ਯਾਦਾਂ/ਚਾਨਣੀ ਰਾਤ
ਦਿੱਖ
< ਯਾਦਾਂ
ਚਾਨਣੀ ਰਾਤ
ਚਾਨੱਨੀ ਰਾਤ ਵੀ ਹੈ ਮੈਂ ਵੀ ਹਾਂ ਪਰ ਯਾਰ ਨਹੀਂ।
ਠੰਡੜੀ ਪਵਨ ਵਗੇ ਦਿਲ ਹੈ ਦਿਲਦਾਰ ਨਹੀਂ।
ਤੇਰੇ ਜਹੇ ਵਿਗੜਿਆਂ ਨੂੰ ਖੂਬ ਦਿਲਾ ਚੰਢਿਆ ਸੂ।
ਖਾਕੇ ਭੁਲ ਜਾਏ ਸਬਕ ਇਸ਼ਕੇ ਦੀ ਓਹ ਮਾਰ ਨਹੀਂ।
ਪੜ੍ਹਕੇ ਮੈਂ ਪ੍ਰੇਮ ਸਬਕ ਭੁਲਿਆ ਅਸੂਲ ਦਲੀਲਾਂ।
ਏਹ ਹਿਸਾਬ ਉਹ ਹੈ ਜਿਦੇ ਦੇ ਤੇ ਦੋ ਚਾਰ ਨਹੀਂ।
ਵਸੱਲ ਦੀ ਤਾਂਘ ਜੇ ਹੈ ਡਰ ਨਾਂ ਵਿਛੋੜੇ ਕੋਲੋਂ।
ਫੁਲ ਓਹ ਕੇਹੜਾ ਖਿੜੇ ਨਾਲ ਜਿਦੇ ਖਾਰ ਨਹੀਂ।