ਸਮੱਗਰੀ 'ਤੇ ਜਾਓ

ਬਿਜੈ ਸਿੰਘ/੧੭. ਕਾਂਡ

ਵਿਕੀਸਰੋਤ ਤੋਂ

ਵਾਂਗ ਕਿਸ ਪ੍ਰਕਾਰ ਲਹਿ ਲਹਿ ਕਰ ਰਿਹਾ ਹੈ, ਪਰ ਇਸ ਆਨੰਦ ਵਿਚ ਖਾਲਸਈ ਟੱਬਰ ਮਸਤ ਨਹੀਂ ਹੋ ਗਿਆ, ਆਪਣੇ ਭਰਾਵਾਂ ਵਿਚ ਪਹੁੰਚ ਕੇ ਪੰਥ ਦੀ ਸੇਵਾ ਕਰਨੇ ਦਾ ਉਪਾਉ ਸੋਚਦੇ ਹੀ ਰਹਿੰਦੇ ਹਨ।

ਕਾਂਡ. ੧੭।

ਬੇਗਮ ਵਿਚਾਰੀ ਦੇ ਸਿਰ ਹੋਰ ਬਿਪਤਾ ਆ ਪਈ। ਉਸ ਦੀਆਂ ਉਮੈਦਾਂ ਦਾ ਨੌ ਨਿਹਾਲ, ਪੰਜਾਬ ਦਾ ਮਾਲਕ ਤਿੰਨ ਵਰ੍ਹੇ ਦਾ ਨਵਾਬ ਇਕਲੌਤਾ ਬਚੜਾ 'ਅਮੀਨੁੱਦੀਨ' ਸੀਤਲਾ ਦੇ ਰੋਗ ਨਾਲ ਲੁੱਛ ਲੁੱਛ ਕੇ ਇਸ ਸੰਸਾਰ ਤੋਂ ਤੁਰਦਾ ਹੋਇਆ। ਵਿਚਾਰੀ ਦੇ ਭਾ ਦੀ ਅਪਦਾ ਆ ਪਈ, ਸਾਰਾ ਸੰਸਾਰ ਅੱਖਾਂ ਅੱਗੇ ਹੋ ਗਿਆ। ਪਤੀ ਮੋਇਆ ਸੀ ਤਾਂ ਰਾਜ ਭਾਗ ਤਾਂ ਨਹੀਂ ਸੀ ਗਿਆ, ਉਹ ਇਸ ਬੱਚੇ ਦੇ ਬਹਾਨੇ ਬਚ ਗਿਆ ਸੀ, ਪਰ ਸ਼ੌਕ! ਇਸ ਲਾਡਲੇ ਦੀ ਮੌਤ ਨਾਲ ਤਾਂ ਸਭ ਕੁਝ ਉਡ ਗਿਆ ਦਿੱਸਦਾ ਹੈ। ਪਰ ਸ਼ੀਲ ਕੌਰ ਦੀ ਨੇਕ ਸਲਾਹ ਨੇ ਬੇਗਮ ਨੂੰ ਗਮ ਵਿਚ ਵੀ ਉੱਤਮ ਸਹਾਰਾ ਦਿੱਤਾ। ਰਾਤ ਨੂੰ ਬੇਗਮ ਬਿਜੈ ਸਿੰਘ ਦੇ ਪਾਸ ਸਲਾਹ ਲੈਣ ਲਈ ਪਹੁੰਚੀ। ਸਿੰਘ ਦਾ ਸੁੰਦਰ ਚਿਹਰਾ ਬੇਗਮ ਦੇ ਦਿਲ ਵਿਚ ਕੁਛ ਘਰ ਕਰ ਗਿਆ ਹੋਇਆ ਸੀ। ਕਾਹਨੂੰ ਵਿਚਾਰੀ ਨੇ ਕਦੀ ਕਿਸੇ ਸੁਡੌਲ ਸੁਹਣੇ ਸਿੰਘ ਦਾ ਦਰਸ਼ਨ ਕੀਤਾ ਸੀ, ਇਸ ਪੁਰ ਜਦ ਸਿੰਘ ਹੁਰਾਂ ਨਾਲ ਗੱਲਾਂ ਕੀਤੀਆਂ ਤੇ ਸਲਾਹ ਮਸ਼ਵਰੇ ਪੁਛੋ, ਤਦ ਉਸ ਦੀ ਮਿੱਠੀ ਆਵਾਜ਼ ਤੇ ਲੁਕਮਾਨ ਵਾਲੀ ਦੂਰੰਦੇਸ਼ੀ ਦੀ ਅਕਲ ਦੇਖ ਕੇ ਬੇਗਮ ਦੇ ਜੀ ਵਿਚ ਬੜਾ ਗੁਣੀ ਤੇ ਆਦਰ ਦੇਣ ਜੋਗ ਦਾਨਾ ਭਾਸਣ ਲੱਗ ਪਿਆ। ਬਿਜੈ ਸਿੰਘ ਨੇ ਉਸ ਨੂੰ ਸਮਝਾਇਆ ਕਿ ਦਰਬਾਰੀਆਂ ਨੂੰ ਮੁੱਠ ਵਿਚ ਲੈ ਕੇ ਅੱਗੇ ਵਾਂਙੂ ਨਵਾਬੀ ਆਪਣੇ ਨਾਮ ਕਰਵਾ ਲਵੇਂ। ਦੋਵੇਂ ਧਿਰਾਂ ਤੇਰੇ ਪ੍ਰਬੰਧ ਨਾਲ ਖ਼ੁਸ਼ ਹਨ। ਇਧਰ ਸਿੱਖਾਂ ਨਾਲ ਲੜਨ ਦੀ ਥਾਵੇਂ ਕੋਈ ਸੁਲਹ ਦਾ ਕਦਮ ਚਾ ਲਓ ਪਿਆਰ ਨਾਲ ਸੁਖ ਵਰਤ ਜਾਏਗਾ। ਸਵੇਰੇ ਹੀ ਬੇਗਮ ਨੇ ਦਰਬਾਰੀਆਂ ਨੂੰ ਸੱਦ ਕੇ ਐਸੀ ਗੱਲ ਬਾਤ ਕੀਤੀ ਕਿ ਸਭ ਨੂੰ ਮੁੱਠ ਵਿਚ ਲੈ ਲਿਆ ਅਰ ਹਕੂਮਤ ਆਪ ਸੰਭਾਲ ਲਈ। ਮਾਤਬਰ ਆਦਮੀ ਦਿੱਲੀ ਤੇ ਕਾਬਲ ਬੀ ਭੇਜ ਦਿੱਤੇ। ਹੁਣ ਬੇਗਮ ਦੇ ਨਾਮ ਦੁਹਾਂ ਪਾਸਿਓਂ ਤੋਂ ਨਵਾਬੀ ਦੇ ਪ੍ਰਵਾਨੇ ਆ ਗਏ ਅਰ ਮੁਰਾਦ ਬੇਗਮ ਸਾਰੇ ਪੰਜਾਬ ਦੀ ਰਾਣੀ ਬਣ ਗਈ? ਥੋੜੇ ਦਿਨਾਂ ਵਿੱਚ ਹੀ ਬੇਗਮ ਨੇ ਆਪਣਾ ਤਹਿਤ ਜਮਾ ਲਿਆ ਅਰ ਤੀਮਤ ਦਾ ਡੰਕਾ ਬਹਾਦਰਾਂ ਦੇ ਦੋਸ਼ ਵਿਚ ਵੱਜਣ ਲੱਗ ਪਿਆ। ਪਰ ਸਿੱਖਾਂ ਨੂੰ ਮਿਲਣ ਦੀ ਸਲਾਹ ਦਰਬਾਰੀਆਂ ਨੇ ਨਾ ਦਿੱਤੀ। ਸਿੰਘ ਹੁਣ ਕਿਤੇ ਕਿਤੇ ਸਿਰ ਚੁਕਦੇ,ਪਰ ਫੇਰ ਵੀ ਮੋਮਨ ਖਾਂ ਦੀ ਗਸ਼ਤੀ ਫੌਜ ਉਨਾਂ ਨੂੰ ਲੁਕਣ ਪਰ ਮਜਬੂਰ ਕਰ ਦੇਂਦੀ। ਇਕ ਦਿਨ ਸਿੰਘਾਂ ਨੇ ਕਿਹਾ, ਬਈ ਕੋਈ ਮੋਮਨ ਖਾਂ ਦਾ ਸਿਰ ਵੱਢ ਕੇ ਲਿਆਵੇ, ਇਹ ਅਲਖ ਤਾਂ ਮੁੱਕੇ। ਭਾਈ ਮਨੀ ਸਿੰਘ ਜੀ ਦੇ ਭਤੀਜੇ ਅਘੜ ਸਿੰਘ ਜੀ ਨੇ ਭੇਸ ਵਟਾ ਕੇ ਲਾਹੌਰ ਨੂੰ ਕੂਚ ਕੀਤਾ ਅਰੋ ਦਾਉ ਪਾਕੇ ਮੋਮਨ ਖਾਂ ਨੂੰ, ਜਦ ਉਹ ਦਰਯਾ। ਦੇ ਕਿਨਾਰੇ ਬੈਠਾ ਸੀ, ਜਾ ਵੰਗਾਰਿਆ ਤੇ ਆਖਿਆ: ‘ਖਾਂ ਜੀ ! ਕਾਹਨੂੰ ਲੋਕਾਂ ਤੋਂ ਬੇਗੁਨਾਹਾਂ ਨੂੰ ਮਰਵਾਉਂਦੇ ਹੋ, ਆਓ ਮਰਦ ਬਣੂ ਦੋ ਦੋ ਹੱਥ ਕਰੀਏ, ਦੇਖੀਏ ਤੁਸਾਂ ਵਿਚ ਕਿੰਨੀ ਕੁ ਮਰਦਾਨਗੀ ਹੈ ਮੋਮਨ ਖਾਂ ਘਬਰਾ ਉਠਿਆ, ਤਲਵਾਰ ਤੇ ਢਾਲ ਸੰਭਾਲੀ। ਚੰਗਾ ਟਾਕਰਾ ਕੀਤਾ, ਪਰ ਬੜੇ ਬੰਗਾਮ ਮਗਰੋਂ ਸਿੰਘ ਜੀ ਨੇ ਮੋਮਨ ਖਾਂ ਦਾ ਸਿਰ ਲਾਹ ਲਿਆਂ ਅਰ ਉਸੇ ਦੀ ਘੋੜੀ ਤੇ ਚੜ੍ਹ ਕੇ ਐਸਾ ਹਵਾ ਹੋਇਆ ਕਿ ਕਿਤੇ ਤੁਰਕਾਂ ਦੇ ਹੱਥ ਨਾ ਆਯਾ ਤੇ ਸਿਰ ਦਾ ਖਾਲਸੇ ਦੇ ਦੀਵਾਨ ਵਿਚ ਪੁਚਾਇਆ*। ਸਰਕਾਰ ਪੰਜਾਬ ਵਿਚ ਹੁਣ ਕੋਈ ਹੋਰ ਐਸਾ ਬਲੀ ਸਰਦਾਰ ਨਾ ਸੀ, ਜੋ ਉਹਨਾਂ ਦਾ ਪਿੱਛਾ ਉਸ ਵਾਢੂ ਡੱਟ ਕੇ ਕਰਦਾ; ਸਗੋਂ ਵਿਚ ਵਿਚ ਬੋਰਮ ਦੇ ਟਾਂਵੇਂ ਟਾਂਵੇਂ ਦਰਬਾਰੀ ਹੀ ਸਿਖਾਂ ਨੂੰ ਉਸ਼ਕਲਾਂ ਦੇਣ ਲੱਗੇ ਕਿ ਤੁਸੀਂ ਫ਼ਸਾਦ ਕਰੋ ਅਰ ਰੌਲਾ ਪਾਓ, ਜੋ ਬੇਗਮ ਸਾਡੀ ਕਦਰ ਕਰੇ। ਇਸ ਦਾ ਕਾਰਨ ਇਹ ਸੀ ਕਿ ਸਾਰੇ ਦਰਬਾਰੀ ਬੇਗਮ ਨਾਲ ਅੰਦਰੋ ਅੰਦਰ ਵਿਗੜ ਰਹੇ ਸਨ, ਕਿਉਂਕਿ ਬੇਗਮ ਨੇ ਰਾਜ ਭਾਗ

—————

  • ਪੀ ਪ੍ਰਕਾਸ਼ ਵਿਚ ਪ੍ਰਸੰਗ ਦੇਖੋ ਸਫਾ ੭੧੬ (ਐਡੀਸ਼ਨ ਛੇਵੀਂ)। ਨੂੰ ਪਾ ਕੇ ਹੁਣ ਹੈਂਕੜ ਵਧਾ ਲਈ ਸੀ। ਪੰਜਾਬ ਨੂੰ ਆਪਣੇ ਚਰਨਾਂ ਵਿਚ ਵੇਖਕੇ ਅਬਲਾ ਤ੍ਰੀਮਤ ਦੀ ਨਜ਼ਰ ਪਾਟ ਗਈ ਸੀ। ਉਹ ਚਾਹੁੰਦੀ ਸੀ ਕਿ ‘ਕੋਈ ਮੇਰੇ ਹੁਕਮ ਅੱਗੇ ਹੁਤ ਨਾ ਕਰੋ, ਕੋਈ ਕਹਿਆ ਨਾ ਮੋੜੇ। ਲੱਖਾਂ ਕ੍ਰੋੜਾਂ ਰੁਪਏ ਬੇਗਮ ਦੇ ਹੱਥਾਂ ਵਿਚ, ਅਵਸਥਾ ਖਾਣੇ ਦੀ ਤੇ ਮੌਜਾਂ ਦੀ; ਮੁਫਤ ਖੋਰੇ ਕੁਸ਼ਾਮਤੀ ਚਾਰ ਚੁਫੇਰੇ, ਫੁਲਾਹੁਣੀਆਂ ਦੇ ਦੇ ਲੁੱਟਣ ਵਾਲੇ;ਖਾਨਾ ਖ਼ਰਾਬ ਮੁਸਾਹਿਬ ਦੁਆਲੇ ਸਨ। ਸ਼ਾਲਾਮਾਰ ਵਰਗੇ ਸੋਹਣੇ ਬਾਗ਼ ਸੈਲਾਂ ਕਰਨ ਨੂੰ, ਸੁੰਦਰ ਜੁਆਨ ਸਖੀਆਂ ਭੈੜੇ ਪਾਸੇ ਲਾਉਣ ਵਾਲੀਆਂ, ਖਾਣ ਪੀਣ ਪਹਿਨਣ ਸੁਖ ਦੇ ਸਾਰੇ ਸਾਧਨ ਕੋਲ । ਭਲਾ ਜੇ ਐਸ ਵੇਲੇ ਮਾਨ, ਹੰਕਾਰ ਤੇ ਸਭ ਨੂੰ ਤੁੱਛ ਜਾਨਣ ਦਾ ਕੀੜਾ ਸਿਰ ਵਿਚ ਨਾ ਵੜੇ ਤਾਂ ਕਿਹੜੇ ਵੇਲੇ ਵੜੇ ? ਬੇਗਮ ਸਭ ਨਾਲ ਆਕੜ ਕੇ ਵਰਤਣ ਲੱਗ ਪਈ। ਦਰਬਾਰੀਆਂ ਤੇ ਉਮਰਾਵਾਂ ਦੇ ਵਸੀਕਾਰ ਘਟਾਉਣੇ ਸ਼ੁਰੂ ਕਰ ਦਿਤੇ, ਜੋ ਕਰੇ ਸੋ ਆਪ, ਜੋ ਹੁਕਮ ਦੇਵੇ ਸੋ ਆਪ। ਇਸ ਪਰ ਇਕ ਭੁੱਲ ਇਹ ਹੋ ਗਈ ਕਿ ਬੇਗਮ ਨੇ ਭਿਖਾਰੀ ਖਾਂ ਦਾ ਮਨਸਬ ਬਹੁਤ ਵਧਾਇਆ ਤੇ ਦਿਲੋਂ ਉਸ ਦੀ ਸੁੰਦਰ ਸ਼ਕਲ ਪਰ ਮਸਤ ਹੋ ਗਈ। ਭਾਵੇਂ ਇਕ ਵਾਰ ਸ਼ੀਲ ਕੌਰ ਦੇ ਕਹੇ ਟਲ ਗਈ ਸੀ। ਪਰ ਇਹ ਅੱਗ ਅੰਦਰ ਧੁਖਦੀ ਰਹੀ। ਇਸ ਅਮੀਰੀ ਦੇ ਠਾਠ ਵਿਚ ਜ਼ਹਿਰ ਦਾ ਬੀਜ ਪੁੰਗਰ ਕੇ ਬ੍ਰਿਛ ਹੋ ਗਿਆ ਅਰ ਫੁੱਲ ਪੈ ਕੇ ਇਹ ਫਲ ਲੱਗਾ ਕਿ ਬੇਗਮ ਨੇ ਇਕ ਦਿਨ ਪੂਰਨ ਦੀ ਮਾਤਾ ਵਾਂਗੂੰ ਅਕਲ ਦੇ ਕੋਟ ਵਜ਼ੀਰ ਨੂੰ ਮਹਿਲਾਂ ਵਿਚ ਸੱਦ ਕੇ ਪੱਲਿਓਂ ਫੜ ਲਿਆ। ਉਸ ਦੇ ਪਤੀ ਦੇ ਲੂਣ ਦੇ ਪਲੇ ਨੇਕ ਵਜ਼ੀਰ ਨੇ ਹੱਥ ਜੋੜੇ, ਪਰ ਵਿਅਰਥ। ਬੇਗਮ ਨੇ ਹੀਲੇ ਕੀਤੇ, ਵਾਸਤੇ ਪਾਏ, ਹੱਥ ਜੋੜੇ, ਲਾਲਚ ਦਿਖਾਯਾ, ਦਾਬੇ ਧੌਂਸੇ ਦਿੱਤੇ ਪਰ ਵਜ਼ੀਰ ਨੇ ਇਕ ਨਾ ਮੰਨੀ। ਹੁਕਮ ਮੋੜਨ ਨੂੰ ਬੇਗਮ ਨੇ ਬੜੀ ਆਪਣੀ ਹੱਤਕ ਸਮਝਿਆ। ਉਸੇ ਵੇਲੇ ਗੋਲੀਆਂ ਨੂੰ ਸੱਦ ਕੇ ਵਜ਼ੀਰ ਹਵਾਲੇ ਕੀਤਾ ਗਿਆ ਅਰ ਤੜ ਤੜ ਜੁੱਤੀਆਂ ਦੀ ਮਾਰ ਸ਼ੁਰੂ ਹੋ ਗਈ। ਵਿਚਾਰੇ ਦਾ ਜੁੱਤੀਆਂ ਨਾਲ ਸਿਰ ਖੁੱਲ੍ਹ ਗਿਆ, ਪਿੰਡੇ ਦੀ ਖੁੱਲ ਉੱਧੜ ਪਈ ਅਰ ਜਿੰਦ ਸਿਸਕ ਸਿਸਕ ਕੇ ਸੁਹਣੀ ਦੇਹ ਨੂੰ ਛੱਡ ਗਈ*। ਇਹ ਕਾਰਾ ਹੋਇਆ ਤਾਂ ਮਹਿਲਾਂ ਵਿਚ ਸੀ, ਪਰ ਇਸ ਧ੍ਯਾਨਕ ਜ਼ੁਲਮ ਦੀ ਖ਼ਬਰ ਦਰਬਾਰੀਆਂ ਤੀਕਰ ਪਹੁੰਚ ਗਈ, ਸਾਰੇ ਘਰ ਬੈਠ ਗਏ, ਦਰਬਾਰ ਵਿਚ ਆਉਣਾ ਛੱਡ ਦਿੱਤਾ, ਅਰ ਅੰਦਰੋਂ ਅੰਦਰ ਸਿੰਘਾਂ ਨੂੰ ਕਹਿ ਦਿੱਤਾ ਕਿ ਮਨ-ਭਾਉਂਦੀਆਂ ਮੌਜਾਂ ਕਰੋ, ਕੋਈ ਭੜੂਆਂ ਰੋਕਣ ਵਾਲਾ ਨਹੀਂ ਹੈ, ਓਧਰ ਅਤੇ ਏਹ ਮਤਾ ਕਿ ਸਾਰਾ ਹਾਲ ਦਿੱਲੀ ਲਿਖ ਘੱਲੀਏ।

ਬਾਹਰ ਤਾਂ ਬੇਗਮ ਦਾ ਇਹ ਸ਼ੁਕ਼ਤ ਨਾਵਾਂ ਘੁਲਿਆ ਤੇ ਅੰਦਰ ਉਸ ਨੂੰ ਸਹਾਰਾ ਦੇਣ ਵਾਲੀ ਸ਼ੀਲ ਕੌਰ ਨਾਲ ਵਿਗੜ ਗਈ। ਉਸ ਦਾ ਸਬੱਬ ਇਹ ਹੋਇਆ ਕਿ ਬਿਜੈ ਸਿੰਘ ਸੰਮਣ ਬੁਰਜ ਦੇ ਸੁੱਖਾਂ ਨੂੰ ਛੱਡ ਕੇ ਆਪਣੇ ਭਰਾਵਾਂ ਵਿਚ ਪਹੁੰਚਿਆ ਚਾਹੁੰਦਾ ਸੀ ਤੇ ਬੇਗਮ ਨੂੰ ਬਿਜੈ ਸਿੰਘ ਦਾ ਜਾਣਾ ਐਉਂ ਭਾਸਦਾ ਸੀ ਜਿਕਰ ਸ਼ੀਸ਼ੇ ਵਿਚੋਂ ਕਿਸੇ ਜੜੀ ਹੋਈ ਸੁੰਦਰ ਮੂਰਤ ਨੂੰ ਕੱਢਣਾ ਹੁੰਦਾ ਹੈ। ਜਿਉਂ ਜਿਉਂ ਸਿੰਘ ਟਬਰ ਤੁਰਨ ਨੂੰ ਤਿਆਰ ਹੋਵੇ ਤਿਉਂ ਤਿਉਂ ਬੇਗਮ ਦੀਆਂ ਮਿਹਰਬਾਨੀਆਂ ਵਧਣਲੱਗੀਆਂ ਰੁਪੱਯਾ ਪੈਸਾ ਹਾਜ਼ਰ ਬੱਤੀਆਂ ਦੰਦਾਂ ਵਿਚੋਂ ਜੋ ਨਿਕਲੇ ਸੋ ਹਾਜ਼ਰ ਇਥੋਂ ਤੀਕ ਕਿ ਬੇਗਮ, ਸਿੰਘ ਜੀ ਦੇ ਚਿਹਰੇ ਤੋਂ ਪਛਾਣੇ ਕਿ ਇਸ ਦੇ ਚਿਤ ਵਿਚ ਕੀਹ ਹੈ ਤੇ ਉਹ ਝਟ ਪੂਰਾ ਕਰ ਦੇਵੇ, ਬੇਗਮ ਦੇ ਦਿਲ ਦੀ ਲਗਨ ਬਿਜੈ ਸਿੰਘ ਹੁਰਾਂ ਵੱਲ ਉਲਟ ਰਹੀ ਸੀ, ਸੋ ਇਥੋਂ ਤੀਕ ਵਧੀ ਕਿ ਬੇਗਮ ਨੂੰ ਕਿਸੇ ਦੀ ਮੁਹਬਤ ਨਾ ਭਾਵੇ, ਜਦ ਸਿੰਘ ਹੁਰਾਂ ਪਾਸ ਬੈਠੇ ਤਦ ਜੀ ਲੱਗਾ ਰਹੇ। ਕਈ ਵੇਰ ਅੱਧੀ ਅੱਧੀ ਰਾਤ ਤਕ ਬੈਠਿਆਂ ਰਾਜਸੀ ਚਰਚਾ ਹੁੰਦੀਆਂ ਰਹਿੰਦੀਆਂ। ਪਰ ਸ੍ਵਛ ਮਨ ਵਾਲੇ ਸਿੰਘ ਜੀ ਨੂੰ ਕਿਲ੍ਹੇ ਦਾ ਰਹਿਣਾ ਐਉਂ ਬੁਰਾ ਲਗੇ ਜਿਕਰ ਕਿਸੇ ਬੁਲਬੁਲ ਨੂੰ ਹੀਰਿਆਂ ਦਾ

—————

  • ਤਵਾਰੀਖ ਖਾਲਸਾ ਤੇ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਭਿਖਾਰੀ ਖ਼ਾਂ ਨਾਂਹ ਕਰਨ ਕਰਕੇ ਮਾਰਿਆ ਗਿਆ। ਕੈਪਟਨ ਕਨਿੰਘਮ ਨੋਟ ਵਿਚ ਲਿਖਦੇ ਹਨ ਕਿ ਭਿਖਾਰੀ ਖਾਂ ਬੇਗ਼ਮ ਨਾਲ ਬੁਰਾ ਸੰਬੰਧ ਰੱਖਦਾ ਸੀ। ਮੁਹੰਮਦ ਲਤੀਫ਼ ਨੇ ਲਿਖਿਆ ਹੈ ਕਿ ਭਿਖਾਰੀ ਖ਼ਾਂ ਨੇ ਬੇਗਮ ਨੂੰ ਉਹ ਨਾ-ਉਮੀਦੀ ਦਿੱਤੀ ਸੀ ਜੋ ਤੀਵੀਂ ਦੀ ਜ਼ਾਤ ਨੇ ਕਦੇ ਮੁਆਫ ਨਹੀਂ ਕੀਤੀ। ਜੜਤ ਪਿੰਜਰਾ। ਜਦ ਸਭ ਹੀਲੇ ਰਹਿ ਚੁਕੇ ਤਾਂ ਇਕ ਦਿਨ ਮੁਰੇ ਸਿੰਘ ਹੁਰੀਂ ਟੱਬਰ ਸਣੇ ਚੁਪ ਕੀਤੇ ਉਠ ਤੁਰੇ। ਜਦ ਬੂਹੇ ਕੋਲ ਪਹੁੰਚੇ ਤਦ ਪਹਿਰੇਦਾਰਾਂ ਨੇ ਰੋਕਿਆ ਕਿ ਆਪ ਨੂੰ ਬਾਹਰ ਜਾਣੇ ਦੀ ਆਗਿਆ ਨਹੀਂ ਅਰ ਝੱਟ ਬੇਗਮ ਨੂੰ ਖਬਰ ਪਹੁੰਚੀ। ਬੇਗਮ ਆਪ ਆ ਕੇ ਮੋੜ ਕੇ ਲੈ ਗਈ, ਵੱਖਰਿਆਂ ਬਿਠਾ ਕੇ ਮਿੰਨਤਾਂ ਨਾਲ ਸਮਝਾਯਾ। ਹੁਣ ਸਿੰਘ ਜੀ ਦੁਖੜਫਸੇ ਸੱਪ ਦੇ ਮੂੰਹ ਛਛੂੰਧਰ, ਖਾਏ ਤੇ ਕੌਹੜਾ, ਛੱਡੇ ਤਾਂ ਅੰਨ੍ਹਾਂ, ਕਰਤਾਰ ਦਾ ਭਾਣਾ ਜਾਣ ਕੇ ਚਾਰ ਦਿਨ ਸਸਤਾ ਕੇ ਨਿਕਲਣੇ ਦਾ ਸੰਕਲਪ ਕਰਕੇ ਟਿਕ ਗਏ।

ਸਿੰਘ ਨੂੰ ਤਾਂ ਕੋਈ ਹੋਰ ਸੰਸਾ ਨਾ ਫੁਰਿਆ, ਉਹ ਰਾਜਸੀ ਮੁਸ਼ਕਲਾਂ ਨੂੰ ਹੀ ਬੇਗਮ ਦੇ ਅਟਕਾਉਣ ਦਾ ਕਾਰਨ ਸਮਝਦੇ ਰਹੇ, ਪਰ ਸ਼ੀਲ ਕੌਰ, ਜੋ ਸਾਰੇ ਰੰਗ ਢੰਗ ਨੂੰ ਡੂੰਘੀ ਨਜ਼ਰ ਨਾਲ ਦੇਖਦੀ ਸੀ, ਅੰਦਰੋਂ ਅੰਦਰ ਡੁੱਬਣ ਲੱਗ ਗਈ ਕਿਤੇ ਮੇਰੇ ਪਤੀ ਦੀ ਦਸ਼ਾ ਵੀ ਭਿਖਾਰੀਖਾਂ ਵਾਲੀ ਨਾ ਹੋਵੇ। ਉਹ ਵਿਚਾਰੀ ਨਾ ਤਾਂ ਡਰਦੀ ਕੁਛ ਬੇਗਮ ਨੂੰ ਕਹਿ ਸਕੇ ਤੇ ਨਾ ਹੀ ਨਿਕਲ ਚੱਲਣੇ ਦਾ ਉਪਾਉ ਦਿੱਸ ਆਵੇ। ਕਈ ਦਿਨ ਸੋਚਾਂ ਵਿਚ ਰਹੀ ਛੇਕੜ ਪਤੀ ਅੱਗੇ ਰੋਣਾ ਰੋਈ।

ਸਿੰਘ ਜੀ ਨੇ ਸੁਣ ਕੇ ਤੀਉੜੀ ਪਾਈ,ਚੁੱਪ ਹੋ ਗਏ, ਫੇਰ ਦੰਦਾਂ ਵਿਚ ਬੁੱਲ੍ਹ ਘੁੱਟੇ, ਫੇਰ ਸਹਿਜੇ ਸਹਿਜੇ ਸਿਰ ਹਿਲਾ ਕੇ ਬੋਲੇ-ਮੈਂ ਭੀ ਸੋਚਦਾ ਸੀ ਪਰ ਮੈਂ ਇਸ ਸੋਚ ਨੂੰ ਅਪਵਿੱਤ੍ਰ ਜਾਣਕੇ ਆਪਣੇ ਦਿਲ ਵਿਚ ਥਾਂ ਨਹੀਂ ਫੜਨ ਦੇਂਦਾ ਸੀ। ਉਂਝ ਮੈਂ ਇਸੇ ਜਤਨ ਵਿਚ ਰਿਹਾ ਹਾਂ ਕਿ ਕਿਵੇਂ ਇਥੋਂ ਨਿਕਲ ਚੱਲੀਏ, ਏਥੇ ਰਹਿਣਾ ਠੀਕ ਨਹੀਂ, ਭਰਾਵਾਂ ਵਿਚ ਅੱਪੜੀਏ, ਸੇਵਾ ਦਾ ਸਮਾਂ ਫੇਰ ਆ ਰਿਹਾ ਹੈ ਪਰ ਇਸ ਪਾਸੇ ਮੈਂ ਸੋਚਾਂ ਨੂੰ ਵਕਤ ਨਹੀਂ ਦਿੱਤਾ। ਮੇਰਾ ਜੀ ਕਹੇ ਕਿ ਕਿਸੇ ਨੂੰ ਦੋਸ਼ ਦੇਣਾ ਠੀਕ ਨਹੀਂ, ਕਿਸੇ ਦੇ ਦਿਲ ਦਾ ਕੀ ਪਤਾ ਹੈ, ਮੈਂ ਜੋ ਉਸਦੇ ਦਿਲ ਨੂੰ ਖੱਟਾ ਸਮਝਾਂ ਅਰ ਬੁਰੋ ਸੰਕਲਪ ਵਾਲਾ ਜਾਣਾ . ਤਦ ਆਪਣੇ ਮਨ ਨੂੰ ਬਿਨਾਂ ਪੱਕੇ ਸਬੂਤ ਦੇ ਬਦੀ ਦੇ ਬਗੀਚੇ ਦੀ ਸੈਰ ਦਾ ਸਮਾਂ ਦੇਂਦਾ ਹਾਂ, ਇਸ ਕਰਕੇ ਇਸ ਖਿਆਲ ਨੂੰ ਮਨ ਦੀਆਂ ਦਲ੍ਹੀਜਾਂ ਦੇ ਅੰਦਰ ਪੈਰ ਨਹੀਂ ਧਰਨ ਦਿੱਤਾ। ਅੱਜ ਤੁਹਾਡੇ ਕਹਿਣ ਪਰ ਮੈਨੂੰ ਬੀ ਸੰਸਾ ਹੋ ਗਿਆ ਹੈ ਕਿ ਬੇਗਮ ਦਾ ਖਿਆਲ ਇਸ ਤਰ੍ਹਾਂ ਦਾ ਹੈ। ਤੁਹਾਡੀ ਦਲੀਲ ਠੀਕ ਹੈ ਅਰ ਤੁਹਾਡੇ ਸਬੂਤ ਭਰੋਸਾ ਕਰਨ ਯੋਗ ਹਨ, ਪਰ ਮੈਂ ਕੀ ਕਰਾਂ ? ਬਹੁਤ ਸੋਚਿਆ ਹੈ, ਰਸਤਾ ਨਹੀਂ ਨਿਕਲਦਾ। ਹਾਂ, ਇਕ ਵਿਉਂਤ ਹੈ ਕਿ ਰੱਬ ਦੇ ਆਸਰੇ ਉੱਤਰ ਚੜ੍ਹਦੇ ਪਾਸੇ ਵੱਲੋਂ ਕਿਲ੍ਹੇ ਦੀ ਬਾਹੀ ਟੱਪ ਚਲੀਏ, ਭਲਾ ਜੇ ਸਾਬਤ ਨਿਕਲ ਚੱਲੀਏ। ਸ਼ੀਲ ਕੌਰ ਬੋਲੀ ਕਿ ਸਲਾਹ ਭਲੀ ਹੈ, ਪਰ ਕੋਈ ਉਤਰਨੇ ਦੀ ਹੋਰ ਡੋਲ ਕਰੋ। ਬਿਜੈ ਸਿੰਘ ਬੋਲਿਆ:-ਮੈਂ ਵਿਉਂਤ ਕੀਤੀ ਤਾਂ ਹੈ ਪਰ ਜੇ ਨਿਭ ਜਾਵੇ ਤਾਂ। ਉਹ ਇਉਂ ਹੈ ਕਿ ਇਕ ਰੱਸੇ ਜਾਂ ਇਕ ਸਾਫੇ ਦੇ ਥਾਨ ਨਾਲ ਤੁਹਾਨੂੰ ਬੰਨ੍ਹ ਕੇ ਮੈਂ ਵਾਰੋ ਵਾਰੀ ਹੇਠਾਂ ਲਮਕਾ ਦਿਆਂਗਾ ਥੋੜ੍ਹੀ ਵਿੱਥ ਪੁਰ ਇਕ ਉੱਚਾ ਪਿੱਪਲ ਹੈ, ਤੁਸੀਂ ਉਸ ਪਰ ਚੜ੍ਹ ਕੇ, ਦੂਸਰਾ ਸਿਰਾ ਕੱਸ ਕੇ ਪਿੱਪਲ ਦੇ ਉੱਪਰਲੇ ਡਾਲ ਨਾਲ ਬੰਨ੍ਹ ਦੇਣਾ, ਜੋ ਸਿਰਾ ਮੇਰੇ ਹੱਥ ਵਿਚ ਹੋਵੇਗਾ ਉਸ ਦੇ ਆਸਰੇ ਫੇਰ ਮੈਂ ਪਲਮ ਪਵਾਂਗਾ।

ਵਹੁਟੀ ਗਭਰੂ ਨੇ ਇਹ ਗੋਂਦ ਗੁੰਦੀ। ਰਾਤ ਨੂੰ ਬਿਜੈ ਸਿੰਘ ਸਮਾਂ ਤਾੜਨ ਲੱਗਾ ਪਰ ਪੇਸ਼ ਨਾ ਗਈ, ਦੂਜੀ ਰਾਤ ਪਹਿਰੇਦਾਰਾਂ ਦੀ ਨਜ਼ਰੋਂ ਨਾ ਬਚ ਸਕੋ, ਤੀਜੇ ਦਿਨ ਸੋਚਿਆ ਕਿ ਪਿਛਲੀ ਰਾਤ ਨਾਲੋਂ ਪਹਿਲੀ ਰਾਤ ਚੰਗੀ ਸੀ, ਕਿਉਂਕਿ ਇਧਰ ਪਹਿਲੇ ਪਹਿਰ ਤੋਂ ਮਗਰੋਂ ਪਹਿਰਾ ਲੱਗਦਾ ਹੈ, ਸੋ ਉਸ ਤੋਂ ਪਹਿਲਾਂ ਹੀ ਨਿਕਲ ਚੱਲੀਏ। ਗੱਲ ਕੀ, ਇਸੇ ਤਰ੍ਹਾਂ ਕੀਤਾ, ਜਦ ਉਥੇ ਪਹੁੰਚੇ ਤਦ ਆਪਣੇ ਆਹਰ ਵਿਚ ਲੱਗੇ। ਪਹਿਲੇ ਸ਼ੀਲ ਕੌਰ ਦੇ ਲੱਕ ਨਾਲ ਕਪੜਾ ਬੱਧਾ, ਤੋ ਉਸੇ ਨੂੰ ਉਸ ਨੇ ਹੱਥ ਪਾ ਲਿਆ ਅਰ ਬਾਹੀ ਪਰ ਚੜ੍ਹ ਗਈ। ਬਿਜੈ ਸਿੰਘ ਕੰਧ ਨੂੰ ਪੈਰ ਦਾ ਅੜਿੱਕਾ ਦੇ ਕੇ ਖੜਾ ਹੋ ਗਿਆ ਅਰ ਸ਼ੀਲ ਕੌਰ ਪਲਮਣ ਹੀ ਲੱਗੀ ਸੀ ਕਿ ਕਿਸੇ ਹੱਥ ਨੇ ਅਚਾਨਕ ਬਾਂਹ ਆ ਫੜੀ, ਤੇ ਕਿਹਾ “ਭੈਣ ਜੀ ! *ਇਹ ਉਹ ਟਿਕਾਣਾ ਸੀ ਜਿਥੇ ਕੁ ਵਾਰ ਅੱਜ ਕਲ੍ਹ ਭਾਈ ਵਸਤੀ ਰਾਮ ਦੀ ਸਮਾਧ ਹੈ। ਐਸ ਤਰ੍ਹਾਂ ਛੱਡ ਕੇ ਨੱਸ ਤੁਰੀਦਾ ਹੈ?" ਤਿੰਨੇ ਵਿਚਾਰੇ ਹੱਕੇ ਬੱਕੇ ਹੋ ਗਏ, ਸਾਰੀ ਸਲਾਹ ਉਥੇ ਦੀ ਉਥੇ ਹੀ ਰਹਿ ਗਈ, ਸ਼ਰਮਿੰਦੇ ਹੋ ਕੇ ਮੁੜ ਤੁਰੇ ਘਰ ਫੇਰ ਆਪਣੇ ਦਲਾਨ ਵਿਚ ਆ ਬੈਠੇ।

ਬੇਗਮ-ਹੁਣ ਬੋਲੋ ਤਾਂ ਸਹੀ, ਚੁਪ ਕਿਉਂ ਹੋ ਗਏ? ਮੈਂ ਤੁਹਾਡੇ ਨਾਲ ਗੁੱਸੇ ਤਾਂ ਨਹੀਂ। ਮੈਂ ਜਾਣਦੀ ਹਾਂ, ਤੁਸੀਂ ਪੱਲਾ ਛੁਡਾਉਂਦੇ ਹੋ ਮੈਂ ਤਾਂ ਆਸਰਾ ਪਰਨਾ ਤੁਹਾਨੂੰ ਜਾਤਾ ਹੋਇਆ ਹੈ ਤੇ ਤੁਸੀਂ ਐਉਂ ਖਹਿੜਾ ਛੁਡਾਉਂਦੇ ਹੋ। ਸੱਚ ਹੈ-ਲੋੜ ਵੇਲੇ ਦਾ ਕੋਈ ਬੇਲੀ ਨਹੀਂ ਬਣਦਾ।

ਸ਼ੀਲ ਕੌਰ-ਤੁਸੀਂ ਕਹਿੰਦੇ ਤਾਂ ਠੀਕ ਹੋ, ਪਰ ਅਸੀਂ ਤਾਂ ਆਪ ਦੇ ਪਾਸੋਂ ਕੰਨੀ ਨਹੀਂ ਕਤਰਾਉਂਦੇ, ਤੁਸੀਂ ਸਾਨੂੰ ਆਪ ਕੱਢਦੇ ਹੋ।

ਬੇਗਮ-ਉਹ ਕਿੱਕੁਰ?

ਸ਼ੀਲ ਕੌਰ-ਇਹ ਪਤੀ ਜੀ ਦੱਸਣਗੇ।

ਬੇਗਮ-ਕਿਉਂ ਮਹਾਰਾਜ (ਠੰਢਾ ਸਾਹ ਭਰਕੇ) ਕਦੀ ਹੋ ਸਕਦਾ ਹੈ ਕਿ ਕੋਈ ਆਪ ਆਪਣੀ ਜਿੰਦ ਨੂੰ ਆਪਣੇ ਤੋਂ ਦੂਰ ਕਰੇ?

ਬਿਜੈ ਸਿੰਘ-ਸੱਚ ਹੈ, ਪਰ ਕਈ ਹਫ਼ੀਮਾਂ ਖਾ ਹੀ ਲੈਂਦੇ ਹਨ ਨਾ!

ਬੇਗਮ-ਅਕਲ ਵੇਲੇ ਨਹੀਂ, ਕਿਸੇ ਨਿਰਾਸਤਾ ਵਿਚ, ਪਰ ਹਾਂ (ਲੰਮਾ ਸਾਹ ਲੈ ਕੇ) ਕਿਵੇਂ?

ਬਿਜੈ ਸਿੰਘ-ਆਪ ਜੋ ਸਲਾਹ ਸਾਥੋਂ ਲੈਂਦੇ ਹੋ ਮੰਨਦੇ ਨਹੀਂ, ਆਪਣੀ ਕੀਤੀ ਕਰਦੇ ਹੋ! ਅਸੀਂ ਚਾਹੁੰਦੇ ਹਾਂ ਕਿ ਆਪ ਭਲੇ ਪੁਰਖਾਂ ਨੂੰ ਪਾਸ ਰੱਖੋ, ਆਪਣੇ ਧਰਮ ਦੇ ਕੰਮ ਪੂਰੇ ਕਰੋ, ਵਜ਼ੀਰਾਂ ਤੇ ਉਮਰਾਵਾਂ ਨਾਲ ਨਾ ਵਿਗਾੜੋ; ਤੁਸੀਂ ਨਹੀਂ ਮੰਨਦੇ, ਨਾ ਮੰਨਣ ਦਾ ਫਲ ਮਾੜਾ ਲੱਗਣਾ ਹੈ, ਇਸ ਕਰ ਕੇ ਫੇਰ ਕਿਨਾਰਾ ਹੀ ਚੰਗਾ ਹੈ।

ਬੇਗਮ-ਹਾਂ...ਹੈਂ...ਹਾਂ, ਪਰ ਹੁਣ ਜੋ ਕਹੋਗੇ ਹੋਵੇਗਾ। ਕੋਈ ਹੋਰ ਕਾਰਨ ਤਾਂ ਨਹੀਂ?

ਬਿਜੈ ਸਿੰਘ-ਹੋਰ ਭੀ ਹਨ, ਅਸੀਂ ਨਜ਼ਰਬੰਦ ਹੋ ਕੇ ਨਹੀਂ ਰਹਿਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਦਲ ਵਿਚ ਚਲੇ ਜਾਈਏ, ਜਦ ਕਦੇ ਤੁਸੀਂ ਚਾਹੋ ਆਪ ਨੂੰ ਮਿਲਦੇ ਗਿਲਦੇ ਰਹੀਏ, ਜੇ

-੧੩੦-

ਆਪ ਨੂੰ ਸਾਡੀ ਮਦਦ ਦੀ ਕੋਈ ਮੁਨਾਸਬ ਲੋੜ ਪਵੇ ਉਹ ਪੂਰੀ ਕਰੀਏ ਪਰ ਤਾਂ ਜੇ ਤੁਸੀਂ ਸਿੱਖਾਂ ਨਾਲ ਬੀ ਸੰਵਾਰੋ।

ਬੇਗਮ-ਮੈਂ ਆਪ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੀ ਤੇ ਦਲਾਂ ਵਿਚ ਕਿਥੋਂ ਤੋਰਾਂ? "ਨ੍ਹਾਵਣ ਗਏ ਨ ਬਾਹੁੜੇ ਜੋਗੀ ਕਿਸ ਦੇ ਮਿੱਤ" ਕਿਆ ਅੱਛਾ ਹੋਵੇ ਕਿ ਆਪ ਸਿੱਖਾਂ ਦਾ ਖ਼ਿਆਲ ਛੱਡ ਕੇ ਮੇਰੇ ਨਾਲ ਇੱਕੋ ਮਿੱਕੋ ਹੋ ਜਾਵੋ, ਤੁਸੀਂ ਬੜੇ ਚੰਗੇ ਵਜ਼ੀਰ ਬਣ ਸਕੋਗੇ, ਫੇਰ ਜੋ ਕਰਸੋਂ ਤੁਸੀਂ ਕਰੋ, ਮੈਂ ਹੁਕਮ ਵੀ ਨਾ ਦਿਆਂਗੀ, ਪਰ ਮੁਸਲਮਾਨ ਹੋਏ ਬਾਝ ਇਹ ਗੱਲ ਕਠਨ ਹੈ, ਕਿਉਂਕਿ ਸਿਰਤੇ ਦੁਰਾਨੀਦਾ ਡੰਡਾ ਹੈ ਤੇ ਦਿੱਲੀ ਦੀ ਝਿੜਕ ਹੈ।

ਬਿਜੈ ਸਿੰਘ-ਵਾਹ ਵਾਹ! ਤੁਸੀਂ ਸਾਨੂੰ ਮੁਸਲਮਾਨ ਕਰਦੇ ਹੋ। ਆਪ ਤਾਂ ਕਦੇ ਨਿਮਾਜ਼ ਨਹੀਂ ਪੜ੍ਹੀ, ਰੋਜ਼ਾ ਨਹੀਂ ਰੱਖਿਆ, ਸਾਨੂੰ ਕਿਵੇਂ ਬਣਾਓਗੇ? ਦੂਸਰੇ ਜੇ ਆਪ ਦੀ ਇਹੀ ਮਰਜ਼ੀ ਹੈ, ਤਦ ਸਾਨੂੰ ਬਹੁਤ ਛੇਤੀ ਆਪਣੀਆਂ ਜਿੰਦਾਂ ਪੁਰ ਖੇਡਣਾ ਪਵੇਗਾ।

ਬੇਗਮ-ਤੋਬਾ ਤੋਬਾ! ਭਲੀ ਅਵਾਜ਼ ਕੱਢੋ! ਮੈਂ ਤਾਂ ਸਹਿ ਸੁਭਾ ਦੀ ਗੱਲ ਕੀਤੀ ਹੈ, ਤੁਸੀਂ ਕਿਉਂ ਗੁੱਸਾ ਕਰ ਲਿਆ? ਜੋ ਆਪ ਨੂੰ ਗੱਲ ਨਾ ਭਾਵੇਂ ਮੈਂ ਕਦੇ ਨਹੀਂ ਕਰਾਂਗੀ।

ਬਿਜੈ ਸਿੰਘ-ਕੀ ਆਪ ਇਹ ਇਕਰਾਰ ਕਰਦੇ ਹੋ?

ਬੇਗਮ—ਹਾਂ, ਮੈਂ ਇਕਰਾਰ ਕਰਦੀ ਹਾਂ ਜੋ ਤੁਹਾਨੂੰ ਨਾ ਭਾਵੇ ਮੈਂ ਨਹੀਂ ਕਰਾਂਗੀ।

ਬਿਜੈ ਸਿੰਘ-ਬਹੁਤ ਚੰਗਾ!

ਬੇਗਮ-ਪਰ ਤੁਸੀਂ ਭੀ ਇਕਰਾਰ ਕਰੋ ਕਿ ਜਾਵੋਗੇ ਨਹੀਂ?

ਬਿਜੈ ਸਿੰਘ-ਮੈਂ ਨੇਮ ਕਰਦਾ ਹਾਂ ਕਿ ਜਦ ਤਕ ਤੁਸੀਂ ਨੇਮ ਨਿਬਾਹੋਗੇ ਮੈਂ ਨਿਬਾਹਾਂਗਾ, ਪਰ ਜਦ ਤੁਸੀਂ ਨੇਮ ਤੋੜੋਗੇ ਮੈਂ ਫੇਰ ਨੇਮ ਵਿਚ ਬੱਧਾ ਨਹੀਂ ਰਹਾਂਗਾ।

ਬੇਗਮ-ਬਹੁਤ ਅੱਛਾ! ਤੁਸੀਂ ਫ਼ਿਕਰ ਨਾ ਕਰੋ, ਮੈਂ ਤਾਂ ਹਰ ਵੇਲੇ ਫ਼ਿਕਰ ਵਿਚ ਹਾਂ ਕਿ ਆਪ ਲਈ ਸਾਰੇ ਸੁਖ ਕੱਠੇ ਕਰਦੀ ਰਹਾਂ। ਆਪ ਦੇ ਦਿਲ ਨੂੰ ਰਤਾ ਠੁਹਕਰ ਲੱਗੇ ਤਾਂ ਮੇਰਾ ਦਿਲ ਸ਼ੀਸ਼ੇ ਵਾਂਗ

-੧੩੧-

ਚੂਰ ਹੋ ਜਾਂਦਾ ਹੈ। ਇਸ ਵੇਲੇ ਤੁਹਾਡੇ ਬਾਝ ਮੇਰਾ ਕੌਣ ਹੈ? ਸਭਨੀਂ ਥੋਕੀਂ ਤੁਸੀਂ ਹੀ ਹੋ। ਤੁਹਾਨੂੰ ਲੜ ਛੁਡਾ ਕੇ ਖਿਸਕਦੇ ਦੇਖ ਕੇ ਮੇਰਾ ਮਨ ਦੁਖੀ ਹੋ ਗਿਆ ਹੈ, ਪਰ ਹੁਣ ਆਪ ਦੇ ਕੌਲ ਦੇਣ ਨਾਲ ਦਿਲ ਸੁਖੀ ਹੋ ਗਿਆ ਹੈ!

ਇਹ ਕਹਿ ਕੇ ਸ਼ੀਲਾ ਦੇ ਗਲ ਮਿਲੀ। ਭੁਜੰਗੀ ਨੂੰ ਗਲ ਲਾਇਆ ਤੇ ਉਸ ਦਾ ਮੂੰਹ ਚੁੰਮ ਕੇ ਸਿੰਘ ਜੀ ਦੇ ਮੋਢੇ ਪਰ ਹੱਥ ਧਰ ਕੇ ਉਠੀ ਔਰ ਰੋਟੀ ਖਾਣ ਚਲੀ ਗਈ।

ਸ਼ੀਲ ਕੌਰ ਤੇ ਬਿਜੈ ਸਿੰਘ ਕੁਝ ਆਪਣੀ ਮੁਸ਼ਕਲ ਪਰ ਘਬਰਾਏ, ਫੇਰ ਹੱਸੇ ਕਿ ਦੇਖੀਏ ਹੁਣ ਕੀ ਬਣਦਾ ਹੈ? ਸ਼ੀਲ ਕੌਰ ਨੇ ਕਿਹਾ ਕਿ ਆਪ ਨੇ ਜੋ ਨੇਮ ਕੀਤਾ ਹੈ ਸਾਨੂੰ ਫਸਾ ਨਾ ਦੇਵੇ।

ਬਿਜੈ ਸਿੰਘ-ਫਸੇ ਤਾਂ ਪਏ ਹਾਂ, ਨਿਕਲਣੇ ਦੀ ਸੂਰਤ ਹੀ ਅ ਨਹੀਂ ਅਰ ਅੱਜ ਤੋਂ ਬੇਗਮ ਨੇ ਪਹਿਰਾ ਵੀ ਹੋਰ ਕਰੜਾ ਸਾਡੇ ਮਗਰ ਰੱਖਣਾ ਹੈ। ਨੇਮ ਮੇਰਾ ਨੇਮ ਕੱਚਾ ਨਹੀਂ, ਕਿਉਂਕਿ ਉਸ ਕੋਲੋਂ ਆਪਣਾ ਨਹੀਂ ਨਿਭਣਾ। ਹਾਰਨਾ ਉਸੇ ਨੇ ਹੈ, ਕਿਉਂਕਿ ਉਹ ਅਕਾਲ ਦੇ ਘਰ ਵਿਚ ਨਹੀਂ, ਰਾਜ ਮਦ ਸਿਰ ਨੂੰ ਚੜ੍ਹ ਰਿਹਾ ਹੈ। ਪਰ ਸਾਨੂੰ ਸਦਾ ਤਿਆਰ ਰਹਿਣਾ ਚਾਹੀਏ ਝੱਲਣ ਲਈ, ਕਿਉਂਕਿ ਇਨਸਾਨ ਦੇ ਸਿਰ ਤੇ ਅਝੱਲ ਜੱਟਾਂ ਪੈਂਦੀਆਂ ਹਨ । ਝੱਲਣਾ ਤੇ ਨਾ ਡੋਲਣਾ ਹੀ ਇਨਸਾਨੀ ਤਾਕਤ ਹੈ।

੧੮. ਕਾਂਡ।

ਇਕ ਦਿਨ ਤੜਕਸਾਰ ਅਜੇ ਚਾਰ ਨਹੀਂ ਵਜੇ ਸਨ, ਭਾਈ ਬਿਜੈ ਸਿੰਘ ਹੁਰੀਂ ਮਹੱਲਾਂ ਦੇ ਪਿਛਵਾੜੇ ਬਾਗ ਵਿਚ ਬੈਠੇ ਪਰਮੇਸ਼ੁਰ ਦੇ ਧਿਆਨ ਵਿਚ ਮਗਨ ਹੋ ਰਹੇ ਸਨ । ਪਿਛਲੀ ਰਾਤ ਦਾ ਚੰਦ ਪਿਛਲੀ ਅਵਸਥਾ ਦੇ ਦਾੜ੍ਹੇ ਵਾਂਗੂੰ ਧਰਤੀ ਦੇ ਚਿਹਰੇ ਨੂੰ ਨੂਰ ਦੇ ਰਿਹਾ ਸੀ। ਤਾਰਿਆਂ ਦੀ ਛਟਕੀ ਹੋਈ ਰਾਤ ਹੋਰ ਵੀ ਸੁਹਾਉ ਫੈਲਾ ਰਹੀ ਸੀ, ਭਿੰਨੀ ਠੰਢ ਸਰੀਰ ਨੂੰ ਐਸਾ ਆਨੰਦ ਦੇ ਰਹੀ ਸੀ, ਜਿਹਾ ਗੁਲਾਬ ਦੀਆਂ