ਬਿਜੈ ਸਿੰਘ/੧੬. ਕਾਂਡ

ਵਿਕੀਸਰੋਤ ਤੋਂ

ਦੀ ਸੌ ਪਾਣੀ ਤੇ ਪਏ ਤੋਲ ਵਾਂਙੂ ਫੈਲ ਗਈ, ਤਦ ਸਾਰੀਆਂ ਫੌਜਾਂ ਜੋ ਕਈ ਮਹੀਨੇ ਤੋਂ ਤਨਖਾਹ ਨੂੰ ਉਡੀਕ ਰਹੀਆਂ ਸਨ ਘੇਰਾ ਪਾ ਖਲੋਤੀਆਂ ਅਰ ਲੋਥ ਖੋਹ ਲਈ। ਮੁਰਾਦ ਬੇਗਮ ਨੂੰ ਕਹਾ ਭੇਜਿਆ ਕਿ ਤਿੰਨ ਲੱਖ ਰੁਪਯਾ ਤਨਖ਼ਾਹ ਦਾ ਸਾਡਾ ਤਾਰ ਦੇਵੇ ਤਾਂ ਲੋਥ ਮਿਲੇਗੀ। ਵਿਚਾਰੀ ਬੇਗਮ ਸਾਰੀ ਰਾਤ ਜੋੜ ਤੋੜ ਕਰਦੀ ਰਹੀ। ਜਦ ਦਿਨ ਨੂੰ ਬੇਗਮ ਨੇ ਤਿੰਨ ਲੱਖ ਰੁਪੱਯਾ ਦਿਤਾ ਤਦ ਲੋਥ ਮਿਲੀ, ਜੋ ਫਿਰ ਪਾਤਸ਼ਾਹੀ ਧੂਮ ਧਾਮ ਨਾਲ ਦੱਬੀ ਗਈ।

੧੬. ਕਾਂਡ।

ਹੁਣ ਸਾਡੇ ਬਿਜੈ ਸਿੰਘ ਦੀ ਦਸ਼ਾ ਕੀ ਹੋਈ?

ਇਹ ਤਾਂ ਅਸੀਂ ਦੱਸ ਹੀ ਆਏ ਹਾਂ ਕਿ ਸਿੰਘ ਸਾਰੇ ਬਨਾਂ ਝੱਲਾਂ ਪਰਬਤਾਂ ਵਿਖੇ ਪਿੰਡ ਫੁੱਟੇ ਗੁਜ਼ਾਰਾ ਕਰ ਰਹੇ ਸਨ, ਅਰ ਬੈਠੇ ਸਮੇਂ ਵੱਲ ਤੱਕ ਰਹੇ ਸਨ ਕਿ ਕੋਈ ਦਾਉ ਨਿਕਲੇ ਤਾਂ ਦੇਸ਼ ਨੂੰ ਸੰਭਾਲੀਏ। ਇਨ੍ਹਾਂ ਦੇ ਲੁਕ ਜਾਣ ਵਿਚ ਪੰਥ ਦੇ ਕਿਰਤੀਆਂ ਜਾਂ ਗ਼ਰੀਬਾਂ ਦੀ, ਜੋ ਦਲਾਂ ਦੇ ਵਿਚ ਨਹੀਂ ਰਿਹਾ ਕਰਦੇ ਸਨ, ਬੜੀ ਦੁਰਦਸ਼ਾ ਹੋਇਆ ਕਰਦੀ ਸੀ। ਜਦ ਉਨ੍ਹਾਂ ਪਰ ਜ਼ੁਲਮ ਕਹਿਰ ਦੇ ਹੁੰਦੇ ਤਦ ਖਾਲਸੇ ਦੇ ਦਲ ਸਮਾਂ ਤਾੜ ਕੇ ਗੁੱਸਾ ਖਾ ਕੇ ਸ਼ੇਰਾਂ ਵਾਂਙ ਬਨਾਂ ਵਿਚੋਂ ਨਿਕਲ ਪੈਂਦੇ ਸਨ । ਅਰ ਵੈਰੀਆਂ ਨਾਲ ਦੋ ਹੱਥ ਕਰ ਜਾਂਦੇ, ਆਪਣਿਆਂ ਨੂੰ ਬਚਾ ਲੈਂਦੇ ਤੇ ਦਰੋਹੀਆਂ ਨੂੰ ਪਛਾੜ ਦੇਂਦੇ। ਹੁਣ ਭੀ ਇਹੋ ਹਾਲ ਹੋਇਆ, ਘੋਰ ਅਤ੍ਯਾਚਾਰਾਂ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਖ਼ਬਰ ਜਦ ਸਿੰਘਾਂ ਵਿਚ ਫੈਲੀ ਅਰ ਬਿਜਲਾ ਸਿੰਘ ਆਦਿਕ ਨੇ ਦਰਦਨਾਕ ਹੋਣੀਆਂ ਦੇ ਸਮਾਚਾਰ ਕਹਿ ਸੁਣਾਏ ਤਦ ਖਾਲਸੇ ਦੇ ਦਿਲਾਂ ਵਿਚ ਰੋਹ ਉੱਤਰ ਆਇਆ ਅਰ ਹਰ ਜਗ੍ਹਾ ਇਹ ਉੱਦਮ ਹੋਇਆ ਕਿ ਇਕ ਵੇਰ ਲਾਹੌਰ ਪਹੁੰਚਣਾ ਚਾਹੀਏ। ਪਰ ਸਭ ਤੋਂ ਪਹਿਲੇ ਕੂੜਾ ਸਿੰਘ ਦਾ ਜਥਾ ਲਾਹੌਰ ਵੱਲ ਮੂੰਹ ਧਰ ਕੇ ਐਉਂ ਤੁਰਿਆ, ਜਿੱਕੁਰ ਦਰਿਯਾ ਦਾ ਹੜ੍ਹ ਤੁਰਦਾ —————

  • ਉਰਦੂ ਖਾਲਸਾ' ਤਵਾਰੀਖ ਹਿੱਸਾ ੨, ਪੰਨਾ ੮੫। ਹੈ। ਉਧਰੋਂ ਭਾਈ ਬਿਜੈ ਸਿੰਘ ਨੂੰ ਬੀ ਇਹ ਖ਼ਬਰ ਮਿਲੀ ਔਰ ਨਾਲ ਹੀ ਸਾਬਰਸ਼ਾਹ ਫਕੀਰ ਦੇ ਛੱਡੇ ਹੋਏ ਸੂਹੀਆਂ ਨੇ ਖਬਰ ਲਿਆ ਦੱਸੀ ਕਿ ਸ਼ੀਲ ਕੌਰ ਬੀ ਸਿੰਘਣੀਆਂ ਦੇ ਟੋਲੇ ਵਿਚ ਲਾਹੌਰ ਤਸੀਹੇ ਭੋਗ ਰਹੀ ਹੈ। ਹੁਣ ਸਿੰਘ ਹੋਰਾਂ ਪਾਸੋਂ ਸਬਰ ਕਰਨਾ ਕਠਨ ਹੋ ਗਿਆ। ਆਪ ਸਿੰਘਾਂ ਦੇ ਪਿਆਰੇ ਦੀ ਪੱਕੀ ਸੌ ਸੁਣ ਚੁਕੇ ਸਨ। ਸਾਬਰਸ਼ਾਹ ਨੂੰ ਵੈਰਾਗ ਵਿਚ ਛੱਡਕੇ ਸਿੰਘ ਹੋਰੀਂ ਕ੍ਰੋੜਾ ਸਿੰਘ ਦੇ ਦਲ ਵਿਚ ਆਣ ਰਲੇ। ਦਲ ਵਿਚ ਪਹੁੰਚਦੇ ਹੀ ਇਨ੍ਹਾਂ ਦੀ ਬੜੀ ਮਾਨਤਾ ਹੋਈ। ਇਨ੍ਹਾਂ ਦਾ ਜਸ ਤਾਂ ਸਾਰੇ ਵਿੱਦਤ ਹੀ ਸੀ ਅਰ ਸਭ ਸਿੱਖ ਅਮੀਰ ਦੇ ਪੁੱਤ ਦਾ, ਜਿਨ੍ਹਾਂ ਸਰਬ ਸੁੱਖ ਛੱਡ ਕੇ ਕੰਡਿਆਂ ਦੀ ਸੇਜ ਦੁਖੀਆਂ ਦੇ ਹਿੱਤ ਕਬੂਲੀ ਸੀ, ਦਰਸ਼ਨ ਕਰਨ ਦੇ ਅਭਿਲਾਖੀ ਹੋ ਰਹੇ ਸਨ। ਆਪੋ ਵਿਚ ਦੁਵੱਲੀ ਬੜੇ ਪਿਆਰ ਨਾਲ ਮਿਲੇ, ਜਾਣੋ ਸੱਕੇ ਵੀਰ ਹੁੰਦੇ ਹਨ। ਅਜ ਕਲ ਸਿੱਖਾਂ ਵੱਲ ਦੇਖੋ ਕਿ ਕੌਮੀ ਮੁਹੱਬਤ ਦਿਲਾਂ ਵਿਚੋਂ ਕੀਕੂ ਘਟ ਰਹੀਂ ਹੈ! ਸਿੱਖ ਦੇ ਕੋਲੋਂ ਸਿੱਖ ਮੋਢਾ ਖਹਿ ਕੇ ਐਉਂ ਆਕੜ ਨੁੰ ਲੰਘ ਜਾਂਦਾ ਹੈ ਜਿੱਰ ਕੋਈ ਸਤ ਓਪਰਾ ਹੁੰਦਾ ਹੈ। ਕਿੱਥੇ ਸਿੱਖ ਨੂੰ ਦੇਖਕੇ ਸਿੱਖ ਸੰਨ ਹੁੰਦੇ ਸਨ ਔਰ ਬਿਨਾਂ ਵਾਕਫ਼ੀ ਫ਼ਤਹ ਜਾ ਕੇ ਮਿਲਦੇ ਸਨ ਤੇ ਜੇ ਮੁਸ਼ਕਲ ਆ ਬਣੇ ਤਾਂ ਇਕ ਦੂਜੇ ਦੀ ਸਹਾਇਤਾ ਕਰਦੇ ਸਨ।

ਗੱਲ ਕੀ ਹੁਣ ਖਾਲਸੇ ਦੇ ਦੇਲੇ ਆ ਨਿਕਲੇ, ਸੇਵਾ ਦਾ ਕੰਮ ਅੰਰ ਕੁਛ ਕੁ ਸਵਾਰਾਂ ਦੀ ਜਥੇਦਾਰੀ ਬਿਜੈ ਸਿੰਘ ਦੇ ਹੱਥ ਦਿੱਤੀ ਗਈ। ਖਾਲਸਾ ਬੜੇ ਬੜੇ ਚਾਵੇਂ ਰਸਤੀ ਚ ਕਰਦਾ ਕਰਦਾ ਇਕ ਦਿਨ ਪਹੁ ਫੁਟਾਲੇ ਤੋਂ ਅੱਗੇ ਹੀ ਲਾਹੌਰ ਦੇ ਲਾਗੇ ਜਾ ਪਹੁੰਚਾ* ਅਰ ਸਾਰੇ ਦੇ ਸਾਰੇ ਬਿਜਲੀ ਦੀ ਤਰਾਂ ਓਸ ਥਾਵੇਂ ਜਾ ਪਏ ਜਿਥੇ ਸਿੰਘਣੀਆਂ ਦੁਖੜੇ ਭਰ ਰਹੀਆਂ ਸਨ। ਪਹਿਰੇਦਾਰਾਂ ਵਿਚੋਂ,ਜਿਨ੍ਹਾਂ ਨੇ ਟਾਕਰਾ ਕੀਤਾ,ਇਸਤਰ੍ਹਾਂ ਕੱਟੇ ਗਏ,ਜਿਰ ਗਾਜਰਾਂ ਤੇ ਬਾਕੀ ਦੇ ਤੱਤੇ ਫੱਟ ਨੱਸ ਗਏ। ਬਿਜੈਮਾਨ ਖਾਲਸੇ ਦੇ ਸਰਦਾਰ ਉਸ ਦਲਾਨ ਵਿਚ ਇਕ ਨਿੱਕੀ ਕੰਧ ਢਾ ਕੇ ਜਾ ਵੜੇ, ਜੋ ਜਿਮੀਂ ਦੇ —————

  • ਪੰਥ ਪ੍ਰਕਾਸ਼। ਅੰਦਰ ਭਰੇ ਜਿਹੇ ਵਾਂਗ ਸੀ। ਸਿੰਘਣੀਆਂ ਦੀ ਦਸ਼ਾ ਦੇਖ ਕੇ ਸਭ ਦੀਆਂ ਅੱਖਾਂ ਵਿਚੋਂ ਲਹੂ ਉਤਰ ਆਇਆ। ਬੱਚਿਆਂ ਦੇ ਟੁਕੜੇ ਖਿੱਲਰੇ ਹੋਏ, ਬਦਬੋ ਫੈਲੀ ਹੋਈ, ਇਨ੍ਹਾਂ ਵਿਚਾਰੀਆਂ ਦੀਆਂ ਮੁਸ਼ਕਾਂ ਕੱਸੀਆਂ ਹੋਈਆਂ, ਕਈ ਥੰਮ੍ਹਾਂ ਨਾਲ ਜਕੜੀਆਂ ਹੋਈਆਂ, ਕਈ ਮੋਈਆਂ ਪਈਆਂ, ਕਈ ਸਿਸਕ ਰਹੀਆਂ ਸਨ। ਕਪੜੇ ਵਿਚਾਰੀਆਂ ਦੇ ਲੀਰਾਂ ਨਾਲੋਂ ਬੀ ਪਰਲੇ ਪਾਰ, ਚਿਹਰੇ ਮਜਨੂੰ ਨਾਲੋਂ ਬੀ ਲਿੱਸੇ,ਪਰ ਜਿੱਕਰ ਮੋਏ ਸੱਪ ਦੀ ਬੀ ਮਣੀ ਚਮਤਕ੍ਰਿਤ ਰਹਿੰਦੀ ਹੈ, ਤਿਵੇਂ ਵਾਹਿਗੁਰੂ ਸ਼ਬਦ ਦੀ ਧੁਨਿ ਉਹਨਾਂ ਦੇ ਹਿਰਦਿਆਂ ਵਿਚੋਂ ਅਚਰਜ ਪਿਆਰ ਨਾਲ ਲਿਸ਼ਕ ਦੇ ਰਹੀ ਸੀ। ਬਿਜੈ ਸਿੰਘ ਦੀ ਫੁਰਤੀ ਤੇ ਸਾਥੀਆਂ ਦੀ ਚਲਾਕੀ ਨੇ ਝਟਪਟ ਮੁਸ਼ਕਾਂ ਕੱਟਣੀਆਂ ਸ਼ੁਰੂ ਕੀਤੀਆਂ, ਸਦਾਰ ਕੂੜਾ ਸਿੰਘ ਹੁਰੀਂ ਆਪਣੇ ਚਾਦਰੇ ਤੇ ਹੋਰਨਾਂ ਸਾਥੀਆਂ ਦੇ ਵਾਧੂ ਕਪੜੇ ਲੈ ਲੈ ਉਨ੍ਹਾਂ ਨੂੰ ਦੇਈ ਜਾ ਰਹੇ ਹਨ, ਜਿਨ੍ਹਾਂ ਦੇ ਕਪੜੇ ਫਟ ਫਟ ਕੇ ਪਿੰਡੇ ਨੂੰ ਲੁਕਾਉਣ ਜੋਗੇ ਬੀ ਨਹੀਂ ਰਹੇ ਹੋਏ। ਪਿਛਲੇ ਜੱਥੇਦਾਰਾਂ ਦੇ ਏਹ ਪਿਆਰ ਤੇ ਭਾਵਨਾਂ ਹੁੰਦੀਆਂ ਸਨ ਅੱਜ ਕੱਲ ਤਾਂ ਅਨੇਕਾਂ ਘਰਾਣੇ ਸ਼ਰਾਬ ਆਦਿ ਕੁਕਰਮਾਂ ਦੇ ਸ਼ਿਕਾਰ ਹੋ ਗਏ ਹਨ ਤੇ ਫੈਸ਼ਨਾਂ ਤੇ ਦਿਖਾਵਿਆਂ ਮਗਰ ਲੱਗ ਕੇ ਗਿਰ ਰਹੇ ਹਨ। ਕਈ ਅਯਾਸ਼ੀਆਂ ਵਿਚ ਪੈ ਕੇ ਜਗੀਰਾਂ ਤੇ ਵੱਡਿਆਂ ਦੀਆਂ ਕਮਾਈਆਂ ਰੂੜ੍ਹਾ ਰੁੜ੍ਹਾ ਕੇ ਕੰਗਾਲ ਹੋਈ ਜਾਂਦੇ ਹਨ।

ਇਸ ਵੇਲੇ ਸਿੰਘਾਂ ਦੀਆਂ ਅੱਖਾਂ ਦੀ ਪਵਿਤ੍ਰ ਅਰ ਨੀਵੀਂ ਦ੍ਰਿਸ਼ਟੀ ਸਿੰਘਣੀਆਂ ਦੀ ਸ਼ੁਕਰ-ਗੁਜ਼ਾਰੀ ਅਰ ਪ੍ਰਸੰਨਤਾਈ ਦੇਖਣ ਦੇ ਜੋਗ ਸੀ, ‘ਸਤਿ ਸ੍ਰੀ ਅਕਾਲ' ਤੇ ‘ਵਾਹਿਗੁਰੂ ਜੀ ਕੀ ਫਤੋ’ਤੇ ‘ਧੰਨ ਸਤਿਗੁਰ' ਦੇ ਜੈਕਾਰੇ ਗੱਜ ਰਹੇ ਹਨ। ਸਾਰਾ ਕਾਰਜ ਫਤੇ ਹੋ ਗਿਆ। ਭਾਵੇਂ ਲਾਹੌਰ ਵਿਚ ਮੰਨੂੰ ਦੀ ਮੌਤ, ਮੰਨੂੰ ਦੀ ਫ਼ੌਜ ਤੇ ਮੰਨੂੰ ਦੀ ਬੇਗਮ ਤੇ ਉਮਰਾਵਾਂ ਦੇ

——————

  • ਇਸ ਥਾਂ ਤੇ ਮਸੀਤ ਜੇਹੀ ਇਮਾਰਤ ਅਜੇ ਤਕ ਖੜੀ ਹੈ ਤੇ ਸਿਖਾਂ ਦੇ ਕਬਜ਼ੇ ਵਿਚ ਹੈ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਪਵਿੱਤਰ ਯਾਦਗਾਰ ਹੈ। ਮਗਰੋਂ ਦੀ-੧੯੩੫ ਦੇ ਅਖ਼ੀਰ ਵਿਚ ਇਹ ਜਗ੍ਹਾ ਢਾ ਦਿੱਤੀ ਗਈ ਹੈ। ਪਾਕਿਸਤਾਨ ਬਣਨ ਤੋਂ ਹੁਣ ਪਤਾ ਨਹੀਂ ਕੀ ਹਾਲ ਹੈ। ਝਗੜੇ ਹੋ ਰਹੇ ਸਨ,ਪਰ ਫੇਰ ਬੀ ਤੁਰਕਾਂ ਦੀ ਪਾਤਸ਼ਾਹੀ ਦੀ ਰਾਜਧਾਨੀ ਦੇ ਪਾਸ ਇਸ ਤਰ੍ਹਾਂ ਪਹੁੰਚ ਕੇ ਕਟਾ-ਵੱਢ ਕਰਨੀ ਭਾਰੀ ਦਲੇਰੀ ਦਾ ਕੰਮ ਸੀ ਅਰ ਚਾਰ-ਚੁਫੇਰੇ ਕਰੜੇ ਖ਼ਤਰੇ ਨਾਲ ਘਿਰੀ ਹੋਈ ਵਿਉਂਤ ਸੀ । ਇਸ ਲਈ ਬੜੀ ਫੁਰਤੀ ਨਾਲ ਇਕਇਕ ਜਣੇ ਨੇ ਇਕਇਕ ਭੈਣਨੂੰ ਘੋੜੇਤੇ ਨਾਲ ਬਿਠਾਲ ਲਿਆ, ਉਸ ਮਕਾਨ ਵਿਚ ਬਾਲਕਾਂ ਦੇ ਲੋਥੜੇ ਕੱਠੇ ਕਰ ਕੇ ਤੇ ਮੋਇਆਂ ਨੂੰ ਵਿਚ ਰੱਖ ਕੇ ਂ ਲੱਕੜ ਮੋੜੇ ਪਾ ਕੇ ਅੱਗ ਲਾ ਦਿੱਤੀ ਅਰ ਝਟਪਟ ਤਿਲਕਦੇ ਹੋਏ। ਦੂਰ ਜਾਕੇ ਜੱਥੇ ਨੇ ਇਕ ਬਨ ਵਿਚ ਜਾ ਦਮ ਲੀਤਾ। ਰਸਤੇ ਵਿਚ ਇਕ ਪਿੰਡ ਵਿਚੋਂ ਰਸਤ ਪਾਣੀ ਲੈ ਗਏ। ਹੁਣ ਇਸ ਬਨ ਵਿਚ ਅੱਪੜਕੇ ਸਿੰਘਾਂ ਨੇ ਕਮਰ-ਕੱਸੇ ਖੁੱਲ੍ਹੇ ਅਰ ਰਾਵੀ ਦਰਿਯਾ ਵਿਚ, ਜੋ ਨਾਲ ਵਹਿ ਰਿਹਾ ਸੀ, ਇਸ਼ਨਾਨ-ਪਾਣੀ ਕੀਤੇ। ਵਿਚਾਰੀਆਂ ਸਿੰਘਣੀਆਂ ਨੂੰ ਮੁੱਦਤਾਂ ਮਗਰੋਂ ਜਲ ਨਸੀਬ ਹੋਇਆ,ਫੇਰ ਲੰਗਰ ਤਿਆਰ ਕੀਤਾ ਗਿਆ। ਪਹਿਲੇ ਸਿੰਘਣੀਆਂ ਨੂੰ ਛਕਾਇਆ ਗਿਆ, ਫੇਰ ਸਭ ਨੇ ਛਕਿਆ । ਜਦ ਸਭੇ ਪ੍ਰਸੰਨ ਹੋ ਗਏ ਤਦ ਸਰਦਾਰ ਕ੍ਰੋੜਾ ਸਿੰਘ ਅਰ ਬਿਜੈ ਸਿੰਘ ਨੇ ਛਕਿਆ,ਕਿਉਂਕਿ ਇਹ ਦੋਵੇਂ ਭਲੇ ਪੁਰਖ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਸਨ। ਕਿਉਂਕਿ ਸਿੱਖੀ ਦੇ ਅਸੂਲਾਂ ਮੂਜਬ ਜਥੇਦਾਰ ਬੀ ਸੇਵਾ ਨੂੰ ਜੀਵਨ ਸਫਲਤਾ ਸਮਝਦਾ ਹੈ। ਹੁਣ ਐਸਾ ਬਾਨਣੂ ਬੰਨ੍ਹਿਆ ਗਿਆ, ਜਿਸ ਨਾਲ ਹਰੇਕ ਸਿੰਘਣੀ ਨੂੰ ਉਸਦੇ ਪਿੰਡ ਟੱਬਰ ਟੋਰ ਵਿਚ ਪੁਚਾਇਆ ਗਿਆ। ਜਿਸ ਕਿਸੇ ਦੇ ਸੰਬੰਧੀਆਂ ਵਿਚੋਂ ਕੋਈ ਨਹੀਂ ਸੀ ਰਿਹਾ ਓਹ ਜੱਥੇ ਵਿਚ ਹੀ ਸੇਵਾ ਦੇ ਕੰਮ ਪਰ ਰਹੀ, ਅਰ ਆਪਣੇ ਭਰਾਵਾਂ ਦੀ ਬਿਪਤਾ ਵਿਚ ਹੱਥ ਵਟਾ ਕੇ ਜਨਮ ਮਰਨ ਸੰਵਾਰਦੀ ਰਹੀ ਬਿਜੈ ਸਿੰਘ ਹੋਰਾਂ ਨੂੰ ਸ਼ੀਲ ਕੌਰ ਦਾ ਠੀਕ ਠੀਕ ਪਤਾ ਨਾ ਲੱਗਾ : ਇਹ ਤਾਂ ਖ਼ਬਰ ਮਿਲ ਗਈ ਸੀ ਕਿ ਮੰਨੂੰ ਉਸ ਨੂੰ ਕੈਦ ਵਿਚੋਂ ਮਹੱਲਾਂ ਵਿਚ ਲੈ ਗਿਆ ਸੀ, ਪਰ ਹੁਣ ਸੁਣਿਆਂ ਕਿ ਉਸ ਨੂੰ ਰਾਣੀ ਬਣਾ ਲਿਆ ਸੀ ਇਸ ਖ਼ਬਰ ਨੂੰ ਸੁਣ ਕੇ ਕਿਸੇ ਨੂੰ ਨਿਸ਼ਚਾ ਨਾ ਆਇਆ ਕਿ ਇਹ ਗੱਲ ਸੱਚੀ ਹੋਵੇਗੀ। ਬਿਜੈ ਸਿੰਘ ਨੇ ਤਾਂ ਪੁਕਾਰ ਕੇ ਕਹਿ ਦਿੱਤਾ ਸੀ ਕਿ ਜੇ ਇਸ ਬਾਝੋਂ ਮਗਰੋਂ ਗੁਰਦੁਆਰਾ ਰਚਿਆ ਗਿਆ ਸੀ ਜੋ ਯਾਦਗਾਰ ਰਹੇ। ਮੇਰੀ ਪਤਨੀ ਜੀਉਂਦੀ ਹੈ ਤਦ ਜ਼ਰੂਰ ਸਤਿ ਧਰਮ ਸਮੇਤ ਜੀਉਂਦੀ ਹੈ, ਜੇ ਮਰ ਚੁੱਕੀ ਹੈ ਤਦ ਧਰਮ ਨੂੰ ਨਾਲ ਲੈ ਕੇ ਗਈ ਹੈ, ਇਹ ਗੱਲ ਅਸੰਭਵ ਹੈ ਕਿ ਸਿੰਘਣੀ ਧਰਮ ਤਿਆਗ ਕੇ ਜੀਵੇ। ਲੋਕੀ ਤਾਂ ਜਿੰਦ ਦੇ ਆਸਰੇ ਜੀਉਂਦੇ ਹਨ ਪਰ ਸਿੰਘਾਂ ਦੀ ਜਿੰਦ ਧਰਮ ਹੈ, ਏਹ ਧਰਮ ਦੇ ਆਸਰੇ ਜੀਉਂਦੇ ਹਨ, ਜਦ ਮਰਦੇ ਹਨ ਤਦ ਧਰਮ ਨੂੰ ਨਾਲ ਲੈ ਜਾਂਦੇ ਹਨ, ਜੀਉਂਦੇ ਹਨ ਤਦ ਧਰਮ ਨੂੰ ਜਿੰਦ ਬਣਾ ਕੇ ਜੀਉਂਦੇ ਹਨ। ਇਹ ਕਦੀ ਨਹੀਂ ਹੋ ਸਕਦਾ ਕਿ ਧਰਮ ਹਾਰ ਕੇ ਕੋਈ ਸਿੰਘ ਜਾਂ ਸਿੰਘਣੀ ਜੀਉਂਦੀ ਰਹੀ ਹੋਵੇ।

ਇਸ ਦਾ ਕਾਰਨ ਇਹ ਸੀ ਕਿ ਲੋਕ ਨਾਮ ਦੇ ਪਿਆਰੇ ਸਨ, ਬਾਣੀ ਇਨ੍ਹਾਂ ਦਾ ਆਧਾਰ ਸੀ। ਸਤਿਗੁਰਾਂ ਦੇ ਹੁਕਮ ਮੂਜਬ ਬਾਬੇ ਬੰਦੇ ਦੇ ਵੇਲੇ ਤੋਂ ਜਿਵੇਂ ਦਸਮੇਂ ਪਾਤਸ਼ਾਹ ਦੇ ਵੇਲੇ ਸੀ ਤਿਵੇਂ ਸਿੰਘਾਂ ਦੇ ਦਲਾਂ ਵਿਚ ਬਾਣੀ ਦੇ ਪਾਠ ਦਾ ਰੋਜ਼ਾਨਾ ਰਵੱਯਾ ਬੜਾ ਪੱਕਾ ਤੁਰਿਆ ਆ ਰਿਹਾ ਸੀ। ਬਾਣੀ ਨੇ ਆਪਣੀ ਰੰਗਣ ਚਾੜ੍ਹਣੀ ਹੀ ਹੋਈ, ਸੁੱਚਾ ਤੇ ਉੱਚਾ ਜੀਵਨ, ਕੁਰਬਾਨੀ ਤੋ ਪ੍ਯਾਰ ਬਾਣੀ ਨੇ ਭਰ ਹੀ ਦੇਣਾ ਹੋਇਆ।

ਮੀਰ ਮੰਨੂੰ ਦਾ ਮਰਨਾ ਜਾਂ ਸਾਰੇ ਦੇਸ਼ ਵਿਚ ਸੁਣਿਆਂ ਗਿਆ ਤਦ ਸਿੰਘ ਬਨਾਂ ਵਿਚੋਂ ਐਉਂ ਨਿਕਲ ਪਏ, ਜਿੱਕਰ ਰਾਤ ਬੀਤੀ ਤੇ ਸੂਰਜ ਨਿਕਲ ਪੈਂਦਾ ਹੈ। ਸਾਰੇ ਦੇਸ਼ ਵਿਚ ਇਕ ਤਰਥੱਲ ਮਚ ਗਿਆ। ਸਿੰਘਾਂ ਪਹਿਲੇ ਹੱਥ ਉਨ੍ਹਾਂ ਲੋਕਾਂ ਨੂੰ ਦੰਡ ਦਿਤੇ ਜਿਨ੍ਹਾਂ ਨੇ ਸ਼ਹਿਰ ਵਾਸੀ ਸਿੰਘਾਂ, ਸਿੰਘਾਂ ਦੇ ਬੱਚੇ ਤੇ ਤੀਵੀਆਂ ਫੜ ਫੜ ਮਾਰੇ ਤੇ ਮਰਵਾਏ ਸਨ, ਯਥਾ:

<poem>ਉਨ ਸਭ ਚੁਗਲੀਂ ਤਾਂਈਂ ਚੁਨ ਚੁਨ। ਮਾਯੋ ਲੂਟਯੋ ਘਰ ਸਿੰਘਨ ਪੁਨ। ਨੂਰ ਦੀਨ ਕੀ ਲੁਟੀ ਸਰਾਇ। ਸਿੰਘ ਕੋਟ ਮਾਯੋ ਫਿਰ ਧਾਇ। ਲੂਟĪ ਸਿੰਘਨ ਨਗਰ ਮਜੀਠਾ। ਮਾ ਜੰਡਿਆਲਾ ਫਿਰ ਨੀਠਾ। ਕਰਮੇ ਛੀਨੇ ਦਾ ਪਰਵਾਰ। ਮਾਰ ਲੁੱਟ ਕੇ ਕਯੋਂ ਖੁਆਰ । ਰਾਮੇ ਰੰਧਾਵੇ ਕਾ ਗ੍ਰਾਮ। ਘਣੀਆਂ ਲੂ ਐਨ ਤਮਾਮ ਸੌਦੇ ਵਾਲੇ ਕਾ ਜਟ ਯਾਲਾ। ਬੈਂਚ ਨਿਬਾਹੂ ਭੂਰੇ ਵਾਲਾ। ਇਸਮਾਈਲ ਖਾਂ ਥਾ ਮੰਖ੍ਯਾਲੀਆ। ਆਕਲ ਦਾਸ ਮਹੰਤ ਹੁੰਦਾਲੀਆ। ਰੰਘੜ ਮਾਰੇ ਜਾ ਬੁਤਾਲੀਏ। ਸਿੱਧੇ ਕੀਤੇ ਜੱਟ ਉਡਾਲੀਏ। ਘੇਰ ਔਲੀਏ ਖਾਂ ਕੋ ਮਾਰਯੋ। ਹਸਨਾ ਭੱਟੀ ਜਮ ਘਰ ਬਾਰੜੋ। ਮਾਲ੍ਹ ਪੂਰੀਏ ਗੁਲਾਬੇ ਕੇਰ! ਫਗਵਾੜਾ ਭੀ ਟਰੋ ਬਧੇਰੋ। ਇਤਿਆਦਿਕ ਫੌਰਨ ਕੇ ਲੋਗ! ਮੁਖਬਰ ਥੇ ਜੋ ਮਾਰਣ ਜੋਗ ! ਸੋ ਮਾਰੇ, ਸਾਜਨ ਬਹੁ ਪਾਰੇ। ਮਾਰੇ ਪੈਂਚ ਨੁਸ਼ਹਿਰੇ ਵਾਰੇ। ਲਏ ਦੁਸ਼ਮਨਾਂ ਤੇ ਬਡ ਬਦਲੇ। ਸਿੰਘਨੇ ਮਾਰ ਮਚਾਯੋ ਗਦਲੇ। [ਪੰਥ ਪ੍ਰਕਾਸ਼ ਟਾਈਪ ਸਫ਼ਾ ੭੧੩

ਇਸ ਪ੍ਰਕਾਰ ਸਿੱਖਾਂ ਨੇ ਥਾਂ ਥਾਂ ਆਪਣੇ ਕੈਦੀ ਛੁਡਾਏ,ਅਪਰਾਧੀਆਂ ਨੂੰ ਦੰਡ ਦਿੱਤੇ ਤੇ ਫੋਰ ਦੇਸ਼ ਨੂੰ ਸੰਭਾਲਣ ਵੱਲ ਲੱਗ ਪਏ, ਪਰ ਉਧਰ ਮੁਰਾਦ ਬੇਗਮ ਬੜੀ ਚਲਾਕ ਜਬੇ ਵਾਲੀ ਔਰ ਦਾ ਮਤ ਸੀ। ਉਸ ਨੇ ਪਤੀ ਦੇ ਮਰਦੇ ਹੀ ਸਾਰੇ ਦਰਬਾਰੀਆਂ, ਅਮੀਰਾਂ ਤੇ ਵਜ਼ੀਰਾਂ ਨੂੰ ਆਪਣੇ ਨਾਲ ਗੰਢ ਲਿਆ ਸੀ ਅਰ ਆਪਣੇ ਤਿੰਨ ਵਰੇ ਦੇ ਨਿਆਣੇ ਪੁੱਤ ਨੂੰ ਗੱਦੀ ਉਤੇ ਬਿਠਾਲ ਕੇ ਆਪ ਸਰਬਰਾਹ ਬਣ ਕੇ ਰਾਜ ਕਰਨ ਲੱਗ ਗਈ। ਇਸ ਨੇ ਆਪਣੇ ਵਕੀਲ ਕਾਬਲ ਦੁਰਾਨੀ ਪਾਤਸ਼ਾਹ ਵੱਲ ਚੋਰੀ ਚੋਰੀ ਘੱਲ ਦਿੱਤੇ ਕਿ ਆਪ ਪੰਜਾਬ ਦੀ ਨਵਾਬੀ ਮੇਰੇ ਪੁੱਤ ਦੇ ਹੱਕ ਵਿਚ ਮੇਰੀ ਸਰਬਰਾਹੀ ਹੇਠਾਂ ਕਰ ਦਿਓ। ਇਸੇ ਤਰ੍ਹਾਂ ਇਸ ਨੇ ਦਿੱਲੀ ਦੇ ਪਾਤਸ਼ਾਹ ਵੱਲ ਚੋਰੀ ਵਕੀਲ ਘੱਲ ਦਿਤੇ ਕਿ ਲਾਹੌਰ ਦੇ ਸੂਬੇਦਾਰੀ ਮੋਰੋ ਪੁੱਤ ਦੇ ਨਾਮ ਹੀ ਕਰ ਦਿਓ। ਇਉਂ ਦੋਹਾਂ ਪਾਤਸ਼ਾਹਾਂ ਨੇ ਬੇਗਮ ਦੇ ਪੁੱਤ 'ਅਮੀਨੁੱਦੀਨ' ਨੂੰ ਸੂਬੇਦਾਰ ਅਰ ਬੇਗਮ ਨੂੰ ਸਰਬਰਾਹ ਮੰਨ ਕੇ ਖਿਲਅਤੇ ਤੇ ਪਰਵਾਨੇ ਭੇਜ ਦਿੱਤੇ*ਕਾਰਨ ਇਹ ਸੀ ਕਿ ਕਾਬਲ ਵਾਲਾ ਲਾਹੌਰ ਨੂੰ ਆਪਣੀ ਰਿਆਸਤ ਅਰ ਦਿੱਲੀ ਵਾਲਾ ਆਪਣੀ ਰਿਆਸਤ ਜਾਣਦੇ ਸਨ। ਸੋ ਪੰਜਾਬ ਦਾ ਰਾਜ ਉਹ ਕਰ ਸਕਦਾ ਸੀ ਜੋ ਦੋਹਾਂ ਨੂੰ ਪ੍ਰਸੰਨ ਰੱਖ ਕੇ ਰਾਜੇ ਕਾਜ ਸੰਭਾਲ ਕੇ ਬੇਗਮ ਦੇਸ਼ ਦੇ ਬਾਨਣੂ ਬੰਨਣ ਲੱਗੀ। ਸਭ ਤੋਂ ਭਾਰੀ —————

  • ਮੁਹੰਮਦ ਲਤੀਫ਼ ਸੇਵਾ ੨੨੬॥ ਇਨਾਂ ਸਚਾ ਥਾਂ ਨੂੰ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ। ਦੁੱਖ ਸਿੱਖਾਂ ਦਾ ਸੀ ਸੌ ਮੋਮਨ ਖਾਂ ਨਾਇਬ ਨੂੰ ਫੌਜਾਂ ਦੇਕੇ ਅਮਨ ਕਰਾਉਣ ਵਾਸਤੇ ਲਾਇਆ ਤੇ ਭਿਖਾਰੀ ਖਾਂ ਨੂੰ-ਜਿਸ ਦੀ ਬਣਵਾਈ ਹੋਈ ਸੁਨਹਿਰੀ ਮਸੀਤ ਇਸ ਵੇਲੇ ਤਕ ਲਾਹੌਰ ਵਿਚ ਹੈ-ਵਜ਼ੀਰ ਮੁਕਰਰ ਕੀਤਾ। ਇਹ ਬੜਾ ਭਲਾ ਸੁੰਦਰ ਅਰ ਚਤੁਰ ਪੁਰਖ ਸੀ, ਇਸ ਦੀ ਸਲਾਹ ਨਾਲ ਬੇਗਮ ਦਾ ਰਾਜ ਪਤੀ ਵਾਂਗ ਹੀ ਤੁਰ ਪਿਆ।

ਸ਼ੀਲ ਕੌਰ ਤੇ ਉਸਦਾ ਲਾਲ ਮਹਿਲਾਂ ਵਿਚ ਹੀ ਰਹੇ। ਜਦੋਂ ਮੀਰ ਮੰਨੂੰ ਸ਼ਿਕਾਰ ਗਿਆ ਸੀ ਤਦ ਬੇਗਮ ਨੇ ਪੂਰਾ ਬਾਨਣੂ ਇਸ ਗੱਲ ਦਾ ਬੰਨ੍ਹ ਲਿਆ ਹੋਇਆ ਸੀ ਕਿ ਉਸ ਦੇ ਆਉਣ ਤੋਂ ਮੂਹਰੇ ਹੀ ਮਾਂ ਪੁੱਤਰ ਦਾ ਝਗੜਾ ਪਾਰ ਕਰ ਛੱਡੇ ਪਰ ਉਧਰੋਂ ਮੰਨੂੰ ਦੇ ਮਰ ਜਾਣ ਦੀ ਖ਼ਬਰ ਆ ਗਈ। ਹੁਣ ਬੇਗਮ ਨੂੰ ਆਪਣੀ ਬਨਾਵਟੀ ਭੈਣ ਦਾ ਆਪਣੇ ਪਾਸ ਰਹਿਣਾ ਇਕ ਸੁਖ ਤੇ ਆਸਰਾ ਹੋ ਦਿੱਸਿਆ। ਸ਼ੀਲ ਕੌਰ ਦੀ ਅਕਲ ਤੇ ਭਲਿਆਈ ਉਸ ਨੂੰ ਸਮਝੇ ਪੈ ਚੁਕੀਆਂ ਸਨ। ਸੋ ਹੁਣ ਉਸ ਦੀ ਸਲਾਹ ਮੱਤ ਵਰਤਣ ਲੱਗ ਪਈ। ਉਸਦੀ ਸੁਥਰੀ ਅਕਲ ਉਸ ਨੂੰ ਕਈ ਔਕੜਾਂ ਵਿਚ ਐਸੀਆਂ ਸਲਾਹਾਂ ਦੇਂਦੀ ਸੀ ਕਿ ਬੇਗਮ ‘ਵਾਹ ਵਾਹ' ਕਰ ਉਠਦੀ ਸੀ। ਇਸ ਤਰ੍ਹਾਂ ਬੇਗਮ ਦੇ ਜੀ ਵਿਚ ਸ਼ੀਲ ਕੌਰ ਦਾ ਸਤਿਕਾਰ ਵਧਿਆ ਅਰ ਉਸ ਦੀ ਸੱਚੀ ਮੁਚੀ ਦੀ ਦਰਦਣ ਹੋ ਗਈ! ਭਿਖਾਰੀ ਖਾਂ ਨੂੰ ਦਰਬਾਰੀ ਕੰਮਾਂ ਤੋਂ ਬਾਦ ਬੇਗਮ ਕਈ ਵਾਰ ਮਹਿਲਾਂ ਵਿਚ ਸੱਦ ਲਿਆ ਕਰਦੀ ਸੀ, ਪਰ ਸ਼ੀਲ ਕੌਰ ਨੇ ਸਮਝਾਇਆ ਕਿ ਇਸ ਦਾ ਅੰਤ ਬੁਰਾ ਨਿਕਲੇਗਾ ਅਰ ਰਾਜ ਭਾਗ ਨਹੀਂ ਰਹੇਗਾ। ਬੇਗਮ ਨੇ ਇਹ ਗੱਲ ਔਖੇ ਸੌਖੇ ਹੋ ਕੇ ਮੰਨ ਲਈ ਤਦ ਉਸਨੂੰ ਪਤਾ ਲੱਗਾ ਕਿ ਦਰਬਾਰੀ ਬੀ ਇਸ ਗਲ ਨੂੰ ਚੰਗਾ ਨਹੀਂ ਸਨ ਜਾਣਦੇ। ਇਸ ਪ੍ਰਕਾਰ ਦੀਆਂ ਉੱਤਮ ਸਲਾਹਾਂ ਨੇ ਸ਼ੀਲ ਕੌਰ ਨੂੰ ਕੈਦ ਵਿਚ ਬੀ ਅਮੀਰੀ ਤੇ ਪੁਚਾ ਦਿੱਤਾ। ਪਰ ਸ਼ੋਂਕ! ਸ਼ੀਲ ਕੌਰ ਕਦੀ ਖਿੜ ਕੇ ਨਹੀਂ ਬੈਠੀ, ਸਦੀਵ ਕੁਮਲਾਈ ਹੋਈ ਰਹਿੰਦੀ। ਪਤੀ ਦਾ ਵਿਯੋਗ ਉਸ ਦੇ ਚਿੱਤ ਪੁਰ ਐਸਾ ਪੱਥਰ ਸੀ, ਜੋ ਹਿਰਦੇ ਨੂੰ ਉਮਗਣ ਨਾ ਦਿੰਦਾ। ਇਹ ਦੁੱਖ ਐਸਾ ਭਾਰਾ ਸੀ ਕਿ ਸ਼ੀਲ ਕੌਰ ਜੇ ਪਰਮੇਸ਼ੁਰ ਦੀ ਪਿਆਰੀ ਨਾ ਹੁੰਦੀ ਤਾਂ ਜ਼ਰੂਰ ਗ਼ਮ ਵਿਚ ਘੁੱਟ ਘੁੱਟ ਕੇ ਮਰ ਜਾਂਦੀ, ਪਰ ਭਾਣੇ ਮੰਨਣ ਦੇ ਜਤਨ ਨੇ ਉਸ ਦੇ ਸਰੀਰ ਤੇ ਆਤਮਾਂ ਦਾ ਵਿਯੋਗ ਨਹੀਂ ਹੋਣ ਦਿੱਤਾ । ਜਿੱਰ ਟਹਿਣੀਓਂ ਟੁੱਟੇ ਫੁੱਲ ਠੰਢੇ ਮੌਸਮ ਅਰ ਸੀਤਲ ਜਲ ਵਿਚ ਰੱਖੇ ਹੋਏ ਕਈ ਕਈ ਦਿਨ ਸੁਕਦੇ ਤਾਂ ਨਹੀਂ, ਪਰ ਟਾਹਣੀ ਵਾਲੇ ਜੋਬਨ ਤੇ ਖਿੜਾਉ ਵਾਲੇ ਵੀ ਨਹੀਂ ਰਹਿੰਦੇ, ਤਿਵੇਂ ਸ਼ੀਲਾ ਬੱਚਵਾਨ, ਪਰ ਸੁੱਥਰੇ ਮੱਥੇ ਵਾਲੀ, ਚਿੰਤਾਤੁਰ ਪਰ ਰੋਣਹਾਕੀ ਹੋਣ ਤੋਂ ਦੁਰ ਗ਼ਮ ਵਿਚ ਕੁੱਠੀ ਹੋਈ, ਪਰ ਕੋਲ ਬੈਠਿਆਂ ਨੂੰ ਢੰਨੀ ਹੋਈ ਨਾ ਲੱਗਣ ਵਾਲੀ ਦਸ਼ਾ ਵਿਚ ਰਹਿੰਦੀ ਸੀ। ਬੇਗਮ ਇਸ ਦੁੱਖ ਨੂੰ ਜਾਣਦੀ ਸੀ ਅਰ ਉਪਾਉ ਸੋਚਦੀ ਸੀ ਕਿ ਕਿਵੇਂ ਇਸ ਦਾ ਪਤੀ ਆ ਜਾਵੇ ਤਾਂ ਵਿਚਾਰੀ ਦਾ ਦੁੱਖ ਦੂਰ ਹੋ ਜਾਵੇ ਅਰ ਮੇਰਾ ਸੁਖ ਹੋਰ ਵਧ ਜਾਵੇ, ਕਿਉਂਕਿ ਉਸ ਨੂੰ ਅੰਗ ਸਹੇਲੀ ਤੇ ਸੱਚੀ ਦਰਦਣ ਇਸ ਨਾਲੋਂ ਵਧੀਕ ਸਿਆਣੀ ਅਰ ਪਿਆਰ ਵਾਲੀ ਲੱਭਣੀ ਔਖੀ ਸੀਪਹਿਲਾਂ ਤਾਂ ਬੇਗਮ ਨੇ ਝਨਾਂ ਦੇ ਹਾਕਮ ਵਲੋਂ ਪਤਾ * ਮੰਗਵਾਇਆ, ਜਿਥੇ ਕਿ ਸਾਬਰ ਸ਼ਾਹ ਦੀ ਦੱਸ ਪਈ ਸੀ। ਉਥੋਂ ਪਤਾ ਲੱਗਾ ਕਿ ਬਿਜੈ ਸਿੰਘ ਕਿਤੇ ਜਥਿਆਂ ਵਿਚ ਚਲਾ ਗਿਆ ਹੈ ਇਸ ਲਈ ਬੇਗਮ ਨੇ ਬਿਜੈ ਸਿੰਘ ਦਾ ਹੁਲੀਆ ਤੇ ਅਤਾ ਪਤਾ ਦੇ ਕੇ ਪੰਜ ਸੱਤ ਸੰਏਂ ਛੱਡ ਦਿਤੇ ਜੋ ਸਿੰਘ ਹੁਰਾਂ ਦਾ ਪੂਰਾ ਪ੍ਰ ਪੜਾ ਕੱਢ ਦੇਣ।

ਇਧਰੋਂ ਸਿੱਖਾਂ ਦੀਆਂ ਮੁੜ ਮੱਲਾਂ ਮਾਰਨੇ ਦਾ ਬਾਜ਼ਾਰ 'ਗਰਮ ਹੋ ਰਿਹਾ ਸੀ । ਜੈਸਾ ਕਿ ਅਸੀਂ ਪਿਛੇ ਕਹਿ ਆਏ ਹਾਂ, ਜਿਸ ਲਈ ਬੇਗਮ ਨੇ ਮੋਮਨ ਖਾਂ ਦੇ ਸਪੁਰਦ ਗਸ਼ਤੀ ਫ਼ੌਜ ਕਰਕੇ ਦੋਸ਼ ਵਿਚ ਫੌਰੀ ਹੋਈ ਸੀ । ਕਈ ਥਾਈਂ ਮੁੱਠ ਭੇੜਾਂ ਹੋਈਆਂ, ਕਦੀ ਓਹ ਜਿੱਤੇ ਤੇ ਕਦੀ ਓਹ; ਛੇਕੜ ਸ਼ੇਖੂਪੁਰੇ ਕੋਲ ਮੁੱਮਨ ਖਾਂ ਦੇ ਭੜਕਾਏ ਹੋਏ ਜੱਟਾਂ ਨਾਲ ਸਿੰਘਾਂ ਦੇ ਇਕ ਟੋਲੇ ਦਾ ਟਾਕਰਾਂ ਹੋ ਗਿਆ ਜਿਸ ਵਿਚ ਪੰਜ ਚਾਰ ਚੰਗੇ ਸਿੰਘ ਸ਼ਹੀਦ ਹੋਏ । ਪਰ ਖਾਲਸੇ ਦੇ ਹੱਲੇ ਅੱਗੇ ਉਹ ਲਹਿਰ ਨਾ ਸਕੇ, ਪੈਰ ਹਿੱਲ ਗਏ ਅਰ ਮੈਦਾਨ ਖਾਲੀ ਛੱਡ ਕੇ ਨੱਸ ਗਏ । ਭਾਈ ਬਿਜੈ ਸਿੰਘ ਇਸ ਜੰਗ ਵਿਚ ਅੱਗੇ ਵਧ ਵਧ ਕੇ ਲੜਦਾ ਰਿਹਾ ਸੀ। ਜਦ ਹੱਲਾ ਬੋਲਿਆ ਤਦ ਬੀ ਹਰੇ ਸੀ, ਉਸ ਘਮਸਾਣ ਵਿਚ ਇਕ ਤੁਰਕ ਦੀ ਤਲਵਾਰ ਪੱਟ ਤੇ ਲੱਗੀ; ਇਸ ਮਰਦ ਨੇ ਲੱਤ ਨੂੰ ਬੰਨ ਲਿਆਂ ਅਤੇ ਪੀੜ ਨਾ ਜਣਈ ਅਰ ਵਧ ਵਧ ਕੇ ਤਲਵਾਰ ਵਾਹੁੰਦਾ ਹੀ ਰਿਹਾ। ਛੇਕੜ ਉਸ ਦਾ ਘੋੜਾ ਘਾਇਲ ਹੋ ਕੇ ਇਕਲਵਾਂਜੇ ਜਿਹੇ ਇਕ ਟੋਏ ਵਿਚ ਢਹਿ ਪਿਆ। ਇਸ ਟੋਏ ਵਿਚ ਇੱਕ ਸਿੱਖ ਤੇ ਦੋ ਮੁਸਲਮਾਨ ਲੜਦੇ ਲੜਦੇ ਅੱਗੇ ਡਿੱਗੇ ਪਏ ਸਨ, ਜਿਨ੍ਹਾਂ ਦਾ ਸਮਾਚਾਰ ਇਹ ਸੀ:-ਸਿੰਘ ਤਾਂ ਪਹਿਲੇ ਕਈਆਂ ਦਾ ਆਹੂ ਲਾਹ ਚੁੱਕਾ ਸੀ, ਫੇਰ ਦੁਹਾਂ ਤੁਰਕਾਂ ਨੇ ਉਸ ਨੂੰ ਘੇਰ ਲਿਆ। ਤਲਵਾਰਾਂ ਤਿੰਨ ਦੀਆਂ ਟੁੱਟ ਜਾਣ ਕਰ ਕੇ ਹੱਥ ਪਲੱਥ ਤੇ ਦਾਉ ਘrਉ ਦਾ ਘੋਲ ਹੀ ਹੁੰਦਾ ਰਿਹਾ। ਘੁਲਦੇ ਘੁਲਦੇ ਇਹ ਹੋਇਆ ਕਿ ਤਿੰਨੇ ਜਣੇ ਇਕ, ਦੂਜੇ ਦੀਆਂ ਟੱਕਰਾਂ ਖਾ ਕੇ ਢਹਿ ਪਏ; ਸਿੰਘ ਜੀ ਤਾਂ ਗੁਰਪੁਰੀ ਸਿਧਾਰੇ ਤੇ ਤੁਰਕੇ ਦੋਵੇਂ ਰੇਤ ਪਰ ਮੱਛੀ ਵਾਂਗੂ ਤਿਲ ਬਿਲ ਕਰਦੇ ਪਏ ਸਨ ਕਿ ਜਦੋਂ ਸਾਡੇ ਸਿੰਘ ਹੁਰੀਂ ਘੋੜੇ ਸਣੇ ਆ ਡਿਗੇ। ਡਿੱਗਦੇ ਹੀ ਇਨ੍ਹਾਂ ਦੀ ਵੱਜ ਨੇ ਤੁਰਕਾਂ ਦਾ ਦਮ ਪੂਰ ਕਰ ਦਿੱਤਾ ਤੇ ਸਿੰਘ ਹੋਰੀ ਬੇਹੋਸ਼ ਹੋ ਗਏ। ਇਸ ਸਮਾਚਾਰ ਨੂੰ ਕਿਸੇ ਨਾ ਡਿੱਠਾ, ਸਿੰਘਾਂ ਦਾ ਟੋਲਾ ਤਾਂ ਤੁਰਕਾਂ ਨੂੰ ਨਸ਼ਾ ਭਜਾ ਕੇ ਤੇ ਉਨ੍ਹਾਂ ਦੇ ਗਿਰਾਵਾਂ ਨੂੰ ਜੋਗ ਡੰਡ ਦੇ ਕੇ ਹੋਰ ਪਾਸੇ ਹਰਨ ਹੋ ਗਿਆ ਤੇ ਕਾਹਲੀ ਵਿਚ ਇਸ ਵਿਚਾਰੇ ਦੀ ਕਿਸੇ ਨੂੰ ਸੋਝੀ ਨਾ ਰਹੀ। ਸਾਰੀ ਰਾਤ ਤਿੰਨ ਲੋਥਾਂ ਸਿਰਾਣੇ ਤੇ ਮੋਏ ਘੋੜੇ ਨਾਲ ਲੱਤ ਬੱਧੀ ਹੋਈ ਧੜੇ ਹ ਪਿਆਂ ਸਿੰਘ ਜੀ ਨੂੰ ਬੇਸੁਧੀ ਵਿਚ ਬੀਤ ਗਈ।

ਸਿੱਖਾਂ ਦੇ ਸਾਕੇ,ਘੀਲਾਂ ਬਹਾਦਰੀਆਂ ਤੇ ਕਸ਼ਟਾਂ ਦੇ ਸਮਾਚਾਰ ਬਹੁਤ ਤਾਂ ਲਿਖੇ ਨਹੀਂ ਗਏ, ਪਰ ਜੋ ਰੱਤੀ ਰਵਾਲ ਲਿਖੇ ਵੀ ਗਏ ਸੋ ਸਿੱਖਾਂ ਦੀ ਅਨਗਹਿਲੀ ਕਰਕੇ, ਲਿਖਤੀ ਇਤਹਾਸਾਂ ਵਿਚ ਲੁਕੇ ਪਏ ਹਨ, ਜੋ ਲੱਭਣੇ ਔਖੇ ਹੋ ਰਹੇ ਹਨ, ਇਸ ਲਈ ਸਿੱਖਾਂ ਨੂੰ ਆਪਣੇ ਪਿੱਛੇ ਦੀ ਖ਼ਬਰ ਨਹੀਂ ਜਿਸ ਪਰ ਫ਼ਖ਼ਰ ਕਰਨ । ਅਨਜਾਣ ਸਿੱਖ ਭੁਲੇਖੇ ਖਾ ਰਹੇ ਹਨ। ਦੇਖੋ ਇਸ ਵੇਲੇ ਸਿੰਘ ਜੀ ਕੀਕੂ ਆਪਣੇ ਜਿਗਰ ਦੇ ਲਹੂ ਦੇ ਪਿਆਲੇ ਪੀ ਕੇ ਟੋਇਆਂ ਵਿਚ ਲੱਖਾਂ ਦੀ ਸੇਜਾਂ ਵਿਛਾ ਕੇ ਸੌਂ ਰਹੇ ਹਨ? ਅਮੀਰਆਂ ਤੇ ਧਨ ਦੀਆਂ ਬਹਾਰਾਂ ਛੱਡ ਕੇ ਕਿੱਥੇ ਪਏ ਜਿੰਦਾਂ ਨੂੰ ਤੋੜ ਰਹੇ ਹਨ, ਜਿਥੇ ਆਪਣਾਂ ਯਾ ਪਰਾਇਆਂ ਕੋਈ ਪਾਸ ਨਹੀਂ ਹੈ। ਕਿਆ ਇਨ੍ਹਾਂ ਸੂਰਮਿਆਂ ਨੂੰ ਲੁੱਟ ਦਾ ਲਾਲਚ ਘਰਾਂ ਥੀਂ ਕੱਢਕੇ ਟੋਇਆਂ ਵਿਚ ਖਿੱਚ ਲਿਆਇਆਂ ਹੈ? ਅਫਸੋਸ! ਸਿੱਖ ਲੋਕ ਇਤਿਹਾਸਕਾਰਾਂ ਦੇ ਪੁਸਤਕ ਪੜੇ ਬਾਝ ਹੀ ਰਾਇਆਂ ਕਾਇਮ ਕਰ ਲੈਂਦੇ ਹਨ। ਜ਼ਰਾ ਐਲਫਿਨਸਟਨ ਦੀ ਤਵਾਰੀਖ ਵਿਚ ਬੰਦੇ ਦੀ ਮੌਤ ਅਰ ੭੪੦*ਸਿੱਖਾਂ ਦੀ ਸ਼ਹੀਦੀ ਦਾ ਹਾਲ ਹੀ ਪੜੋ ਤਾਂ ਨੂੰ ਕੰਡੇ ਹੋ ਜਾਂਦੇ ਹਨ। ਕੀ ਇਹ ਲੋਕ ਭੰਗਾਂ ਪੀ ਕੇ ਸੌਂ ਰਹਿੰਦੇ ਸਨ,ਜਾਂ ਆਪਣੇ ਡੌਲਿਆਂ ਦੀ ਅਥੱਕ ਤਾਕਤ ਨਾਲ ਨੌ ਸਦੀਆਂ ਦੇ ਜ਼ੁਲਮਾਂ ਦਾ ਖੁਰਾ ਖੋਜ ਮਿਟਾ ਕੇ ਇਸ ਵੇਲੇ ਅਨੁਯਾਈ ਰਾਜ ਦੀ ਮਿੱਟੀ ਉਡਾ ਰਹੇ ਸਨ? ਬੇਸ਼ਕ ਸਿੱਖਾਂ ਨੇ ਤਦੋਂ ਹਿੰਦੁਸਤਾਨ ਤੋਂ ਬਾਹਰ ਕਦਮ ਨਹੀਂ ਪੁੱਟਿਆ, ਪਰ ਕਦੇ ਕਿਸੇ ਨੇ ਇਹ ਭੀ ਸੋਚਿਆ ਹੈ ਕਿ ਪੰਜਾਬ ਉਸ ਸਮੇਂ ਕੀਹ ਵਸਤੁ ਸੀ? ਅਹਿਮਦਸ਼ਾਹ ਅਬਦਾਲੀ ਵਰਗਾ ਜ਼ਬਰਦਸਤੇ ਹਮਲੇ ਕਰਨਵਾਲਾ ਸਾਹਸੀ ਗੁਆਂਢ ਬੈਠਾ ਸੀ। ਇਸਦੇ ਮਾਤਹਿਤ ਬੜੇ ਬੜੇ ਤਕੜੇ ਤਾਕਤਵਾਰ ਪਠਾਣ ਸਨ। ਅਫਗਾਨਿਸਤਾਨ ਤੇ ਸਰਹੱਦ

———— ਵਿਖੇ ਇਤਿਹਾਸ ਹਿੰਦ, ਐਲਫਿਨਸਟਨ ਪੰਨਾ ੬੮੬-“ਬਹੁਤ ਸਾਰੇ ਸਿੱਖ ਉਥੇ ਹੀ ਮਾਰੇ ਗਏ ਪਰ ੭੪੦ ਚੁਣ ਕੇ ਬੰਦੇ ਨਾਲ ਦਿੱਲੀ ਭੇਜੇ ਗਏ ਜਿਨ੍ਹਾਂ ਨੂੰ ਪੁੱਠੀਆਂ ਖੱਲਾਂ ਪਹਿਨਾ ਉਨ੍ਹਾਂ ਤੇ ਚੜਾ ਤਰ੍ਹਾਂ ਤਰਾਂ ਦੇ ਦੁੱਖਾਂ ਨਾਲ ਨਸ਼ਰ ਕਰ ਕੇ ਸੱਤਾਂ ਦਿਨਾਂ ਵਿਚ ਕਤਲ ਕੀਤਾ ਪਰ ਉਹ ਬੜੀ ਹੀ ਦਿੜਤਾ ਨਾਲ ਮੋਏ, ਹਰ ਲਾਲਚ ਨੇ ਘਣਾਂ ਦੀ ਨਜ਼ਰ ਨਾਲ ਡਿੱਠਾ ਤੇ ਧਰਮ ਨਹੀਂ ਹਾਰਿਆ। ਬੰਦੇ ਨੂੰ ਪਿੰਜਰੇ ਪਾਇਆ, ਸਿੰਘਾਂ ਦੀਆਂ ਖੋਪਰੀਆਂ ਨਾਲ ਲੋਕਾਈਆਂ ! ਬਿੱਲੀ ਮਾਰ ਕੇ ਨੇਜੇ ਨਾਲ , ਲਟਕਾਈ। ਯੂਈ ਤਲਵਾਰ ਜਦ ਸਿਰ ਤੇ ਖੜਵਾਇਆ, ਉਸ ਚਾ,ਨਿਆਣਾ ਪੁੱਤਰ ਝੋਲੀ ਵਿਚ ਜੇ ਕੋ ਕਟਾਰ ਹੱਬ ਦਿੱਤੀ ਕਿ ਆਪਣੇ ਪੁੱਤਰ ਨੂੰ ਆਪ ਆਰ, ਪਰ ਉਸ ਨੇ ਨਾਂਹ ਕੀਤੀ, ਉਸ ਦਾ ਪੁੱਤਰ ਉਸ ਦੀ ਗੋਦ ਵਿਚ ਕੋਹਿਆਂ ਰਿਆ ਅਰ ਉਸ ਦਾ ਦਿਲ ਆਂਦਰਾਂ ਆਦਿ ਕੱਢ ਕੇ ਉਸ ਦੇ ਮੰਚ ਤੇ ਸਿੱਟੇ ਗਏ। ਸੀਖਾਂ ਤਾ ਤਾ ਕੇ ਉਸ ਦੇ ਪਿੰਡੇ ਤੇ ਰੋਏ ਉਡਾਏ ਗਏ: ਪਰ ਬੰਦਾਂ ਨਾ ਹਿੱਲਣ ਵਾਲੀ ਦਰਾਂ ਨਾਲ ਸੰਨ ਮਨ ਮੋਇਆ ਕਿ ਜ਼ਾਲਮਾਂ ਬੇ ਨਥਟ ਕਰਨੇ ਲਈ ਕਰਤਾਰ ਨੇ ਮੈਨੂੰ ਕਾਰਨ ਬਣਾਇਆ ਹੈ। ਇਹ ਗੁਰ ਗੋਬਿੰਦ ਸਿੰਘ ਜੀ ਦੇ ਇਕ ਸੇਵਕ ਦੀ ਬਹਾਦਰੀ ਦਾ ਨਮੂਨਾ ਹੈ। ਇਸ ਦੇ ਸਾਬੀ ੭੪੦ ਵਿਚੋਂ ਸਭ ਨੇ ਸਿਰ ਚਿੱਤਾ, ਪਰ ਧਰਮ ਨਹੀਂ ਹਾਰਿਆ। ਕਿਸੇ ਨੇ ਵੀ ਚਿੰਦ ਪਿਆਰੀ ਨਹੀਂ ਕੀਤੀ! ਇਸ ਦੇ ਕਬਜ਼ੇ ਵਿਚ ਸਨ। ਲੱਖਾਂ ਫੌਜਾਂ ਅਨੇਕਾਂ ਵਾਰ ਲਿਆ ਕੇ ਇਸ ਨੇ ਦੇਸ਼ ਲੁਟਿਆ ਸੀ। ਫੇਰ ਲਾਹੌਰ ਛੱਡ ਕੇ ਇਲਾਕੇ ਇਲਾਕੇ ਪਰ ਜ਼ਬਰਦਸਤ ਹਾਕਮ ਸਨ ਅਰ ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀ। ਨਾ ਇਲਾਕਾ, ਨਾ ਰਿਆਸਤ, ਨਾ ਖਜ਼ਾਨੇ, ਕੋਈ ਠਾਹਰ ਨਹੀਂ, ਕੋਈ ਸਹਾਇਤਾ ਨਹੀਂ, ਕੋਈ ਮਿੱਤਰ ਨਹੀਂ, ਮੁਸਲਮਾਨ ਹਿੰਦੂ ਸਭ ਵੈਰੀ, ਇਥੋਂ ਤਕ ਕਿ ਘਰ ਦੇ ਸੇਵਕ ਹਿੰਦਾਲੀ ਤੋਂ ਕਈ ਹੋਰ ਮੁਖ਼ਬਰ ਬਣੇ ਹੋਏ ਐਸੀਆਂ ਡਰਾਉਣੀਆਂ ਹਾਲਤਾਂ ਵਿਚ ਜਿਸ ਕੌਮ ਨੇ ਅਟਕ ਤੋਂ ਲੈ ਕੇ ਸਹਾਰਨਪੁਰ ਤਕ, ਮੁਲਤਾਨ ਤੇ ਸਿੰਧ ਤੋਂ ਲੈ ਕੇ ਕਾਂਗੜੇ ਜੰਮੂ ਤੇ ਭਿੰਬਰ ਤਕ* ਅਪਣਾ ਸਿੱਕਾ ਜਮਾ ਲਿਆ ਹੋਵੇ ਅਰ ਦਿੱਲੀ, ਪਟੌਦੀ ਦੂਜਨਾ, ਬੀਕਾਨੇਰ ਤੱਕ ਹੱਲੇ ਕੀਤੇ ਹੋਣ, ਉਸ ਨੇ ਮਰਹੱਟਿਆਂ ਤੋਂ ਕਿਤੇ ਵੱਧ ਬਹਾਦਰੀ ਦਿਖਲਾਈ ਹੈ, ਜਿਨ੍ਹਾਂ ਪਾਸ ਪਹਾੜੀ ਕਿਲ੍ਹੇ ਪਹਾੜਾਂ ਵਿਚ ਲੁਕਣ ਦੀ ਥਾਂ, ਸੇਵਾ ਜੀ ਵਰਗੇ ਸਰਦਾਰ ਸਿਰ ਤੇ, ਫੇਰ ਇਕ ਦੂਜੇ ਦੇ ਮਗਰੋਂ ਲਾਇਕ ਪੁਰਖ ਹਾਦੀ ਬਣਦੇ ਰਹੇ ਅਰ ਹਰ ਪ੍ਰਕਾਰ ਦੀ ਸਹਾਇਤਾ ਦੇ ਸਾਮਾਨ ਮੌਜੂਦ ਸਨ। ਜੋ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵਧੀਆ ਹਨ।

ਜੋ ਕਦੀ ਇਤਿਹਾਸ ਦਾ ਮੁਤਾਲਿਆ ਕਰੋ, ਤਾਂ ਪਤਾ ਲੱਗੇ ਕਿ ਅਹਿਮਦਸ਼ਾਹ ਅਬਦਾਲੀ ਜ਼ਰੂਰ ਹਿੰਦ ਨੂੰ ਸਰ ਕਰ ਕੇ ਮੁੜ ਪਠਾਣ ਰਾਜ ਏਥੇ ਕਾਇਮ ਕਰ ਲੈਂਦਾ, ਪਰ ਪੰਜਾਬ ਵਿਚ ਆਏ ਸਿੱਖ ਉਸ ਨੂੰ ਅਤਿ ਤੰਗ ਕਰਦੇ ਸਨ। ਜਦ ਉਹ ਦਿੱਲੀ ਅੱਪੜਦਾ ਤਾਂ ਸਿੱਖ ਪੰਜਾਬ ਵਿਚ ਉਹ ਊਧਮ ਮਚਾਉਂਦੇ ਕਿ ਉਸ ਨੂੰ ਫੇਰ ਪਿੱਛੇ ਪਰਤਣਾ —————

  • ਦੇਖੋ ਤਵਾਰੀਖ ਅੰਗਰੇਜ਼ੀ ਮੁਹੰਮਦ ਲਤੀਫ਼ ਪੰਨਾ ੨੮੯

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਸਿੱਖਾਂ ਪਾਸ ਇਕ ਇਲਾਕੇ ਦਾ ਬੀ ਰਾਜ ਨਾ ਸੀ, ਇਸ ਵੇਲੇ ਕਰੀਬ ੫੦ ਵਰ੍ਹਾ ਬੀਤਿਆ ਸੀ ਜਿਸ ਵੇਲੇ ਸਿੱਖਾਂ ਨੇ ਕਰੜੇ ਵੈਰੀਆਂ ਦੇ ਨਾਲ ਲੜ ਲੜ ਕੇ ਐਂਤਨਾ ਭਾਰਾ ਇਲਾਕਾ ਸਾਂਭ ਲਿਆ। ਨੀਪੋਲੀਅਨ ਅਰ ਮੁਹੰਮਦ ਸਾਹਿਬ ਤੇ ਸੇਵਾ ਜੀ ਦੇ ਸਮਾਚਾਰਾਂ ਦਾ ਮੁਕਾਬਲਾ ਕੀਤਿਆਂ ਸਿੱਖਾਂ ਦੀ ਬਹਾਦਰੀ ਦਾ ਠੀਕ ਅੰਦਾਜ਼ਾ ਹੁੰਦਾ ਹੈ। ਬਿਨਾਂ ਸਾਰੇ ਸਮਾਚਾਰਾਂ ਦੇ ਸੱਚੇ ਅਸਲ ਗੱਲ ਦਾ ਪਤਾ ਨਹੀਂ ਲੱਗਦਾ। ਪੈਂਦਾ। ਇਹਨਾਂ ਦੇ ਟਾਕਰੇ ਤੇ ਪਿੱਛੇ ਕਰਨੇ ਐਸੇ ਜ਼ਬਰਦਸਤ ਸਨ ਕਿ ਇਨ੍ਹਾਂ ਨੇ ਉਸ ਜ਼ਾਲਮ ਨੂੰ ਹਿੰਦ ਵਿਚ ਮੁੜ ਬਿਦੇਸ਼ੀ ਪਠਾਣੀ ਰਾਜ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋਣ ਦਿੱਤਾ । ਵਡੇ ਘੱਲੂਘਾਰੇ ਦੀ ਬੀਰਤਾ ਨੇ ਅਬਦਾਲੀ ਦੇ ਹੌਸਲੇ ਨੂੰ ਅੰਦਰੋਂ ਭੰਨ ਦਿੱਤਾ ਸੀ। ਫੇਰ ਸਿੰਘਾਂ ਦੇ ਕਾਰਨਾਮੇ ਤੱਕਣੇ ਹੋਣ ਤਾਂ ਕਿਸੇ ਅੰਗਰੇਜ਼ੀ ਇਤਿਹਾਸ" ਵਿਚ ਹੀ ਸਹੀ; ਨੁਸ਼ਹਿਰੇ ਦਾ ਸਿੰਘ ਯੁਧ ਪੜ੍ਹ ਲਈਏ ਤਾਂ ਬੀ ਕੁਛ ਪਤਾਲੱਗ ਜਾਂਦਾ ਹੈ ਕਿ ਸਿਖ ਕਿਸ ਬਹਾਦਰੀ ਦੇ ਬੰਦੇ ਹੋਏ ਹਨ।

ਅਸੀਂ ਤਾਂ ਹੋਰ ਹੀ ਪਾਸੇ ਚਲੇ ਗਏ, ਆਓ ਆਪਣੀ ਵਿਥਿਆ ਦੀ ਲੜੀ ਨੂੰ ਫੜੀਏ ! ਪਿਆਰੇ ਬਿਜੈ ਸਿੰਘ ਦੀ ਲੋਥ ਸਾਰੀ ਰਾਤ ਮੱਧਮ ਸੁਆਸ ਲੈ ਲੈ ਵਕਤ ਗੁਜ਼ਾਰਦੀ ਰਹੀ ਜਿਕਰ ਭਾਦਰੋਂ ਦੇ ਵੱਟ ਵਿਚ ਬਹੁਤ ਉੱਚੇ ਪੱਤੇ ਰਤਾ ਰਤਾ ਹਿਲਦੇ ਹਨ । ਸਵੇਰ ਹੋਈ ਤਾਂ ਨੱਸ਼ੇ ਭੱਜੇ ਲੋਕ ਆਪਣੇ ਪਿੰਡ ਸੰਭਾਲਣ ਲਈ ਘਰਾਂ ਨੂੰ ਆਏ। ਇਧਰੋਂ ਕਿਸਮਤ ਦੇ ਬਲੀ ਪੰਡਤ ਜੀ, ਚੂਹੜਮੱਲ ਦੇ ਪ੍ਰੋਹਤ ਹੁਰੀਂ; ਜੋ ਲਾਹੌਰ ਦੇ ਸੂਹੀਆਂ ਵਿਚੋਂ ਇਕ ਸਨ, ਉਧਰ ਆ ਨਿਕਲੇ। ਇਨ੍ਹਾਂ ਦੇ ਨਾਲ ਕੁਝ ਸਿਪਾਹੀ ਬੀ ਸਨ ! ਟੋਏ ਦੇ ਪਾਸੋਂ ਲੰਘੇ ਤਾਂ ‘ਸ੍ਰੀ ਵਾਹਿਗੁਰੂ' ਦੀ ਮੱਧਮ ਆਵਾਜ਼ ਕੰਨੀਂ ਪਈ। ਆਵਾਜ਼ ਸੁਣਦੇ ਹੀ ਆਪ ਹੁਰੀਂ ਠਿਠਕੇ ਤੇ ਕੋਲ ਆ ਕੇ ਦੇਖਣ ਲੱਗੇ। ‘ਓਹੋ ! ਇਹ ਤਾਂ ਬਿਜੈ ਸਿੰਘ ਲੁੱਛ ਰਿਹਾ ਹੈ।' ਆਪ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਇਹ ਆਪਣੇ ਭਾਣੇ ਉਸ ਨੂੰ ਮਰਵਾ ਚੁਕੇ ਸਨ, ਮੁੱਲ ਵੀ ਵੱਟ ਕੇ ਖਾ ਚੁਕੇ ਸਨ, ਹੁਣ ਅੱਖਾਂ ਅੱਗੇ ਫੇਰ ਜੀਉਂਦਾ ਦਿੱਸਿਆ। ਲਾਹੌਰ ਵਿਚੋਂ ਜਦ ਸੂੰਹੀਏਂ ਤਲਾਸ਼ ਕਰਨ ਨਿਕਲੇ ਸਨ, ਤਦ ਇਸ ਨੂੰ ਪਤਾ ਲੱਗ ਗਿਆ ਸੀ ਕਿ ਬੇਗਮ ਨੂੰ

———— ਦੇਖੋ ਗ੍ਰਿਫਨ ਦਾ ਰਣਜੀਤ ਸਿੰਘ। ਨਿਪੁੰਲੀਅਨ ਅਰ ਰਣਜੀਤ ਸਿੰਘ ਦਾ ਮੁਕਾਬਲਾ ਕਰਦੇ ਹੋਏ ਉਸ ਨੇ ਸਿੰਘ ਜੀ ਦਾ ਵਾਧਾ ਦਿਖਾਇਆ ਹੈ, ਕਿ ਨਿਪੋਲੀਅਨ ਕਈ ਸਾਲ ਕੈਦ ਵਿਚ ਰਹਿ ਕੇ ਮੋਇਆ ਪਰ ਸਿੰਘ ਜੀ ਦਾ ਮਰਦੇ ਦਮ ਤਕ ਹੁਕਮ ਮਨਦਾ ਰਿਹਾ। ਜੀਭ ਮਾਰੀ ਗਈ ਪਰ ਸੈਂਨ ਨਾਲ ਹੁਕਮ ਜਾਰੀ ਰਿਹਾ, ਕਿਸੇ ਅੱਖ ਉੱਚੀ ਨਹੀਂ ਕੀਤੀ। ਚਾਹੇ ਇਸ ਇਤਿਹਾਸਕਾਰ ਨੇ ਸਮਾਚਾਰ ਕਿਸੇ ਅਨੋਖੀ ਰੰਗਤ ਵਿਚ ਲਿਖੇ ਹਨ, ਪਰ ਸੱਚ ਲੁਕਦਾ ਨਹੀਂ! ਸੂੰਹੀਆਂ ਦੀ ਲੋੜ ਹੈ, ਕਿਉਂਕਿ ਸਾਰੇ ਮੁਖ਼ਬਰ ਆਪੋ ਵਿਚ ਭੇਤੀ ਹੁੰਦੇ ਸਨ, ਇਹੋ ਹਾਲ ਇਸਦਾ ਸੀ। ਜਦ ਇਸ ਨੇ ਇਹ ਗੱਲ ਸੁਣੀ, ਤਦ ਬੇਗਮ ਪਾਸ ਦਰਖਾਸਤ ਕਰਕੇ ਆਪ ਭੀ ਇਸ ਕੰਮ ਦਾ ਮੂੰਹੀਆਂ ਮੁਕੱਰਰ ਹੋ ਗਿਆ ਅਰ ਸਰਕਾਰੀ ਖਰਚ ਉਤੇ ਦੇਸ਼ ਵਿਚ ਫਿਰਨ ਲੱਗਾ। ਇਸ ਦੇ ਭਾਣੇ ਤਾਂ ਬਿਜੈ ਸਿੰਘ ਮਰ ਚੁਕਾ ਸੀ, ਪਰ ਬੇਗਮ ਦੀ ਤਲਾਸ਼ ਤੋਂ ਉਸ ਨੇ ਇਹ ਸਿੱਟਾ ਕੱਢ ਲਿਆ ਸੀ ਕਿ ਬਿਜੈ ਸਿੰਘ ਕੋਈ ਸਰਕਾਰੀ ਖੁਨਾਮੀ ਕਰ ਕੇ ਕੈਦੋਂ ਨਿਕਲ ਗਿਆ ਹੋਣਾ ਹੈ, ਤਾਹੀਓਂ ਬੇਗਮ ਤਾਂਘ ਨਾਲ ਭਾਲ ਕਰਵਾ ਰਹੀ ਹੈ। ਇਹ ਗੱਲ ਸੋਚਣੀ ਕਿ ਬੇਗਮ ਵੈਰ ਨਾਲ ਸਿੰਘ ਨੂੰ ਨਹੀਂ ਲੱਭ ਰਹੀ, ਉਸ ਲਈ ਅਨਹੋਣੀ ਗੱਲ ਸੀ। ਉਸ ਨੇ ਸਮਝਿਆ ਕਿ ਸਜ਼ਾ ਦੇਣ ਲਈ ਬੇਗਮ ਲੱਭਦੀ ਹੈ, ਇਸ ਲਈ ਆਪ ਭੀ ਸੂੰਹੀਆਂ ਬਣ ਫਿਰਿਆ ਸੀ। ਸੋ ਹੁਣ ਉਸ ਨੂੰ ਜੀਉਂਦਾ ਵੇਖ ਕੇ ਚਾਹਿਓਸੁ ਕਿ ਇਸ ਨੂੰ ਮਰਵਾ ਸਿੱਟੇ, ਵੈਰੀ ਵੀ ਮਰ ਜਾਏ, ਕੋਈ ਸੰਸਾ ਭੀ ਨਾ ਰਹੇ; ਮਤਾਂ ਜੀਊਂਦਾ, ਦਰਬਾਰ ਵਿਚ ਪਹੁੰਚੇ ਤਾਂ ਕੋਈ ਹੋਰ ਰਾਸ ਨਾ ਪਲਟਾ ਖਾ ਜਾਵੇ। ਇਹ ਸੋਚ ਕੇ ਸਿਪਾਹੀਆਂ ਨੂੰ ਕਾਹਲੀ ਨਾਲ ਬੋਲਿਆ, ਔਹ ਆਦਮੀ ਹੈ, ਜਿਸ ਨੂੰ ਅਸੀਂ ਲੱਭਦੇ ਫਿਰਦੇ ਹਾਂ, ਮਾਰੋ ਗੋਲੀ ਜੀਉਂਦਾ ਭੱਜ ਨਾ ਜਾਏ, ਇਹ ਤਾਂ ਇਕੱਲਾ ਤੁਹਾਨੂੰ ਦੋਹਾਂ ਨੂੰ ਬਥੇਰਾ ਹੈ। ਸਿਪਾਹੀ ਹੱਸ ਪਏ ਅਰ ਸੋਚਣ ਲੱਗੇ ਕਿ ਹੁਕਮ ਹੈ ਫੜ ਕੇ ਲਿਆਓ, ਮਾਰਨ ਦਾ ਹੁਕਮ ਨਹੀਂ, ਸੋ ਖਬਰੇ ਮਾਰ ਕੇ ਲੈ ਗਿਆਂ ਸਾਡਾ ਇਨਾਮ ਮਾਰਿਆ ਜਾਏ; ਇਸ ਲਈ ਸੂਹੀਏ ਦਾ ਕਹਿਆ ਨਾ ਮੰਨ ਕੇ ਟੋਏ ਵਿਚ ਉਤਰੇ। ਬਿਜੈ ਸਿੰਘ ਦੀ ਟੰਗ ਨੂੰ ਘੋੜੇ ਹੋਠੋਂ ਕੱਢਿਆ ਅਰ ਪੱਟ ਨੂੰ ਸਿੱਧਾ ਕਰ ਕੇ ਬੱਧਾ। ਇਕ ਪਾਲਕੀ ਵੰਗਾਰੀ ਫੜ ਮੰਗਾਈ । ਪਾਣੀ ਪਿਲਾ ਕੇ ਹੋਰ ਦਾਰੀ ਕਰ ਕੇ ਉਸ ਨੂੰ ਸੁਰਜੀਤ ਕੀਤਾ। ਸੂੰਹੀਏਂ ਜੀ ਮਾਰ ਦੇਣ ਦੇ ਹੱਕ ਵਿਚ ਸੇ, ਪਰ ਸਿਪਾਹੀਆਂ ਦੀ ਜ਼ਿਦ ਵੇਖ ਕੇ ਓਸੋ ਪਾਸੇ ਉਲਟ ਪਏ ਤੇ ਸੋਚੇ ਕਿ ਚਲੋ ਲਾਹੌਰ ਚੱਲ ਕੇ ਮਾਰਿਆ ਜਾਏਗਾ, ਸਗੋਂ ਮਾਰਨ ਦਾ ਜ਼ਿੰਮਾ ਬੇਗਮ ਦੇ ਸਿਰ ਰਹੂ। ਇਹ ਬੀ ਸੋਚ ਲਿਆ ਕਿ ਇਨਾਮ ਚੋਖਾ ਮਿਲੇਗਾ ਜੋ ਕੋਈ ਗੱਲ ਸਾਡੀ ਸੋਚੋਂ ਉਲਟ ਹੋਰ ਨਿਕਲ ਪਈ ਤਾਂ ਚਾਰ ਦਿਨ ਲਾਂਭੇ ਹੋ ਜਾਵਾਂਗੇ, ਕਿਹੜਾ ਪੰਜਾਬ ਦਾ ਰਾਜ ਕੋਈ ਪੱਕਾ ਰਾਜ ਹੈ। ਇਸ ਤਰ੍ਹਾਂ ਬਿਜੈ ਸਿੰਘ ਜੀ ਲਾਹੌਰ ਆਏ। ਪੰਡਤ ਜੀ ਤੇ ਸਿਪਾਹੀਆਂ ਨੇ ਇਨਾਮ ਲਿਆ ਅਰ ਬਿਜੈ ਸਿੰਘ ਜੀ ਮੰਜੀ ਪੁਰ ਪਏ, ਮਹਿਲਾਂ ਦੇ ਅੰਦਰ ਪੁਚਾਏ ਗਏ। ਬੇਗਮ ਨੇ ਦਰਸ਼ਨ ਨਹੀਂ ਕੀਤਾ, ਕਿਉਂਕਿ ਉਸ ਦੇ ਪੁੱਤਰ ਨੂੰ ਮਾਤਾ ਨਿਕਲੀ ਸੀ, ਅਰ ਉਹ ਉਸ ਦੇ ਇਲਾਜ ਵਿਚ ਰੁੱਝੀ ਹੋਈ ਸੀ ਪਰ ਤਦ ਬੀ ਕਈ ਹਕੀਮ ਸਿੰਘ ਜੀ ਦੇ ਇਲਾਜ ਵਿਚ ਲਾਏ ਗਏ ਅਰ ਸਭ ਬੰਦੋਬਸਤ ਸੁਖ ਦਾ ਹੋ ਗਿਆ। ਇਸ ਵੇਲੇ ਸ਼ੀਲ ਕੋਰ ਭੀ ਮਹਿਲਾਂ ਦੇ ਅੰਦਰ ਕੁਛ ਹੁਕਮ ਹਾਸਲ ਰੱਖਦੀ ਸੀ।

ਕਿਆ ਅਸਚਰਜ ਹੈ! ਬਿਜੈਸਿੰਘ ਜੋ ਟੋਏ ਵਿਚ ਪਿਆ ਮਾਨੋਂ ਆਪਣੇ ਛੋਕੜਲੇ ਸ੍ਵਾਸ ਲੈ ਰਿਹਾ ਸੀ, ਫੇਰ ਆਪਣੇ ਪੁਤ੍ਰ ਤੇ ਵਹੁਟੀ ਪਾਸ ਪਹੁੰਚਾ ਵਹੁਟੀ ਤੇ ਪੁਤ ਦੀ ਖ਼ੁਸ਼ੀ ਦੀ ਐਸ ਵੇਲੇ ਕਿਹੜੀ ਹੱਦ ਸੀ, ਜਿਨ੍ਹਾਂ ਨੂੰ ਪਿਆਰਾਂ ਦਾ ਸਾਂਈਂ ਫੇਰ ਜੀਉਂਦਾ ਜਾਗਦਾ ਮਿਲ ਪਿਆ । ਵਾਹਵਾ, ਧੰਨ ਪਰਮੇਸ਼ੁਰ ਤੇ ਧੰਨ ਪਰਮੇਸ਼ੁਰ ਜੀ ਦੇ ਕਾਰਖਾਨੇ ! ਸ਼ੀਲਾ ਜੀ ਨੇ ਸਿਰਤੋੜ ਪਤੀ ਦੀ ਸੇਵਾ ਕੀਤੀ, ਦਿਨ ਰਾਤ ਪਾਸ ਬੈਠੀ ਟਹਿਲ ਕਰਦੀ ਰਹਿੰਦੀ। ਭਾਵੇਂ ਅਨੇਕਾਂ ਟਹਿਲ ਵਾਲੇ ਇਸ ਵੇਲੇ ਹਾਜ਼ਰ ਸਨ, ਪਰ ਸ਼ੀਲ ਕੌਰ ਆਪ ਸੇਵਾ ਕਰਕੇ ਧੰਨ ਭਾਗ ਸਮਝਦੀ । ਹਕੀਮਾਂ ਦਾ ਇਲਾਜ ਤਾਂ ਸੀ ਹੀ ਪਰ ਵਹੁਟੀ ਦੀ ਪ੍ਰੇਮ ਸੇਵਾ ਸਭ ਕੋਲੋਂ ਚੰਗਾ ਅਸਰ ਰਖਦੀ ਸੀ। ਗੱਲ ਕੀ, ਖ਼ੁਸ਼ੀ ਅਰ ਸੇਵਾ ਨਾਲ ਸਰੀਰ ਫਿਰ ਆਇਆ। ਕੁਛ ਥੋੜੇ ਚਿਰ ਵਿਚ ਸਿੰਘ ਜੀ ਰਾਜੀ ਖ਼ੁਸ਼ੀ ਹੋ ਗਏ। ਕਰੜੇ ਦੰਦਾਂ ਵਿਚ ਜਿਕਰ ਜੀਭ ਰਹਿੰਦੀ ਹੈ ਤਿਵੇਂ ਵੈਰੀਆਂ ਦੇ ਮਹਿਲਾਂ ਵਿਚ ਖਾਲਸੇ ਦਾ ਦੁਖੀ ਟੱਬਰ ਫੇਰ ਸੁਖੀ ਰਹਿਣ ਲੱਗਾ । ਕਰਤਾਰ ਨੇ ਦਿਨ ਫੇਰੇ ਤਾਂ ਪੁੱਠੀਆਂ ਸਿੱਧੀਆਂ ਪੈ ਗਈਆਂ 1 ਕਿੱਥੇ ਬਨਾਂ ਦੀਆਂ ਬਿਪਤਾ ਕਿੱਥੇ ਏਹ ਪਾਤਸ਼ਾਹੀ ਸੁਖ ? ਸ਼ੀਲਾ ਵੱਲ ਦੇਖੋ ਬਸੰਤ ਦੀ ਸਰੋਂ ਦੀ ਗੰਦਲ ਵਾਂਗ ਖਿੜ ਰਹੀ ਹੈ, ਭੁਜੰਗੀ ਵੱਲ ਦੇਖੋ ਤਾਂ ਬਨ ਵਿਖੇ ਹਰਨਾਂ ਦੇ ਬੱਚਿਆਂ ਵਾਂਗ ਚੌਕੜੀਆਂ ਭਰਦਾ ਫਿਰਦਾ ਹੈ, ਬਿਜੈ ਸਿੰਘ ਵੱਲ ਤੱਕ ਤਾਂ ਗੁਲਾਬ ਦੇ ਫੁੱਲ ਵਾਂਗ ਕਿਸ ਪ੍ਰਕਾਰ ਲਹਿ ਲਹਿ ਕਰ ਰਿਹਾ ਹੈ, ਪਰ ਇਸ ਆਨੰਦ ਵਿਚ ਖਾਲਸਈ ਟੱਬਰ ਮਸਤ ਨਹੀਂ ਹੋ ਗਿਆ, ਆਪਣੇ ਭਰਾਵਾਂ ਵਿਚ ਪਹੁੰਚ ਕੇ ਪੰਥ ਦੀ ਸੇਵਾ ਕਰਨੇ ਦਾ ਉਪਾਉ ਸੋਚਦੇ ਹੀ ਰਹਿੰਦੇ ਹਨ।

ਕਾਂਡ. ੧੭।

ਬੇਗਮ ਵਿਚਾਰੀ ਦੇ ਸਿਰ ਹੋਰ ਬਿਪਤਾ ਆ ਪਈ। ਉਸ ਦੀਆਂ ਉਮੈਦਾਂ ਦਾ ਨੌ ਨਿਹਾਲ, ਪੰਜਾਬ ਦਾ ਮਾਲਕ ਤਿੰਨ ਵਰ੍ਹੇ ਦਾ ਨਵਾਬ ਇਕਲੌਤਾ ਬਚੜਾ 'ਅਮੀਨੁੱਦੀਨ' ਸੀਤਲਾ ਦੇ ਰੋਗ ਨਾਲ ਲੁੱਛ ਲੁੱਛ ਕੇ ਇਸ ਸੰਸਾਰ ਤੋਂ ਤੁਰਦਾ ਹੋਇਆ। ਵਿਚਾਰੀ ਦੇ ਭਾ ਦੀ ਅਪਦਾ ਆ ਪਈ, ਸਾਰਾ ਸੰਸਾਰ ਅੱਖਾਂ ਅੱਗੇ ਹੋ ਗਿਆ। ਪਤੀ ਮੋਇਆ ਸੀ ਤਾਂ ਰਾਜ ਭਾਗ ਤਾਂ ਨਹੀਂ ਸੀ ਗਿਆ, ਉਹ ਇਸ ਬੱਚੇ ਦੇ ਬਹਾਨੇ ਬਚ ਗਿਆ ਸੀ, ਪਰ ਸ਼ੌਕ! ਇਸ ਲਾਡਲੇ ਦੀ ਮੌਤ ਨਾਲ ਤਾਂ ਸਭ ਕੁਝ ਉਡ ਗਿਆ ਦਿੱਸਦਾ ਹੈ। ਪਰ ਸ਼ੀਲ ਕੌਰ ਦੀ ਨੇਕ ਸਲਾਹ ਨੇ ਬੇਗਮ ਨੂੰ ਗਮ ਵਿਚ ਵੀ ਉੱਤਮ ਸਹਾਰਾ ਦਿੱਤਾ। ਰਾਤ ਨੂੰ ਬੇਗਮ ਬਿਜੈ ਸਿੰਘ ਦੇ ਪਾਸ ਸਲਾਹ ਲੈਣ ਲਈ ਪਹੁੰਚੀ। ਸਿੰਘ ਦਾ ਸੁੰਦਰ ਚਿਹਰਾ ਬੇਗਮ ਦੇ ਦਿਲ ਵਿਚ ਕੁਛ ਘਰ ਕਰ ਗਿਆ ਹੋਇਆ ਸੀ। ਕਾਹਨੂੰ ਵਿਚਾਰੀ ਨੇ ਕਦੀ ਕਿਸੇ ਸੁਡੌਲ ਸੁਹਣੇ ਸਿੰਘ ਦਾ ਦਰਸ਼ਨ ਕੀਤਾ ਸੀ, ਇਸ ਪੁਰ ਜਦ ਸਿੰਘ ਹੁਰਾਂ ਨਾਲ ਗੱਲਾਂ ਕੀਤੀਆਂ ਤੇ ਸਲਾਹ ਮਸ਼ਵਰੇ ਪੁਛੋ, ਤਦ ਉਸ ਦੀ ਮਿੱਠੀ ਆਵਾਜ਼ ਤੇ ਲੁਕਮਾਨ ਵਾਲੀ ਦੂਰੰਦੇਸ਼ੀ ਦੀ ਅਕਲ ਦੇਖ ਕੇ ਬੇਗਮ ਦੇ ਜੀ ਵਿਚ ਬੜਾ ਗੁਣੀ ਤੇ ਆਦਰ ਦੇਣ ਜੋਗ ਦਾਨਾ ਭਾਸਣ ਲੱਗ ਪਿਆ। ਬਿਜੈ ਸਿੰਘ ਨੇ ਉਸ ਨੂੰ ਸਮਝਾਇਆ ਕਿ ਦਰਬਾਰੀਆਂ ਨੂੰ ਮੁੱਠ ਵਿਚ ਲੈ ਕੇ ਅੱਗੇ ਵਾਂਙੂ ਨਵਾਬੀ ਆਪਣੇ ਨਾਮ ਕਰਵਾ ਲਵੇਂ। ਦੋਵੇਂ ਧਿਰਾਂ ਤੇਰੇ ਪ੍ਰਬੰਧ ਨਾਲ ਖ਼ੁਸ਼ ਹਨ। ਇਧਰ ਸਿੱਖਾਂ ਨਾਲ ਲੜਨ ਦੀ ਥਾਵੇਂ ਕੋਈ ਸੁਲਹ ਦਾ ਕਦਮ ਚਾ ਲਓ ਪਿਆਰ ਨਾਲ ਸੁਖ ਵਰਤ ਜਾਏਗਾ। ਸਵੇਰੇ ਹੀ ਬੇਗਮ ਨੇ ਦਰਬਾਰੀਆਂ ਨੂੰ ਸੱਦ ਕੇ ਐਸੀ ਗੱਲ ਬਾਤ ਕੀਤੀ ਕਿ ਸਭ ਨੂੰ ਮੁੱਠ ਵਿਚ ਲੈ ਲਿਆ ਅਰ