ਸਮੱਗਰੀ 'ਤੇ ਜਾਓ

ਬਿਜੈ ਸਿੰਘ/੧੮. ਕਾਂਡ

ਵਿਕੀਸਰੋਤ ਤੋਂ

ਚੂਰ ਹੋ ਜਾਂਦਾ ਹੈ। ਇਸ ਵੇਲੇ ਤੁਹਾਡੇ ਬਾਝ ਮੇਰਾ ਕੌਣ ਹੈ? ਸਭਨੀਂ ਥੋਕੀਂ ਤੁਸੀਂ ਹੀ ਹੋ। ਤੁਹਾਨੂੰ ਲੜ ਛੁਡਾ ਕੇ ਖਿਸਕਦੇ ਦੇਖ ਕੇ ਮੇਰਾ ਮਨ ਦੁਖੀ ਹੋ ਗਿਆ ਹੈ, ਪਰ ਹੁਣ ਆਪ ਦੇ ਕੌਲ ਦੇਣ ਨਾਲ ਦਿਲ ਸੁਖੀ ਹੋ ਗਿਆ ਹੈ!

ਇਹ ਕਹਿ ਕੇ ਸ਼ੀਲਾ ਦੇ ਗਲ ਮਿਲੀ। ਭੁਜੰਗੀ ਨੂੰ ਗਲ ਲਾਇਆ ਤੇ ਉਸ ਦਾ ਮੂੰਹ ਚੁੰਮ ਕੇ ਸਿੰਘ ਜੀ ਦੇ ਮੋਢੇ ਪਰ ਹੱਥ ਧਰ ਕੇ ਉਠੀ ਔਰ ਰੋਟੀ ਖਾਣ ਚਲੀ ਗਈ।

ਸ਼ੀਲ ਕੌਰ ਤੇ ਬਿਜੈ ਸਿੰਘ ਕੁਝ ਆਪਣੀ ਮੁਸ਼ਕਲ ਪਰ ਘਬਰਾਏ, ਫੇਰ ਹੱਸੇ ਕਿ ਦੇਖੀਏ ਹੁਣ ਕੀ ਬਣਦਾ ਹੈ? ਸ਼ੀਲ ਕੌਰ ਨੇ ਕਿਹਾ ਕਿ ਆਪ ਨੇ ਜੋ ਨੇਮ ਕੀਤਾ ਹੈ ਸਾਨੂੰ ਫਸਾ ਨਾ ਦੇਵੇ।

ਬਿਜੈ ਸਿੰਘ-ਫਸੇ ਤਾਂ ਪਏ ਹਾਂ, ਨਿਕਲਣੇ ਦੀ ਸੂਰਤ ਹੀ ਅ ਨਹੀਂ ਅਰ ਅੱਜ ਤੋਂ ਬੇਗਮ ਨੇ ਪਹਿਰਾ ਵੀ ਹੋਰ ਕਰੜਾ ਸਾਡੇ ਮਗਰ ਰੱਖਣਾ ਹੈ। ਨੇਮ ਮੇਰਾ ਨੇਮ ਕੱਚਾ ਨਹੀਂ, ਕਿਉਂਕਿ ਉਸ ਕੋਲੋਂ ਆਪਣਾ ਨਹੀਂ ਨਿਭਣਾ। ਹਾਰਨਾ ਉਸੇ ਨੇ ਹੈ, ਕਿਉਂਕਿ ਉਹ ਅਕਾਲ ਦੇ ਘਰ ਵਿਚ ਨਹੀਂ, ਰਾਜ ਮਦ ਸਿਰ ਨੂੰ ਚੜ੍ਹ ਰਿਹਾ ਹੈ। ਪਰ ਸਾਨੂੰ ਸਦਾ ਤਿਆਰ ਰਹਿਣਾ ਚਾਹੀਏ ਝੱਲਣ ਲਈ, ਕਿਉਂਕਿ ਇਨਸਾਨ ਦੇ ਸਿਰ ਤੇ ਅਝੱਲ ਜੱਟਾਂ ਪੈਂਦੀਆਂ ਹਨ । ਝੱਲਣਾ ਤੇ ਨਾ ਡੋਲਣਾ ਹੀ ਇਨਸਾਨੀ ਤਾਕਤ ਹੈ।

੧੮. ਕਾਂਡ।

ਇਕ ਦਿਨ ਤੜਕਸਾਰ ਅਜੇ ਚਾਰ ਨਹੀਂ ਵਜੇ ਸਨ, ਭਾਈ ਬਿਜੈ ਸਿੰਘ ਹੁਰੀਂ ਮਹੱਲਾਂ ਦੇ ਪਿਛਵਾੜੇ ਬਾਗ ਵਿਚ ਬੈਠੇ ਪਰਮੇਸ਼ੁਰ ਦੇ ਧਿਆਨ ਵਿਚ ਮਗਨ ਹੋ ਰਹੇ ਸਨ । ਪਿਛਲੀ ਰਾਤ ਦਾ ਚੰਦ ਪਿਛਲੀ ਅਵਸਥਾ ਦੇ ਦਾੜ੍ਹੇ ਵਾਂਗੂੰ ਧਰਤੀ ਦੇ ਚਿਹਰੇ ਨੂੰ ਨੂਰ ਦੇ ਰਿਹਾ ਸੀ। ਤਾਰਿਆਂ ਦੀ ਛਟਕੀ ਹੋਈ ਰਾਤ ਹੋਰ ਵੀ ਸੁਹਾਉ ਫੈਲਾ ਰਹੀ ਸੀ, ਭਿੰਨੀ ਠੰਢ ਸਰੀਰ ਨੂੰ ਐਸਾ ਆਨੰਦ ਦੇ ਰਹੀ ਸੀ, ਜਿਹਾ ਗੁਲਾਬ ਦੀਆਂ ਖੰਭੜੀਆਂ ਨੂੰ ਤਰੇਲ।

ਬੇਗਮ ਸਾਰੀ ਰਾਤ ਨਹੀਂ ਸੁੱਤੀ, ਕਦੀ ਕੋਠੇ ਕਦੀ ਹੇਠ, ਕਦੀ ਅੰਦਰ ਕਦੀ ਛੱਜੇ ਤੇ ਮੱਛੀ ਵਾਂਗ ਤੜਫਦੀ ਫਿਰੀ। ਤਪ ਵਾਲੇ ਨੂੰ ਜਿੰਕੁਰ ਠੰਢ ਦਾ ਸੁਆਦ ਨਹੀਂ, ਤਿਵੇਂ ਭਿੰਨੀ ਭਿੰਨੀ ਰਾਤ ਤਪਦੇ ਚਿਤ ਲਈ ਠੰਢ ਨਹੀਂ ਸੀ ਵਰਤਾ ਰਹੀ। ਕਦੀ ਰੋਂਦੀ, ਕਦੀ ਹੱਸਦੀ ਕਦੀ ਸਮਝ ਕਰਦੀ, ਕਦੀ ਬੇਵੱਸ ਹੋ ਜਾਂਦੀ। ਕਦੀ ਮਨ ਨਾਲ ਗੱਲੀਂ ਛਿੜ ਪੈਂਦੀ-

"ਹੇ ਮਨ! ਆ ਸਮਝ, ਦੇਖ..। ਅੱਗੇ ਦੇਸ਼ ਵਿਚ ਭਿਖਾਰੀ ਖਾਂ ਦੀ ਬਾਬਤ ਕੀ ਹਾਸੋਹੀਣੀ ਹੋਈ, ਤ੍ਰੀਮਤ ਦਾ ਕੀ ਹੈ? ਭਾਵੇਂ ਸੌ ਰਾਜ ਗੱਦੀ ਪਰ ਬੈਠੇ ਫੇਰ ਤੀਵੀਂ, ਰਤਾ ਸ਼ੌਕ ਪਿਆ ਨਹੀਂ ਤੀਵੀਂ ਦਾ ਜਸ ਗਿਆ ਨਹੀਂ। ਵਿਚਾਰੀ ਰਜ਼ੀਆ ਬੇਗਮ ਦਾ ਹਾਲ ਤੈਨੂੰ ਮਾਲੂਮ ਹੀ ਹੈ?

“ਦੇਖੋ! ਮੈਂ ਕਿਸ ਸੁਖ ਦੇ ਪਿਛੇ ਪਈ ਹਾਂ। ਸਾਰਾ ਪੰਜਾਬ ਮੇਰੇ ਹੁਕਮ ਵਿਚ ਤੇ ਮੇਰਾ ਆਪਣਾ ਮਨ ਮੇਰੀਆਂ ਵਾਗਾਂ ਤੋਂ ਬਾਹਰ। ਹਾਇ! ਮੇਰੇ ਕਰਤੱਬ ਪੁਸਤਕਾਂ ਵਿਚ ਲਿਖੇ ਜਾਣਗੇ, ਸਦੀਆਂ ਬੀਤ ਜਾਣਗੀਆਂ ਮੇਰੀਆਂ ਹੱਡੀਆਂ ਭੀ ਕਬਰ ਵਿਚ ਮਿੱਟੀ ਹੋ ਜਾਣਗੀਆਂ, ਪਰ ਮੇਰੇ ਨਾਮ ਤੋਂ ਵਜ਼ੀਰ ਵਾਲਾ ਧੱਬਾ ਨਹੀਂ ਧੁਪੇਗਾ। ਜਦ ਕਿਤੇ ਮੇਰਾ ਨਾਮ ਆਵੇਗਾ, ਇਹ ਜ਼ਿਕਰ ਛਿੜੇਗਾ। ਹੁਣ ਤਕ ਬੇਬਸ ਸਿੱਖ ਮੇਰੇ ਫੰਧੇ ਵਿਚ ਹੈ, ਉਹ ਨਿਰਦੋਸ਼ ਹੈ, ਉਹ ਇਥੇ ਕੈਦੀ ਹੈ; ਮੇਰੇ ਹੁਕਮ ਦੇ ਫਾਹੇ ਵਿਚ ਹੈ, ਉਸ ਦਾ ਨਾਮ ਕੀ ਵਿਗੜਨਾ ਹੈ? ਮਰਦ ਸੌ ਬੁਰਿਆਈ ਕਰੇ ਅੰਨ੍ਹੀ ਖ਼ਲਕਤ ਕੁਝ ਨਹੀਂ ਕਹਿੰਦੀ, ਤੀਮਤ ਤੇ ਝੂਠਾ ਸ਼ੱਕ ਭੀ ਪੈ ਜਾਵੇ ਤਾਂ ਤੀਵੀਂ ਦੀ ਮਿੱਟੀ ਉਂਡ ਜਾਂਦੀ ਹੈ। ਤਦੇ ਹੀ ਕਹਿੰਦੇ ਹਨ ਕਿ ਤ੍ਰੀਮਤਾਂ ਨੂੰ ਬੜਾ ਜਤ ਸਤ ਸੰਭਾਲਣਾ ਚਾਹੀਏ; ਤੀਵੀਂ ਨੂੰ ਉੱਚੀ ਅੱਖ ਕਿਸੇ ਵੱਲ ਬੀ ਨਹੀਂ ਤੱਕਦਾ ਚਾਹੀਏ। ਪਰ ਇਸ ਗੱਲ ਲਈ ਮਨ ਕਾਬੂ ਲੋੜੀਏ, ਹੱਛਾ ਠੀਕ ਹੈ! ਪਰ ਖ਼ਬਰੇ ਕੱਲ ਕਿਸੇ, ਦਾ ਹੈ? ਅੱਗਾ ਕਿਨ੍ਹ ਡਿਠਾ ਹੈ? ਮਤਾਂ ਮੈਂ ਮਰ ਹੀ ਜਾਵਾਂ, ਇਹ ਰਾਜ ਭਾਗ ਹੈ, ਪਰ ਇੱਕਲੀ ਹਾਂ, ਹੱਛਾ ਚਲੋ, ਸਿੰਘ ਜੀ ਨਾਲ ਗਲ ਬਾਤ ਤਾਂ ਕਰੀਏ। ਉਸ ਭੋਲੇ ਨੂੰ ਤਾਂ ਖ਼ਬਰ ਹੀ ਨਹੀਂ। ਕੇਡਾ ਨੇਕ ਹੈ, ਦਾਨਾ ਹੈ, ਬੰਦਗੀ ਵਾਲਾ ਹੈ ਤੇ ਚੰਨ ਹੈ।"

ਐਸ ਤਰ੍ਹਾਂ ਦੇ ਖ਼ਿਆਲਾਂ ਵਿਚ ਬੇਗਮ ਰਾਤ ਬਿਤਾਵੇ, ਪਰ ਬੀਤੇ ਨਾ, ਛੇਕੜ ਇਕ ਉਬਾਲ ਵਿਚ ਉਠ ਕੇ ਉਧਰ ਗਈ, ਜਿਧਰ ਸ਼ੀਲ ਜੀ ਸਨ। ਝੀਤਾਂ ਵਿਚੋਂ ਡਿੱਠਾ ਕਿ ਸ਼ੀਲ ਕੌਰ ਤੇ ਬਾਲਕ ਬੈਠੇ ਪਾਠ ਕਰ ਰਹੇ ਹਨ, ਪਰ ਬਿਜੈ ਸਿੰਘ ਨਹੀਂ ਹੈ। ਹੁਣ ਬੇਗਮ ਪਰਲੇ ਛੱਜੇ ਤੇ ਗਈ, ਬਾਗ਼ ਵੱਲ ਨਜ਼ਰ ਕੀਤੀ ਤਾਂ ਸੰਖਮਰਮਰ ਦੀ ਸ਼ਿਲਾ ਪਰ ਚਾਨਣਾ ਚੰਦ ਚਮਕਦਾ ਦਿੱਸਿਆ। ਬੇਗਮ ਝਟ ਉਥੇ ਪਹੁੰਚੀ। ਜਦ ਬੇਗਮ ਨੇ ਸਿੰਘ ਜੀ ਦੇ ਭਜਨੀਕ ਚਿਹਰੇ ਦਾ ਦਰਸ਼ਨ ਕੀਤਾ ਤਾਂ ਠੰਢ ਜਿਹੀ ਪਈ ਕਿ ਸਭ ਘਬਰਾ ਵਾਲੇ ਖ਼ਿਆਲ ਉੱਡ ਗਏ, ਵਾਸ਼ਨਾ ਦੂਰ ਹੋ ਗਈਆਂ ਤੇ ਬੇਵੱਸੇ ਸਿਰ ਨਿਉਂ ਗਿਆ। ਸਿੰਘ ਜੀ ਨੇ ਅੱਖਾਂ ਖੋਲ੍ਹੀਆਂ ਤੇ ਕਿਹਾ: ਆਪ ਸਿਰ ਨਾ ਝੁਕਾਓ, ਬਹਿ ਜਾਓ।

ਬੇਗਮ—ਤੁਸੀਂ ਮੈਨੂੰ ਐਸ ਵੇਲੇ ਵੇਖਕੇ ਹੈਰਾਨ ਹੋ ਗਏ ਹੋਵੋਗੇ, ਪਰ ਜਿੱਕਰ ਪਰਮੇਸ਼ੁਰ ਦੇ ਪਿਆਰ ਨੇ ਤੁਹਾਨੂੰ ਸੌਣ ਨਹੀਂ ਦਿੱਤਾ ਤਿਵੇਂ ਤੁਹਾਡੇ ਪਿਆਰ ਨੇ ਮੈਨੂੰ। ਹੁਣ ਇਕ ਅਰਜ਼ ਸੁਣ ਲਵੋ! ਮੇਰੇ ਚਿਤ ਵਿਚ ਤੁਹਾਡਾ ਪਿਆਰ ਪੈ ਗਿਆ ਹੈ, ਮੈਂ ਸਾਰੇ ਓੜ੍ਹ ਪੋੜ੍ਹ ਉਸ ਨੂੰ ਕਢਣ ਦੇ ਕੀਤੇ, ਪਰ ਨਹੀਂ ਨਿਕਲਦਾ। ਹੁਣ ਕ੍ਰਿਪਾ ਕਰ ਕੇ ਆਪ ਮੇਰੇ ਨਾਲ ਵਿਆਹ ਕਰ ਲਵੋ, ਤੁਸੀਂ ਮੁਸਲਮਾਨ ਹੋ ਜਾਵੇਂ ਤਾਂ ਬੜੀ ਖ਼ੁਸ਼ੀ, ਨਹੀਂ ਤਾਂ ਐਵੇਂ ਹੀ ਰਹੇ, ਪਰ ਨਿਕਾਹ ਪੜ੍ਹਾ ਲਓ, ਨਿਕਾਹ ...ਪਰ ਜ਼ਰਾ ਲੁਕਵੀਂ ਰਹੇ ਗੱਲ।

ਸਿੰਘ ਜੀ-ਹੇ ਪ੍ਰਜਾ ਮਾਤਾ! ਦੂਰੰਦੇਸ਼ੀ ਤੋਂ ਕੰਮ ਲਵੋ। ਮੈਂ ਵਿਆਹਿਆ ਹੋਇਆ ਹਾਂ; ਆਪ ਨੂੰ ਮਲੂਮ ਹੈ। ਫੇਰ ਆਪ ਦੇ ਸਿਰ ਤੇ ਸਾਰੇ ਦੇਸ ਦਾ ਬੰਦੋਬਸਤ ਹੈ; ਆਪ ਨੂੰ ਪ੍ਰਜਾ ਦੀ ਰੱਖ੍ਯਾ ਦਾ ਧਿਆਨ ਚਾਹੀਏ। ਦੇਸ਼ ਦਾ ਭਾਰ ਆਪ ਦੀ ਗਿੱਚੀ ਤੇ ਹੈ, ਇਸ ਦੇ ਨਿਬਾਹ ਲਈ ਭਲਿਆਈ ਤੇ ਪਰਮੇਸ਼ਰ ਦਾ ਭਾਉ ਚਾਹੀਦਾ ਹੈ। ਧਰਮ ਬੜੀ ਸ਼ੈ ਹੈ। ਬੇਗਮ-ਸਿੰਘ ਜੀ! ਮੈਂ ਆਪਨੂੰ ਕੋਈ ਗੱਲ ਧਰਮ ਦੇ ਵਿਰੁੱਧ ਨਹੀਂ ਕਹੀ। ਮੈਂ ਤਾਂ ਵਿਆਹ ਵਾਸਤੇ ਕਿਹਾ ਹੈ। ਵਿਆਹ ਤਾਂ ਪਾਕ ਰਿਸ਼ਤਾ ਹੈ।

ਸਿੰਘ ਜੀ-ਸੱਚ ਹੈ, ਵਿਆਹ ਕੇਵਲ ਮੰਦੀ ਵਾਸ਼ਨਾ ਵਾਸਤੇ ਨਹੀਂ ਹੁੰਦਾ, ਵਿਆਹ ਤਾਂ ਇਸ ਗੱਲ ਦਾ ਨਾਮ ਹੈ ਕਿ ਦੋ ਅਣਵਿਆਹੇ ਜੀਵ ਇਕ ਦੂਜੇ ਦੇ ਦੁਖ ਸੁਖ ਦੇ ਭਾਗੀ ਹੋ ਕੇ ਸੱਚੀ ਮਿਤ੍ਤਾ ਅਰ ਪ੍ਰੇਮ ਭਾਵਨਾ ਨਾਲ ਸੰਸਾਰ ਦਾ ਪੈਂਡਾ ਮੁਕਾਉਣ ਦਾ ਧਰਮ ਕਰਦੇ ਹਨ, ਪਰ ਮੈਂ ਤਾਂ ਅੱਗੇ ਵਿਆਹਿਆ ਹੋਇਆ ਹਾਂ । ਫੇਰ ਸੋਚੋ ਤਾਂ ਸਹੀ ਮੇਰੇ ਨਾਲ ਵਿਆਹ ਕਰਕੇ ਤੁਹਾਡਾ ਰਾਜ ਭਾਗ ਬਚ ਸਕਦਾ ਹੈ? ਮੁਸਲਮਾਨ ਮੈਂ ਹੋਣਾ ਨਹੀਂ ਭਾਵੇਂ ਜ਼ਿਮੀਂ ਅਸਮਾਨ ਟਲ ਜਾਏ। ਹੁਣ ਦੱਸੋ ਇਸ ਵਹਿਣ ਵਿਚੋਂ ਕੀ ਗੁਣ ਨਿਕਲੇਗਾ ? ਮੇਰੇ ਕਹੇ ਲੱਗੋ ਤਾਂ ਤੁਸੀਂ ਕੁਰਾਨ ਦੇ ਅਰਥ ਸੁਣਿਆਂ ਕਰੋ, ਜੇ ਚਾਹੋ ਤਾਂ ਮੈਂ ਤੁਹਾਨੂੰ ਗੁਰੂ ਜੀ ਦੀ ਬਾਣੀ ਸੁਣਾਇਆ ਕਰਾਂ।

ਬੇਗਮ-ਰਾਜ ਭਾਗ ਦੀ ਪਰਵਾਹ ਨਹੀਂ, ਮੈਂ ਜੋ ਆਪ ਤੁਹਾਨੂੰ ਕਿਹਾ ਹੈ ਪ੍ਰੇਮ ਦੀ ਕੋਈ ਡੂੰਘਾਣ ਮੇਰੇ ਚਿੱਤ ਵਿਚ ਬੀ ਹੋਊ ਨਾ? ਜਿਸ ਨੇ ਮੈਨੂੰ ਐਤਨਾਂ ਹੌਸਲਾ ਦਿੱਤਾ ਹੈ, ਨਹੀਂ ਤਾਂ ਮਤ ਮਰ ਜਾਵੇ, ਪਰ ਵਿਆਹ ਲਈ ਬੇਨਤੀ ਕਦੇ ਨਾ ਕਰੋ, ਪਾਕ ਮੁਹੱਬਤ ਤਾਂ ਧਰਮ ਹੈ।

ਸਿੰਘ-ਸ਼ੀਲ ਕੌਰ ਤਾਂ ਤੁਹਾਡੀ ਧਰਮ ਦੀ ਭੈਣ ਹੈ, ਕਿਆ ਇਹ ਧਰਮ ਹੈ? ਰੱਬ ਤੁਹਾਡਾ ਭਲਾ ਕਰੇ, ਹੇ ਦੇਸ਼ ਦੀ ਰਾਣੀ ਜੀਓ! ਆਪਣੇ ਰਾਜ ਭਾਗ ਦਾ ਫਿਕਰ ਕਰੋ।

ਬੇਗਮ-ਬਹੁਤ ਸੋਚ ਚੁਕੀ,ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ। ਦੇਸ਼ ਕਾਬੂ ਰੱਖਣ ਦੇ ਬਤੇਰੇ ਹਥਕੰਡੇ ਜਾਣਦੀ ਹਾਂ। ਇਕ ਤੁਸੀਂ ਕਿਹਾ ਨਾ ਮੋੜੋ ਸਿੰਘ ਜੀ--ਮੈਂ ਇਹ ਸੰਜੋਗ ਨਹੀਂ ਕਰ ਸਕਦਾ, ਮੈਂ ਸਿੰਘ ਹਾਂ!

ਬੇਗਮ-ਮੈਂ ਤੁਹਾਡੀ ਆਪਣੀ ਬਣਿਆਂ ਚਾਹੁੰਦੀ ਹਾਂ, ਮੈਂ ਪਰਾਈ ਬਣ ਕੇ ਤਾਂ ਕੁਛ ਨਹੀਂ ਕਿਹਾ। ਤੁਸੀਂ ਕਿਉਂ ਹੋਰ ਧੁਨ ਵਿਚ ਚਲੇ ਜਾਂਦੇ ਹੋ? ਮੈਂ ਵਿਆਹ ਦੀ ਚਾਹਵਾਨ ਹਾਂ, ਵਿਆਹ ਪਾਕ ਰਿਸ਼ਤਾ ਹੈ। ਕੇਵਲ ਚੋਰੀ ਰੱਖਣਾ ਹੈ।

ਸਿੰਘ ਜੀ-ਮੇਰੀ ਇਸਤ੍ਰੀ ਹੈ,ਮੈਂ ਇਕ ਨੂੰ ਆਪਣੀ ਬਣਾ ਚੁਕਾ ਹਾਂ। ਬੇਗਮ—ਸਾਡੇ ਵਿਚ ਤਾਂ ਚਾਰ ਤਕ ਦੀ ਆਗਯਾ ਹੈ।

ਸਿੰਘ ਜੀ-ਮੈਂ ਇਕ ਤੋਂ ਵਧੀਕ ਨੂੰ ਜਾਣਦਾ। ਪਿਆਰ ਹੈ ਤੇ ਪਵਿੱਤ੍ਰ ਹੈ ਤਾਂ ਤੁਸੀਂ ਪੁੱਤ੍ਰ ਬਣਾ ਕੇ ਤੁਸੀਂ ਮੇਰੇ ਨਾਲ ਪਿਆਰ ਕਰ ਸੇਵਾ ਕਰ ਸਕਦਾ ਹਾਂ। ਪ੍ਰੇਮ ਤਾਂ ਐਉਂ ਬੀ ਨਿਭ ਸਕਦਾ ਹੈ।

ਬੇਗਮ—ਇਨ੍ਹਾਂ ਟਾਲਿਆਂ ਨਾਲ ਕੁਝ ਨਹੀਂ ਬਣਦਾ। ਮੇਰੇ ਮਨ ਨੇ ਬਹੁਤ ਸੋਚ ਲਿਆ ਹੈ, ਬਹੁਤ ਵਿਚਾਰ ਲਿਆ ਹੈ, ਹੁਣ ਮਗਜ਼ ਸੋਚ ਦਾ ਹੋਰ ਭਾਰ ਨਹੀਂ ਚੁੱਕ ਸਕਦਾ।

ਇਹ ਕਹਿੰਦੇ ਹੀ ਬੇਗਮ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਦੇਹ ਕੰਬ ਪਈ। ਬਿਜੈ ਸਿੰਘ ਦਾ ਹੱਥ ਫੜ ਕੇ ਘੁੱਟਿਓ ਸੁ, ਕੁਝ ਬੋਲੀ, ਪਰ ਸੰਘੀ ਆਵਾਜ਼ ਨਾ ਨਿਕਲੀ। ਬਿਜੈ ਸਿੰਘ ਨੇ ਸਹਿਜੇ ਹੱਥ ਛੁਡਾਉਣਾ ਚਾਹਿਆ ਪਰ ਹੱਥ ਨਾ ਛੁੱਟ ਸਕਿਆ । ਕੁਝ ਚਿਰ ਸਿੰਘ ਜੀ ਅੱਖਾਂ ਮੀਟਕੇ ਬੈਠੇ ਰਹੇ ਪਰ ਫੇਰ ਇਕ ਜੋਸ਼ ਦਾ ਛੜੱਕਾ ਦੇ ਕੇ ਹੱਥ ਛੁਡਾਕੇ ਚਲੇ ਗਏ। ਕੁਝ ਚਿਰ ਨੂੰ ਸੂਰਜ ਬੀ ਚੜ੍ਹ ਪਿਆ, ਉਸ ਦੀਆਂ ਕਿਰਨਾਂ ਬੇਗਮ ਦੇ, ਜੋਸ਼ ਲਹਿ ਜਾਣ ਕਰਕੇ, ਪਿੱਲੇ ਤੇ ਨਿਰਬਲ ਹੋਏ ਚਿਹਰੇ ਤੇ ਪੈ ਕੇ ਉਸ ਦੀ ਇਕ ਵਹਿਸ਼ਤ ਦੀ ਸ਼ਕਲ ਬਨਾਉਣ ਲੱਗ ਪਈਆਂ। ਅੰਤ੍ਰਿੰਗ ਸਖੀਆਂ, ਜੋ ਬੇਗਮ ਨੂੰ ਅੰਦਰ ਨਾ ਪਾਕੇ ਲੱਭ ਰਹੀਆਂ ਸਨ, ਬਾਗ ਵਿਚ ਪਹੁੰਚੀਆਂ ਅਰ ਬੜੀ ਫੁਰਤੀ ਨਾਲ ਚੁਕ ਕੇ ਅੰਦਰ ਲੈ ਗਈਆਂ। ਅੰਦਰ ਪਲੰਘ ਤੇ ਲਿਟਾ ਕੇ ਬਾਂਦੀਆਂ ਨੇ ਗੁਲਾਬ ਤੇ ਕਿਉੜੇ ਦੇ ਛੱਟੇ ਮਾਰਕੇ ਹੋਸ਼ ਆਂਦੀ। ਗੋਲੀਆਂ ਨੇ ਫੇਰ ਪਿੰਡੇ ਤੇ ਚੰਦਨ ਤੇ ਫੁਲੇਲ ਦੀ ਮਾਲਸ਼ ਕਰ ਕੇ ਸਿਰ ਸਮੇਤ ਠੰਢੇ ਜਲ ਦਾ ਇਸ਼ਨਾਨ ਕਰਵਾਇਆ। ਹਨੇਰੀ ਲੰਘ ਗਈ ਤੇ ਮਗਰੋਂ ਮੀਂਹ ਵੱਸ ਚੁਕਣੇ ਪਰ ਬੀ . ਜਿੱਕਰ ਕੋਈ ਕੋਈ ਬੁੱਲਾ ਤਿੱਖੀ ਪੌਣ ਦਾ ਆ ਜਾਂਦਾ ਹੈ,ਤਿਵੇਂ ਬੇਗਮ ਠੰਢੇ ਹਾਉਕੇ ਕਿਸੇਕਿਸੇ ਵੇਲੇ ਲੈਂਦੀ ਰਹੀ।ਦਰਬਾਰ ਵਿਚ-ਜਿਥੇ ਪਰਦੇ ਵਿਚ ਬੈਠਕੇ ਉਮਰਾਵਾਂ ਨੂੰ ਮਿਲਦੀ ਸੀ-ਅੱਜ ਨਹੀਂ ਗਈ। ਮਹਿਲਾਂ ਵਿਚ ਸਿਰ ਦਰਦ ਦੀ ਖ਼ਬਰ ਸੁਣੀ ਗਈ। ਹਕੀਮ ਹਾਜ਼ਰ ਹੋਏ, ਕਿਸੇ ਸਿਆਣੇ ਨੂੰ ਪਤਾ ਨਾ ਲਗਾ ਕਿ ਬੇਗਮ ਦੇ ਦਿਲ ਨੂੰ ਪੀੜ ਹੈ ਕਿ ਸਿਰ ਨੂੰ। ਕੋਈ ਪਹਿਰ ਦਿਨ ਚੜ੍ਹੇ ਮਗਰੋਂ ਬੇਗਮ ਨੂੰ ਨੀਂਦ ਪੈ ਗਈ। ਸ਼ੁਕਰ ਹੈ ਕਿ ਵਿਚਾਰੀਆਂ ਵਾਸ਼ਨਾ ਜੋ ਇਸ ਦੇ ਤਪਤ ਹਿਰਦੇ ਵਿਚ ਭੱਠੀ ਦੇ ਦਾਣਿਆਂ ਵਾਂਙ ਤੜਫਣੀਆਂ ਲੈ ਰਹੀਆਂ ਸਨ, ਸ਼ਾਂਤਿ ਹੋਈਆਂ ਅਰ ਉਨ੍ਹਾਂ ਨੂੰ ਚਉ ਕਰਕੇ ਬੈਠਣਾ ਮਿਲਿਆ।ਕੋਈ ਲੌਢੇ ਪਹਿਰ ਜਾਗ ਖੁਲ੍ਹੀ। ਬੇਗਮ ਉਂਝ ਤਾਂ ਵੱਲ ਸੀ, ਪਰ ਕਮਜ਼ੋਰ ਹੋ ਗਈ, ਜਿੱਕਰ ਕੋਈ ਤਾਪ ਦੇ ਰੋਗੋਂ ਉਠਦਾ ਹੈ।

੧੯. ਕਾਂਡ।

ਬੇਗਮ ਨੂੰ ਆਰਾਮ ਦਾ ਸੌਣਾ, ਬੇਫ਼ਿਕਰੀ ਦਾ ਖ਼ਾਣਾ, ਅਚਿੰਤਤਾਈ ਵਿਚ ਹੱਸਣਾ ਸਭ ਭੁੱਲ ਗਿਆ। ਦਿਲ ਦੀ ਹੈਂਕੜ ਤੇ ਆਕੜ ਤਾਂ ਭਿਖਾਰੀ ਖ਼ਾਂ ਵਾਲਾ ਦੰਡ ਦੇਣ ਨੂੰ ਕਦੇ ਉੱਮਲ ਪੈਂਦੀ, ਪਰ ਇਥੇ ਡੂੰਘਾ ਪਿਆਰ ਸੀ, ਜੋ ਉਹ ਜੋਸ਼ ਆਪ ਮੋੜਾ ਖਾ ਜਾਂਦਾ। ਨਾਲੇ ਅੱਗੇ ਭਿਖਾਰੀ ਖਾਂ ਨੂੰ ਮਰਵਾ ਦੇਣ ਨਾਲ ਢੇਰ ਬਦਨਾਮੀ ਹੋ ਚੁਕੀ ਸੀ,ਇਸ ਗੱਲ ਤੋਂ ਬੀ ਡਰਦੀ ਹੁਣਜੋੜਾਂ ਤੋੜਾਂ ਤੇ ਟੇਢੀਆਂ ਚਾਲਾਂ ਦੀ ਸੋਚ ਵਿਚ ਰਹਿੰਦੀ ਸੀ। ਅੰਤ ਬੇਗਮ ਨੇ ਇਹ ਚਾਲ ਚੱਲੀ ਕਿ ਸ਼ੀਲ ਕੌਰ ਨੂੰ ਇਕ ਤੰਗ ਕੋਠੜੀ ਵਿਚ ਚੁਪੀਤੇ ਹੀ ਕੈਦ ਕਰ ਦਿੱਤਾ। ਨਿਆਣਾ ਬਾਲਕ, ਮਾਂ ਦਾ ਵੇਲੇ ਕੁਵੇਲੇ ਦਾ ਸਹਾਈ ਨਾਲ ਕੈਦ ਹੋਇਆ।

ਕੋਠੜੀ ਦੇ ਬਾਹਰ ਪਹਿਰਾ ਰਹਿੰਦਾ ਹੈ। ਇਕ ਦਿਨ ਸਵੇਰੇ ਪਾਠ ਗੋਲੀ ਆਈ, ਜਿਸ ਦੇ ਮਗਰੋਂ ਸ਼ੀਲ ਕੌਰ ਦੇ ਕਮਰੇ ਵਿਚ ਇਕ ਹੱਥ ਵਿਚ ਦੋ ਸੁੰਦਰ ਕੌਲ ਸਨ; ਸ਼ੀਲ ਕੌਰ ਦੇ ਅੱਗੇ ਧਰਕੇ ਬੋਲੀ : ਕਿ ਇਹ ਦੋਵੇਂ ਆਪ ਦੀ ਨਜ਼ਰ, ਇਕ ਆਪ ਪੀ ਲਓ ਤੇ ਇਕ ਬਰਖ਼ੁਰਦਾਰ ਨੂੰ ਪਿਲਾ ਦਿਓ।

ਸ਼ੀਲਾ-ਇਸ ਵਿਚ ਕੀ ਹੈ?

ਗੋਲੀ-ਹੁਕਮ ਤਾਂ ਨਹੀਂ ਦੱਸਾਂ ਪਰ ਤੁਹਾਡੇ ਹਸਾਨਾਂ ਦੀ ਲੱਦੀ ਹੋਈ ਸਿਰ ਪੱਟਣ ਜੋਗੀ ਨਹੀਂ; ਦੱਸਦੀ ਹਾਂ ਤਾਂ ਦੋਸ਼ ਹੈ, ਨਹੀਂ ਦੱਸਦੀ ਤਾਂ ਕ੍ਰਿਤਘਣ ਬਣਦੀ ਹਾਂ। ਹਾਇ! ਮੈਂ ਦੱਸੇ ਬਿਨਾਂ ਰਹਿ ਵੀ ਨਹੀਂ ਸਕਦੀ