ਸਮੱਗਰੀ 'ਤੇ ਜਾਓ

ਰੇਲੂ ਰਾਮ ਦੀ ਬੱਸ/ਤੋਤੇ ਤੇ ਡੱਡੂ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
34279ਰੇਲੂ ਰਾਮ ਦੀ ਬੱਸ — ਤੋਤੇ ਤੇ ਡੱਡੂਚਰਨ ਪੁਆਧੀ

ਤੋਤੇ ਤੇ ਡੱਡੂ

ਤੋਤੇ ਬੈਠੇ ਟਾਹਣੀ 'ਤੇ।
ਡੱਡੂ ਤੈਰਦੇ ਪਾਣੀ 'ਤੇ।

ਤੋਤੇ ਬਿੱਠਾਂ ਕਰਦੇ ਸੀ।
ਡੱਡੂ ਭੱਜ-ਭੱਜ ਫੜ੍ਹਦੇ ਸੀ।

ਫੜ ਫੜਾਉਂਦੇ ਉਡਗੇ ਸੀ।
ਤੋਤਿਆਂ ਦੇ ਦੰਦ ਜੁੜਗੇ ਸੀ।

ਜੁੜੇ-ਜੁੜਾਏ ਬਹਿਗੇ ਸੀ।
ਉਬਾਸੀ ਲੈਣੋ ਰਹਿਗੇ ਸੀ।