ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੮)

ਤਬ ਮਖਦੂਮ ਬਹਾਵਦੀ ਮੁਸਲਾ ਹਥਹੁਂ ਸਟਿ ਪਾਇਆ। ਤਦ ਹੁੰ ਮਖਦੂਮ ਬਹਾਵਦੀ ਨੂੰ ਹੁਕਮ ਹੋਆ, ਜੋ ‘ਜਾਹਿ ਤੂ ਪੀਰੁ ਕਰਿ। ਤਬ ਮਖਦੂਮ ਬਹਾਵਦੀ ਆਖਿਆ “ਜੀ ਮੈਂ ਕਿਸਨੂੰ ਪੀਰ ਕਰਾਂ ਤਬ ਬਾਬੈ ਬਚਨੁ ਕੀਤਾ “ਜਿਸ ਨੂ ਸੇਖ ਫਰੀਦ ਕੀਤਾ ਹੈ। ਤਬ ਮਖਦੂਮ ਬਹਾਵਦੀ ਸਲਾਮੁ ਕੀਤਾ ਦਸਤ ਪੰਜਾ ਲੀਆ, ਬਾਬੇ ਵਿਦਾ ਕੀਤਾ। ਬੋਲਹੁ ਵਾਹਿਗੁਰੂ।

੪੬. ਸਿੱਧਾਂ ਨਾਲ ਗੋਸ਼ਟ.

ਬਾਬਾ ਭੀ ਉਥਹੁਂ ਰਵਦਾ ਰਹਿਆ, ਸਮੁੰਦ ਕੇ ਅਧ ਵਿਚਿ ਗਇਆ। ਅਗੇ ਮਛਿੰਦ੍ਰ ਅਤੇ ਗੋਰਖੁ ਨਾਥ ਬੈਠੇ ਥੇ, ਤਬ ਮਛਿੰਦ੍ਰ ਡਿੱਠਾ, ਦੇਖਿ ਕਰਿ ਆਖਿਓਸੁ, “ਗੋਰਖਨਾਥ! ਏਹੁ ਕਉਣੁ ਆਂਵਦਾ ਹੈ ਦਰੀਆਉ ਵਿਚਿ?' ਤਬ ਗੋਰਖਨਾਥ ਆਖਿਆ ‘ਜੀ ਏਹੁ ਨਾਨਕ ਹੈ'। ਤਬ ਬਾਬਾ ਜਾਇ ਪ੍ਰਗਟਿਆ।‘ਆਦੇਸੁਆਦੇਸੁ ਕਰਿਕੈ ਬੈਠਿ ਗਇਆ। ਤਬ ਮਛੰਦ੍ਰ ਪੁੱਛਿਆ, ਆਖਿਓਸੁ, “ਨਾਨਕ! ਸੰਸਾਰੁ ਸਾਗਰੁ ਕੇਹਾ ਕੁ ਡਿਠੋ? ਕਿਤੁ ਬਿਧਿ ਦਰੀਆਉ ਤਰਿਓ?' ਤਬ ਬਾਬਾ ਬੋਲਿਆ, ਸਬਦੁ ਰਾਗ ਰਾਮਕਲੀ ਵਿਚਿ ਮਃ ੧॥

ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਲਹੈ॥ ਜਿਸੁ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ॥੧॥ ਕਿਨਬਿਧਿ ਸਾਗਰੁ ਤਰੀਐ॥ ਜੀਵਤਿਆ ਨਹ ਮਰੀਐ॥ ੧॥ ਰਹਾਉ॥ ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ॥ ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤਿ ਕੈ ਆਸਣਿ ਪੁਰਖੁ ਰਹੈ॥੨॥ ਕਿੰਤੇ ਨਾਮਾ ਅੰਤੁ ਨ ਜਾਣਿਆਂ ਤੁਮ ਸਰਿ ਨਾਹੀ ਅਵਰੁ ਹਰੇ॥ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ॥੩॥ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ॥ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ॥੪॥ ਇਨਬਿਧਿ ਸਾਗਰੁ ਤਰੀਐ॥ ਜੀਵਤਿਆਂ ਇਉਂ ਮਰੀਐ।॥ ੧॥ ਰਹਾਉ ਦੂਜਾ॥੩॥

ਤਿਤੁ ਮਹਲਿ ਸਬਦ ਹੋਆ ਰਾਗੁ ਰਾਮਕਲੀ ਵਿਚਿ ਮਃ ੧॥ —

ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੇ ਲੋਕੁ ਸੁਣੇ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ॥ ੧॥ ਬਾਬਾ ਗੋਰਖੁ ਜਾਗੈ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ॥੧॥ ਰਹਾਉ॥ ਪਾਣੀ ਪ੍ਰਾਣ ਪਵਣਿ ਬੰਧਿ ਰਾਖੈ ਚੰਦੁ ਸੂਰਜੁ ਮੁਖਿ ਦੀਏ॥ਮਰਣਜੀਵਣ ਕਉ ਧਰਤੀ ਦੀਨੀ ਏਤੇ


*ਇਥੇ ਬੀ ਮੁਰਾਦ ਫਰੀਦਸਾਨੀ, ਸ਼ੇਖ ਬਿਰਾਹਮ ਤੋਂ ਜਾਪਦੀ ਹੈ ਜਿਸ ਨੂੰ ਗੁਰੂ ਜੀ ਦੋ ਵੇਰੀ ਮਿਲ ਕੇ ਉਪਦੇਸ਼ ਕਰ ਚੁਕੇ ਸੇ।

ਹੈ ਸਲਾਮ ਦੀ ਥਾਂ ਹਾ: ਵਾ: ਨੁ: ਵਿਚ ਪਾਠ ‘ਮਲੂਮ ਹੈ।