ਪੰਨਾ:ਅਨੋਖੀ ਭੁੱਖ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਮਠਿਆਈ ਵੇਖ ਕੇ ਚੁਪ ਹੋ ਗਿਆ ਤੇ ਮੇਰੇ ਹਥੋਂ ਲੈ ਕੇ ਖਾਣ ਲਗ ਪਿਆ। ਜਦ ਸਾਰੀ ਖਾ ਚੁਕਾ, ਤਾਂ ਆਖਣ ਲੱਗਾ, 'ਲਾੜਾ ਕੀ ਕੰਮ ਕਰਦਾ ਏ?' ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਲਾੜੇ ਦਾ ਕੰਮ ਕੇਵਲ ਮਠਿਆਈ ਖਾਣਾ ਹੀ ਹੈ ਅਤੇ ਉਹ ਚਾਹੁੰਦਾ ਸੀ ਕਿ ਦਿਨੇਂ ਰਾਤ ਲਾੜਾ ਹੀ ਬਣਿਆ ਰਹੇ, ਪਰ ਮੈਂ ਗੱਲ ਵਲਾ ਕੇ ਆਖਿਆ, 'ਲਾੜਾ ਫੁੱਲਾਂ ਨੂੰ ਇਕੱਠਿਆਂ ਕਰ ਕੇ ਆਪਣੀ ਵਹੁਟੀ ਨੂੰ ਹਾਰ ਪਰੋਣ ਲਈ ਦਿੰਦਾ ਹੈ' ਇਹ ਸੁਣ ਕੇ ਉਹ ਮੈਨੂੰ ਫੁਲ ਇਕੱਠੇ ਕਰ ਕੇ ਦੇਣ ਲਗ ਪਿਆ।

ਮੇਰਾ ਇਹ ਇਕੋ ਹੀ ਵਿਆਹ ਹੋਇਆ ਹੈ।

ਹੁਣ ਮੈਂ ਅਜ ਕਲ ਦੀਆਂ ਚਟਕੀਲੀਆਂ ਮਟਕੀਲੀਆਂ ਪਾਸੋਂ ਪੁਛਦੀ ਹਾਂ ਕਿ ਕੀ ਮੈਂ ਵੀ ਪਤਿਬ੍ਰਤਾ ਕਹੀ ਜਾ ਸਕਦੀ ਹਾਂ ਜਾਂ ਨਹੀਂ ?