ਸਮੱਗਰੀ 'ਤੇ ਜਾਓ

ਬਿਜੈ ਸਿੰਘ/੨੨. ਕਾਂਡ

ਵਿਕੀਸਰੋਤ ਤੋਂ

ਦਰਯਾ ਦਾ ਗਾੜਾ ਝੱਲ ਆ ਗਿਆ ਅਰ ਸਿੰਘਾਂ ਦਾ ਦਲ ਝੱਲ ਵਿਚ ਵੜ ਕੇ ਰਾਤੋ ਰਾਤ ਕੁਝ ਮੀਲ ਪੈਂਡਾ ਨਿਕਲ ਕੇ ਇਕ ਭਾਰੀ ਰੱਖ ਵਿਚ ਜਾ ਲੁਕਿਆ। ਜਿੱਥੇ ਜਾ ਕੇ ਬਿਸਰਾਮ ਕੀਤਾ; ਵਿਛੁੜੇ ਮਿਲੇ ਦਿਲਾਂ ਦੇ ਦੁੱਖ ਵੰਡੇ ਤੇ ਕਰਤਾਰ ਦਾ ਸ਼ੁਕਰ ਕੀਤਾ।

ਬਿਜੈ ਸਿੰਘ ਹੋਰਾਂ ਫੇਰ ਓਹੋ ਕੰਮ ਸੰਭਾਲਿਆ, ਸ਼ੀਲ ਕੌਰ ਨੇ ਲੰਗਰ ਆਦਿ ਦੀ ਸੇਵਾ ਸਿਰ ਚੁੱਕ ਲਈ, ਪਰ ਹੁਣ ਦਿਨ ਜ਼ਰਾ ਆਰਾਮ ਦੇ ਸਨ, ਇਸ ਲਈ ਕੁਝ ਦਿਹਾੜੇ ਚੰਗੇ ਆਰਾਮ ਦੇ ਬੀਤਣ ਲੱਗੇ ਅਰ ਇਸ ਧਰਮੀ ਟੱਬਰ ਨੇ ਮੁਸੀਬਤਾਂ ਦੇ ਮੂੰਹੋਂ ਛੁਟ ਕੇ ਸੁਖ ਤੇ ਆਰਾਮ ਦੀ ਸ਼ਕਲ ਡਿੱਠੀ।

੨੨. ਕਾਂਡ

ਉਧਰ ਬੇਗਮ ਦਾ ਹਾਲ ਸੁਣੋ। ਜਦ ਸਿੱਖਾਂ ਦੀ ਫੌਜ ਦੇ ਚੁੱਪਚੁਪੀਤੇ ਕਿਲ੍ਹੇ ਵਿਚ ਵੜਨ ਦੀ ਖਬਰ ਹੋਈ ਤਾਂ ਬੜੀ, ਕ੍ਰੋਧਵਾਨ ਹੋਈ, ਰੋਹ ਚੜ੍ਹ ਗਿਆ ਅਰ ਕਿਲ੍ਹੇ ਦੇ ਜਮਾਂਦਾਰ ਨੂੰ ਬੁਲਾ ਕੇ ਝਾੜਿਆ। ਉਸ ਨੇ ਬੜੀ ਫੁਰਤੀ ਕੀਤੀ, ਪਰ ਫੁਰਤੀਆਂ ਦੇ ਕਾਰਗਰ ਹੋਣ ਤੋਂ ਪਹਿਲੇ ਸਿੰਘ ਉਨ੍ਹਾਂ ਦੀ ਮਾਰ ਤੋਂ ਪਾਰ ਨਿਕਲ ਗਏ ਸਨ। ਝੁੰਜਲਾਈ ਹੋਈ ਬੇਗਮ ਨੇ ਜਮਾਂਦਾਰ ਨੂੰ ਕੈਦ ਕੀਤਾ ਅਰ ਬਾਕੀ ਫੌਜ ਨੂੰ ਜੋ ਮੀਆਂ ਮੀਰ ਦੇ ਲਾਗੇ ਉਤਰੀ ਪਈ ਸੀ ਤਿਆਰ ਕਰਵਾ ਕੇ ਸਿੱਖਾਂ ਦੇ ਮਗਰ ਤੋਰਿਆ। ਦੋ ਦਿਨ ਟੱਕਰਾਂ ਮਾਰ ਕੇ ਉਹ ਬੀ ਮੁੜ ਆਏ, ਕਿਉਂਕਿ ਉਨ੍ਹਾਂ ਨੂੰ ਸਿਖਾਂ ਦਾ ਖੁਰਾ ਖੋਜ ਬੀ ਨਾ ਲੱਭਿਆ। ਦੋ ਚਾਰ ਦਿਨ ਮਗਰੋਂ ਜਦ ਕ੍ਰੋਧ ਠੰਢਾ ਹੋਇਆ, ਬੇਗਮ ਨੂੰ ਬਿਜੈ ਸਿੰਘ ਦੀ ਗੁਸਤਾਖ਼ੀ ਤੇ ਨਿਕਲ ਜਾਣਾ ਦੁੱਖ ਦੇਣ ਲੱਗਾ, ਸੋ ਵਹਿਣਾਂ ਵਿਚ ਡੁੱਬੀ ਰਹੇ। ਇਸ ਦਸ਼ਾ ਵਿਚ ਇਕ ਹੋਰ ਮੁਸੀਬਤ ਨੇ ਉਸ ਨੂੰ ਆ ਘੇਰਿਆ; ਉਹ ਇਹ ਕਿ ਦਰਬਾਰੀਆਂ ਦਾ ਪਾਤਸ਼ਾਹ ਵਲ ਸ਼ਿਕਾਇਤ ਲਿਖਣੇ ਦਾ ਹਾਲ ਉਸ ਨੂੰ ਮਾਲੂਮ ਹੋ ਗਿਆ, ਹੁਣ ਉਹ ਘਾਬਰੀ ਕਿ ਇਹ ਤਾਂ ਪਾਤਸ਼ਾਹੀ ਬੀ ਚੱਲੀ । ਇਸ ਖ਼ਬਰ ਨੇ ਉਸ ਦੇ ਢੱਠੇ ਦਿਲ ਵਿਚ ਉਲਟਾ ਜੋਸ਼ ਪੈਦਾ ਕੀਤਾ, ਉਸਦਾ ਨਰ ਸੁਭਾਉ, ਜੋ ਬਿਜੈ ਸਿੰਘ ਦੇ ਰੂਪ ਤੇ ਗੁਣਾਂ ਨੇ ਇਸਤੀ ਕਰ ਦਿੱਤਾ ਸੀ, ਆਪਣੇ ਅਸਲੇ ਤੇ ਆ ਗਿਆ ਅਰ ਰਾਜਸੀ ਮੰਦੇ ਨੇ ਜੋਸ਼ ਮਾਰਕੇ ਛਾਤੀ ਠੁਕਰਾਈ ਕਿ ਕੌਣ ਹੈ ਜੋ ਮੇਰੇ ਤੋਂ ਕੋਈ ਵਾਰ ਕਰ ਸਕੇ?ਹਾਂ ਮੇਰੇ ਤੇ ਵਾਰ ਕਰਕੇ ਮੇਰੇਪੁਰ ਕੋਈ ਫਤਹਿ ਪਾ ਸਕੇ ?ਤੇ ਫੇਰ ਆਪ ਸਲਾਮਤ ਰਹਿ ਸਕੇ? ਅਸੰਭਵ ਹੈ। ਤੁਰਤ ਬੇਗਮਨੇ ਖਾਸ ਮੁਨਸ਼ੀ ਨੂੰ ਬੁਲਾਇਆ ਅਰ ਅਮੀਰ ਕਾਬਲ ਵਲ ਚਿੱਠੀ ਲਿਖੀ ਕਿ ਮੈਨੂੰ ਤੀਮਤ ਜਾਣਕੇ ਮੇਰੇ ਦਰਬਾਰ ਦੇ ਸਾਰੇ ਅਮੀਰ ਮੇਰੇ ਨਾਲ ਵੈਰ ਕਰਦੇ ਤੇ ਰਾਜ ਆਪਣੇ ਹੱਥ ਵਿਚ ਲੀਤਾ ਚਾਹੁੰਦੇ ਹਨ ਜੋ ਮੈਂ ਹੁਕਮ ਦੇਂਦੀ ਹਾਂ ਉਲਟਾ ਦਿੰਦੇ ਤੇ ਸਭ ਪਾਸੇ ਆਪ-ਹੁਦਰੀਆਂ ਕਰਦੇ ਹਨ, ਪਰਜਾਂ ਨੂੰ ਲੁੱਟਦੇ ਹਨ ਤੇ ਸਿੱਖਾਂ ਨਾਲ ਮਿਲ ਗਏ ਹਨ, ਜਿਨ੍ਹਾਂ ਨੇ ਥਾਂ ਥਾਂ ਸ਼ੋਰ ਸ਼ਰਾਬਾਂ ਪਾ ਦਿੱਤਾ ਹੈ। ਇਕ ਦਿਨ ਕਿਲੇ ਦੇ ਬੂਹੇ ਖੋਲ ਕੇ ਸਿਖਾਂ ਨੂੰ ਅੰਦਰ ਵਾੜ ਦਿਤੇ ਨੇ। ਕਿਲ੍ਹੇ ਦਾ ਜਮਾਂਦਾਰ ਬੀ ਬੇਈਮਾਨ ਹੋ ਗਿਆ ਹੈ ਜੇ ਮੈਂ ਆਪ ਨੰਗੇ ਧੜ ਸਿੱਖਾਂ ਨਾਲ ਜੰਗ ਨਾ ਕਰਦੀ ਤਦ ਲਾਹੌਰ ਹੀ ਗਿਆ ਸੀ। ਹੁਣ ਇਹ ਦਿੱਲੀ ਵਾਲਿਆਂ ਨੂੰ ਮੇਰੋ ਤੇ ਹੱਲਾ ਕਰਨ ਲਈ ਉਕਸਾ ਰਹੇ ਹਨ। ਇਸ ਪ੍ਰਕਾਰ ਮੈਂ ਇਨ੍ਹਾਂ ਨਿਮਕ ਹਰਾਮਾਂ ਦੇ ਹੱਥੋਂ ਤੰਗ ਆ ਗਈ ਹਾਂ, ਆਪ ਮਿਹਰਬਾਨੀ ਕਰਕੇ ਕੋਈ ਨੇਕ ਅਫਸਰ ਭੇਜੋ, ਜੋ ਮੇਰੀ ਮਰਜ਼ੀ ਮੁਤਾਬਕ ਮੇਰੇ ਹੇਠ ਕੰਮ ਕਰੇ।

ਅਬਦਾਲੀ ਇਹ ਖਬਰ ਸੁਣ ਕੇ ਗੁੱਸੇ ਵਿਚ ਆ ਗਿਆ ਅਤੇ ਕੁਛ ਵਿਚਾਰ ਕਰਕੇ ਅਰ ਥੋੜੀ ਫੌਜ ਦੇ ਕੇ ਇਕ ਜਹਾਂਦਾਰ ਖਾਂ ਨਾਮੇ ਅਮੀਰ ਨੂੰ ਲਾਹੌਰ ਨੂੰ ਤੋਰ ਦਿੱਤਾ।

ਇਸ ਨੇ ਆ ਕੇ ਬੇਗਮ ਦੀ ਨਾਇਬੀ ਕਹੋ ਤਾਂ, ਵਜ਼ੀਰੀ ਕਹੋ ਤਾਂ ਆਪਣੇ ਹੱਥ ਵਿਚ ਲੀਤੀ ਤੇ ਦੇਸ਼ ਦਾ ਇੰਤਜ਼ਾਮ ਕਰਨੇ ਲਗਾ ਪੁਰਾਣੇ ਅਮੀਰ ਤਾਂ ਮੱਥੇ ਨਾ ਲੱਗਣ ਤੇ ਨਵੇਂ ਕੰਮ ਨਾ ਸੰਭਾਲ ਸਕਣ, ਜਹਾਂਦਾਰ ਕੁੜਿੱਕੀ ਵਿਚ ਫਸ ਗਿਆ; ਬਹੁਤ ਇੰਤਜ਼ਾਮ ਕਰੇ ਪਰ ਪੈਸ਼ੇ ਕੁਝ ਨਾਂ ਜਾਵੇ! ਉਧਰੋਂ ਸਿੱਖਾਂ ਨੇ ਭੜਥੂ ਪਾ ਦਿਤਾ, ਕਿਸੇ ਥਾਂ ਸੁਖ ਨਾ ਵਰਤੇ। ਸਰਕਾਰੀ ਮਾਮਲਾ ਉਘਰ ਕਈ ਥਾਂ ਬੰਦ ਹੋ ਗਿਆ। ਜੋ ਉਘਰੇ ਸੋ ਰਸਤੇ ਵਿਚ ਸਿੱਖਾਂ ਦੇ ਹੱਥੀਂ ਲੁੱਟਿਆ ਜਾਏ! ਦੂਰ ਦੂਰ ਦੇ ਇਲਾਕੇ ਤਾਂ ਸਾਰੇ ਸਿੱਖਾਂ ਸਾਂਭ ਲਏ, ਪਰ ਨੇੜੇ ਵੀ ਸਿੱਖਾਂ ਦੇ ਹੱਥ ਵੱਜਣੋਂ ਨਾ ਬਚ ਸਕੇ । ਜਹਾਂਦਾਰ ਖਾਂ ਇਕ ਨਵਾਂ ਦੂਜੇ ਮਦਦ ਕੋਈ ਨਾ ਕਰੇ, ਉਤੋਂ ਬੇਗਮ ਦੇ ਹੁਕਮ ਬੀ ਨੱਕ ਦੀ ਸੇਧੇ ਮੰਨਣੇ ਪੈਣ, ਉਹ ਚੁਪਾੜੇ ਹੀ ਮੁੜ ਗਿਆ* : ਉਸ ਦਾ ਆਉਣਾ ਜਾਣਾ ਇਕ ਸੁਪਨੇ ਵਾਂਹੂ ਲੰਘ ਗਿਆ । ਗੱਲ ਕੀ ਬਥੇਰਾ ਇੱਟਣ ਪਿੱਟਣ ਹੋਇਆ, ਪਰ ਚਿੱਕੁਰ ਖਈ ਰੋਗ ਦਵਾ ਖਾਂਦਿਆਂ ਵੀ ਵਧਦਾ ਹੀ ਜਾਂਦਾ ਹੈ ਤਿਵੇਂ ਪੰਜਾਬ ਦਾ ਇੰਤਜ਼ਾਮ ਬਾਨਣੂ ਬੰਦਿਆਂ ਦੀ ਦਿਨੋਂ ਦਿਨ ਵਿਗੜਦਾ ਗਿਆ। ਪੁਰਾਣੇ ਅਮੀਰ ਸਾਰੇ ਇਸ ਗੱਲ ਨੂੰ ਦੇਖ ਰਹੇ ਸਨ ਅਰ ਕੁਝ ਏਸ਼ ਖ਼ਰਾਬੀ ਦਾ ਆਪ ਭੀ ਕਾਰਣ ਸਨ। ਓਹ ਰੋਜ਼ ਦਿੱਲੀ ਖ਼ਬਰਾਂ ਭੇਜਦੇ ਸਨ । ਗਾਜ਼ੀਉੱਦੀਨ, ਜੋ ਦਿੱਲੀ ਦੇ ਪਾਤਸ਼ਾਹ ਦਾ ਵਜ਼ੀਰ ਸੀ, ਪਰ ਅਸਲ ਵਿਚ ਆਪ ਪਾਤਸ਼ਾਹੀ ਕਰਦਾ ਸੀ ਅਰ ਜਿਸ ਨੇ ਪਾਤਸ਼ਾਹ ਨੂੰ ਕਾਠ ਦੀ ਪੁਤਲੀ ਬਣਾ ਰਖਿਆ ਸੀ, ਇਸ ਸਮੇਂ ਨੂੰ ਤਾੜ ਕੇ ਚੋਖੀ ਫੌਜ ਲੈ ਕੇ ਲਾਹੌਰ ਨੂੰ ਤੁਰ ਪਿਆ।

ਜਦ ਇਹ ਖਬਰ ਬੇਗਮ ਨੂੰ ਪਹੁੰਚੀ, ਝਟਪਟ ਇਕ ਖਤੇ ਗਾਜ਼ੀਉੱਦੀਨ ਵੱਲ ਲਿਖ ਭੇਜਿਆ ਕਿ ਅਮੀਰਾਂ ਨੇ ਆਪ ਨੂੰ ਧੋਖਾ ਦਿੱਤਾ ਹੈ ਮੈਂ ਦਿੱਲੀ ਦੀ ਤਾਬੇਦਾਰ ਹਾਂ, ਜੇਕਰ ਆਪ ਨੂੰ ਸ਼ੱਕ ਹੋਵੇ ਤੇ ਮੈਂ ਆਪ ਦੇ ਸ਼ੱਕ ਸੁਭੇ ਦੁਰ ਕਰਨ ਲਈ ਤਿਆਰ ਹਾਂ।

ਮੁਹੰਮਦ ਲਤੀਫ਼ ਲਿਖਦਾ ਹੈ :-ਜਾਪਦਾ ਹੈ ਕਿ ਮੀਰ ਮੰਨੂੰ ਨੇ ਦਿੱਲੀ ਦਰਬਾਰ ਵਿਚ ਆਪਣਾ ਜ਼ੋਰ ਵਧਾਉਣ ਲਈ ਦਿੱਲੀ ਦੇ ਵਜ਼ੀਰ ਗਾਜ਼ੀ ਉੱਦੀਨ ਨਾਲ ਆਪਣੀ ਲੜਕੀ ਮੰਗ ਛੱਡੀ ਸੀ, ਪਰ ਮੰਨੂੰ ਦੀ ਮੌਤ ਦੇ ਬਾਦ ਮੁਰਾਦ ਬੇਗਮ ਤੇ ਉਸ ਦੀ ਕਾਕੀ ਦੁਇ ਵਿਆਹ ਕਰਨ ਦੇ ਵਿਰੁਧ ਸੋਨੇ, ਪਰ ਗਾਜ਼ੀਉੱਦੀਨ ਨੂੰ ਪੱਕੀ ਆਸ ਸੀ! ਉਸ ਨੇ ਜਦ ਲਾਹੌਰ ਦੇ ਪ੍ਰਬੰਧ ਦੀ ਵੈਰਾਨਗੀ ਸੁਣੀ ਤਾਂ ਪਹਿਲਾਂ ਸੱਯਦ ਜਮੀਲ ਨੂੰ ਘੱਲਿਆ ਕਿ ਬੇਗਮ ਦੀ ਮਦਦ ਕਰੇ। ਜਮੀਲ ਨੇ ਆਂ ਕੇ ਪ੍ਰਬੰਧ ਸ਼ੁਰੂ ਕਰ ਦਿਤਾ ਅਮੀਰ ਵਿਚਾਰੇ ਘਾਬਰੇ ਹੋਏ ਸਨ, ਕਿ ਇਹ ਨਵਾਂ


ਤਵਾਰੀਖ ਕੱਯਾ ਲਾਲ, ਸਫਾ ੭੮। ਮੁਹੰਮਦ ਲਤੀਫ । ਹਾਕਮ ਖਬਰ ਨਹੀਂ ਕੀ ਕਰੇਗਾ, ਪਰ ਉਹਨਾਂ ਨੇ ਉਸ ਨਾਲ ਮੇਲ ਗੰਢ ਲਿਆਂ ਅਰ ਅਨੇਕਾਂ ਤਰ੍ਹਾਂ ਨਾਲ ਉਸ ਦਾ ਬੇਗਮ ਵੱਲੋਂ ਦਿਲ ਚੜਾ ਦਿਤਾ। ਜਮੀਲ ਨੇ ਬੇਗਮ ਦੇ ਹੁਕਮਾਂ ਨੂੰ ਛਿੱਕੇ ਪਰ ਧਰ ਦਿਤਾ, ਅਰ ਨਵੇਂ ਨੌਕਰ · ਹਟਾ ਕੇ ਸਭ ਪੁਰਾਣੇ ਰੱਖ ਲਏ, ਘਰਾਂ ਤੋਂ ਸੱਦ ਸੱਦ ਕੇ ਉਨ੍ਹਾਂ ਦੇ ਅਹੁਦਿਆਂ ਪੁਰ ਉਨਾਂ ਨੂੰ ਹੀ ਥਾਪ ਦਿਤਾ। ਉਧਰ ਵਜ਼ੀਰ ਗਾਜ਼ੀਉੱਦੀਨ ਨੂੰ ਖਤ ਲਿਖ ਕੇ ਬੇਗਮ ਪੁਰ ਐਸਾ ਸ਼ੱਕੀ ਕਰ ਦਿਤਾ ਕਿ ਉਹ ਮਾਨੋ ਲੋਹੇ ਦਾ ਥਣ ਹੋ ਗਿਆ। ਜਦ ਬੇਗਮ ਨੇ ਆਪਣੀ ਹਕੂਮਤ ਜਾਂਦੀ ਡਿੱਠੀ ਤਦ ਗਾਜ਼ੀਉੱਦੀਨ ਵਲ ਉਲਾਂਭੇ ਲਿਖੇ ਅਰ ਜਮੀਲ ਦੀਆਂ ਗੁਸਤਾਖੀਆਂ ਦੇ ਗਿਲੇ ਕਰ ਭੇਜੇ ਪਰ ਉਸ ਨੇ ਕੰਨਾਂ ਮੁੱਢ ਮਾਰ ਲਈ, ਅਤੇ ਕਿਸੇ ਪਤ ਦਾ ਉੱਤਰ ਨਾ ਦਿਤਾ। ਬੇਗਮ ਬੜੇ ਹੌਸਲੇ ਵਾਲੀ ਅਤੇ ਨਰ ਮਿਜ਼ਾਜ ਵਾਲੀ ਸੀ, ਇਕ ਹੋਰ ਹੀਲਾ ਕੀਤੋ , ਅੰਦਰਖਾਤੇ ਅਬਦਾਲੀ ਨੂੰ ਸ਼ਿਕਾਇਤ ਲਿਖੀ ਕਿ ਮੇਰੇ ਨਾਲ ਦਿੱਲੀ ਦੇ ਵਜ਼ੀਰ ਨੇ ਸਖਤ ਹੱਤਕ ਦਾ ਸਲੂਕ ਕੀਤਾ ਹੈ। ਅਬਦਾਲੀ ਅੱਗੇ ਹੀ ਦੰਦ ਪੀਹ ਰਿਹਾ ਸੀ। ਇਧਰ ਬੇਗਮ ਦੀ ਕਾਬਲ ਨਾਲ ਜੋੜ ਤੋੜ ਦਾ ਪਤਾ ਗਾਜ਼ੀਉੱਦੀਨ ਨੂੰ ਲੱਗ ਗਿਆ ਸੀ, ਉਹ ਫੌਜ ਲੈ ਕੇ ਲਾਹੌਰ ਨੂੰ : ਤੁਰ ਪਿਆ, ਜੈਸਾਂ ਕਿ ਅਸੀਂ ਉਪਰ ਦੱਸ ਆਏ ਹਾਂ। ਸ਼ਾਹਜ਼ਾਦਾ ਮਿਰਜ਼ਾਅਲੀ ਗੌਹਰ, ਜੋ ਆਲਮਗੀਰ ਪਾਤਸ਼ਾਹ ਦਾ ਵੱਡਾ ਸ਼ਾਹਜ਼ਾਦਾ ਸੀ, ਬੀ ਵਜ਼ੀਰ ਦੇ ਨਾਲ ਸੀ। ਮਾਛੀਵਾੜੇ ਪੁੱਜ ਕੇ ਵਜ਼ੀਰ ਨੇ ਡੇਰੇ ਦਾ ਦਿਤੇ ਤੇ ਬੇਗਮ ਵੱਲ ਹਲਕਾਰੇ ਘੱਲ ਕੇ ਆਪਣੇ ਵਿਆਹ ਦੀ ਗੱਲਬਾਤ ਛੇੜ ਦਿੱਤੀ। ਬੇਗਮ ਇਨ੍ਹਾਂ ਸੁਨੇਹਿਆਂ ਪੱਤਿਆਂ ਵਿਚ ਬੁੱਤੇ ਵਿਚ ਆ ਗਈ। ਉਸ ਜਾਤਾ ਕਿ ਉਹ ਸਚੀ ਵਿਆਹ ਲੈਣ ਲਈ ਆਇਆ ਹੈ। ਇਕ ਦਿਨ ਵਜ਼ੀਰ ਥੋੜੀ ਜਿਹੀ ਫੌਜ ਲੈ ਕੇ ਮਾਛੀਵਾੜੇ ਤੋਂ ਲਾਹੌਰ ਪਹੁੰਚਾ ਤਾਂ ਵਿਆਹ ਦੇ ਬਹਾਨੇ ਹੀ ਸ਼ਹਿਰ ਜਾ ਵੜਿਆ ਤੇ ਫੋਰਨ ਸ਼ਹਿਰ ਅਤੇ ਕਿਲ੍ਹੇ ਦਾ ਕਬਜ਼ਾ ਕਰਕੇ ਵਾਗ ਡੋਰ ਆਪਣੇ ਹੱਥ ਕਰ


  • ਕਯਾ ਲਾਲ ਨੇ ਇਸ ਮੌਕੇ ਤੇ ਬੇਗਮ ਦਾ ਆਪ ਬੋਲ ਜਾਣਾ ਲਿਖਿਆਂ ਹੈ ਪਰ ਇਹ ਗੱਲ ਹੋਰ ਤੋਂ ਕਿਤੇ ਪੱਕੀ ਨਹੀਂ ਹੁੰਦੀ ਸੌਂ ਠੀਕ ਨਹੀਂ ਜਾਪਦੀ ॥ ਲਈ। ਬੇਗਮ ਨੂੰ ਤਾਂ ਹੀ ਪਤਾ ਲੱਗਾ ਜਦ ਉਸ ਨੇ ਆਪਣੇ ਆਪ ਨੂੰ ਉਸ ਦੇ ਵੱਸ ਪਾਇਆ।

ਭਾਵੇਂ ਵਜ਼ੀਰ ਕਾਮਯਾਬ ਹੋ ਗਿਆ, ਪਰ ਤਦ ਭੀ ਉਸ ਨੇ ਡਿੱਠਾ ਕਿ ਬੇਗਮ ਖ਼ੁਸ਼ੀ ਨਾਲ ਕਾਕੀ ਦਾ ਵਿਆਹ ਮੇਰੇ ਨਾਲ ਨਹੀਂ ਕਰਦੀ ਤਾਂ ਉਸੇ ਨੇ ਉਸ ਨੂੰ ਕੈਦ ਕਰ ਲਿਆ, ਨਵਾਬੀ ਦੇ ਮਨਸਬ ਤੋਂ ਹਟਾ ਦਿਤਾ ਤੇ ਸ਼ਾਹੀ ਕੈਦ ਵਿਚ ਪਾ ਕੇ ਦਿੱਲੀ ਆਪਣੇ ਨਾਲ ਹੀ ਲੈ ਟੁਰਿਆਂ ਤੇ ਬੇਗਮ ਦੀ ਧੀ ਨਾਲ ਮੱਲੋ ਮੱਲੀ ਵਿਆਹ ਕਰ ਲਿਆ*। ਲਾਹੌਰ ਦੀ ਨਵਾਬੀ ਵਜ਼ੀਰ ਨੂੰ ੩੦ ਲਖ ਦੇ ਮਾਮਲੇ ਪਰ ਅਦੀਨਾ ਬੇਗ ਨੂੰ ਦੇ ਦਿਤੀ। ਮਾਛੀਵਾੜੇ ਪੁੱਜ ਕੇ ਬੇਗਮ ਨੇ ਸ਼ਾਹਜ਼ਾਦਾ ਅਲੀ ਗਹਰ ਪਾਸ ਆਪਣੇ ਦੁੱਖੜੇ ਰੋ ਕੇ ਉਸ ਨੂੰ ਆਪਣਾ ਪੱਖੀ ਬਣਾ ਲਿਆ। ਸ਼ਾਹਜ਼ਾਦਾ ਅਲੀ ਗੋਹਰ ਨੇ ਵਜ਼ੀਰ ਨੂੰ ਸਮਝਾਇਆ ਕਿ ਹੁਣ ਮੁਰਾਦ ਬੇਗਮ ਤੇਰੀ ਸੱਸ ਹੈ ਤੇ ਬੜੀ ਦੁਖੀ ਹੈ, ਇਸ ਨੂੰ ਪੰਜਾਬ ਦੀ ਨਵਾਬੀ ਦੇ ਦੇਹ, ਪਰ ਉਸ ਨੇ ਇਕ ਨਾ ਮੰਨੀ, ਸਗੋਂ ਰਸਤੇ ਵਿਚ ਵਜ਼ੀਰ ਸੱਸ ਨੂੰ ਸਖਤ ਤੰਗ ਕਰਦਾ ਗਿਆ ਤੇ ਉਹ ਭੀ ਸਾਰੇ ਰਸਤੇ ਗਾਲੀਆਂ ਤੇ ਸਰਾਪ ਦਿੰਦੀ ਗਈ ਕਿ ਦੇਖਣਾ ਅਬਦਾਲੀ ਆ ਕੇ ਤੁਹਾਡੀ ਸਲਤਨਤ ਤਬਾਹ ਕਰ ਦੇਵੇਗਾ। ਗੱਲ ਕੀ ਸੰਮਤ ੧੮੧੩ ਬਿਕ੍ਰਮੀ, ੧੧੭0 ਹਿਜਰੀ ਨੂੰ ਅਬਦਾਲੀ ਪਠਾਣਾਂ ਦੀ ਅਣਗਿਣਤ ਫੌਜ ਲੈ ਕੇ ਲੁੱਟ ਚੁੱਕੀ, ਕੰਗਾਲ ਹੋ ਚੁੱਕੀ ਪੰਜਾਬ ਪੁਰ ਫੋਰ ਚ ਆਇਆ ਇਹ ਸੁਣ ਕੇ ਆਦੀਬੇਗ ਤੇ ਸਯਦ ਜਮੀਲ ਦੁਇ ਨੱਸ ਗਏ। ਆਦੀਨਾ ਬੇਗ ਪਹਾੜੀ ਚੜ੍ਹ ਗਿਆ ਤੇ ਪਹਾੜੀ ਰਾਜਿਆਂ ਪਾਸ ਜਾ ਪਨਾਹ ਲਈ। ਸਿੱਖ ਸਰਦਾਰ ਜੋ ਅਬਦਾਲੀ ਦੇ ਰਸਤੇ ਦੇ ਨੇੜੇ ਤੇੜੇ ਸੋਨੇ, ਆਪਣੇ ਆਪਣੇ ਇਲਾਕੇ ਛੱਡ ਕੇ ਬਨਾਂ ਵਿਚ


  • ਉਮਦਾ-ਤਵਾਰੀਖ ॥

ਗਾਲਬਨ ਮੁਰਾਦ ਬੇਗਮ ਨੇ ਆਪਣੀ ਧੀ ਦਾ ਨਾਤਾਂ ਅਬਦਾਲੀ ਦੇ ਪੁੱਤਰ ਨੂੰ ਦੇਣਾ ਕੀਤਾ ਹੋਇਆ ਸੀ, ਨਾਲੇ ਲਾਹੋਰ ਦੀ ਨਵਾਬੀ ਉਤੇ ਬੇਗਮ ਨੂੰ ਉਸ ਨੇ ਝਪਿਆ ਹੋਇਆ ਸੀ। ਸੋ ਗਾਉਂਦੀਨੇ ਦੀ ਕਾਰਵਾਈ ਨੂੰ ਉਸ ਨੇ ਆਪਣੀ ਭਾਰੀ ਹੱਤਕ ਸਮਝ ਕੇ ਚੜ੍ਹਾਈ ਕੀਤੀ ਸੀ। ਜਾ ਵੜੇ। ਇਕੁ ਅਬਦਾਲੀ ਦਾ ਰਸਤਾ ਸਾਫ ਹੋ ਗਿਆ। ਉਸ ਨੇ ਝੱਟ ਲਾਹੌਰ ਆ ਕੇ ਕਬਜ਼ਾ ਕੀਤਾ ਤੇ ਅਮੀਰਾਂ ਨੂੰ ਖੂਬ ਲੁੱਟਿਆ ਚੂੜ੍ਹ ਮੱਲ ਬੀ ਏਸ ਵੇਲੇ ਲੁੱਟਿਆ ਗਿਆ। ਏਥੋਂ ਦੀ ਹਕੂਮਤ ਅਬਦਾਲੀ ਨੇ


  • ਏਹ ਸਮਾਚਾਰ ਤਾਂ ਲਗ ਪਗ ਫਾਰਸੀ ਦੇ ਤੇ ਲਤੀਫ ਆਦਿਕ ਲੇਖਾਂ ਤੋਂ ਸਹੀ ਹੁੰਦੇ ਹਨ। ਕਨੱਯਾ ਲਾਲ ਨੇ ਹੋਰ ਤਰ੍ਹਾਂ ਹੀ ਲਿਖਿਆ ਹੈ। ਜਹਾਂਦਾਰ ਦਾ ਕਾਬਲੋਂ ਆਉਣਾ, ਬੇਗਮ ਦਾ ਕਾਬਲ ਆਪ ਜਾਣਾ ਗਾਜ਼ੀਉੱਦੀਨ ਦਾ ਨਾਤਾ ਆਦਿ। ਇਹ ਗੱਲਾਂ ਹੋਰਨਾਂ ਤੋਂ ਸਹੀ ਨਹੀਂ ਹੁੰਦੀਆਂ। ਹਾਂ, ਜਮੀਲ ਦਾ ਲਾਹੌਰ ਵਿਚ ਰਹਿਣਾ ਤੋ ਬੇਗਮ ਦਾ ਕਿਹਾ ਨਾ ਮੰਨਣਾ ਤੇ ਬੋਗਮ ਤੇ ਵਜ਼ੀਰ ਦਾ ਵਿਗਾੜ ਹੋਣਾ ਲਿਖਦੇ ਹਨ। ਪਰ ਇਹ ਗਲ ਸਿੱਧ ਹੈ ਕਿ ਅਬਦਾਲੀ ਦੇ ਇਸ ਹੱਲੋ ਕਰਨੇ ਦਾ ਕਾਰਨ ਬੇਗਮ ਸੀ, ਅਰ ਗਾਜ਼ੀਉੱਦੀਨ ਨੇ ਬੇਗਮ ਨੂੰ ਦੁੱਖ ਦਿੱਤਾ ਸੀ ਅਰ ਲਾਹੌਰ ਦੇ ਤਖ਼ਤ ਤੋਂ ਵਾਂਜੀ ਗਈ ਸੀ ਤੇ ਅਬਦਾਲੀ ਦੇ ਅਇਆਂ ਦਿੱਲੀ ਵਿਚ ਸੀ।

ਚੂੜ੍ਹ ਮੱਲ ਦਾ ਘਰ ਜਦ ਲੁਟਿਆ ਗਿਆ, ਤਦ ਆਪ ਤਾਂ ਦਿਵਾਨ ਹੁਰੀਂ ਉਸੇ ਦਿਨ ਦੇ ਕਸ਼ਟਾਂ ਵਿਚ ਮਰ ਗਏ ਤੋ ਵੱਡਾ ਪੁੱਤਰ ਬੇਗਮ ਨੇ ਗੁਸਤਾਖੀ ਦੇ ਜੁਰਮ ਵਿਚ ਪਹਿਲੇ ਹੀ ਕੈਦ ਕਰ ਰੱਖਿਆ ਸੀ। ਬਾਕੀ ਰਹੀ ਦੁਖਾਂ ਦੀ ਮਾਰੀ ਮਾਂ, ਜਿਸ ਨੂੰ ਸ੍ਰੀਹੀਏ ਪੰਡਤ ਜੀ ਨੇ ਧੋਖਾ ਦੇ ਕੇ ਲੁੱਟਿਆ ਸੀ, ਸੋ ਵਿਚਾਰੀ ਉਦਾਸ ਹੋ ਕੇ ਅੰਮ੍ਰਿਤਸਰ ਚਲੀ ਗਈ ਅਰ ਸ੍ਰੀ ਹਰਿਮੰਦਰ ਜੀ ਦੀ ਸੇਵਾ ਵਿਚ ਜਾ ਲੱਗੀ। ਪੰਡਤ ਹੋਰੀਂ ਜੋ ਸਰਕਾਰ ਦੇ ਸੂੰਹੀਏ ਸਨ, ਜਿਉਂ ਕੇ ਤਿਉਂ ਗੱਜਦੇ ਰਹੇ। ਜਦ ਅਬਦਾਲੀ ਦਿੱਲੀ ਲੁੱਟ ਕੇ ਲਾਹੌਰ ਨੂੰ ਮੁੜਿਆ ਤਾਂ ਸਾਰੇ ਰਸਤੇ ਵਿਚ ਸਿਖ ਛਾਪੇ ਮਾਰ ਮਾਰ ਕੇ ਉਸ ਪਾਸੋਂ ਦਿੱਲੀ ਦੀ ਲੁੱਟ ਦਾ ਮਾਲ, ਜਿੰਨਾ ਕੁ ਬਣ ਪਿਆ, ਖੋਂਹਦੇ ਰਹੇ। ਜਦ ਉਹ ਲਾਹੌਰ ਪਹੁੰਚਾ ਤਾਂ ਉਸ ਨੇ ਸਿੱਖਾਂ ਨੂੰ ਫੜਨ ' ਤੇ ਮਾਰਨੇ ਦਾ ਹੁਕਮ ਦਿਤਾ। ਅਰ ਕਈ ਸੂੰਹੀਏ ਛਡ ਗਏ ਕਿ ਸਿੱਖਾਂ ਦੇ ਟੋਲਿਆਂ ਦਾ ਪਤਾ ਕੱਢ ਦੇਣ। ਅਬਦਾਲੀ ਨੂੰ ਤੁਰਕਿਸਤਾਨ ਵਿਚ ਫਸਾਦ ਹੋਣੇ ਦੀ ਖ਼ਬਰ ਪਹੁੰਚ ਗਈ ਅਰ ਉਹ ਤਾਬੜ ਤੋੜ ਉਧਰ ਨੂੰ ਤੁਰ ਪਿਆ, ਪਿੱਛੇ ਤੈਮੂਰ ਸ਼ਾਹ, ਉਸ ਦਾ ਪੁਤਰ ਜੋ ਲਾਹੌਰ ਦਾ ਹਾਕਮ ਬਣਿਆਂ ਸੀ, ਸਿੱਖਾਂ ਦਾ ਬੰਦੋਬਸਤ ਕਰਨ ਲੱਗਾ। ਪੰਡਤ ਹੋਰੀਂ ਫਰ ਸੂਹੀਏ ਬਣੇ। ਇਨ੍ਹਾਂ ਨੇ ਇਕ ਬਨ ਵਿਚ ੫੦ ਸਿੱਖਾਂ ਦਾ ਪਤਾ ਦਿੱਤਾ। ਸੌ ਕੁ ਤੁਰਕ ਬੰਦੋਬਸਤ ਲਈ ਭੇਜੇ ਗਏ, ਪਰ, ਉੱਥੋਂ ੫੦੦ ਸਿੱਖ ਨਿਕਲ ਪਿਆ, ਜਿਨ੍ਹਾਂ ਨੇ ਤੁਰਕਾਂ ਨੂੰ ਹਥੋਂ ਹੱਥੀ ਹਾਰ ਦਿੱਤੀ। ਤੈਮੂਰ ਸ਼ਾਹ ਦੀ ਕਚਹਿਰੀ ਵਿਚ ਸੂੰਹੀਏਂ ਪਰ ਝੂਠੀ ਖਬਰ ਦੇ ਕੇ ਧਰੋਹ ਦਾ ਜ਼ੁਰਮ ਲੱਗਾ, ਘਰ ਬਾਹਰ ਲੁੱਟਿਆ ਗਿਆ। ਆਪ ਮਾਰੇ ਗਏ। ਜਿਨ੍ਹਾਂ ਦਾ ਸੂਹੀਆਂ ਬਣਦਾ ਹੁੰਦਾ ਸੀ, ਉਨ੍ਹਾਂ ਦੇ ਹੱਥੋਂ ਹੀ ਇਹ ਸੂਹੀਆਂ ਮਾਰਿਆ ਗਿਆ। ਮੀਰ ਮੁਨੱਜ਼ਮ ਦੇ ਹਵਾਲੇ ਕੀਤੀ ਤੋ ਆਪ ਜਲੰਧਰ ਪਹੁੰਚਾ ਰਾਜ ਨਾਸਰ ਅਲੀ ਖਾਂ* ਨੂੰ ਦਿੱਤਾ ਤੇ ਆਪ ਦਿੱਲੀ ਪਹੁੰਚਾ।

ਜਦ ਅਬਦਾਲੀ ਦਿੱਲੀ ਪਹੁੰਚਾ ਤਦ ਅੱਗੋਂ ਆਲਮਗੀਰ ਸਾਨੀ ਪਾਤਸ਼ਾਹ ਦਿੱਲੀ ਨੇ ਉਸ ਨੂੰ ਆਦਰ ਨਾਲ ਉਤਾਰਾ ਦਿੱਤਾ ਅਰ ਖਾਤਰ ਕੀਤੀ, ਲੜਾਈ ਕਰਨੀ ਤੇ ਟੋਕਣਾ ਤਾਂ ਕਿਤੇ ਰਿਹਾ।

ਹੁਣ ਗਾਜ਼ੀਉੱਦੀਨ ਨੂੰ ਆਪਣਾ ਪਾਲਾ ਪਿਆ ਕਿ ਮੈਂ ਮੋਇਆ ਪਰ ਆਦਮੀ ਚਾਲਾਕ ਸੀ, ਸ਼ਾਹਜ਼ਾਦਾ ਅਲੀ ਗੋਹਰ ਦੇ ਜਾ ਪੈਰੀਂ ਪਿਆ। ਉਸ ਭਲੇ ਲੋਕ ਨੇ ਵਜ਼ੀਰ ਦੀ ਮੁਰਾਦ ਬੇਗਮ ਨਾਲ ਸੁਲਹ ਕਰਾ ਦਿੱਤੀ। ਹੁਣ ਬੇਗਮ ਨੇ ਵਿਚ ਪੈ ਕੇ ਅਬਦਾਲੀ ਕੋਲੋਂ ਉਸ ਦੀ ਜਾਨ ਬਖਸ਼ੀ ਤਾਂ ਕਰਵਾ ਦਿੱਤੀ, ਪਰ ਵਜ਼ੀਰ ਨੂੰ ਕਈ ਲੱਖ ਰੁਪਯਾ ਜੁਰਮਾਨਾ ਦੇਣਾ ਪਿਆ। ਹੋਰਨਾਂ ਅਮੀਰਾਂ ਬਾਬਤ ਜੋ ਭੇਤ ਬੇਗਮ ਦੱਸ ਚੁੱਕੀ ਸੀ ਸੋ ਉਹਨਾਂ ਤੋਂ ਬਦਲਿਆਂ ਦਾ ਵੇਲਾ ਆਇਆ। ਉਸ ਜ਼ਾਲਮ ਤੇ ਧਨ ਦੇ ਭੁੱਖੇ ਬਾਦਸ਼ਾਹ ਨੇ ਲੁੱਟ ਦਾ ਕਰੜਾ ਹੱਥ ਚੁੱਕਿਆ। ਪਹਿਲੇ ਇੰਤਜ਼ਾਮੁੱਦੌਲਾ ਤਾਂ ਨਵੇਂ ਲੱਖ ਰੁਪੱਯਾ ਮੰਗਿਆ, ਉਸ ਨੇ ਕਿਹਾ ਕਿ ਮੇਰੇ ਪਾਸ ਅੰਤਨਾ ਰੁਪੱਯਾ ਨਹੀਂ ਹੈ। ਅਬਦਾਲੀ ਨੇ ਉਸ ਦਾ ਘਰ ਫੁਲਵਾਇਆ, ਤਦ ਇਸ ਤੋਂ ਤਿਊਣੀ ਦੌਲਤ ਨਿਕਲੀ, ਫੇਰ ਬੇਗਮ ਨੇ ਕਮਰੁੱਦੀਨ ਦੀ ਵਿਧਵਾ ਸ਼ੇਲਾਪੁਰੀ ਬੇਗਮ ਦਾ ਭੇਤ ਦਿਤਾ, ਉਸ ਦੇ ਘਰੋਂ ਗਹਿਣੇ ਜਵਾਹਰਾਤ ਕਈ ਲੱਖ ਰੁਪ ਦੇ ਨਿਕਲੇ। ਅਬਦਾਲੀ ਨੂੰ ਜਿਉਂ ਜਿਉਂ ਧਨ ਹੱਥ ਲੱਗੇ ਤਿਉਂ ਤਿਉਂ ਉਸ ਦੀ ਭੁੱਖ ਵਧੇ ਤੇ ਤਿਉਂ ਤਿਉਂ ਉਸ ਨੇ ਸਾਰੇ ਅਮੀਰ ਵਾਰੋ ਵਾਰੀ ਲੁੱਟੇ। ਹੁਣ ਬਦਨਸੀਬ ਸ਼ਹਿਰ ਦੀ ਵਾਰੀ ਆਈ। ਦੋ ਮਹੀਨੇ ਪਾਤਸ਼ਾਹ ਦਿੱਲੀ ਰਿਹਾ ਦੋ ਮਹੀਨੇ ਹੀ ਦਿੱਲੀ ਲੁੱਟਾਂਦੀ ਰਹੀ। ਘਰ ਘਰ ਮਕਾਨ ਮਕਾਨ ਢੂੰਡਿਆ ਤੇ ਪੱਟਿਆ ਗਿਆ। ਜਦ ਕਿਸੇ ਪਾਸ ਕੁਖ ਨਾ ਰਿਹਾ ਤੇ ਕਤਲਾਮ ਬੀ ਹੋ ਚੁੱਕੀ,ਤਦ ਅਬਦਾਲੀ ਨੇ ਜਾ ਬੱਲਬਗੜ੍ਹ ਵਿਚ ਕਤਲਾਮ


  • ਏਹ ਦਏ ਨਾਮ, ਮੀਰ ਮੁਨੱਜ਼ਮ ਤੋਂ ਨਾਸਰਅਲੀ ਖਾਂ, ਇਨ੍ਹਾਂ ਅਹੁੱਦਿਆਂ ਤੇ ਥਾਪੇ ਗਏ ਦਾ ਜ਼ਿਕਰ ਖਾਲਸਾ ਤਾਰੀਖ ਵਿਚ ਹੈ। ਕੀਤੀ। ਫੇਰ ਅਬਦਾਲੀ ਮਥਰਾ ਨੂੰ ਤੁਰਿਆ। ਉਥੇ ਹਿੰਦੂਆਂ ਦਾ ਬੜਾ ਭਾਰੀ ਮੇਲਾ ਲੱਗ ਰਿਹਾ ਸੀ, ਅਰ ਲੱਖਾਂ ਹਿੰਦੂ ਨਾਉਂਦੇ ਪੂਜਾ ਪਾਠ ਵਿਚ ਲਗ ਰਹੇ ਸਨ। ਅਚਾਨਕ ਪਠਾਣ ਜਰਵਾਣੇ ਜਾ ਪਏ, ਬੇਰਹਿਮੀ ਤੇ ਪੱਥਰ-ਦਿਲੀ ਨਾਲ ਕਤਲਾਮ ਹੋਈ, ਅੱਖ ਦੇ ਫੋਰ ਵਿਚ ਪਰਲੋ ਮਚ ਗਈ। ਮਾਂ ਨੂੰ ਪੁੱਤ ਦੀ, ਪੁੱਤ ਨੂੰ ਮਾਂ ਦੀ ਸਾਰ ਨਾ ਰਹੀ, ਬੇਗੁਨਾਹ ਗਾਜਰਾਂ ਮੂਲੀਆਂ ਵਾਂਗ ਵੱਢੇ ਗਏ, ਮੰਦਰ ਲੁੱਟੇ ਗਏ ਤੇ ਢਾਹੇ ਗਏ ਤੇ ਹਜ਼ਾਰਾਂ ਹਿੰਦੂ ਕੈਦ ਕੀਤੇ ਗਏ। ਫੇਰ ਆਗਰੇ ਪਰ ਹੱਲਾ ਹੋਇਆ, ਚਾਰ ਚੁਫੇਰੇ ਹੱਥ ਮਾਰਿਆ। ਅਣਗਿਣਤ ਲੋਕ ਬੇਗੁਨਾਹ ਮਾਰੇ ਗਏ, ਜੱਟਾਂ ਦੀ ਤਬਾਹੀ ਕੀਤੀ ਗਈ; ਚਾਰ ਚੁਫੇਰੇ ਗਰੀਬੀ, ਵਬਾ ਤੇ ਸੁੰਨਸਾਨਤਾ ਫੈਲ ਗਈ। ਗਰੀਬਾਂ ਤੇ ਦੁਖੀ ਅਨਾਥਾਂ ਦੀ ਪੁਕਾਰ ਉਠੀ ਅਰ ਅਕਾਸ਼ ਵਿਚ ਪਸਰੀ। ਕਰਤਾਰ ਦੇ ਜ਼ਬਰਦਸਤ ਹੱਥਾਂ ਨੇ ਦੁਰਾਨੀ ਜ਼ਾਲਮ ਦੀ ਫੌਜ ਵਿਚ ਹੈਜ਼ਾ ਘੱਲਿਆ। ਉਧਰ ਪੰਜਾਬ ਵਿਚੋਂ ਸਿਖਾਂ ਦੇ ਬੜੇ ਰੌਲੇ ਰੱਪੇ ਦੀਆਂ ਖਬਰਾਂ ਪਹੁੰਚ ਪਈਆਂ, ਤਦ ਉਸਨੇ ਭੈ ਖਾ ਕੇ ਵਾਗਾਂ ਮੋੜੀਆਂ। ਦਿੱਲੀ ਆ ਕੇ ਉਸ ਨੇ ਮੁਹੰਮਦ ਸ਼ਾਹ ਪਾਤਸ਼ਾਹ ਦੀ ਪੋਤ੍ਰੀ ਨਾਲ ਆਪਣੇ ਪੁੱਤ੍ਰ ਤੈਮੂਰ ਦਾ ਵਿਆਹ ਕੀਤਾ ਅਰ ਮੁਹੰਮਦ ਸ਼ਾਹ ਦੀ ਛੋਟੀ ਧੀ ਹਜ਼ਰਤ ਬੇਗਮ ਨਾਲ ਆਪਣਾ ਵਿਆਹ ਕੀਤਾ। ਫੇਰ ਪਾਤਸ਼ਾਹ ਤੋਂ ਬਹੁਤ ਰੁਪਯਾ ਲੈ ਕੇ ਉਸ ਨੂੰ ਨਾਮ ਧਰੀਕ ਤਖ਼ਤ ਪੁਰ ਬਿਠਾਇਆ ਅਤੇ ਇੰਤਜ਼ਾਮੁੱਦੌਲਾ ਨੂੰ ਵਜ਼ੀਰ ਤੇ ਨਜੀਬੁੱਦੌਲਾ ਨੂੰ ਸੈਨਾਪਤੀ ਥਾਪਿਆ। ਦਿੱਲੀਓਂ ਟੁਰ ਕੇ ਅਬਦਾਲੀ ਲਾਹੌਰ ਪਹੁੰਚਾ। ਇੱਥੋਂ ਦਾ ਹਾਕਮ ਆਪਣੇ ਪੁਤ੍ਰ ਤੈਮੂਰ ਸ਼ਾਹ ਨੂੰ ਥਾਪਿਆ ਸੀ। ਅਬਦਾਲੀ ਨੇ ਹੁਣ ਸਿੱਖਾਂ ਦਾ ਬਾਨਣੂ ਬੰਨ੍ਹਣਾ ਚਾਹਿਆ ਪਰ ਬੰਨ੍ਹ ਨਾ ਸਕਿਆ, ਅਰ ਆਪਣੀ ਲੁੱਟ ਨੂੰ ਸੰਭਾਲ ਕੇ ਝੱਟ ਕੰਧਾਰ ਵੱਲ ਮੂੰਹ ਕਰਕੇ ਤੁਰ ਪਿਆ।ਸਿਖ ਐਹੋ ਜਿਹੇ ਵੇਲੇ ਡਾਹੀ ਨਹੀਂ ਦਿਆ ਕਰਦੇ ਸਨ। ਦੂਜੇ ਉਸਨੂੰ ਖਬਰ ਪਹੁੰਚੀ ਸੀ ਕਿ ਤੁਰਕਿਸਤਾਨ ਵਿਚ ਫਸਾਦ ਹੋ ਗਿਆ ਹੈ, ਉਸ ਨੂੰ ਜਾ ਕੇ ਸੰਭਾਲਣਾ ਸੀ। ਐਲਫਿਨਸਟਨ ਲਿਖਦਾ ਹੈ ਕਿ ਜੋ ਜ਼ੁਲਮ ਨਾਦਰਸ਼ਾਹ ਨੇ ਕੀਤੇ ਸਨ, ਉਹੋਂ ਦੂਜੀ ਵੇਰ ਕਿਸਮਤ ਦੇ ਮਾਰੇ ਹਿੰਦੁਸਤਾਨ ਨੂੰ ਇਸ ਦੇ ਹੱਥੋਂ ਇਸ ਵੇਰ ਦੇ ਹੱਲੇ ਵਿਚ ਮੁੜ ਝੱਲਣੇ ਪਏ।

ਮੁਰਾਦ ਬੇਗਮ ਨੇ ਬਦਲੇ ਸਭ ਨਾਲ ਰੱਜ ਰੱਜ ਕੇ ਲਏ ਪਰ ਵੈਰੀਆਂ ਨਾਲ ਬਦਲੇ ਲੈਂਦਿਆਂ ਉਨ੍ਹਾਂ ਲੱਖਾਂ ਬੇਗੁਨਾਹਾਂ ਨਾਲ ਵੀ ਜ਼ੁਲਮ ਹੋ ਗਏ ਕਿ ਜਿਨ੍ਹਾਂ ਨੇ ਇਸ ਦਾ ਵਾਲ ਬੀ ਵਿੰਗਾ ਨਹੀਂ ਕੀਤਾ ਸੀ, ਪਰ ਇਸ ਦਾ ਆਪਣਾ ਅੰਤ ਕੀ ਹੋਇਆ? ਆਮ ਪੁਸਤਕਾਂ ਤੋਂ ਪਤਾ ਨਹੀਂ ਮਿਲਦਾ। ਸ਼ਾਇਦ ਉਹ ਵਬਾ, ਜੋ ਇਸ ਵੇਲੇ ਕਤਲਾਮ ਕਰ ਕੇ ਫੈਲ ਗਈ ਸੀ, ਇਸ ਤਕ ਬੀ ਪਹੁੰਚੀ। ਇਹ ਭੀ ਖ੍ਯਾਲ ਹੈ ਕਿ ਜਿਨ੍ਹਾਂ ਅਮੀਰਾਂ ਨੂੰ ਇਸ ਦੇ ਹੱਥੋਂ ਦੁੱਖ ਪਹੁੰਚਾ ਸੀ ਉਨ੍ਹਾਂ ਨੇ ਚੋਰੀ ਵਿਹੁ ਦਿਵਾਕੇ ਇਸ ਦਾ ਕੰਮ ਪਾਰ ਕੀਤਾ। ਐਉਂ ਮੁਰਾਦਾਂ ਦੀਆਂ ਉਮੰਗਾਂ ਨਾਲ ਭਰੀ ਹੋਈ ਨਾਮੁਰਾਦ ਰਹਿ ਕੇ ਮੁਰਾਦ ਬੇਗਮ ਬੱਸ ਹੋ ਗਈ, ਨਾ ਰੂਪ, ਨਾ ਦੌਲਤ, ਨਾ ਹਕੂਮਤ, ਨਾ ਜੋੜ ਤੋੜ, ਕੋਈ ਨਾਲ ਨਾ ਗਿਆ।

੨੩.ਕਾਂਡ।

ਜਦ ਅਹਿਮਦਸ਼ਾਹ ਅਬਦਾਲੀ ਦੇ ਆਉਣ ਦੀ ਹਵਾਈ ਉੱਡੀ ਸੀ ਤਦ ਸੱਯਦ ਜਮੀਲ ਲਾਹੌਰੋਂ ਨੱਸ ਕੇ ਦਿੱਲੀ ਜਾ ਵੜਿਆ ਸੀ। ਰਸਤੇ ਵਿਚ ਸਿਖਾਂ ਨੇ ਇਸਦੀ ਬੁਰੀ ਗਤ ਬਣਾਈ। ਕਈ ਥਾਂਈਂ ਲੁੱਟਿਆ ਅਰ ਰੋਕਿਆ, ਪਰ ਰੋਂਦਾ ਪਿੱਟਦਾ ਸ਼ੇਰਾਂ ਦੇ ਬਨ ਵਿਚੋਂ ਲੰਘ ਹੀ ਗਿਆ। ਹੁਣ ਦੇਸ਼ ਬਿਲਕੁਲ ਖਾਲੀ ਹੋ ਗਿਆ ਸੀ, ਸਿੰਘਾਂ ਨੇ ਮਨ ਭਾਉਂਦੇ ਹੱਥ ਪੈਰ ਮਾਰੋ 1 ਕੂੜਾ ਸਿੰਘ ਦਾ ਜਥਾ ਵੀ ਮੋਹਰੀਆਂ ਵਿਚੋਂ ਸੀ। ਜਿਹਾ ਕਿ ਅਸੀਂ ਪਿੱਛੇ ਦੱਸ ਆਏ ਹਾਂ ਕਿ ਜਦ ਸਿੰਘਾਂ ਨੇ ਅਬਦਾਲੀ ਸੁਣਿਆਂ ਤਾਂ ਮੈਦਾਨ ਛੱਡਕੇ ਜੰਗਲਾਂ, ਬਨਾਂ ਤੇ ਪਹਾੜਾਂ ਨੂੰ ਨੱਸ ਗਏ। ਸੋ ਐਉਂ ਅਬਦਾਲੀ ਬੇਰੋਕ ਟੋਕ ਲਾਹੌਰ ਪਹੁੰਚ ਗਿਆ ਸੀ ਤੇ ਉਥੋਂ ਮਾਲਾ ਮਾਲ ਹੋਕੇ ਦਿੱਲੀ ਜਾ ਵੜਿਆ ਸੀ। ਪਿਛੇ ਨਾਸੂਰੁੱਦੀਨ ਜਿਸਨੂੰ ਉਹ ਜਲੰਧਰ ਦੇ ਗਿਆ ਸੀ, ਸਿੱਖਾਂ ਪਰ ਜ਼ੁਲਮ ਕਰਨ ਲੱਗਾ ਪਿੰਡਾਂ ਗਿਰਾਵਾਂ ਵਿਚੋਂ ਗਰੀਬ ਕਿਰਤੀਆਂ ਨੂੰ ਫੜ ਫੜ ਕੇ ਮੁਕਾਉਣ ਲੱਗ ਪਿਆ। ਇਹ ਦੇਖ ਕੇ ਸਿੰਘ ਕ੍ਰੋਧਾਤੁਰ ਹੋ ਨਿਕਲ ਪਏ, ਅਰ