ਬਿਜੈ ਸਿੰਘ/੨੧. ਕਾਂਡ
ਪੁਸ਼ਟ ਸਰੀਰ, ਉਹ ਸ਼ੇਰਾਂ ਵਰਗੀ ਡੀਲ, ਓਹ ਬਲ, ਉਨ੍ਹਾਂ ਵਰਗਾ ਧਰਮ, ਭਰੋਸਾ, ਸਿੱਖੀ ਸਿੱਦਕ।
੨੧. ਕਾਂਡ।
ਜਿਹਾ ਕੁ ਅਸੀਂ ਪਿੱਛੇ ਕਹਿ ਆਏ ਹਾਂ ਦਰਬਾਰ ਦਾ ਕੰਮ ਵਿਗੜਨ ਲੱਗ ਗਿਆ ਸੀ। ਦਰਬਾਰੀ ਵਿਚਾਰੇ ਬੜੀ ਔਕੜ ਵਿਚ ਫਸ ਗਏ। ਜੇ ਬੇਗਮ ਦੇ ਹੁਕਮ ਨੂੰ ਉਡੀਕਦੇ ਤਦ ਕਈ ਕਈ ਦਿਨ ਐਵੇਂ ਬੀਤ ਜਾਂਦੇ ਜੇ ਬਿਨਾਂ ਪੁੱਛੇ ਕਰਦੇ ਤਦ ਬੇਗਮ ਨਾਰਾਜ਼ ਹੁੰਦੀ ਪਰ ਨਾਰਾਜ਼ ਬੀ ਐਸੀ ਕਰੜੀ ਕਿ ਚੰਗੇ ਚੰਗੇ ਅਮੀਰਾਂ ਦੀ ਇੱਜ਼ਤ ਲਾਹ ਸਿਟਦੀ। ਇਕ ਦਿਨ ਇਕ ਦਲੇਰ ਅਮੀਰ ਨੇ ਸਮਝਾਇਆ, ਸਮਝਣਾ ਤੇ ਕਿਤੇ ਰਿਹਾ ਇਸ ਨੇ ਵਿਚਾਰੇ ਦੀ ਚੰਗੀ ਪਤ ਲਾਹੀ। ਭਿਖਾਰੀ ਖਾਂ ਦੀ ਹੋਣੀ ਅਜੇ ਅੱਖਾਂ ਅੱਗੇ ਤਾਜ਼ਾ ਹੀ ਸੀ, ਸਾਰੇ ਦਰਬਾਰੀਆਂ ਨੇ ਕੱਠੇ ਹੋ ਕੇ ਇਕ ਚਿੱਠੀ ਦਿੱਲੀ ਭੇਜ ਦਿੱਤੀ ਅਰ ਘਰੋਂ ਘਰੀ ਬੈਠ ਗਏ, ਦਰਬਾਰ ਤੇ ਰਿਆਸਤ ਦਾ ਕੰਮ ਛਡ ਦਿੱਤਾ। ਇਹੋ ਜੇਹਾ ਸੁਲੱਖਣਾ ਵੇਲਾ ਸਿੰਘ ਲੱਭਦੇ ਹੀ ਰਹਿੰਦੇ ਸਨ ਸੋ ਓਹ ਕੰਮ ਵਿਚ ਲਗ ਪਏ ਸਨ ਅਰ ਆਪਣਾ ਸਿੱਕਾ ਬਿਠਾਉਣ ਵਿਚ ਤਤਪਰ ਹੋ ਰਹੇ ਸਨ। ਕਰੋੜਾ ਸਿੰਘ ਦੇ ਜਥੇ ਵਿਚ ਇਹ ਵੇਲਾ ਬਿਜੈ ਸਿੰਘ ਦੇ ਛੁਡਾਉਣ ਦਾ ਇਕ ਭਾਰੀ ਉੱਤਮ ਸਮਝਿਆ ਗਿਆ। ਇਕ ਦਿਨ ਰੌਣੀ ਰੱਖ ਵਿਚ ਦੀਵਾਨ ਲੱਗਾ ਹੋਇਆ ਸੀ, ਸਰਦਾਰ ਹੁਰਾਂ ਨੇ ਸ਼ੀਲ ਕੌਰ ਨੂੰ ਅਰ ਭੁਜੰਗੀ ਨੂੰ ਪੰਥ ਦੇ ਸਾਹਮਣੇ ਖੜਾ ਕਰ ਕੇ ਸਭ ਨੂੰ ਇਨ੍ਹਾਂ ਦੇ ਦੁੱਖਾਂ ਅਰ ਧਰਮ ਪਾਲਣ ਦਾ ਹਾਲ ਸੁਣਾਯਾ ਅਰ ਨਾਲ ਹੀ ਬਿਜੈ ਸਿੰਘ ਜੀ ਦੇ ਕਿਲ੍ਹੇ ਵਿਚ ਫਸੇ ਹੋਏ ਹੋਣ ਦੇ ਹਾਲ ਦੱਸੋ ਕਿ ਕਿਸ ਕਿਸ ਪ੍ਰਕਾਰ ਦੇ ਲਾਲਚਾਂ ਦੇ, ਸਮੁੰਦਰ ਵਿਚ ਅਡੋਲ ਖੜੇ ਹਨ! ਇਹ ਸਾਰੇ ਸਮਾਚਾਰ ਸੁਣ ਕੇ ਖ਼ਾਲਸਾ ਜੀ ਨੇ ਧੰਨ ਕੀਤੀ ਅਰ ਫੇਰ ਸਭ ਨੇ ਕਿਹਾ ਕਿ ਚਲੋ ਹੁਣ ਉਨ੍ਹਾਂ ਨੂੰ ਕੱਢੀਏ। ਕਰੋੜਾ ਸਿੰਘ ਨੇ ਪੁਛਿਆ: ਕਿ ਕੀਕੂੰ ਕੰਮ ਕੀਤਾ ਜਾਏ, ਕੁੱਝ ਸਲਾਹ ਦੱਸੋ? ਉਸ ਵੇਲੇ ਕਈ ਸਿੰਘਾਂ ਨੇ ਸਲਾਹ ਦਸੀ। ਇਕ ਨੇ ਕਿਹਾ-ਇਕ ਦਮ ਕੂਚ ਕਰਕੇ ਜਾ ਪਵੇ। ਇਕ ਨੇ ਕਿਹਾ-ਸਾਰਾ ਪੰਥ ਕੱਠਾ ਕਰਕੇ ਖੂਬ ਜੰਗ ਕਰੋ। ਸਰਦਾਰ ਹਰੀ ਬੋਲੇ ਕਿ ਭਾਵੇਂ ਪਾਤਸ਼ਾਹੀ ਢਿੱਲੀ ਹੋਈ ਹੈ, ਪਰ ਦਿਨ ਦੀਵੀਂ ਤੇ ਖਲਮ ਖੁੱਲੇ ਲਾਹੌਰ ਪਹੁੰਚਣਾ ਕਠਨ ਹੈ। ਭਾਵੇਂ ਵੈਰੀ ਅ੫ ਵਿਚ ਪਾਟੇ ਪਏ ਹਨ ਪਰ ਸਾਡੇ ਗਿਆਂ ਸਭ ਨੇ ਇਕ ਹੋ ਜਾਣਾ ਹੈ। ਜੇ ਪੰਥ ਕੱਠਾ ਕਰੀਏ ਤਾਂ ਵਕਤ ਨਹੀਂ ਕਿਉਂਕਿ ਪੰਜਾਬ ਦੇ ਦੋ ਦਾਵੇਦਾਰ ਬਣੀ ਬੈਠੇ ਹਨ। ਇਕ ਦਿੱਲੀ ਦੂਜਾ ਬਲ! ਦੁਨ੍ਹਾਂ ਨੂੰ ਖਬਰਾਂ ਪਹੁੰਚ ਪਈਆਂ ਹੋਣਗੀਆਂ। ਅਰ ਕਿਸੇ ਨਾ ਕਿਸੇ ਨੇ ਉਸ ਵੇਲੇ ਤਕ ਪਹੁੰਚ ਪੈਣਾ ਹੈ, ਕੋਈ ਹੋਰ ਚੌਲ ਕੱਢ ਕਿ ਜਿਸ ਕਰ ਕੇ ਸੱਪ ਵੀ ਮਰੇ ਤੇ ਸੋਟਾ ਵੀ ਬਚੇ
ਇਹ ਸੁਣਕੇ ਸਾਰੇ ਸਿਆਣੇ ਚੁੱਪ ਹੋ ਗਏ ਅਰ ਡੂੰਘੀ ਸੋਚ ਵਿਚ ਪੈ ਗਏ, ਪਰ ਭੁਜੰਗੀ ਹੱਥ ਜੋੜ ਕੇ ਖਲੋ ਗਿਆ ਤੇ ਬੋਲਿਆ, 'ਬਾਪੁ ਜੀ! ਕਿਉਂ ਨਾ ਸਾਰੇ ਸਿੰਘ ਭੇਸ ਵਟਾ ਕੇ ਅੱਡ ਅੱਡ ਰਸਤਿਆਂ ਥਾਣੀ ਲਾਹੌਰ ਦੇ ਕੋਲ ਰਾਵੀ ਦੇ ਝੱਲ ਵਿਚ ਜਾਂ ਕੱਠੇ ਹੋਣ ਅਰ ਹਨੇਰੇ ਹੋਏ ਚਾਣਚੱਕ ਕਿਲੇ ਵਿਚ ਵੜ ਕੇ ਪਿਤਾ ਜੀ ਨੂੰ ਛੁਡਾ ਲਿਆਉਣ
ਕੋੜਾ ਸਿੰਘ ਸੁਣ ਕੇ ਹੀ ਮੁਸਕਾ ਪਿਆ ਨੂੰ ਮੁੜ ਮੁੜ ਭੇਜੰਗੀ ਦੇ ਚਿਹਰੇ ਵੱਲ ਤੱਕੇ; ਛੇਕੜ ਗਲ ਨਾਲ ਲਾ ਕੇ ਬੋਲਿਆ, “ਧੰਨੁ ਜਨਨੀਂ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ'। ਭੁਜੰਗੀ ਦੀ ਸਲਾਹ ਨੂੰ ਮਸਤਾਨ ਸਿੰਘ ਤੇ ਧਰਮ ਸਿੰਘ ਨੇ, ਜੋ ਕੋੜਾ ਸਿੰਘ ਦੇ ਸੱਜੇ ਖੱਬੇ ਸਨ, ਬਹੁਤ ਪਸੰਦ ਕੀਤਾ ਅਰ ਹੋਰ ਸਾਰੇ ਸਿੰਘਾਂ ਨੇ ਵਾਹ ਵਾਹ ਕੀਤੀ।
ਸਿੰਘਾਂ ਨੇ ਅੱਡ ਅੱਡ ਵੇਸ ਕਰ ਲਏ, ਕੋਈ ਪਠਾਣ, ਕੋਈ ਮੁਗਲ, ਕੋਈ ਰਾਜਪੂਤ, ਕੋਈ ਜ਼ਿਮੀਦਾਰ ਬਣ ਗਿਆ ਤੇ ਕੂਚ ਕਰ ਦਿੱਤੀ। ਇਸ ਤਰਾਂ ਯਕਾ ਦੁਕਾ ਹੋ ਕੇ ਸਾਰੇ ਰਾਵੀ ਦੇ ਝਲ ਵਿਚ ਆ ਕੱਠੇ ਹੋਏ। ਹੀਏ ਭੇਜ ਕੇ ਖ਼ਬਰਾਂ ਲਈਆਂ ਤਾਂ ਪਤਾ ਲੱਗਾ ਕਿ ਫੌਜ ਸਾਰੀ ਮੀਆਂ ਮੀਰ ਫਕੀਰ ਦੇ ਰੋਜ਼ੇ ਲਾਗਲੇ ਮੈਦਾਨ ਵਿਚ ਕਿਸੇ ਤਿਆਰੀ ਲਈ ਇਕੱਠੀ ਹੋ ਰਹੀ ਹੈ। ਕਿਲੇ ਅੱਗੇ ਪਹਿਰਾ ਥੋੜਾ ਹੀ ਹੁੰਦਾ ਹੈ, ਅੰਦਰ ਬੀ ਥੋੜੀ ਜਿਹੀ ਸੈਨਾਂ ਹੈ। ਇਹ ਸਾਰੇ ਭੇਤ ਉਸ ਗੋਲੀ ਨੇ ਦੱਸੇ ਜਿਸ ਨੇ ਸ਼ੀਲ ਕੌਰ ਨੂੰ ਜ਼ਹਿਰ ਪਿਲਾਈ ਸੀ। ਇਹ ਤਦ ਤੋਂ ਮਨ ਵਿਚ ਐਸੀ ਪਛੁਤਾਈ ਸੀ ਕਿ ਬਿਜੈ ਸਿੰਘ ਦੀ ਲੁਕ ਛੁਪ ਕੇ ਸਹਾਇਤਾ ਕਰਦੀ ਤੇ ਬਾਹਰ ਖਬਰਾਂ ਲੈ ਦੇ ਆਉਂਦੀ। ਅੱਜ ਕਿਸੇ ਕੰਮ ਕਿਲ੍ਹਿਓਂ ਬਾਹਰ ਨਿਕਲੀ ਤਾਂ ਪਹਿਲਾਂ ਪੰਜਵੀਂ ਪਾਤਸ਼ਾਹੀ ਦੇ ਡੇਰੇ ਦੇ ਕੱਚੇ ਕੋਠੇ ਵਿਚ ਸੂਰਮਾਂ ਸਿੰਘਾਂ ਹੋਰਾਂ ਪਾਸ ਗਈ। ਉਥੇ ਹੀ ਭਾਈ ਰਮਤਾ ਸਿੰਘ ਜੀ ਸੂੰਹੀਆਂ ਆਇਆ ਬੈਠਾ ਸੀ; ਉਹ ਉਸ ਨੂੰ ਝੱਟ ਸਰਦਾਰ ਪਾਸ ਲੈ ਗਿਆ। ਉਥੇ ਉਸ ਨੇ ਸਾਰਾ ਭੇਦ ਸਰਦਾਰ ਜੀ ਨੂੰ ਜਾ ਦੱਸਿਆ ਅਰ ਭਰੋਸਾ ਦਿਵਾਇਆ ਕਿ ਮੈਂ ਆਪ ਨੂੰ ਸਿੱਧਾ ਬਿਜੈ ਸਿੰਘ ਦੇ ਕੋਠੇ ਵਿਚ ਲੈ ਚੱਲਾਂਗੀ।
ਜਦ ਘੁਸਮਸਾਲਾ ਹੋਯਾ ਤਦ ਅਚਾਨਕ ਕਿਲ੍ਹੇ ਦੇ ਬੂਹੇ ਅੱਗੇ ਦਸ ਆਦਮੀ ਆ ਨਿਕਲੇ, ਜਿਨ੍ਹਾਂ ਨੇ ਪਹਿਰੇਦਾਰਾਂ ਨਾਲ ਦੋ ਹੱਥ ਕੀਤੇ।ਪਹਿਰੇ ਵਾਲੇ ਆਦਮੀ ਅਚਾਨਕ ਘਿਰੇ ਘਬਰਾਕੇ ਮੁਕਾਬਲਾ ਠੀਕ ਨਾ ਕਰ ਸਕੇ ਤੇ ਜ਼ਖ਼ਮੀ ਹੋ ਕੇ ਡਿਗ ਪਏ। ‘ਬਿਜੈ ਡੰਕ’ ਦਾ ਆਵਾਜ਼ਾ ਹੋਯਾ ਅਰ ਝੱਟ ਪੰਜਾਹ ਕੁ ਜਵਾਨ ਸਨੱਧਬਧ ਯਕਾਯਕ ਪਿਛੋਂ ਨਿਕਲ ਆਏ ਤੇ ਕਿਲ੍ਹੇ ਦੇ ਅੰਦਰ ਵੜ ਗਏ। ਪਿਛੋਂ ਪੰਜਾਹ ਕੁ ਆਦਮੀ ਹੋਰ ਆਏ ਤੇ ਦਰਵਾਜ਼ੇਪੁਰ ਪਹਿਰੇ ਤੇ ਹੋ ਗਏ। ਇੰਨੇ ਕੁ ਹੋਰ ਆਏ ਤੇ ਅੰਦਰ ਵਧੇ ਅਰ ਸੌ ਸੌ ਕਦਮ ਉਤੇ ਜਿਉਂ ਜਿਉਂ ਅੱਗੇ ਵਧਦੇ ਗਏ, ਚਹੁੰ ਚਹੁੰ ਦਾ ਪਹਿਰਾ ਖੜਾ ਕਰੀ ਗਏ। ਪਿਛੇ ਕੁਛ ਵਾਟ 'ਤੇ ਹੋਰ ਸੈਨਾ ਸੀ, ਸੋ ਸੀਟੀ ਦੀ ਆਵਾਜ਼ ਤੇ ਜੁਆਨ ਹੋਰ ਘੱਲ ਦਿੰਦੀ ਸੀ। ਗੋਲੀਂ ਰਸਤਾ ਦੱਸਦੀਂ ਗਈ ਅਰ ਮਸਤਾਨ ਸਿੰਘ ਜੀ ਜੁਆਨਾਂ ਨੂੰ ਅੱਗੇ ਅੱਗੇ ਕਰੀ ਗਏ, ਤਦੇ ਖਬਰ ਜੋ ਬਿਜੈਸਿੰਘ ਦੇ ਕੋਠੇ ਅੱਗੇ ਜਾ ਠਹਿਰੇ। ਬੂਹੇ ਦੀਆਂ ਝੀਤਾਂ ਥਾਣੀਂ ਨਜ਼ਰ ਕੀਤੀ ਤਾਂ ਡਿੱਠਾ-ਅਸਚਰਜ ਕੌਤਕ ਹੈ, ਕਮਰਾ ਹੈ ਕਿ ਸੁਰਗ ਨਾ ਨਮੂਨਾ ਹੈ, ਈਰਾਨੀ ਗਲੀਚੇ ਤੋਂ ਮਖ਼ਮਲਾਂ ਹੇਠ ਵਿਛੀਆਂ ਹਨ, ਮੋਰਪੰਖ ਦੀ ਉਣਤ ਦੇ ਪਲੰਘ ਲੱਗ ਰਹੇ ਹਨ, ਸੋਨੇ ਚਾਂਦੀ ਦੀਆਂ ਚੌਕੀਆਂ ਸਜ ਰਹੀਆਂ
- ਮਗਰੋਂ ਇਸ ਗੋਲੀ ਨੇ ਵੀ ਅੰਮ੍ਰਿਤ ਛਕ ਲਿਆ ਸੀ ਅਰ ਸੇਵਾ ਵਿਚ ਉਮਰ ਬਿਤਾਈ ਸਾਸੁ ਹਨ। ਛੱਤ ਸ਼ੀਸ਼ਿਆਂ ਦੀ ਜੜਤ ਵਾਲੀ ਝਿਲਮਿਲ ਝਿਲਮਿਲ ਕਰ ਰਹੀ ਹੈ। ਹਜ਼ਾਰਾਂ ਰੁਪੱਯਾਂ ਦੇ ਝਾੜ ਫਾਨੂਸ ਮੋਮਬੱਤੀਆਂ ਨੂੰ ਲੈ ਕੇ ਜਗਮਗ ਜਗਮਗ ਕਰ ਰਹੇ ਹਨ। ਕੰਧਾਂ ਪਰ ਤਰ੍ਹਾਂ ਤਰ੍ਹਾਂ ਦੀਆਂ ਸੁੰਦਰ ਮੂਰਤਾਂ ਲਟਕ ਰਹੀਆਂ ਹਨ। ਖੁਸ਼ਬੋ ਅੰਦਰ ਇੰਨੀ ਹੈ ਕਿ ਕੋਈ ਜਾਣੇ ਚੋਹੇ ਦੇ ਗੁਲਾਬ ਦਾ ਸਾਰਾ ਅੰਤਰ ਇਥੇ ਆ ਡੁੱਲ੍ਹਿਆ ਹੈ। ਚਾਰ ਅਤਿ ਸੁੰਦਰ ਜੁਆਨ ਮੁਟਿਆਰਾਂ ਬੈਠੀਆਂ ਸਿੰਘ ਹੁਰਾਂ ਨੂੰ ਸਮਝਾ ਰਹੀਆਂ ਹਨ ਕਿ ਅਜੇ ਵੇਲਾ ਹੈ ਸਮਝ ਜਾਓ, ਨਹੀਂ ਤਾਂ ਸਵੇਰੇ ਬੇਗਮ ਕੁਝ ਨਾ ਕੁਝ ਕਰ ਬੈਠੇਗੀ, ਸਿੰਘ ਹੁਰਾਂ ਦੇ ਨਾ ਮੰਨਣ ਅਰ ਕਰੜੇ ਹਠ ਦੇ ਨਾ ਟੁੱਟਣੇ ਪਰ ਏਹ ਗੋਲੀਆਂ ਗੁੰਮ ਹੋ ਗਈਆਂ ਔਰ ਚਾਰ ਕਾਲੇ ਹਬਸ਼ੀਆਂ ਨੇ ਨਿਕਲਕੇ ਸਿੰਘ ਹੁਰਾਂ ਦੇ ਗਿਰਦੇ ਨੰਗੀਆਂ ਤਲਵਾਰਾਂ ਚਮਕਾਈਆਂ, ਪੀਂਦੇ ਪਾੜ ਪਾੜ ਕੇ ਡਰਾਇਆ ਪਰ ਉਹ ਰੱਬ ਦਾ ਪਿਆਰਾ ਨਾ ਸੁੰਦਰ ਇਸਤ੍ਰੀਆਂ ਕਰ ਕੇ ਖ਼ੁਸ਼ ਸੀ, ਨਾ ਡਰਾਉਣੇ ਹਬਸ਼ੀਆਂ ਦੇ ਭੈ ਕਰਕੇ ਡਰਿਆ। ਇਸ ਕੌਤਕ ਨੂੰ ਦੇਖ ਮਸਤਾਨ ਸਿੰਘ ਨੇ ਸੋਚਿਆ ਕਿ ਜੋ ਕਾਹਲ ਕੀਤੀ ਤਦ ਏਹ ਹਬਸ਼ੀ ਸਾਡੇ ਪਹੁੰਚਣ ਤੋਂ ਪਹਿਲੇ ਪਹਿਲੇ ਤਲਵਾਰ ਚਲਾ ਦੇਣਗੇ, ਉਡੀਕਦੇ ਹਾਂ ਤਾਂ ਵਕਤ ਥੋੜਾ ਹੈ, ਅਸੀਂ ਭਾਰੀ ਦੁਸ਼ਮਨ ਦੇ ਘਰ ਵਿਚ ਖੜਤੇ ਹਾਂ । ਜਿੰਨੀ ਛੇਤੀ ਹੋ ਸਕੇ ਨਿਕਲ ਚਲੀਏ ਤਾਂ ਹੀ ਠੀਕ ਹੈ। ਇੰਨੇ ਨੂੰ ਕੂੜਾ ਸਿੰਘ ਆ ਗਿਆ, ਉਸ ਨੇ ਭੀ ਝੀਤਾਂ ਵਿਚੋਂ ਡਿੱਠਾ। ਅਕਲ ਦੇ ਕੋਟ ਨੇ ਝਟਪਟ ਗੋਲੀ ਨੂੰ ਕਿਹਾ:- ਕਿਆ ਕੋਈ ਹੋਰ ਰਸਤਾ ਅੰਦਰ ਜਾਣ ਦਾ ਨਹੀਂ ਹੈ ? ਉਹ ਬੋਲੀ ਕਿ ਹਾਂ, ਹੈ ਮੈਂ ਪਿਛਲੇ ਪਾਸੇ ਦੀ ਬਾਰੀ ਥਾਣੀਂ ਅੰਦਰ ਜਾ ਸਕਦੀ ਹਾਂ।
ਕ੍ਰੋੜਾ ਸਿੰਘ-ਕੀ ਬੇਗਮ ਨੂੰ ਤੇਰੇ ਪਰ ਸ਼ੱਕ ਤਾਂ ਨਹੀਂ?
ਗੋਲੀ-ਜੀ ਨਹੀਂ।
ਕ੍ਰੋੜਾ ਸਿੰਘ-ਜਾਹ ਫੇਰ ਛੇਤੀ ਕਰ ਅੰਦਰ ਵੜਕੇ ਹਬਸ਼ੀਆਂ ਨੂੰ ਕੋਈ ਹਫਲਾ-ਤਫਲੀ ਦੀ ਗੱਲ ਕਹਿ ਕੇ ਬੇਗਮ ਵੱਲ ਮੋੜ ਘੱਲ। ਗੋਲੀ ਨੇ ਇਸੇ ਤਰ੍ਹਾਂ ਕੀਤਾ, ਅੰਦਰੋਂ ਦੀ ਲੰਘ ਕੇ ਹਬਸ਼ੀਆਂ ਨੂੰ ਹਫਲਾ-ਤਫਲੀ ਪਾ ਦਿੱਤੀ ਛੇਤੀ ਜਾਉ, ਬੇਗਮ ਦੇ ਕਮਰੇ ਵੱਲ ਦੌੜ, ਕਿਲ੍ਹੇ ਵਿਚ ਕੋਈ ਓਪਰੇ ਆ ਗਏ ਹਨ।’ ਓਹ ਹਬਸ਼ੀ ਗੋਲੀ ਨੂੰ ਜਾਣਦੇ ਸੇ, ਉਨ ਨੱਸੇ। ਉਨ੍ਹਾਂ ਨੇ ਪਿੱਠ ਦਿਤੀ ਸੀ ਕਿ ਮਸਤਾਨ ਸਿੰਘ ਨੇ ਬੰਦੂਕ ਦੇ ਕੁਦੇ ਦੀ ਹੁੱਝ ਦੇ ਕੇ ਬੁਹਾ ਤੋੜ ਦਿਤਾ ਅਤੇ ਦੂਜੀ ਛਿਨ ਵਿਚ ਕੌੜਾ ਸਿੰਘ ਹੁਰੀ ਇਹ ਗਾਉਂਦੇ ਹੋਏ: 'ਜਨ ਨਾਨਕ ਅੰਗੁ ਕੀਆਂ ਪ੍ਰਭਿ ਕਰਤੈ ਜਾਕੇ ਕੋਟਿ ਐਸੀ ਦਸਾਇ ॥' ਸਿੰਘ ਹੁਰਾਂ ਦੀ ਜਾ ਜੱਫੀ ਭਰੀ ਅਰ ਕਲਾਈ ਵਿਚ ਲੈ ਬਾਹਰ ਆਏ ! ਸਤਿ ਸ੍ਰੀ ਅਕਾਲ ਹੌਲੀ ਹੌਲੀ ਗੱਜਿਆ, ਜਿੱਰੋ ਸਿਆਲੇ ਦੀ ਤਰੇਲ ਪੈਂਦੀ ਹੈ। ਮਸਤਾਨ ਸਿੰਘ ਤੇ ਧਰਮ ਸਿੰਘ ਜੱਫੀ ਪਾ ਮਿਲੇ, ਸਿੰਘ ਹੁਰਾਂ ਅਚੰਭੇ ਹੋ ਕੇ ਫਤੇ ਗਜਾਈ, ਪਰ ਸਮੇਂ ਦੇ ਭੀੜੇ ਹੋਣ ਕਰਕੇ ਸਰਦਾਰ ਨੇ ਪਿੱਛੇ ਨੂੰ ਕੂਚ ਦਾ ਬੋਲਾ ਤੁਰੰਤ ਦੇ ਦਿੱਤਾ। ਚੁੱਪ ਚੁਪੀਤੀ ਖ਼ਾਲਸੇ ਦੀ ਫੋਜ ਪਿਛਲੇ ਪਾਸੇ ਮੁੜੀ। ਇਕ ਜਿਹਲਖਾਨੇ ਦੇ ਬੂਹੇ ਅੱਗੇ ਕੁਛ ਸਿਪਾਹੀ ਪਹਿਰਾ ਦੇ ਰਹੇ ਨਜ਼ਰ ਪਏ, ਉਹਨਾਂ ਨੇ ਬੰਦੂਕੇ ਸਰ ਕੀਤੀ, ਖਾਲਸੇ ਦੀਆਂ ਤਲਵਾਰਾਂ ਨੇ ਹੱਥਹੱਥੀ ਨਿਬੇੜਾ ਕੀਤਾ ਤੇ ਆਪ ਅੱਗੇ ਵਧੇ! ਇਹ ਅਜੇ ਕਿਲੇ ਦੇ ਬਾਹਰ ਨਹੀਂ ਹੋਏ ਸਨ, ਕਿਲੇ ਵਿਚੋਂ ਬੜੇ ਘਮਸਾਨ ਤੇ ਰੋਲੇ ਦੀ ਆਵਾਜ਼ ਉਠ ਪਈ। ਤੁਰੀਆਂ ਵਜ ਰਹੀਆਂ ਸਨ ਤੇ ਸੱਜੇ ਖੱਬੇ ਬੇਤੁਕੀਆਂ ਬੰਦੂਕਾਂ ਦੀ ਠਾਹ ਨੂਹ ਹੋ ਰਹੀ ਸੀ, ਅਰ ਵਿਚ ਬੇਮ ਦੀ ਕ੍ਰੋਧ ਭਰੀ ਆਵਾਜ਼ ਕੜਕਦੀ ਸੁਣਾਈ ਦਿੰਦੀ ਸੀ। ਸਿੰਘ ਅਜੇ ਕਿਲ੍ਹੇ ਦੇ ਬੂਹੇ ਡਕ ਪਹੁੰਚੇ ਹੀ ਸਨ ਕਿ ਤਿੰਨ ਚਾਰ ਮੁਤਾਬ ਅਕਾਸ਼ ਵਿਚ ਚੜ੍ਹਾਏ ਮਾਨੈਂ ਦਿਨ ਚੜ੍ਹ ਗਿਆ, ਤੁਰਕਾਂ ਦੇਖਿਆ ਸਿੱਖਾਂ ਦੀ ਫੌਜ ਹੈ, ਅਤੇ ਦਰਯਾ ਨੂੰ ਜਾ ਰਹੀ ਹੈ, ਇਸ ਹਾਲਤ ਨੂੰ ਕੌੜਾਂ ਸਿੰਘ ਨੇ ਬੀ ਦੇਖ ਲਿਆ ਅਰ ਸੋਚਿਆ ਕਿ ਇਨ੍ਹਾਂ ਨੇ ਦੋ ਚਾਰ ਤੋਂ ਸੁਰੂ ਕਰ ਦੇਣੀਆਂ ਹਨ, ਔਰ ਬਾਡਾ ਨੁਕਸਾਨ ਬਹੁਤ ਹੋਵੇਗਾ ! ਪਰ ਇਹ ਜਾਣਦਾ ਸੀ ਕਿ ਤੋਪਾਂ ਭਰਦਿਆਂ ਭੀ ਇਨ੍ਹਾਂ ਨੂੰ ਚਿਰ ਲਗੇਗਾ, ਇਸ ਕਰਕੇ ਤੁਰਤ ‘ਹੋਰਨ' ਦਾ ਹੁਕਮ ਦਿੱਤਾ। ਫੌਜੇ ਸਰਪੱਟ ਹੋ ਦੌੜੀ। ਸ਼ੁਕਰ ਹੈ ਕਰਤਾਰ ਦਾ, ਅਰ ਸ਼ਾਬਾਸ਼ ਹੈ ਜਥੇਦਾਰ ਦੀ ਅਕਲ ਦੇ ਕਿ ਓਹ ਤੋਪ ਦੇ ਗੋਲੇ ਸਰ ਹੋਣ ਛੋਂ ਪਹਿਲੇ ਗੋਲੇ ਦੀ ਮਾਰ ਤੋਂ ਪਰੇ ਨਿਕਲ ਗਏ। ਇੰਨੇ ਤਾਂਈਂ ਦਰਯਾ ਦਾ ਗਾੜਾ ਝੱਲ ਆ ਗਿਆ ਅਰ ਸਿੰਘਾਂ ਦਾ ਦਲ ਝੱਲ ਵਿਚ ਵੜ ਕੇ ਰਾਤੋ ਰਾਤ ਕੁਝ ਮੀਲ ਪੈਂਡਾ ਨਿਕਲ ਕੇ ਇਕ ਭਾਰੀ ਰੱਖ ਵਿਚ ਜਾ ਲੁਕਿਆ। ਜਿੱਥੇ ਜਾ ਕੇ ਬਿਸਰਾਮ ਕੀਤਾ; ਵਿਛੁੜੇ ਮਿਲੇ ਦਿਲਾਂ ਦੇ ਦੁੱਖ ਵੰਡੇ ਤੇ ਕਰਤਾਰ ਦਾ ਸ਼ੁਕਰ ਕੀਤਾ।
ਬਿਜੈ ਸਿੰਘ ਹੋਰਾਂ ਫੇਰ ਓਹੋ ਕੰਮ ਸੰਭਾਲਿਆ, ਸ਼ੀਲ ਕੌਰ ਨੇ ਲੰਗਰ ਆਦਿ ਦੀ ਸੇਵਾ ਸਿਰ ਚੁੱਕ ਲਈ, ਪਰ ਹੁਣ ਦਿਨ ਜ਼ਰਾ ਆਰਾਮ ਦੇ ਸਨ, ਇਸ ਲਈ ਕੁਝ ਦਿਹਾੜੇ ਚੰਗੇ ਆਰਾਮ ਦੇ ਬੀਤਣ ਲੱਗੇ ਅਰ ਇਸ ਧਰਮੀ ਟੱਬਰ ਨੇ ਮੁਸੀਬਤਾਂ ਦੇ ਮੂੰਹੋਂ ਛੁਟ ਕੇ ਸੁਖ ਤੇ ਆਰਾਮ ਦੀ ਸ਼ਕਲ ਡਿੱਠੀ।
੨੨. ਕਾਂਡ
ਉਧਰ ਬੇਗਮ ਦਾ ਹਾਲ ਸੁਣੋ। ਜਦ ਸਿੱਖਾਂ ਦੀ ਫੌਜ ਦੇ ਚੁੱਪਚੁਪੀਤੇ ਕਿਲ੍ਹੇ ਵਿਚ ਵੜਨ ਦੀ ਖਬਰ ਹੋਈ ਤਾਂ ਬੜੀ, ਕ੍ਰੋਧਵਾਨ ਹੋਈ, ਰੋਹ ਚੜ੍ਹ ਗਿਆ ਅਰ ਕਿਲ੍ਹੇ ਦੇ ਜਮਾਂਦਾਰ ਨੂੰ ਬੁਲਾ ਕੇ ਝਾੜਿਆ। ਉਸ ਨੇ ਬੜੀ ਫੁਰਤੀ ਕੀਤੀ, ਪਰ ਫੁਰਤੀਆਂ ਦੇ ਕਾਰਗਰ ਹੋਣ ਤੋਂ ਪਹਿਲੇ ਸਿੰਘ ਉਨ੍ਹਾਂ ਦੀ ਮਾਰ ਤੋਂ ਪਾਰ ਨਿਕਲ ਗਏ ਸਨ। ਝੁੰਜਲਾਈ ਹੋਈ ਬੇਗਮ ਨੇ ਜਮਾਂਦਾਰ ਨੂੰ ਕੈਦ ਕੀਤਾ ਅਰ ਬਾਕੀ ਫੌਜ ਨੂੰ ਜੋ ਮੀਆਂ ਮੀਰ ਦੇ ਲਾਗੇ ਉਤਰੀ ਪਈ ਸੀ ਤਿਆਰ ਕਰਵਾ ਕੇ ਸਿੱਖਾਂ ਦੇ ਮਗਰ ਤੋਰਿਆ। ਦੋ ਦਿਨ ਟੱਕਰਾਂ ਮਾਰ ਕੇ ਉਹ ਬੀ ਮੁੜ ਆਏ, ਕਿਉਂਕਿ ਉਨ੍ਹਾਂ ਨੂੰ ਸਿਖਾਂ ਦਾ ਖੁਰਾ ਖੋਜ ਬੀ ਨਾ ਲੱਭਿਆ। ਦੋ ਚਾਰ ਦਿਨ ਮਗਰੋਂ ਜਦ ਕ੍ਰੋਧ ਠੰਢਾ ਹੋਇਆ, ਬੇਗਮ ਨੂੰ ਬਿਜੈ ਸਿੰਘ ਦੀ ਗੁਸਤਾਖ਼ੀ ਤੇ ਨਿਕਲ ਜਾਣਾ ਦੁੱਖ ਦੇਣ ਲੱਗਾ, ਸੋ ਵਹਿਣਾਂ ਵਿਚ ਡੁੱਬੀ ਰਹੇ। ਇਸ ਦਸ਼ਾ ਵਿਚ ਇਕ ਹੋਰ ਮੁਸੀਬਤ ਨੇ ਉਸ ਨੂੰ ਆ ਘੇਰਿਆ; ਉਹ ਇਹ ਕਿ ਦਰਬਾਰੀਆਂ ਦਾ ਪਾਤਸ਼ਾਹ ਵਲ ਸ਼ਿਕਾਇਤ ਲਿਖਣੇ ਦਾ ਹਾਲ ਉਸ ਨੂੰ ਮਾਲੂਮ ਹੋ ਗਿਆ, ਹੁਣ ਉਹ ਘਾਬਰੀ ਕਿ ਇਹ ਤਾਂ ਪਾਤਸ਼ਾਹੀ ਬੀ ਚੱਲੀ । ਇਸ ਖ਼ਬਰ ਨੇ ਉਸ ਦੇ ਢੱਠੇ ਦਿਲ ਵਿਚ ਉਲਟਾ ਜੋਸ਼ ਪੈਦਾ ਕੀਤਾ, ਉਸਦਾ ਨਰ ਸੁਭਾਉ, ਜੋ