ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ/ਬੁਰਾ

ਵਿਕੀਸਰੋਤ ਤੋਂ
Jump to navigation Jump to search

ਬੁਰਾ

ਸਿੜ੍ਹੀ ਕਦੋਂ ਦੀ ਤਿਆਰ ਸੀ। ਵੱਡੀ ਕੁੜੀ ਹਮੀਰੋ ਨੇ ਪੇਟੀ ਵਿਚੋਂ ਕੱਫਣ ਵੀ ਕੱਢ ਰੱਖਿਆ ਸੀ। ਆਂਢੀ-ਗੁਆਂਢੀ ਤੇ ਰਿਸ਼ਤੇਦਾਰ ਬੱਸ ਜਗਰੂਪ ਨੂੰ ਉਡੀਕ ਰਹੇ ਸਨ। ਉਹ ਆਵੇ ਤਾਂ ਫੁੱਮਣ ਸੂ ਨੂੰ ਆਖ਼ਰੀ ਇਸ਼ਨਾਨ ਕਰਵਾ ਕੇ ਸਿੜੀ ਉੱਤੇ ਪਾਇਆ ਜਾਵੇ।ਉਹਦੀ ਲੋਥ ਗਦੈਲਾ ਵਿਛਾ ਕੇ ਭੁੰਜੇ ਵਰਾਂਢੇ ਵਿੱਚ ਰੱਖੀ ਹੋਈ ਸੀ।ਉੱਤੇ ਚਿੱਟੀ ਚਾਦਰ ਦੇ ਕੇ ਮੁੰਹ ਢਕਿਆ ਹੋਇਆ। ਖੇਤਾਂ ਦਾ ਕੰਮ ਛੱਡ ਕੇ ਬੈਠੇ ਲੋਕ ਅੱਕਲਕਾਣ ਹੋਏ ਪਏ ਸਨ। ਅੱਸੂ-ਕੱਤੇ ਦੀ ਰੁੱਤ ਸੀ। ਇਨ੍ਹਾਂ ਦਿਨਾਂ ਵਿੱਚ ਕਦੋਂ ਕਿਸੇ ਨੂੰ ਵਿਹਲ ਹੁੰਦੀ ਹੈ। ਇੱਕ ਬੱਸ ਭਾਈਚਾਰਾ ਨਿਭਾਉਣਾ ਸੀ। ਝੁੰਮਣ ਨੂੰ ਮਰ ਗਿਆ ਹੈ। ਚਾਰ ਬੰਦੇ ਸ਼ਰੀਕੇ-ਕਬੀਲੇ ਦੇ ਘਰ ਆ ਕੇ ਬੈਠਣੇ ਜ਼ਰੂਰੀ ਸਨ। ਸਿਵਿਆਂ ਤੱਕ ਅਰਥੀ ਨਾਲ ਜਾਣਾ ਤੇ ਬੰਦੇ ਦੇ ਦਾਹ-ਸਸਕਾਰ ਵਿੱਚ ਚਿਤਾਅ ਉੱਤੇ ਡੱਕਾ ਤੋੜ ਕੇ ਸੁੱਟਣਾ ਭਾਈਆਂ ਦਾ ਫਰਜ਼ ਸੀ। ਖੇਤਾਂ ਦਾ ਕੰਮ, ਕੰਮ ਤਾਂ ਮੁੱਕਦੇ ਹੀ ਨਹੀਂ।

ਉਹ ਦੋ ਮਹੀਨਿਆਂ ਤੋਂ ਢਿੱਲਾ ਸੀ। ਐਨਾ ਢਿੱਲਾ ਨਹੀਂ ਸੀ ਕਿ ਮੁੱਕ ਹੀ ਜਾਵੇ। ਬੀਮਾਰੀ ਵੀ ਕੋਈ ਖ਼ਾਸ ਨਹੀਂ ਸੀ। ਬੱਸ ਚੁੱਪ-ਚਾਪ ਜਿਹਾ ਰਹਿੰਦਾ।ਪਿੰਡ ਵਿੱਚ ਗੇੜਾ ਮਾਰਨਾ ਛੱਡ ਦਿੱਤਾ। ਘਰ ਦੀ ਬੈਠਕ ਵਿੱਚ ਮੰਜੇ ਉੱਤੇ ਪਿਆ ਰਹਿੰਦਾ। ਮਨ ਵਿੱਚ ਪਤਾ ਨਹੀਂ ਕੀ ਗਿਣਤੀਆਂ-ਮਿਣਤੀਆਂ ਕਰਦਾ। ਛੱਤ ਵੱਲ ਖ਼ਾਲੀ-ਖ਼ਾਲੀ ਅੱਖਾਂ ਨਾਲ ਝਾਕੀ ਜਾਂਦਾ ਜਾਂ ਅੱਖਾਂ ਮੀਚ ਲੈਂਦਾ। ਜਿਵੇਂ ਸੌਣ ਦੀ ਕੋਸ਼ਿਸ਼ ਕਰਦਾ ਹੋਵੇ। ਉਹਨੂੰ ਨੀਂਦ ਵੀ ਨਹੀਂ ਸੀ ਆਉਂਦੀ। ਇੱਕ ਬੇਚੈਨੀ ਸੀ ਜੋ ਆਪਣੇ ਆਪ ਵਿੱਚ ਹੀ ਰਿੱਝਦੀ-ਪੱਕਦੀ ਰਹਿੰਦੀ। ਬੇਚੈਨੀ ਜਿਸ ਦਾ ਨਿਕਾਸ ਨਹੀਂ ਸੀ। ਲੰਮੀ ਉਮਰ ਦੀ ਬੇਚੈਨੀ। ਉਹਨੂੰ ਭੁੱਖ ਘੱਟ ਲੱਗਦੀ। ਦੋ ਫੁਲਕੇ ਉਹਦੀ ਪੂਰੀ ਖ਼ੁਰਾਕ ਸੀ। ਚਾਹ ਦੀਆਂ ਚਾਰ ਘੁੱਟਾਂ ਦਿਨ ਭਰ ਦਾ ਧਰਵਾਸ। ਕਾਲਜੇ ਦੀ ਇੱਕੋਂ ਖੋਹ-ਕੀ ਖੱਟਿਆਉਹਨੇ ਮੁੰਡਾ ਜੰਮ ਕੇ? ਮੁੰਡਾ ਕੀ ਤੇ ਕੁੜੀ ਕੀ? ਕੀ ਫ਼ਰਕ ਪੈਂਦਾ ਜੇ ਚਾਰੇ ਕੁੜੀਆਂ ਹੁੰਦੀਆਂ? ਮੁੰਡਾ ਤਾਂ ਸਾਲਾ ਝੋਰਾ ਲਾ ਗਿਆ। ਸਰੀਰ ਦਾ ਬਾਲਣ ਬਣਾ ਦਿੱਤਾ ਮੁੰਡੇ ਨੇ।"

ਉਹਦੀ ਉਮਰ ਕੋਈ ਖ਼ਾਸ ਵੱਡੀ ਨਹੀਂ ਸੀ, ਬੱਸ ਸੱਠ ਮਸਾਂ। ਸੱਠਾਂ ਦੀ ਉਮਰ ਵਿੱਚ ਕੌਣ ਮਰਦਾ ਹੈ। ਜਦੋਂ ਕਿ ਬੀਮਾਰੀ ਠੀਮਾਰੀ ਵੀ ਕੋਈ ਨਾ ਹੋਵੇ। ਪਰ ਉਹਦੇ ਕਾਲਜੇ ਦੀ ਖੁਰਚਣ .....। ਮੱਥੇ ਦੀ ਠੀਕਰੀ ਤਿੜਕ-ਤਿੜਕ ਜਾਂਦੀ।

ਜਗਰੂਪ ਦੂਰ ਸ਼ਹਿਰ ਰਹਿੰਦਾ ਸੀ। ਕਦੇ ਕਦੇ ਪਿੰਡ ਦਾ ਗੇੜਾ ਮਾਰਦਾ। ਜਦੋਂ ਵੀ ਆਉਂਦਾ, ਲੜ ਝਗੜ ਕੇ ਜਾਂਦਾ। ਅੱਜ ਕੱਲ੍ਹ ਸ਼ਹਿਰ ਵਿੱਚ ਉਹਦਾ ਕਾਰੋਬਾਰ ਸੀ, ਕਿਸੇ ਨੂੰ ਕੋਈ ਪਤਾ ਨਹੀਂ ਸੀ। ਛੋਟਾ ਇੱਕ ਮਕਾਨ, ਦੋ ਬੱਚੇ-ਇੱਕ ਮੁੰਡਾ, ਤੇ ਕੁੜੀ ਤੇ ਉਹਦੀ ਘਰ ਵਾਲੀ।ਮੁੰਡਾ-ਕੁੜੀ ਸਕੂਲ ਜਾਂਦੇ। ਬਹੂ ਜਗਰੂਪ ਨਾਲੋਂ ਵੀ ਵੱਧ ਅੱਗ ਦੀ ਨਾਲ ਸੀ।ਪੁਲਸੀਏ ਦੀ ਧੀ ਸੀ। ਸੱਸ-ਸਹੁਰੇ ਉੱਤੇ ਹੁਕਮ ਚਲਾਉਂਦੀ ਸੀ। ਦਸ ਦਿਨ ਮਸਾਂ ਕੱਟੇ।ਅਖ਼ੀਰ ਔਹ ਜਾ ਬੈਠੀ ਦੂਰ ਸ਼ਹਿਰ ਜਾ ਕੇ। ਕੁੰਮਣ ਨੂੰ ਸੋਚਦਾ, ਨੂੰਹ ਉਹਦੇ ਪੁੱਤ ਨੂੰ ਖਾ ਗਈ। ਡੈਣ ਕਿਤੋਂ ਦੀ। ਸੱਸ ਨੂੰ ਕੁਫ਼ਰ ਤੋਲਦੀ। ਨਿੱਤ ਝਗੜਾ-ਧੀਆਂ ਨੂੰ ਐਨਾਂ ਦਿਨੀ ਐਂ, ਮਗਰੋਂ ਕੀ ਰਹਿ ਜੂਗਾ ਫੇਰ? ਮੇਰੇ ਜੁਆਕਾਂ ਨੂੰ ਝੂਠਾ ਫੜਾਏਂਗੀ ਇੱਕ ਦਿਨ।

‘ਧੀਆਂ ਦਾ ਹੱਕ ਹੁੰਦੈ, ਭਾਈ। ਧੀਆਂ ਤਾਂ ਸਾਰੀ ਉਮਰ ਜਾਂਦੀਆਂ ਨੇ, ਪਿਓ ਦੇ ਘ। ਧੀਆਂ ਨੇ ਕਿਹੜਾ ਜ਼ਮੀਨ ਵੰਡਾਅ ਲੈਣੀ ਐ । ਚਤਿੰਨ ਕੁਰ ਠੋਕ ਕੇ ਜਵਾਬ ਦਿੰਦੀ। ਉਹ ਕਿਉਂ ਝਿਪਦੀ ਨੂੰਹ ਤੋਂ? ਨੂੰਹ ਦਾ ਕੀ ਹੱਕ ਹੁੰਦੈ ਬੋਲਣ ਦਾ? ਉਹ ਜੋ ਮਰਜ਼ੀ ਦੇਵੇ ਧੀਆਂ ਨੂੰ। ਕੱਲ੍ਹ ਦੀ ਭੂਤਨੀ ਸਿਵਿਆ ਵਿੱਚ ਅੱਧ ਕਰਨ ਨੂੰ ਫਿਰਦੀ ਹੈ। ਅੱਜ ਤੋਂ ਹੀ ਘਰ-ਬਾਰਨ ਬਣਨ ਨੂੰ ਤਕਾਉਂਦੀ ਹੈ।

‘ਜ਼ਮੀਨਾਂ ਨੂੰ ਕੀ ਮੁਰੱਬੇ ਬਸੇ ਜਾਂਦੇ ਐ? ਚਾਰ ਡਲੇ ਨੇ ਮਿੱਟੀ ਦੇ। ਇਹ ਵੀ ਫੜਾਈਂ ਇੱਕ ਦਿਨ, ਤਿੰਨਾਂ ਨੂੰ ਨੂੰਹ ਨਿਹੋਰਾ ਦਿੰਦੀ।

‘ਦਸ ਕੀਲੇ ਐ, ਥੋੜ੍ਹੀ ਹੁੰਦੀ ਐ ਦਸ ਕੀਲੇ? ਆਖ਼ਰ ਨੂੰ ਥੋਡੀ ਐ ਭਾਈ। ਧੀਆਂ ਦਾ ਤਾਂ ਬੱਸ ਝੱਗਾ ਚੁੰਨੀ ਐ। ਕਦੇ ਚਤਿੰਨ ਕੁਰ ਢੋਲੀ ਪੈ ਕੇ ਆਖਦੀ।

ਦਸ ਦੀ ਦਸ ਕਿੱਲੇ ਜ਼ਮੀਨ ਇਕੱਠੀ ਸੀ।ਵਿੱਚ ਮੋਟਰ ਲੱਗੀ ਹੋਈ। ਮੋਘੇ ਜਿੰਨਾ ਪਾਣੀ ਸੁੱਟਦੀ। ਕੱਸੀ ਦਾ ਪਾਣੀ ਵੀ ਲੱਗਦਾ। ਪਾਣੀ ਦੀ ਕੋਈ ਟੋਟ ਨਹੀਂ ਸੀ। ਧਰਤੀ ਵੀ ਚੰਗੀ ਸੀ। ਕਣਕਾਂ ਤੇ ਜੀਰੀਆਂ ਦੇ ਅੰਬਾਰ ਲੱਗ ਜਾਂਦੇ। ਫੁੱਮਣ ਨੂੰ ਤਕੜਾ ਜੱਟ ਸੀ। ਸੁਖੀ ਸੀ। ਚੌੜਾ ਹੋ ਕੇ ਸੱਥ ਵਿੱਚ ਬੈਠਦਾ। ਪਰ ਫੇਰ ਪੁੱਤ ਨੇ ਖੂੰਜੇ ਲਾ ਕੇ ਰੱਖ ਦਿੱਤਾ ਉਹਨੂੰ।

ਪਹਿਲਾਂ ਹਮੀਰੋ ਜੰਮੀ ਸੀ, ਫੇਰ ਜੰਗੀਰੋ। ਜਗਰੂਪ ਤੀਜੇ ਥਾਂ ਉੱਤੇ ਸੀ। ਫੁੱਮਣ ਨੂੰ ਆਖਦਾ ਹੁੰਦਾਵਣੀ 'ਚ ਸ਼ੇਰ ਇਕੋ ਬਹੁਤ ਹੁੰਦੈ। ਹੁਣ ਬੱਸ।'

ਚਤਿੰਨ ਕੁਰ ਦੀ ਜ਼ਿੰਦ-ਕੱਲੀ ਹੋਵੇ ਨਾ ਵਣਾਂ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ।ਜੋੜੀ ਚਾਹੀਦੀ ਐ। ਭਾਈ ਬਾਹਾਂ ਹੁੰਦੇ ਨੇ।” ਸ਼ਿੰਦਰੋ ਆਈ ਫੇਰ। ਜਗਰੂਪ ਸ਼ੇਰ-ਪੁੱਤ ਹੋਰ ਲਾਡਲਾ ਹੋ ਗਿਆ।

ਔਖਾ ਸੀ ਖੇਤੀ ਦਾ ਕੰਮ। ਫੁੱਮਣ ਨੂੰ ਚਾਹੁੰਦਾ ਸੀ, ਜਗਰੂਪ ਪੜ੍ਹ ਜਾਵੇ। ਕੋਈ ਅਫ਼ਸਰ ਬਣੇ ਤੇ ਛਾਂ ਵਿੱਚ ਬੈਠਿਆ ਕਰੇ। ਪਰ ਉਹ ਤਾਂ ਸੱਤਵੀਂ ਜਮਾਤ ਵਿਚੋਂ ਹੀ ਭਗੌੜਾ ਹੋ ਗਿਆ। ਬਸਤਾ ਚੁੱਕ ਕੇ ਘਰੋਂ ਤਾਂ ਤੁਰ ਪੈਂਦਾ, ਸਕੂਲ ਪਹੁੰਚਦਾ ਹੀ ਨਾ। ਜਾਂਦਾ ਵੀ ਤਾਂ ਕੋਈ ਬਹਾਨਾ ਬਣਾ ਕੇ ਸਕੂਲੋਂ ਖਿਸਕ ਜਾਂਦਾ।ਉਹਦਾ ਬਸਤਾ ਗੁਆਂਢੀ ਮੁੰਡੇ ਘਰ ਛੱਡ ਕੇ ਜਾਂਦੇ।

ਉਹ ਦਿਨੋ-ਦਿਨ ਅਲੱਥ ਹੁੰਦਾ ਗਿਆ। ਬੈਠਣ ਉਠਣ ਖਰੂਦੀ ਮੁੰਡਿਆਂ ਨਾਲ ਸੀ। ਸਕੂਲ ਦਾ ਖਹਿੜਾ ਜਮਾਂ ਹੀ ਛੱਡ ਗਿਆ। ਲੰਡੋਰ ਵਿਹਲਾ ਫਿਰਨ ਲੱਗਿਆ। ਉਲਾਂਭੇ ਆਉਂਦੇ। ਚਤਿੰਨ ਕੁਰ ਕੀਹਦੇ-ਕੀਹਦੇ ਨਾਲ ਆਢਾ ਲਾਵੇ। ਮਾਂ-ਪਿਓ ਦੋਵੇਂ ਜਿੱਚ ਹੋ ਗਏ। ਉਹ ਵੱਡੀਆਂ ਭੈਣਾਂ ਦਾ ਆਖਾ ਵੀ ਨਾ ਮੰਨਦਾ। ਖੇਤੀ ਦੇ ਕੰਮ ਵਿੱਚ ਉਹਨੂੰ ਪਾਇਆ ਹੀ ਨਹੀਂ ਗਿਆ ਸੀ। ਘਰ ਦਾ ਕੋਈ ਕੰਮ ਨਾ ਕਰਦਾ। ਮੱਝ ਨੂੰ ਪਾਣੀ ਦਿਖਾਉਣ ਟੋਭੇ ਤੱਕ ਨਾ ਜਾਂਦਾ। ਫੁੱਮਣ ਸੂ ਦਾ ਉਹਨੂੰ ਅਫ਼ਸਰ ਬਣਾਉਣ ਦਾ ਸੁਫਨਾ ਕਿਧਰੋ ਹੀ ਉੱਡ ਪੁੱਡ ਗਿਆ। ਹੁਣ ਤਾਂ ਉਹ ਇਸ ਕਾਹਲ ਵਿੱਚ ਸੀ ਕਿ ਜਗਰੂਪ ਖੇਤੀ ਕਰੇ। ਦਸ ਕਿੱਲੇ ਭੋਇੰ ਹੈ। ਡਾਕਰ ਤੇ ਸੇਂਜੂ। ਅਜਿਹੀ ਜ਼ਮੀਨ ਵਿਚੋਂ ਤਾਂ ਚਾਹੇ ਆਦਮੀ ਹਰਾ ਕਰ ਲਵੇ ਕੋਈ।ਉਹ ਕਮਾਈ ਕਰੇ ਤੇ ਆਪਣਾ ਆਪ ਸੰਭਾਲੇ। ਪਰ ਜਗਰੂਪ ਸੁਣਦਾ ਹੀ ਨਹੀਂ ਸੀ। ਫੁੱਮਣ ਸੂ ਨੇ ਉਹਨੂੰ ਨੱਥਣਾ ਚਾਹਿਆ।ਅਲਕ-ਵਹਿੜਕਾ ਹੈ, ਆਪੇ ਸੀਲ ਹੋ ਜਾਵੇਗਾ। ਚਾਰ ਡਲਿਆ ਨੂੰ ਸਾਕ ਵੀ ਹੋ ਗਿਆ। ਇੱਕ ਜੁਆਕ ਹੋ ਗਿਆ, ਫੇਰ ਦੂਜਾ ਵੀ। ਪਰ ਜਗਰੂਪ ਅਲੱਥ ਦਾ ਅਲੱਥ ਰਿਹਾ। ਘਰ ਵੜਦਾ, ਰੋਟੀ ਖਾ ਜਾਂਦਾ। ਆਉਂਦਾ, ਚਾਹ ਪੀ ਲੈਣੀ। ਜਾਂ ਅੰਦਰ ਬਹਿ ਕੇ ਬਹੂ ਨਾਲ ਗੱਲਾਂ ਮਾਰਦਾ ਰਹਿੰਦਾ। ਬਹੂ-ਮੁੰਡਾ ਦੰਦ ਕੱਢੀ ਜਾਂਦੇ।ਤਿੰਨ ਕੁਰ ਖਿਝਦੀ-ਸ਼ਰਮ ਲਾਹ ਕੇ ਕਿੱਲੇ ਟੰਗ ਤੀ ਕਮੂਤ ਨੇ।"

ਮਾਮੇ ਸਮਝਾ ਕੇ ਜਾਂਦੇ।ਉਨ੍ਹਾਂ ਦਾ ਸੀਰੀ ਸਿਆਣਾ ਬੰਦਾ ਸੀ।ਉਹ ਮੱਤਾਂ ਦਿੰਦਾ। ਪਰ ਜਗਰੂਪ ਕਦੇ ਜੇ ਖੇਤ ਜਾ ਵੀ ਵੜਦਾ ਤਾਂ ਕੋਈ ਬਹਾਨਾ ਬਣਾ ਕੇ ਭੱਜ ਆਉਂਦਾ। ਜਿਵੇਂ ਖੜੀ ਫ਼ਸਲ ਉਹਨੂੰ ਡਰਾਉਂਦੀ ਹੋਵੇ। ਖੇਤ ਜਾ ਕੇ ਜਿਵੇਂ ਉਹਨੂੰ ਤਾਪ ਚੜ੍ਹ ਜਾਂਦਾ ਹੋਵੇ। ਸ਼ਰਾਬ ਤਾਂ ਉਹ ਸ਼ਰ੍ਹੇਆਮ ਪੀਂਦਾ ਸੀ। ਚੋਰੀ ਛਿਪੇ ਫੀਮ ਵੀ ਖਾਂਦਾ। ਜ਼ਰਦ ਾਉਹਨੂੰ ਅਚੰਭ ਹੋਵੇ ਜਿਵੇਂ ਕੋਈ। ਹਥੇਲੀ ਉੱਤੇ ਗੂਠੇ ਦੀ ਰਗੜ ਬੜਾ ਦਿਲਚਸਪ ਰੁਝੇਵਾਂ ਸੀ।

ਮਾਮਿਆਂ ਨੇ ਇੱਕ ਦਿਨ ਪਿਆਰ ਨਾਲ ਕੋਲ ਬਿਠਾ ਕੇ ਉਹਨੂੰ ਪੁੱਛਿਆ-ਤੂੰ ਭਾਈ ਕਿਸੇ ਤਣ-ਪੱਤਣ ਲੱਗੇਗਾ ਵੀ? ਕੁਝ ਤਾਂ ਕਰ। ਫੁੱਮਣ ਨੂੰ ਸਾਰੀ ਉਮਰ ਤਾਂ ਨੀ ਬੈਠਾ ਰਹੂ। ਕਦੇ ਤਾਂ ਕਰੇਂਗਾ। ਦੱਸ, ਤੂੰ ਚਾਹੁੰਦਾ ਕੀ ਐ?'

‘ਮੈਂ ਬੱਸ ਐਥੇ ਨੀ ਰਹਿਣਾ?

ਹੋਰ ਕਿੱਧਰ ਜਾਏਂਗਾ? ਮਾਮੇ ਹੱਸਣ ਲੱਗੇ। ਮੈਨੂੰ ਪੰਜਾਹ ਚਾਹੀਦੈ। ‘ਪੰਜਾਹ ਹਜ਼ਾਰ? ਕੀ ਕਰੇਂਗਾ ਪੰਜਾਹ ਹਜ਼ਾਰ ਦਾ?” ਮਾਮੇ ਗੰਭੀਰ ਹੋ ਗਏ। ਚਾਹੇ ਕਛ ਕਰਾਂ। ‘ਫੇਰ ਵੀ, ਕਿਸੇ ਅਰਥ ਤਾਂ ਲਾਮੇਂਗਾ ਈ, ਐਨੇ ਪੈਸਿਆਂ ਨੂੰ। ‘ਕੀ ਕੰਮ?? ‘ਕੁਝ ਵੀ ਕਰਾਂ। ਮੁੜ ਕੇ ਪਿੰਡ ਵੜਦਾ। ਕਿਤੋਂ ਖਾਮਾਂ, ਕਿਤੇ ਰਹਾਂ, ਥੋਨੂੰ ਕੀ, ਕੋਈ ਕੰਮ ਕਰਾਂ।

ਫੁੱਮਣ ਓਹਲੇ ਬੈਠਾ ਸੁਣਦਾ ਸੀ।ਉੱਠ ਕੇ ਕੋਲ ਆ ਖੜੋਤਾ।ਕਹਿੰਦਾ-ਪੰਜਾਹ ਹਜ਼ਾਰ ਜੀਅ ਸਦਕੇ ਲੈ ਜਾ। ਆੜਤੀਆਂ ਦਿਉਂ ਕੱਲ ਨੂੰ ਲਿਆ ਦਿੰਨਾ। ਪਰ ਆਵਦਾ ਤੋਰਾ ਤੋਰ ਕੋਈ।ਇਹ ਨਾ ਹੋਵੇ, ਬਈ ਪੰਜਾਹ ਹਜ਼ਾਰ ਖਾ-ਪੀ ਕੇ ਫੇਰ ਦੱਦ ਆ ਲੱਗੇ ਮੈਨੂੰ।”

ਫ਼ੈਸਲਾ ਹੋਇਆ ਕਿ ਜਗਰੂਪ ਨੂੰ ਪੰਜਾਹ ਹਜ਼ਾਰ ਰੁਪਿਆ ਦਿੱਤਾ ਜਾਵੇਗਾ।ਉਹ ਸ਼ਹਿਰ ਜਾ ਕੇ ਕੀ ਕੰਮ ਤੋਰਦਾ ਹੈ, ਓਨਾ ਚਿਰ ਉਹਦਾ ਛੋਟਾ ਮਾਮਾ ਉਹਦੇ ਨਾਲ ਰਹੇਗਾ। ਪੰਜਾਹ ਹਜ਼ਾਰ ਮਾਮੇ ਹੱਥ ਹੀ ਹੋਵੇਗਾ। ਜਗਰੂਪ ਦਾ ਕੀ ਪਤਾ, ਸਾਰੀ ਰਕਮ ਖੱਖਰ-ਭੁੱਖਰ ਕਰਕੇ ਪਿੰਡ ਆ ਵੜੇ।

ਦੁਰ-ਸ਼ਹਿਰ ਜਗਰੂਪ ਦਾ ਇੱਕ ਮਿੱਤਰ ਲੱਕੜਾਂ ਦੀ ਟਾਲ ਚਲਾਉਂਦਾ ਸੀ। ਇਨ੍ਹਾਂ ਦੇ ਪਿੰਡਾਂ ਦਾ ਹੀ ਮੁੰਡਾ ਸੀ।ਮਾਮਾ-ਭਾਣਜਾ ਗਏ ਲੱਕੜਾਂ ਦੇ ਵਾਲ ਵਾਲੇ ਮੁੰਡੇ ਕੋਲ ਹੀ ਠਹਿਰੇ। ਉਹਦਾ ਚੰਗਾ ਕੰਮ ਸੀ। ਸ਼ਹਿਰ ਵਿੱਚ ਪੂਰੀ ਪਰਚੋਂ ਸੀ।ਉਹਨੇ ਜਗਰੂਪ ਨੂੰ ਇੱਕ ਮਕਾਨ ਕਿਰਾਏ ਉੱਤੇ ਲੈ ਦਿੱਤਾ। ਐਡਾ ਕੁ ਮਕਾਨ ਕਿ ਉਹ ਆਪਣੇ ਜੁਆਕਾਂ ਨੂੰ ਵੀ ਇੱਥੇ ਲਿਆ ਕੇ ਰੱਖ ਸਕੇ। ਇੱਕ ਛੋਟੀ ਦੁਕਾਨ ਕਿਰਾਏ ਉੱਤੇ ਲੈ ਦਿੱਤੀ। ਦੁਕਾਨ ਵਿੱਚ ਬਿਜਲੀ ਦਾ ਸਾਮਾਨ ਪਾ ਦਿੱਤਾ। ਜਗਰੂਪ ਨੂੰ ਬਿਜਲੀ ਦੇ ਕੰਮਾਂ ਵਿੱਚ ਦਿਲਚਸਪੀ ਸੀ। ਭੰਨ-ਤੋੜ ਚੰਗੀ ਕਰ ਲੈਂਦਾ।ਮਾਮਾ-ਭਾਣਜਾ ਹੋਟਲ 'ਤੇ ਰੋਟੀ ਖਾਂਦੇ।ਚਾਹ ਦਾ ਸਾਮਾਨ ਘਰੇ ਲੈ ਆਏ। ਦੋ ਮਹੀਨੇ ਮਾਮਾ ਓਥੇ ਹੀ ਟਿਕਿਆ ਰਿਹਾ। ਜਗਰੂਪ ਦਾ ਕੰਮ ਚੰਗਾ ਚੱਲ ਪਿਆ ਸੀ, ਟਿਊਬ-ਬੱਲਬ ਦੀ ਖਪਤ ਬਹੁਤ ਸੀ। ਨਿੱਕੀਆਂ-ਨਿੱਕੀਆਂ ਚੀਜ਼ਾਂ ਹਰ ਰੋਜ਼ ਵਿਕਦੀਆਂ। ਮਾਮੇ ਨੂੰ ਵਿਸ਼ਵਾਸ ਹੋ ਗਿਆ ਕਿ ਹੁਣ ਉਹ ਠੀਕ ਹੈ। ਬਹੁ ’ਤੇ ਜੁਆਕਾਂ ਨੂੰ ਮਾਮਾ ਹੀ ਲੈ ਕੇ ਗਿਆ।ਜਗਰੂਪ ਦਾ ਇਹ ਨਵਾਂ ਸੰਸਾਰ ਸੀ।ਉਹ ਖੁਸ਼ ਸੀ, ਬਹੁ ਵੀ ਖ਼ੁਸ਼-ਸੱਸ ਨਾਲ ਨਿੱਤ ਦੇ ਕਲੇਸ਼ ਵਿਚੋਂ ਨਿਕਲ ਆਈ।

ਜਗਰੂਪ ਸਾਲ ਭਰ ਪਿੰਡ ਨਹੀਂ ਵੜਿਆ। ਫੁੱਮਣ ਨੂੰ ਤੇ ਤਿੰਨ ਕੁਰ ਨੂੰ ਸੁੱਖ ਦਾ ਸਾਹ ਆਉਂਦਾ।ਉਹ ਨਿੱਤ ਦੇ ਕਲੇਸ਼ ਤੋਂ ਬਚੇ ਹੋਏ ਸਨ। ਕਦੇ-ਕਦੇ ਬੈਠ ਕੇ ਗੱਲਾਂ ਕਰਦੇ ਤੇ ਝੂਰਦੇ ਵੀ, ਇੱਕ ਪੁੱਤ ਹੈ, ਉਹ ਵੀ ਕੋਲ ਨਹੀਂ। ਫੁੰਮਣ ਨੂੰ ਆਖਦਾ-ਚੱਲ, ਕਿਤੇ ਬੈਠਾ ਰਹੇ, ਖ਼ੁਸ਼ ਰਹੇ। ਹੁਣ ਅੱਗੇ ਵਾਂਗੂੰ ਲੰਡਰ ਤਾਂ ਨੀ ਫਿਰਦਾ। ਕਰਕੇ ਖਾਂਦੈ। ਉਹਨੂੰ ਵੀ ਪਤਾ ਲਗਦੇ, ਬਈ ਪੈਸਾ ਕਿਮੇਂ ਬਣਦੇ।"

‘ਮੁੰਡਾ ਆਪਣਾ ਮਾੜਾ ਨੀ ਸੀ। ਜ਼ੁਬਾਨ-ਰੋਗ ਐ ਬੱਸ ਇੱਕ ਚੰਦਰੇ ਨੂੰ। ਜਦੋਂ ਬੋਲਣ ’ਤੇ ਆਉਂਦੈ, ਪਤਾ ਨੀ ਕੀ-ਕੀ ਮੂੰਹੋਂ ਕੱਢੀ ਜਾਊ।ਚਿੱਤ ਦਾ ਮਾੜਾ ਨੀ ਤੂੰ। ਬਹੁ ਨੇ ਵਗਾੜ ਤਾ ਮੁੰਡੇ ਨੂੰ ਪਤਾ ਨੀ ਕਿੱਥੋਂ ਸਹੇੜ ਲੀ ਗਏ ਖਣੇ ਦੀ। ਚਤਿੰਨ ਕੁਰ ਨੂੰ ਮੁੰਡੇ ਦਾ ਅੰਦਰੋਂ ਮੋਹ ਜਾਗਦਾ।

‘ਲਾਡਲਾ ਰੱਖਿਆ, ਲਾਡਲਾ। ਪਹਿਲੇ ਦਿਨੋ ਲਾਡਲਾ। ਬਹੁਤੀਆਂ ਭੈਣਾਂ ਦਾ ਇੱਕ ਭਾਈ ਐਈਂ ਵਿਗੜਦਾ ਹੁੰਦੈ। ਕੀ ਲੈਣਾ ਸੀ ਉਹਨੂੰ ਆਪਾਂ ਸਕੂਲ ਭੇਜ ਕੇ? ਪਹਿਲੇ ਦਿਨੋ ਡੰਗਰ ਚਾਰੇ ਹੁੰਦੇ ਵਾਹਣਾਂ `ਚ, ਵੱਟਾ ਪਵਾਈਆਂ ਹੁੰਦੀਆਂ, ਹਲ ਦਾ ਮੁੰਨਾ ਫੜਦਾ, ਬਲਦਾਂ ਮਗਰ ਫਿਰਦੇ ਦੀਆਂ ਖੁੱਚਾਂ ਰਹਿ ਜਾਂਦੀਆਂ, ਮੇਰੇ ਸਾਲੇ ਦੀਆਂ, ਫੇਰ ਲੱਗਦਾ ਪਤਾ। ਹੁਣ ਸਾਲਾ ਆਇਓਂ ਬੋਲਦੈ, ਜਿਵੇਂ ਡੀਸੀ ਲੱਗਿਆ ਹੁੰਦੈ। ਆਪਾਂ ਈ ਸਿਰ ਚੜਾਇਆ ਉਹਨੂੰ। ਫੇਰ ਵਿਆਹ ’ਤਾ। ਬਹ ਤਾਂ ਉਹਨੂੰ ‘ਗੱਡੀ ਖਿਡੌਣਾ ਬਣ ਗੀ। ਮੱਛਰ ਗਿਆ। ਘਰੋਂ ਖਾ ਲਿਆ, ਪੀ ਲਿਆ, ਐਸ਼ ਕੀਤੀ। ਚੰਗਾ, ਹੁਣ ਪਤਾ ਲੱਗਦੈ ਨਾ, ਜਦੋਂ ਆਪ ਕਮਾ ਕੇ ਖਾਂਦੈ ਉਥੇ। ਫੁੱਮਣ ਸੂ ਦੀ ਖਿੱਝ ਦਾ ਕੋਈ ਪਾਰਾਵਾਰ ਨਹੀਂ ਸੀ।

ਫੇਰ ਇੱਕ ਦਿਨ ਜਗਰੂਪ ਪਿੰਡ ਆਇਆ। ਬਹੂ ਤੇ ਬੱਚੇ ਨਾਲ ਸੀ। ਉਹ ਤਿੰਨ ਦਿਨ ਰਹੇ।ਤਿੰਨੇ ਦਿਨ ਕਿੜ-ਕਿੜ ਹੁੰਦੀ ਰਹੀ। ਕਦੇ ਜਗਰੂਪ ਫੁੱਮਣ ਸੂ ਨਾਲ ਖਹਿਬੜ ਰਿਹਾ ਹੈ। ਕਦੇ ਉਹ ਮਾਂ ਨੂੰ ਉੱਚਾ-ਉੱਚਾ ਬੋਲਦਾ ਹੈ। ਬਹੁ ਚਤਿੰਨ ਕੁਰ ਨੂੰ ਨਿੱਕੀਆਂਨਿੱਕੀਆਂ ਚੁਭਵੀਆਂ ਗੱਲਾਂ ਆਖ ਕੇ ਖਿੱਝ ਚੜ੍ਹ ਰਹੀ ਹੈ। ਤਿੰਨ ਕੁਰ ਮਾਰ ਕੇ ਜਵਾਬ ਦਿੰਦੀ-ਅੰਦਰੋਂ ਗੁੱਸੇ ਨਾਲ ਭਰੀ ਹੋਈ ਤੇ ਬਾਹਰੋਂ ਪੂਰਾ ਠਰੂੰਮਾ।ਉਹਦੀ ਦੁਨੀਆਂ ਦੇਖੀ ਹੋਈ ਸੀ।ਬਹੂ ਕੱਲ੍ਹ ਦੀ ਚੀਚਲੀ।ਆਏ ਤਾਂ ਉਹ ਮਿਲਣ-ਗਿਲਣ ਸੀ, ਤੱਤੀਆਂਠੰਡੀਆਂ ਆਖ-ਸੁਣ ਕੇ ਚਲੇ ਗਏ। ਫੇਰ ਵੀ ਚਤਿੰਨ ਕੁਰ ਨੇ ਦੋ-ਤਿੰਨ ਕਿਲੋ ਮੂੰਗੀ, ਅੱਧਾ ਗੱਟਾ ਛੋਲਿਆ ਦਾ, ਵਿੱਚ ਮੱਕੀ ਦੇ ਦਾਣਿਆਂ ਦੀ ਪੋਟਲੀ, ਸੁੱਕੀਆਂ ਭੂਕਾਂ ਸਮੇਤ ਲਸਣ ਦਾ ਮੁੱਠਾ, ਸਾਰਾ ਨਿੱਕ-ਸੁੱਕ ਬੰਨ੍ਹ ਕੇ ਦਿੱਤਾ। ਪੋਤੇ-ਪੋਤੀ ਦਾ ਮੂੰਹ ਚੁੰਮਿਆ। ਨੂੰਹ ਮੁੰਡੇ ਨੂੰ ਹਿੱਕ ਨਾਲ ਲਾਇਆ।

ਉਹ ਜਦੋਂ ਵੀ ਕਦੇ ਦੂਰ-ਸ਼ਹਿਰੋਂ ਆਉਂਦੇ, ਦੋ ਦਿਨ ਰਹਿੰਦੇ, ਚਾਰ ਦਿਨ ਰਹਿੰਦੇ ਲੜ-ਝਗੜ ਕੇ ਜਾਂਦੇ। ਚਤਿੰਨ ਕੁਰ ਖਿੱਝ ਕੇ ਆਖਦੀ-ਏਥੇ ਆਉਂਦੇ ਕਾਹਨੂੰ ਹੁੰਨੇ ਓਂ, ਜੇ ਇਹੀ ਕਾਟੋ ਕਲੇਸ਼ ਪਾਉਣਾ ਹੁੰਦੈ। ਦੁਖੀ ਕਰਦੇ ਓ ਆ ਕੇ ਸਾਡੀ ਜਾਨ।

ਹੁਣ ਕੁਝ ਸਾਲਾਂ ਤੋਂ ਜਗਰੂਪ ਪਿਓ ਨੂੰ ਕਹਿ ਰਿਹਾ ਸੀ ਕਿ ਮੋਟਰ ਵਾਲੀ ਦੋ ਕਿੱਲੇ ਜ਼ਮੀਨ ਵੇਚ ਕੇ ਉਹਨੂੰ ਪੈਸੇ ਦਿੱਤੇ ਜਾਣ। ਉਹਨੇ ਸ਼ਹਿਰ ਵਿੱਚ ਪਲਾਟ ਲੈਣਾ ਹੈ। ਜ਼ਮੀਨ ਕੀ ਦਿੰਦੀ ਹੈ, ਪਲਾਟ ਤਾਂ ਅਗਲੇ ਸਾਲ ਦੁੱਗਣੀ ਰਕਮ ਦੇ ਜਾਂਦਾ ਹੈ। ਚੁੰਮਣ ਨੂੰ ਦਾ ਚਿੱਟਾ ਜਵਾਬ ਸੀ। ਉਹ ਆਖਦਾ-‘ਜ਼ਮੀਨ ਕੋਈ ਵੇਚਣ ਵਾਲੀ ਚੀਜ਼ ਐ? ਜੱਟ ਜ਼ਮੀਨ ਵੇਚਦਾ ਨੀ ਹੁੰਦਾ, ਲੈਂਦਾ ਹੁੰਦੈ।” ਉਹ ਸਗੋਂ ਸੁਝਾਓ ਦਿੰਦਾ-ਤੂੰ ਕਮਾਈ ਕਰ, ਹੋਰ ਕਿੱਲਾ ਲੈ ਕੇ ਦੇਹ ਐਥੇ ਆਪਣੇ ਪਿੰਡ। ਜ਼ਮੀਨ ਦੀ ਤਾਂ ਸਰਦਾਰੀ ਐ। ਪਲਾਟਪਲੂਟ ਬਾਣੀਆਂ ਦਾ ਧੰਦਾ ਐ, ਭਾਈ।'

ਹੁਣ ਦੋ-ਢਾਈ ਮਹੀਨੇ ਪਹਿਲਾਂ ਜਦੋਂ ਜਗਰੂਪ ਪਿੰਡ ਆਇਆ ਸੀ, ਪਿਓ ਨੂੰ ਖ਼ਾਸਾ ਹੀ ਔਖਾ ਬੋਲ ਗਿਆ। ਅਖੇ-ਕੁੜੀਆਂ ਦੀ ਲਾਰ ਲਾ ’ਤੀ। ਕੀ ਲੋੜ ਸੀ ਐਨੇ ਜੁਆਕ ਜੰਮਣ ਦੀ? ਜਦੋਂ ਮੈਂ ਹੈਗਾ ਸੀ। ਸ਼ਿੰਦਰੋ ਕਿਉਂ ਜੰਮੀ?

ਮੁੰਡੇ ਦੀਆਂ ਕੌੜੀਆਂ ਗੱਲਾਂ ਸੁਣ-ਸੁਣ ਫੁੱਮਣ ਸੂ ਦਿਮਾਗ ਸੁੰਨ ਹੋ ਗਿਆ। ਪੁੱਤ ਹੈ ਫੇਰ ਵੀ, ਕੀ ਬੋਲੇ ਉਹ ਹੁਣ ਉਹਨੂੰ? ਫੁੱਮਣ ਨੂੰ ਕਹਿਣ ਲੱਗਿਆ-ਤੈਨੂੰ ਜੰਮਿਆ, ਪਾਲਿਆ, ਐਡਾ ਕੀਤਾ। ਫੇਰ ਵਿਆਹ ਕੀਤਾ ਤੇਰਾ। ਮਾੜਾ ਕੰਮ ਕੀਤਾ ਕੋਈ ਮੈਂ?”

‘ਜੰਮਿਆ ਹੋਊ, ਸਾਰੀ ਦੁਨੀਆ ਜੰਮਦੀ ਐ। ਆਵਦੇ ਸੁਆਦ ਨੂੰ ਜੰਮਿਆ ਹੋਊ ਤੂੰ ਮੈਨੂੰ। ਜਗਰੂਪ ਨੇ ਉਹ ਆਖ ਦਿੱਤੀ, ਜਿਹੜੀ ਕੋਈ ਵੀ ਪੁੱਤ ਆਪਣੇ ਪਿਓ ਨੂੰ ਨਹੀ ਆਖਦਾ ਹੁੰਦਾ।

ਉਸ ਦਿਨ ਉਹਦੇ ਉੱਤੇ ਪਤਾ ਨਹੀਂ ਕੀ ਭੂਤ ਸਵਾਰ ਸੀ, ਉਹ ਚਤਿੰਨ ਕੁਰ ਨੂੰ ਭੱਜ-ਭੱਜ ਪੈਂਦਾ-ਤੇਰੇ ਕੀੜੇ ਪੈਣਗੇ, ਮਾਂ। ਤੇਰਾ ਮਾਸ ਗਿਰਝਾਂ ਨੇ ਨੀ ਖਾਣਾ। ਤੂੰ ਨਰਕਾਂ ਨੂੰ ਜਾਏਂਗੀ।”

ਪਿਓ ਨੂੰ ਆਖਦਾ-ਤੂੰ ਕੰਜਰ ਐਂ, ਕੰਜਰ। ਕੁੱਤਾ-ਕਮੀਨਾ ਐਂ ਤੂੰ । ਜੁਆਕਾਂ ਦੀ ਹੇੜ੍ਹ ਲਾ ’ਤੀ। ਤੂੰ ਛੱਡਿਆ ਕੀਹ ਐ ਮੇਰੀ ਖ਼ਾਤਰ? ਸਾਰਾ ਘਰ ਕੁੜੀਆਂ ’ਤੇ ਮੂਧਾ ਕਰ ਤਾ। ‘ਤੂੰ ਨਿੱਕਲ ਐਥੋਂ ਓਏ, ਬੁਰੇ ਬੁਥੇ ਆਲਿਆਂ। ਮੁੜ ਕੇ ਲੱਤ ਨਾ ਦੇਈਂ ਮੇਰੇ ਘਰ। ਦੇਓਂ ਅੰਦਰ ਕਦੇ ਪੈਰ ਧਰਿਐ, ਤਾਂ ਗਿੱਟੇ ਛਾਂਗ ਦੂ ਤੇਰੇ ਮੈਂ।

“ਓਏ, ਤੇਰੀ ਮੈਂ ਲੋਥ ਰੁਲਦੀ ਦਖਾਉਂ, ਵੱਡਿਆ ਸਰਦਾਰਾ। ਤੈਨੂੰ ਫੂਕਣ ਨੂੰ ਜਾਣਾ ਕਿਸੇ ਨੇ। ਆਖ ਕੇ ਜਗਰੁਪ ਘਰੋਂ ਬਾਹਰ ਹੋ ਗਿਆ ਸੀ।

‘ਮੇਰੀ ਅਰਥੀ ਨੂੰ ਹੱਥ ਲਾਮੇਂ ਤਾਂ ਚੁੜੇ ਦਾ ਪੁੱਤ ਹੋਏਗਾ।ਨਾ ਆਈਂ ਮੇਰੇ ਮਰੇ ਤੋਂ। ਫੁੱਮਣ ਸੂ ਨੇ ਉਹਨੂੰ ਜਾਂਦੇ ਨੂੰ ਉੱਚਾ ਸੁਣਾ ਕੇ ਆਖਿਆ।

ਬੱਸ, ਉਹ ਦਿਨ ਸੋ ਉਹ ਦਿਨ, ਫੁੱਮਣ ਸੂ ਨੇ ਮੰਜਾ ਫੜ ਲਿਆ। ਇਹੋ ਇੱਕ ਝੋਰਾ, ਕੀ ਕਰਨਾ ਸੀ ਉਹਨੇ ਇਹ ਮੁੰਡਾ ਜੰਮ ਕੇ ਪਿੰਡ ਵਿੱਚ ਸਰਕਾਰੀ ਹਾਈ ਸਕੂਲ ਸੀ। ਤਿੰਨੇ ਕੁੜੀਆਂ ਦਸ-ਦਸ ਜਮਾਤਾਂ ਕਰ ਗਈਆਂ ਸਨ। ਉਹਨਾਂ ਨੂੰ ਟਿਕਾਣੇ ਵੀ ਚੰਗੇ ਮਿਲੇ ਸਨ। ਕੁੜੀਆਂ ਵਲੋਂ ਫੁੱਮਣ ਨੂੰ ਪੂਰਾ ਸੁਖੀ ਸੀ।

ਉਹ ਰਾਤ ਨੂੰ ਖਾਓ-ਪੀਓ ਵੇਲੇ ਪੂਰਾ ਹੋਇਆ ਸੀ।ਵੱਡੇ ਤੜਕੇ ਹੀ ਬੰਦੇ ਸਕੀਰੀਆਂ ਨੂੰ ਤੁਰ ਗਏ।ਤੇ ਫੇਰ ਦੁਪਹਿਰ ਤੱਕ ਸਭ ਆਗਏ।ਪਰ ਜਗਰੂਪ ਨਹੀਂ ਆਇਆ। ਬੰਦਾ ਦੂਰ-ਸ਼ਹਿਰ ਜਾ ਕੇ ਮੁੜ ਆਇਆ ਸੀ। ਬਹੂ ਸੀ ਘਰ, ਜਗਰੂਪ ਨਹੀਂ ਆਇਆ। ਬਹੂ ਨੇ ਆਖਿਆ ਸੀ-ਉਹ ਨੇੜੇ ਦੇ ਇੱਕ ਸ਼ਹਿਰ ਗਿਆ ਹੋਇਆ ਹੈ। ਹੁਣੇ ਇੱਕ ਘੰਟੇ ਤੱਕ ਮੁੜੇਗਾ। ਹੁਣ ਉਹ ਉਹਨੂੰ ਤੋਰ ਦੇਵੇਗੀ। ਇਹ ਵੀ ਕਿ ਉਹ ਦੋਵੇਂ ਆ ਰਹੇ ਹਨ।

ਕੀ ਹੁੰਦਾ ਹੈ, ਅੱਸੂ-ਕੱਤੇ ਦਾ ਸੂਰਜ । ਦੁਪਹਿਰ ਵੀ ਢਲ ਗਈ। ਪਿਛਲਾ ਪਹਿਰ ਹੋ ਗਿਆ। ਅੱਧਿਓ-ਵੱਧ ਲੋਕ ਉੱਠ ਕੇ ਘਰਾਂ ਨੂੰ ਚਲੇ ਗਏ ਸਨ। ਅਖੇ-‘ਬੁਲਾ ਲਿਓ ਭਾਈ, ਜਦੋਂ ਜਗਰੂਪ ਆ ਗਿਆ।

ਦੁਪਹਿਰ ਤੋਂ ਪਹਿਲਾਂ ਅਰਥੀ ਚੁੱਕੀ ਜਾਂਦੀ ਤਾਂ ਸਾਰਾ ਅਗਵਾੜ ਨਾਲ ਹੋਣਾ ਸੀ। ਬੰਦੇ ਉਡੀਕ-ਉਡੀਕ ਖੇਤਾਂ ਨੂੰ ਤੁਰ ਗਏ। ਬੁੜ੍ਹੀਆਂ ਰਹਿ ਗਈਆਂ, ਉਹ ਵੀ ਥੋੜੀਆਂ॥ ਬੰਦੇ ਪੰਦਰਾਂ-ਵੀਹ ਮਸਾਂ ਸਨ। ਚਤਿੰਨ ਕੁਰ ਨੇ ਐਲਾਨ ਕੀਤਾ-ਅਰਥੀ ਨੂੰ ਬੰਦਾ ਕੋਈ ਨੀ ਹੱਥ ਲਾਉ।ਕਾਨੀ ਕਿੰਨੇ ਕੁੜੀਆਂ ਲੱਗਣਗੀਆਂ। ਚੌਥੀ ਮੈਂ ਆਪ’

ਬੰਦੇ ਤੇ ਤੀਵੀਆਂ ਉਹਦੇ ਮੁੰਹ ਵਲ ਡੌਰ-ਭੌਰ ਹੋ ਕੇ ਝਾਕ ਰਹੇ ਸਨ-ਦਿਮਾਗ਼ ਹਿੱਲ ਗਿਆ ਬੁੜ੍ਹੀ ਦਾ।

ਉਹ ਕੂਕਾਂ ਮਾਰ ਕੇ ਆਖ ਰਹੀ ਸੀ-ਪੁੱਤ ਹੈਨੀ ਜੱਗ ’ਤੇ। ਮੇਰੀਆਂ ਤਿੰਨੇ ਧੀਆਂ ਮੇਰੇ ਤਿੰਨ ਪੁੱਤ ਨੇ। ਪੁੱਤ ਨੇ ਬੁਰਾ ਕੀਤਾ, ਆਇਆ ਨੀ। ਮੈਂ ਵੀ ਬੁਰਾ ਕਰਕੇ ਦਿਖਾਉਂ ਹੁਣ।

ਅਗਵਾੜ ਦੇ ਨੌਜਵਾਨ ਮੁੰਡੇ ਆਖ ਰਹੇ ਸਨ-ਤਾਈ, ਅਸੀਂ ਵੀ ਤੇਰੇ ਪੁੱਤ ਆਂ। ਅਸੀਂ ਤਾਂ ਨੀ ਮਰ ਗੇ ਕਿਧਰੇ। ਅਸੀਂ ਦੇਖਾਂਗੇ ਮੋਢਾ ਤਾਏ ਨੂੰ।

ਚਤਿੰਨ ਕਰ ਮੰਨੀ ਨਹੀਂ। ਬੰਦੇ ਤੇ ਬੜੀਆਂ ਅਰਥੀ ਮਗਰ ਸਿਵਿਆਂ ਤੱਕ ਗਏ ਤਾਂ ਜ਼ਰੂਰ, ਪਰ ਉਹਨਾਂ ਦੀ ਦੇਹ ਸੁੰਨ ਸੀ। ਨਿੱਖਰਿਆ ਆਸਮਾਨ ਕਾਲਾ ਹੋ ਗਿਆ ਹੋਵੇ ਜਿਵੇਂ।