ਪੰਨਾ:ਕੂਕਿਆਂ ਦੀ ਵਿਥਿਆ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੬

ਕੂਕਿਆਂ ਦੀ ਵਿੱਥਿਆ

ਇਨ੍ਹਾਂ ਚੌਹਾਂ ਵਿਚੋਂ ਕੇਵਲ ਦੋ ਆਦਮੀ ਹੀ ਭੇਸ ਬਦਲਾਉਣ ਵਿਚ ਸਫਲ ਹੋ ਸਕੇ। ਇਸ ਵੇਲੇ ਭਾਈ ਰਾਮ ਸਿੰਘ ਚੂੰਕਿ ਪੁਲੀਸ ਦੀ ਨਜ਼ਰ ਹੇਠਾਂ ਸਨ ਇਸ ਲਈ ਉਨ੍ਹਾਂ ਨੂੰ ਇਨ੍ਹਾਂ ਸੂੰਹਿਆਂ ਸੰਬੰਧੀ ਸ਼ੱਕ ਤਾਂ ਪਿਆ, ਪਰ ਓਸ ਨੇ ਇਨ੍ਹਾਂ ਤੇ ਭਰੋਸਾ ਕਰ ਲਿਆ। ਇਹ ਆਦਮੀ ਦੋ ਦਿਨ ਭੈਣੀ ਰਹੇ ਅਤੇ ਭਾਈ ਸਾਹਿਬ ਨੇ ਇਨ੍ਹਾਂ ਨਾਲ ਬੜਾ ਚੰਗਾ ਵਰਤਾਉ ਕੀਤਾ। ਪਹਿਲੀ ਰਾਤ ਹੀ ਇਨ੍ਹਾਂ ਨੂੰ ਗੁਰ-ਮੰਤ੍ਰ ਦੇ ਕੇ ਆਪਣੀ ਸੰਗਤ ਵਿਚ ਸ਼ਾਮਲ ਕਰ ਲਿਆ। ਉਨ੍ਹਾਂ ਪਾਸ ਇਸ ਵੇਲੇ ਇੱਕੋ ਹੀ ਉੱਨ ਦੀ ਮਾਲਾ ਸੀ ਜੋ ਇਨ੍ਹਾਂ ਵਿੱਚੋਂ ਇਕ ਨੂੰ ਦੇ ਦਿੱਤੀ ਤੇ ਕਿਹਾ ਕਿ ਹੋਰ ਆਉਣ ਵਾਲੀਆਂ ਹਨ। ਗੁਰ-ਮੰਤ੍ਰ ਕੇਵਲ 'ਵਾਹਿਗੁਰੂ' ਸ਼ਬਦ ਹੀ ਸੀ ਜੋ ਮੂੰਹ ਬੰਦ ਰੱਖ ਕੇ ਜਪਣ ਦੀ ਆਗਿਆ ਕੀਤੀ। ਇਸ ਤੋਂ ਬਿਨਾਂ, ਇਨ੍ਹਾਂ ਨੂੰ ਜੀਵਨ-ਨਿਰਵਾਹ ਸੰਬੰਧੀ ਭੀ ਕੁਝ ਉਪਦੇਸ਼ ਦਿੱਤੇ। ਇਸ ਵੇਲੇ ਭੈਣੀ ਵਿਚ ਬਿਲਕੁਲ ਅਮਨ-ਅਮਾਨ ਸੀ।

ਇਕ ਰਾਤੀਂ ਭਾਈ ਰਾਮ ਸਿੰਘ ਨੇ ਇਨ੍ਹਾਂ (ਸੂੰਹਿਆਂ) ਨੂੰ ਕਿਹਾ ਕਿ ਅੰਮ੍ਰਿਤਸਰ, ਫੀਰੋਜ਼ਪੁਰ ਤੇ ਹੋਰ ਕੁਝ ਥਾਈਂ ਕੂਕਿਆਂ ਨੂੰ ਔਖਾ ਕੀਤਾ ਗਿਆ ਹੈ। ਇਕ ਇਕ ਕੂਕਾ ਵਾਹਿਗੁਰੂ ਦੀ ਰੱਛਿਆ ਨਾਲ ਸੌ ਆਦਮੀ ਦੇ ਬਰਾਬਰ ਹੈ, ਭਾਵੇਂ ਉਹ ਗੋਰੇ ਸਿਪਾਹੀ ਹੀ ਹੋਣ। ਇਕ ਵਾਰੀ ਤਿੰਨ ਯੂਰਪੀਨ ਸਾਡੇ ਪਾਸ ਅੰਮ੍ਰਿਤਸਰ ਆਏ ਸਨ* ਜੇ ਕਿਧਰੇ ਉਹ ਮੈਨੂੰ ਗ੍ਰਿਫਤਾਰ ਕਰਦੇ ਤਾਂ ਕੂਕੇ ਉਨ੍ਹਾਂ ਨੂੰ ਜਾਨੋਂ ਮਾਰ ਛੱਡਦੇ। ਅੰਮ੍ਰਿਤਸਰ ਦੀ ਪੋਲੀਸ ਵਿਚ ਸਾਡੇ ਸੇਵਕ ਕਾਫੀ ਗਿਣਤੀ ਵਿਚ ਹਨ, ਜੇ ਉਨਾਂ ਨੂੰ ਆਖਿਆ ਜਾਂਦਾ ਤਾਂ ਅੱਧੇ ਘੰਟੇ


*ਇਸ ਦਾ ਇਸ਼ਾਰਾ ਵਿਸਾਖੀ ਸੰਨ ੧੮੬੩ ਦੇ ਮੌਕੇ ਤੇ ਮਿਲਨ ਗਏ ਮੇਜਰ ਮੈਕਐਂਡਰੀਉ ਡਿਪਟੀ ਇੰਸਪੈਕਟਰ ਜਨਰਲ ਪੋਲੀਸ ਲਾਹੌਰ, ਮੇਜਰ ਮਰਸਰ ਡਿਪਟੀ ਕਮਿਸ਼ਨਰ ਤੇ ਕੈਪਟਨ ਮੇਨਜ਼ੀਜ਼ ਡਿਸਟ੍ਰਿਕਟ ਸੁਪ੍ਰਿੰਟੈਂਡੈਂਟ ਪੋਲੀਸ ਵਲ ਹੈ ਜਿਨ੍ਹਾਂ ਦਾ ਪਿਛੇ ਜ਼ਿਕਰ ਕੀਤਾ ਗਿਆ ਹੈ।