ਸਮੱਗਰੀ 'ਤੇ ਜਾਓ

ਯਾਦਾਂ/ਨਿਗਾਹਾਂ

ਵਿਕੀਸਰੋਤ ਤੋਂ
30528ਯਾਦਾਂ — ਨਿਗਾਹਾਂਰਘਬੀਰ ਸਿੰਘ 'ਬੀਰ'

ਨਿਗਾਹਾਂ


ਇਕ ਨਿਗਾਹਾਂ ਐਸੀਆਂ,
ਦਿਲ ਦੇ ਕਰਨ ਟੁਕੜੇ ਹਜ਼ਾਰ।
ਇਕ ਨਿਗਾਹਾਂ ਐਸੀਆਂ,
ਕਰ ਦੇਂਦੀਆਂ ਦਿਲ ਠੰਢੇ ਠਾਰ।
ਇਕ ਨਿਗਾਹਾਂ ਐਸੀਆਂ,
ਕੁਰਬਾਨ ਹੋਵਨ ਵੇਖ ਵੇਖ।
ਇਕ ਨਿਗਾਹਾਂ ਐਸੀਆਂ,
ਕਰ ਦੇਂਦੀਆਂ ਬੇੜੇ ਨੇ ਪਾਰ।