Page:Sohni Mahiwal - Qadir Yar.pdf/5

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
( ੫ )

ਦੀ ਰੱਖੇ ਓਹ ਤਸਵੀਰ ॥ ਨਾਮ ਸੋਹਣੀ ਸੀ ਕਾਦਰਾ ਦੇਹੀ ਮੁਸ਼ਕ ਅੰਬੀਰ ॥ ਨਾਜ਼ਕ ਜੁਸਾ ਮਖ਼ਮਲੋਂ ਵਾਂਗ ਗੁਲਾਬੀਰੰਗ ਕੱਦੋਂ ਲੰਮੀ ਸਰੂ ਥੋਂ ਗਰਦਨ ਮਿਸਲ ਕੁਲੰਗ ॥ ਕੇਲੇ ਵਾਂਗੁੰ ਪਿੰਨੀਆਂ ਅਤਲਸ ਪਹਿਨੇ ਅੰਗ ॥ ਆਸ਼ਕ ਮਰ ਮਰ ਜਾਵਂਦੇ ਜੇਸ਼ੇ ਸ਼ਮਾਂ ਪਤੰਗ ॥ ਲਾਇਕ ਸੋਹਣੀ ਸਿਫਤ ਦੇ ਅੰਦਰ ਹੁਸਨ ਕਮਾਲ ॥ ਚੰਦ ਮੱਥੇ ਵਿੱਚ ਡਲ੍ਹਕਦਾ ਜੋਸ਼ ਹੁਸਨ ਦੇ ਨਾਲ ਸਿਰ ਪਰ ਨਾਜ਼ੁਕ ਮੀਡੀਆਂਅਤਰ ਝੜਿਦੇ ਬਾਲ ॥ ਉਹ ਨੈਨ ਦੁਸ਼ਾਂਗੇ ਕਾਦਰਾ ਇਸ਼ਕ ਮਰੇਂਦਾ ਜਾਲ ॥ ਦੰਦ ਪਰੋਤੇ ਮੋਤੀਆਂ ਕੋਇਲ ਵਾਂਗ ਜ਼ੁਬਾਨ ॥ ਠੋਡੀਕਦਰ ਬਦਾਮ ਦੀ ਵਾਂਗੁੰ ਮੀਮ ਦਹਾਨ ॥ ਬਾਜ਼ੂ ਘੜੇ ਖਰਾਦੀਆਂ ਖ਼ਾਸ ਖਰਾਦ ਉਤਾਰ ॥ ਉਂਗਲੀਆਂ ਵਿੱਚ ਨਾਜ਼ਕੀ ਫਲੀਆਂ ਦੇ ਮਿਕਦਾਰ ॥ ਸੀਨਾ ਸਖ਼ਤ ਬਿਲੋਰ ਦਾ ਲਾਯਾ ਉਸਤਾਕਰ ॥ ਪਿਸਤਾਂ ਸੇਉ ਬਹਿਸਤ ਦੇ ਜਯੋਂ ਰਸਦਾਰ ਅਨਾਰ ॥ ਸ਼ਿਕਮ ਸੁਰਾਹੀ ਇਸ਼ਕਦੀ ਸੀਨਾ ਸਖ਼ਤ ਕਹਾਇ ॥ ਨੇਣੀ ਦੇਖਣ ਵਾਲਿਆਂ ਹੋਸ਼ਨ ਰਹੇ ਬਜਾਇ ॥ ਪੀਵਨ ਵਾਲੇ ਮਰ ਗਏ ਜਾਨ ਜਹਾਨ ਗਵਾਏ ॥ ਨਾਜ਼ਕ ਬਦਨ ਸਿੰਗਾਰ ਦਾ ਸਿਫ਼ਤ ਨ ਕੀਤੀ ਜਾਇ ॥ ਸੋਹਣੀ ਉੱਤੇ ਰੱਬ ਨੇ ਦਿੱਤਾ ਐਡਾ ਹੁਸਨ ॥ ਬੁਰਕੇ ਵਿੱਚੋਂ ਦਿਸਦੀ ਜਯੋਂ ਬਦਲ ਵਿਚ ਚੰਨ ॥ ਸਿਫ਼ਤ ਭਰੀ ਹੈ ਕਾਦਰਾ ਸੂਰਤ ਵਿਚ ਬਦਨ ॥ ਕੰਨੀ ਬੁਕ ਬੁਕ ਵਾਲਿਆਂ ਤੇਜ਼ ਸੁਨਹਿਰੀ ਰੰਗ ॥ ਨੱਕ ਬਲਾਕ ਸਹਾਂਵਦੀ ਫਿਰੇ ਲਬਾਂ ਪਰ ਹਿੱਲ ॥ ਹਥੀਂ ਕੰਗਨ ਸੇਬਦੇ ਪੈਣ ਜਿਨਾਂ ਵਿਚ ਵੱਲ ॥ ਹੋਨ ਦੀਵਾਨੇ ਕਾਦਰਾ ਦਾਨੇ ਦੇਖ ਸ਼ਕਲ ॥ ਜ਼ੁਬਾਨ ਸਿਫਤ ਨਾਂ ਕਰ ਸਕੇ ਕੀ ਕੁਝ ਆਖਾਂ