Page:Sohni Mahiwal - Qadir Yar.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੧੪)

ਵਿੱਚ ਆਦਰ ਕਾਦਰਾ ਦਿੱਤੋ ਢੋਲ ਧਰਾਇ॥ ਸੋਹਣੀ ਆਹੀਂ ਮਾਰਦੀ ਦਿਲ ਵਿਚ ਚੜ੍ਹਿਆ ਰੋਹ ॥ ਰੋਂਦੀ ਆਹੀਂ ਮਾਰਕੇ ਨਾਲ ਫ਼ਿਰਾਕ ਅੰਦੋਹ ॥ ਕੁਝ ਵੱਸ ਨਾ ਚੱਲੇ ਓਸਦਾ ਸਬਰ ਬੈਠੀ ਕਰ ਓਹ ॥ ਪਰ ਪਹਿਲਾਂ ਨੌਬਤ ਓਸਦੀ ਕੀਤਾ ਆਨ ਧ੍ਰੋਹ ॥ ਮੇਹੀਂਵਾਲ ਨੂੰ ਕੱਢਕੇ ਤੁੱਲੇ ਤਕ ਸਲਾਹ ॥ ਕਾਜ ਸ਼ਿਤਾਬ ਅਰੰਭਿਆ ਆਨ ਸੁਧਾਇਆ ਸਾਹ ॥ ਦੌਲਤ ਮੇਹੀਂਵਾਲ ਦੀ ਦਿੱਤੀ ਘੱਤ ਵਿਯਾਹ ॥ ਪਰ ਰਬ ਨਾ ਚਾਹੇ ਕਾਦਰਾ ਬੰਦੀ ਰੋਜ਼ ਰਹਾ ॥ ਸੋਹਣੀ ਸਾਬਤ ਸਾਵਰੀ ਰੱਖ ਲਈ ਰੱਬ ਆਪ ॥ ਚੁੰਗੀ ਖਾਣੀ ਨਾ ਮਿਲੀ ਪਿੰਡੇ ਚੜ੍ਹਿਆ ਤਾਪ॥ ਉਸ ਰਾਤ ਗੁਜ਼ਾਰੀ ਰੋਂਦਿਆਂ ਮੂੰਹ ਥੀਂ ਕੱਢ ਅਲਾਪ ॥ ਵੁਹ ਤਾਨੇ ਘੱਲ ਨ ਕਾਦਰਾ ਫੇਰ ਓਹਨੂੰ ਘਰ ਆਪ ॥ ਸੋਹਣੀ ਮੇਹੀਂਵਾਲ ਦੀ ਛੇੜੇ ਕੌਨ ਅਮਾਨ ॥ ਮਖ਼ਫ਼ੀ ਭੇਦ ਖ਼ੁਦਾਇ ਦਾ ਜਾਨੇ ਨਹੀਂ ਜਹਾਨ ॥ ਓਹ ਜੋੜੀ ਸੀ ਅਲਾਹਿ ਦੀ ਦੋ ਜੁੱਸੇ ਇਕ ਜਾਨ ॥ ਰਲ ਵਸਨਗੇ ਕਾਦਰਾ ਵਿਚ ਕਬਰ ਅਸਥਾਨ ॥ ਦੁਨੀਆਂ ਉਪਰ ਦੁਖਦੀ ਚੱਲੇ ਉਮਰ ਗੁਜ਼ਾਰ ॥ ਘੱਤ ਵਛੋੜਾ ਗੈਬਦਾ ਕੀਤਾ ਇਸ਼ਕ ਖ਼ੁਵਾਰ ॥ ਉਹ ਘਰ ਰੋਂਦੀ ਮਾਪਿਆਂ ਮੇਹੀਂ ਵਾਲ ਬਜ਼ਾਰ ॥ ਮੁਸ਼ਕਲ ਮਿਲਨਾ ਕਾਦਰਾ ਹੋਯਾ ਬਹੁਤ ਲਾਚਾਰ ॥ ਵਿੱਚ ਮਸੀਤੇ ਦਾਇਰੇ ਰੋਂਦਾ ਮੇਹੀਂਵਾਲ ॥ ਕਸਮ ਅਨਾਜੋਂ ਪਾਣੀਯੋਂ ਰੱਬ ਮਲੂੰਮ ਹਵਾਲ ਖ਼ੂਨ ਬਦਨ ਵਿਚ ਸੜ ਗਿਆ ਦਰਦ ਸੋਹਣੀ ਦੇ ਨਾਲ ॥ ਮੇਹੀਂਵਾਲ ਨੂੰ ਕਾਦਰਾ ਗੁਜ਼ਰੇ ਰਾਤ ਮਹਾਲ ॥ ਸੋਹਣੀ ਬਾਝੋਂ ਓਸਨੂੰ ਪਿਆ ਗ਼ੁਬਾਰ ਅੰਧੇਰ ॥ ਕੁੱਸ ਗਿਆ ਬਿਨ