ਸਮੱਗਰੀ 'ਤੇ ਜਾਓ

ਰੇਲੂ ਰਾਮ ਦੀ ਬੱਸ/ਸਵੇਰੇ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)
49457ਰੇਲੂ ਰਾਮ ਦੀ ਬੱਸ — ਸਵੇਰੇਚਰਨ ਪੁਆਧੀ

ਸਵੇਰੇ

ਰੋਜ਼ ਸਵੇਰੇ ਉੱਠਿਆ ਕਰ।
ਪੜ੍ਹਨਾ ਲਿਖਣਾ ਸਿੱਖਿਆ ਕਰ।

ਆਲਸ ਦੂਰ ਭਜਾਇਆ ਕਰ।
ਚੁਸਤੀ ਹੀ ਅਪਣਾਇਆ ਕਰ।

ਵੇਲਾ ਸੁਨਹਿਰੀ ਖੋਵੀਂ ਨਾ।
ਬੀਤੇ ਤੇ ਫੇਰ ਰੋਵੀਂ ਨਾ।

ਦਿਨ ਚੜ੍ਹੇ ਤੱਕ ਜੇ ਸੋਵੇਂਗਾ।
ਪਾਸ ਗਧੀ ਦੀ ਪੂਛ ਹੋਵੇਂਗਾ।