Page:Sohni Mahiwal - Qadir Yar.pdf/15

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੋਹਣੀ ਕਾਦਰ

(੧੫)

ਕੁੱਸਿਯੋਂ ਇਸ਼ਕ ਲਿਯਾਸੀ ਘੇਰ ॥ ਹੁਣ ਕੇਹੜੇ ਨਾਲ ਸਬੱਬ ਦੇ ਜਾ ਮਿਲੀਏ ਇਕਵੇਰ ॥ ਘਰ ਘੁਮਯਾਂਰਾਂ ਕਾਦਰਾ ਰੋਂਦਾ ਨਾਹੀਂ ਫੇਰ ॥ ਉਮਰ ਗੁਜ਼ਾਰੀ ਰੋਂਦਿਆਂ ਕਿਤਨੀ ਲੰਘ ਗਈ ॥ ਇਕ ਦਿਨ ਇਸ਼ਕ ਸਿਖਾਲਿਆ ਦਿਲ ਵਿਚ ਬਾਤ ਪਈ ॥ ਪਕੜ ਤਰੀਕਾ ਫ਼ਕਰ ਦਾ ਹੱਥ ਵਿਚ ਟਿੰਡ ਲਈ । ਹੁਣ ਵੇਖਣ ਕਾਰਣ ਕਾਦਰਾ ਮੰਗਣ ਚੜ੍ਹਿਆਈ ॥ ਓਹ ਹੈਸੀ ਲਾਖੀ ਆਦਮੀ ਬਲਖ਼ ਬਖ਼ੁਰੇ ਦਾ ॥ ਜ਼ਾਲਮ ਇਸ਼ਕ ਉਜਾੜਿਆ ਜੋ ਅਸਬਾਬ ਉਦਾ । ਓਹਸੀ ਵਿਚ ਗੁਜਰਾਤ ਦੇ ਚੜ੍ਹਿਆ ਕਰਨ ਗਦਾ ॥ ਘਰ ਘੁਮਿਆਰਾਂ ਕਾਦਰਾ ਆਖੇ ਫੇਰ ਸਦਾ ॥ ਕੁਝ ਹਾਜ਼ਰ ਹੈ ਤਾਂ ਭੇਜੀਓ ਜਾਇ ਕਰੀ ਸੁ ਪੁਕਾਰ ॥ ਸੱਸ ਬੁਲਾਯਾ ਸੋਹਨੀਏਂ ਖੜਾ ਮੁਸਾਫ਼ਰ ਬਾਹਰ ॥ ਉਠ ਬੱਚਾ ਘੱਤ ਖ਼ੈਰ ਤੂੰ ਸਦਕੇ ਨਾਮ ਗ਼ੁਫ਼ਾਰ ॥ ਹੁਣ ਵੇਖ ਤਮਾਸ਼ਾ ਕਾਦਰਾ ਮਿਲਨ ਲਗੇ ਨੀ ਯਾਰ ॥ ਸੋਹਣੀ ਖ਼ੈਰ ਫ਼ਕੀਰ ਨੂੰ ਪਾਵਨ ਪਹੁੰਚੀ ਵੱਤ ॥ ਹੋਇ ਖਲੀ ਵਿਚ ਸਰਦਲਾਂ ਰੋਟੀ ਲੈਕੇ ਹਥ ॥ ਸੂਰਤ ਮੇਹੀਂਵਾਲ ਦੀ ਡਿੱਠੀ ਨਜ਼ਰ ਪਰੱਤ ॥ ਤੜਫ਼ ਓਥੇ ਹੀ ਕਾਦਰਾ ਜਾਇ ਡਿਗਾ ਮੁਠਵੱਟ ॥ ਵਾਂਗ ਕਬੂਤ੍ਰ ਤੜਫਿਆ ਵਿੱਚ ਬਿਹੋਸ਼ ਮਕਾਨ ॥ ਸੋਹਣੀ ਹੈਬਤ ਖਾਇਕੇ ਪਾਸ ਖਲੋਤੀ ਆਨ॥ ਯਾਰ ਪੁਰਾਣਾ ਆਪਣਾ ਵੇਖ ਹੋਈ ਹੈਰਾਨ ॥ ਬੈਠ ਸਰ੍ਹਾਨੇ ਕਾਦਰਾ ਲਗੀ ਫੇਰ ਬੁਲਾਨ ॥ ਜਾਂ ਉਸ ਅੱਖੀਂ ਪਰਤੀਆਂ ਸੋਹਣੀ ਕਰੇ ਜਵਾਬ। ਪੱਟ ਉਤੇ ਸਿਰ ਰਖਕੇ ਤਲੀਆਂ ਝਸ ਸ਼ਤਾਬ ॥ ਕਯੋਂ ਜਾਨ ਗਵਾਏਂ ਆਪਣੀ ਸਾਨੂੰ ਦੇ ਅਜ਼ਾਬ ॥ ਹੁਣ ਜੇ ਕੋਈ ਦੇਖੇ