ਇਹ ਸਫ਼ਾ ਪ੍ਰਮਾਣਿਤ ਹੈ
830
ਕੁੱਲੀਆਂ 'ਚ ਦਿਨ ਕੱਟਦੀ
ਕਾਹਨੂੰ ਆਇਐਂ ਵੇ ਸਰਵਣਾ ਵੀਰਾ
831
ਹੌਲ਼ੀ ਹੌਲ਼ੀ ਰੋ ਵੀਰਨਾ
ਤੇਰੇ ਹੰਝੂਆਂ ਦੇ ਹਾਰ ਪਰੋਵਾਂ
832
ਘਟਾ ਮੁੜ ਗੀ ਬਨੇਰੇ ਕੋਲ਼ ਆ ਕੇ
ਵੀਰਾ ਕੁਛ ਪੁੰਨ ਕਰ ਲੈ
833
ਵੀਰਨ ਧਰਮੀ ਨੇ
ਸਣੇ ਬੈਲ ਗੱਡਾ ਪੁੰਨ ਕੀਤਾ
834
ਮੁੱਖੋਂ ਬੋਲ ਵੇ ਪਤੀਲੇ ਦਿਆ ਢੱਕਣਾ
ਵੀਰ ਮੇਰਾ ਲੈਣ ਆ ਗਿਆ
835
ਚੱਕ ਗੱਠੜੀ ਵੀਰਾ ਵੇ ਆਪਾਂ ਚੱਲੀਏ
ਘੁੱਦੂ ਦੀ ਕੀ ਬਾਤ ਪੁੱਛਣੀ
836
ਜਦੋਂ ਚੱਕ ਲੀ ਵੀਰ ਨੇ ਗੱਠੜੀ
ਘੁੱਦੂ ਨੇ ਵੀ ਡਾਂਗ ਚੱਕ ਲੀ
837
ਜਦੋਂ ਰਖਤੀ ਵੀਰ ਨੇ ਗੱਠੜੀ
ਘੁੱਦੂ ਨੇ ਵੀ ਡਾਂਗ ਰਖਤੀ
838
ਵੀਰਾ ਤੇਰੀ ਜੜ ਲੱਗ ਜੈ
ਵੇ ਮੈਂ ਨਿਤ ਬਰ੍ਹਮੇਂ ਜਲ ਪਾਵਾਂ
839
ਰੱਬਾ ਲਾ ਦੇ ਕੱਲਰ ਵਿਚ ਬੂਟਾ
ਵੀਰਨ ਧਰਮੀ ਦਾ
840
ਚੰਦ ਚੜ੍ਹਿਆ ਬਾਪ ਦੇ ਵਿਹੜੇ
ਵੀਰ ਘਰ ਪੁੱਤ ਜੰਮਿਆ
114 :: ਗਾਉਂਦਾ ਪੰਜਾਬ