ਪੰਨਾ:ਕੂਕਿਆਂ ਦੀ ਵਿਥਿਆ.pdf/365

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਹਰੀ ਸਿੰਘ ਤੇ ਬਾਬਾ ਪ੍ਰਤਾਪ ਸਿੰਘ



ਬਾਬਾ ਰਾਮ ਸਿੰਘ ਨੂੰ ਜਲਾਵਤਨ ਕਰਨ ਵੇਲੇ ਸਰਕਾਰ ਪੰਜਾਬ ਨੇ ਇਨ੍ਹਾਂ ਦੇ ਪਿਤਾ ਬਾਬਾ ਜੱਸਾ ਸਿੰਘ ਤੇ ਛੋਟੇ ਭਰਾ ਭਾਈ ਬੁਧ ਸਿੰਘ ਨੂੰ ਭੈਣੀ ਵਿਚ ਹੀ ਰਹਿਣ ਦੀ ਆਗਿਆ ਦੇ ਦਿਤੀ ਸੀ। ਬਾਬਾ ਜੱਸਾ ਸਿੰਘ ਬਹੁਤ ਬਿਰਧ ਅਵਸਥਾ ਵਿਚ ਸਨ ਤੇ ੯o ਕੁ ਸਾਲ ਦੀ ਆਯੂ ਸੀ, ਭਾਈ ਬੁਧ ਸਿੰਘ ਦੀ ਆਯੂ ੫੦ ਕੁ ਸਾਲ ਦੀ ਸੀ, ਪਰ ਇਕ ਤਾਂ ਉਨ੍ਹਾਂ ਨੂੰ ਕੂਕੇ ਹੋਇਆਂ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਸੀ ਹੋਇਆ, ਦੁਸਰੇ ਉਨ੍ਹਾਂ ਨੇ ਕੂਕਿਆਂ ਦੀ ਕਿਸੇ ਐਸੀ ਸਰਗਰਮੀ ਵਿਚ ਕੋਈ ਅਜੇਹਾ ਹਿੱਸਾ ਨਹੀਂ ਸੀ ਲਿਆ ਕਿ ਸਰਕਾਰ ਨੂੰ ਉਨ੍ਹਾਂ ਦੇ ਖਤਰਨਾਕ ਹੋਣ ਦੀ ਕੋਈ ਸ਼ਕ ਭੀ ਹੋ ਸਕਦੀ। ਸੋ ਭੈਣੀ ਦੇ ਡੇਰੇ ਦਾ ਪ੍ਰਬੰਧ ਭਾਈ ਬੁਧ ਸਿੰਘ ਨੇ ਆਪਣੇ ਹੱਥ ਵਿਚ ਲੈ ਲਿਆ। ਕੁਝ ਚਿਰ ਤਾਂ ਆਪ ‘ਬਧ ਸਿੰਘ’ ਨਾਮ ਨਾਲ ਸਦੀਂਦੇ ਰਹੇ, ਪਰ ਪਿੱਛੋਂ ਇਕ ਪ੍ਰਤ ਵਿਚ ਚੂੰਕਿ ਭਾਈ ਰਾਮ ਸਿੰਘ ਨੇ ਆਪ ਨੂੰ ‘ਹਰੀ ਸਿੰਘ’ ਨਾਮ ਨਾਲ ਯਾਦ ਕੀਤਾ ਸੀ ਇਸ ਲਈ ਆਪਨੇ ‘ਹਰੀ ਸਿੰਘ’ ਨਾਮ ਧਾਰਣ ਕਰ ਲਿਆ।

ਪਿੱਛੇ ਲਿਆ ਜਾ ਚੁੱਕਾ ਹੈ ਕਿ ਡੇਰੇ ਦੀ ਤਲਾਸ਼ੀ ਲੈਣ ਪਿਛੋਂ ਕਰਨਲ ਬੇਲੀ ਨੇ ਰੁਪਏ ਤੇ ਗਹਿਣਾ ਗੱਟਾ ਸੰਦੂਕ ਵਿਚ ਬੰਦ ਕਰ ਕੇ ਲੁਧਿਆਣੇ ਦੇ ਖਜ਼ਾਨੇ ਅਤੇ ਭਾਈ ਰਾਮ ਸਿੰਘ ਦੇ ਕੱਪੜੇ ਸਦਰ ਭੇਜ ਦਿਤੇ ਸਨ। ੨੬ ਜਨਵਰੀ ੧੮੭੨ ਨੂੰ ਮਿਸਟਰ ਕਾਵਨ ਆਪਣੀ ਚਿੱਠੀ ਨੰ: ੨੬ ਵਿਚ ਕਮਿਸ਼ਨਰ ਅੰਬਾਲਾ ਨੂੰ ਲਿਖਦਾ ਹੈ ਕਿ ਚੂੰਕਿ ਦਾਣੇ ਆਦਿ ਤੇ ਸਰਕਾਰੀ ਨਿਗਰਾਨੀ ਰੱਖਣੀ ਬਿਲਕੁਲ

Digitized by Panjab Digital Library/ www.panjabdigilib.org