਖਾਲਸੇ ਦੇ ਦਿਲਾਂ ਵਿਚ ਰੋਹ ਉੱਤਰ ਆਇਆ ਅਰ ਹਰ ਜਗ੍ਹਾ ਇਹ ਉੱਦਮ ਹੋਇਆ ਕਿ ਇਕ ਵੇਰ ਲਾਹੌਰ ਪਹੁੰਚਣਾ ਚਾਹੀਏ। ਪਰ ਸਭ ਤੋਂ ਪਹਿਲੇ ਕੂੜਾ ਸਿੰਘ ਦਾ ਜਥਾ ਲਾਹੌਰ ਵੱਲ ਮੂੰਹ ਧਰ ਕੇ ਐਉਂ ਤੁਰਿਆ, ਜਿੱਕੁਰ ਦਰਿਯਾ ਦਾ ਹੜ੍ਹ ਤੁਰਦਾ —————

  • ਉਰਦੂ ਖਾਲਸਾ' ਤਵਾਰੀਖ ਹਿੱਸਾ ੨, ਪੰਨਾ ੮੫।