ਇਹ ਸਫ਼ਾ ਪ੍ਰਮਾਣਿਤ ਹੈ
198
ਯਾਰੀ ਝਿਊਰਾਂ ਦੀ ਕੁੜੀ ਨਾਲ਼ ਲਾਈਏ
ਤੱਤੀ ਤੱਤੀ ਖਿੱਲ ਚੱਬੀਏ
199
ਲੈ ਲੈ ਛੱਲੀਆਂ ਭਨਾ ਲੈ ਦਾਣੇ
ਘਰ ਤੇਰਾ ਦੂਰ ਮਿੱਤਰਾ
200
ਕਿਸੇ ਗਲ ਤੇ ਯਾਰ ਪਰਤਿਆਈਏ
ਛੱਲੀਆਂ ਤੇ ਰੁੱਸ ਨਾ ਬਹੀਏ
201
ਛੜੇ ਪੈਣਗੇ ਮੱਕੀ ਦੀ ਰਾਖੀ
ਰੰਨਾਂ ਵਾਲ਼ੇ ਘਰ ਪੈਣਗੇ
202
ਅਸੀਂ ਤੇਰੇ ਨਾ ਚੱਬਣੇ
ਖ਼ੁਸ਼ਕ ਮੱਕੀ ਦੇ ਦਾਣੇ
44:: ਗਾਉਂਦਾ ਪੰਜਾਬ