ਪੰਨਾ:A geographical description of the Panjab.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੦

ਦੁਆਬੇ ਬਾਰੀ ਦੇ ਨਗਰ।

ਉਸ ਵਿਚ ਵਹਿੰਦਾ ਰਹਿੰਦਾ ਹੈ; ਪਰ ਬਰਸਾਤ ਦੀ ਰੁੱਤੇ, ਜਾਂ ਚੜ੍ਹਦੀ ਹੈ,ਤਾਂ ਇਸ ਦਾ ਪਾੜਾ ਬਹੁਤ ਵਡਾ ਹੋ ਜਾਂਦਾ ਹੈ। ਅਤੇ ਇਹ ਖਡ ਚੰਬੇ ਦੇ ਪਹਾੜੋਂ ਉਭਰਕੇ, ਇਸ ਪਿੰਡ ਤੇ ਚੌਹੁੰ ਕੋਹਾਂ ਦੀ ਬਿਥ ਉੱਪੁਰ ਬਿਆਹ ਨਦੀ ਵਿਚ ਆ ਪੈਂਦੀ ਹੈ। ਇਸ ਜਾਗਾ ਦੀ ਧਰਤੀ ਸਾਰੀ ਟਿੱਬੇ ਯਾ ਟੋਏ ਹਨ,ਅਤੇ ਇਹ ਪਿੰਡ ਆਪ ਬੀ ਟਿੱਬੇ ਉਪੁਰ ਹੈ। ਦਰਿਆਉ ਬਿਆਹ ਉਥੋਂ ਚਾਰ ਕੋਹ, ਅਤੇ ਦਰਿਆਉ ਰਾਵੀ ਅੱਠ ਕੋਹ ਹੈ।

Káĥnúwáņ.

ਕਾਹਨੂਵਾਣ ਇਕ ਕਦੀਮੀ ਪਕਾ ਸ਼ਹਿਰ,ਬਿਆਹ ਨਦੀ ਦੇ ਉੱਚੇ ਕੰਢੇ ਪੁਰ ਹੈ; ਸੋ ਹੁਣ ਬਹੁਤ ਜਾਗਾ ਤੇ ਉਜੜ ਹੋ ਗਿਆ ਹੈ। ਦਿੱਲੀ ਵਾਲ਼ਿਆਂ ਪਾਤਸ਼ਾਹਾਂ ਦੇ ਸਮੇ ਵਿਚ,ਇਹ ਸਹਿਰ ਬਹੁਤ ਉਮਰਾਵਾਂ ਦੇ ਰਹਿਣ ਦੀ ਜਾਗਾ ਹੋ ਗਿਆ ਸਾ;ਕਿੰਉਕਿ ਪਾਤਸਾਹ ਸਕਾਰ ਖੇਡਣ ਲਈ ਇਥੇ ਬਹੁਤ ਆਇਆ ਕਰਦੇ ਸੇ। ਅਤੇ ਇਹ ਧਰਤੀ ਸਿੱਲੀ ਅਤੇ ਨੀਵੀਂ ਹੈ;ਇਸ ਦਾ ਚੁੜਾਉ,ਢਾਇਓਂ ਲੈਕੇ, ਦਰਿਆਉ ਦੇ ਕੰਢੇ ਤੀਕੁਰ, ਪੰਜ ਛੇ ਕੋਹ, ਅਤੇ ਲੰਬਾਉ, ਪੈਂਤੀ ਕੋਹ ਹੈ। ਇਸ ਧਰਤੀ ਵਿਚ ਪਿੰਡ ਬਹੁਤ ਬਸਦੇ ਹਨ,ਅਤੇ ਕਈ ਜਾਗੀਂ ਅਜਿਹਾ ਝੱਲ ਅਤੇ ਬੇਲਾ ਹੈ, ਜੋ ਰੁਖਾਂ ਅਰ ਪਾਣੀਆਂ ਦੀ ਬੁਤਾਇਤ ਕਰਕੇ ਅਸਵਾਰ ਪੈਦਲ ਉਥੋਂ ਔਖਾ ਲੰਘ ਸਕਦਾ ਹੈ। ਦੂਜਾ ਇਹ,ਕਿ ਉਸ ਜਾਗਾ ਹਰਨ, ਪਾਹੜੇ, ਸੀਹ, ਚਿੱਤੇ, ਅਤੇ ਸੂਰ, ਜੋ ਉਨ੍ਹਾਂ ਨੂੰ ਕਾਨੂ ਬੀ ਆਖਦੇ ਹਨ, ਬਹੁਤ ਹੀ ਹਨ; ਇਸ ਕਰਕੇ ਹੋਰ ਲੋਕ ਬੀ ਉਸ ਰਸਤੇ ਜਾਂਦੇ ਡਰਦੇ ਹਨ। ਇਸ ਜਾਗਾ ਅਜਿਹੇ ਬੇਲੇ, ਅਤੇ ਵਡੀਆਂ ਵਡੀਆਂ ਢਾਬਾਂ ਕਈ ਹਨ, ਜੋ ਸਕਾਰੀ ਲੋਕ ਡੋਂਡੀਆਂ ਵਿਚ ਬੈਠਕੇ,ਉਥੇ ਮੱਛੀਆਂ ਅਰ ਮੁਰਗਾਬੀਆਂ ਦਾ ਸਕਾਰ ਖੇਡਦੇ, ਅਤੇ ਸੈਲ ਕਰਦੇ ਹਨ। ਅਤੇ ਮਾਛੀ ਲੋਕ, ਮੱਛੀਆਂ ਅਰ