ਸਮੱਗਰੀ 'ਤੇ ਜਾਓ

ਬਿਜੈ ਸਿੰਘ/੨੩. ਕਾਂਡ

ਵਿਕੀਸਰੋਤ ਤੋਂ
53796ਬਿਜੈ ਸਿੰਘ — ੨੩. ਕਾਂਡਭਾਈ ਵੀਰ ਸਿੰਘ

ਹਿੰਦੁਸਤਾਨ ਨੂੰ ਇਸ ਦੇ ਹੱਥੋਂ ਇਸ ਵੇਰ ਦੇ ਹੱਲੇ ਵਿਚ ਮੁੜ ਝੱਲਣੇ ਪਏ।

ਮੁਰਾਦ ਬੇਗਮ ਨੇ ਬਦਲੇ ਸਭ ਨਾਲ ਰੱਜ ਰੱਜ ਕੇ ਲਏ ਪਰ ਵੈਰੀਆਂ ਨਾਲ ਬਦਲੇ ਲੈਂਦਿਆਂ ਉਨ੍ਹਾਂ ਲੱਖਾਂ ਬੇਗੁਨਾਹਾਂ ਨਾਲ ਵੀ ਜ਼ੁਲਮ ਹੋ ਗਏ ਕਿ ਜਿਨ੍ਹਾਂ ਨੇ ਇਸ ਦਾ ਵਾਲ ਬੀ ਵਿੰਗਾ ਨਹੀਂ ਕੀਤਾ ਸੀ, ਪਰ ਇਸ ਦਾ ਆਪਣਾ ਅੰਤ ਕੀ ਹੋਇਆ? ਆਮ ਪੁਸਤਕਾਂ ਤੋਂ ਪਤਾ ਨਹੀਂ ਮਿਲਦਾ। ਸ਼ਾਇਦ ਉਹ ਵਬਾ, ਜੋ ਇਸ ਵੇਲੇ ਕਤਲਾਮ ਕਰ ਕੇ ਫੈਲ ਗਈ ਸੀ, ਇਸ ਤਕ ਬੀ ਪਹੁੰਚੀ। ਇਹ ਭੀ ਖ੍ਯਾਲ ਹੈ ਕਿ ਜਿਨ੍ਹਾਂ ਅਮੀਰਾਂ ਨੂੰ ਇਸ ਦੇ ਹੱਥੋਂ ਦੁੱਖ ਪਹੁੰਚਾ ਸੀ ਉਨ੍ਹਾਂ ਨੇ ਚੋਰੀ ਵਿਹੁ ਦਿਵਾਕੇ ਇਸ ਦਾ ਕੰਮ ਪਾਰ ਕੀਤਾ। ਐਉਂ ਮੁਰਾਦਾਂ ਦੀਆਂ ਉਮੰਗਾਂ ਨਾਲ ਭਰੀ ਹੋਈ ਨਾਮੁਰਾਦ ਰਹਿ ਕੇ ਮੁਰਾਦ ਬੇਗਮ ਬੱਸ ਹੋ ਗਈ, ਨਾ ਰੂਪ, ਨਾ ਦੌਲਤ, ਨਾ ਹਕੂਮਤ, ਨਾ ਜੋੜ ਤੋੜ, ਕੋਈ ਨਾਲ ਨਾ ਗਿਆ।

੨੩.ਕਾਂਡ।

ਜਦ ਅਹਿਮਦਸ਼ਾਹ ਅਬਦਾਲੀ ਦੇ ਆਉਣ ਦੀ ਹਵਾਈ ਉੱਡੀ ਸੀ ਤਦ ਸੱਯਦ ਜਮੀਲ ਲਾਹੌਰੋਂ ਨੱਸ ਕੇ ਦਿੱਲੀ ਜਾ ਵੜਿਆ ਸੀ। ਰਸਤੇ ਵਿਚ ਸਿਖਾਂ ਨੇ ਇਸਦੀ ਬੁਰੀ ਗਤ ਬਣਾਈ। ਕਈ ਥਾਂਈਂ ਲੁੱਟਿਆ ਅਰ ਰੋਕਿਆ, ਪਰ ਰੋਂਦਾ ਪਿੱਟਦਾ ਸ਼ੇਰਾਂ ਦੇ ਬਨ ਵਿਚੋਂ ਲੰਘ ਹੀ ਗਿਆ। ਹੁਣ ਦੇਸ਼ ਬਿਲਕੁਲ ਖਾਲੀ ਹੋ ਗਿਆ ਸੀ, ਸਿੰਘਾਂ ਨੇ ਮਨ ਭਾਉਂਦੇ ਹੱਥ ਪੈਰ ਮਾਰੋ 1 ਕੂੜਾ ਸਿੰਘ ਦਾ ਜਥਾ ਵੀ ਮੋਹਰੀਆਂ ਵਿਚੋਂ ਸੀ। ਜਿਹਾ ਕਿ ਅਸੀਂ ਪਿੱਛੇ ਦੱਸ ਆਏ ਹਾਂ ਕਿ ਜਦ ਸਿੰਘਾਂ ਨੇ ਅਬਦਾਲੀ ਸੁਣਿਆਂ ਤਾਂ ਮੈਦਾਨ ਛੱਡਕੇ ਜੰਗਲਾਂ, ਬਨਾਂ ਤੇ ਪਹਾੜਾਂ ਨੂੰ ਨੱਸ ਗਏ। ਸੋ ਐਉਂ ਅਬਦਾਲੀ ਬੇਰੋਕ ਟੋਕ ਲਾਹੌਰ ਪਹੁੰਚ ਗਿਆ ਸੀ ਤੇ ਉਥੋਂ ਮਾਲਾ ਮਾਲ ਹੋਕੇ ਦਿੱਲੀ ਜਾ ਵੜਿਆ ਸੀ। ਪਿਛੇ ਨਾਸੂਰੁੱਦੀਨ ਜਿਸਨੂੰ ਉਹ ਜਲੰਧਰ ਦੇ ਗਿਆ ਸੀ, ਸਿੱਖਾਂ ਪਰ ਜ਼ੁਲਮ ਕਰਨ ਲੱਗਾ ਪਿੰਡਾਂ ਗਿਰਾਵਾਂ ਵਿਚੋਂ ਗਰੀਬ ਕਿਰਤੀਆਂ ਨੂੰ ਫੜ ਫੜ ਕੇ ਮੁਕਾਉਣ ਲੱਗ ਪਿਆ। ਇਹ ਦੇਖ ਕੇ ਸਿੰਘ ਕ੍ਰੋਧਾਤੁਰ ਹੋ ਨਿਕਲ ਪਏ, ਅਰ ਕੱਠੇ ਹੋ ਕੇ ਜੰਗ ਪਰ ਆ ਡਟੇ। ਆਦਮ ਵਾਲ ਕੋਲ ਘੋਰ ਜੁੱਧ ਹੋਇਆ; ਯਥਾ :-ਉਤਰੇ ਸਿੰਘ ਪਹਾੜੋਂ ' ਤੈਥੇ ਇਨ੍ਹ* ਅੱਗਾ ਜਾ ਰੋਕਿਓ। ਜਾਨਾਂ ਤੋੜ ਲੜੇ ਸਿੰਘ ਪੂਰੇ ਤੁਰਕਨ ਕੋਠੋ ਭਲਕਿਓ। ਤਾਰਾ ਸਿੰਘ ਗੈਬਾ ਕੂੜਾ ਸਿੰਘ, ਕਰਮ ਸਿੰਘ ਸੌਂ ਜਾਨਾ। ਜੈ ਸਿੰਘ ਆਦਿਕ ਤੀਨੋਂ ਭਾਈ ਚੜਤ ਸਿੰਘ ਬਲਵਾਨਾ। ਜੱਸਾ ਸਿੰਘ ਲੌ ਚਾਰੋ ਭਾਈ ਥਾ ਬਘੇਲ ਸਿੰਘ ਸੰਗੇ। ਸਿੰਘ ਦੀਵਾਨ ਜੱਸਾ ਸਿੰਘ ਆਹਲੂ ਆਦਿਕ ਲੜੇ ਉਤੰਗੇ। ਖਿਚ ਤੇਗੇ ਸਿੰਘ ਹੱਲਾ ਕਰ ਜਬ ਪਰੇ ਭਗੀ ਤੁਰਕਾਨੀ। ਗੁਰੂ ਕ੍ਰਿਪਾ ਤੇ ਇਕ ਇਕ ਸਿੰਘ ਨੇ ਦਸ ਦਸ ਕੀਨੇ ਫਾਨੀ। ਸੈਦ ਖਾਨ ਜਾਫਰ ਖਾਂ, ਆਦਿਕ ਮਰੇ ਰਈਸ ਅਪਾਰੇ। ਲੁਟ ਖਵੋਟ ਦੇਸ਼ ਕੋ ਸਿੰਘ ਸਭ ਹੋਏ ਸ੍ਯਾਸਾ ਪਾਰੇ॥ ਪੰਥ ਪ੍ਰਕਾਸ਼ ਟੈਪ ਪੰਨਾ ੧੧੨

ਇਸ ਜੰਗ ਵਿਚ ਬਿਜੈਸਿੰਘ ਇਕ ਐਸੇ ਘੇਰੇ ਵਿਚ ਫਸਿਆ ਸੀਕਿ ਦਸ ਤੁਰਕਾਂ ਨੇ ਘੇਰ ਲਿਆ।ਇਹ ਇਕੱਲਾ ਬੀਰ ਸਭ ਨਾਲ ਵਾਰਾ ਲੈਂਦਾ ਰਿਹਾ। ਪੰਜ ਚਾਰ ਤਾਂ ਇਸਨੇ ਡੇਂਗ ਲਏ, ਪਰ ਆਪਣਾ ਸਰੀਰ ਛੋਟੇ ਛੋਟੇ ਪੁੱਛਾਂ ਨਾਲ ਪੁੱਛਿਆ ਗਿਆ। ਇਧਰ ਦਾ ਹਾਲ ਦੇਖ ਕੇ ਨਾਸਰ ਅਲੀ ਆਪ ਇਕ ਦਸਤਾ ਲੈਕੇ ਆ ਪਿਆ। ਬਿਜੈ ਸਿੰਘ ਉਥੇ ਹੀ ਸ਼ਹੀਦ ਹੋ ਜਾਂਦਾ, ਪਰ ਉਧਰੋਂ ਜੱਸਾ ਸਿੰਘ ਦੀ ਨਜ਼ਰ ਪੈ ਗਈ। ਉਹ ਇਕ ਦਮ ਸਿੰਘਾਂ ਦਾ ਟੋਲਾ ਲੈ ਕੇ ਆ ਪਿਆ। ਇਸ ਵੇਲੇ ਐਸੀ ਘਮਸਾਨ ਚੌਦੇਂ ਮਚੀ ਕਿ ਕੁਝ ਕਹੀ ਨਹੀਂ ਜਾਂਦੀ। ਖਟਾਖਟ ਤਲਵਾਰਾਂ ਤੇ ਤਲਵਾਰਾਂ ਵੱਜ ਕੇ ਟੋਟੇ ਹੋਣ ਲੱਗੀਆਂ, ਢਾਲਾਂ ਤੇ ਵਾਰ ਲੈਣ ਦਾ ਸਮਾਂ ਹੀ ਨਾ ਨਿਕਲੇ। ਬੀਰਾਂ ਨੂੰ ਰੋਹ ਐਸਾ ਚੜ੍ਹ ਰਿਹਾ ਸੀ ਕਿ ਫੱਟਾਂ ਤੇ ਫੱਟ ਲਗਦੇ ਜਾਂਦੇ ਸਨ। ਪਰ ਉਹਨਾਂ ਨੂੰ ਪਤਾ ਬੀ ਨਹੀਂ ਲਗਦਾ ਸੀ। ਦਸ ਬਾਰਾਂ ਸਿੰਘ ਤਾਂ ਮੂਲੋਂ ਹੀ ਘਾਇਲ ਹੋ ਕੇ ਡਿੱਗ ਪਏ ਤੇ ਨਾਸਰ ਅਲੀ ਦੇ ਕੇਵਲ ਤਿੰਨ ਸਾਥੀ ਬਾਕੀ ਰਹਿ ਗਏ। ਇਹ ਦੇਖ ਸਿਰਤੋੜ ਘੋੜਾ ਭਜਾ ਕੇ ਉਹ ਆਪ ਨੱਸ ਤੁਰਿਆ। ਉਸ ਦੇ ਪਿੱਠ ਦੇਂਦੇ ਹੀ ਸਾਰੀ ਤੁਰਕ ਸੈਨਾ ਨਸ


“ਤੁਰਕਾਂ-ਨਾਮਰਅਲੀ ਤੇ ਉਸ ਦੇ ਮਾਤਹਿਤ ਸਰਦਾਰ ਸ਼ਮਸ ਖਾਂ, ਜਫ਼ਰ ਖਾਂ ਆਦਿ ਤੇ ਤੁਰਕ ਫ਼ੌਜ ਪਈ। ਸਿੰਘਾਂ ਨੇ ਥੋੜਾ ਪਿਛਾ ਕਰਕੇ ਦਰਯਾ ਪਾਰ ਕਰਨ ਦੀ ਕੀਤੀ, ਕਿਉਂਕਿ ਉਨ੍ਹਾਂ ਦਾ ਮਨੋਰਥ ਸੀ ਅਬਦਾਲੀ ਨੂੰ ਦਮ ਨਾ ਲੈਣ ਦੇਣਾ, ਹਫਲਾ-ਤਫਲੀ ਪਾਈ ਰੱਖਣੀ ਤੇ ਆਪਣੇ ਵੀਰਾਂ ਦੀ ਰਾਖੀ ਕਰਨੀ। ਜੱਸਾ ਸਿੰਘ ਨੇ ਘਾਇਲਾਂ ਨੂੰ ਡਿੱਠਾ, ਜਿਨਾਂ ਵਿਚ ਤਾਂ ਜਿੰਦ ਸੀ ਚੁਕਵਾ ਕੇ ਨਾਲ ਲੈ ਗਏ ਤੇ ਬਾਕੀ ਦੀਆਂ ਲੋਥਾਂ ਢੇਰ ਕਰ ਕੇ ਬਨ ਦਿਆਂ ਸੁੱਕਿਆਂ ਬ੍ਰਿਛਾਂ ਨਾਲ ਰਖਕੇ ਅੱਗ ਲਾ ਦਿਤੀ ਔਰ ਆਪ ਬਿਆਸਾ ਪਾਰ ਹੋ ਕੇ ਦਮ ਲੀਤਾ।

ਹੁਣ ਇਕ ਮੈਦਾਨ ਵਿਚ ਡੇਰਾ ਕਰਕੇ ਘਾਇਲਾਂ ਦੀ ਜਾਂਚ ਹੋਣ ਲੱਗੀ ਸ਼ੀਲ ਕੌਰ ਤੇ ਹੋਰ ਭੈਣਾਂ ਤੇ ਦੋ ਚਾਰ ਸਿੰਘ ਰਲਕੇ ਭਰਾਵਾਂ ਦੀ ਮਲਮ ਪਟੀ ਕਰਨੇ ਵਿਚ ਲਗੇ। ਇਹ ਅਜੇ ਵਿਹਲੇ ਨਹੀਂ ਸਨ ਹੋਏ ਕਿ ਬਿਜੈ ਸਿੰਘ ਹੁਰ, ਜੋ ਸਭ ਤੋਂ ਪਿਛੇ ਸਹਿਜੇ ਸਹਿਜੇ ਆ ਰਹੇ ਸਨ; ਆ ਗਏ। ਘੜੇ ਤੋਂ ਮਸਾਂ ਮਸਾਂ ਉਤਰੇ ਪਰ ਉਤਰਦੇ ਹੀ ਬੇਸੁੱਧ ਜਿਹੇ ਹੋ ਕੇ ਡਿਗ ਪਏ! ਤੁਕਕੇ ਸ਼ੀਲਕੌਰ ਅਰ ਰਰਾਜ ਸਿੰਘ ਨਾਮੇ ਸਿੰਘ ਨੇ ਸੰਭਾਲਿਆ, ਚੰਗੀ ਥਾਂਵੇਂ ਲਿਟਾਇਆ, ਇਕੇ ਸਿੰਘ ਪਾਣੀ ਲੈਣ ਦੌੜਿਆ। ਸ਼ੀਲ ਕੌਰ ਰਰਾਜ ਸਿੰਘ ਘਾਬਰੇ ਹੋਏ ਦੇਖ ਭਾਲ ਕਰ ਰਹੇ ਸਨ ਕਿ ਕੀ ਹੋ ਗਿਆ ਹੈ? ਚਿਹਰੇ ਦਾ ਰੰਗ ਉਡ ਗਿਆ ਹੈ।ਨਾੜ ਮੱਧਮ ਹੋ ਰਹੀ ਹੈ ਅਰ ਹੋਸ਼ ਨਹੀਂ ਭਾਸਦੀ। ਪਾਣੀ ਦੇ ਛਿੱਟੇ ਮਾਰੇ। ਇੰਨੇ ਨੂੰ ਕਰੋੜਾ ਸਿੰਘ ਤੇ ਜਸਾ ਸਿੰਘ ਆ ਗਏ, ਬਿਜੈ ਸਿੰਘ ਨੇ ਅੱਖਾਂ ਖੋਲੀਆਂ ਅਰ 'ਧੰਨ ਕਰਤਾਰ' ਹੌਲੀ ਜਿਹੀ ਕਿਹਾ। ਜਸਾ ਸਿੰਘ ਨੇ ਕਾਰਨ ਪੁੱਛਿਆ ਤਾਂ ਬਿਜੈ ਸਿੰਘ ਨੇ ਛਾਤੀ ਪੁਰ ਹੱਥ ਰਖਿਆ। ਜਾਮਾ ਚੁੱਕ ਕੇ ਕੀ ਦੇਖਦੇ ਹਨ ਕਿ ਇਕ ਸਾਫਾ ਘੁੱਟ ਕੇ ਬੰਨਿਆ ਹੈ, ਉਸ ਨੂੰ ਖੋਲਿਆ ਤਦ ਹੋਰ ਸਾਫਾ ਅਣਗਿਣਤ ਤੈਹਾਂ ਕਰਕੇ ਧਰਿਆ ਹੋਇਆ* ਦਿੱਸਿਆ, ਇਹ ਚੁਕਿਆ ਤਦ ਇਕ ਡੂੰਘ ਘਾਉ ਨਿਕਲਿਆ, ਜਿਸ ਵਿਚੋਂ ਲਹੂ ਦੀ ਧਾਰ ਨਿਕਲੀ ਅਰ ਜੱਸਾ ਸਿੰਘ ਦੇ ਮੂੰਹ ਪਰ ਪਈ।


  • ਲੜਾਈ ਵਿਚ ਫੱਟ ਲੱਗਾ ਸੀ, ਪਰ ਬਹਾਦਰ ਨੇ ਤੁਰੰਸ਼ ਟੱਲੇ ਰੱਖ ਬੰਨ ਦਿੱਤਾ ਤੇ ਲੜਦਾ ਰਿਹਾ ਸੀ। ਜਿਉਂ ਹੀ ਇਹ ਧਾਰ ਨਿਕਲੀ, ਬਿਜੈ ਸਿੰਘ ਨੂੰ ਗਸ਼ ਪੈ ਗਈ। ਇਸ ਵੇਲੇ ਸਭਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਫਾ ਘਾਉ ਉੱਤੇ ਰਖ ਕੇ ਜ਼ਖ਼ਮ ਨੂੰ ਹਥਾਂ ਨਾਲ ਘੱਟਿਆ ਅਰ ਇਕ ਦੋ ਸਿੰਘ ਤੁਰਤ ਨੇੜੇ ਦੇ ਪਿੰਡਾਂ ਨੂੰ ਦੌੜੇ। ਕਿ ਪਿੰਡ ਵਿਚੋਂ ਇਕ ਵੈਦ ਮਿਲਿਆ, ਇਸ ਨੇ ਆ ਕੇ ਘਾਉ ਡਿੱਠਾ, ਦਵਾਵਾਂ ਲਈਆਂ, ਵਿਚ ਦਵਾ ਭਰੀ, ਘੁੱਟ ਕੇ ਬੱਧਾ ਪਰ ਲਹੂ ਨਾ ਠਹਿਰੇ! ਵੈਦ ਜੀ ਨੇ ਦੱਸਿਆ ਪਹਿਲੇ ਜਦ ਜ਼ਖ਼ਮ ਲਗਾ ਹੈ ਤਦੋਂ ਛੋਟਾ ਸੀ ਅਰ ਡੂੰਘਾ ਨਹੀਂ ਸੀ। ਲਗੇ ਜ਼ਖ਼ਮ ਨੂੰ ਬੰਨ੍ਹਕੇ ਬਿਜੈ ਸਿੰਘ ਨੇ ਜੋ ਦੌੜ ਭੱਜ ਤੇ ਹੱਦ ਦਰਜੇ ਦੀ ਖੇਚਲ ਕੀਤੀ ਹੈ, ਉਸ ਨਾਲ ਜ਼ਖ਼ਮ ਵਧ ਗਿਆ ਅਰ ਅੰਦਰੋਂ ਨਾੜਾਂ ਟੁੱਟ ਗਈਆਂ ਹਨ, ਦਿਲ ਬਹੁਤ ਨੇੜੇ ਹੈਂ; ਜਿਸ ਵਿਚੋਂ ਲਹੂ ਛੇਤੀ ਬਾਹਰ ਨੂੰ ਜੋਸ਼ ਮਾਰਦਾ ਹੈ, ਮੇਰੀ ਜਾਚੇ ਲਹੂ ਬੰਦ ਹੋਣਾ ਕਠਨ ਹੈ।

ਫੇਰ ਵੈਦ ਜੀ ਨੇ ਸ਼ਿਲਾਜੀਤ ਤੇ ਮੁਮਿਆਈ ਦਿੱਤੀ, ਕੁਝ ਧਾਂਤ ਮਾਰੀ ਹੋਈ ਅੰਦਰ ਲੰਘਾਈ ਜਿਸ ਨਾਲ ਬਿਜੈ ਸਿੰਘ ਨੇ ਅੱਖੀਂ ਖੋਲ੍ਹੀਆਂ, ਲਾਡਲੇ ਪੁੱਤ ਨੂੰ ਗਲ ਨਾਲ ਲਾਇਆ ਅਰ ਐਨੀ ਅਸੀਸ ਦਿੱਤੀ ‘ਬੱਚਾ, ਤੇਰੇ ਧਰਮ ਨੂੰ ਕਦੇ ਲਾਜ ਨਾ ਲੱਗੇ। ਫੇਰ ਉਸ ਦਾ ਮੱਥਾ ਚੁੰਮਿਆ। ਸ਼ੀਲ ਕੌਰ ਇਸ ਵੇਲੇ ਚਰਨ ਘੁੱਟ ਰਹੀ ਸੀ ਅਰ ਫਰਨ ਫਰਨ ਹੋ ਰਹੀ ਸੀ, ਬਦਨ ਵਿਚ ਤਾਕਤ ਨਹੀਂ ਸੀ, ਸਿਰ ਵਿਚ ਜੋਸ਼ ਨਹੀਂ ਸੀ, ਅੱਗਾ ਪਿੱਛਾ ਸਭ ਭੁੱਲ ਗਿਆ, ਹੈਰਾਨੀ ਤੇ ਅਸਚਰਜਤਾਈ ਦੇ ਸਮੁੰਦਰ ਵਿਚ ਡੁੱਬੀ ਹੋਈ ਹੈ। ਪਤੀ ਨੇ ਹੌਲੇ ਜਿਹੇ ਸੈਨਤ ਕਰਕੇ ਗਲ ਨਾਲ ਲਾਇਆ ਅਰ ਕਿਹਾ, ‘ਕਰਤਾਰ ਸ਼ੀਲ ਧਰਮ ਬਖਸ਼ੀ ਰਖੇ। ਫੇਰ ਸਾਰੇ ਸਰਦਾਰਾਂ ਨੂੰ ਬਰੀਕੀ ਜਿਹੀ ਫਤੋ ਗਜਾਈ । ਸ਼ੀਲ ਕੌਰ ਦੇ ਮੂੰਹੋਂ ਸ਼ਹਿਜੇ ਜਿਹੇ ਨਿਕਲਿਆਂ, ‘ਹਾਇ ! ਮੈਂ ਇਕੱਲੀ ਕੀ ਕਰਾਂਗੀ?' ਬਿਜੈ ਸਿੰਘ ਨੇ ਸਮਝ ਲਿਆ, ਬੁਲ੍ਹਾਂ ਵਿਚ ਬੋਲਿਆ:-‘ਗੁਰੂ ਅੰਗ ਸੰਗ', ‘ਗੁਰੂ ਅੰਗ ਸੰਗ' ਫੇਰ ਸਿੰਘ ਜੀ ਨੇ ‘ਜਪੁ ਸੁਣਾਓ’ ਕਿਹਾ। ਸ਼ੀਲ ਕੌਰ ਅੱਥਰੂ ਪੂੰਝਕੇ ਭਾਣੇ ਵਲ ਆਈ ਤੇ ਬੜੀ ਮਧੁਰ ਸੁਰ ਨਾਲ ਜਪੁਜੀ ਦਾ ਪਾਠ ਕਰਨ ਲੱਗ ਪਈ। ਬਿਜੈ ਸਿੰਘ ਜੀ ਅੱਖਾਂ ਮੀਟ ਮਧਮ ਮਧਮ ਸੁਆਸ ਲੈਂਦੇ ਪਏ ਹਨ। ਸਾਰੇ ਸਰਦਾਰ ਚੁੱਪ ਵੱਟੀ ਬੈਠੇ ਪਿਆਰੇ ਸੱਜਣ ਦੇ ਚਿਹਰੇ ਵਲ ਤਕਦੇ ਕਰਤਾਰ ਦੇ ਰੰਗਾਂ ਨੂੰ ਦੇਖ ਰਹੇ ਹਨ। ਲਹੂ ਦਾ ਵਹਾਉ ਬੰਦ ਨਹੀਂ ਹੁੰਦਾ, ਕਈ ਕਪੜੇ ਭਰੇ ਜਾ ਚੁਕੇ ਹਨ, ਪਰ ਲਹੂ ਖਲੋਂਦਾ ਨਹੀਂ। ਸ਼ੀਲ ਕੌਰ ਨੇ ਜਦ ਜਪੁ ਸਾਹਿਬ ਦਾ ਛੇਕੜਲਾ ਸਲੋਕ ਆਰੰਭਿਆ ਤਦ ਬਿਜੈ ਸਿੰਘ ਦੀਆਂ ਅੱਖਾਂ ਇਕ ਦਮ ਖੁਲ੍ਹੀਆਂ ਅਰ ਪੂਰੇ ਜ਼ੋਰ ਨਾਲ ਚਾਰ ਚੁਫੇਰੇ ਤੱਕੀਆਂ। ਦੋਹਾਂ ਪਾਸਿਆਂ ਤੋਂ ਹਥ ਉਠ ਕੇ ਜੁੜ ਗਏ । ਫੇਰ ਬੁਲ ਖੁੱਲੇ ਅਰ ਬੜੇ ਜ਼ੋਰ ਨਾਲ ਫਤੇ ਦਾ ਜੈਕਾਰਾ ਗੱਜਿਆ, ਉਧਰ ਸ਼ੀਲ ਕੌਰ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ ਉਚਾਰਿਆ, ਉਧਰ ਬਿਜੈ ਸਿੰਘ ਨੇ ‘ਕੇਤੀ ਛੁਟੀ ਨਾਲ ਤਿੰਨ ਵੇਰ ਕਿਹਾ ਅਰ ਬੋਲਿਆ ‘ਧੰਨ ਕਲਗੀਆਂ ਵਾਲਾ ਸੱਚਾ ਗੁਰੂ ‘ਧੰਨ ਸਾਧ ਸੰਗਤ ! ਕੇਤੀ ਛੁਟੀ ਨਾਲਿ, ਧੰਨ' । ਇਹ ਕਹਿੰਦੇ ਹੀ ਲਹੂ ਦਾ ਫੁਹਾਰਾ ਜ਼ੋਰ ਦੇ ਕੇ ਨਿਕਲਿਆ ਹੱਥ ਛਾਤੀ ਪਰ ਡਿੱਗ ਪਏ, ਅੱਖਾਂ ਤੇ ਬੁੱਲ੍ਹ ਮਿਟ ਗਏ ਅਰ ਬਿਜੈ ਸਿੰਘ ਮੌਤ ਬਿਜਈ ਹੋ ਗਿਆ। ਸ਼ੀਲ ਕੌਰ ਉਸ ਦੇ ਚਿਹਰੇ ਵਿਚੋਂ ਜੀਵਨ-ਸੱਤਾ ਨੂੰ ਉਡਦੀ ਜਾਂਦੀ ਦੇਖ ਰਹੀ ਸੀ ‘ਕੇਤੀ ਛੁਟੀ ਨਾਲਿ' ਖ਼ਬਰ ਨਹੀਂ ਕਿੰਨੀ ਵੇਰ ਕਹਿ ਚੁਕੀ ਹੈ, ਕਹੀ ਜਾਂਦੀ ਹੈ ਤੇ ਅੱਖ ਨਹੀਂ ਝਮਕਦੀ। ਚਿਹਰਾ ਹੋਰ ਤਰ੍ਹਾਂ ਦਾ ਹੁੰਦਾ ਜਾਂਦਾ ਹੈ, ਜਦ ਪਤੀ ਜੀ ਦਾ ਅੰਤਮ ਸੁਆਸ ਨਿਕਲਿਆ, ਸ਼ੀਲ ਕੌਰ ਦਾ ਸਿਰ ‘ਕੇਤੀ ਛੁਟੀ ਨਾਲਿ' ਦੇ ਨਾਲ ਹੀ ਗੂੰਜਦਾ ਪਤੀ ਦੀ ਛਾਤੀ ਪਰ ਧੜਕਦਾ ਡਿੱਗਾ ਅਰ ਸਤਵੰਤੀ ਸ਼ੀਲ ਕੌਰ ਪਤੀ ਦੇ ਨਾਲ ਹੀ ਤੁਰ ਗਈ, ਧਰਮ ਤੇ ਪਿਆਰ ਅੰਤ ਤਕ ਨਿਭ ਗਿਆ। ‘ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥ ਵਾਹ ਸ਼ੀਲ ! ਪਤਿਤਾ ਹੋਵੇ ਤਾਂ ਤੇਰੇ ਜੈਸੀ, ਪਤੀ ਦੀ ਪ੍ਰੇਮਣ ਹੋਵੇ ਤਾਂ ਤੇਰੇ ਵਰਗੀ। ਪਤੀ ਤੇ ਪਤਨੀ ਇਕ ਰੂਪ ਹੁੰਦੇ ਹਨ-ਇਹ ਗੱਲ ਤੂੰ ਨਿਬਾਹ ਕੇ ਦਿਖਾਈ। ਕੂੜਾ ਸਿੰਘ ਨੇ ਛੇਤੀ ਨਾਲ ਭੈਣ ਦਾ ਸਿਰ ਚੁਕਿਆ, ਪਰ ਭੈਣ -੧੭੪ Page 180 www.sikhbookclub.com ਕਿੱਥੇ? ਭੈਣ ਤਾਂ ਪਤੀ ਦੇ ਨਾਲ ਹੀ ਚਲੀ ਗਈ ਸੀ। ਉਸ ਵੇਲੇ ਬੜੇ ਬੜੇ ਜੋਧੇ ਤੇ ਬਲੀਆਂ ਦੀਆਂ ਅੱਖਾਂ ਵਿਚ ਪਿਆਰ ਦਾ ਜਲ ਭਰ ਆਇਆ। ਸਾਰਾ ਦਲ ਚੁੱਪ ਚਾਪ ਬੈਠਾ ਹੈ, ਕੋਈ ਆਵਾਜ਼ ਨਹੀਂ ਨਿਕਲਦੀ, ਹਾਂ ਕੋਈ ਟਾਂਵੇਂ ਹੰਝੂਆਂ ਦੇ ਟੇਪੇ ਕਰਦੇ ਹਨ। ਨਾ-ਸ਼ੁਕਰੀ ਦੇ ਨਹੀਂ, ਮਨਮੁੱਖਤਾ ਯਾ ਭਾਣੇ ਮੋੜਨ ਦੇ ਨਹੀਂ, ਕੇਵਲ ਬਿਜੈ ਸਿੰਘ ਦੇ ਪ੍ਰੇਮ ਅਰ ਸ਼ੀਲ ਕੌਰ ਦੇ ਸਤੀ ਹੋਣੇ ਪਰ ਤੇ ਖਾਲਸਾ ਧਰਮ ਦੇ ਭਰੋਸੇ ਪਰ।‘ਨਾਨਕ ਰੁੰਨਾ ਬਾਬਾ ਜਾਣੀਐ ਜੋ ਰੋਵੈ ਲਾਇ ਪਿਆਰੋ। ਬਿਜੈ ਸਿੰਘ ਦਾ ਭੁਜੰਗੀ ਜੋ ਅੱਖ ਦੇ ਫੋਰ ਵਿਚ ਮਾਤਾ ਪਿਤਾ ਤੋਂ ਰਹਿਤ ਹੋ ਗਿਆ ਅੱਥਰੂ ਭਰੇ ਨੈਣਾਂ ਨਾਲ ਹੈਰਾਨੀ ਵਿਚ ਡੁੱਬ ਰਿਹਾ ਹੈ। ਕੂੜਾ ਸਿੰਘ ਝੋਲੀ ਵਿਚ ਲੈਕੇ ਦਿਲਾਸਾ ਦੇਂਦਾ ਪਿਆਰ ਕਰਦਾ ਹੈ। ਭੁਜੰਗੀ ਬੜੇ ਖਖੇੜ ਬਖੇੜ ਦੇਖ ਚੁਕਾ ਹੈ। ਮਾਤਾ ਪਿਤਾ ਤੋਂ ਚੋਖੀ ਸਿਖ੍ਯਾ ਪਾ ਚੁਕਾ ਹੈ, ਪਰ ਅਚਾਨਕ ਦੋਹਾਂ ਦਾ ਵਿਛੋੜਾ ਡੂੰਘੇ ਤੇ ਸੱਚੇ ਪਿਆਰ ਦੀਆਂ ਤਰਬਾਂ ਨੂੰ ਅੰਦਰੋਂ ਹਿਲਾਉਂਦਾ ਹੈ। ਜਥੇਦਾਰ ਦਾ ਪਿਆਰ ਠੱਲ੍ਹਦਾ ਹੈ ਵਿਛੋੜੇ ਤੇ ਹੌਂਸਲੇ ਬੰਨ੍ਹਣ ਦੇ ਅਸਚਰਜ ਰੰਗ ਉਸ ਦੇ ਸੁੱਚੇ ਤੇ ਕੁਮਾਰ ਦਿਲ ਤੇ ਅਸਰ ਕਰਦੇ ਹਨ। ਰੁਕ ਕੇ ਫੇਰ ਹੌਲੇ ਜਿਹੇ ਮਾਂ ਪਿਓ ਦੀ ਛਾਤੀ ਤੇ ਸਿਰ ਰੱਖਦਾ ਹੈ। ਇਕ ਵੇਰ ਇਹ ਗੱਲ ਮੂੰਹੋਂ ਡਾਢੀ ਦਰਦਨਾਕ ਹੋਕੇ ਨਿਕਲੀ, ‘ਅੰਮਾ ਜੀਓ ! ਅੱਜ ਕਿਉਂ ਇਹ ਪਿਆਲਾ ਕੱਲਿਆਂ ਪੀ ਲਿਆ ਜੇ?' ਇਸ ਤਰ੍ਹਾਂ ਦੇ ਪਿਆਰ ਦੀ ਪੰਘਰ ਨੂੰ ਜੱਸਾ ਸਿੰਘ ਨੇ ਸੰਭਾਲਿਆ ਤੇ ਭੁਜੰਗੀ ਨੂੰ ਗੋਦ ਵਿਚ ਸੁਆਈ ਰੱਖਿਆ। ਸਾਰੀ ਰਾਤ ਗੁਰਬਾਣੀ ਦਾ ਪਾਠ ਹੁੰਦਾ ਰਿਹਾ 1 ਦਿਨ ਹੁੰਦੇ ਸਾਰ ਬੜੇ ਸਤਿਕਾਰ ਨਾਲ ਦੋਹਾਂ ਦਾ ਸੰਸਕਾਰ ਕਰਕੇ ਫੁਲ ਤੇ ਭਤੀ ਬਿਆਸਾ ਵਿਚ ਪਰਵਾਹ ਦਿਤੀ। ਬਿਜੈ ਸਿੰਘ ਦਾ ਬੇਟਾ ਇਕ ਬੜਾ ਸੂਰਮਾ ਹੋਇਆ। ਕੂੜਾ ਸਿੰਘ ਨੇ ਉਸਨੂੰ ਬੱਚਿਆਂ ਵਾਂਙ ਪਾਲਿਆ ਤੇ ਪੰਥ ਦਾ ਇਕ ਲਾਲ ਤਿਆਰ ਕੀਤਾ, ਜਿਸਦਾ ਜੀਵਨ ਨਾਮ ਵਿਚ ਪਵਿੱਤ੍ਰ ਤੇ ਉੱਚਾ ਹੋਇਆ ਤੇ ਪੰਥ ਸੇਵਾ ਵਿਚ ਸਫਲਿਆ।