ਸਮੱਗਰੀ 'ਤੇ ਜਾਓ

ਰੇਲੂ ਰਾਮ ਦੀ ਬੱਸ/ਕੁੱਕੜੂੰ-ਕੂੰ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
34278ਰੇਲੂ ਰਾਮ ਦੀ ਬੱਸ — ਕੁੱਕੜੂੰ-ਕੂੰਚਰਨ ਪੁਆਧੀ


ਕੁਕੜੂੰ-ਕੂੰ

ਕੁੱਕੜ ਕਰਕੇ ਕੁੱਕੜੰ ਕੂੰ।
ਰੋਜ਼ ਜਗਾਉਂਦਾ ਸਾਰਿਆਂ ਨੂੰ।

ਜੀ ਨਹੀਂ ਆਖੀ ਹਰਖ਼ ਗਿਆ।
ਚੁੱਪ ਬਾਂਗ ਤੋਂ ਵਰਤ ਗਿਆ।

ਚੁੱਪ-ਚੁਪੀਤਾ ਸ਼ਹਿਰ ਗਿਆ।
ਸ਼ੋਰ ਨੂੰ ਸੁਣ ਕੇ ਠਹਿਰ ਗਿਆ।

ਮੁੜਿਆ ਕਹਿਕੇ, ਸ਼ਹਿਰਾ ਉਏ।
ਮੈਂ ਨੀ ਹੋਣਾ ਬਹਿਰਾ ਉਏ।