ਅਖ਼ੀਰ ਵਿਚ ਗੱਲ ਬਣਤਰ ਵਾਲੀ ਕਹਾਣੀ ਦੇ ਸੰਜਮ ਨੂੰ ਵਰਤਦਿਆਂ ਉਹ ਗੱਲ ਉਥੇ ਹੀ ਲਿਆ ਮੁਕਾਉਂਦਾ ਹੈ, ਜਿਥੋਂ ਉਸ ਨੇ ਸ਼ੁਰੂ ਕੀਤੀ ਸੀ। ਉਹ ਕੰਤ ਪਰੰਤੂ ਲਾ ਕੇ ਆਪਣੀ ਇਕ ਕਹਾਣੀ "ਚਿੱਠੀ ਦੀ ਉਡੀਕ" ਨੂੰ ਠੀਕ ਸਿੱਧ ਕਰਦਾ ਹੈ, ਜਿਸ ਵਿਚ ਉਸ ਨੇ 'ਸਵੇਰ ਸਾਰ ਵਾਲੀ ਤਕਨੀਕ ਵਰਤੀ ਹੈ।
ਇਹ ਦੋਵੇਂ ਕਹਾਣੀਆਂ ਚੇਤਨਾ-ਪ੍ਰਵਾਹ ਦੀ ਸ਼ੈਲੀ ਵਿਚ ਲਿਖੀਆਂ ਹੋਈਆਂ ਹਨ। ਆਪਣੇ ਸਾਰੇ ਮੁੱਖਬੰਧ ਵਿਚ ਸੁਜਾਨ ਸਿੰਘ ਪਲਾਟ ਅਤੇ ਕਾਰਜ ਉਪਰ ਜ਼ੋਰ ਦਿੰਦਾ ਹੋਇਆਂ, ਇਹਨਾਂ ਨੂੰ ਕਹਾਣੀ ਲਈ ਲਾਜ਼ਮੀ ਠਹਿਰਾਉਂਦਾ ਹੈ। ਆਪਣੀ ਇਸ ਕਹਾਣੀ “ਚਿੱਠੀ ਦੀ ਉਡੀਕ ਨੂੰ ਉਹ 'ਕਹਾਣੀਆਂ ਦੀ ਨਵੀਂ ਸ਼ੈਲੀ' ਅਤੇ 'ਨਵੀਂ ਕਹਾਣੀ ਦਾ ਸੰਵਰਿਆ ਹੋਇਆ ਰੂਪ' ਕਹਿੰਦਾ ਹੈ। ਪਰ ਇਸ ਸੰਵਰੇ ਹੋਏ ਰੂਪ ਵਿਚ ਉਹੀ ਕੁਝ ਗਾਇਬ ਹੋ ਜਾਂਦਾ ਹੈ ਜਿਸ ਉਪਰ ਉਹ ਪਿੱਛੇ ਜ਼ੋਰ ਦੇ'ਦਾ ਆਇਆ ਹੈ, ਅਤੇ ਉਹੀ ਕੁਝ ਆ ਜਾਂਦਾ ਹੈ ਜਿਸ ਦੇ ਵਿਰੁੱਧ ਉਹ ‘ਇਕ ਅੱਜ ਕੱਲ ਦੇ ਨਵੇਂ ਕਹਾਣੀ-ਲੇਖਕ ਨਾਲ ਬਹਿਸ ਕਰਦਾ ਹੈ। ਆਪਣੀ ਇਸ ਨਵੀਂ ਸ਼ੈਲੀ ਦੀ ਕਹਾਣੀ ਬਾਬਤ ਉਹ ਆਪ ਹੀ ਲਿਖਦੇ ਹੈ -
ਸੋ ਸੁਜਾਨ ਸਿੰਘ ਅਨੁਸਾਰ ਨਿੱਕੀ ਕਹਾਣੀ ਲਈ ਪਲਾਟ ਲਾਜ਼ਮੀ ਹੈ। ਪਲਾਟੇ ਅਸਲ ਵਿਚ .. ਅਮਲਾਂ ਜਾਂ ਘਟਨਾਵਾਂ ਦਾ ਸੰਗ੍ਰਹਿ ਹੁੰਦਾ ਹੈ ... ।ਕਿਉਂਕਿ ਇਹ ਕਹਾਣੀ ਦੇ ਨੀਯਤ ਪਾਤਰਾਂ ਨਾਲ ਵਾਪਰਦੇ ਹਨ, ਇਸ ਕਰਕੇ ਇਹ ਖਿਲਰੇ-ਪੁਰੇ ਨਹੀਂ ਹੋ ਸਕਦੇ। ਇਸ ਪਲਾਟ ਵਿਚ ਇਕ ਘਟਨਾ ਵੀ ਹੋ ਸਕਦੀ ਹੈ, ਕਈ ਘਟਨਾਵਾਂ ਵੀ ਹੈ ਸਕਦੀਆਂ ਹਨ। ਕਈਆਂ ਦਾ ਖ਼ਿਆਲ ਹੈ ਕਿ ਇੱਕ ਘਟਨਾ ਦੀ ਕਹਾਣੀ, ਕਹਾਣੀ ਨਹੀਂ ਹੋ ਸਕਦੀ। ਕਹਾਣੀ - ਛੋਟਾ ਕੀਤਾ ਨਾਵਲ ਨਹੀਂ ਹੁੰਦਾ। ਇਹ ਕਿਸੇ ਦੇ_ਜੀਵਨ ਦਾ ਇਕ ਖ਼ਾਸ ਸਮਾਂ ਹੁੰਦਾ ਹੈ। ਉਹ ਸਮਾਂ ਮਿੰਟ ਤੋਂ ਲੈ ਕੇ ਘੰਟਿਆਂ, ਮਹੀਨਿਆਂ-ਸਾਲਾਂ
22