ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਵਾਨਾਥਾ।। ਨਮਸਕਾਰੁ ਕੀਆ।।ਜੋ ਵਡਾ ਭਗਤੁ ਜਗਤੁ ਨਿਸਤਾਰਣ ਕਉ ਆਇਆ।। ਇਸ ਕਉ ਨਿਮਸਕਾਰੁ ਕੀਜੀਐ ਜੀ।। ਤਬ ਕਾਲੂ ਖੱਤ੍ਰੀ ਜਾਤਿ ਵੇਦੀ ਤਲਵੰਡੀ ਰਾਇ ਭੋਏ ਭਟੀ ਕੀ ਵਸਦੀ ਵਿਚ ਵਸਦਾ ਆਹਾ।।ਉਥੇ ਜਨਮ ਪਾਇਆ॥ ਵਡਾ ਹੋਆ ਤਾ ਲਗਾ ਬਾਲਿਕਾ ਨਾਲਿ ਖੇਡਣ।। ਪਰ ਬਾਲਕਾ ਤੇ ਇਸ ਕੀ ਦਿਰਸਟਿ ਅਉਰੁ ਆਵੈ ॥ ਆਤਮੇ ਅਭਿਆਸੁ ਪਰਮੇਸਰ ਕਾ ਕਰੈ ॥ ਜਬ ਬਾਬਾ ਬਰਸਾ ਪੰਜਾ ਕਾ ਹੋਇਆ॥ ਤਾ ਲਗਾ ਬਾਤਾ ਅਗਮ ਨਿਗਮ ਕੀਆ ਕਰਣਿ ਜੋ ਕਿਛੁ ਬਾਤ ਕਰੇ ਸੋ ਸਮਝਿ ਕਰੇ॥ ਤਿਸ ਤੇ ਸਭਸ ਕਿਸੇ ਕੀ ਨਿਸਾ ਹੋਇ ਆਵੈ ॥ ਹਿੰਦ ਕਹਨਿ ਜੋ ਕੋਈ ਦੇਵਤਾ ਸਰੂਪ ਪੈਦਾ ਹੋਇਆ ਹੈ॥ ਅਤੈ ਮੁਸਲਮਾਨ ਕਹਨਿ
(2)