ਰੇਲੂ ਰਾਮ ਦੀ ਬੱਸ/ਸਵਾਲ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਸਵਾਲ

ਸਵਾਲ ਕੋਈ ਨੀ ਕੱਢਣੇ ਔਖੇ।
ਪਹਿਲਾਂ ਕੱਢਲੋ ਸੌਖੇ-ਸੌਖੇ।

ਲੱਗੇ ਰਹੋ ਬਿਨ ਨਾਗੇ ਦੇ।
ਹੱਲ ਹੋਣਗੇ ਭਾਰੇ ਔਖੇ।

ਰੱਟਾ ਬਿਲਕੁਲ ਹੀ ਨਾ ਲਾਓ।
ਫਾਰਮੂਲਿਆਂ ਨੂੰ ਦੁਹਰਾਓ।

ਬਿਨਾਂ ਡਰ ਦੇ ਸਰ ਨੂੰ ਆਖੋ।
ਫੇਰ ਆਉਣਗੇ ਸਮਝ, ਜਵਾਖੋ !