ਰਾਜਾ ਧਿਆਨ ਸਿੰਘ/੧੬

ਵਿਕੀਸਰੋਤ ਤੋਂ

੧੬.

ਮਹਾਰਾਣੀ ਚੰਦ ਕੌਰ ਤਖਤ ਪਰ ਬਹਿ ਤਾਂ ਗਈ ਪਰ ਬਹੁਤਾ ਚਿਰ ਰਾਜ ਕਰਨਾ ਇਸ ਦੇ ਭਾਗਾਂ ਵਿਚ ਨਹੀਂ ਸੀ। ਰਾਜਾ ਧਿਆਨ ਸਿੰਘ ਤੇ ਰਾਜਾ ਸ਼ੇਰ ਸਿੰਘ ਆਪ ਤਾਂ ਲਾਹੌਰ ਵਿਚੋਂ ਚਲੇ ਗਏ ਸਨ ਪਰ ਆਪਣੇ ਏਜੰਟ ਪਾਸਾ ਪਲਟਣ ਲਈ ਮੈਦਾਨ ਤਿਆਰ ਕਰਨ ਲਈ ਲਾਹੌਰ ਵਿਚ ਛੱਡ ਗਏ ਸਨ। ਰਾਜਾ ਗੁਲਾਬ ਸਿੰਘ ਹਾਲਾਂ ਤਕ ਮਹਾਰਾਣੀ ਚੰਦ ਕੌਰ ਦੀ ਹਮਾਇਤੀ ਬਣਿਆ ਹੋਇਆ ਸੀ, ਜਦ ਕਿ ਰਾਜਾ ਹੀਰਾ ਸਿੰਘ ਖਾਲਸਾ ਫੌਜ ਨੂੰ ਮਹਾਰਾਣੀ ਵਿਰੁਧ ਭੜਕਾਉਣ ਵਿਚ ਰੁਝਿਆ ਹੋਇਆ ਸੀ। ਉਸਦੇ ਨਾਲ ਹੀ ਸ਼ੇਰ ਸਿੰਘ ਦਾ ਏਜੰਟ ਸ: ਜਵਾਲਾ ਸਿੰਘ ਫੌਜਾਂ ਨੂੰ ਸ਼ੇਰ ਸਿੰਘ ਦੇ ਹੱਕ ਵਿਚ ਕਰ ਰਿਹਾ ਸੀ। ਉਸ ਨੇ ਛੇਤੀ ਹੀ ਪੈਸੇ ਤੇ ਸਿਆਣਪ ਨਾਲ ਬਹੁਤ ਸਾਰੇ ਅਫਸਰਾਂ ਨੂੰ ਆਪਣਾ ਹੱਥ ਠੋਕਾ ਬਣਾ ਲਿਆਂ। ਹੁਣ ਫੌਜਾਂ ਵਿਚ ਇਹ ਚਰਚਾ ਆਮ ਚਲ ਰਹੀ ਸੀ ਕਿ ‘‘ਬਾਹਦਰ ਸਿਖਾਂ ਨੂੰ ਔਰਤ ਦੇ ਰਾਜ ਵਿਚ ਰਹਿਣਾ ਨਹੀਂ ਸੋਭਦਾ’’ ਇਸਦੇ ਨਾਲ ਹੀ ਥਾਂ ਥਾਂ ਇਹ ਭੀ ਕਿਹਾ ਜਾ ਰਿਹਾ ਸੀ ਕਿ ਮਹਾਰਾਣੀ ਚੰਦ ਕੌਰ ਨੇ ਤਖਤ ਪਰ ਬਹਿ ਕੇ ਫੌਜਾਂ ਨੂੰ ਕਖ ਭੀ ਇਨਾਮ ਨਹੀਂ ਦਿਤਾ, ਜੇ ਸ਼ੇਰ ਸਿੰਘ ਤਖਤ ਪਰ ਬਹਿੰਦਾ ਤਾਂ ਫੌਜੀਆਂ ਨੂੰ ਗਹਿਰੇ ਗੱਫੇ ਮਿਲਦੇ। ਆਖਰ ਇਸ ਤਰ੍ਹਾਂ ਡੋਗਰਿਆਂ ਤੇ ਸ਼ੇਰ ਸਿੰਘ ਨੇ ਫਿਫਥ ਕਾਲਮ ਨੇ ਰਾਜਾ ਸ਼ੇਰ ਸਿੰਘ ਲਈ ਮੈਦਾਨ ਬਣਾ ਹੀ ਲਿਆ। ਇਕ ਦਿਨ ਫੌਜੀ ਸ੍ਰਦਾਰਾਂ ਦੀ ਇਕ ਗੁਪਤ ਸਭਾ ਸ਼ਾਲਾਮਾਰ ਬਾਗ ਵਿਚ ਹੋਈ, ਇਸ ਵਿਚ ਜਵਾਲਾ ਸਿੰਘ ਤੋਂ ਬਿਨਾਂ ਰਾਜਾ ਹੀਰਾ ਸਿੰਘ ਨੇ ਇਸ ਇਕੱਠ ਵਿਚ ਬਹੁਤ ਭੜਕਾਊ ਤਕੀਰਰ ਕੀਤੀ। ਉਸਨੇ ਕਿਹਾ- ‘‘ਸਾਡੇ ਲਈ ਸ਼ਰਮ ਦੀ ਗੱਲ ਏ ਕਿ ਮਰਦ ਤੇ ਸਿੰਘ ਹੋ ਕੇ ਇਕ ਐਰਤ ਦੇ ਹੁਕਮ ਵਿਚ ਚਲਦੇ ਹਾਂ। ਔਰਤ ਭੀ ਉਹ ਕਿ ਜਿਸ ਨੇ ਫੌਜੀਆਂ ਨੂੰ ਇਕ ਪੈਸਾ ਭੀ ਇਨਾਮ ਨਹੀਂ ਦਿਤਾ। ਸਮਝ ਨਹੀਂ ਆਉਂਦੀ ਕਿ ਜਦ ਸ਼ੇਰੇ ਪੰਜਾਬ ਦਾ ਸਾਹਿਬਜ਼ਾਦਾ ਕੰਵਰ ਸ਼ੇਰ ਸਿੰਘ ਮੌਜੂਦ ਹੈ ਤਾਂ ਸਿਖ ਰਾਜ ਦਾ ਵਾਲੀ ਉਸਨੂੰ ਕਿਉਂ ਨਾ ਬਣਾਇਆ ਜਾਵੇ? ਕਿਉਂ ਇਕ ਔਰਤ ਦੀ ਤਾਬੇਦਾਰੀ ਵਿਚ ਇਸ ਰਾਜ ਦੇ ਸਤਿਕਾਰ ਨੂੰ ਘਟਾਇਆ ਜਾਵੇ।’’

ਰਾਜਾ ਹੀਰਾ ਸਿੰਘ ਦੀ ਇਹ ਤਕਰੀਰ ਕੰਮ ਕਰ ਗਈ, ਫੌਜਾਂ ਨੇ ਰਾਜਾ ਸ਼ੇਰ ਸਿੰਘ ਦੀ ਸਹਾਇਤਾ ਕਰਨੀ ਪ੍ਰਵਾਨ ਕਰ ਲਈ। ਮਹਾਰਾਣੀ ਚੰਦ ਕੌਰ ਨੂੰ ਤਖਤ ਪਰ ਬੈਠੇ ਹਾਲਾਂ ਦੋ ਮਹੀਨੇ ਭੀ ਨਹੀਂ ਸਨ ਹੋਏ ਕਿ ਉਸਦੀ ਬਰਬਾਦੀ ਦੇ ਸਮਾਨ ਹੋਣ ਲਗੇ। ਵਜ਼ੀਰ ਬਨਣ ਦੇ ਖਿਆਲ ਵਿਚ ਮਸਤ ਸ: ਜਵਾਲਾ ਸਿੰਘ ਨੇ ਦਿਨ ਰਾਤ ਇਕ ਕਰਕੇ ਫੌਜਾਂ ਨੂੰ ਸ਼ੇਰ ਸਿੰਘ ਦੇ ਹੱਕ ਵਿਚ ਕਰ ਲਿਆ ਤੇ ਬਟਾਲੇ ਤੋਂ ਉਸਨੂੰ ਸੱਦ ਭੇਜਿਆ। ਸੁਨੇਹਾ ਮਿਲਦੇ ਹੀ ਕੋਈ ਤਿੰਨ ਕੁ ਸੌ ਆਦਮੀ ਨਾਲ ਲੈ ਕੇ ਰਾਜਾ ਸ਼ੇਰ ਸਿੰਘ ਲਾਹੌਰ ਦੇ ਬਾਹਰ ਸ਼ਾਲਾਮਾਰ ਬਾਗ ਵਿਚ ਆਣ ਉਤਰਿਆ। ਸ: ਜਵਾਲਾ ਸਿੰਘ ਪਹਿਲਾਂ ਹੀ ਉਥੇ ਪੁਜ ਚੁਕਿਆ ਸੀ। ਪਹਿਲਾਂ ਅੰਗਰੇਜ਼ੀ ਰਾਜ ਦੂਤ ਕਲਾਰਕ ਦੀ ਰਜ਼ਾਮੰਦੀ ਪ੍ਰਾਪਤ ਕੀਤੀ ਗਈ, ਉਸਦੇ ਪਿਛੋਂ ਖਾਲਸਾ ਫੌਜ ਦੀ ਛਾਉਣੀ ਵਿਚ ਸ: ਜਵਾਲਾ ਸਿੰਘ ਨੂੰ ਭੇਜ ਕੇ ਉਨ੍ਹਾਂ ਦੀ ਪ੍ਰਵਾਨਗੀ ਲਈ ਗਈ। ਇਹ ਸਾਰਾ ਕੰਮ ਇਕੋ ਦਿਨ ਵਿਚ ਹੋ ਗਿਆ; ਤੇ ਅਗਲੇ ਦਿਨ ਸਵੇਰੇ ਹੀ ਉਹ ਜਨਰਲ ਐਵੀਟੇਬਲ ਦੇ ਘਰ ਜੋ ਛੋਟਾ ਜਿਹਾ ਕਿਲਾ ਸੀ, ਆਣ ਉਤਰਿਆ। ਏਥੇ ਫੌਜ ਦੇ ਸਾਰੇ ਪੰਚ ਤੇ ਸਰਦਾਰ, ਜਨਰਲ ਵੰਤੂਰਾਂ ਤੇ ਰਾਜਾ ਸੁਚੇਤ ਸਿੰਘ ਸਮੇਤ ਉਸਨੂੰ ਆਣ ਮਿਲੇ। ਇਥੇ ਹੀ ਸ੍ਰਦਾਰਾਂ ਨੇ ਨਜ਼ਰਾਨੇ ਦਿਤੇ ਤੇ ਇਕ ਸੌ ਇਕ ਤੋਪਾਂ ਦੀ ਸਲਾਮੀ ਦੇ ਕੇ ਸ਼ੇਰ ਸਿੰਘ ਦੇ ਪੰਜਾਬ ਦਾ ਬਾਦਸ਼ਾਹ ਹੋਣ ਦਾ ਏਲਾਨ ਕੀਤਾ ਗਿਆ।

ਪਰ ਇਥੇ ਹੀ ਗਲ ਨਹੀਂ ਮੁਕੀ। ਸ਼ੇਰ ਸਿੰਘ ਨੇ ਜਵਾਲਾ ਸਿੰਘ ਨਾਲ ਇਕਰਾਰ ਕੀਤਾ ਹੋਇਆ ਸੀ ਕਿ ਜੇ ਉਹ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ ਤਖਤ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ ਤਾਂ ਉਸਨੂੰ ਵਜ਼ੀਰ ਬਣਾਵੇਗਾ। ਦੂਜੇ ਪਾਸੇ ਡੋਗਰੇ ਵੀ ਇਸ ਗੱਲ ਤੋਂ ਅਵੇਸਲੇ ਨਹੀਂ ਸਨ। ਰਾਜਾ ਹੀਰਾ ਸਿੰਘ ਘੜੀ ਘੜੀ ਦੀ ਖਬਰ ਜੰਮੂ ਵਿਚ ਬੈਠੇ ਰਾਜਾ ਧਿਆਨ ਸਿੰਘ ਨੂੰ ਭੇਜ ਰਿਹਾ ਸੀ। ਇਸ ਲਈ ਰਾਜਾ ਸ਼ੇਰ ਸਿੰਘ ਨੂੰ ਸ: ਜਵਾਲਾ ਸਿੰਘ ਦੇ ਸੁਨੇਹੇ ਦੇ ਨਾਲ ਹੀ ਰਾਜਾ ਧਿਆਨ ਸਿੰਘ ਦੀ ਚਿੱਠੀ ਭੀ ਪੁਜੀ ਕਿ, "ਜੋ ਰਾਜ ਲੈਣਾ ਹੈ ਤਾਂ ਝਟ ਪਟ ਲਾਹੌਰ ਜੋ । ਪਰ ਏਧਰ ਰਾਜਾ ਸ਼ੇਰ ਸਿੰਘ ਦੇ ਬਾਦਸ਼ਾਹ ਹੋਣ ਦਾ ਏਲਾਨ ਭੀ ਹੋ ਚੁਕਿਆ ਹੈ ਤੇ ਰਾਜਾ ਧਿਆਨ ਸਿੰਘ ਹਾਲਾਂ ਤਕ ਨਹੀਂ ਪੁਜਿਆ ।
ਮਹਾਰਾਣੀ ਚੰਦ ਕੌਰ ਪਤੀ ਤੇ ਪਤਰ ਦੀ ਮੌਤ ਦੇ ਗੰਮ ਨਾਲ ਅਗ ਹੀ ਨਿਢਾਲ ਹੋਈ ਹੋਈ ਸੀ । ਇਸ ਤਰ੍ਹਾਂ ਸ਼ੇਰ ਸਿੰਘ ਨੇ ਡੋਗਰਿਆਂ ਦੀ ਸਹਾਇਤਾ ਤੋਂ ਬਿਨਾਂ ਹੀ ਤਖ਼ਤ ਲੈ ਲੈਣਾ ਸੀ ਤੇ ਡੋਗਰਿਆਂ ਦੀ ਲਾਹੌਰ ਵਿਚ ਕੋਈ ਇਜ਼ਤ ਬਾਕੀ ਨਹੀਂ ਸੀ ਰਹਿੰਦੀ । ਇਸ ਲਈ ਗੁਲਾਬ ਹਿੰਘ ਨੇ ਮਹਾਰਾਣੀ ਨੂੰ ਚੁਕ ਚੁਕਾਕੇ ਤੇ ਉਸਦੀ ਸਹਾਇਤਾ ਦਾ ਇਕਰਾਰ ਕਰਕੇ ਮੁਕਾਬਲੇ ਲਈ ਤਿਆਰ ਕਰ ਹੀ ਲਿਆ; ਤੇ ਕੁਝ ਫੌਜ ਲੈ ਕੇ ਕਿਲਾ ਮੱਲ ਕੇ ਬਹਿ ਗਿਆ । ਕਿਲ ਦੇ ਉਪਰ ਤੋਪਾਂ ਬੀੜ ਦਿਤੀਆਂ ਗਈਆਂ।
ਦੂਜੇ ਪਾਸ ਬਾਹਰਲੀ ਫੌਜ ਸ਼ੇਰ ਸਿੰਘ ਨਾਲ ਆਣ ਮਿਲੀ । ਉਸਨੇ ਇਸਲਈ ਦਿਲ ਖੋਹਲ ਕੇ ਫੌਜਾਂ ਵਿਚ ਰੁਪਿਆਂ ਵੰਡਿਆ ਸੀ।
ਸਮੇਂ ਦੇ ਰੰਗ ਹਨ ਕਿ ਜਿਹੜੀ ਖਾਲਸਾ ਫੌਜ ਨੇ ਕਾਬਲ ਦੀਆਂ ਕੰਧਾਂ ਤਕ ਸਿਖ ਰਾਜ ਦਾ ਝੰਡਾ ਜਾ ਗੱਡਿਆ; ਅੱਜ ਉਹ ਉਸੇ ਰਾਜ ਨੂੰ ਬਰਬਾਦ ਕਰਨ ਲਈ ਆਪਸ ਵਿੱਚ ਲੜਨ ਮਰਨ ਲਈ ਤਿਆਰ ਹੈ ! ਕਿਸ ਦੇਸ਼ ਦੀ ਇਸ ਤੋਂ ਵਧ ਬਦਕਿਸਮਤੀ ਹੋਰ ਕੀ ਹੋ ਸਕਦੀ ਏ।
ਰਾਜਾ ਸ਼ੇਰ ਸਿੰਘ ਦੀ ਫੌਜ ਮਾਰੇ ਮਾਰ ਕਰਦੀ ਕਿਲੇ ਵਲ ਵਧਣ ਲੱਗੀ । ਅਗੋਂ ਕਿਲੇ ਦੀਆਂ ਤੋਪਾਂ ਨੇ ਭੀ ਅੱਗ ਉਗਲਨੀ ਸ਼ੁਰੂ ਕਰ ਦਿਤੀ। ਜੰਗ ਦਾ ਨਾਦ ਵੱਜਿਆ, ਨੰਗਾ ਖੂਨੀ ਨਾਚ ਸ਼ੁਰੂ ਹੋਇਆ ਤੇ ਸੂਰਮਿਆਂ ਦੇ ਖੂਨ ਨਾਲ ਧਰਤੀ ਲਟਲ ਹੋ ਗਈ ।
ਇਹ ਖੂਨੀ-ਜੰਗ ਇਕ ਦਿਨ ਨਹੀਂ, ਦੋ ਦਿਨ ਨਹੀਂ ਪੂਰੇ ਪੰਜ ਦਿਨ ਜਾਰੀ ਰਹੀ ਪਰ ਲਾਹੌਰ ਦਾ ਸ਼ਾਹੀ ਕਿਲਾ ਸ਼ੇਰ ਸਿੰਘ ਦੇ ਹੱਥ ਨਹੀਂ ਆਇਆ, ਉਸਦੇ ਹਜ਼ਾਰਾਂ ਜਵਾਨ ਮੌਤ ਦੇ ਮੂੰਹ ਵਿਚ ਚਲ ਗਏ।
ਇਤਨੇ ਨੂੰ ਰਾਜਾ ਗੁਲਾਬ ਸਿੰਘ ਦਾ ਸੁਨੇਹਾ ਪੁਜਣ ਪਰ ਰਾਜਾ ਧਿਆਨ ਸਿੰਘ ਭੀ ਲਾਹੌਰ ਪੁਜ ਗਿਆ । ਸੁਲਹ ਦੀ ਗਲ ਬਾਤ ਸ਼ੁਰੂ ਹੋਈ । ਰਾਜਾ ਸ਼ੇਰ ਸਿੰਘ ਲਈ ਸਭ ਕੁਝ ਕਰਨ ਧਰਨ ਵਾਲੇ ਸ: ਜਵਾਲਾ ਸਿੰਘ ਦੀ ਹੁਣ ਕੋਈ ਪੁਛ ਪ੍ਰਤੀਤ ਨਹੀਂ ਸੀ ਦਿਸਦੀ। ਵੱਡਾ ਭਰਾ ਰਾਜਾ ਗੁਲਾਬ ਸਿੰਘ ਮਹਾਰਾਣੀ ਚੰਦ ਕੌਰ ਦਾ ਕਰਤਾ ਧਰਤਾ ਬਣਿਆ ਹੋਇਆ ਸੀ ਤੇ ਰਾਜਾ ਸ਼ੇਰ ਸਿੰਘ ਵਲੋਂ ਰਾਜਾ ਧਿਆਨ ਸਿੰਘ ਗਲ ਬਾਤ ਕਰ ਰਿਹਾ ਸੀ । ਗਲ ਕੀ ਪੰਜਾਬ ਦੀ ਕਿਸਮਤ ਇਸ ਸਮੇਂ ਪੂਰੀ ਤਰ੍ਹਾਂ ਇਨ੍ਹਾਂ ਡੋਗਰਾ ਭਰਾਵਾਂ ਦੀ ਮੁਠੀ ਵਿਚ ਬੰਦ ਸੀ ।
ਆਖਰ ਫੈਸਲਾ ਹੋ ਗਿਆ। ਰਾਜਾ ਸ਼ੇਰ ਸਿੰਘ ਪੰਜਾਬ ਦਾ ਬਾਦਸ਼ਾਹ ਤਸਲੀਮ ਕੀਤਾ ਗਿਆ, ਮਹਾਰਾਣੀ ਚੰਦ ਕੌਰ ਨੂੰ ਜਮੂੰ ਪ੍ਰਾਂਤ ਵਿਚ ੯ ਲੱਖ ਸਾਲ ਦੀ ਜਗੀਰ ਦੇਣੀ ਪਰਵਾਨ ਹੋਈ, ਫੈਸਲਾ ਹੋਇਆ ਕਿ ਮਹਾਰਾਣੀ ਚੰਦ ਕੌਰ ਤੇ ਮਹਾਰਾਜਾ ਸ਼ੇਰ ਸਿੰਘ ਦੀ ਚਾਦਰ ਨਹੀਂ ਪਵੇਗੀ ਤੇ ਚੰਦ ਕੌਰ ਦੀ ਹਾਮੀ ਫੌਜ ਨੂੰ ਕੋਈ ਸਜ਼ਾ ਨਹੀਂ ਦਿਤੀ ਜਾਵੇਗੀ ।
ਇਸ ਤਰ੍ਹਾਂ ਕੇਵਲ ਸਵਾ ਕੁ ਦੌ ਮਹੀਨੇ ਰਾਜ ਕਰਨ ਪਿਛੋਂ ਮਹਾਰਾਣੀ ਚੰਦ ਕੌਰ ਦੀ ਬਦ-ਕਿਸਮਤੀ ਦਾ ਕਾਂਡ ਫੇਰ ਸ਼ੁਰੂ ਹੋ ਗਿਆ। ਡੋਗਰੇ ਸਰਦਾਰਾਂ ਦੇ ਅਜ ਫਰੇ ਪੋ ਬਾਰਾਂ ਸਨ । ਰਾਜਾ ਗੁਲਾਬ ਸਿੰਘ ਮਹਾਰਾਣੀ ਚੌਦੇ ਕਰ ਦੀ ਜਗੀਰ ਦਾ ਸਰਪ੍ਰਸਤ ਥਾਪਿਆ ਗਿਆ ਸੀ, ਸੋ ਉਹ ਮਹਾਰਾਣੀ ਦੇ ਨਾਮ ਪਰ ਕਿਲੇ ਦੀ ਸਾਰੀ ਦੌਲਤ ਤੇ ਮਹਾਰਾਣੀ ਨੂੰ ਲੈ ਕੇ ਲਾਹੌਰ ਤੋਂ ਰਵਾਨਾ ਹੋ ਗਿਆ।
ਸਾਰਾ ਖਜ਼ਾਨਾ ਗੁਲਾਬ ਸਿੰਘ ਲੈ ਗਿਆ, ਜਦ ਮਹਾਰਾਜਾ ਸ਼ੇਰ ਸਿੰਘ ਕਿਲੇ ਵਿਚ ਗਿਆ ਤਾਂ ਖਜ਼ਾਨਾ ਖਾਲੀ ਪਿਆ ਸੀ। ਕੇਵਲ ਕੋਹਨੂਰ ਹੀਹਾਂ ਹੀ ਉਸ ਨੂੰ ਮਿਲਿਆ। ਇਸ ਲਈ ਉਸ ਨੇ ਬੜੀ ਮੁਸ਼ਕਲ ਨਾਲ ਫੌਜ ਨਾਲ ਕੀਤੇ ਇਕਰਾਰ ਪੂਰੇ ਕੀਤੇ। ਸ: ਜਵਾਲਾ ਸਿੰਘ ਦੀ ਆਸ ਵਿਚੇ ਰਹਿ ਗਈ। ਮਹਾਰਾਜਾ ਸ਼ੇਰ ਸਿੰਘ ਦੇ ਗੱਦੀ ਬਹਿੰਦੇ ਹੀ ਧਿਆਨ ਸਿੰਘ ਨੇ ਫੇਰ ਵਜ਼ੀਰੀ ਦਾ ਕਲਮ ਦਾਨ ਸੰਭਾਲ ਲਿਆ । ਹੁਣ ਫੇਰ ਉਸਦੀਆਂ ਚੜ੍ਹਦੀਆਂ ਕਲਾਂ ਦੇ ਦਿਨ ਸਨ, ਸੰਧਾਵਾਲੀਆ ਤੇ ਹੋਰ ਸਿਖ ਸ੍ਦਾਰਾਂ ਤੋਂ ਉਸ ਨੇ ਗਿਣ ਗਿਣ ਕੇ ਬਦਲੇ ਲਏ । ਉਸ ਦੇ ਵਿਰੋਧੀ ਸਰਦਾਰਾਂ ਵਿਚੋਂ ਕੁਝ ਭਜ ਗਏ, ਕੁਝ ਕੈਦ ਕਰ ਲਏ ਗਏ ਤੇ ਕੁਝ ਗੁਪਤ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿਤੇ ਗਏ।
ਮਹਾਰਾਜਾ ਸ਼ੇਰ ਸਿੰਘ ਨੂੰ ਗਲਤ ਫਹਿਮੀ ਵਿਚ ਪਾ ਕੇ ਸ: ਜਵਾਲਾ ਸਿੰਘ ਨੂੰ ਕੈਦ ਕਰ ਲਿਆ ਤੇ ਸ਼ੇਖ਼ੁਪੂਰੇ ਭੇਜ ਕੇ ਦੂਜੀ ਦੁਨੀਆਂ ਨੂੰ ਤੋਰ ਦਿਤਾ ਗਿਆ। ਹੁਣ ਮਹਾਰਾਜਾ ਸ਼ੇਰ ਸਿੰਘ ਦੇ ਨਾਮ ਪਰ ਇਕ ਤਰ੍ਹਾਂ ਨਾਲ ਰਾਜਾ ਧਿਆਨ ਸਿੰਘ ਹੀ ਪੰਜਾਬ ਦਾ ਖੁਦਮੁਖਤਾਰ ਬਾਦਸ਼ਾਹ ਸੀ । ਉਸ ਦੇ ਹੱਥ ਵਿਚ ਹੀ ਇਸ ਵਿਸ਼ਾਲ ਰਾਜ ਦੀ ਸਿਆਹੀ ਸੀ ਤੇ ਉਸ ਦੇ ਹੱਥ ਵਿਚ ਹੀ ਸੁਫੈਦੀ ।